ਈਰਾਨ ਵਿੱਚ ਕਿਉਂ ਇੱਕ ਫੁੱਟਬਾਲ ਖਿਡਾਰੀ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ

ਵਿਸ਼ਵ ਕੱਪ

ਤਸਵੀਰ ਸਰੋਤ, FIFPRO

ਤਸਵੀਰ ਕੈਪਸ਼ਨ, ਈਰਾਨ ਦੇ ਫ਼ੁੱਟਬਾਲ ਖਿਡਾਰੀ ਆਮਿਰ ਨਾਸਰ ਅਜ਼ਾਦਾਨੀ

ਈਰਾਨ ਵਿੱਚ ਔਰਤਾਂ ਦੇ ਹੱਕਾਂ ਲਈ ਚੱਲ ਰਹੇ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਤੇ ਔਰਤ ਪੱਖੀ ਵਿਚਾਰਧਾਰਾ ਦੀ ਹਿਮਾਇਤ ਕਰਨ ਬਦਲੇ ਈਰਾਨ ਦੇ ਪੇਸ਼ੇਵਰ ਫ਼ੁੱਟਬਾਲ ਖਿਡਾਰੀ ਆਮਿਰ ਨਾਸਰ-ਅਜ਼ਾਦਾਨੀ ਨੂੰ ਸੰਭਾਵਿਤ ਤੌਰ ’ਤੇ ਫ਼ਾਂਸੀ ਦਿੱਤੀ ਜਾ ਸਕਦੀ ਹੈ।

ਈਰਾਨ ’ਚ ਹਿਰਾਸਤ ਦੌਰਾਨ ਇੱਕ ਨੌਜਵਾਨ ਔਰਤ ਦੀ ਮੌਤ ਤੋਂ ਬਾਅਦ ਕਈ ਮਹੀਨਿਆਂ ਤੋਂ ਉੱਥੇ ਵਿਰੋਧ ਪ੍ਰਰਦਰਸ਼ਨ ਹੋ ਰਹੇ ਹਨ।

ਈਰਾਨ ਵਾਸੀ ਮਾਹਸਾ ਅਮੀਨੀ ਨੂੰ ਕਥਿਤ ਤੌਰ ’ਤੇ ਸਿਰ ਢੱਕਣ ਦੇ ਸਖ਼ਤ ਨਿਯਮਾਂ ਨੂੰ ਤੋੜਨ ਦੇ ਇਲਜ਼ਾਮ ਹੇਠ ਨੈਤਿਕਤਾ ਪੁਲਿਸ ਵ$ਲੋਂ ਹਿਰਾਸਤ ’ਚ ਲਿਆ ਗਿਆ ਸੀ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਵਿਸ਼ਵ ਕੱਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੋਸ਼ਲ ਮੀਡੀਆ ’ਤੇ ਆਮਿਰ ਨਾਸਰ ਅਜ਼ਾਦਾਨੀ

ਅਪਰਾਧਿਕ ਮਾਮਲਿਆਂ ’ਚ ਸ਼ਾਮਿਲ ਹੋਣ ਦੇ ਇਲਜ਼ਾਮ

ਬੀਬੀਸੀ ਫ਼ਾਰਸੀ ਸਰਵਿਸ ਦੀ ਜਾਣਕਾਰੀ ਮੁਤਾਬਕ ਅਜ਼ਾਦਾਨੀ ਉੱਤੇ ਅਧਿਕਾਰਿਤ ਤੌਰ 'ਤੇ ਇਸਫਾਹਾਨ (ਮੱਧ ਈਰਾਨ) ਸ਼ਹਿਰ ਵਿਚ 16 ਨਵੰਬਰ ਨੂੰ ਤਿੰਨ ਸੁਰੱਖਿਆ ਏਜੰਟਾਂ ਦੀ ਹੱਤਿਆ ਲਈ ਜ਼ਿੰਮੇਵਾਰ ਇੱਕ ਹਥਿਆਰਬੰਦ ਸਮੂਹ ਦਾ ਮੈਂਬਰ ਹੋਣ ਦਾ ਇਲਜ਼ਾਮ ਲਾਇਆ ਗਿਆ ਹੈ।

ਦੇਸ਼ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਅਜ਼ਾਦਾਨੀ ਨੇ ਜ਼ੁਰਮ ਕਬੂਲ ਲਿਆ ਹੈ।

ਅਧਿਕਾਰੀਆਂ ਦਾ ਇਹ ਵੀ ਦਾਅਵਾ ਹੈ ਉਨ੍ਹਾਂ ਕੋਲ ਅਜ਼ਾਦਾਨੀ ਤੇ ਉਸ ਦੇ ਨੌਂ ਸਾਥੀਆਂ ਖ਼ਿਲਾਫ਼ ਸਬੂਤ ਹਨ ਜਿਨ੍ਹਾਂ ਵਿੱਚ ਸੀਸੀਟੀਵੀ ਰਿਕਾਰਡਿੰਗ ਵੀ ਸਾਮਿਲ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜੇ ਤੱਕ ਖਿਡਾਰੀ ਖਿਲਾਫ਼ ਫੈਸਲਾ ਨਹੀਂ ਆਇਆ ਹੈ।

