ਅਮਰੀਕਾ ਮੱਧਵਰਤੀ ਚੋਣਾਂ : ਕਾਂਟੇ ਦੀ ਟੱਕਰ ਦੇ ਟਰੰਪ ਤੇ ਬਾਇਡਨ ਲਈ ਮਾਅਨੇ

ਤਸਵੀਰ ਸਰੋਤ, Getty Images
ਹੁਣ ਤੱਕ ਦੇ ਨਤੀਜਿਆ ਮੁਤਾਬਕ ਜੇ ਰਿਪਬਲਿਕਨ ਸੈਨੇਟ ’ਤੇ ਕਾਬਜ਼ ਹੁੰਦੇ ਹਨ ਤਾਂ ਡੈਮੋਕ੍ਰੇਟਾਂ ਲਈ ਇਹ ਔਖਾ ਸਮਾਂ ਹੋਵੇਗਾ ਤੇ ਉਹ ਜੋਅ ਬਾਇਡਨ ਦਫ਼ਤਰ ਵਲੋਂ ਆਉਣ ਵਾਲੇ ਦੋ ਸਾਲਾਂ ਲਈ ਉਲੀਕੇ ਪ੍ਰੋਗਰਾਮਾਂ ਨੂੰ ਨੇਪਰੇ ਚਾੜਣ ਵਿੱਚ ਦਖ਼ਲਅੰਦਾਜੀ ਕਰ ਸਕਦੇ ਹਨ।
ਰੀਪਬਲਿਕਨਾਂ ਨੇ ਭਵਿੱਖਬਾਣੀ ਕੀਤੀ ਸੀ ਇਸ ਵਾਰ ਚੋਣ ਪ੍ਰੀ੍ਕ੍ਰਿਆ ਕਿਸੇ ਨਵੀਂ ਲਹਿਰ ਆਉਣ ਵਰਗੀ ਹੋਵੇਗਾ।
ਇਸ ਤਰ੍ਹਾਂ ਨਹੀਂ ਲੱਗ ਰਿਹਾ ਕਿ ਡੈਮੋਕ੍ਰੇਟਾਂ ਨੂੰ ਕੋਈ ਡਰ ਹੋਵੇ। ਉਨ੍ਹਾਂ ਨੇ ਕਈ ਅਹਿਮ ਸੀਟਾਂ 'ਤੇ ਕਬਜ਼ਾ ਕੀਤਾ ਹੈ, ਜਿੱਥੇ ਉਹ ਕਮਜ਼ੋਰ ਦਿਖਾਈ ਦਿੰਦੇ ਸਨ।
ਪੈਨਸਿਲਵੇਨੀਆ ਸੈਨੇਟ ਸੀਟ 'ਤੇ ਜਿੱਤ ਜ਼ਿਕਰਯੋਗ ਹੈ।
ਐਗਜ਼ਿਟ ਪੋਲਜ਼ ਵਿੱਚ ਇਹ ਸਾਹਮਣੇ ਆਇਆ ਸੀ ਕਿ ਅਰਥਚਾਰਾ ਤੇ ਮਹਿੰਗਾਈ ਵੋਟਰਾਂ ਵਾਸਤੇ ਦੋ ਵੱਡੇ ਮਸਲੇ ਹਨ, ਜਿਸ ਨੇ ਬਿਨ੍ਹਾਂ ਸ਼ੱਕ ਰਿਪਬਲਿਕਨਾਂ ਨੂੰ ਫ਼ਾਇਦਾ ਦਿੱਤਾ ਹੋ ਸਕਦਾ ਹੈ।
ਡੈਮੋਕ੍ਰੇਟਸ ਨੇ ਸਮਾਜਿਕ ਮਸਲਿਆਂ ਜਿਵੇਂ ਕਿ ਗਰਭਪਾਤ ਦਾ ਅਧਿਕਾਰ ਤੇ ਅਮਰੀਕੀ ਲੋਕਤੰਤਰ ਖ਼ਤਰੇ ਵਿੱਚ ਹੋਣ ਦੀ ਚੇਤਾਵਨੀ ਨਾਲ ਸਬੰਧਿਤ ਮੁਹਿੰਮਾਂ ਚਲਾਈਆ।
