You’re viewing a text-only version of this website that uses less data. View the main version of the website including all images and videos.
4 ਮੁਲਕ ਪਾਰ ਕਰਕੇ ਮਾਪਿਆਂ ਨੂੰ ਅਮਰੀਕਾ ਵਿੱਚ ਮਿਲਣ ਵਾਲੇ 9 ਸਾਲਾ ਮੁੰਡੇ ਦੀ ਵਿਲੱਖਣ ਕਹਾਣੀ
- ਲੇਖਕ, ਕੈਰੋਲਿਨਾ ਰੋਬਿਨੋ
- ਰੋਲ, ਬੀਬੀਸੀ ਮੁੰਡੋ
ਲੇਖਕ ਅਤੇ ਕਵੀ ਜੇਵੀਅਰ ਜ਼ਮੋਰਾ ਦੀ ਲਿਖੀ ਕਿਤਾਬ ਦਾ ਮੁੱਖ ਪਾਤਰ "ਸੋਲੀਟੋ" ਇੱਕ 9 ਸਾਲ ਦਾ ਮੁੰਡਾ ਹੈ। ਇਸ ਕਿਤਾਬ ਵਿੱਚ ਲੇਖਕ ਦੀਆਂ ਯਾਦਾਂ ਦਰਜ ਹਨ।
ਇਹ ਮੁੰਡਾ ਇੱਕ ਅਸੰਭਵ, ਭਿਆਨਕ ਯਾਤਰਾ ਕਰਦਾ ਹੈ, ਇੱਕ ਅਜਿਹੀ ਯਾਤਰਾ ਜੋ ਕਿਸੇ ਨੂੰ ਨਹੀਂ ਕਰਨੀ ਚਾਹੀਦੀ।
ਉਸ ਉਮਰ ਵਿੱਚ ਜ਼ਮੋਰਾ ਨੇ ਅਲ ਸਲਵਾਡੋਰ ਵਿਚਲੇ ਆਪਣੇ ਜੱਦੀ ਘਰ ਨੂੰ ਇਸ ਮਕਸਦ ਨਾਲ ਛੱਡਿਆ ਤਾਂ ਜੋ ਉਹ ਅਮਰੀਕਾ ਵਿੱਚ ਆਪਣੇ ਮਾਪਿਆਂ ਨੂੰ ਮਿਲ ਸਕੇ।
ਜ਼ਮੋਰਾ ਦੇ ਮਾਪੇ ਉਸ ਤੋਂ ਪਹਿਲਾਂ ਘਰ ਛੱਡ ਚੁੱਕੇ ਸਨ, ਪਿਤਾ ਸਿਵਲ ਵਾਰ (ਘਰੇਲੂ ਖਾਨਾਜੰਗੀ) ਤੋਂ ਭੱਜ ਰਹੇ ਸਨ, ਮਾਂ ਨੇ ਵੀ ਕੁਝ ਸਾਲਾਂ ਬਾਅਦ ਆਪਣੇ ਪਤੀ ਨਾਲ ਦੁਬਾਰਾ ਮਿਲਣ ਲਈ ਘਰ ਛੱਡਿਆ ਅਤੇ ਨਾਲ ਹੀ ਨਵੇਂ ਮੌਕਿਆਂ ਲਈ।
ਉਸ ਦੇ ਦਾਦਾ ਜੀ ਉਸ ਨਾਲ ਗੁਆਟੇਮਾਲਾ ਗਏ, ਪਰ ਫਿਰ ਜੇਵੀਅਰ ਜ਼ਮੋਰਾ ਉਰਫ "ਚੇਪਿਟੋ" ਨੂੰ ਇਕੱਲੇ ਹੀ ਯਾਤਰਾ ਕਰਨੀ ਪਈ ਅਤੇ ਮੈਕਸੀਕੋ ਤੇ ਸੋਨੋਰਨ ਮਾਰੂਥਲ ਨੂੰ ਪਾਰ ਕਰਨਾ ਪਿਆ, ਨਾਲ ਹੀ ਦੂਜੇ ਪ੍ਰਵਾਸੀਆਂ ਨੇ ਵੀ ਉਸੇ ਰਸਤੇ ਦਾ ਸਹਾਰਾ ਲਿਆ।
ਕਈ ਸੜਕ ਕੰਢੇ ਡਿੱਗ ਪਏ। ਕਈ ਗ੍ਰਿਫ਼ਤਾਰ ਕੀਤੇ ਗਏ, ਮਰ ਗਏ ਜਾਂ ਬਸ ਗਾਇਬ ਹੋ ਗਏ।
ਯਾਤਰਾ ਕੋਈ ਦੋ ਹਫ਼ਤੇ ਦੀ ਹੀ ਹੋਣੀ ਸੀ ਪਰ 9 ਹਫ਼ਤੇ ਲੰਬੀ ਰਹੀ।
"ਸੋਲੀਟੋ" ਨੇ ਸਾਂਝਾ ਕੀਤਾ ਕਿ ਆਖ਼ਿਰ ਉਨ੍ਹਾਂ 49 ਦਿਨਾਂ ਦੌਰਾਨ ਕੀ ਹੋਇਆ ਅਤੇ ਯਾਤਰਾ ਦੇ ਨਾਲ-ਨਾਲ ਕੀ ਤਜਰਬੇ ਹੋਏ।
"ਸੋਲੀਟੋ" ਵਲੋਂ ਸਾਂਝੇ ਕੀਤੇ ਗਏ ਤਜਰਬੇ ਦੇ ਵੇਰਵੇ ਵਿਨਾਸ਼ਕਾਰੀ ਅਤੇ ਹੈਰਾਨ ਕਰਨ ਵਾਲੀ ਸੁੰਦਰਤਾ ਦੇ ਅੰਸ਼ਾਂ ਨਾਲ ਜੁੜੇ ਹੋਏ ਹਨ।
ਇਸ ਕਿਤਾਬ ਨੂੰ ਆਲੋਚਕਾਂ ਨੇ ਮਹੱਤਵਪੂਰਨ, ਜ਼ਰੂਰੀ, ਅਭੁੱਲਣਯੋਗ ਦੱਸਿਆ ਹੈ।
"ਪਹਿਲੀ ਵਾਰ ਮੈਂ ਇਕੱਲਾ ਮਹਿਸੂਸ ਕੀਤਾ, ਇਕੱਲਾ, ਸੱਚਮੁੱਚ ਇਕੱਲਾ" ... ਆਓ ਇਸ ਵਾਕ ਨਾਲ ਸ਼ੁਰੂ ਕਰੀਏ ਜੋ ਕਿਤਾਬ ਨੂੰ ਇਸ ਦਾ ਸਿਰਲੇਖ ਦਿੰਦਾ ਹੈ ਅਤੇ ਜੋ ਬਹੁਤ ਹੀ ਉਜਾੜ ਇਕੱਲਤਾ ਨੂੰ ਦਰਸਾਉਂਦਾ ਹੈ। ਤੁਸੀਂ ਉਸ ਬੱਚੇ ਲਈ ਇਹ ਲਿਖਣ ਵੇਲੇ ਕੀ ਮਹਿਸੂਸ ਕੀਤਾ ਸੀ?
