ਰਾਸ਼ਟਰਮੰਡਲ ਖੇਡਾਂ 2022: ਫਾਈਨਲ ਵਿੱਚ ਭਾਰਤ ਨੂੰ ਆਸਟ੍ਰੇਲੀਆ ਨੇ 7-0 ਨਾਲ ਦਿੱਤੀ ਕਰਾਰੀ ਮਾਤ, ਮਿਲਿਆ ਚਾਂਦੀ ਦਾ ਤਮਗਾ

ਤਸਵੀਰ ਸਰੋਤ, Getty Images
ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੂੰ ਚਾਂਦੀ ਦੇ ਤਮਗੇ ਨਾਲ ਹੀ ਸਬਰ ਕਰਨਾ ਪਿਆ ਹੈ।
ਫਾਈਨਲ ਮੈਚ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ 7-0 ਨਾਲ ਮਾਤੀ ਦਿੱਤੀ। ਇਸ ਇੱਕਪਾਸੜ ਫਾਈਨਲ ਮੁਕਾਬਲੇ ਦੌਰਾਨ ਕਦੇ ਵੀ ਅਜਿਹਾ ਨਹੀਂ ਲੱਗਿਆ ਕਿ ਹਾਕੀ ਟੀਮ ਗੋਲਡ ਜਿੱਤ ਸਕਦੀ ਹੈ।
ਆਸਟ੍ਰੇਲੀਆ ਨੇ ਪਹਿਲੇ ਮਿੰਟ ਤੋਂ ਹੀ ਜੋ ਸ਼ੁਰੂਆਤ ਕੀਤੀ, ਉਹ ਲਗਾਤਾਰ ਜਾਰੀ ਰੱਖੀ। ਇੱਕ-ਇੱਕ ਕਰ ਕੇ ਆਸਟ੍ਰੇਲੀਆ ਦੀ ਟੀਮ ਗੋਲ ਕਰਦੀ ਰਹੀ ਅਤੇ ਭਾਰਤ ਦੇ ਖਿਡਾਰੀ ਕੁਝ ਨਹੀਂ ਕਰ ਸਕੇ।
ਪੀਵੀ ਸਿੰਧੂ ਨੇ ਜਿੱਤਿਆ ਗੋਲਡ ਮੈਡਲ
ਪੀਵੀ ਸਿੰਧੂ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਬੈਡਮਿੰਟਨ ਵਿੱਚ ਸੋਨ ਤਮਗਾ ਜਿੱਤ ਲਿਆ ਹੈ। ਸਿੰਧੂ ਨੇ ਕੈਨੇਡਾ ਦੀ ਮਿਸ਼ੇਲ ਲੀ ਨੂੰ ਫਾਇਨਲ ਵਿੱਚ 21-15 ਅਤੇ 21-13 ਨਾਲ ਮਾਤ ਦਿੱਤੀ ਹੈ।
ਸਿੰਧੂ ਇਸ ਮੈਚ ਵਿੱਚ ਪੂਰੀ ਤਰ੍ਹਾਂ ਫਿਟ ਨਹੀਂ ਨਜ਼ਰ ਆ ਰਹੀ ਸੀ। ਉਨ੍ਹਾਂ ਨੇ ਖੱਬੇ ਪੈਰ 'ਤੇ ਸਟ੍ਰੈਪ ਨਾਲ ਮੈਚ ਖੇਡਿਆ।

ਤਸਵੀਰ ਸਰੋਤ, Getty Images
ਸ਼ੁਰੂ ਵਿੱਚ ਆਪਣੀ ਮੂਵਮੈਂਟ ਕਾਰਨ ਸਿੰਧੂ ਨੇ ਕਈ ਆਸਾਨ ਪੁਆਇੰਟ ਵੀ ਗਵਾਏ ਪਰ ਉਨ੍ਹਾਂ ਦਾ ਤਜਰਬਾ ਕੰਮ ਆਇਆ ਅਤੇ ਉਹ ਮਿਸ਼ੇਲ ਲੀ 'ਤੇ ਭਾਰੂ ਹੋ ਗਈ। ਰਾਸ਼ਟਰਮੰਡਲ ਖੇਡਾਂ ਵਿੱਚ ਸਿੰਗਲਸ ਵਿੱਚ ਉਨ੍ਹਾਂ ਨੇ ਪਹਿਲੀ ਵਾਰ ਗੋਲਡ ਜਿੱਤਿਆ ਹੈ।
ਇਸ ਤੋਂ ਪਹਿਲਾਂ ਸਿੰਧੂ ਨੇ ਸਾਲ 2018 ਵਿੱਚ ਆਸਟ੍ਰੇਲੀਆ ਦੇ ਗੋਲਡ ਕੋਸਟ ਵਿੱਚ ਹੋਈਆ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ ਜਦਕਿ ਸਾਲ 2014 ਵਿੱਚ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਮਗਾ ਹਾਸਿਲ ਕੀਤਾ ਸੀ।
ਇਸ ਤੋਂ ਇਲਾਵਾ 2016 ਵਿੱਚ ਰਿਓ ਓਲੰਪਿਕ ਵਿੱਚ ਸਿੰਧੂ ਚਾਂਦੀ ਦਾ ਤਮਗਾ ਅਤੇ ਟੋਕਿਓ ਵਿੱਚ ਕਾਂਸੇ ਦਾ ਤਮਗਾ ਹਾਸਿਲ ਕਰਨ ਵਿੱਚ ਸਫ਼ਲ ਰਹੀ ਸੀ।

