ਬੱਚਿਆਂ ਦੇ ਸਰੀਰਕ ਸ਼ੋਸ਼ਣ ਦਾ ਪਲੇਟਫਾਰਮ ਬਣੀ ਸਾਈਟ ਨੂੰ ਇੱਕ ਔਰਤ ਨੇ ਇੰਝ ਬੰਦ ਕਰਵਾਇਆ

- ਲੇਖਕ, ਜੋਏ ਟਿਡੀ
- ਰੋਲ, ਸਾਇਬਰ ਪੱਤਰਕਾਰ
ਚੇਤਾਵਨੀ- ਇਸ ਕਹਾਣੀ ਵਿੱਚ ਕੁਝ ਪਰੇਸ਼ਾਨ ਵਾਲੇ ਵੇਰਵੇ ਹਨ
"ਮੈਂ ਆਪਣੇ ਆਪ 'ਤੇ ਮਾਣ ਮਹਿਸੂਸ ਕਰਦੀ ਹਾਂ ਕਿ ਹੋਰ ਬੱਚੇ ਓਮੇਗਲ ਨਾਲ ਨਹੀਂ ਜੁੜਨਗੇ।"
ਇਹ ਸ਼ਬਦ ਉਸ ਔਰਤ ਦੇ ਹਨ ਜਿਸ ਨੇ ਸਫ਼ਲਤਾਪੂਰਵਕ ਵਿਵਾਦਿਤ ਚੈਟ ਸਾਈਟ ਨੂੰ ਬੰਦ ਕਰਨ ਲਈ ਮਜਬੂਰ ਕੀਤਾ।
ਪਲੇਟਫਾਰਮ ਨੂੰ ਔਫਲਾਈਨ ਕਰਨ ਤੋਂ ਬਾਅਦ ਪਹਿਲੀ ਵਾਰ ਬੋਲਦਿਆਂ, 'ਐਲਿਸ' ਜਾਂ 'ਏਐਮ' (ਅਦਾਲਤੀ ਦਸਤਾਵੇਜ਼ਾਂ ਵਿੱਚ ਦਰਜ ਨਾਮ) ਨੇ ਬੀਬੀਸੀ ਨੂੰ ਦੱਸਿਆ ਕਿ ਉਸਨੇ ਅਦਾਲਤ ਤੋਂ ਬਾਹਰ ਸਮਝੌਤੇ ਦੇ ਹਿੱਸੇ ਵਜੋਂ ਵੈਬਸਾਈਟ ਨੂੰ ਬੰਦ ਕਰਨ ਦੀ ਮੰਗ ਕੀਤੀ ਸੀ।
ਐਲਿਸ (ਉਸਦਾ ਅਸਲੀ ਨਾਮ ਨਹੀਂ) ਕਹਿੰਦੀ ਹੈ ਉਹ ਲੋਕਾਂ ਦਾ 'ਸ਼ੁਕਰੀਆ' ਕਰਦੇ ਹੋਏ ਖ਼ੁਦ ਨੂੰ 'ਪ੍ਰਮਾਣਿਤ' ਮਹਿਸੂਸ ਕਰਦੀ ਹੈ ਕਿਉਂਕਿ ਲੋਕ ਸਾਈਟ ਬਾਰੇ ਪਰੇਸ਼ਾਨ ਕਰਨ ਵਾਲੀਆਂ ਕਹਾਣੀਆਂ ਸਾਂਝੀਆਂ ਕਰ ਰਹੇ ਹਨ।
ਬੇਤਰਤੀਬ ਤੌਰ 'ਤੇ ਇੱਕ ਪੀਡੋਫਾਈਲ ਨਾਲ ਜੋੜਾ ਬਣਾਉਣ ਤੋਂ ਬਾਅਦ ਉਸਨੇ ਕਈ ਸਾਲ ਮੁਆਵਜ਼ਾ ਹਾਸਿਲ ਕਰਨ ਲਈ ਲੜਦੇ ਹੋਏ ਬਿਤਾਏ ਹਨ। ਦਰਅਸਲ, ਉਸ ਨੇ ਉਸ ਨੂੰ ਆਪਣਾ ਡਿਜੀਟਲ ਸੈਕਸ ਗ਼ਲਾਮ ਬਣਾਇਆ ਸੀ।
