3D ਪ੍ਰਿੰਟਡ ਬੰਦੂਕਾਂ ਕੀ ਹਨ, ਸੋਸ਼ਲ ਮੀਡੀਆ ਰਾਹੀਂ ਇਨ੍ਹਾਂ ਦੀ ਵਿਕਰੀ ਕਿੰਨੀ ਖ਼ਤਰਨਾਕ ਹੈ?

3ਡੀ ਪ੍ਰਿੰਟਿਡ ਬੰਦੂਕਾਂ

ਤਸਵੀਰ ਸਰੋਤ, Getty Images/BBC

ਤਸਵੀਰ ਕੈਪਸ਼ਨ, 3ਡੀ ਪ੍ਰਿੰਟਿਡ ਬੰਦੂਕਾਂ ਨੂੰ ਇੱਕ ਕਿਸਮ ਦੀ 'ਗੋਸਟ ਗੰਨ' ਕਿਹਾ ਜਾਂਦਾ ਹੈ।
    • ਲੇਖਕ, ਡੈਨ ਹਾਰਡੂਨ
    • ਰੋਲ, ਬੀਬੀਸੀ ਟ੍ਰੈਂਡਿੰਗ

ਇੱਕ ਮਾਹਰ ਨੇ ਬੀਬੀਸੀ ਨੂੰ ਦੱਸਿਆ ਕਿ '3ਡੀ ਪ੍ਰਿੰਟਡ' ਬੰਦੂਕਾਂ ਅਪਰਾਧੀਆਂ ਅਤੇ ਹਿੰਸਕ ਅੱਤਵਾਦੀਆਂ ਲਈ 'ਵੈਪਨ ਆਫ ਚੋਇਸ" ਬਣ ਸਕਦੇ ਹਨ।

ਇਹ ਨਾ ਟ੍ਰੇਸ ਕੀਤੇ ਜਾ ਸਕਣ ਵਾਲੇ ਹਥਿਆਰ ਹਾਲ ਹੀ ਵਿੱਚ ਕਈ ਅਪਰਾਧਕ ਮਾਮਲਿਆਂ ਵਿੱਚ ਬਰਾਮਦ ਕੀਤੇ ਜਾ ਚੁੱਕੇ ਹਨ।

ਯੁਨਾਈਟਿਡ ਹੈਲਥਕੇਅਰ ਕੰਪਨੀ ਦੇ ਸੀਈਓ ਬ੍ਰਾਇਨ ਥੌਂਪਸਨ ਦੇ ਕਤਲ ਵਿੱਚ ਵੀ ਕਥਿਤ ਤੌਰ ਉੱਤੇ ਅੰਸ਼ਕ ਤੌਰ 'ਤੇ 3ਡੀ ਪ੍ਰਿੰਟਡ ਬੰਦੂਕ ਦੀ ਵਰਤੋਂ ਕੀਤੀ ਗਈ ਸੀ।

ਬੀਬੀਸੀ ਟ੍ਰੈਂਡਿੰਗ ਨੇ ਸੰਸਾਰ ਪੱਧਰ ਉੱਤੇ ਟੈਲੀਗ੍ਰਾਮ, ਫੇਸਬੁਕ, ਤੇ ਇੰਸਟਾਗ੍ਰਾਮ ਜਿਹੇ ਪਲੇਟਫਾਰਮਜ਼ ਤੇ ਵੈੱਬਸਾਈਟਾਂ ਰਾਹੀਂ 3ਡੀ ਪ੍ਰਿੰਟਡ ਬੰਦੂਕਾਂ ਦੇ ਫੈਲਣ ਬਾਰੇ ਪੜਤਾਲ ਕੀਤੀ।

3ਡੀ ਪ੍ਰਿੰਟਡ ਬੰਦੂਕਾਂ ਕੀ ਹਨ?