ਮੈਨੂੰ ਯਾਦ ਹੈ ਕਿ ਜਦੋਂ ਮੈਂ ਉਹ ਵਾਕ ਲਿਖਿਆ ਸੀ, ਇਹ ਪਹਿਲੀ ਵਾਰ ਇਸੇ ਤਰ੍ਹਾਂ ਆਇਆ ਸੀ, ਮੈਂ ਇਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਸੀ।
ਮੈਨੂੰ ਲਗਦਾ ਹੈ ਕਿ ਇਹ ਇੱਕ ਪਲ ਨੂੰ ਚਿੰਨ੍ਹਿਤ ਕਰਦਾ ਹੈ ਅਤੇ ਕਿਸੇ ਤਰੀਕੇ ਨਾਲ ਕਿਤਾਬ 'ਤੇ ਕੰਮ ਕਰਦੇ ਸਮੇਂ ਮੈਂ ਜੋ ਮਹਿਸੂਸ ਕੀਤਾ ਹੈ ਉਸ ਨੂੰ ਸ਼ਾਮਲ ਕਰਦਾ ਹੈ।
ਜੋ ਮੇਰੇ ਨਾਲ ਹੋਇਆ, ਜੋ ਮੈਂ ਦੁੱਖ ਝੱਲਿਆ, ਉਸ ਦੀ ਮਾਨਤਾ ਵਰਗਾ ਹੈ, ਜਿਸ ਨੂੰ ਸਵੀਕਾਰ ਕਰਨ ਵਿੱਚ ਮੈਨੂੰ ਲੰਬਾ ਸਮਾਂ ਲੱਗਿਆ ਹੈ।
ਮੈਂ 9 ਸਾਲ ਦੀ ਉਮਰ ਵਿੱਚ ਅਮਰੀਕਾ ਪਹੁੰਚਿਆ ਅਤੇ 29 ਸਾਲ ਦੀ ਉਮਰ ਤੱਕ ਇਹ ਯਾਦਾਂ ਲਿਖਣੀਆਂ ਸ਼ੁਰੂ ਨਹੀਂ ਕੀਤੀਆਂ।
ਮੈਨੂੰ ਇੱਕ ਲਾਤੀਨੀ ਆਦਮੀ ਦੀ ਉਸ ਮਰਦਾਨਾ ਢਾਲ ਨੂੰ ਪਿੱਛੇ ਛੱਡਣ ਦੀ ਹਿੰਮਤ ਕਰਨ ਵਿੱਚ 20 ਸਾਲ ਲੱਗ ਗਏ ਕਿ ਉਹ ਵਿਸ਼ਵਾਸ ਕਰਦਾ ਹੈ ਕਿ ਜੇ ਕੋਈ ਕਿਸੇ ਚੀਜ਼ ਬਾਰੇ ਨਹੀਂ ਸੋਚਦਾ ਤਾਂ ਇਹ ਅਲੋਪ ਹੋ ਜਾਂਦਾ ਹੈ।
ਪਰ ਇਹ ਸਭ ਹੋਇਆ ਅਤੇ ਲਿਖਣ ਨੇ ਮੈਨੂੰ ਆਜ਼ਾਦੀ ਦਿੱਤੀ ਅਤੇ ਮਲਹਮ ਲਾਉਣ ਵਿੱਚ ਮਦਦ ਕੀਤੀ।
ਇਹ ਸੱਚ ਹੈ ਕਿ ਮੈਂ ਸਿਰਲੇਖ ਨਹੀਂ ਚੁਣਿਆ ਅਤੇ ਜਦੋਂ ਮੇਰੇ ਏਜੰਟ ਨੇ ਸਿਰਲੇਖ ਸੁਝਾਇਆ ਤਾਂ ਮੈਨੂੰ ਬਿਲਕੁਲ ਪਸੰਦ ਨਹੀਂ ਆਇਆ।
ਕਿਉਂ?
