ਚੀਨ-ਤਾਇਵਾਨ ਵਿਵਾਦ: ਚੀਨ ਨੇ ਦਾਗੀਆਂ 11 ਮਿਜ਼ਾਇਲਾਂ, ਉੱਤਰੀ ਕੋਰੀਆ ਦੀ ਨਕਲ ਕੀਤੀ ਜਾ ਰਹੀ -ਤਾਇਵਾਨ

ਤਾਇਵਾਨ ਨੇ ਕਿਹਾ ਹੈ ਕਿ ਚੀਨ ਟਾਪੂ ਦੇ ਆਲੇ-ਦੁਆਲੇ ਮਿਜਾਇਲਾਂ ਦਾਗ ਕੇ ਉੱਤਰੀ ਕੋਰੀਆ ਦੀ ਨਕਲ ਕਰ ਰਿਹਾ ਹੈ।
ਤਾਇਵਾਨ ਨੇ ਦਾਅਵਾ ਕੀਤਾ ਹੈ ਕਿ ਚੀਨ ਨੇ ਟਾਪੂ ਦੇ ਉੱਤਰ-ਪੂਰਬੀ ਅਤੇ ਦੱਖਣ- ਪੱਛਮੀ ਤਟਾਂ ਉੱਤੇ 11 ਬੈਲੇਸਟਿਕ ਮਿਜਾਇਲਾਂ ਦਾਗੀਆਂ ਹਨ।
ਅਮਰੀਕੀ ਸੰਸਦ ਦੀ ਸਪੀਕਰ ਨੈਨਸੀ ਪੋਲੋਸੀ ਦੀ ਤਾਇਵਾਨ ਯਾਤਰਾ ਤੋਂ ਬਾਅਦ ਚੀਨ ਨੇ ਤਾਇਵਾਨ ਤੋਂ ਕੁਝ ਮੀਲ ਦੀ ਦੂਰੀ ਤੱਕ ਮਿਜਾਇਲਾਂ ਦਾਗੀਆਂ।
ਉੱਤਰੀ ਕੋਰੀਆ ਚੀਨ ਦਾ ਪੱਕਾ ਸਹਿਯੋਗੀ ਹੈ ਅਤੇ ਉਸ ਉੱਤੇ ਮਿਜਾਇਲਾਂ ਦਾਗ ਨੇ ਖਿੱਤੇ ਦੀ ਅਮਨ ਸ਼ਾਂਤੀ ਖਤਰੇ ਵਿਚ ਪਾਉਣ ਦਾ ਇਲਜਾਮ ਲੱਗਦਾ ਰਿਹਾ ਹੈ।
ਇਸੇ ਦੌਰਾਨ ਤਾਈਵਾਨ ਦੇ ਵਿਦੇਸ਼ ਮੰਤਰਾਲੇ ਨੇ ਚੀਨ 'ਤੇ ਦੋਸ਼ ਲਾਇਆ ਕਿ "ਦੂਜੇ ਦੇਸ਼ਾਂ ਦੇ ਨੇੜੇ ਸਮੁੰਦਰ ਵਿੱਚ ਜਾਣ ਬੁੱਝ ਕੇ ਮਿਜ਼ਾਈਲਾਂ ਦਾ ਪ੍ਰੀਖਣ ਕਰਨ ਵਿੱਚ ਉੱਤਰੀ ਕੋਰੀਆ ਦੀ ਉਦਾਹਰਣ ਦੀ ਪਾਲਣਾ ਕੀਤੀ ਜਾ ਰਹੀ ਹੈ।"
ਚੀਨ ਨੇ ਲਾਈਵ ਫਾਇਰ ਡ੍ਰਿਲਜ਼ ਵੀ ਸ਼ੁਰੂ ਕੀਤੀਆਂ, ਜੋ ਐਤਵਾਰ ਨੂੰ ਖਤਮ ਹੋਣ ਵਾਲੀਆਂ ਹਨ।
ਚੀਨ ਦੀ ਮਿਜ਼ਾਈਲ ਲਾਂਚਿੰਗ ਅਤੇ ਅਭਿਆਸ ਦੁਨੀਆ ਦੇ ਕੁਝ ਸਭ ਤੋਂ ਵਿਅਸਤ ਜਲ ਮਾਰਗਾਂ 'ਤੇ ਹੋ ਰਹੇ ਹਨ, ਜਿਸ ਨਾਲ ਤਾਈਵਾਨ ਨੂੰ ਜਾਣ ਅਤੇ ਜਾਣ ਵਾਲੀਆਂ ਸ਼ਿਪਿੰਗ ਲੇਨਾਂ ਅਤੇ ਉਡਾਣਾਂ ਵਿੱਚ ਵਿਘਨ ਪੈ ਰਿਹਾ ਹੈ।
