You’re viewing a text-only version of this website that uses less data. View the main version of the website including all images and videos.
ਮਹਾਰਾਣੀ ਐਲਿਜ਼ਾਬੈਥ II ਦੀਆਂ ਅੰਤਿਮ ਰਸਮਾਂ ਕਿਵੇਂ ਹੋਣਗੀਆਂ
ਬ੍ਰਿਟੇਨ ਦੇ ਇਤਿਹਾਸ ਵਿੱਚ ਲੰਮਾ ਸਮਾਂ ਰਾਜ ਕਰਨ ਵਾਲੀ ਮਹਾਰਾਣੀ ਐਲਿਜ਼ਾਬੈਥ-II ਦਾ ਦੇਹਾਂਤ ਹੋ ਗਿਆ ਹੈ।
ਸਕਾਟਲੈਂਡ ਦੇ ਬਾਲਮੋਰਲ ਵਿੱਚ ਪਰਿਵਾਰਕ ਮੈਂਬਰਾਂ 'ਚ ਘਿਰੇ ਐਲਿਜ਼ਾਬੈਥ-II ਦੀ ਮੌਤ ਸ਼ਾਂਤੀ ਵਿੱਚ ਹੋਈ।
ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੀ ਮ੍ਰਿਤਕ ਸਰੀਰ ਨੂੰ ਅੰਤਿਮ ਰਸਮਾਂ ਲਈ ਰੱਖਿਆ ਜਾਵੇਗਾ ਦੇਸ਼ ਉਹਨਾਂ ਦੀ ਮ੍ਰਿਤਕ ਦੇਹ ਨੂੰ ਸ਼ਰਧਾਂਜਲੀ ਦੇਵੇਗਾ।
ਮ੍ਰਿਤਕ ਦੇਹ ਦੀਆਂ ਅੰਤਿਮ ਰਸਮਾਂ
ਮਹਾਰਾਣੀ ਐਲਿਜ਼ਾਬੈਥ ਦੇ ਤਾਬੂਤ ਨੂੰ ਲੰਡਨ ਵਾਪਸ ਆਉਣ ਤੋਂ ਬਾਅਦ ਆਖਰੀ ਰਸਮਾਂ ਤੋਂ ਲਗਭਗ ਚਾਰ ਦਿਨ ਪਹਿਲਾਂ ਵੈਸਟਮਿੰਸਟਰ ਹਾਲ ਵਿੱਚ ਰੱਖਿਆ ਜਾਵੇਗਾ। ਇਥੇ ਲੋਕ ਮਹਾਰਾਣੀ ਨੂੰ ਅੰਤਿਮ ਸ਼ਰਧਾਂਜਲੀ ਦੇਣਗੇ।
ਗ੍ਰੈਂਡ ਹਾਲ ਵੈਸਟਮਿੰਸਟਰ ਪੈਲੇਸ ਦਾ ਸਭ ਤੋਂ ਪੁਰਾਣਾ ਹਿੱਸਾ ਹੈ ਜੋ ਬ੍ਰਿਟੇਨ ਦੀ ਸਰਕਾਰ ਦੇ ਕੇਂਦਰ ਵਿੱਚ ਹੈ।
ਇਸ ਹਾਲ ਵਿੱਚ ਸ਼ਾਹੀ ਪਰਿਵਾਰ ਦੇ ਆਖਰੀ ਮੈਂਬਰ ਯਾਨੀ ਮਹਾਰਾਣੀ ਦੇ ਮਾਤਾ ਨੂੰ 2002 'ਚ ਰੱਖਿਆ ਗਿਆ ਸੀ। ਉਹਨਾਂ ਨੂੰ ਕਰੀਬ 200,000 ਤੋਂ ਵੱਧ ਲੋਕਾਂ ਨੇ ਕਤਾਰ ਵਿੱਚ ਖੜੇ ਹੋ ਕੇ ਸ਼ਰਧਾਂਜਲੀ ਦਿੱਤੀ ਸੀ।