ਸ਼ਾਇਦ ਇਸ ਲਈ ਕਿਉਂਕਿ ਮੈਂ ਥੈਰੇਪੀ ਦੇ ਵਿਚਕਾਰ ਸੀ ਅਤੇ ਮੈਂ ਅਜੇ ਉਸ ਬਰਬਾਦੀ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਸੀ। ਜੋ ਕਿ ਬਹੁਤ ਵੱਡੀ ਹੈ।
ਅਸਲ ਵਿੱਚ, ਜੇ ਮੈਂ ਸਿਰਲੇਖ ਬਾਰੇ ਸੋਚਦਾ ਹਾਂ ਤਾਂ ਮੈਨੂੰ ਲਗਦਾ ਹੈ ਕਿ ਮੇਰੇ ਕੋਲ ਇੱਕ ਨਹੀਂ ਸਗੋਂ ਤਿੰਨ ਇਕਾਂਤ ਸਨ।
ਸਭ ਤੋਂ ਪਹਿਲਾਂ ਮੇਰਾ ਮਾਤਾ-ਪਿਤਾ ਦੇ ਬਗੈਰ ਵੱਡਾ ਹੋਣਾ, ਮੇਰੇ ਪਿਤਾ ਤੋਂ ਬਿਨਾਂ ਜੋ ਮੈਨੂੰ 1 ਸਾਲ ਦੀ ਉਮਰ ਵਿੱਚ ਸਭ ਤੋਂ ਪਹਿਲਾਂ ਛੱਡਦੇ ਹਨ ਅਤੇ ਮੇਰੀ ਮਾਂ ਤੋਂ ਬਿਨਾਂ, ਜੋ ਮੇਰੇ 5 ਸਾਲ ਦਾ ਹੋਣ 'ਤੇ ਪਿਤਾ ਦੇ ਪਿੱਛੇ ਜਾਂਦੇ ਹਨ।
ਦੂਜੀ ਵਾਰ ਉਦੋਂ ਜਦੋਂ ਮੇਰੇ ਦਾਦਾ ਜੀ ਮੇਰੇ ਨਾਲ ਗੁਆਟੇਮਾਲਾ ਜਾਂਦੇ ਹਨ ਅਤੇ ਖ਼ੁਦ ਅਲ ਸਲਵਾਡੋਰ ਮੁੜ ਆਉਂਦੇ ਹਨ। ਮੈਂ ਬਹੁਤ ਇਕੱਲਾ ਮਹਿਸੂਸ ਕਰਦਾ ਹਾਂ ਕਿਉਂਕਿ ਇਹ ਪਹਿਲੀ ਵਾਰ ਹੈ ਜਦੋਂ ਮੇਰੇ ਨੇੜੇ ਕੋਈ ਆਪਣਾ ਨਹੀ ਹੁੰਦਾ।
ਤੇ ਤੀਜੀ ਵਾਰ ਉਦੋਂ ਜਦੋਂ ਮੈਂ ਹੋਰ ਪਰਵਾਸੀਆਂ ਨਾਲ ਬੱਚ ਜਾਂਦਾ ਹਾਂ, ਖ਼ਾਸ ਤੌਰ ਉੱਤੇ ਚੀਨੋ, ਪੈਟਰਿਸ਼ਿਆ ਅਤੇ ਕਾਰਲਾ ਨਾਲ ਜੋ ਮੇਰਾ ਪਰਿਵਾਰ ਬਣ ਗਏ ਹਨ। ਅਸੀਂ ਅਮਰੀਕਾ ਪਹੁੰਚੇ ਅਤੇ ਇੱਕ ਦੂਜੇ ਤੋਂ ਵੱਖਰੇ ਹੋ ਗਏ, ਮੈਂ ਉਨ੍ਹਾਂ ਤੋਂ ਬਗ਼ੈਰ ਸੀ।
ਅਸਲ ਵਿੱਚ, ਇਹ ਬਹੁਤ ਹੀ ਵਿਰੋਧਾਭਾਸੀ ਹੈ ਕਿ ਜਦੋਂ ਤੁਸੀਂ ਆਪਣੇ ਮਾਤਾ-ਪਿਤਾ ਨੂੰ ਮਿਲਦੇ ਹੋ ਤਾਂ ਕਿਤਾਬ ਖ਼ਤਮ ਹੋ ਜਾਂਦੀ ਹੈ, ਅਤੇ ਇਹ ਬਹੁਤ ਵੱਡੀ ਖੁਸ਼ੀ ਇੱਕ ਨੁਕਸਾਨ ਦੇ ਨਾਲ ਹੈ ਜੋ ਤੁਹਾਨੂੰ ਬਹੁਤ ਦੁਖੀ ਕਰਦੀ ਹੈ।
ਹਾਂ, ਇਹ ਸ਼ਾਇਦ ਇਕੱਲਤਾ ਹੈ ਜਿਸ ਦੀ ਮੈਂ ਸਭ ਤੋਂ ਵੱਧ ਕੀਮਤ ਚੁਕਾਈ ਹੈ। ਇਹ ਉਹ ਹੈ ਜੋ ਮੈਂ ਆਪਣੇ ਆਪ ਤੋਂ ਲੁਕਾਇਆ ਸੀ, ਜਿਸ ਨੂੰ ਮੈਂ 20 ਸਾਲਾਂ ਲਈ ਭੁੱਲ ਗਿਆ ਸੀ, ਜਦੋਂ ਤੱਕ ਮੈਂ "ਸੋਲੀਟੋ" ਲਿਖਣਾ ਸ਼ੁਰੂ ਨਹੀਂ ਕੀਤਾ।
ਜਦੋਂ ਮੈਂ ਤੁਰ ਨਹੀਂ ਸਕਦਾ ਸੀ, ਜਿਨ੍ਹਾਂ ਨੇ ਮੇਰੀ ਜਾਨ ਬਚਾਈ ਸੀ ਉਨ੍ਹਾਂ ਨੂੰ ਗੁਆਉਣਾ ਔਖਾ ਹੈ।
ਅਤੇ ਉਸੇ ਸਮੇਂ ਜਦੋਂ ਅਜਿਹੀ ਡੂੰਘੀ ਉਜਾੜ ਹੈ, ਕਿਤਾਬ ਵਿੱਚ ਕੋਮਲਤਾ ਭਰਪੂਰ ਹੈ, ਕੀ ਤੁਹਾਨੂੰ ਲਿਖਣ ਵੇਲੇ ਇਸ ਬਾਰੇ ਪਤਾ ਸੀ?