ਐਲਿਸ ਨੇ 2021 ਵਿੱਚ ਮੁਕੱਦਮਾ ਸ਼ੁਰੂ ਕੀਤਾ ਜਦੋਂ ਉਸ ਦੇ ਦੁਰਵਿਵਹਾਰ ਕਰਨ ਵਾਲੇ ਦੋ ਬੱਚਿਆਂ ਦੇ ਪਿਤਾ, ਰਿਆਨ ਫੋਰਡੀਸ ਨੂੰ ਕੈਨੇਡਾ ਵਿੱਚ ਅੱਠ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਫੋਰਡੀਸ ਨੇ 11 ਸਾਲ ਦੀ ਉਮਰ ਤੋਂ ਐਲਿਸ ਦੀਆਂ 220 ਤਸਵੀਰਾਂ ਅਤੇ ਵੀਡੀਓਜ਼ ਇਕੱਠੇ ਕੀਤੇ ਸਨ, ਜੋ ਤਿੰਨ ਸਾਲਾਂ ਦੇ ਸ਼ੋਸ਼ਣ ਤੋਂ ਬਾਅਦ ਜਿਨਸੀ ਸ਼ੋਸ਼ਣ ਲਈ ਦਬਾਅ ਦਾ ਕਾਰਨ ਬਣ ਰਹੇ ਸਨ।
ਉਸਨੇ ਪੰਜ ਹੋਰ ਕੁੜੀਆਂ ਨਾਲ ਵੀ ਅਜਿਹਾ ਹੀ ਕੀਤਾ ਸੀ, ਉਨ੍ਹਾਂ ਵਿੱਚੋਂ ਤਿੰਨ ਨੂੰ ਓਮੇਗਲ 'ਤੇ ਹੀ ਮਿਲੀਆਂ ਸਨ।

ਤਸਵੀਰ ਸਰੋਤ, Getty Images
ਓਮੇਗਲ ਬਾਰੇ ਬੀਬੀਸੀ ਦਸਤਾਵੇਜ਼ੀ ਲਈ ਪਿਛਲੇ ਸਾਲ ਨਿਊਯਾਰਕ ਵਿੱਚ ਇੱਕ ਇੰਟਰਵਿਊ ਦੌਰਾਨ ਉਹ ਕਹਿੰਦੀ ਹੈ, "ਉਹ ਤੁਰੰਤ ਮੇਰੇ ਨਾਲ ਹੇਰਾਫੇਰੀ ਕਰਨ ਦੇ ਕਾਬਿਲ ਹੋ ਗਿਆ ਸੀ ਅਤੇ ਬਹੁਤ ਜਲਦੀ ਮੈਨੂੰ ਉਹ ਕੰਮ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਸੀ ਜੋ ਇੱਕ ਬੱਚੇ ਨੂੰ ਨਹੀਂ ਕਰਨਾ ਚਾਹੀਦਾ ਸੀ।
ਆਪਣੀ ਕਾਨੂੰਨੀ ਲੜਾਈ ਦੌਰਾਨ, ਐਲਿਸ ਨੇ ਕਿਹਾ ਕਿ ਉਹ ਮੁਕੱਦਮੇ ਨੂੰ ਜਿਊਰੀ ਮੁਕੱਦਮੇ ਵਿੱਚ ਲੈ ਕੇ ਜਾਣਾ ਚਾਹੁੰਦੀ ਸੀ ਜਿੱਥੇ ਉਸ ਨੂੰ ਮੁਆਵਜ਼ੇ ਵਿੱਚ 22 ਮਿਲੀਅਨ ਡਾਲਰ ਯਾਨਿ 220 ਲੱਖ ਡਾਲਰ ਮਿਲਣ ਦੀ ਉਮੀਦ ਸੀ।