ਜਦਕਿ ਰਿਪਬਲਿਕਨ ਧੜੇ ਨੇ ਜੋਅ ਬਾਇਡਨ ਦੇ ਪ੍ਰਸ਼ਾਸ਼ਨ ਵਿਰੁੱਧ ਪ੍ਰਚਾਰ ਕੀਤਾ ਕਿ ਉਨ੍ਹਾਂ ਦੇ ਸੱਤਾ ’ਚ ਆਉਣ ਤੋਂ ਬਾਅਦ ਲੋੜੀਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।

ਤਸਵੀਰ ਸਰੋਤ, Getty Images
ਰਿਪਬਲਿਕਲ ਜਿੱਤ ਹਾਸਲ ਕਰਨ ਦੀ ਰਾਹ ’ਤੇ
ਹਾਲਾਂ ਕਿ ਡੈਮੋਕ੍ਰੇਟਸ ਚੰਗੀਆਂ ਸੀਟਾਂ ਹਾਸਲ ਕਰ ਰਹੇ ਹਨ ਪਰ ਰਿਪਬਲਿਕਨ ਹਾਊਸ ਆਫ਼ ਰਿਪ੍ਰੀਜ਼ੈਨਟੇਟਿਵ ਵਿੱਚ ਬਹੁ-ਮਤ ਹਾਸਲ ਕਰਨ ਦੇ ਬਹੁਤਾ ਨੇੜੇ ਹਨ।
ਸਵਾਲ ਬਸ ਇਹ ਹੈ ਕਿ ਬਹੁ-ਮਤ ਕਿੰਨਾਂ ਮਿਲਦਾ ਹੈ।
2020 ਦੀਆਂ ਚੋਣਾਂ ਵਿੱਚ ਰਿਪਬਲੀਕਨ ਬਹੁ-ਮਤ ਤੋਂ ਥੋੜ੍ਹਾ ਹੀ ਪਿੱਛੇ ਰਹੇ।
ਤੇ ਉਨ੍ਹਾਂ ਉਸ ਸਾਲ ਕੁਝ ਅਜਿਹੀ ਸੀਟਾਂ ਵੀ ਹਾਸਲ ਕੀਤਾ ਜਿਨ੍ਹਾਂ ’ਤੇ ਕਦੀ ਕਾਬਜ ਨਹੀਂ ਸਨ ਹੋ ਸਕੇ।
ਜੇ ਰਿਪਬਲਿਕਨ ਬਹੁਮਤ ਹਾਸਲ ਕਰਦੇ ਹਨ ਤਾਂ ਉਹ ਡੈਮੋਕ੍ਰੇਟਿਕ ਏਜੰਡੇ ਦੇ ਲਾਗੂ ਹੋਣ ਵਿੱਚ ਰੁਕਾਵਟਾਂ ਖੜੀਆਂ ਕਰ ਸਕਣਗੇ ਤੇ ਬਾਈਡਨ ਪ੍ਰਸ਼ਾਸਨ ਨੂੰ ਕਮਜ਼ੋਰ ਕਰ ਸਕਣਗੇ।
ਇਹ ਇੱਕ ਤਰੀਕੇ ਨਾਲ ਉਨ੍ਹਾਂ ਦੀ ਜਿੱਤ ਹੀ ਹੋਵੇਗੀ।