ਈਰਾਨ ਦੇ ਕਾਨੂੰਨ ਦੇ ਹਿਸਾਬ ਨਾਲ ਜੇ ਇਹ ਸਾਬਤ ਹੋ ਜਾਂਦਾ ਹੈ ਕਿ ਉਨ੍ਹਾਂ ਨੇ ਹਥਿਆਰਾਂ ਦੀ ਵਰਤੋਂ ਕੀਤੀ ਸੀ ਤਾਂ ਮੌਤ ਦੀ ਸਜ਼ਾ ਸਕਦੀ ਹੈ।

ਬੀਬੀਸੀ ਮਾਨੀਟਰਿੰਗ ਮੁਤਾਬਕ ਈਰਾਨ ਦੇ ਜੱਜਾਂ ਨੇ ਇਹ ਸੰਕੇਤ ਦਿੱਤਾ ਹੈ ਕਿ ਮੀਡੀਆ ਵਿੱਚ ਹੋ ਰਹੀ ਚਰਚਾ ਨੂੰ ਨਜਰਅੰਦਾਜ਼ ਕਰਦਿਆਂ ਉਹ ਫ਼ੈਸਲਾ ਸਥਾਨਕ ਕਾਨੂੰਨ ਅਨੁਸਾਰ ਹੀ ਦੇਣਗੇ।

ਇਹ ਟਿੱਪਣੀਆਂ ਈਰਾਨ ਦੇ ਅੰਦਰ ਅਤੇ ਬਾਹਰ ਸੋਸ਼ਲ ਮੀਡੀਆ ਮੁਹਿੰਮਾਂ ਦੇ ਜਵਾਬ ਵਿੱਚ ਪ੍ਰਤੀਤ ਹੁੰਦੀਆਂ ਹਨ, ਜੋ ਕਿ ਨਾਸਰ ਅਜ਼ਾਦਾਨੀ ਲਈ ਸਮਰਥਨ ਜ਼ਾਹਰ ਕਰ ਰਹੀਆਂ ਸਨ, ਅਤੇ ਡਰਦੇ ਸਨ ਕਿ ਉਸਦੀ "ਫਾਂਸੀ ਨੇੜੇ ਹੈ।"

ਨਾਸਰ ਔਰਤਾਂ ਦੇ ਹੱਕਾਂ ਲਈ ਸਾਹਮਣੇ ਆਏ ਸਨ ਤੇ ਹੁਣ ਮੀਡੀਆ ਤੇ ਸਮਾਜਕ ਕਾਰਕੁਨ ਉਨ੍ਹਾਂ ਦੇ ਹੱਕ ਵਿੱਚ ਮੁਹਿੰਮ ਚਲਾ ਰਹੇ ਹਨ।

ਵਿਸ਼ਵ ਕੱਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਾਸਰ ਦੀ ਆਜ਼ਾਦੀ ਲਈ ਮੁਜ਼ਾਹਰੇ ਹੋ ਰਹੇ ਹਨ

ਦੁਨੀਆਂ ਦੀਆਂ ਵੱਡੀਆਂ ਹਸਤੀਆਂ ਦਾ ਹਿਮਾਇਤ ’ਚ ਆਉਣਾ

ਗਾਇਕਾ ਸ਼ਕੀਰਾ ਨੇ ਵੀ ਨਾਸਰ ਦੀ ਗ੍ਰਿਫ਼ਤਾਰੀ ਵੱਲ ਲੋਕਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ।

ਫੀਫਾ ਵਿਸ਼ਵ ਕੱਪ ਦੇ ਫ਼ਾਈਨਲ ਵਾਲੇ ਦਿਨ ਜਦੋਂ ਲੋਕ ਫ਼ੁੱਟਬਾਲ ਲਈ ਦਿਵਾਨੇ ਹੋ ਰਹੇ ਸਨ ਉਨ੍ਹਾਂ ਨੇ ਨਾਸਰ ਦੇ ਹੱਕ ਵਿੱਚ ਟਵੀਟ ਕੀਤਾ।

ਸ਼ਕੀਰਾ ਨੇ ਲਿਖਿਆ,"ਅੱਜ, ਵਿਸ਼ਵ ਕੱਪ ਦੇ ਫਾਈਨਲ ਵਿੱਚ, ਮੈਂ ਬਸ ਆਸ ਕਰਦੀ ਹਾਂ ਕਿ ਮੈਦਾਨ ਵਿੱਚ ਮੌਜੂਦ ਖਿਡਾਰੀ ਅਤੇ ਪੂਰੀ ਦੁਨੀਆ ਯਾਦ ਰੱਖੇ ਕਿ ਇੱਥੇ ਇੱਕ ਆਦਮੀ ਅਤੇ ਸਾਥੀ ਫੁੱਟਬਾਲ ਖਿਡਾਰੀ, ਜਿਸ ਦਾ ਨਾਮ ਆਮਿਰ ਨਾਸਰ ਹੈ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਰਹੀ ਹੈ। ਉਹ ਵੀ ਮਹਿਜ਼ ਔਰਤਾਂ ਦੇ ਅਧਿਕਾਰਾਂ ਲਈ ਬੋਲਣ ਲਈ।"