ਪਰ ਹੁਣ ਉਹ ਕਹਿੰਦੀ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਅਣਦੱਸੀ ਰਕਮ ਲਈ ਅਦਾਲਤ ਤੋਂ ਬਾਹਰ ਨਿਪਟਣਾ ਉਸ ਲਈ ਅਤੇ ਹੋਰਾਂ ਲਈ ਬਿਹਤਰ ਸੀ।
ਉਹ ਕਹਿੰਦੀ ਹੈ, "ਸਾਈਟ ਨੂੰ ਬੰਦ ਕਰਵਾਉਣਾ ਕੁਝ ਅਜਿਹਾ ਸੀ ਜੋ ਮੈਂ ਅਦਾਲਤ ਵਿੱਚ ਹਾਸਿਲ ਨਹੀਂ ਕਰ ਸਕਦੀ ਸੀ, ਇਸ ਲਈ ਮੈਨੂੰ ਨਤੀਜਾ ਤਿਆਰ ਕਰਨਾ ਪਿਆ।"
"ਅਦਾਲਤ ਵਿੱਚ ਜੋ ਵੀ ਅਸੀਂ ਕਰ ਸਕੇ ਉਹ ਸਭ ਕੁਝ ਪੂਰਾ ਕਰਨਾ ਅਤੇ ਫਿਰ ਹੁਣ ਇਹ ਨਤੀਜਾ ਹਾਸਿਲ ਕਰਨਾ, ਸ਼ਾਇਦ ਕਈ ਸਾਲ ਪਹਿਲਾਂ ਅਸੀਂ ਜਿਊਰੀ ਦੇ ਫ਼ੈਸਲੇ 'ਤੇ ਪਹੁੰਚ ਸਕਦੇ ਸੀ। ਇਹ ਉਹ ਚੀਜ਼ ਹੈ ਜਿਸ 'ਤੇ ਮੈਂ ਕਦੇ ਵੀ ਮਾਣ ਕਰਨਾ ਬੰਦ ਨਹੀਂ ਕਰਾਂਗੀ।"

ਬਦਨਾਮ ਵੈੱਬਸਾਈਟ
ਓਮੇਗਲ ਸਾਲ 2019 ਵਿੱਚ ਉਸ ਵੇਲੇ 18 ਸਾਲ ਦੇ ਲੀਫ ਬਰੂਕਸ ਨੇ ਸ਼ੁਰੂ ਕੀਤੀ ਸੀ। ਉਸ ਦੀ ਸਾਈਟ ਲੋਕਾਂ ਨੂੰ ਵੀਡੀਓ ਚੈਟ ਰਾਹੀਂ ਜੁੜ ਕੇ 'ਯੂਜ਼ਰਜ਼ ਨੂੰ ਅਣਜਾਣ ਲੋਕਾਂ ਨਾਲ ਗੱਲ ਕਰਨ ਦਾ' ਮੌਕਾ ਦਿੰਦੀ ਸੀ।
ਵੈੱਬਸਾਈਟ 'ਤੇ ਨਜ਼ਰ ਰੱਖਣ ਵਾਲੇ ਸੇਮਰੁਸ਼ ਦੇ ਵਿਸ਼ਲੇਸ਼ਕਾਂ ਅਨੁਸਾਰ, ਪਲੇਟਫਾਰਮ ਦੇ ਹਰ ਮਹੀਨੇ ਲਗਭਗ 730 ਲੱਖ ਵਿਜ਼ੀਟਰ ਆਉਂਦੇ ਸਨ, ਜ਼ਿਆਦਾਤਰ ਵਿਜ਼ੀਟਰ ਭਾਰਤ, ਅਮਰੀਕਾ, ਯੂਕੇ, ਮੈਕਸੀਕੋ ਅਤੇ ਆਸਟਰੇਲੀਆ ਤੋਂ ਆਉਂਦੇ ਸਨ।
