ਹਫ਼ਤੇ ਵਿੱਚ ਦੋ ਦਿਨ ਕੀਤੀ ਕਸਰਤ ਤੁਹਾਨੂੰ ਇੰਝ ਪੂਰੇ ਹਫ਼ਤੇ ਦੀ ਕਸਰਤ ਬਰਾਬਰ ਫਾਇਦਾ ਪਹੁੰਚਾ ਸਕਦੀ ਹੈ

ਕਸਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਟੱਡੀ ਇਸ਼ਾਰਾ ਕਰਦੀ ਹੈ ਕਿ ਕਸਰਤ ਦੀ ਕਿਸਮ ਅਤੇ ਕੁੱਲ ਮਾਤਰਾ ਹੀ ਅਸਲ ਹੁੰਦੀ ਹੈ ਜਿਸ ਨੂੰ ਗਿਣਿਆ ਜਾਂਦਾ ਹੈ, ਨਾ ਕਿ ਇਸ ਨੂੰ ਪੂਰਾ ਕਰਨ ਲਈ ਲੱਗੇ ਸੈਸ਼ਨ।

ਇੱਕ ਨਵੇਂ ਅਧਿਐਨ ਤੋਂ ਸਾਹਮਣੇ ਆਇਆ ਹੈ ਕਿ ਹਫ਼ਤੇ ਦੇ ਆਖ਼ਰੀ ਦਿਨਾਂ (ਵੀਕਐਂਡ) ਵਿੱਚ ਕੀਤੀ ਸਖ਼ਤ ਕਸਰਤ ਵੀ ਹਫ਼ਤਾ ਭਰ ਕੀਤੀ ਗਈ ਸਰੀਰਕ ਮਿਹਨਤ ਦੇ ਬਰਾਬਰ ਫਾਇਦਾ ਪਹੁੰਚਾਉਂਦੀ ਹੈ।

ਅਮਰੀਕਾ ਦੇ ਖ਼ੋਜਾਰਥੀਆਂ ਨੇ ਕਰੀਬ 350,000 ਤੋਂ ਵੱਧ ਲੋਕਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਇਸ ਵਿੱਚ ਦੇਖਿਆ ਗਿਆ ਸੀ ਕਿ ਜੋ ਲੋਕ ਵੀਕਐਡ ਉਪਰ ਕਸਰਤ ਕਰਦੇ ਹਨ ਉਹਨਾਂ ਦੀ ਸਿਹਤ ਕਿਵੇਂ ਰਹਿੰਦੀ ਹੈ। ਇਹਨਾਂ ਨੂੰ ਵੀਕਐਂਡ ਯੋਧੇ ਕਿਹਾ ਗਿਆ ਸੀ।

ਇਹ ਵੀ ਪੜ੍ਹੋ:

ਕਸਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ''ਕਸਰਤ ਤੁਹਾਡੀ ਸਿਹਤ ਵਿੱਚ ਸੁਧਾਰ ਕਰਦੀ ਹੈ ਅਤੇ ਦਿਲ ਦੀਆਂ ਬਿਮਾਰੀਆਂ ਦੀ ਖਤਰਾ ਘਟਾਉਂਦੀ ਹੈ ਜਿਸ ਵਿੱਚ ਦਿਲ ਦਾ ਦੌਰਾ ਤੇ ਸਟ੍ਰੋਕ ਸ਼ਾਮਿਲ ਹੈ।''

ਜਾਣਕਾਰੀ ਅਨੁਸਾਰ 350,978 ਵਿਆਕਤੀਆਂ ਨੇ ਆਪਣੀ ਕਸਰਤ ਦੀਆਂ ਗਤੀਵਿਧੀਆਂ ਨੂੰ ਅਮਰੀਕਾ ਦੇ ਰਾਸ਼ਟਰੀ ਸਿਹਤ ਇੰਟਰਵਿਉ ਸਰਵੇਖਣ ਵਿੱਚ 1997 ਤੋਂ 2013 ਤੱਕ ਦਰਜ ਕਰਵਾਇਆ ਸੀ।

ਅਧਿਐਨ ਦੇ ਨਤੀਜੇ ਜੇਏਐਮਏ ਇੰਟਰਨਲ ਮੈਡੀਸਨ ਵਿੱਚ ਛਾਪੇ ਗਏ। ਇਹ ਸਟੱਡੀ ਇਸ਼ਾਰਾ ਕਰਦੀ ਹੈ ਕਿ ਕਸਰਤ ਦੀ ਕਿਸਮ ਅਤੇ ਕੁੱਲ ਮਾਤਰਾ ਹੀ ਅਸਲ ਹੁੰਦੀ ਹੈ ਜਿਸ ਨੂੰ ਗਿਣਿਆ ਜਾਂਦਾ ਹੈ, ਨਾ ਕਿ ਇਸ ਨੂੰ ਪੂਰਾ ਕਰਨ ਲਈ ਲੱਗੇ ਸੈਸ਼ਨ।