ਫੌਜੀ ਡਰਿੱਲ ਵਿਚ ਦਾਗੀਆਂ ਮਿਜ਼ਾਇਲਾਂ
ਚੀਨ ਨੇ ਤਾਇਵਾਨ ਦੇ ਉੱਤਰ-ਪੂਰਬੀ ਅਤੇ ਦੱਖਣ-ਪੱਛਮੀ ਸਰਹੱਦ ਨੇੜੇ ਸਮੁੰਦਰ ਵਿੱਚ ਕਈ ਡਾਂਗਫੇਂਗ ਬੈਲੇਸਟਿਕ ਮਿਜ਼ਾਇਲ ਦਾਗ਼ੀਆਂ ਹਨ।
ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਇਸ ਦੀ ਜਾਣਕਾਰੀ ਦਿੱਤੀ ਸੀ ਕਿ ਡਾਂਗਫੇਂਗ ਬੈਲੇਸਟਿਕ ਮਿਜ਼ਾਇਲ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਵਰਤਦੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਸੀ ਕਿ ਲਾਂਚ ਤੋਂ ਬਾਅਦ ਉਨ੍ਹਾਂ ਨੇ ਆਪਣਾ ਡਿਫੈਂਸ ਸਿਸਟਮ ਸਰਗਰਮ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਚੀਨ ਦੇ 'ਗ਼ੈਰ-ਜ਼ਿੰਮੇਵਰਾਨਾਂ' ਕਦਮ ਨੇ ਇਲਾਕੇ ਵਿੱਚ ਸ਼ਾਂਤੀ ਨੂੰ ਭੰਗ ਕਰ ਦਿੱਤਾ ਹੈ।
ਅਮਰੀਕਾ ਦੀ ਪ੍ਰਮੁੱਖ ਕੂਟਨੀਤਿਕ ਨੈਨਸੀ ਪੇਲੋਸੀ ਦੇ ਤਾਇਵਾਨ ਦੌਰਾ ਤੋਂ ਬਾਅਦ ਚੀਨ ਤਾਇਵਾਨ ਨੇੜੇ ਸਮੁੰਦਰੀ ਇਲਾਕੇ ਵਿਚ ਫੌਜੀ ਮਸ਼ਕਾ ਕਰ ਰਿਹਾ ਹੈ।
ਚੀਨ ਅਤੇ ਰੂਸ ਨੈਨਸੀ ਪੇਲੋਸੀ ਦੇ ਤਾਇਵਾਨ ਦੌਰੇ ਉੱਤੇ ਇਤਰਾਜ਼ ਪ੍ਰਗਟਾ ਰਹੇ ਸਨ, ਪਰ ਜਦੋਂ ਉਸ ਨੂੰ ਅਣਗੌਲਿਆ ਕਰਕੇ ਨੈਨਸੀ ਤਾਇਵਾਨ ਪਹੁੰਚ ਗਈ ਤਾਂ ਚੀਨ ਨੇ ਇਹ ਸ਼ਖ਼ਤ ਕਦਮ ਚੁੱਕਿਆ ਹੈ।
ਚੀਨ ਤਾਇਵਾਨ ਨੂੰ ਆਪਣਾ ਹਿੱਸਾ ਸਮਝਦਾ ਹੈ ਅਤੇ ਅਮਰੀਕਾ ਵਲੋਂ ਤਾਇਵਾਨ ਵਿਚ ਦਖ਼ਲ ਨੂੰ ਆਪਣੇ ਖ਼ਿਲਾਫ਼ ਕਦਮ ਮੰਨਦਾ ਹੈ।
ਚੀਨ ਵੱਲੋਂ ਪੁਸ਼ਟੀ