ਕੋਈ ਉਮਰ ਤਸਦੀਕ ਦੀ ਲੋੜ ਨਹੀਂ ਸੀ ਅਤੇ ਥੋੜ੍ਹਾ ਸੰਜਮ ਚਾਹੀਦਾ ਸੀ, ਇਸ ਲਈ ਓਮੇਗਲ ਨੇ ਔਨਲਾਈਨ ਬੇਹੱਦ ਮਾੜਾ ਅਤੇ ਕਦੇ-ਕਦੇ ਜਿਨਸੀ ਸਬੰਧਾਂ ਲਈ ਇੱਕ ਸਥਾਨ ਹੋਣ ਲਈ ਪ੍ਰਸਿੱਧੀ ਹਾਸਿਲ ਕੀਤੀ।
ਕਈ ਸਾਲਾਂ ਤੋਂ ਪਰੇਸ਼ਾਨ ਕਰਨ ਵਾਲੇ ਕੇਸਾਂ ਦੇ ਬਾਅਦ, ਬਰੂਕਸ ਨੇ ਹੋਮਪੇਜ 'ਤੇ ਇੱਕ ਚੇਤਾਵਨੀ ਸ਼ਾਮਲ ਕੀਤੀ ਕਿ 'ਸ਼ਿਕਾਰੀ ਇਸ ਸਾਈਟ ਦੀ ਵਰਤੋਂ ਕਰਦੇ ਹਨ' ਪਰ ਕੋਈ ਹੋਰ ਧਿਆਨ ਦੇਣ ਯੋਗ ਤਬਦੀਲੀਆਂ ਨਹੀਂ ਕੀਤੀਆਂ ਗਈਆਂ ਸਨ।
ਓਮੇਗਲ ਦੀ ਪ੍ਰਸਿੱਧੀ 2020 ਵਿੱਚ ਕੋਵਿਡ ਲਾਕਡਾਊਨ ਦੇ ਦੌਰਾਨ ਵਧੀ ਅਤੇ ਇਹ ਬੀਬੀਸੀ ਦੀ ਇੱਕ ਜਾਂਚ ਦਾ ਵਿਸ਼ਾ ਸੀ ਜਿਸ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਅਜਨਬੀਆਂ ਦੇ ਸਾਹਮਣੇ ਆਪਣੇ ਆਪ ਨੂੰ ਸਪੱਸ਼ਟ ਤੌਰ 'ਤੇ ਛੂਹਣ ਵਾਲੇ ਮੁੰਡੇ ਮਿਲੇ ਸਨ।
ਬੀਬੀਸੀ ਦੀ ਹੋਰ ਰਿਪੋਰਟਿੰਗ 'ਚ ਨਜ਼ਰ ਆਇਆ ਕਿ ਯੂਜ਼ਰਜ਼ ਨੂੰ ਜਿਨਸੀ ਹਰਕਤਾਂ ਕਰਦੇ ਹੋਏ ਰਿਕਾਰਡ ਕੀਤਾ ਗਿਆ ਸੀ ਅਤੇ ਸ਼ਿਕਾਰੀਆਂ ਨੇ ਇਸ ਫੁਟੇਜ ਦੀ ਵਰਤੋਂ ਦੂਜਿਆਂ ਨੂੰ ਗਤੀਵਿਧੀਆਂ ਕਰਨ ਲਈ ਮਜਬੂਰ ਕਰਨ ਲਈ ਕੀਤੀ ਸੀ।

ਤਸਵੀਰ ਸਰੋਤ, X
ਪਿਛਲੇ ਦੋ ਸਾਲਾਂ ਵਿੱਚ, ਪਿਡੋਫਾਈਲਾਂ ਦੇ ਵਿਰੁੱਧ 50 ਤੋਂ ਵੱਧ ਮਾਮਲਿਆਂ ਵਿੱਚ ਸਾਈਟ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਇੰਟਰਨੈੱਟ ਵਾਚ ਫਾਊਂਡੇਸ਼ਨ (ਆਈਡਲਿਊਐੱਫ) ਅਤੇ ਸੰਯੁਕਤ ਰਾਸ਼ਟਰ ਵਰਗੀਆਂ ਬਾਲ ਸੁਰੱਖਿਆ ਚੈਰਿਟੀਆਂ ਦੇ ਸੱਦਿਆਂ ਨੂੰ ਅਣਡਿੱਠ ਕੀਤਾ ਗਿਆ ਹੈ।