ਪਰ ਜੇਕਰ ਥੋੜਾ ਫ਼ਰਕ ਰਹਿੰਦਾ ਹੈ ਤਾਂ ਰਿਪਬਲਿਕਨਾਂ ਨੂੰ ਆਪਣੀ ਪਾਰਟੀ ਨੂੰ ਇਕਜੁੱਟ ਰੱਖਣ ਲਈ ਚੰਗੀ ਰਣਨੀਤੀ ਦੀ ਵਰਤੋਂ ਕਰਨੀ ਪਵੇਗੀ।
ਫਲੋਰਿਡਾ ਵਿੱਚ ਰਿਪਬਲਿਕਨ ਦੇ ਰੋਨ ਡੀਸੈਂਟਿਸ ਦੁਬਾਰਾ ਚੁਣੇ ਗਏ
ਰੋਨ ਡੀਸੈਂਟਿਸ ਨੇ ਡੈਮੋਕਰੇਟ ਐਂਡਰਿਊ ਗਿਲਮ ਤੋਂ ਇੱਕ ਪ੍ਰਤੀਸ਼ਤ ਦੇ ਫ਼ਰਕ ਨਾਲ ਚਾਰ ਸਾਲ ਪਹਿਲਾਂ ਫਲੋਰੀਡਾ ਦੀ ਗਵਰਨਰਸ਼ਿਪ ਜਿੱਤੀ ਸੀ।
ਚਾਰ ਸਾਲਾ ਦੇ ਕੰਮਾਂ ਜਿਵੇਂ ਟਰਾਂਸਜੈਂਡਰਜ਼ ਦੇ ਅਧਿਕਾਰਾਂ ਅਤੇ "ਕਰੀਟੀਕਲ ਰੇਸ ਥਿਉਰੀ" ਵੱਲ ਝੁਕਿਆ ਹੋਣਾ ਅਤੇ ਕੋਰੋਨਵਾਇਰਸ ਮਹਾਂਮਾਰੀ ਪਾਬੰਦੀਆਂ ਦੇ ਵਿਰੁੱਧ ਬੋਲਣ ਕਾਰਨ ਉਹ ਦੁਬਾਰਾ ਚੋਣ ਜਿੱਤ ਗਏ।
ਉਸਨੇ ਇਹ ਕਿਵੇਂ ਕੀਤਾ ਇਹ ਖ਼ਾਸ ਤੌਰ 'ਤੇ ਕਮਾਲ ਦੀ ਗੱਲ ਹੈ।
2018 ਵਿੱਚ ਉਹਨਾਂ ਨੇ ਮਿਆਮੀ-ਡਾਡੇ ਕਾਉਂਟੀ ਦੇ ਡੈਮੋਕਰੇਟਿਕ ਗੜ੍ਹ ਨੂੰ 20% ਨਾਲ ਗੁਆ ਦਿੱਤਾ ਸੀ।
ਇਸ ਸਾਲ ਉਹ 2002 ਵਿੱਚ ਜੌਰਜ ਬੁਸ਼ ਤੋਂ ਬਾਅਦ ਬਹੁਗਿਣਤੀ-ਹਿਸਪੈਨਿਕ ਖੇਤਰ ਵਿੱਚ ਜਿੱਤਣ ਵਾਲੇ ਪਹਿਲੇ ਰਿਪਬਲਿਕਨ ਗਵਰਨਰ ਉਮੀਦਵਾਰ ਬਣਨ ਜਾ ਰਹੇ ਹਨ।
ਉਹ ਇਹ ਜਿੱਤ ਵੱਡੇ ਫ਼ਾਸਲੇ ਨਾਲ ਦਰਜ ਕਰਵਾ ਰਹੇ ਹਨ।
ਇਹ ਸਫ਼ਲਤਾਵਾਂ ਫਲੋਰਿਡਾ ਦੇ ਗਵਰਨਰ ਨੂੰ ਇੱਕ ਚੰਗਾ ਮੌਕਾ ਪ੍ਰਦਾਨ ਕਰਨ ਵੱਲ ਲੰਮਾ ਸਫ਼ਰ ਤੈਅ ਕਰਨਗੀਆਂ।
