ਹਰਸਿਮਰਤ ਬਾਦਲ, ਜਾਖੜ ਸਣੇ ਕਈ ਸਿਆਸੀ ਆਗੂਆਂ ਦੀ ਸੁਰੱਖਿਆ ਵਿੱਚ ਕਟੌਤੀ

ਹਰਸਿਮਰਤ ਬਾਦਲ, ਜਾਖੜ ਸਣੇ ਕਈ ਵੱਡੇ ਨੇਤਾਵਾਂ ਦੀ ਸੁਰੱਖਿਆ ਵਿੱਚ ਕਟੌਤੀ

ਤਸਵੀਰ ਸਰੋਤ, Getty Images

ਪੰਜਾਬ ਸਰਕਾਰ ਵੱਲੋਂ ਹਰਸਿਮਰਤ ਕੌਰ ਬਾਦਲ, ਰਜਿੰਦਰ ਕੌਰ ਭੱਠਲ, ਓਪੀ ਸੋਨੀ ਸਣੇ ਕਈ ਹੋਰ ਨੇਤਾਵਾਂ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਗਈ ਹੈ।

ਪੰਜਾਬ ਪੁਲਿਸ ਨੇ ਅੱਠ ਵੱਡੇ ਨੇਤਾਵਾਂ ਦੀ ਸੁਰੱਖਿਆ ਤੋਂ 127 ਪੁਲਿਸ ਕਰਮੀ ਅਤੇ 9 ਗੱਡੀਆਂ ਨੂੰ ਹਟਾ ਦਿੱਤਾ ਹੈ ਅਤੇ ਕਈਆਂ ਨੂੰ ਸੁਰੱਖਿਆ ਕੈਟੇਗਰੀ ਤੋਂ ਬਾਹਰ ਕੀਤਾ ਗਿਆ ਅਤੇ ਕਈਆਂ ਦੀ ਕੈਟੇਗਰੀ ਬਦਲ ਦਿੱਤੀ ਹੈ।

ਇਸ ਵਿੱਚ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਜੈੱਡ ਕੈਟੇਗਰੀ ਦੀ ਸੁਰੱਖਿਆ ਨੂੰ ਘਟਾ ਕੇ ਵਾਈ ਪਲੱਸ ਕਰ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਇਸੇ ਸਾਲ ਮਾਰਚ ਵਿੱਚ ਪੰਜਾਬ ਸਰਕਾਰ ਨੇ ਨਵਜੋਤ ਕੌਰ ਸਿੱਧੂ, ਮਨਪ੍ਰੀਤ ਬਾਦਲ, ਪਰਗਟ ਸਿੰਘ ਸਣੇ 122 ਸਾਬਕਾ ਵਿਧਾਇਕਾਂ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਸੀ ਅਤੇ ਅਪ੍ਰੈਲ ਵਿੱਚ 184 ਸਾਬਕਾ ਮੰਤਰੀਆਂ ਦੇ ਸਾਬਕਾ ਵਿਧਾਇਕਾਂ ਦੀ ਸੁਰੱਖਿਆ ਘਟਾਈ ਗਈ ਸੀ।

ਇਹ ਵੀ ਪੜ੍ਹੋ:-

ਆਓ ਨਜ਼ਰ ਮਾਰਦੇ ਹਾਂ ਕਿ ਕਿਸ-ਕਿਸ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਗਈ ਹੈ