ਸ਼ੁੱਕਰਵਾਰ ਨੂੰ, ਲੀਫ ਬਰੂਕਸ ਨੇ ਇੱਕ ਲੰਬੇ ਬਿਆਨ ਦੇ ਨਾਲ ਆਪਣੀ ਚੈਟ ਸੇਵਾ ਨੂੰ ਬੰਦ ਕਰਨ ਤੋਂ ਇੱਕ ਹਫ਼ਤੇ ਬਾਅਦ ਇੱਕ ਵਾਕ ਲਿਖਿਆ, "ਮੈਂ ਓਮੇਗਲ ਦੀ ਮਨੁੱਖੀ ਕੀਮਤ ਲਈ ਮੇਰੀਆਂ ਅੱਖਾਂ ਖੋਲ੍ਹਣ ਵਾਸਤੇ ਮੈਂ ਏਐੱਮ ਦਾ ਧੰਨਵਾਦ ਕਰਦਾ ਹਾਂ।"
ਮੁਕੱਦਮੇ ਦੇ ਲਿੰਕ ਦੇ ਨਾਲ ਰਸੀਦ ਵੀ ਐਲਿਸ ਨਾਲ ਉਸ ਦੇ ਸਮਝੌਤੇ ਦਾ ਹਿੱਸਾ ਸੀ।
ਜਿੱਤ ਦੇ ਬਾਵਜੂਦ, ਐਲਿਸ ਕਹਿੰਦੀ ਹੈ ਕਿ ਉਹ ਕਦੇ ਵੀ ਆਮ ਜ਼ਿੰਦਗੀ ਨਹੀਂ ਜੀਅ ਸਕੇਗੀ, ਪਰ ਉਹ ਸ਼ੁਕਰਗੁਜ਼ਾਰ ਹੈ ਕਿ "ਓਮੇਗਲ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਡੁੱਬਣ ਤੱਕ ਮੇਰੇ ਦਿਮਾਗ਼ ਵਿੱਚ ਨਹੀਂ ਹੈ।"
ਸਾਈਬਰ ਪੱਤਰਕਾਰ ਜੋਏ ਟਿਡੀ ਨੇ ਬਾਲ ਦੁਰਵਿਵਹਾਰ ਸਰਵਾਈਵਰ "ਐਲਿਸ" ਅਤੇ ਉਸ ਦੀ ਕਾਨੂੰਨੀ ਟੀਮ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ।
ਇਉਂ ਇੱਕ ਅਜਿਹਾ ਕੇਸ ਤਿਆਰ ਕੀਤਾ ਜਿਸ ਦੇ ਸੋਸ਼ਲ ਮੀਡੀਆ ਕੰਪਨੀਆਂ ਲਈ ਵੱਡੇ ਨਤੀਜੇ ਹੋ ਸਕਦੇ ਹਨ। ਫਿਰ ਉਹ ਓਮੇਗਲ ਦੇ ਮਾਮੂਲੀ ਸਿਰਜਣਹਾਰ ਲੀਫ ਬਰੂਕਸ ਨੂੰ ਘੇਰਦਾ ਹੈ।
ਉਹ ਅੱਗੇ ਕਹਿੰਦੀ ਹੈ, "ਮੈਂ ਜੋ ਵੀ ਕੀਤਾ ਮੈਨੂੰ ਉਸ 'ਤੇ ਸਦਾ ਮਾਣ ਰਹੇਗਾ।"