BBC

ਤਸਵੀਰ ਸਰੋਤ, Shakira/Twitter

ਤਸਵੀਰ ਕੈਪਸ਼ਨ, ਗਾਇਕਾ ਸ਼ਕੀਰਾ ਨੇ ਵੀ ਨਾਸਰ ਦੇ ਹੱਕ ਵਿੱਚ ਟਵੀਟ ਕੀਤਾ

ਇਹ ਟਵੀਟ ਦੁਨੀਆ ਭਰ ਦੀਆਂ ਕਈ ਸ਼ਖਸੀਅਤਾਂ, ਅਥਲੀਟਾਂ ਅਤੇ ਮਸ਼ਹੂਰ ਹਸਤੀਆਂ ਵਲੋਂ ਸਾਂਝਾ ਕੀਤਾ ਗਿਆ। ਤਾਂ ਜੋ ਸੰਭਾਵਿਤ ਫਾਂਸੀ ਨੂੰ ਰੋਕਿਆ ਜਾ ਸਕੇ।

ਸਪੇਨ ਦੇ ਫ਼ੁੱਟਬਾਲ ਖਿਡਾਰੀ ਮਾਰਕ ਬਰਤ੍ਰਾ ਨੇ ਕਿਹਾ,"ਕੀ ਅਸੀਂ ਚੁੱਪ ਚਾਪ ਬੈਠੇ ਹਾਂ ਤੇ ਕੋਈ ਵੱਖਰਾ ਰੁਖ਼ ਰੱਖਦੇ ਹਾਂ। ਅਜਿਹੀ ਕਿਸੇ ਚੀਜ਼ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।”

“ਹਰ ਕੋਈ ਆਮਿਰ ਨਾਸਰ ਨਾਲ ਖੜਾ ਹੈ ਤੇ ਹਰ ਉਸ ਵਿਅਕਤੀ ਨਾਲ ਜਿਸ ਨੇ ਅਜਿਹਾ ਕੁਝ ਹੰਢਾਇਆ।”

BBC

ਈਰਾਨ ’ਚ ਔਰਤਾਂ ਦੇ ਹੱਕਾਂ ਲਈ ਪ੍ਰਦਰਸ਼ਨ ਕਿਉਂ

  • 13 ਸਤੰਬਰ ਨੂੰ ਤਹਿਰਾਨ ਵਿੱਚ ਨੈਤਿਕਤਾ ਪੁਲਿਸ ਵੱਲੋਂ ਮਾਹਸਾ ਅਮੀਨੀ ਨਾਮ ਦੀ 22 ਸਾਲਾ ਕੁੜੀ ਨੂੰ 'ਸਹੀ ਤਰੀਕੇ ਨਾਲ ਹਿਜਾਬ' ਨਾ ਪਹਿਣਨ ਕਾਰਨ ਹਿਰਾਸਤ ’ਚ ਲਿਆ ਗਿਆ
  • ਹਿਰਾਸਤ ਵਿੱਚ ਹੀ ਮਾਹਸਾ ਅਮੀਨੀ ਦੀ ਮੌਤ ਹੋ ਗਈ
  • ਮਾਹਸਾ ਦੀ ਮੌਤ ਲਈ ਜ਼ਿੰਮੇਵਾਰ ਦੱਸੀ ਜਾਂਦੀ ਸਰਕਾਰੀ ਏਜੰਸੀ 'ਗਸ਼ਤ-ਏ-ਇਰਸ਼ਾਦ' ਹੀ ਨੈਤਿਕਤਾ ਪੁਲਿਸ ਹੈ, ਜਿਸ ਦਾ ਕੰਮ ਈਰਾਨ 'ਚ ਜਨਤਕ ਤੌਰ 'ਤੇ ਇਸਲਾਮਿਕ ਜ਼ਾਬਤੇ ਨੂੰ ਲਾਗੂ ਕਰਨਾ ਹੈ
  • ਈਰਾਨ ਵਿੱਚ ਸਮਾਜਿਕ ਮੁੱਦਿਆਂ ਨਾਲ ਨਜਿੱਠਣ ਲਈ ਬਣੀ 'ਨੈਤਿਕਤਾ ਪੁਲਿਸ' ਖ਼ਿਲਾਫ਼ ਦੇਸ਼ ਵਿਆਪੀ ਧਰਨੇ ਪ੍ਰਦਰਸ਼ਨ ਸ਼ੁਰੂ ਹੋ ਗਏ
  • ਇਨ੍ਹਾਂ ਧਰਨੇ ਪ੍ਰਦਰਸ਼ਨਾਂ ਵਿੱਚ ਜੋ ਕੋਈ ਵੀ ਸ਼ਾਮਿਲ ਹੋਇਆ ਉਸ ਖ਼ਿਲਾਫ਼ ਕਾਰਵਾਈ ਦੀ ਸੰਭਾਵਨਾ ਬਣੀ
  • ਈਰਾਨ ਦੇ ਪੇਸ਼ੇਵਰ ਫ਼ੁੱਟਬਾਲ ਖਿਡਾਰੀ ਆਮਿਰ ਨਾਸਰ-ਅਜ਼ਾਦਾਨੀ ਨੂੰ ਵੀ ਇਨ੍ਹਾਂ ਧਰਨਿਆਂ ਵਿੱਚ ਸ਼ਾਮਿਲ ਹੋਣ ਬਦਲੇ ਮੌਤ ਦੀ ਸਜ਼ਾ ਸੁਣਾਏ ਜਾਣ ਦੀ ਸੰਭਾਵਨਾ ਹੈ।
  • ਪੁਲਿਸ ਨੇ ਇਲਜ਼ਾਮ ਲਗਾਇਆ ਕਿ ਫੁੱਟਬਾਲ ਖਿਡਾਰੀ ਆਮਿਰ ਨਾਸਰ-ਅਜ਼ਾਦਾਨੀ ਉਸ ਗਰੁੱਪ ਵਿੱਚ ਸ਼ਾਮਲ ਹੈ ਜਿਸ ਨੇ ਤਿੰਨ ਸੁਰੱਖਿਆ ਏਜੰਟਾਂ ਦਾ ਕਤਲ ਕੀਤਾ ਸੀ।
BBC