ਮਹਾਰਾਣੀ ਦਾ ਤਾਬੂਤ 11ਵੀਂ ਸਦੀ ਦੇ ਹਾਲ ਦੀ ਮੱਧਕਾਲੀ ਲੱਕੜ ਦੀ ਛੱਤ ਦੇ ਹੇਠਾਂ ਰੱਖਿਆ ਜਾਵੇਗਾ। ਇਹ ਕੈਟਾਫਲਕ ਦੇ ਤੌਰ 'ਤੇ ਜਾਣਿਆ ਜਾਂਦਾ ਹੈ।
ਇਸ ਦੇ ਹਰ ਹਿੱਸੇ ਦੀ ਸੁਰੱਖਿਆ ਸ਼ਾਹੀ ਘਰਾਣਿਆਂ ਦੀ ਸੇਵਾ ਕਰਨ ਵਾਲੀਆਂ ਯੂਨਿਟਾਂ ਦੇ ਸਿਪਾਹੀਆਂ ਵੱਲੋਂ ਕੀਤੀ ਜਾਵੇਗੀ।
ਫੌਜੀ ਪਰੇਡ ਅਤੇ ਸ਼ਾਹੀ ਪਰਿਵਾਰ ਦੇ ਮੈਂਬਰਾਂ ਨਾਲ ਉਹਨਾਂ ਨੂੰ ਅੰਤਿਮ ਯਾਤਰਾ ਵਿੱਚ ਬਕਿੰਘਮ ਪੈਲੇਸ ਤੋਂ ਵੈਸਟਮਿੰਸਟਰ ਹਾਲ ਵਿੱਚ ਲਿਆਂਦਾ ਜਾਵੇਗਾ।
ਆਮ ਲੋਕ ਵੀ ਇਸ ਅੰਤਿਮ ਯਾਤਰਾ ਨੂੰ ਦੇਖ ਸਕਣਗੇ। ਇਹ ਗਲੀਆਂ ਵਿੱਚੋਂ ਲੰਘੇਗਾ ਅਤੇ ਲੰਡਨ ਦੇ ਰਾਇਲ ਪਾਰਕਾਂ ਵਿੱਚ ਵੱਡੀਆਂ ਸਕਰੀਨਾਂ ਰਾਹੀਂ ਸਿੱਧਾ ਪ੍ਰਸਾਰਣ ਕੀਤੇ ਜਾਣ ਦੀ ਸੰਭਾਵਨਾ ਹੈ।
ਉਹਨਾਂ ਦੇ ਤਾਬੂਤ ਨੂੰ ਰਾਇਲ ਸਟੈਂਡਰਡ ਵਿੱਚ ਲਪੇਟਿਆ ਜਾਵੇਗਾ। ਵੈਸਟਮਿੰਸਟਰ ਹਾਲ ਵਿੱਚ ਇਸ ਨੂੰ ਇੰਪੀਰੀਅਲ ਸਟੇਟ ਕਰਾਊਨ, ਓਰਬ ਅਤੇ ਰਾਜਦੰਡ ਨਾਲ ਸਿਖਰ 'ਤੇ ਰੱਖਿਆ ਜਾਵੇਗਾ।
ਜਦੋਂ ਤਾਬੂਤ ਨੂੰ ਹਾਲ ਵਿੱਚ ਰੱਖਿਆ ਜਾਂਦਾ ਹੈ ਤਾਂ ਇੱਕ ਸੇਵਾ ਦੀ ਰਸਮ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਲੋਕਾਂ ਨੂੰ ਅੰਦਰ ਜਾਣ ਦਿੱਤਾ ਜਾਵੇਗਾ।
ਮਹਾਰਾਣੀ ਦੀਆਂ ਅੰਤਿਮ ਰਸਮਾਂ ਕਦੋਂ ਹੋਣਗੀਆਂ?