ਓਮੇਗਲ ਦੀ ਕਾਨੂੰਨੀ ਟੀਮ ਨੇ ਕੇਸ ਨੂੰ ਖਾਰਜ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਅਤੇ ਅਸਫ਼ਲ ਰਹੀ। ਆਪਣੇ ਬਿਆਨ ਵਿੱਚ ਬਰੂਕਸ ਨੇ ਕਿਹਾ ਕਿ ਉਸ ਦੀ ਚੈਟ ਸਾਈਟ ਨੂੰ ਬੰਦ ਕਰਨਾ ਇੰਟਰਨੈੱਟ ਦੀ ਆਜ਼ਾਦੀ 'ਤੇ ਹਮਲਾ ਹੈ, "ਓਮੇਗਲ ਦੀ ਲੜਾਈ ਹਾਰ ਗਈ ਹੈ, ਪਰ ਇੰਟਰਨੈੱਟ ਦੇ ਵਿਰੁੱਧ ਜੰਗ ਜਾਰੀ ਹੈ।"

ਪ੍ਰੋਡਕਟ ਲਾਇਬਿਲਿਟੀ ਕਾਨੂੰਨ
ਐਲਿਸ ਦਾ ਕੇਸ ਇੱਕ ਕਾਨੂੰਨੀ ਮੀਲ ਪੱਥਰ ਬਣ ਗਿਆ ਹੈ, ਕਿਉਂਕਿ ਅਮਰੀਕਾ ਵਿੱਚ ਜ਼ਿਆਦਾਤਰ ਸੋਸ਼ਲ ਮੀਡੀਆ ਮੁਕੱਦਮੇ ਸੈਕਸ਼ਨ 230 ਨਾਮਕ ਇੱਕ ਕੈਚ-ਆਲ ਪ੍ਰੋਟੈਕਸ਼ਨ ਕਾਨੂੰਨ ਦੇ ਤਹਿਤ ਖਾਰਜ ਕੀਤੇ ਜਾਂਦੇ ਹਨ।
ਜੋ ਕੰਪਨੀਆਂ ਨੂੰ ਉਹਨਾਂ ਚੀਜ਼ਾਂ ਲਈ ਮੁਕੱਦਮੇ ਤੋਂ ਰਾਹਤ ਦਿੰਦਾ ਹੈ ਜੋ ਯੂਜ਼ਰਜ਼ ਉਨ੍ਹਾਂ ਦੇ ਪਲੇਟਫਾਰਮਾਂ 'ਤੇ ਕਰਦੇ ਹਨ।
ਐਲਿਸ ਦੇ ਵਕੀਲਾਂ ਨੇ ਹਮਲੇ ਦੇ ਇੱਕ ਨਵੇਂ ਦ੍ਰਿਸ਼ਟੀਕੋਣ ਦੀ ਵਰਤੋਂ ਕੀਤੀ ਜਿਸ ਨੂੰ ਪ੍ਰੋਡਕਟ ਲਾਇਬਿਲਿਟੀ ਲਾਅਸੂਟ ਕਿਹਾ ਜਾਂਦਾ ਹੈ, ਇਹ ਦਲੀਲ ਦਿੰਦੇ ਹੋਏ ਕਿ ਸਾਈਟ ਇਸ ਦੇ ਡਿਜ਼ਾਈਨ ਵਿੱਚ ਨੁਕਸਦਾਰ ਸੀ।
ਸਹਿ-ਸਲਾਹਕਾਰ ਨਾਓਮੀ ਲੀਡਜ਼ ਅਤੇ ਬਾਰਬ ਲੋਂਗ ਦੇ ਨਾਲ ਕੇਸ ਦੀ ਅਗਵਾਈ ਕਰਨ ਵਾਲੇ ਅਟਾਰਨੀ ਕੈਰੀ ਗੋਲਡਬਰਗ ਨੇ ਕਿਹਾ, "ਇਹ ਪਹਿਲਾ ਮਾਮਲਾ ਸੀ ਜਿੱਥੇ ਪਲੇਟਫਾਰਮ ਨੂੰ ਇੱਕ ਯੂਜ਼ਰਜ਼ ਤੋਂ ਦੂਜੇ ਨੂੰ ਨੁਕਸਾਨ ਪਹੁੰਚਾਉਣ ਲਈ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਸੀ ਅਤੇ ਅਜਿਹਾ ਮੁੱਖ ਤੌਰ 'ਤੇ ਸਾਡੀ ਦਲੀਲ ਕਾਰਨ ਹੋਇਆ।"