3ਡੀ ਪ੍ਰਿੰਟਡ

3ਡੀ ਪ੍ਰਿੰਟਡ ਬੰਦੂਕਾਂ ਨੂੰ ਇੱਕ ਕਿਸਮ ਦੀ 'ਗੋਸਟ ਗੰਨ' ਕਿਹਾ ਜਾਂਦਾ ਹੈ। ਇਨ੍ਹਾਂ ਦੀ ਪਛਾਣ ਨਹੀਂ ਹੋ ਸਕਦੀ ਤੇ ਜੋ ਇੱਕ 3ਡੀ ਪ੍ਰਿੰਟਰ, ਬਲੂਪ੍ਰਿੰਟ, ਤੇ ਹੋਰ ਸਮਾਨ ਰਾਹੀਂ ਜੋੜੀਆਂ ਜਾ ਸਕਦੀਆਂ ਹਨ।

ਇਨ੍ਹਾਂ ਨੂੰ 'ਗੰਨ ਕੰਟ੍ਰੋਲ ਕਾਨੂੰਨਾਂ' ਤੋਂ ਬਚਣ ਲਈ ਡਿਜ਼ਾਇਨ ਕੀਤਾ ਗਿਆ ਹੈ, ਪਿਛਲੇ ਇੱਕ ਦਹਾਕੇ ਵਿੱਚ ਇਹ ਤਕਨੀਕ ਕਾਫੀ ਵਿਕਸਤ ਹੋਈ ਹੈ ਤੇ ਇਨ੍ਹਾਂ ਹਥਿਆਰਾਂ ਦੇ ਨਵੇਂ ਮਾਡਲ ਕਈ ਰਾਊਂਡ ਫਾਇਰ ਕਰ ਸਕਦੇ ਹਨ ਤੇ ਇਸ ਸਮੇਂ ਇਨ੍ਹਾਂ ਵਿਚਲਾ ਪਲਾਸਟਿਕ ਟੁੱਟਦਾ ਵੀ ਨਹੀਂ ਹੈ।

'ਐਵਰੀਟਾਊਨ' ਨਾਂ ਦੀ ਗੰਨ ਕੰਟਰੋਲ ਸੰਸਥਾ ਨਾਲ ਜੁੜੇ ਨਿੱਕ ਸੁਪਲੀਨਾ ਦੇ ਮੁਤਾਬਕ, ਪ੍ਰਿੰਟਡ ਬੰਦੂਕਾਂ ਹਿੰਸਾ ਦੀਆਂ ਕਾਰਵਾਈਆਂ ਕਰਨ ਦੀ ਯੋਜਨਾ ਬਣਾ ਰਹੇ ਲੋਕਾਂ ਦੇ ਲਈ ਵੈੱਪਨ ਆਫ ਚੋਇਸ ਹੋ ਸਕਦੀਆਂ ਹਨ।

ਉਹ ਦੱਸਦੇ ਹਨ, "ਇਹ ਹੁਣ ਹੋਰ ਬਿਹਤਰ ਹੋ ਗਏ ਹਨ, ਕੀਮਤ ਘੱਟ ਹੋ ਗਈ ਹੈ, ਤੇ ਇਨ੍ਹਾਂ ਨੂੰ ਹਾਸਲ ਕਰਨਾ ਹੋਰ ਸੌਖਾ ਹੋ ਗਿਆ ਹੈ।"

ਫੇਸਬੁਕ ਤੇ ਇੰਸਟਾਗ੍ਰਾਮ

ਤਸਵੀਰ ਸਰੋਤ, Meta/BBC

ਤਸਵੀਰ ਕੈਪਸ਼ਨ, ਬੀਬੀਸੀ ਟ੍ਰੈਂਡਿੰਗ ਦੀ ਪੜਤਾਲ ਫੇਸਬੁਕ ਤੇ ਇੰਸਟਾਗ੍ਰਾਮ ਉੱਤੇ ਇਨ੍ਹਾਂ ਹਥਿਆਰਾਂ ਦੇ ਇਸ਼ਤਿਹਾਰਾਂ ਤੋਂ ਸ਼ੁਰੂ ਹੋਈ

ਬੀਬੀਸੀ ਟ੍ਰੈਂਡਿੰਗ ਦੀ ਪੜਤਾਲ ਫੇਸਬੁਕ ਤੇ ਇੰਸਟਾਗ੍ਰਾਮ ਉੱਤੇ ਇਨ੍ਹਾਂ ਹਥਿਆਰਾਂ ਦੇ ਇਸ਼ਤਿਹਾਰਾਂ ਤੋਂ ਸ਼ੁਰੂ ਹੋਈ।

