ਦਿਨੇ ਮੱਝਾਂ ਪਾਲਦੀ ਤੇ ਰਾਤੀਂ ਈ-ਰਿਕਸ਼ਾ ਚਲਾਉਂਦੀ ਹੈ ਹਰਿਆਣਾ ਦੀ ਸੁਨੀਤਾ

50 ਸਾਲਾ ਸੁਨੀਤਾ ਦਿਨ ਭਰ ਘਰ ਦਾ ਕੰਮ ਕਰਕੇ ਰਾਤ ਸਮੇਂ ਈ-ਰਿਕਸ਼ਾ ਚਲਾਉਂਦੇ ਹਨ।

ਕਰੂਕਸ਼ੇਤਰ ਦੇ ਪਲਵਲ ਦੇ ਰਹਿਣੇ ਵਾਲੇ ਸੁਨੀਤਾ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਉਹਨਾਂ ਦੇ ਦੋ ਬੱਚਿਆਂ ਨੂੰ ਕੋਈ ਆਰਥਿਕ ਤੰਗੀ ਨਾ ਆਵੇ ਇਸ ਲਈ ਉਹ ਦੇਰ ਰਾਤ ਤੱਕ ਈ-ਰਿਕਸ਼ਾ ਚਲਾਉਂਦੇ ਹਨ।

ਸੁਨੀਤਾ
ਵੀਡੀਓ ਕੈਪਸ਼ਨ, ਦਿਨੇ ਮੱਝਾਂ ਪਾਲਦੀ ਤੇ ਰਾਤੀਂ ਈ-ਰਿਕਸ਼ਾ ਚਲਾਉਂਦੀ ਹੈ ਹਰਿਆਣਾ ਦੀ ਸੁਨੀਤਾ

ਹਾਲਾਂਕਿ ਉਹ ਦਿਨ ਸਮੇਂ ਪਸ਼ੂਆਂ ਨੂੰ ਸਾਂਭਦੇ ਹਨ ਅਤੇ ਦੁੱਧ ਵੇਚਦੇ ਹਨ। ਸ਼ਹਿਰ ਦਾ ਅਜਿਹਾ ਕੋਈ ਹਿੱਸਾ ਨਹੀਂ ਜਿੱਥੇ ਉਹ ਈ-ਰਿਕਸ਼ਾ ਲੈ ਕੇ ਨਹੀਂ ਜਾਂਦੇ ਪਰ ਸ਼ੁਰੂਆਤ ਵਿੱਚ ਸੁਨੀਤਾ ਅੰਦਰ ਸੁਰੱਖਿਆ ਨੂੰ ਲੈ ਕੇ ਥੋੜ੍ਹਾ ਡਰ ਸੀ ਜੋ ਹੌਲੀ-ਹੌਲੀ ਦੂਰ ਹੋ ਗਿਆ।

ਸੁਨੀਤਾ ਦੇ ਈ-ਰਿਕਸ਼ਾ ’ਤੇ ਸਫ਼ਰ ਕਰਨ ਵਾਲੀਆਂ ਸਵਾਰੀਆਂ ਦਾ ਕਹਿਣਾ ਹੈ ਕਿ ਉਹ ਇੱਕ ਮਹਿਲਾ ਡਰਾਇਵਰ ਨਾਲ ਸੁਰੱਖਿਅਤ ਮਹਿਸੂਸ ਕਰਦੀਆਂ ਹਨ।

ਰਿਪੋਰਟ- ਕਮਲ ਸੈਣੀ, ਐਡਿਟ- ਗੁਰਕਿਰਤਪਾਲ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)