ਇੰਸਟਾਗ੍ਰਾਮ ਅਤੇ ਸਨੈਪਚੈਟ ਵਰਗੇ ਪਲੇਟਫਾਰਮਾਂ ਦੇ ਵਿਰੁੱਧ ਪਿਛਲੇ ਸਾਲ ਲਾਂਚ ਕੀਤੇ ਗਏ ਦਰਜਨਾਂ ਅਜਿਹੇ ਕੇਸਾਂ ਨਾਲ ਪ੍ਰੋਡਕਟ ਲਾਇਬਿਲਿਟੀ ਦੇ ਮਾਮਲੇ ਇੱਕ ਵਧ ਰਿਹਾ ਰੁਝਾਨ ਹੈ।

ਤਸਵੀਰ ਸਰੋਤ, Getty Images
ਬੱਚਿਆਂ ਦੀ ਤਸਕਰੀ
ਐਲਿਸ ਦੇ ਕੇਸ ਨੇ ਬੱਚਿਆਂ ਦੀ ਤਸਕਰੀ ਦੀ ਇੱਕ ਘਟਨਾ ਲਈ ਇੱਕ ਸਮਾਜਿਕ ਪਲੇਟਫਾਰਮ ਨੂੰ ਜ਼ਿੰਮੇਵਾਰ ਠਹਿਰਾ ਕੇ, ਯੂਐੱਸ ਕਾਨੂੰਨ ਵਿੱਚ ਇੱਕ ਨਵੀਂ ਮਿਸਾਲ ਕਾਇਮ ਕੀਤੀ।
ਫਰਵਰੀ ਵਿੱਚ, ਇੰਟਰਨੈੱਟ ਵਾਚ ਫਾਉਂਡੇਸ਼ਨ (ਆਈਡਬਲਯੂਐੱਫ) ਨੇ ਬੀਬੀਸੀ ਨੂੰ ਦੱਸਿਆ ਕਿ ਇਸਦੇ ਵਿਸ਼ਲੇਸ਼ਕ ਇੱਕ ਹਫ਼ਤੇ ਵਿੱਚ ਲਗਭਗ 20 ਓਮੇਗਲ ਵੀਡੀਓਜ਼ ਨਾਲ ਨਜਿੱਠਦੇ ਹਨ। ਇਹ ਕਹਿੰਦੇ ਹਨ ਇਹ "ਖ਼ਤਰਨਾਕ ਵੈਬਸਾਈਟ" ਦੇ ਅੰਤ ਦਾ ਸਵਾਗਤ ਕਰਦਾ ਹੈ।
ਆਈਡਬਲਯੂਐੱਫ ਇੰਟਰਨੈੱਟ ਤੋਂ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਨੂੰ ਹਟਾਉਂਦਾ ਹੈ।
ਬੀਬੀਸੀ ਨੇ ਸਾਲ 2021 ਤੋਂ ਓਮੇਗਲ ਦੇ ਮਾਲਕ ਅਤੇ ਸੰਸਥਾਪਕ ਲੀਫ ਬਰੂਕਸ ਨਾਲ ਕਈ ਵਾਰ ਇੰਟਰਵਿਊ ਲਈ ਸੰਪਰਕ ਕੀਤਾ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ।