ਅਕਤੂਬਰ 2024 ਵਿੱਚ 'ਟੈੱਕ ਟਰਾਂਸਪੈਰੈਂਸੀ ਪ੍ਰੋਜੈਕਟ' ਤਕਨੀਕੀ ਕੰਪਨੀਆਂ ਦੀ ਨਿਗਰਾਨੀ ਕਰਨ ਵਾਲੀ ਇੱਕ ਗ਼ੈਰ-ਸਰਕਾਰੀ ਸੰਸਥਾ ਦੇ ਇਹ ਸਾਹਮਣੇ ਆਇਆ ਕਿਹਾ ਕਿ ਮੈਟਾ ਦੇ ਪਲੈਟਫਾਰਮਜ਼ ਉੱਤੇ ਆ ਰਹੀਆਂ ਇਹ ਮਸ਼ਹੂਰੀ ਨੀਤੀਆਂ ਦੀ ਉਲੰਘਣਾ ਸੀ।

ਮੈਟਾ ਨੇ ਇਸ ਜਾਣਕਾਰੀ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕਈ ਮਹੀਨਿਆਂ ਬਾਅਦ ਬੀਬੀਸੀ ਨੇ ਇਹ ਦੇਖਿਆ ਕਿ ਕਈ ਮਸ਼ਹੂਰੀਆਂ ਹਾਲੇ ਵੀ ਮੈਟਾ ਉੱਤੇ ਐਕਟਿਵ ਹਨ।

ਕਈ ਮਸ਼ਹੂਰੀਆਂ ਨੇ ਸੰਭਾਵਤ ਗਾਹਕਾਂ ਨੂੰ ਟੈਲੀਗ੍ਰਾਮ ਜਾਂ ਵੱਟਸਐਪ ਚੈਨਲਾਂ ਵੱਲ ਭੇਜਿਆ।

ਟੈਲੀਗ੍ਰਾਮ ਉੱਤੇ ਅਸੀਂ ਵੇਖਿਆ ਕਿ ਕਈ ਚੈਨਲਾਂ ਉੱਤੇ ਵੱਖ-ਵੱਖ ਤਰ੍ਹਾਂ ਦੀਆਂ ਬੰਦੂਕਾਂ ਵੇਚਣ ਲਈ ਲਾਈਆਂ ਗਈਆਂ ਸਨ।

ਇਨ੍ਹਾਂ ਵਿੱਚੋਂ ਕਈ ਅਜਿਹੀਆਂ ਲੱਗੀਆਂ ਕਿ ਇਨ੍ਹਾਂ ਲਈ 3ਡੀ ਪ੍ਰਿੰਟਿੰਗ ਤਕਨੀਕ ਦੀ ਵਰਤੋਂ ਕੀਤੀ ਗਈ ਹੋ ਸਕਦੀਆਂ ਹਨ।

1000 ਤੋਂ ਵੱਧ ਸਬਸਕ੍ਰਾਈਬਰਜ਼ ਵਾਲੇ ਇੱਕ ਟੈਲੀਗ੍ਰਾਮ ਚੈਨਲ ਨੇ ਦਾਅਵਾ ਕੀਤਾ ਕਿ ਉਹ ਬਾਹਰਲੇ ਮੁਲਕਾਂ ਵਿੱਚ ਵੀ ਹਥਿਆਰ ਭੇਜਦੇ ਹਨ।

ਸੋਸ਼ਲ ਮੀਡੀਆ ਉੱਤੇ ਕਿਵੇਂ ਹੋ ਰਹੀ ਵਿਕਰੀ?

ਟੈਲੀਗ੍ਰਾਮ
ਤਸਵੀਰ ਕੈਪਸ਼ਨ, 1000 ਤੋਂ ਵੱਧ ਸਬਸਕ੍ਰਾਈਬਰਜ਼ ਵਾਲੇ ਇੱਕ ਟੈਲੀਗ੍ਰਾਮ ਚੈਨਲ ਨੇ ਦਾਅਵਾ ਕੀਤਾ ਕਿ ਉਹ ਬਾਹਰਲੇ ਮੁਲਕਾਂ ਵਿੱਚ ਵੀ ਹਥਿਆਰ ਭੇਜਦੇ ਹਨ