- ਬਰਮਿੰਘਮ ਵਿਖੇ ਰਾਸ਼ਟਰਮੰਡਲ ਖੇਡਾਂ ਜਾਰੀ ਹਨ ਅਤੇ ਹੁਣ ਤੱਕ ਭਾਰਤ ਨੇ ਕੁੱਲ 61 ਤਮਗੇ ਜਿੱਤ ਲਏ ਹਨ।
- ਇਨ੍ਹਾਂ ਵਿੱਚ 22 ਸੋਨ ਤਮਗੇ, 16 ਚਾਂਦੀ ਦੇ ਅਤੇ 23 ਕਾਂਸੀ ਦੇ ਤਮਗੇ ਸ਼ਾਮਲ ਹਨ।
- 177 ਤਮਗਿਆਂ ਨਾਲ ਆਸਟ੍ਰੇਲੀਆ ਪਹਿਲੇ ਨੰਬਰ ਤੇ ਹੈ ਅਤੇ 173 ਤਮਗਿਆਂ ਨਾਲ ਇੰਗਲੈਂਡ ਦੂਜੇ ਨੰਬਰ 'ਤੇ ਹੈ।
- ਇਨ੍ਹਾਂ ਖੇਡਾਂ ਦੌਰਾਨ ਭਾਰਤ ਦੇ ਪਹਿਲਵਾਨਾਂ ਤੇ ਭਾਰਤੋਲਕਾਂ ਦਾ ਵਧੀਆ ਪ੍ਰਦਰਸ਼ਨ ਰਿਹਾ ਹੈ।

ਟੇਬਲ ਟੈਨਿਸ ਅਤੇ ਬੈਡਮਿੰਟਨ ਵਿੱਚ ਭਾਰਤ ਨੂੰ ਗੋਲਡ ਮੈਡਲ
ਰਾਸ਼ਟਰਮੰਡਲ ਖੇਡਾਂ ਵਿੱਚ ਟੇਬਲ ਟੈਨਿਸ ਦੇ ਪੁਰਸ਼ ਸਿੰਗਲਸ ਮੁਕਾਬਲੇ ਵਿੱਚ 40 ਸਾਲਾ ਅਚੰਤਾ ਸ਼ਰਤ ਕਮਲ ਨੇ ਸੋਨ ਤਮਗਾ ਜਿੱਤਿਆ ਹੈ। ਉਨ੍ਹਾਂ ਨੇ ਫਾਈਨਲ ਵਿੱਚ ਇੰਗਲੈਂਡ ਦੇ ਲੀਅਮ ਪਿਚਫੋਰਡ ਨੂੰ 4-1 ਨਾਲ ਮਾਤ ਦਿੱਤੀ।
ਉਧਰ ਦੂਜੇ ਪਾਸੇ ਸਾਤਵਿਕ ਰੈਂਕੀਰੇੱਡੀ ਅਤੇ ਚਿਰਾਗ ਸ਼ੇਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਪੁਰਸ਼ ਡਬਲਸ ਵਿੱਚ ਭਾਰਤ ਨੂੰ ਗੋਲਡ ਮੈਡਲ ਜਿਤਾਇਆ ਹੈ।
ਉਨ੍ਹਾਂ 21-15, 21-13 ਨਾਲ ਇੰਗਲੈਂਡ ਦੇ ਬੇਨ ਲੈਨ ਅਤੇ ਸੀਨ ਮੈਂਡੀ ਨੂੰ ਹਰਾਇਆ ਹੈ।
ਇਸ ਤੋਂ ਪਹਿਲਾਂ ਲਕਸ਼ੇ ਸੇਨ ਬੈਡਮਿੰਟਨ ਸਿੰਗਲਸ ਦੇ ਫਾਈਨਲ ਵਿੱਚ ਮਲੇਸ਼ੀਆ ਦੇ ਜ਼ੀ ਯੋਂਗ ਐਨਜੀ ਨੂੰ ਤਿੰਨ ਗੇਮਜ਼ ਤੱਕ ਚੱਲੇ ਮੈਚ ਵਿੱਚ ਮਾਤ ਦਿੱਤੀ ਅਤੇ ਸੋਨ ਤਮਗਾ ਜਿੱਤਿਆ।