ਹਾਂ, ਇਹ ਉਹ ਚੀਜ਼ ਸੀ ਜੋ ਮੈਂ ਜਾਣਬੁੱਝ ਕੇ ਕੀਤੀ ਸੀ।
ਇਸ ਨੇ ਮੇਰੀ ਬਹੁਤ ਮਦਦ ਕੀਤੀ, 2017 ਵਿੱਚ "ਸੋਲੀਟੋ" ਲਿਖਣਾ ਸ਼ੁਰੂ ਕਰਨ ਤੋਂ ਦੋ ਸਾਲ ਪਹਿਲਾਂ ਮੈਂ ਅਮਰੀਕਾ ਵਿੱਚ ਆਪਣੀ ਪਹਿਲੀ ਕਿਤਾਬ, ਅਨਅਕੰਪਨੀਡ (ਅਜੇ ਤੱਕ ਸਪੈਨਿਸ਼ ਵਿੱਚ ਅਨੁਵਾਦ ਨਹੀਂ ਕੀਤੀ ਗਈ) ਪ੍ਰਕਾਸ਼ਿਤ ਕੀਤੀ ਸੀ, ਜੋ ਕਿ ਕਵਿਤਾਵਾਂ ਦਾ ਸੰਗ੍ਰਹਿ ਹੈ।
ਮੈਂ 27 ਸਾਲ ਦਾ ਸੀ, ਅਤੇ ਜਦੋਂ ਮੈਂ ਇਸ ਨੂੰ ਥੈਰੇਪੀ ਦਰਮਿਆਨ ਦੁਬਾਰਾ ਪੜ੍ਹਿਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਸਾਰੀਆਂ ਕਵਿਤਾਵਾਂ ਕਿੰਨੀਆਂ ਉਦਾਸ ਸਨ।
ਉਹ ਅਲ ਸਲਵਾਡੋਰ ਵਿੱਚ ਘਰੇਲੂ ਯੁੱਧ ਦੌਰਾਨ ਮੇਰੇ ਪਿਤਾ ਬਾਰੇ, ਅਮਰੀਕਾ ਵਿੱਚ ਮੇਰੇ ਕਾਗਜ਼ਾਂ ਤੋਂ ਬਿਨਾਂ ਵਾਲੇ ਜੀਵਨ ਬਾਰੇ, ਸਰਹੱਦ ਪਾਰ ਬਾਰੇ ਅਤੇ ਕੰਢਿਆਂ ਬਾਰੇ ਗੱਲ ਕਰਦੀਆਂ ਸਨ।
ਅਤੇ ਉਸ ਲੇਖਣੀ ਦੇ ਆਪਣੇ ਪ੍ਰਤੀ, ਮੇਰੇ ਮਾਤਾ-ਪਿਤਾ ਪ੍ਰਤੀ, ਅਮਰੀਕਾ ਪ੍ਰਤੀ ਗੁੱਸੇ ਅਤੇ ਨਾਰਾਜ਼ਗੀ ਨੂੰ ਪਛਾਣ ਕੇ, ਮੈਂ ਸਮਝਿਆ ਕਿ ਮੈਂ ਆਪਣੇ ਆਪ ਨੂੰ ਧੋਖਾ ਦੇ ਰਿਹਾ ਸੀ, ਕਿ ਮੈਂ ਉਸ ਸਦਮੇ ਤੋਂ ਕਿਤੇ ਵੱਧ ਸੀ।
ਇਸ ਲਈ ਜਦੋਂ ਮੈਂ ਆਪਣੀਆਂ ਯਾਦਾਂ ਨੂੰ ਵਾਰਤਕ ਵਿੱਚ ਲਿਖਣ ਦਾ ਫੈਸਲਾ ਕੀਤਾ, ਤਾਂ ਮੈਂ ਆਪਣੇ ਨਾਲ ਅਤੇ ਉਨ੍ਹਾਂ ਪਰਵਾਸੀਆਂ ਨਾਲ ਨਰਮ ਰਹਿਣ ਦਾ ਸੰਕਲਪ ਲਿਆ ਜਿਨ੍ਹਾਂ ਨਾਲ ਮੈਂ ਯਾਤਰਾ ਕੀਤੀ ਸੀ।
ਉਸ ਸਮੇਂ ਪੱਤਰਕਾਰਾਂ ਨੇ ਜੋ ਕੁਝ ਲਿਖਿਆ, ਉਸ ਦੀ ਆਲੋਚਨਾ ਕਰਨ ਦਾ ਵੀ ਮੇਰਾ ਤਰੀਕਾ ਹੈ, ਜਦੋਂ ਸਰਹੱਦ 'ਤੇ ਸੰਕਟ ਆਇਆ ਸੀ ਅਤੇ ਅਜਿਹਾ ਲੱਗਦਾ ਸੀ ਕਿ ਉਨ੍ਹਾਂ ਨੂੰ ਪਹਿਲੀ ਵਾਰ ਪਤਾ ਲੱਗਾ ਹੈ ਕਿ ਇੱਥੇ ਪ੍ਰਵਾਸੀ ਬੱਚੇ ਸਨ।
ਉਨ੍ਹਾਂ ਵਿੱਚੋਂ ਇੱਕ ਹੋਣ ਦੇ ਨਾਤੇ, ਜੋ ਮੈਂ ਪੜ੍ਹਿਆ ਉਹ ਮੈਨੂੰ ਦੁਖੀ ਕਰਦਾ ਹੈ, ਉਹ ਰਿਪੋਰਟਾਂ ਜਿਨ੍ਹਾਂ ਨੇ ਸਾਨੂੰ ਇੱਕ ਅੰਕੜੇ ਜਾਂ ਕਿਸੇ ਅਜਿਹੇ ਵਿਅਕਤੀ ਦੀ ਪ੍ਰੋਫ਼ਾਈਲ ਤੱਕ ਸੀਮਤ ਕਰ ਦਿੱਤਾ ਜੋ ਪੀੜਤ ਹੈ, ਜੋ ਇੱਕ ਗਰੀਬ ਚੀਜ਼ ਹੈ ਜਿਸ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ।
ਮੈਂ ਜਾਣਦਾ ਸੀ ਕਿ ਇਹ ਸਭ ਕੁਝ ਨਹੀਂ ਸੀ, ਕਿ ਅਸੀਂ 24 ਘੰਟੇ ਦੁੱਖ ਨਹੀਂ ਬਿਤਾਏ। ਇੱਥੇ ਕੋਮਲ ਪਲ, ਮਜ਼ਾਕੀਆ ਪਲ, ਸ਼ੁੱਧ ਅਨੰਦ ਦੇ ਵੀ ਹਨ, ਉਦਾਹਰਨ ਦੇ ਲਈ ਖਾਣਾ ਖਾਣ ਵੇਲੇ, ਟੈਕੋਜ਼ ਸਮੇਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਮੈਨੂੰ ਉਮੀਦ ਹੈ ਕਿ ਕਿਤਾਬ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ।
ਅਸਲ ਵਿੱਚ, ਕਿਤਾਬ ਵਿੱਚ ਸਭ ਤੋਂ ਵੱਧ ਹਿਲਾਉਣ ਵਾਲੇ ਪਲਾਂ ਵਿੱਚੋਂ ਇੱਕ ਅਜਿਹਾ ਪਲ ਹੈ ਜਦੋਂ ਇਮੀਗ੍ਰੇਸ਼ਨ ਪੁਲਿਸ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਂਦੀ ਹੈ ਅਤੇ ਅੰਗ ਵਧਾ ਕੇ ਜ਼ਮੀਨ ’ਤੇ ਲੇਟਣ ਲਈ ਮਜਬੂਰ ਕਰਦੀ ਹੈ, ਅਤੇ ਤੁਸੀਂ ਕਲਪਨਾ ਕਰਦੇ ਹੋ ਕਿ ਤੁਸੀਂ ਸੁਪਰਮੈਨ ਹੋ ਅਤੇ ਤੁਸੀਂ ਉੱਡ ਰਹੇ ਹੋ। ਇਹ ਇੱਕ ਚਿੱਤਰ ਹੈ ਜੋ ਦਿਲ ਨੂੰ ਤੋੜਦਾ ਹੈ। ਕੀ ਇਹ ਅਸਲ ਹੈ ਜਾਂ ਸਾਹਿਤਕ ਕਲਪਨਾ ਹੈ?