ਬੀਬੀਸੀ ਟ੍ਰੈਂਡਿੰਗ ਨੇ ਅਕਾਉਂਟ ਨਾਲ ਸੰਪਰਕ ਕੀਤਾ ਜੋ ਕਿ ਖੁਦ ਨੂੰ ਜੈੱਸੀ ਕਹਿੰਦਾ ਹੈ, ਇਹ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ 'ਕੀ ਉਹ ਯੂਕੇ ਵਿੱਚ 3ਡੀ ਪ੍ਰਿੰਟਡ ਬੰਦੂਕਾਂ ਭੇਜ ਕੇ ਕਾਨੂੰਨ ਤੋੜਨਾ ਚਾਹੁਣਗੇ?।'

ਇੱਕ ਘੰਟੇ ਵਿੱਚ ਹੀ ਜੈਸੀ ਨੇ ਸਾਨੂੰ 'ਲਿਬਰੇਟਰ' ਜਾਂ 'ਗਲੌਕ ਸਵਿੱਚ' ਆਫਰ ਕੀਤੀ।

ਇੱਕ ਗਲੌਕ ਸਵਿੱਚ (ਆਟੋ ਸੀਅਰ ਵੀ ਕਿਹਾ ਜਾਂਦਾ ਹੈ) ਛੋਟੀ ਹੁੰਦੀ ਹੈ, ਕਈ ਵਾਰ 3ਡੀ ਪ੍ਰਿੰਟਡ ਹਿੱਸਾ ਪਿਸਟਲ ਨੂੰ ਆਟੋਮੈਟਿਕ ਹਥਿਆਰ ਵਿੱਚ ਬਦਲ ਦਿੰਦਾ ਹੈ।

ਕੋਡੀ ਵਿਲਸਨ ਨਾਸ ਦੇ 'ਕ੍ਰਿਪਟੋ ਅਨਾਰਕਿਸਟ' ਨੇ ਸਾਲ 2013 ਵਿੱਚ 'ਲਿਬਰੇਟਰ' ਡਿਜ਼ਾਇਨ ਕੀਤੀ ਜੋ ਕਿ ਦੁਨੀਆਂ ਦੀ ਪਹਿਲੀ ਵੱਡੇ ਪੱਧਰ ਉੱਤੇ ਉਪਲਬਧ 3ਡੀ ਪ੍ਰਿੰਟਡ ਬੰਦੂਕ ਹੈ, ਜਿਸ ਵਿੱਚੋਂ ਸਿਰਫ਼ ਇੱਕ ਹੀ ਸ਼ੌਟ ਨਿਕਲਦਾ ਹੈ।

ਜੈਸੀ ਨੇ ਦਾਅਵਾ ਕੀਤਾ ਕਿ ਉਹ ਯੂਕੇ ਕਸਟਮਸ ਵਿੱਚੋਂ ਇਸ ਦੀ ਤਸਕਰੀ ਕਰ ਸਕਦੇ ਹਨ, ਉਨ੍ਹਾਂ ਨੇ 160 ਪੌਂਡ ਬਿਟਕੁਆਈਨ ਵਿੱਚ ਮੰਗੇ ਤੇ ਫਿਰ ਯੂਕੇ ਦੇ ਇੱਕ ਬੈਂਕ ਅਕਾਊਂਟ ਵਿੱਚ ਟ੍ਰਾਂਸਫ਼ਰ ਲਈ ਕਿਹਾ, ਅਸੀਂ ਇਸ ਖਾਤੇ ਨੂੰ ਟ੍ਰੇਸ ਨਹੀਂ ਕਰ ਸਕੇ।

ਜਦੋਂ ਅਸੀਂ ਬਾਅਦ ਵਿੱਚ ਜੈਸੀ ਨਾਲ ਸੰਪਰਕ ਕੀਤਾ, ਅਸੀਂ ਦੱਸਿਆ ਕਿ ਅਸੀਂ ਬੀਬੀਸੀ ਹਾਂ, ਉਸ ਨੇ ਮੰਨਿਆ ਕਿ ਯੂਕੇ ਵਿੱਚ ਹਥਿਆਰ ਵੇਚਣੇ ਗ਼ੈਰ-ਕਾਨੂੰਨੀ ਹਨ।

ਉਸ ਨੇ ਕਿਹਾ, "ਮੈਂ ਹਥਿਆਰ ਵੇਚਣ ਦਾ ਆਪਣਾ ਵਪਾਰ ਚਲਾਉਂਦਾ ਹਾਂ।"