  • ਪੰਜਾਬ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਜਿਨ੍ਹਾਂ ਕੋਲ ਪਹਿਲਾਂ ਜੈੱਡ ਕੈਟੇਗਰੀ ਦੀ ਸੁਰੱਖਿਆ ਦੇ ਨਾਲ 13 ਪੁਲਿਸ ਵਾਲੇ ਅਤੇ ਇੱਕ ਗੱਡੀ ਸੀ ਪਰ ਹੁਣ ਉਨ੍ਹਾਂ ਨੂੰ ਵਾਈ ਪਲੱਸ ਕੈਟੇਗਰੀ ਦੀ ਸੁਰੱਖਿਆ ਦੇ ਕੇ 22 ਪੁਲਿਸਕਰਮੀ ਅਤੇ ਗੱਡੀ ਵਾਪਿਸ ਲੈ ਲਈ ਹੈ। ਇਸ ਵੇਲੇ ਉਨ੍ਹਾਂ ਕੋਲ 11 ਪੁਲਿਸਕਰਮੀਆਂ ਦੀ ਸੁਰੱਖਿਆ ਹੈ।
  • ਸਾਬਕਾ ਉੱਪ ਮੁੱਖ ਮੰਤਰੀ ਓਪੀ ਸੋਨੀ ਦੀ ਸੁਰੱਖਿਆ ਵਿੱਚੋਂ 19 ਪੁਲਿਸ ਕਰਮੀਆਂ ਨੂੰ ਪੰਜਾਬ ਪੁਲਿਸ ਨੇ ਵਾਪਸ ਬੁਲਾ ਲਿਆ ਹੈ। ਸੋਨੀ ਕੋਲ ਪਹਿਲਾਂ ਜੈੱਡ ਕੈਟੇਗਰੀ ਦੀ ਸੁਰੱਖਿਆ ਤਹਿਤ 37 ਪੁਲਿਸ ਵਾਲੇ ਅਤੇ ਇੱਕ ਗੱਡੀ ਸੀ ਅਤੇ ਹੁਣ ਉਨ੍ਹਾਂ ਨਾਲ 18 ਪੁਲਿਸ ਵਾਲੇ ਤਾਇਨਾਤ ਰਹਿਣਗੇ ਅਤੇ ਇਸ ਦੇ ਨਾਲ ਹੀ ਉਹ ਹੁਣ ਕਿਸੇ ਵੀ ਸੁਰੱਖਿਆ ਕੈਟੇਗਰੀ ਵਿੱਚ ਨਹੀਂ ਰਹਿਣਗੇ।
  • ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਕਿਸੇ ਵੀ ਸੁਰੱਖਿਆ ਕੈਟੇਗਰੀ ਵਿੱਚ ਨਾ ਰੱਖ ਕੇ ਬਿਨਾਂ ਗੱਡੀ ਸਿਰਫ਼ 4 ਪੁਲਿਸ ਕਰਮੀਆਂ ਦੀ ਸੁਰੱਖਿਆ ਦਿੱਤੀ ਗਈ ਹੈ ਜਦਕਿ ਉਨ੍ਹਾਂ ਕੋਲ ਪਹਿਲਾਂ ਜੈੱਡ ਕੈਟੇਗਰੀ ਦੀ ਸੁਰੱਖਿਆ ਤਹਿਤ 22 ਪੁਲਿਸ ਕਰਮੀ ਅਤੇ ਇੱਕ ਗੱਡੀ ਸੀ।
  • ਸਾਬਕਾ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੂੰ ਜੈੱਡ ਕੈਟੇਗਰੀ ਦੀ ਸੁਰੱਖਿਆ ਤੋਂ ਬਾਹਰ ਕਰਦਿਆਂ, 12 ਪੁਲਿਸ ਵਾਲੇ ਅਤੇ ਗੱਡੀ ਵਾਪਸ ਲੈ ਲਈ ਹੈ ਅਤੇ ਉਨ੍ਹਾਂ ਨੂੰ ਹੁਣ ਬਿਨਾਂ ਗੱਡੀ ਦੋ ਪੁਲਿਸ ਵਾਲਿਆਂ ਦੀ ਸੁਰੱਖਿਆ ਦਿੱਤੀ ਹੈ।
  • ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੂੰ ਵਾਈ ਪਲੱਸ ਸੁਰੱਖਿਆ ਦੇ ਘੇਰੇ ਤੋਂ ਬਾਹਰ ਕਰ ਕੇ 26 ਪੁਲਿਸ ਵਾਲੇ ਤੇ ਗੱਡੀ ਵਾਪਸ ਲੈ ਲਈ ਹੈ ਅਤੇ ਉਨ੍ਹਾਂ ਵਾਈ ਕੈਟੇਗਰੀ ਦੀ ਸੁਰੱਖਿਆ ਤਹਿਤ 8 ਪੁਲਿਸ ਕਰਮੀ ਦਿੱਤੇ ਗਏ ਹਨ।
  • ਸਾਬਕਾ ਵਿਧਾਇਕ ਰਜਿੰਦਰ ਕੌਰ ਭੱਠਲ ਕੋਲ ਹੁਣ ਕਿਸੇ ਵੀ ਕੈਟੇਗਰੀ ਦੀ ਸੁਰੱਖਿਆ ਨਹੀਂ ਹੈ ਜਦਕਿ ਪਹਿਲਾਂ ਉਨ੍ਹਾਂ ਕੋਲ ਵਾਏ ਪਲੱਸ ਕੈਟੇਗਰੀ ਦੀ ਸੁਰੱਖਿਆ ਤਹਿਤ 36 ਪੁਲਿਸ ਵਾਲੇ ਤੇ ਤਿੰਨ ਗੱਡੀਆਂ ਸਨ, ਜਿਨ੍ਹਾਂ ਵਿੱਚੋਂ 28 ਪੁਲਿਸ ਕਰਮੀ ਅਤੇ ਤਿੰਨੇ ਗੱਡੀਆਂ ਵਾਪਸ ਲੈ ਲਈਆਂ ਗਈਆਂ ਹਨ।
  • ਸਾਬਕਾ ਵਿਧਾਇਕ ਨਵਤੇਜ ਚੀਮਾ ਕੋਲੋਂ ਵਾਏ ਪਲੱਸ ਸੁਰੱਖਿਆ ਵਾਪਸ ਲੈਂਦਿਆਂ, 13 ਪੁਲਿਸ ਕਰਮੀ ਤੇ ਇੱਕ ਗੱਡੀ ਵਾਪਸ ਲੈ ਲਈ ਹੈ। ਹੁਣ ਉਹ ਕਿਸੇ ਸੁਰੱਖਿਆ ਕੈਟੇਗਰੀ ਵਿੱਚ ਨਹੀਂ ਹਨ ਤੇ ਉਨ੍ਹਾਂ ਕੋਲ ਬਿਨਾਂ ਗੱਡੀ 2 ਪੁਲਿਸ ਕਰਮੀਆਂ ਦੀ ਸੁਰੱਖਿਆ ਹੈ।
  • ਸਾਬਕਾ ਵਿਧਾਇਕ ਕੇਵਲ ਸਿੰਘ ਨੂੰ ਵਾਏ ਪਲੱਸ ਕੈਟੇਗਰੀ ਤੋਂ ਹਟਾ ਕੇ ਸਾਰੀ ਗੱਡੀ ਸਣੇ ਸਾਰੀ ਸੁਰੱਖਿਆ ਵਾਪਸ ਲੈ ਲਈ ਗਈ ਹੈ।

ਅਕਾਲੀ ਦਲ ਨੇ ਚੁੱਕੇ ਸਵਾਲ

ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਇਸ ਮਸਲੇ ਉੱਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ,''ਸਿਆਸੀ ਆਗੂਆਂ ਅਤੇ ਸਾਬਕਾ ਪੁਲਿਸ ਅਫ਼ਸਰਾਂ ਦੀ ਸੁਰੱਖਿਆ ਘਟਾ ਕੇ ਇਸ ਨੂੰ ਮੀਡੀਆ ਵਿੱਚ ਫੈਲਾਇਆ ਗਿਆ ਹੈ। ਇਹ ਉਨ੍ਹਾਂ ਦੇ ਦੁਸ਼ਮਣਾਂ ਤੱਕ ਪਹੁੰਚ ਕੇ ਜਾਨ ਨੂੰ ਖਤਰਾ ਪੈਦਾ ਕਰ ਸਕਦਾ ਹੈ।''

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)