ਮਹਾਰਾਣੀ ਦਾ ਸਸਕਾਰ ਦੋ ਹਫ਼ਤਿਆਂ ਅੰਦਰ ਵੈਸਟਮਿੰਸਟਰ ਐਬੇ ਵਿਖੇ ਹੋਣ ਦੀ ਸੰਭਾਵਨਾ ਹੈ ਪਰ ਬਕਿੰਘਮ ਪੈਲੇਸ ਵੱਲੋਂ ਆਖਰੀ ਦਿਨ ਦੀ ਪੁਸ਼ਟੀ ਕੀਤੀ ਜਾਵੇਗੀ।
ਐਬੇ ਉਹ ਇਤਿਹਾਸਕ ਚਰਚ ਹੈ ਜਿੱਥੇ ਬ੍ਰਿਟੇਨ ਦੇ ਰਾਜਿਆਂ ਅਤੇ ਰਾਣੀਆਂ ਨੂੰ ਤਾਜ ਪਹਿਨਾਇਆ ਜਾਂਦਾ ਹੈ। ਇਸੇ ਥਾਂ 'ਤੇ 1953 ਵਿੱਚ ਮਹਾਰਾਣੀ ਦੀ ਤਾਜਪੋਸ਼ੀ ਹੋਈ ਸੀ ਅਤੇ ਇਸੇ ਥਾਂ ਉਪਰ ਉਹਨਾਂ ਦਾ 1947 ਵਿੱਚ ਪ੍ਰਿੰਸ ਫਿਲਿਪ ਨਾਲ ਵਿਆਹ ਹੋਇਆ ਸੀ।
18ਵੀਂ ਸਦੀ ਤੋਂ ਐਬੇ ਵਿੱਚ ਕਿਸੇ ਬਾਦਸ਼ਾਹ ਦਾ ਅੰਤਿਮ ਸਸਕਾਰ ਨਹੀਂ ਕੀਤਾ ਗਿਆ। ਹਾਲਾਂਕਿ ਇਥੇ ਮਹਾਰਾਣੀ ਦੀ ਮਾਂ ਦਾ ਅੰਤਿਮ ਸਸਕਾਰ 2002 ਵਿੱਚ ਕੀਤਾ ਗਿਆ ਸੀ।
ਮਹਾਰਾਣੀ ਦੇ ਜੀਵਨ ਅਤੇ ਸੇਵਾ ਨੂੰ ਯਾਦ ਕਰਨ ਲਈ ਦੁਨੀਆ ਭਰ ਦੇ ਦੇਸ਼ਾਂ ਦੇ ਮੁਖੀ ਸ਼ਾਹੀ ਪਰਿਵਾਰ ਦੇ ਮੈਂਬਰਾਂ ਨੂੰ ਮਿਲਣਗੇ। ਬ੍ਰਿਟੇਨ ਦੇ ਸੀਨੀਅਰ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਵੀ ਉੱਥੇ ਮੌਜੂਦ ਰਹਿਣਗੇ।
ਦਿਨ ਦੀ ਸ਼ੁਰੂਆਤ ਉਦੋਂ ਹੋਵੇਗੀ ਜਦੋਂ ਮਹਾਰਾਣੀ ਦੇ ਤਾਬੂਤ ਨੂੰ ਰਾਇਲ ਨੇਵੀ ਦੀ ਸਟੇਟ ਗਨ ਕੈਰੇਜ 'ਤੇ ਵੈਸਟਮਿੰਸਟਰ ਹਾਲ ਤੋਂ ਵੈਸਟਮਿੰਸਟਰ ਐਬੇ ਤੱਕ ਲਿਜਾਇਆ ਜਾਵੇਗਾ।
ਬੰਦੂਕ ਵਾਲੀ ਗੱਡੀ ਨੂੰ ਆਖਰੀ ਵਾਰ 1979 ਵਿੱਚ ਪ੍ਰਿੰਸ ਫਿਲਿਪ ਦੇ ਚਾਚਾ ਲਾਰਡ ਮਾਊਂਟਬੈਟਨ ਦੇ ਅੰਤਿਮ ਸਸਕਾਰ ਸਮੇਂ ਦੇਖਿਆ ਗਿਆ ਸੀ। ਉਹਨਾਂ ਨੂੰ ਰਾਇਲ ਨੇਵੀ ਦੇ 142 ਮਲਾਹਾਂ ਨੇ ਖਿੱਚਿਆ ਸੀ। ਨਵੇਂ ਰਾਜੇ ਸਮੇਤ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰਾਂ ਦੇ ਜਲੂਸ ਵਿੱਚ ਆਉਣ ਦੀ ਸੰਭਾਵਨਾ ਹੈ।