ਇਹ ਵੀ ਪੜ੍ਹੋ-

ਅਸੀਂ ਜੈਸੀ ਦੇ ਦਾਅਵਿਆਂ ਦੀ ਪੁਸ਼ਟੀ ਕਰਨ ਲਈ ਉਸ ਨੂੰ ਪੈਸੇ ਨਹੀਂ ਪਾਏ। ਉਸ ਦੇ ਬੇਪਰਵਾਹ ਵਤੀਰੇ ਨੇ ਇਹ ਇਸ਼ਾਰਾ ਕੀਤਾ ਕਿ ਉਹ ਇੱਕ ਫਰਾਡ ਹੋ ਸਕਦਾ ਹੈ।

ਉਸ ਦੀ ਮੈਟਾ ਉੱਤੇ ਮਸ਼ਹੂਰੀਆਂ ਚਲਾਉਣ ਦੀ ਸਮਰੱਥਾ ਇਸ ਗੱਲ ਨੂੰ ਅੱਗੇ ਲਿਆਉਂਦੀ ਹੈ ਕਿ ਇਹੀ ਸਮਰੱਥਾ ਅਸਲੀ ਗੰਨ ਡੀਲਰ ਵੀ ਵਰਤ ਸਕਦੇ ਹਨ।

ਮੈਟਾ ਨੇ ਸੰਪਰਕ ਕਰਨ ਉੱਤੇ ਬੀਬੀਸੀ ਨੂੰ ਦੱਸਿਆ ਕਿ "ਜਿਹੜੀਆਂ ਮਸ਼ਹੂਰੀਆਂ ਨੂੰ ਅਸੀਂ ਉਜਾਗਰ ਕੀਤਾ, ਨੂੰ ਸਾਡੀਆਂ ਨੀਤੀਆਂ ਦੇ ਮੁਤਾਬਕ ਆਟੋਮੈਟਿਕਲੀ ਡਿਸੇਬਲ ਕਰ ਦਿੱਤਾ ਸੀ।"

"ਮਸ਼ਹੂਰੀ ਦਾ ਐਡਜ਼ ਲਾਇਬ੍ਰੇਰੀ ਵਿੱਚ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਐਡ ਹਾਲੇ ਵੀ ਚੱਲ ਰਹੀ ਹੈ।"

ਟੈਲੀਗ੍ਰਾਮ ਨੇ ਕਿਹਾ ਕਿ ਜੈਸੀ ਦਾ ਅਕਾਉਂਟ ਰੀਮੂਵ ਕਰ ਦਿੱਤਾ ਗਿਆ ਸੀ ਕਿਉਂਕਿ ਇਹ ਨੀਤੀਆਂ ਦੀ ਉਲੰਘਣਾ ਕਰ ਰਿਹਾ ਸੀ।

ਇੱਕ ਬੁਲਾਰੇ ਨੇ ਕਿਹਾ, "ਟੈਲੀਗ੍ਰਾਮ ਨੇ ਕਿਹਾ ਕਿ ਹਥਿਆਰਾਂ ਨੂੰ ਵੇਚਣਾ ਟੈਲੀਗ੍ਰਾਮ ਦੀਆਂ ਸ਼ਰਤਾਂ ਦੇ ਖ਼ਿਲਾਫ਼ ਹੈ, ਏਆਈ ਅਤੇ ਮਸ਼ੀਨ ਲਰਨਿੰਗ ਦੀ ਵਰਤੋਂ ਕਰਕੇ ਵੱਡੇ ਪੱਧਰ ਉੱਤੇ ਅਜਿਹੇ ਕੰਟੈਂਟ ਨੂੰ ਹਟਾਇਆ ਜਾਂਦਾ ਹੈ।"

3ਡੀ ਪ੍ਰਿੰਟਡ ਬੰਦੂਕਾਂ ਬਾਰੇ ਮਾਹਰ ਕੀ ਕਹਿੰਦੇ ਹਨ?