ਮੈਨੂੰ ਯਕੀਨ ਹੈ ਕਿ ਇਹ ਹੋਇਆ ਹੈ।
ਮੈਨੂੰ ਲਗਦਾ ਹੈ ਕਿ ਇਹ ਉਹ ਤਕਨੀਕ ਹੈ ਜੋ ਮੇਰੇ ਦਿਮਾਗ ਨੂੰ ਵੱਖ ਕਰਨ ਲਈ ਵਰਤੀ ਜਾਂਦੀ ਹੈ, ਸਾਡੇ ਵੱਲ ਇਸ਼ਾਰਾ ਕਰਨ ਵਾਲੇ ਸਿਪਾਹੀਆਂ ਦੇ ਨਾਲ ਜ਼ਮੀਨ 'ਤੇ ਲੇਟਣ ਲਈ ਨਹੀਂ। ਮੈਂ ਉੱਡਣ ਜਾਂ ਉਸ ਛਿਪਕਲੀ ਨਾਲ ਖੇਡਣ ਨੂੰ ਤਰਜੀਹ ਦਿੱਤੀ ਜੋ ਉਸ ਸਮੇਂ ਦਿਖਾਈ ਦਿੱਤੀ ਅਤੇ ਜਿਸ ਨੂੰ ਮੈਂ ਪੌਲਾ ਕਿਹਾ।
ਅਜਿਹਾ ਕਰਨ ਨਾਲ ਮੈਂ ਦ੍ਰਿਸ਼ ਤੋਂ ਪਰੇ ਹੋ ਜਾਂਦਾ ਹਾਂ ਤੇ ਚਲਾ ਜਾਂਦਾ ਹਾਂ।
ਅਤੇ ਮੈਂ ਜਾਣਦਾ ਹਾਂ ਕਿ ਇਹ ਵਾਪਰਿਆ ਹੈ, ਕਿ ਇਹ ਸੱਚ ਹੈ, ਕਿਉਂਕਿ ਅੱਜ ਵੀ ਜਦੋਂ ਮੈਂ ਅਜਿਹੀ ਸਥਿਤੀ ਵਿੱਚ ਹਾਂ ਜਿਸ ਵਿੱਚ ਮੈਂ ਨਹੀਂ ਹੋਣਾ ਚਾਹੁੰਦਾ, ਉਦਾਹਰਨ ਲਈ ਇੱਕ ਗੱਲਬਾਤ ਵਿੱਚ ਜੋ ਮੈਂ ਆਪਣੀ ਪਤਨੀ ਨਾਲ ਪਸੰਦ ਨਹੀਂ ਕਰਦਾ, ਮੈਂ ਕਹਿੰਦਾ ਹਾਂ "ਓਹ, ਦੇਖੋ, ਪੰਛੀ ਨੂੰ ਦੇਖੋ, ਦੇਖੋ ਕਿਵੇਂ ਉੱਡ ਰਿਹਾ ਹੈ।"
ਇਹ ਉਹ ਚੀਜ਼ ਹੈ ਜੋ ਕਦੇ ਨਹੀਂ ਜਾਂਦੀ, ਜੋ ਮੈਂ ਇੱਕ ਬੱਚੇ ਦੇ ਰੂਪ ਵਿੱਚ ਸਦਮੇ ਰਾਹੀਂ ਸਿੱਖਿਆ ਸੀ ਅਤੇ ਇਹ ਅਜੇ ਵੀ ਮੇਰੇ ਨਾਲ ਹੈ।
ਮੈਂ ਸਮਝਦਾ ਹਾਂ ਕਿ ਤੁਸੀਂ ਜੋ ਪਹਿਲਾ ਦ੍ਰਿਸ਼ ਲਿਖਿਆ ਹੈ ਉਹ ਹੈ ਜਿਸ ਨੂੰ ਉਹ ਗੁਆਟੇਮਾਲਾ ਤੋਂ ਮੈਕਸੀਕੋ ਪਹੁੰਚਣ ਲਈ ਕਿਸ਼ਤੀ 'ਤੇ ਲੈ ਕੇ ਜਾਂਦੇ ਹਨ, ਜਿਸ ਵਿੱਚ ਹਾਲਾਂਕਿ ਮਿਠਾਸ ਸ਼ਾਮਲ ਹੈ ਕਿ ਤੁਹਾਡੇ ਸਾਥੀ ਤੁਹਾਡੀ ਦੇਖਭਾਲ ਕਿਵੇਂ ਕਰਦੇ ਹਨ, ਇੱਕ ਬੇਰਹਿਮ ਸਥਿਤੀ ਦਾ ਵਰਣਨ ਕਰਦੇ ਹਨ, ਜੋ ਕਿ ਪ੍ਰੈੱਸ ਵਿੱਚ ਘੱਟ ਹੀ ਜ਼ਿਕਰ ਕੀਤੇ ਗਏ ਵੇਰਵਿਆਂ ਦੇ ਨਾਲ ਹੈ।
ਸਿਰਫ਼ ਸਮੁੰਦਰੀ ਜਹਾਜ਼ਾਂ ਜਾਂ ਉਨ੍ਹਾਂ ਲੋਕਾਂ ਬਾਰੇ ਗੱਲ ਕਰਦਾ ਹੈ ਜੋ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਹਿਰਾਸਤ ਵਿੱਚ ਲੈ ਲਏ ਜਾਂਦੇ ਹਨ ਜਾਂ ਫਸ ਜਾਂਦੇ ਹਨ।
ਮੈਂ ਕਿਤਾਬ ਨੂੰ ਰਵਾਇਤੀ ਯਾਦਾਂ ਦੇ ਤੌਰ 'ਤੇ ਇੱਕ 29 ਸਾਲਾ ਵਿਅਕਤੀ, ਇੱਕ ਕਵੀ ਵਜੋਂ ਲਿਖਣਾ ਸ਼ੁਰੂ ਕੀਤਾ, ਆਪਣੀ ਜ਼ਿੰਦਗੀ ਦੇ ਸਭ ਤੋਂ ਭੈੜੇ ਨੌਂ ਹਫ਼ਤਿਆਂ ਨੂੰ ਯਾਦ ਕਰਦੇ ਹੋਏ।