ਉਹ 2016 ਦੇ ਆਸ-ਪਾਸ ਜਨਤਕ ਤੌਰ 'ਤੇ ਨਹੀਂ ਬੋਲੇ, ਜਦੋਂ ਦਾ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਨਾ ਬੰਦ ਕਰ ਦਿੱਤੀ ਸੀ।
ਉਨ੍ਹਾਂ ਦੀ ਵੈਬਸਾਈਟ ਦੀ ਜਾਂਚ ਦੇ ਹਿੱਸੇ ਵਜੋਂ, ਬੀਬੀਸੀ ਨੇ ਬਰੂਕਸ ਨੂੰ ਫਲੋਰੀਡਾ ਵਿੱਚ ਉਨ੍ਹਾਂ ਦੇ ਝੀਲ ਦੇ ਕੰਢੇ ਵਾਲੇ ਘਰ ਦਾ ਦੌਰਾ ਕੀਤਾ, ਜਿੱਥੋਂ ਉਹ ਬਿਨਾਂ ਕਿਸੇ ਰਜਿਸਟਰਡ ਸਟਾਫ਼ ਦੇ ਵੈਬਸਾਈਟ ਚਲਾਉਂਦੇ ਸੀ।
ਉਨ੍ਹਾਂ ਨੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ਵਿੱਚ ਈਮੇਲ ਐਕਸਚੇਂਜਾਂ ਵਿੱਚ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੇ ਆਪਣੀ ਸਾਈਟ ਦੀ ਸੁਰੱਖਿਆ ਲਈ ਇੱਕ ਤੀਜੀ-ਧਿਰ ਦੀ ਕੰਪਨੀ ਨੂੰ ਭੁਗਤਾਨ ਕੀਤਾ ਹੈ।
ਉਮੇਗਲ ਹੋਮਪੇਜ 'ਤੇ ਆਪਣੇ ਸਮਾਪਤੀ ਬਿਆਨ ਵਿੱਚ ਉਨ੍ਹਾਂ ਨੇ ਕਿਹਾ, "ਪਰਦੇ ਦੇ ਪਿੱਛੇ ਬਹੁਤ ਸੰਜਮ ਸੀ, ਜਿਸ ਵਿੱਚ ਅਤਿ-ਆਧੁਨਿਕ ਏਆਈ ਵੀ, ਮਨੁੱਖੀ ਸੰਚਾਲਕਾਂ ਦੀ ਇੱਕ ਸ਼ਾਨਦਾਰ ਟੀਮ ਦੇ ਨਾਲ ਸੰਚਾਲਨ ਵਿੱਚ ਸ਼ਾਮਲ ਸਨ।"
ਪਹਿਲਾਂ ਬਰੂਕਸ ਨੇ ਕਿਹਾ ਸੀ ਕਿ ਉਨ੍ਹਾਂ ਨੇ ਬਾਲ ਸੁਰੱਖਿਆ ਸਮੂਹਾਂ ਨਾਲ ਕੰਮ ਕੀਤਾ ਹੈ ਅਤੇ ਸ਼ਿਕਾਰੀਆਂ ਬਾਰੇ ਜਾਣਕਾਰੀ ਸੌਂਪੀ ਹੈ, ਜਿਸ ਨਾਲ ਬਾਲ ਦੁਰਵਿਵਹਾਰ ਕਰਨ ਵਾਲਿਆਂ ਨੂੰ ਸਫ਼ਲਤਾਪੂਰਵਕ ਸਜ਼ਾ ਦਿੱਤੀ ਗਈ ਹੈ।