ਬੀਬੀਸੀ

ਇਹ ਵੀ ਚਿੰਤਾ ਦਾ ਵਿਸ਼ਾ ਹੈ ਕਿ 3ਡੀ ਪ੍ਰਿੰਟਡ ਬੰਦੂਕਾਂ ਹਾਸਲ ਕਰਨਾ ਚਾਹੁੰਦੇ ਲੋਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਬਣੇ ਬਣਾਏ ਹਥਿਆਰ ਲੈਣ ਦੀ ਲੋੜ ਨਹੀਂ ਹੈ।

ਉਹ ਆਪਣੇ ਮਾਡਲ ਆਪ ਜੋੜ ਸਕਦੇ ਹਨ। ਐੱਫਜੀਸੀ-9 ਵਰਗੇ ਮਾਡਲ 3ਡੀ ਪਿੰਟਡ ਪਲਾਸਟਿਕ ਅਤੇ ਹੋਰ ਧਾਤੂ ਦੇ ਬਣੇ ਹਿੱਸਿਆਂ ਦੀ ਵਰਤੋ ਨਾਲ ਡਿਜ਼ਾਇਨ ਕੀਤੇ ਹੁੰਦੇ ਹਨ, ਤੇ ਇਸ ਲਈ ਹੋਰ ਕੋਈ ਵਪਾਰਕ ਬੰਦੂਕ ਦੇ ਹਿੱਸਿਆਂ ਦੀ ਲੋੜ ਨਹੀਂ ਹੁੰਦੀ।

ਕਿੰਗਜ਼ ਕਾਲਜ ਲੰਡਨ ਦੇ ਖੋਜਾਰਥੀ ਰਾਜਨ ਬਸਰਾ ਕਹਿੰਦੇ ਹਨ, "ਤੁਸੀਂ ਅਸਲ ਵਿੱਚ ਇੱਕ ਡੀ.ਆਈ.ਵਾਈ. (ਆਪਣੇ ਆਪ ਬਣਾਉਣ ਵਾਲੇ) ਗਨਸਮਿੱਥ ਬਣ ਰਹੇ ਹੋ, ਹਾਲਾਂਕਿ, ਇਹ ਤੁਹਾਡੇ ਦਫ਼ਤਰ ਦੇ ਪ੍ਰਿੰਟਰ 'ਚ A4 ਕਾਗ਼ਜ਼ ਛਾਪਣ ਜਿੰਨਾ ਅਸਾਨ ਨਹੀਂ ਹੈ।"

ਬੀਬੀਸੀ ਮੁਤਾਬਕ, ਕੁਝ ਵੈੱਬਸਾਈਟਾਂ ਉੱਤੇ 3D ਪ੍ਰਿੰਟ ਕੀਤੇ ਹਥਿਆਰ ਬਣਾਉਣ ਲਈ ਇੱਕ-ਇੱਕ ਕਦਮ ਦੱਸਣ ਵਾਲੀਆਂ ਗਾਈਡਾਂ ਅਤੇ ਬਲੂਪਰਿੰਟ ਮੁਫ਼ਤ ਉਪਲਬਧ ਹਨ।

ਇਨ੍ਹਾਂ ਵਿੱਚੋਂ ਇੱਕ ਮੈਨੂਅਲ ਮੈਥਿਊ ਲੈਰੋਸੀਏਰ ਨੇ ਲਿਖਿਆ ਸੀ, ਜੋ ਕਿ ਫਲੋਰੀਡਾ ਵਿੱਚ ਇੱਕ ਹਥਿਆਰ ਅਧਿਕਾਰ ਵਕੀਲ ਹਨ।

ਉਹ ਅਮਰੀਕਾ ਸਮੇਤ ਦੁਨੀਆ ਭਰ ਦੀ ਉਸ ਭਾਈਚਾਰੇ ਨਾਲ ਜੁੜੇ ਹੋਏ ਹਨ ਜੋ 3D ਪ੍ਰਿੰਟ ਹੋਏ ਹਥਿਆਰਾਂ ਨੂੰ ਇੱਕ ਮਨੁੱਖੀ ਹੱਕ ਦੇ ਤੌਰ ਤੇ ਦੇਖਦੇ ਹਨ।