ਇਹ ਵੀ ਪੜ੍ਹੋ-

ਕੁਸ਼ਤੀ ਅਤੇ ਭਾਰ ਤੋਲਨ ਵਿੱਚ ਭਾਰਤ ਵਧੀਆ ਪ੍ਰਦਰਸ਼ਨ
ਇਨ੍ਹਾਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੇ ਪਹਿਲਵਾਨਾਂ ਨੇ ਕੁਸ਼ਤੀ ਦੇ ਸਾਰੇ 12 ਵਰਗਾਂ ਵਿਚ ਤਮਗੇ ਜਿੱਤੇ ਹਨ।
ਕੈਨੇਡਾ ਤੋਂ ਬਾਅਦ ਭਾਰਤ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਸਭ ਤੋਂ ਵੱਧ ਤਮਗੇ ਕੁਸ਼ਤੀ ਵਿੱਚ ਜਿੱਤੇ ਹਨ।
ਕੁਸ਼ਤੀ ਵਿੱਚ ਰੂਸ ਜਪਾਨ ਇਰਾਨ ਅਮਰੀਕਾ ਅਤੇ ਕਜ਼ਾਕਿਸਤਾਨ ਵਰਗੇ ਦੇਸ਼ ਸਭ ਤੋਂ ਉੱਪਰ ਮੰਨੇ ਜਾਂਦੇ ਹਨ ਅਤੇ ਇਹ ਰਾਸ਼ਟਰਮੰਡਲ ਖੇਡਾਂ ਦਾ ਹਿੱਸਾ ਨਹੀਂ ਹਨ।
ਇਸ ਲਈ ਭਾਰਤ ਨੂੰ ਚੁਣੌਤੀ ਦੇਣ ਲਈ ਕੇਵਲ ਕੈਨੇਡਾ ਅਤੇ ਨਾਇਜੀਰੀਆ ਹੀ ਸਾਹਮਣੇ ਸਨ।

ਤਸਵੀਰ ਸਰੋਤ, Getty Images
ਭਾਰਤ ਲਈ ਬਜਰੰਗ ਪੂਨੀਆ, ਰਵੀ ਦਹੀਆ,ਨਵੀਨ, ਦੀਪਕ ਪੂਨੀਆ ਨੇ ਆਸਾਨੀ ਨਾਲ ਸੋਨ ਤਮਗੇ ਜਿੱਤੇ ਹਨ।
ਔਰਤਾਂ ਵਿੱਚ ਵਿਨੇਸ਼ ਫੋਗਟ ਤੇ ਸਾਕਸ਼ੀ ਮਲਿਕ ਨੇ ਵੀ ਭਾਰਤ ਲਈ ਸੋਨ ਤਮਗੇ ਜਿੱਤੇ ਹਨ।
ਭਾਰਤੋਲਣ ਵਿੱਚ ਵੀ ਭਾਰਤ ਦਾ ਪ੍ਰਦਰਸ਼ਨ ਵਧੀਆ ਰਿਹਾ।

ਤਸਵੀਰ ਸਰੋਤ, Getty Images
ਜਿੱਥੇ ਮੀਰਾਬਾਈ ਚਾਨੂ,ਅਚਿੰਤ ਸ਼ੂਲੇ ਅਤੇ ਜੈਰੇਮੀ ਨੇ ਸੋਨ ਤਮਗੇ ਜਿੱਤੇ ਹਨ ,ਉੱਥੇ ਹੀ ਸੰਕੇਤ, ਸੁਸ਼ੀਲਾ ਦੇਵੀ ਵਿਕਾਸ ਠਾਕੁਰ ਨੇ ਚਾਂਦੀ ਦੇ ਤਮਗੇ ਹਾਸਿਲ ਕੀਤੇ ਹਨ।
ਹਰਜਿੰਦਰ ਕੌਰ, ਲਵਪ੍ਰੀਤ ਸਿੰਘ ਗੁਰਦੀਪ ਸਿੰਘ ਨੇ ਭਾਰ ਤੋਲਨ ਵਿੱਚ ਭਾਰਤ ਲਈ ਕਾਂਸੀ ਦੇ ਤਮਗੇ ਜਿੱਤੇ ਹਨ।
ਮੋਹਿਤ ਗਰੇਵਾਲ,ਦਿਵਿਆ ਪੂਜਾ ਗਹਿਲੋਤ, ਪੂਜਾ ਸਿਹਾਗ, ਦੀਪਾ ਨਹਿਰਾ ਨੇ ਕੁਸ਼ਤੀ ਵਿੱਚ ਭਾਰਤ ਲਈ ਕਾਂਸੀ ਦੇ ਤਮਗੇ ਹਾਸਲ ਕੀਤੇ ਹਨ।
ਮੁੱਕੇਬਾਜ਼ੀ ਵਿੱਚ ਭਾਰਤ ਦਾ ਪ੍ਰਦਰਸ਼ਨ ਵਧੀਆ ਰਿਹਾ। ਨਿਖ਼ਤ ਜ਼ਰੀਨ,ਅਮਿਤ ਪੰਘਾਲ, ਨੀਤੂ ਘਨਗਸ ਸੋਨ ਤਮਗੇ ਜਿੱਤੇ ਹਨ ਅਤੇ ਰੋਹਿਤ ਟੋਕਸ ਨੇ ਕਾਂਸੀ ਦਾ ਤਮਗਾ ਜਿੱਤਿਆ ਹੈ।
Commonwealth Medals Table_Punjabi

ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