ਕੋਲੰਬੀਆ ਦੇ ਫੁੱਟਬਾਲ ਖਿਡਾਰੀ ਰੇਡਾਮੇਲ ਪਾਲਕਿਓ ਨੇ ਟਵਿੱਟਰ 'ਤੇ ਲਿਖਿਆ,“ਇਹ ਸਵਿਕਾਰਯੋਗ ਨਹੀਂ ਹੈ। ਹਰ ਕੋਈ ਆਮਿਰ ਨਾਸਰ ਨਾਲ ਹੈ।”

ਇਸ ਦੌਰਾਨ, ਪੇਸ਼ੇਵਰ ਫੁਟਬਾਲਰਾਂ ਦੀ ਗਲੋਬਲ ਯੂਨੀਅਨ ਐੱਫ਼ਆਈਐੱਫ਼ਪੀਆਰਓ ਨੇ ਵੀ ਟਵੀਟ ਕੀਤਾ।

ਯੂਨੀਅਨ ਨੇ ਲਿਖਿਆ,"ਇਸ ਖ਼ਬਰ ਤੋਂ ਹੈਰਾਨ ਅਤੇ ਨਿਰਾਸ਼ ਹਾਂ ਕਿ ਪੇਸ਼ੇਵਰ ਫ਼ੁੱਟਬਾਲ ਖਿਡਾਰੀ ਆਮਿਰ ਨਾਸਰ-ਅਜ਼ਾਦਾਨੀ ਨੂੰ ਆਪਣੇ ਦੇਸ਼ ਵਿੱਚ ਔਰਤਾਂ ਦੇ ਅਧਿਕਾਰਾਂ ਅਤੇ ਬੁਨਿਆਦੀ ਆਜ਼ਾਦੀ ਲਈ ਚਲ ਰਹੀ ਮੁਹਿੰਮ ਵਿੱਚ ਹਿੱਸਾ ਲੈਣ ਤੋਂ ਬਾਅਦ ਈਰਾਨ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।"

"ਅਸੀਂ ਆਮਿਰ ਨਾਲ ਖੜੇ ਹਾਂ ਅਤੇ ਉਸ ਦੀ ਸਜ਼ਾ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦੇ ਹਾਂ।"

ਵਿਸ਼ਵ ਕੱਪ

ਤਸਵੀਰ ਸਰੋਤ, FIFPRO/Twitter

ਨਾਸਰ ਅਜ਼ਾਦਾਨੀ ਕੌਣ ਹੈ?

ਨਾਸਰ-ਅਜ਼ਾਦਾਨੀ ਦਾ ਜਨਮ ਫ਼ਰਵਰੀ 1996 ਵਿੱਚ ਮੱਧ ਈਰਾਨ ਦੇ ਇਸਫਾਹਾਨ ਵਿੱਚ ਹੋਇਆ ਸੀ।

ਉਨ੍ਹਾਂ ਆਪਣੇ ਫੁੱਟਬਾਲ ਕਰੀਅਰ ਦੀ ਸ਼ੁਰੂਆਤ ਇਸਫਾਹਾਨ ਤੋਂ ਸੇਪਾਹਨ ਸਪੋਰਟ ਕਲੱਬ ਦੀ ਟੀਮ ਨਾਲ ਸ਼ੁਰੂ ਕੀਤੀ।