ਜੇਕਰ ਉਹ ਅਜਿਹਾ ਕਰਦੇ ਹਨ ਤਾਂ ਇਸ ਤੋਂ ਬਾਅਦ ਰਾਸ਼ਟਰਪਤੀ ਚੋਣ ਲਈ ਮੁਹਿੰਮ ਸ਼ੁਰੂ ਕੀਤੀ ਜਾ ਸਕਦੀ ਹੈ।

- ਰੀਪਬਲਿਕਨਾਂ ਨੇ ਭਵਿੱਖਬਾਣੀ ਕੀਤੀ ਸੀ ਇਸ ਵਾਰ ਇਹ ਕਿਸੇ ਲਹਿਰ ਵਾਂਗ ਆਉਣਗੇ।
- ਡੈਮੋਕ੍ਰੇਟਾਂ ਨੇ ਕਈ ਅਹਿਮ ਸੀਟਾਂ 'ਤੇ ਕਬਜ਼ਾ ਕੀਤਾ ਹੈ।
- ਟਰੰਪ ਨੂੰ ਰਲਮਾ ਮਿਲਮਾ ਹੁੰਗਾਰਾ ਮਿਲਿਆ ਹੈ।
- ਡੈਮੋਕਰੇਟਸ ਨੂੰ ਨਵੇਂ ਚਿਹਰਿਆਂਂ ਦੀ ਭਾਲ ਵਿਚ ਜਾਣਾ ਪਏਗਾ।

ਟਰੰਪ ਲਈ ਰਲਵਾਂ ਮਿਲਵਾਂ ਹੁੰਗਾਰਾ
ਭਾਵੇਂ ਕਿ ਡੋਨਾਲਡ ਟਰੰਪ ਵੋਟਾਂ ਵਿੱਚ ਨਹੀਂ ਸੀ ਪਰ ਉਨ੍ਹਾਂ ਦਾ ਪਰਛਾਵਾਂ ਜ਼ਰੂਰ ਸੀ।
ਇਸ ਤੋਂ ਪਹਿਲਾਂ ਸ਼ਾਮ ਨੂੰ ਸਾਬਕਾ ਰਾਸ਼ਟਰਪਤੀ ਨੇ ਮਾਰ-ਏ-ਲਾਗੋ ਵਿੱਚ ਆਪਣੇ ਘਰ ਤੋਂ ਇੱਕ ਭਾਸ਼ਣ ਦਿੱਤਾ ਸੀ।
ਉਹਨਾਂ ਆਪਣੇ ਉਮੀਦਵਾਰਾਂ ਦੀ ਭਾਰੀ ਜਿੱਤ ਦਾ ਦਾਅਵਾ ਕੀਤਾ ਸੀ।
ਪਰ ਸੱਚਾਈ ਕੁਝ ਵੱਖਰੀ ਸੀੈ।

ਸਭ ਤੋਂ ਵੱਡੇ ਮੁਕਾਬਲਿਆਂ ਵਿੱਚ ਜਿੱਥੇ ਮੁੱਖ ਧਾਰਾ ਦੇ ਰਿਪਬਲਿਕਨ ਬਦਲ 'ਤੇ ਉਮੀਦਵਾਰਾਂ ਦਾ ਸਮਰਥਨ ਕੀਤਾ ਸੀ, ਉਥੇ ਕਾਫ਼ੀ ਸੰਘਰਸ਼ ਹੋਇਆ ਹੈ।
ਮਹਿਮੇਤ ਓਜ਼ ਪੈਨਸਿਲਵੇਨੀਆ ਵਿੱਚ ਆਪਣੀ ਸੈਨੇਟ ਦੀ ਦੌੜ ਹਾਰ ਗਏ।
ਹਰਸ਼ੇਲ ਵਾਕਰ ਜਾਰਜੀਆ ਵਿੱਚ ਦੂਰ ਹੀ ਰਹੇ।