ਚੀਨ ਦੇ ਸਰਕਾਰੀ ਮੀਡੀਆ ਨੇ ਵੀ ਮਿਜ਼ਾਇਲ ਦਾਗ਼ੇ ਜਾਣ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਪੂਰਬੀ ਥਿਏਟਰ ਕਮਾਂਡ ਦੇ ਰਾਕੇਟ ਫੋਰਸ ਨੇ ਤਾਇਵਾਨ ਦੇ ਪੂਰਬੀ ਕੰਢੇ 'ਤੇ ਮਿਜ਼ਾਇਲ ਦਾਗ਼ੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨਿਸ਼ਾਨਾ ਬਿਲਕੁਲ ਸਟੀਕ ਸੀ।

ਮੁੱਖ ਬਿੰਦੂ
- ਚੀਨ ਨੇ ਤਾਇਵਾਨ ਦੇ ਉੱਤਰ-ਪੂਰਬੀ ਅਤੇ ਦੱਖਣ-ਪੱਛਮੀ ਤੱਟਾਂ ਦੇ ਆਲੇ ਦੁਆਲੇ ਪਾਣੀ ਵਿੱਚ ਕਈ ਡਾਂਗਫੇਂਗ ਬੈਲਿਸਟਿਕ ਮਿਜ਼ਾਇਲਾਂ ਲਾਂਚ ਕੀਤੀਆਂ ਹਨ
- ਰਾਇਟਰਜ਼ ਦੀ ਇੱਕ ਰਿਪੋਰਟ ਮੁਤਾਬਕ, ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਸ ਨੇ ਲਾਂਚ ਦੇ ਜਵਾਬ ਵਿੱਚ ਸੰਬੰਧਿਤ ਰੱਖਿਆ ਪ੍ਰਣਾਲੀਆਂ ਨੂੰ ਸਰਗਰਮ ਕਰ ਦਿੱਤਾ ਹੈ
- ਚੀਨ ਦੀਆਂ ਲਾਈਵ ਫਾਇਰ ਡ੍ਰਿਲਜ਼ ਸਥਾਨਕ ਸਮੇਂ ਮੁਤਾਬਕ 12:00 ਵਜੇ (04:00 ਜੀਐੱਮਟੀ) ਸ਼ੁਰੂ ਹੋਈਆਂ ਅਤੇ ਐਤਵਾਰ ਨੂੰ ਖ਼ਤਮ ਹੋਣਗੀਆਂ।

ਚੀਨ ਦੇ ਸਰਕਾਰੀ ਮੀਡੀਆ ਨੇ ਵੀ ਮਿਜ਼ਾਇਲ ਦਾਗ਼ਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੂਰਬੀ ਥਿਏਟਰ ਕਮਾਂਡ ਦੇ ਰਾਕੇਟ ਫੋਰਸ ਨੇ ਤਾਇਵਾਨ ਦੇ ਪੂਰਬੀ ਕੰਢੇ 'ਤੇ ਮਿਜ਼ਾਇਲ ਦਾਗ਼ੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨਿਸ਼ਾਨਾ ਬਿਲਕੁਲ ਸਟੀਕ ਸੀ।