ਮੁੱਖ ਸੇਵਾ ਸੰਭਾਵਤ ਤੌਰ 'ਤੇ ਵੈਸਟਮਿੰਸਟਰ ਦੇ ਡੀਨ ਡੇਵਿਡ ਹੋਇਲ ਵੱਲੋਂ ਕੀਤੀ ਜਾਵੇਗੀ ਜਦਕਿ ਕੈਂਟਰਬਰੀ ਦੇ ਆਰਚਬਿਸ਼ਪ ਜਸਟਿਨ ਵੈੱਲਬੀ ਉਪਦੇਸ਼ ਦੇਣਗੇ। ਪ੍ਰਧਾਨ ਮੰਤਰੀ ਲਿਜ਼ ਟ੍ਰਸ ਨੂੰ ਲੈਸਨ ਪੜ੍ਹਨ ਲਈ ਬੁਲਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ:
ਅੰਤਿਮ ਰਸਮਾਂ ਦੀ ਸੇਵਾ ਦੀਆਂ ਰਸਮਾਂ ਲਈ ਮਹਾਰਾਣੀ ਦੇ ਤਾਬੂਤ ਨੂੰ ਅਬੇ ਤੋਂ ਵੈਲਿੰਗਟਨ ਆਰਚ ਤੱਕ ਲੰਡਨ ਦੇ ਹਾਈਡ ਪਾਰਕ ਕਾਰਨਰ 'ਤੇ ਵਿੰਡਸਰ ਵੱਲ ਜਾਣ ਤੋਂ ਪਹਿਲਾਂ ਇੱਕ ਪੈਦਲ ਜਲੂਸ ਵਿੱਚ ਕੱਢਿਆ ਜਾਵੇਗਾ।
ਮਹਾਰਾਣੀ ਦਾ ਤਾਬੂਤ ਦੁਪਹਿਰ ਨੂੰ ਵਿੰਡਸਰ ਕੈਸਲ ਵਿੱਚ ਸੇਂਟ ਜਾਰਜ ਚੈਪਲ ਤੱਕ ਆਪਣੀ ਅੰਤਿਮ ਯਾਤਰਾ ਕਰੇਗਾ।
ਉਮੀਦ ਹੈ ਕਿ ਰਾਜਾ ਅਤੇ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਵਿੰਡਸਰ ਕੈਸਲ ਦੇ ਕਵਾਰਡਐਗਵ ਦੇ ਜਲੂਸ ਵਿੱਚ ਸ਼ਾਮਲ ਹੋਣਗੇ। ਅਜਿਹਾ ਸੇਂਟ ਜਾਰਜ ਚੈਪਲ ਵਿੱਚ ਤਾਬੂਤ ਦੇ ਇੱਕ ਹੋਰ ਰਸਮ ਲਈ ਦਾਖਲ ਹੋਣ ਤੋਂ ਪਹਿਲਾਂ ਹੋਵੇਗਾ।
ਸੇਂਟ ਜਾਰਜ ਚੈਪਲ ਇੱਕ ਚਰਚ ਹੈ ਜੋ ਸ਼ਾਹੀ ਪਰਿਵਾਰ ਵੱਲੋਂ ਵਿਆਹਾਂ, ਨਾਮਕਰਨ ਅਤੇ ਅੰਤਮ ਸਸਕਾਰ ਲਈ ਚੁਣਿਆ ਜਾਂਦਾ ਹੈ। ਇਹ ਉਹ ਥਾਂ ਹੈ ਜਿੱਥੇ ਸਸੇਕਸ ਦੇ ਡਿਊਕ ਅਤੇ ਡਚੇਸ, ਪ੍ਰਿੰਸ ਹੈਰੀ ਅਤੇ ਮੇਘਨ ਦਾ ਵਿਆਹ ਹੋਇਆ ਸੀ। ਇਥੇ ਹੀ ਮਹਾਰਾਣੀ ਦੇ ਮਰਹੂਮ ਪਤੀ ਪ੍ਰਿੰਸ ਫਿਲਿਪ ਦਾ ਅੰਤਿਮ ਰਸਮਾਂ ਹੋਈਆਂ ਸਨ।
ਸੇਂਟ ਜਾਰਜ ਚੈਪਲ ਦੇ ਅੰਦਰ ਸਥਿਤ ਕਿੰਗ ਜਾਰਜ VI ਮੈਮੋਰੀਅਲ ਚੈਪਲ ਵਿੱਚ ਦਫ਼ਨਾਉਣ ਤੋਂ ਪਹਿਲਾਂ ਮਹਾਰਾਣੀ ਦੇ ਤਾਬੂਤ ਨੂੰ ਰਾਇਲ ਵਾਲਟ ਵਿੱਚ ਉਤਾਰਿਆ ਜਾਵੇਗਾ।