ਬਲੇਕ ਮਾਸਟਰਜ਼ ਐਰੀਜ਼ੋਨਾ ਵਿੱਚ ਪਿੱਛੇ ਚੱਲ ਰਹੇ ਹਨ।
ਓਹੀਓ ਵਿੱਚ ਸਿਰਫ ਜੇਡੀ ਵੈਨਸ ਨੇ ਇੱਕ ਜਿੱਤ ਪ੍ਰਾਪਤ ਕੀਤੀ ਹੈ।
ਡੈਮੋਕਰੇਟਿਕਾਂ ਲਈ ਨਿਰਾਸ਼ਾ
ਸਾਲ 2018 ਵਿੱਚ ਟੈਕਸਾਸ ’ਚ ਬੇਟੋ ਓ'ਰੂਰਕੇ ਅਤੇ ਜਾਰਜੀਆ ਵਿੱਚ ਸਟੈਸੀ ਅਬਰਾਮਜ਼ ਹਾਰ ਗਏ ਸਨ
ਪਰ ਉਨ੍ਹਾਂ ਨੇ ਆਪਣੀ ਹਾਰ ਦੇ ਥੋੜ੍ਹੇ ਫ਼ਰਕ ਨਾਲ ਡੈਮੋਕਰੇਟਿਕਾਂ ਦੇ ਦਿਲ ਜਿੱਤ ਲਏ ਸਨ।

ਤਸਵੀਰ ਸਰੋਤ, Getty Images
ਮੁਹਿੰਮ ਦੌਰਾਨ ਲੱਖਾਂ ਡਾਲਰ ਇਕੱਠੇ ਕਰਨ ਅਤੇ ਪ੍ਰਭਾਵਸ਼ਾਲੀ ਜ਼ਮੀਨੀ ਜੜ੍ਹਾਂ ਬਣਾਉਣ ਦੀ ਯੋਗਤਾ ਨੇ ਉਹਨਾਂ ਨੂੰ ਪਾਰਟੀ ਦੇ ਭਵਿੱਖ ਵਜੋਂ ਪੇਸ਼ ਕੀਤਾ।
ਇਸ ਵਾਰ ਉਹਨਾਂ ਦੇ ਸਮਰਥਕਾਂ ਨੂੰ ਉਮੀਦ ਸੀ ਕਿ ਉਹ ਪਹਾੜ 'ਤੇ ਚੜ੍ਹ ਸਕਦੇ ਹਨ ਪਰ ਦੋਵੇਂ ਥੋੜ੍ਹੇ ਜਿਹੀ ਹੀ ਸਫ਼ਲਤਾਂ ਹਾਸਿਲ ਕਰ ਸਕੇ।
ਅਬਰਾਮਜ਼ ਜੋ ਚਾਰ ਸਾਲ ਪਹਿਲਾਂ ਰਿਪਬਲਿਕਨ ਬ੍ਰਾਇਨ ਕੈਂਪ ਤੋਂ ਹਾਰ ਗਈ ਸੀ, ਇਸ ਵਾਰ ਚੰਗੀ ਤਰ੍ਹਾਂ ਪਿੱਛੇ ਰਹੇਗੀ।
ਓ'ਰੂਰਕੇ ਰਿਪਬਲਿਕਨ ਗਵਰਨਰ ਗ੍ਰੇਗ ਐਬੋਟ ਤੋਂ ਆਪਣੀ ਦੌੜ ਸੈਨੇਟਰ ਟੇਡ ਕਰੂਜ਼ ਤੋਂ ਵੱਡੇ ਫ਼ਰਕ ਨਾਲ ਹਾਰ ਗਏ।
ਹੁਣ ਡੈਮੋਕਰੇਟਸ ਨੂੰ ਨਵੇਂ ਸਿਤਾਰਿਆਂ ਦੀ ਭਾਲ ਵਿਚ ਜਾਣਾ ਪਏਗਾ।