ਇਹ ਟੀਮ ਈਰਾਨ ਦੀ ਪ੍ਰੋ ਲੀਗ ਵਿੱਚ ਖੇਡਦੀ ਹੈ ਤੇ ਇਹ ਮੌਜੂਦਾ ਸਮੇਂ ਵਿੱਚ ਈਰਾਨ ਦੀ ਪੇਸ਼ੇਵਰ ਫੁੱਟਬਾਲ ਦੀ ਸਭ ਤੋਂ ਉੱਚੀ ਸ਼੍ਰੇਣੀ ਵਿੱਚ ਸ਼ਾਮਿਲ ਹੈ।

2014 ਵਿੱਚ ਉਹ ਤਹਿਰਾਨ ਰਹਿ-ਅਹਾਨ ਟੀਮ ਵਿੱਚ ਸ਼ਾਮਲ ਹੋ ਗਏ।

ਇਹ ਈਰਾਨ ਦੇ ਸਭ ਤੋਂ ਪੁਰਾਣੇ ਕਲੱਬਾਂ ਵਿੱਚੋਂ ਇੱਕ ਹੈ ਅਤੇ ਜੋ ਵਰਤਮਾਨ ਵਿੱਚ ਅਜ਼ਾਦੇਗਨ ਲੀਗ਼ ਵਿੱਚ ਵੀ ਹਿੱਸਾ ਲੈਂਦਾ ਹੈ।

ਇੱਕ ਸਾਲ ਬਾਅਦ, ਉਹ ਉੱਤਰ-ਪੱਛਮੀ ਈਰਾਨ ਦੇ ਤਬਰੀਜ਼ ਸ਼ਹਿਰ ਤੋਂ ਟਰੈਕਟਰ ਸਪੋਰਟਸ ਕਲੱਬ ਵਿੱਚ ਸ਼ਾਮਲ ਹੋ ਗਿਆ, ਜਿੱਥੇ ਉਹ 2019 ਤੱਕ ਰਿਹਾ।

ਵਿਸ਼ਵ ਕੱਪ

ਤਸਵੀਰ ਸਰੋਤ, Getty Images

ਅਜ਼ਾਦਾਨੀ ਦੀ ਗ੍ਰਿਫ਼ਤਾਰੀ

ਆਮਿਰ ਨਾਸਰ-ਅਜ਼ਾਦਾਨੀ ਨੂੰ ਮੁਕੱਦਮਾ ਪੂਰਾ ਹੋਣ ਤੋਂ ਬਾਅਦ ਸੰਭਾਵਿਤ ਤੌਰ ’ਤੇ ਫ਼ਾਂਸੀ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਸਲਾਮਿਕ ਰੀਪਬਲਿਕ ਦੀ ਨਿਆਂ ਪ੍ਰਣਾਲੀ ਉਨ੍ਹਾਂ ਨੂੰ "ਮੋਹਰੇਬੇਹ" ਨਾਮ ਦੇ ਅਪਰਾਧ ਲਈ ਫਾਂਸੀ ਦੇ ਸਕਦੀ ਹੈ।

ਉਹ 17 ਨਵੰਬਰ, 2022 ਨੂੰ ਕਰਨਲ ਇਸਮਾਈਲ ਚਰਾਘੀ ਦੀ ਮੌਤ ਤੋਂ ਬਾਅਦ ਦੇਸ਼ ਭਰ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਸਾਹਮਣੇ ਆਏ ਸਨ।

ਤਿੰਨ ਦਿਨ ਬਾਅਦ, 20 ਨਵੰਬਰ ਨੂੰ ਸੂਬੇ ਦੇ ਪ੍ਰਸਾਰਕ ਆਈਆਰਆਈਬੀ ਨੇ ਤਿੰਨ ਲੋਕਾਂ ਤੋਂ ਜ਼ਬਰਦਸਤੀ ਇਕਬਾਲੀਆ ਬਿਆਨ ਰਿਕਾਰਡ ਕਰਵਾਇਆ ਤੇ ਇੱਕ ਵੀਡੀਓ ਪ੍ਰਸਾਰਿਤ ਕਰ ਦਿੱਤੀ।

ਇਹ ਦਾਅਵਾ ਕੀਤਾ ਗਿਆ ਕਿ ਇਨ੍ਹਾਂ ਤਿੰਨਾਂ ਨੇ ਚਰਾਘੀ ਦਾ ਕਤਲ ਕੀਤਾ ਸੀ।

ਵੀਡੀਓ ਤੋਂ ਬਾਅਦ, ਅਧਿਕਾਰੀਆਂ ਈਰਾਨੀ ਖਿਡਾਰੀ ਆਮਿਰ ਨਸਾਰ-ਅਜ਼ਾਦਾਨੀ ਨੂੰ ਸ਼ੱਕੀ ਵਜੋਂ ਗ੍ਰਿਫ਼ਤਾਰ ਕੀਤਾ ਤੇ ਨਾਲ ਹੀ ਸਾਲੇਹ ਮਿਰਹਾਸ਼ਮੀ ਅਤੇ ਸਈਦ ਯਘੂਬੀ ਨੂੰ ਵੀ ਹਿਰਾਸਤ ’ਚ ਲਿਆ।