ਪਰ ਇੱਕ ਲੇਖਕ ਵਜੋਂ ਵੀ ਮੈਂ ਜੋ ਲਿਖਿਆ ਉਸ ਤੋਂ ਬੋਰ ਹੋ ਗਿਆ।
ਇਹ ਉਹਨਾਂ ਦਿਨਾਂ ਵਿੱਚ ਸੀ ਜਦੋਂ ਮੇਰੇ ਥੈਰੇਪਿਸਟ ਨੇ ਸੁਝਾਅ ਦਿੱਤਾ ਸੀ ਕਿ ਮੈਂ ਇਹ ਸੋਚਣ ਦੀ ਕੋਸ਼ਿਸ਼ ਕਰਾਂ ਕਿ ਜੇ ਮੈਂ ਉਸ ਬੱਚੇ ਨਾਲ ਜੁੜਿਆ ਤਾਂ ਕੀ ਹੋਵੇਗਾ ਜਿਸ ਨਾਲ ਮੈਂ 20 ਸਾਲਾਂ ਤੋਂ ਗੱਲ ਨਹੀਂ ਕਰਨਾ ਚਾਹੁੰਦਾ ਸੀ ਜਾਂ ਆਪਣੇ ਆਪ ਨੂੰ ਉਸ ਦੀ ਚਮੜੀ ਵਿੱਚ, ਉਸ ਦੀ ਜੁੱਤੀ ਵਿੱਚ ਨਹੀਂ ਪਾਉਣਾ ਚਾਹੁੰਦਾ ਸੀ।
ਅਸੀਂ 2019 ਦੀ ਗੱਲ ਕਰ ਰਹੇ ਹਾਂ ਅਤੇ ਅਖ਼ਬਾਰਾਂ ਵਿੱਚ ਅਜੇ ਵੀ ਬਹੁਤ ਘੱਟ ਸਮਝ ਸੀ ਕਿ ਅਮਰੀਕਾ ਵਿੱਚ ਪਰਵਾਸ ਕਰਨ ਦਾ ਕੀ ਅਰਥ ਹੈ। ਉਹ ਸਿਰਫ਼ ਵਾਕਰਾਂ ਦੇ ਕਾਫ਼ਲੇ ਜਾਂ ਦਿ ਬੀਸਟ ਦੀ ਗੱਲ ਕਰਦੇ ਸਨ।
ਪਰ ਇਹ ਮੇਰੀ ਕਹਾਣੀ ਜਾਂ ਮੇਰਾ ਰਸਤਾ ਨਹੀਂ ਸੀ। ਅਤੇ ਕਿਸੇ ਨੇ ਵੀ ਇਨ੍ਹਾਂ ਕਿਸ਼ਤੀਆਂ ਬਾਰੇ ਨਹੀਂ ਲਿਖਿਆ, ਜੋ ਅਜੇ ਵੀ ਵਰਤੋਂ ਵਿੱਚ ਹਨ।
ਇਹ ਕੁਝ ਅਜਿਹਾ ਸੀ ਜਿਸ ਨੇ ਮੈਨੂੰ ਗੁੱਸਾ ਚੜ੍ਹਾਇਆ ਅਤੇ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ, ਇਹ ਕਿੱਸਾ ਸਾਹਮਣੇ ਆਇਆ, ਜੋ ਮੈਂ ਲਗਭਗ ਮਜਬੂਰੀ ਵਿੱਚ, ਬਿਨਾਂ ਰੁਕੇ ਲਿਖਿਆ ਸੀ।
ਇਹ ਇੱਕ ਔਖਾ ਤਜਰਬਾ ਸੀ, ਪਰ ਇਸ ਨੂੰ ਵਰਤਮਾਨ ਕਾਲ ਵਿੱਚ ਲਿਖਣ ਨਾਲ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਯਾਦ ਰੱਖਣ ਵਿੱਚ ਮਦਦ ਮਿਲੀ, ਜਿਵੇਂ ਕਿ ਪੈਟਰੋਲ ਅਤੇ ਪਸੀਨੇ ਦੇ ਨਾਲ ਸਮੁੰਦਰ ਦੀ ਗੰਧ; ਜਾਂ ਉਨ੍ਹਾਂ ਲੋਕਾਂ ਦੇ ਚੱਕਰ ਆਉਣੇ ਅਤੇ ਉਲਟੀਆਂ ਆਉਣੀਆਂ ਜੋ ਮੇਰੇ ਨਾਲ ਸਨ।
ਹਵਾ ਨੇ ਸਾਨੂੰ ਵਾਪਸੀ ਵੱਲ ਕਿਵੇਂ ਕੀਤਾ ਕਿ ਉਲਟੀਆਂ ਵਿੱਚ ਸਾਰੇ ਭਿੱਜ ਗਏ ਜਾਂ ਉਹ ਆਦਮੀ ਜੋ ਚੀਕਦਾ ਸੀ ਕਿਉਂਕਿ ਉਹ ਸਮੁੰਦਰ ਤੋਂ ਡਰਦਾ ਸੀ ਅਤੇ ਤੈਰਨਾ ਨਹੀਂ ਜਾਣਦਾ ਸੀ ਅਤੇ ਉਹ ਮੈਨੂੰ ਬਹੁਤ ਡਰਾਉਂਦਾ ਸੀ, ਕਿਉਂਕਿ ਮੈਂ ਵੀ ਤੈਰਨਾ ਨਹੀਂ ਜਾਣਦਾ ਸੀ।
ਕੀ ਤੁਸੀਂ ਮਰਨ ਤੋਂ ਡਰਦੇ ਸੀ ਜਾਂ ਕੀ ਤੁਸੀਂ ਆਪਣੀ ਮੰਜ਼ਿਲ 'ਤੇ ਨਾ ਪਹੁੰਚਣ, ਆਪਣੇ ਮਾਪਿਆਂ ਨਾਲ ਦੁਬਾਰਾ ਨਾ ਮਿਲਣ ਤੋਂ ਡਰਦੇ ਸੀ?
