ਮਹਾਰਾਣੀ ਐਲਿਜ਼ਾਬੈਥ II ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ- ਤਸਵੀਰਾਂ

ਮਹਾਰਾਣੀ ਐਲਿਜ਼ਾਬੈਥ II ਨੂੰ ਯੂਕੇ ਵਿਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।

ਅੰਤਿਮ ਯਾਤਰਾ ਨੂੰ ਵੈਸਟਮਿੰਸਟਰ ਐਬੇ ਤੋਂ ਵੈਲਿੰਗਟਨ ਆਰਚ ਤੱਕ ਲੈ ਕੇ ਜਾਣ ਤੋਂ ਬਾਅਦ ਤਾਬੂਤ ਨੂੰ ਸਟੇਟ ਹਰਸ (ਮ੍ਰਿਤਕ ਦੇਹ ਨੂੰ ਲੈ ਕੇ ਜਾਂਦਾ ਵਾਹਨ) ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।

ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਹਥਿਆਰਬੰਦ ਸੇਵਾਵਾਂ ਦੇ ਮੈਂਬਰਾਂ ਅਤੇ ਰੋਇਲ ਕੈਨੇਡੀਅਨ ਮਾਉਂਟਿਡ ਪੁਲਿਸ ਦੇ ਨਾਲ ਲੰਡਨ ਰਾਹੀਂ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਏ।

ਸ਼ਾਹੀ ਪਰਿਵਾਰ, ਮਹਾਰਾਣੀ ਦੇ ਅੰਤਿਮ ਸੰਸਕਾਰ ਲਈ ਵੈਸਟਮਿੰਸਟਰ ਐਬੇ ਦੇ ਸਾਹਮਣੇ ਬੈਠੇ ਸਨ, ਜਿਸ ਵਿੱਚ ਲਗਭਗ 2,000 ਮਹਿਮਾਨ ਸ਼ਾਮਲ ਹੋਏ ਸਨ।

ਕੈਂਟਰਬਰੀ ਦੇ ਆਰਕਬਿਸ਼ਪ ਜਸਟਿਨ ਵੈਲਬੀ ਨੇ ਉਪਦੇਸ਼ ਦਿੱਤਾ।

ਸ਼ਾਹੀ ਪਰਿਵਾਰ ਦੇ ਕੁਝ ਲੋਕਾਂ ਨੇ ਰਸਮੀ ਵਰਦੀਆਂ ਪਹਿਨੀਆਂ ਹੋਈਆਂ ਹਨ, ਜਦਕਿ ਕੁਝ ਨੇ ਕਾਲੇ ਸੋਗ ਵਾਲੇ ਕੱਪੜੇ ਪਹਿਨੇ ਹੋਏ ਹਨ।

ਮਹਾਰਾਣੀ ਦੇ ਅੰਤਿਮ ਸੰਸਕਾਰ ਲਈ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਅਤੇ ਫਰਾਂਸ ਦੇ ਰਾਸ਼ਟਰਪਤੀ ਐਮਾਨਿਊਲ ਮੈਕਰੋ ਸਣੇ ਦੁਨੀਆਂ ਭਰ ਤੋਂ ਆਗੂ ਪਹੁੰਚੇ।

ਜਪਾਨ ਦੇ ਰਾਜਾ ਅਤੇ ਰਾਣੀ ਉਨ੍ਹਾਂ ਵਿਦੇਸ਼ੀ ਸ਼ਾਹੀ ਪਰਿਵਾਰ ਦੇ ਮੈਂਬਰਾਂ ਵਿੱਚ ਸ਼ਾਮਲ ਸਨ ਜੋ ਅੰਤਿਮ-ਸੰਸਕਾਰ ਵਿੱਚ ਸ਼ਾਮਿਲ ਹੋਣ ਲਈ ਲੰਡਨ ਗਏ ਸਨ।

ਨੀਦਰਲੈਂਡ, ਸਵੀਡਨ ਅਤੇ ਸਪੇਨ ਸਣੇ ਯੂਰਪੀਅਨ ਸ਼ਾਹੀ ਪਰਿਵਾਰ ਵੀ ਮੌਜੂਦ ਸਨ।

ਯੂਕੇ ਦੇ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਪ੍ਰਾਰਥਨਾ ਕੀਤੀ। ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਇਕੱਠੇ ਬੈਠੇ ਸਨ।

ਸਾਰੀਆਂ ਤਸਵੀਰਾਂ ਦੇ ਕਾਪੀਰਾਈਟ ਹੱਕ ਰਾਖਵੇਂ ਹਨ।