ਸਥਾਨਕ ਸੂਤਰਾਂ ਨੇ ਦਾਅਵਾ ਕੀਤਾ ਕਿ ਅਜ਼ਾਦਾਨੀ ਨੇ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ ਸੀ ਪਰ ਫੌਜੀ ਅਧਿਕਾਰੀ ਦੀ ਹੱਤਿਆ ਵਿੱਚ ਉਸਦੀ ਸ਼ਮੂਲੀਅਤ ਝੂਠ ਹੈ ਕਿਉਂਕਿ ਉਹ ਉਸ ਇਲਾਕੇ ਵਿੱਚ ਹੈ ਹੀ ਨਹੀਂ ਸੀ ਨਹੀਂ ਸੀ ਜਿੱਥੇ ਕਤਲ ਹੋਇਆ।

BBC
BBC

ਰੱਬ ਨੂੰ ਨਫ਼ਰਤ ਕਰਨ ’ਤੇ ਮੌਤ ਦੀ ਸਜ਼ਾ

ਹਾਲ ਹੀ ਦੇ ਹਫ਼ਤਿਆਂ ਵਿੱਚ ਈਰਾਨ ਵਿੱਚ ਕਈ ਸਰਕਾਰ-ਵਿਰੋਧੀ ਪ੍ਰਦਰਸ਼ਨਾਂ ਨਾਲ ਜੁੜੇ ਦੋ ਲੋਕਾਂ ਫਾਂਸੀ ਦੀ ਸਜ਼ਾ ਦਿੱਤੀ ਗਈ।

ਇਨਾਂ ਨੇ ਦੇਸ਼ ਦੇ ਸੁਪਰੀਮ ਆਗੂ ਕਹੇ ਜਾਂਦੇ ਅਲੀ ਖਮੇਨੇਈ ਦੇ ਸ਼ਾਸਨ ਵਿਰੁੱਧ ਬਗ਼ਵਤ ਕੀਤੀ ਹੈ।

13 ਸਤੰਬਰ ਨੂੰ ਕਥਿਤ ਤੌਰ 'ਤੇ ਹਿਜਾਬ ਸਹੀ ਤਰੀਕੇ ਨਾਲ ਨਾ ਪਹਿਨਣ ਦੇ ਇਲਜ਼ਾਮ ਹੇਠ ਅਖੌਤੀ ਨੈਤਿਕਤਾ ਪੁਲਿਸ ਦੁਆਰਾ ਮਾਹਸਾ ਅਮੀਨੀ ਨਾਮ ਦੀ 22 ਸਾਲ ਦੀ ਕੁੜੀ ਦੀ ਹਿਰਾਸਤ ਵਿੱਚ ਮੌਤ ਹੋ ਗਈ ਸੀ।

ਇਸ ਤੋਂ ਬਾਅਦ ਔਰਤਾਂ ਦੀ ਅਗਵਾਈ ਵਿੱਚ ਈਰਾਨ ਦੀਆਂ ਸੜਕਾਂ ’ਤੇ ਧਰਨੇ ਪ੍ਰਦਰਸ਼ਨ ਹੋਏ।

ਇਸੇ ਸੰਦਰਭ ਵਿੱਚ ਈਰਾਨ ਦੀ ਫ਼ੁੱਟਬਾਲ ਟੀਮ ਨੇ ਹਾਲ ਹੀ ਵਿੱਚ ਕਤਰ ਵਿੱਚ ਇੰਗਲੈਂਡ ਖ਼ਿਲਾਫ਼ ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ ਦੌਰਾਨ ਰਾਸ਼ਟਰੀ ਗੀਤ ਗਾਉਣ ਤੋਂ ਇਨਕਾਰ ਕਰ ਦਿੱਤਾ ਸੀ।

ਈਰਾਨ ਦੇ ਆਗੂਆਂ ਨੇ ਵਿਰੋਧ ਪ੍ਰਦਰਸ਼ਨਾਂ ਨੂੰ ਦੇਸ਼ ਦੇ ਬਾਹਰੀ ਦੁਸ਼ਮਣਾਂ ਵਲੋਂ ਭੜਕਾਏ ਗਏ ‘ਦੰਗੇ’ ਦੱਸਿਆ ਸੀ। ਹਾਲਾਂਕਿ, ਪ੍ਰਦਰਸ਼ਨਕਾਰੀਆਂ ਦੀ ਵੱਡੀ ਬਹੁਗਿਣਤੀ ਨਿਹੱਥੇ ਅਤੇ ਸ਼ਾਂਤੀਪੂਰਨ ਰਹੀ ਹੈ।