ਜਦੋਂ ਬੀਬੀਸੀ ਨੇ ਉਨ੍ਹਾਂ ਕੋਲੋਂ ਪੁੱਛਿਆ ਕਿ ਉਹ ਲੋਕਾਂ ਨੂੰ ਖ਼ਤਰਨਾਕ ਹਥਿਆਰ ਬਣਾਉਣ ਦੀ ਜਾਣਕਾਰੀ ਕਿਉਂ ਦੇ ਰਹੇ ਹਨ, ਤਾਂ ਉਹ ਬੋਲੇ: "ਇਹ ਸਿਰਫ ਜਾਣਕਾਰੀ ਹੈ। ਇਹ ਸਿਰਫ਼ ਡਾਟਾ ਹੈ 1 ਅਤੇ 0। ਇਹ ਸੱਚ ਹੈ ਕਿ ਇਸ ਜਾਣਕਾਰੀ ਦੀ ਵਰਤੋਂ ਤੁਹਾਨੂੰ ਅਣਸੁਖਾਵਾਂ ਕਰ ਸਕਦੀ ਹੈ, ਪਰ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਇਹ ਸਿਰਫ਼ ਜਾਣਕਾਰੀ ਤੋਂ ਵੱਧ ਕੁਝ ਹੈ।"

ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਹ ਜਾਣਕਾਰੀ ਕਿਸੇ ਸਕੂਲ ਸ਼ੂਟਿੰਗ ਜਾਂ ਕਤਲੇਆਮ ਵਿੱਚ ਵਰਤੀ ਜਾ ਸਕਦੀ ਹੈ, ਤਾਂ ਉਨ੍ਹਾਂ ਨੇ ਕਿਹਾ, " ਮੈਂ ਰੱਬ ਦਾ ਧੰਨਵਾਦ ਕਰਦਾ ਹਾਂ ਕਿ ਅਜੇ ਤੱਕ ਐਸਾ ਨਹੀਂ ਹੋਇਆ।"

ਉਨ੍ਹਾਂ ਨੇ ਮਿਆਂਮਾਰ ਦਾ ਜ਼ਿਕਰ ਕੀਤਾ, ਜਿੱਥੇ ਉਨ੍ਹਾਂ ਦੇ ਖਿਆਲ ਵਿੱਚ, 3D ਪ੍ਰਿੰਟ ਹੋਏ ਹਥਿਆਰ ਇੱਕ ਚੰਗੇ ਮਕਸਦ ਲਈ ਵਰਤੇ ਗਏ।

ਮਿਆਂਮਾਰ 'ਚ ਕਿਵੇਂ ਹੋਈ 3ਡੀ ਪ੍ਰਿੰਟਡ ਗੰਨਜ਼ ਦੀ ਵਰਤੋਂ?

ਮਿਆਂਮਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਿਆਂਮਾਰ ਦੀ ਮਿਸਾਲ ਦਰਸਾਉਂਦੀ ਹੈ ਕਿ 3ਡੀ ਪ੍ਰਿੰਟਡ ਬੰਦੂਕਾਂ ਦੀ ਫੌਜੀ ਸੰਘਰਸ਼ ਵਿੱਚ ਵਰਤੋਂ ਦੀਆਂ ਕਈ ਸੀਮਤਾਵਾਂ ਹਨ।

ਮਿਆਂਮਾਰ ਹੀ ਅਜਿਹਾ ਮਾਮਲਾ ਹੈ ਜਿਸ ਵਿੱਚ ਇੱਕ ਫੌਜੀ ਸੰਘਰਸ਼ ਵਿੱਚ 3ਡੀ ਪ੍ਰਿੰਟਡ ਬੰਦੂਕਾਂ ਦੀ ਵਰਤੋਂ ਕੀਤਾ ਜਾ ਰਹੀ ਹੈ। ਇਸ ਬਾਰੇ ਵੀ ਰਿਪੋਰਟਾਂ ਆ ਚੁੱਕੀਆਂ ਹਨ ਕਿ ਫੌਜੀ ਰਾਜ ਤੇ ਵਿਰੱਧ ਲੜ ਰਹੇ ਲੜਾਕਿਆਂ ਵਲੋਂ ਐੱਫਜੀਸੀ-9 ਦੀ ਵਰਤੋਂ ਕੀਤਾ ਜਾ ਚੁੱਕੀ ਹੈ।

ਬੀਬੀਸੀ ਬਰਮੀਸ ਤੇ ਹਨਿਨ ਮੋ ਦੇ ਸਾਹਮਣੇ ਇਹ ਆਇਆ ਕਿ ਕਈ ਸਮੂਹਾਂ ਨੇ 3ਡੀ ਪ੍ਰਿੰਟਡ ਬੰਦੂਕਾਂ ਦੀ ਵਰਤੋਂ ਕਰਨੀ ਬੰਦ ਕਰ ਦਿੱਤੀ ਹੈ।