ਮੈਨੂੰ ਨਹੀਂ ਪਤਾ ਕਿ ਉਸ ਉਮਰ ਵਿੱਚ ਮੈਂ ਮੌਤ ਦੇ ਸੰਕਲਪ ਨੂੰ ਬੋਧਾਤਮਕ ਤੌਰ 'ਤੇ ਸਮਝਿਆ ਸੀ, ਹਾਲਾਂਕਿ ਹਰ ਮਨੁੱਖ ਵਾਂਗ, ਮੈਂ ਜ਼ਰੂਰ ਇਸ ਨੂੰ ਸਮਝਿਆ ਸੀ।
ਪਰ ਬਾਲਗਾਂ ਨੂੰ ਇੰਨਾ ਡਰ ਨਾਲ ਭਰਿਆ ਦੇਖ ਕੇ ਮੈਨੂੰ ਬਹੁਤ ਡਰ ਲੱਗਿਆ, ਇੱਕ ਅਜਿਹੀ ਦਹਿਸ਼ਤ ਜੋ ਭੁੱਲਿਆ ਨਹੀਂ ਹਾਂ, ਜੋ ਤੁਹਾਨੂੰ ਨਿਸ਼ਾਨਬੱਧ ਕਰਦਾ ਹੈ।
ਕੋਈ ਕਹਿ ਸਕਦਾ ਹੈ ਕਿ ਯਾਤਰਾ ਦੇ ਸਮਾਨਾਂਤਰ, ਕਿਤਾਬ ਇੱਕ ਪਹਿਲੀ ਯਾਤਰਾ ਵਰਗੀ ਹੈ ਜਿਸ ਵਿੱਚ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦਾ ਨਾਮ ਦਿੰਦੇ ਹੋ ਜੋ ਤੁਸੀਂ ਸਿੱਖਦੇ ਹੋ ਜਾਂ ਤੁਹਾਡੇ ਨਾਲ ਪਹਿਲੀ ਵਾਰ ਵਾਪਰਦੇ ਹਨ, ਤੁਹਾਡੇ ਜੁੱਤਿਆਂ ਦੇ ਫੀਤੇ ਬੰਨ੍ਹਣ ਤੋਂ ਲੈ ਕੇ, ਨਵੇਂ ਦੇਸ਼ਾਂ ਦਾ ਦੌਰਾ ਕਰਨ ਤੱਕ, ਉਹਨਾਂ ਭੋਜਨਾਂ ਤੱਕ ਜੋ ਤੁਸੀਂ ਕਦੇ ਨਹੀਂ ਖਾਧੇ ਸੀ। ਕਾਰਲਾ ਲਈ ਤੁਹਾਡੀ ਖਿੱਚ।
ਹਾਂ, ਉਸ ਯਾਤਰਾ 'ਤੇ ਮੇਰੇ ਨਾਲ ਚੰਗੀਆਂ ਗੱਲਾਂ ਹੋਈਆਂ, ਪਰ ਪਰਿਪੇਖ ਵਿੱਚ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਕੋਲ ਬਚਪਨ ਨਹੀਂ ਸੀ, ਜੋ ਮੈਂ ਸਫ਼ਰ 'ਤੇ ਗੁਆ ਦਿੱਤਾ ਅਤੇ ਇਹ ਉਦਾਸ ਗੱਲ ਹੈ।
ਇੱਥੇ ਇੱਕ ਖ਼ਾਸ ਦ੍ਰਿਸ਼ ਹੈ ਜੋ ਇਸ ਨੂੰ ਦਰਸਾਉਂਦਾ ਹੈ, ਜਦੋਂ ਮੈਂ ਆਪਣੀ ਪਹਿਲੀ ਸਿਗਰਟ ਅਜ਼ਮਾਉਂਦਾ ਹਾਂ ਅਤੇ ਮੇਰੇ ਨਾਲ ਆਏ ਆਦਮੀ ਮੈਨੂੰ ਪਾਊਡਰ ਗੈਸੋਲੀਨ ਲੱਭਣ ਲਈ ਭੇਜਦੇ ਹਨ, ਇੱਕ ਮਜ਼ਾਕ ਦੇ ਤੌਰ ’ਤੇ। ਕਿਉਂਕਿ ਮੈਂ ਭੋਲਾ ਸੀ ਅਤੇ ਮੈਨੂੰ ਨਹੀਂ ਪਤਾ ਸੀ ਕਿ ਇਹ ਮੌਜੂਦ ਨਹੀਂ ਹੈ।
ਉਨ੍ਹਾਂ ਲਈ, ਉਹ ਧੂੰਆਂ 9 ਸਾਲ ਦੇ ਮੁੰਡੇ ਨੂੰ ਵਧੇਰੇ ਮਾਚੋ (ਮਰਦਾਨਾ) ਜਾਂ ਵਧੇਰੇ ਸ਼ਕਤੀਸ਼ਾਲੀ ਮਹਿਸੂਸ ਕਰਨ ਲਈ ਲੋੜੀਂਦਾ ਸੀ। ਹਾਂ, ਇਹ ਕੰਮ ਕਰਦਾ ਹੈ। ਪਰ ਉਹ ਪਲ ਬੱਚੇ ਦੇ ਇੱਕ ਪੜਾਅ ਦੇ ਅੰਤ ਨੂੰ ਵੀ ਦਰਸਾਉਂਦਾ ਹੈ।
ਇਹ ਬਹੁਤ ਗੁੰਝਲਦਾਰ ਚੀਜ਼ ਹੈ, ਕਿਉਂਕਿ ਉਸੇ ਸਮੇਂ, ਜੋ ਵਾਪਰਿਆ ਉਹੀ ਹੈ ਜਿਸ ਨੇ ਮੈਨੂੰ ਬਣਾਇਆ ਹੈ, ਜੋ ਮੈਨੂੰ ਉਹ ਵਿਅਕਤੀ ਬਣਾਉਂਦਾ ਹੈ ਜੋ ਮੈਂ ਹਾਂ।
ਸ਼ਾਇਦ ਇਸੇ ਕਰਕੇ, ਕਿਉਂਕਿ ਮੈਨੂੰ ਲੱਗਦਾ ਹੈ ਕਿ ਮੇਰੇ ਕੋਲ ਬਚਪਨ ਨਹੀਂ ਸੀ, ਜਦੋਂ ਅਸੀਂ ਇੱਕ ਦੂਜੇ 'ਤੇ ਭਰੋਸਾ ਕਰਦੇ ਹਾਂ ਤਾਂ ਕੋਈ ਮੈਨੂੰ ਸਭ ਤੋਂ ਵਧੀਆ ਤਾਰੀਫ਼ ਦੇ ਸਕਦਾ ਹੈ ਮੈਨੂੰ ਇਹ ਦੱਸਣਾ ਕਿ ਮੈਂ ਇੱਕ ਬੱਚੇ ਵਰਗਾ ਦਿਖਦਾ ਹੈ।
ਸੈਲਵਾਡੋਰ ਜਾਂ ਅਮਰੀਕਨ ਅਖਵਾਉਣ ਦੀ ਥਾਂ 'ਤੇ ਤੁਸੀਂ ਪਰਵਾਸੀ ਅਖਵਾਉਣਾ ਪਸੰਦ ਕਿਉਂ ਕਰਦੇ ਹੋ?