ਮੌਜੂਦਾ ਸਮੇਂ ਵਿੱਚ ਘੱਟੋ-ਘੱਟ 26 ਲੋਕ ਹਾਲੇ ਵੀ ਰਾਸ਼ਟਰ ਵਿਆਪੀ ਵਿਰੋਧ ਪ੍ਰਦਰਸ਼ਨਾਂ ਦੇ ਚਲਦਿਆਂ ਫਾਂਸੀ ਦੇ ਗੰਭੀਰ ਖਤਰੇ ਅਧੀਨ ਹਨ।

ਐੱਮਨੈਸਟੀ ਇੰਟਰਨੈਸ਼ਨਲ ਵਲੋਂ ਜਾਰੀ ਇੱਕ ਬਿਨਾਮ ਵਿੱਚ ਕਿਹਾ ਗਿਆ ਕਿ ਈਰਾਨੀ ਅਧਿਕਾਰੀਆਂ ਨੇ ਲੋਕਾਂ ਵਿੱਚ ਡਰ ਪੈਦਾ ਕਰਨ ਅਤੇ ਵਿਰੋਧ ਪ੍ਰਦਰਸ਼ਨਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵਿੱਚ ਕਈ ਮਸੂਮਾਂ ਨੂੰ ਮਨ ਮਰਜ਼ੀ ਨਾਲ ਸਜ਼ਾ ਸੁਣਾਈ। ਇਸ ਵਿੱਚ ਮੌਤ ਦੀ ਸਜ਼ਾ ਵੀ ਸ਼ਾਮਿਲ ਸੀ।

ਸੰਗਠਨ ਨੇ ਕਿਹਾ ਕਿ ਇਨ੍ਹਾਂ 26 ਲੋਕਾਂ ਵਿੱਚੋਂ, ਘੱਟੋ-ਘੱਟ 11 ਮੌਤ ਦੀ ਸਜ਼ਾ ਮਿਲ ਸਕਦੀ ਹੈ ਅਤੇ 15 ਫਾਂਸੀ ਦੇ ਅਪਰਾਧਾਂ ਦੇ ਦੋਸ਼ੀ ਹਨ ਅਤੇ ਮੁਕੱਦਮੇ ਦਾ ਇੰਤਜ਼ਾਰ ਕਰ ਰਹੇ ਹਨ।

ਵਿਸ਼ਵ ਕੱਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਰੀਕੇ ਨਾਲ ਮੁਜ਼ਾਹਰੇ ਕੀਤੇ ਜਾ ਰਹੇ ਹਨ

ਕੁਝ ਮਾਮਲਿਆਂ ਵਿੱਚ ਪਹਿਲਾਂ ਵੀ ਫ਼ਾਂਸੀ ਦੀ ਸਜ਼ਾ ਸੁਣਾਈ ਗਈ

ਨਿਆਂਪਾਲਿਕਾ ਨੇ ਘੋਸ਼ਣਾ ਕੀਤੀ ਕਿ ਅਧਿਕਾਰੀਆਂ ਨੇ ਸੋਮਵਾਰ, ਦਸੰਬਰ 12 ਦੀ ਸਵੇਰ ਨੂੰ ਮਸ਼ਾਦ ਸ਼ਹਿਰ ਵਿੱਚ 23 ਸਾਲਾ ਮਾਜਿਦਰੇਜ਼ਾ ਰਹਿਨਾਵਰਦ ਨੂੰ ਜਨਤਕ ਤੌਰ 'ਤੇ ਫਾਂਸੀ ਦੇ ਦਿੱਤੀ।

ਇੱਕ ਅਦਾਲਤ ਨੇ ਉਸਨੂੰ ਅਰਧ ਸੈਨਿਕ ਬਸੀਜ ਰੇਸਿਸਟੈਂਸ ਫੋਰਸ ਦੇ ਦੋ ਮੈਂਬਰਾਂ ਨੂੰ ਚਾਕੂ ਮਾਰ ਕੇ ਮਾਰਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ "ਰੱਬ ਦੇ ਵਿਰੁੱਧ ਨਫ਼ਰਤ" ਦਾ ਦੋਸ਼ੀ ਠਹਿਰਾਇਆ।

ਰਹਾਨਾਵਰਡ ਨੂੰ ਉਸਦੀ ਗ੍ਰਿਫਤਾਰੀ ਦੇ 23 ਦਿਨਾਂ ਬਾਅਦ "ਮਸ਼ਾਦੀ ਨਾਗਰਿਕਾਂ ਦੇ ਇੱਕ ਸਮੂਹ ਦੀ ਮੌਜੂਦਗੀ ਵਿੱਚ" ਫਾਂਸੀ ਦਿੱਤੀ ਗਈ ਸੀ।