ਚੀਨ ਦੇ ਰੱਖਿਆ ਮੰਤਰਾਲੇ ਨੇ ਬੁਲਾਰੇ ਟੈਨ ਕੀਫੀ ਨੇ ਇੱਕ ਬਿਆਨ ਵਿੱਚ ਕਿਹਾ ਹੈ, "ਤਾਇਵਾਨ ਨੇੜੇ ਪੀਐੱਲਏ ਦੇ ਪੂਰਬੀ ਥਿਏਟਰ ਕਮਾਂਡ ਦੀ ਸੰਯੁਕਤ ਡ੍ਰਿਲ ਦਾ ਮਕਸਦ ਅਮਰੀਕਾ ਅਤੇ ਤਾਇਵਾਨ ਦੀ ਮਿਲੀਭੁਗਤ ਨੂੰ ਰੋਕਣਾ ਹੈ।"
ਚੀਨ ਦੇ ਸਰਕਾਰੀ ਮੀਡੀਆ ਗਲੋਬਲ ਟਾਈਮਜ਼ ਨੇ ਮਿਜ਼ਾਇਲ ਲਾਂਚ ਦੇ ਵੀਡੀਓ ਵੀ ਜਾਰੀ ਕੀਤੇ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਗਲੋਬਲ ਟਾਈਮਜ਼ ਮੁਤਾਬਕ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸ਼ੁਨੀਆਂਗ ਨੇ ਕਿਹਾ ਹੈ ਕਿ ਪੀਐੱਲਏ ਦੇ ਡ੍ਰਿਲ ਉਦੋਂ ਤੱਕ ਚੱਲਦੇ ਰਹਿਣਗੇ ਜਦੋਂ ਤੱਕ ਅਮਰੀਕਾ ਅਤੇ ਤਾਇਵਾਨ "ਵੱਖਵਾਦੀ ਕਾਰਵਾਈ ਜਾਰੀ ਰੱਖਣਗੇ।"
ਉਨ੍ਹਾਂ ਨੇ ਕਿਹਾ, "ਅਸੀਂ ਰਾਸ਼ਟਰੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਦੇ ਆਪਣੇ ਦ੍ਰਿੜ ਸੰਕਲਪ ਨੂੰ ਪ੍ਰਦਰਸ਼ਿਤ ਕਰਨਾ ਬੰਦ ਨਹੀਂ ਕਰਾਂਗੇ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3

ਚੀਨ ਅਤੇ ਤਾਇਵਾਨ- ਬੁਨਿਆਦੀ ਗੱਲਾਂ
ਚੀਨ ਅਤੇ ਤਾਇਵਾਨ ਦੇ ਰਿਸ਼ਤੇ ਖਰਾਬ ਕਿਉਂ ਹਨ? ਚੀਨ ਸਵੈ-ਸ਼ਾਸਿਤ ਟਾਪੂ ਨੂੰ ਆਪਣੇ ਖੇਤਰ ਦੇ ਹਿੱਸੇ ਵਜੋਂ ਦੇਖਦਾ ਹੈ ਅਤੇ ਜ਼ੋਰ ਦਿੰਦਾ ਹੈ ਕਿ ਜੇ ਲੋੜ ਹੋਵੇ ਤਾਂ ਇਸ ਨੂੰ ਬਲ ਨਾਲ ਮੁੱਖ ਭੂਮੀ ਨਾਲ ਜੋੜਿਆ ਜਾਣਾ ਚਾਹੀਦਾ ਹੈ।
ਤਾਇਵਾਨ ਕਿਵੇਂ ਸ਼ਾਸਿਤ ਹੁੰਦਾ ਹੈ? ਇਸ ਟਾਪੂ ਦਾ ਆਪਣਾ ਸੰਵਿਧਾਨ ਹੈ, ਲੋਕਤਾਂਤਿਰਕ ਤੌਰ 'ਤੇ ਚੁਣੇ ਗਏ ਨੇਤਾ ਹਨ ਅਤੇ ਇਸਦੀਆਂ ਹਥਿਆਰਬੰਦ ਫੌਜਾਂ ਵਿੱਚ ਲਗਭਗ 300,000 ਸਰਗਰਮ ਸੈਨਿਕ ਹਨ।