ਹਾਂ ਮੈਂ ਇਹ ਸ਼ਬਦ ਵਰਤਦਾ ਹਾਂ ਅਤੇ ਇਸ ਦੀ ਵਰਤੋਂ ਕੀਤੇ ਜਾਣ ਬਾਰੇ ਕਹਿੰਦਾ ਹਾਂ ਪਰ ਹੁਣ ਆਪਣੇ ਇੰਟਰਵਿਊਜ਼ ਵਿੱਚ ਮੈਂ 'ਸਰਵਾਈਵਰ' ਸ਼ਬਦ ਦੀ ਵਰਤੋਂ ਕਰਨ ਲਈ ਕਹਿੰਦਾ ਹਾਂ।
ਕਿਉਂਕਿ ਮੈਨੂੰ ਲੱਗਦਾ ਹੈ ਕਿ ਪਰਵਾਸੀ ਸ਼ਬਦ ਦੀ ਵਰਤੋਂ ਖਾਸ ਕਰਕੇ ਅਮਰੀਕਾ ਦੇ ਵਿੱਚ ਕਾਫੀ ਬਦਲ ਗਈ ਹੈ ਅਤੇ ਇਹ ਇੱਕ ਨਾਕਾਰਤਮਕ ਸ਼ਬਦ ਬਣ ਗਿਆ ਹੈ।
ਤੁਹਾਡੀ ਕਿਤਾਬ ਦਾ ਹੋਰ ਪਰਵਾਸੀਆਂ ਉੱਤੇ ਕੀ ਅਸਰ ਹੋਇਆ?
ਪਿਛਲੇ ਤਿੰਨ ਸਾਲਾਂ ਤੋਂ ਮੈਂ ਆਪਣੀ ਕਵਿਤਾਵਾਂ ਵਾਲੀ ਕਿਤਾਬ ਨਾਲ ਕਈ ਥਾਵਾਂ ਉੱਤੇ ਗਿਆ ਮੈਂ ਕਿਸੇ ਪਰਵਾਸੀ ਨਾਲ ਆਪਣੀ ਕਿਤਾਬ ਬਾਰੇ ਗੱਲ ਨਹੀਂ ਕੀਤੀ।
ਪਰ ਇਸ ਕਿਤਾਬ 'ਸੋਲੀਟੋ' ਦੀ ਗੱਲ ਵੱਖਰੀ ਹੈ। ਮੈਨੂੰ ਬਹੁਤ ਚੰਗਾ ਲੱਗਾ ਜਦੋਂ ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਬੱਚੇ ਅਤੇ ਜਵਾਨ ਮੈਨੂੰ ਆ ਕੇ ਕਹਿੰਦੇ ਹਨ, "ਮੈਂ ਵੀ ਇੱਕ ਪਰਵਾਸੀ ਹਾਂ।"
ਇਹ ਬਹੁਤ ਦੁਖਦਾਈ ਤਜਰਬਾ ਹੁੰਦਾ ਹੈ ਜਦੋਂ ਕੋਈ ਮੈਨੂੰ ਦੱਸਦਾ ਹੈ ਕਿ ਉਹ ਵੀ ਉਸੇ ਮਹੀਨੇ ਅਤੇ ਉਸੇ ਸਾਲ ਸੋਨੋਰਨ ਰੇਗਿਸਤਾਨ ਵਿੱਚੋਂ ਲੰਘੇ।
ਕਈ ਸਾਲਾਂ ਤੱਕ ਮੈਨੂੰ ਲੱਗਾ ਕਿ ਉਹ ਮਾਨਸਿਕ ਪੀੜ ਮੈਂ ਆਪ ਹੰਢਾਈ ਹੈ ਅਤੇ ਮੈਂ ਹੋਰਾਂ ਨਾਲੋਂ ਵੱਧ ਦੁੱਖ ਸਹਿਣ ਕੀਤਾ ਹੈ ਪਰ ਤੁਸੀਂ ਉਨ੍ਹਾਂ ਬਾਰੇ ਭੁੱਲ ਜਾਂਦੇ ਹੋ ਜੋ ਤੁਹਾਡੇ ਨਾਲ ਰਹੇ ਹੋਣ।
ਪਰ ਅਸੀਂ ਇਕੱਲੇ ਨਹੀਂ ਹਾਂ ਬਹੁਤ ਲੋਕ ਹਨ ਜੋ ਸਾਡੇ ਨਾਲ ਪੀੜ ਸਹਿਣ ਕਰਦੇ ਹਨ।
ਜਿਸ ਵੇਲੇ ਆਪਾਂ ਗੱਲ ਕਰ ਰਹੇ ਹਾਂ ਇਹ ਸੰਭਵ ਹੈ ਕਿ ਉਸ ਵੇਲੇ ਵੀ ਵੈਨੇਜ਼ੁਏਲਾ, ਕਿਊਬਾ, ਨਿਕਾਰਗੁਆ, ਐਲ ਸੈਲਵਾਡਰ ਦਾ ਕੋਈ ਬੱਚਾ ਰੇਗਿਸਤਾਨ ਟੱਪ ਰਿਹਾ ਹੋਵੇ। ਮੈਂ ਉਮੀਦ ਕਰਦਾ ਹਾਂ ਇਹ ਉਨ੍ਹਾਂ ਨੂੰ ਇਹ ਪਤਾ ਲੱਗੇ ਕਿ ਉਹ ਇਕੱਲੇ ਨਹੀਂ ਹਨ..ਉਹ ਕਦੇ ਵੀ ਇਕੱਲੇ ਨਹੀਂ ਸਨ।