19 ਨਵੰਬਰ ਨੂੰ ਸਰਕਾਰੀ ਟੈਲੀਵਿਜ਼ਨ 'ਤੇ ਪ੍ਰਸਾਰਿਤ ਇੱਕ ਵੀਡੀਓ ਵਿੱਚ, ਉਸ ਦੀ ਗ੍ਰਿਫਤਾਰੀ ਤੋਂ ਬਾਅਦ, ਰਹਨਾਵਰਡ ਨੂੰ ਅੱਖਾਂ 'ਤੇ ਪੱਟੀ ਬੰਨ੍ਹੀ ਹੋਈ ਹੈ ਅਤੇ ਉਸਦੀ ਖੱਬੀ ਬਾਂਹ ਇੱਕ ਪਲੱਸਤਰ ਵਿੱਚ ਦਿਖਾਈ ਦੇ ਰਹੀ ਹੈ।

ਸਮਾਜਿਕ ਕਾਰਕੁੰਨ ਦੱਸਦੇ ਹਨ ਕਿ ਸਰਕਾਰੀ ਮੀਡੀਆ ਨਿਯਮਿਤ ਤੌਰ 'ਤੇ ਨਜ਼ਰਬੰਦਾਂ ਦੇ ਝੂਠੇ ਇਕਬਾਲੀਆ ਬਿਆਨਾਂ ਨੂੰ ਪ੍ਰਸਾਰਿਤ ਕਰਦਾ ਹੈ। ਉਨ੍ਹਾਂ ’ਤੇ ਢਾਹੇ ਜਾ ਰਹੇ ਤਸ਼ੱਦਦ ਅਤੇ ਬਦਸਲੂਕੀ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।

ਇੱਕ ਮੁਜ਼ਾਹਰਾਕਾਰੀ ਨੂੰ 8 ਦਸੰਬਰ ਨੂੰ ਫ਼ਾਂਸੀ ਦਿੱਤੀ ਗਈ ਸੀ। ਇਸ ਮਾਮਲੇ ਦੀ ਕੌਮਾਂਤਰੀ ਪੱਧਰ ’ਤੇ ਨਿੰਦਾ ਹੋਈ।

ਵਿਸ਼ਵ ਕੱਪ

ਤਸਵੀਰ ਸਰੋਤ, Getty Images

ਮੋਹਸੇਨ ਸ਼ੇਕਾਰੀ 23 ਸਾਲਾ ਦੇ ਹਨ ਉਨ੍ਹਾਂ ਨੂੰ ਤਹਿਰਾਨ ਦੀ ਇੱਕ ਗਲੀ ਵਿੱਚ ਕਿਸੇ ਉੱਤੇ ਚਾਕੂ ਨਾਲ ਹਮਲਾ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਗਿਆ।

ਇਹ ਗ੍ਰਿਫ਼ਤਾਰੀ ਬਸੀਜ ਸਮੂਹ ਨੇ ਕੀਤੀ ਸੀ। ਕਿਹਾ ਗਿਆ ਸੀ ਕਿ ਉਨ੍ਹਾਂ ਖ਼ਿਲਾਫ਼ ‘ਰੱਬ ਵਿਰੁੱਧ ਨਫ਼ਰਤ’ ਫ਼ਲਾਉਣ ਦੇ ਇਲਜ਼ਾਮ ਵੀ ਹਨ।

ਬਸੀਜ ਸਮੂਹ ਇੱਕ ਸਵੈ-ਸੇਵੀ ਸੰਸਥਾ ਹੈ ਜੋ ਅਕਸਰ ਈਰਾਨ ਦੇ ਅਧਿਕਾਰੀਆਂ ਵਲੋਂ ਅਸਹਿਮਤੀ ਨੂੰ ਦਬਾਉਣ ਲਈ ਤਾਇਨਾਤ ਕੀਤੇ ਜਾਂਦੇ ਹਨ।

ਮਨੁੱਖੀ ਅਧਿਕਾਰ ਸੰਗਠਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਪ੍ਰਦਰਸ਼ਨਕਾਰੀਆਂ ਨੂੰ ਬਿਨਾਂ ਕਿਸੇ ਪ੍ਰਕਿਰਿਆ ਦੇ ਨਾਜਾਇਜ਼ ਅਦਾਲਤਾਂ ਵਿੱਚ ਮੌਤ ਦੀ ਸਜ਼ਾ ਦਿੱਤੀ ਜਾ ਰਹੀ ਹੈ।

ਨਾਰਵੇ ਸਥਿਤ ਈਰਾਨ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਡਾਇਰੈਕਟਰ ਮਹਿਮੂਦ ਅਮੀਰੀ-ਮੋਗਦਾਮ ਨੇ ਟਵੀਟ ਕੀਤਾ ਕਿ ਰਹਾਨਾਵਰਡ ਦੀ ਸਜ਼ਾ ‘ਬਹੁਤ ਹੀ ਅਣਉਚਿਤ ਮੁਕੱਦਮੇ ਅਤੇ ਪ੍ਰਦਰਸ਼ਨ ਦੇ ਮੁਕੱਦਮੇ ਤੋਂ ਬਾਅਦ ਜ਼ਬਰਦਸਤੀ ਇਕਬਾਲੀਆ ਬਿਆਨ’ 'ਤੇ ਆਧਾਰਿਤ ਹੈ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)