ਤਾਇਵਾਨ ਨੂੰ ਕੌਣ ਮਾਨਤਾ ਦਿੰਦਾ ਹੈ? ਸਿਰਫ਼ ਕੁਝ ਹੀ ਦੇਸ਼ ਤਾਈਵਾਨ ਨੂੰ ਮਾਨਤਾ ਦਿੰਦੇ ਹਨ। ਜ਼ਿਆਦਾਤਰ ਇਸ ਦੀ ਬਜਾਇ ਬੀਜਿੰਗ ਵਿੱਚ ਚੀਨੀ ਸਰਕਾਰ ਨੂੰ ਮਾਨਤਾ ਦਿੰਦੇ ਹਨ। ਅਮਰੀਕਾ ਦਾ ਤਾਇਵਾਨ ਨਾਲ ਕੋਈ ਅਧਿਕਾਰਤ ਸਬੰਧ ਨਹੀਂ ਹੈ ਪਰ ਉਸ ਕੋਲ ਇੱਕ ਕਾਨੂੰਨ ਹੈ, ਜੋ ਜਿਸ ਲਈ ਉਸ ਨੂੰ ਟਾਪੂ ਨੂੰ ਆਪਣੇ ਬਚਾਅ ਲਈ ਸਾਧਨ ਪ੍ਰਦਾਨ ਕਰਨ ਦੀ ਲੋੜ ਹੈ।
ਵਧੇਰੇ ਜਾਣਕਾਰੀ ਲਈ ਕਲਿੱਕ ਕਰੋ- ਤਾਇਵਾਨ ਦੇ ਦੁਆਲੇ ਚੀਨ ਵੱਲੋਂ ਜੰਗੀ ਮਸ਼ਕਾਂ ਦੀ ਤਿਆਰੀ, ਜਾਣੋ ਕੀ ਹੈ ਦੋਵਾਂ ਮੁਲਕਾਂ ਦਾ ਵਿਵਾਦ

ਅਮਰੀਕਾ ਨੇ ਭੇਜੇ ਜੰਗੀ ਬੇੜੇ
ਚੀਨ ਦੀ ਕਾਰਵਾਈ ਤੋਂ ਬਾਅਦ ਅਮਰੀਕੀ ਫੌਜ ਨੇ ਤਾਇਵਾਨ ਦੇ ਦੱਖਣੀ-ਪੂਰਬ ਸਮੁੰਦਰ ਵਿੱਚ ਆਪਣਾ ਜੰਗੀ ਬੇੜਾ ਯੂਐੱਸਐੱਸ ਰੋਨਾਲਡ ਰੀਗਨ ਭੇਜਿਆ ਹੈ।

ਤਸਵੀਰ ਸਰੋਤ, Reuters
ਨੌਸੈਨਾ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ, "ਯੂਐੱਸਐੱਸ ਰੋਨਾਲਡ ਰੀਗਨ ਅਤੇ ਉਸ ਦੇ ਸਟ੍ਰਾਇਕ ਗਰੁੱਪ ਫਿਲੀਪੀਂਸ ਦੇ ਸਮੁੰਦਰ ਵਿੱਚ ਇੱਕ ਆਜ਼ਾਦ ਅਤੇ ਖੁੱਲ੍ਹੇ ਇੰਡੋ-ਪੈਸੀਫਿਕ ਦੇ ਸਮਰਥਨ ਵਿੱਚ ਰੇਗੂਲਰ ਪੈਟਰੋਲ ਅਤੇ ਆਮ ਨਿਰਧਾਰਿਤ ਆਪਰੇਸ਼ਨ ਕਰ ਰਹੇ ਹਨ।"

ਇਹ ਵੀ ਪੜ੍ਹੋ-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