ਇਸ ਤੋਂ ਪਹਿਲਾਂ ਲੜਾਕਿਆਂ ਵੱਲੋਂ ਸੈਂਕੜਿਆਂ ਦੀ ਗਿਣਤੀ ਵਿੱਚ 2022 ਅਤੇ 2023 ਵਿੱਚ ਐੱਫਜੀਸੀ-9 ਬਣਾਈਆਂ ਗਈਆਂ ਜੋ ਕਿ ਮਸ਼ੀਨ ਗੰਨਜ਼ ਤੋਂ 10 ਗੁਣਾ ਸਸਤੀਆਂ ਪੈਂਦੀਆਂ ਹਨ।

ਬਾਗ਼ੀ ਸਮੂਹਾ ਨੇ ਬੀਬੀਸੀ ਪੱਤਰਕਾਰ ਨੂੰ ਦੱਸਿਆ ਕਿ ਫੌਜੀ ਸ਼ਾਸਨ ਦਾ ਬਾਹਰੋਂ ਮੰਗਵਾਏ ਜਾਣ ਵਾਲੇ ਮਟੀਰੀਅਲ ਜਿਵੇਂ ਗਲੂ ਅਤੇ ਮੈਟਲ ਉੱਤੇ ਫੌਜੀ ਰਾਜ ਉੱਤੇ ਕੰਟਰੋਲ ਹੈ। ਇਸ ਦੇ ਨਾਲ ਹੀ ਹੁਣ ਇਨ੍ਹਾਂ ਸਮੂਹਾਂ ਕੋਲ ਆਰਪੀਜੀ ਅਤੇ ਮਸ਼ੀਨ ਗੰਨਜ਼ ਜਿਹੇ ਰਵਾਇਤੀ ਹਥਿਆਰ ਹਨ।

ਮਿਆਂਮਾਰ ਦੀ ਮਿਸਾਲ ਦਰਸਾਉਂਦੀ ਹੈ ਕਿ 3ਡੀ ਪ੍ਰਿੰਟਡ ਬੰਦੂਕਾਂ ਦੀ ਫੌਜੀ ਸੰਘਰਸ਼ ਵਿੱਚ ਵਰਤੋਂ ਦੀਆਂ ਕਈ ਸੀਮਤਾਵਾਂ ਹਨ।

ਕਈ ਮੁਲਕ ਅਜਿਹਾ ਕਾਨੂੰਨਾਂ ਨੂੰ ਲਿਆਉਣ ਬਾਰੇ ਸੋਚ ਰਹੇ ਰਲ ਤਾਂ ਜੋ ਬਲੂਪਿੰਟਸ ਦੇ ਹੋਣ ਨੂੰ ਅਪਰਾਧ ਦੀ ਸ਼੍ਰੇਣੀ ਵਿੱਚ ਲਿਆਂਦਾ ਜਾ ਸਕੇ।

ਇਹ ਵੀ ਮੰਗ ਕੀਤਾ ਜਾ ਰਹੀ ਹੈ ਕਿ 3ਡੀ ਪਿੰਟਰ ਬਣਾਉਣ ਵਾਲੀਆਂ ਕੰਪਨੀਆਂ ਦੇ ਬੰਦੂਕਾਂ ਦੇ ਹਿੱਸਿਆਂ ਨੂੰ ਪਿੰਟ ਕਰਨ ਉੱਤੇ ਰੋਕ ਲਾਈ ਜਾਵੇ, ਜਿਵੇਂ ਕਿ ਰਵਾਇਤੀ ਪ੍ਰਿੰਟਰਜ਼ ਦੇ ਨੋਟ ਛਾਪਣ ਉੱਤੇ ਹੈ।

ਕੀ ਅਜਿਹੇ ਕਦਮਾਂ ਨਾਲ ਕੋਈ ਫ਼ਰਕ ਪਵੇਗਾ, ਇਹ ਦੇਖਿਆ ਜਾਣਾ ਬਾਕੀ ਹੈ।

ਇਹ ਵੀ ਪੜ੍ਹੋ-

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)