ਵੀਡੀਓ ਕੈਪਸ਼ਨ, ਕਸਰਤ ਤੋਂ ਪਹਿਲਾਂ ਅਤੇ ਬਾਅਦ 'ਚ ਕੀ ਖਾਣਾ ਚਾਹੀਦਾ ਹੈ

ਅਧਿਐਨ ਦੇ ਲੇਖਕਾਂ ਨੇ ਪਾਇਆ ਕਿ, ''ਇਕ ਵਿਅਕਤੀ ਜੋ ਹਫ਼ਤੇ ਵਿੱਚ 150 ਮਿੰਟ ਜਾਂ ਇਸ ਤੋਂ ਵੱਧ ਦਰਮਿਆਨੀ ਤੋਂ ਜੋਰਦਾਰ ਸਰੀਰਕ ਗਤੀਵਿਧੀ (ਜਾਂ 75 ਮਿੰਟ ਜੋਰਦਾਰ ਗਤੀਵਿਧੀ) ਵਿੱਚ ਸ਼ਾਮਲ ਹੁੰਦੇ ਹਨ ਉਹਨਾਂ ਨੂੰ ਵੀ ਇਸੇ ਤਰ੍ਹਾਂ ਦੇ ਸਿਹਤ ਲਾਭਾਂ ਦਾ ਅਨੁਭਵ ਹੋ ਸਕਦਾ ਹੈ। ਇਹ ਸੈਸ਼ਨ ਭਾਵੇਂ ਹਫ਼ਤੇ ਵਿੱਚ ਵੰਡੇ ਹੋਣ ਜਾਂ ਇੱਕ ਹਫਤੇ ਦੇ ਅੰਤ ਵਿੱਚ ਕੇਂਦਰਿਤ ਹੋਣ।''

ਇਸ ਦੌਰਾਨ ਇਹ ਵੀ ਪਾਇਆ ਗਿਆ ਕਿ ਸਰੀਰਕ ਤੌਰ 'ਤੇ ਨਾ-ਸਰਗਰਮ ਭਾਗੀਦਾਰਾਂ ਦੇ ਮੁਕਾਬਲੇ ਸਰਗਰਮ ਭਾਗੀਦਾਰਾਂ ਦੀ ਮੌਤ ਦਰ ਘੱਟ ਸੀ। ਇਸ ਵਿੱਚ ਵੀਕਐੱਡ ਦੇ ਯੋਧੇ ਅਤੇ ਨਿਯਮਿਤ ਤੌਰ 'ਤੇ ਸਰਗਰਮ ਵਿਅਕਤੀ ਸ਼ਾਮਿਲ ਸਨ।

ਅਧਿਐਨ ਮੁਤਾਬਕ, ''ਜੋ ਲੋਕ ਦੱਸੇ ਗਏ ਪੱਧਰਾਂ ਤੱਕ ਕਸਰਤ ਕਰਦੇ ਹਨ ਉਹ ਉਸੇ ਲਾਭ ਦਾ ਅਨੁਭਵ ਕਰ ਸਕਦੇ ਹਨ ਭਾਵੇਂ ਸੈਸ਼ਨ ਪੂਰੇ ਹਫ਼ਤੇ ਲਗਾਇਆ ਹੋਵੇ ਜਾਂ ਘੱਟ ਦਿਨਾਂ ਵਿੱਚ ਕੇਂਦਰਿਤ ਕੀਤੇ ਹੁੰਦੇ ਹੋਣ।''

ਭਾਗ ਲੈਣ ਵਾਲਿਆਂ ਵਿੱਚੋਂ ਬਹੁਤ ਸਾਰੇ ਭਾਗੀਦਾਰਾਂ ਨੇ ਇੱਕ ਹਫ਼ਤੇ ਵਿੱਚ ਕਸਰਤ ਦੀ ਸਿਫਾਰਸ਼ ਕੀਤੀ ਮਾਤਰਾ ਨੂੰ ਅਪਣਾਇਆ। ਹਾਲਾਂਕਿ ਕੁਝ ਨੇ ਇੱਕ ਜਾਂ ਦੋ ਸੈਸ਼ਨਾਂ ਵਿੱਚ ਕੇਂਦਰਿਤ ਕੀਤਾ।

150 ਦਰਮਿਆਨੀ ਜਾਂ 75 ਮਿੰਟ ਦੀ ਜੋਰਦਾਰ ਕਸਰਤ

ਯੂਨਾਈਟਿਡ ਕਿੰਗਡਮ ਦੀ ਰਾਸ਼ਟਰੀ ਸਿਹਤ ਸੇਵਾ ਵੱਲੋਂ ਛਾਪੀ ਗਈ ਇੱਕ ਗਾਇਡ ਨੇ ਹਫਤੇ ਵਿੱਚ 150 ਮਿੰਟ ਦਰਮਿਆਨੀ ਕਸਰਤ ਦੀ ਸਿਫ਼ਾਰਿਸ਼ ਕੀਤੀ ਹੈ। ਇਹਨਾਂ ਕਸਰਤਾਂ ਵਿੱਚ ਤੇਜ਼ ਸੈਰ, ਹਲਕੀ ਜਿਹੀ ਬਾਈਕ ਦੀ ਸਵਾਰੀ ਜਾਂ ਟੈਨਿਸ ਵਿੱਚ ਡਬਲਜ਼ ਖੇਡਣਾ ਸ਼ਾਮਿਲ ਹੈ।

ਦੂਜੇ ਪਾਸੇ 75 ਮਿੰਟ ਦੀ ਸਖਤ ਕਸਰਤ ਹੈ ਜਿਸ ਵਿੱਚ ਦੌੜਨਾ, ਤੈਰਨਾ ਜਾਂ ਫੁਟਬਾਲ ਖੇਡਣਾ ਸੀ।

ਵੀਡੀਓ ਕੈਪਸ਼ਨ, ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਕਸਰਤ

ਬਰਤਾਨੀਆ ਦੀ ਰਾਸ਼ਟਰੀ ਸਿਹਤ ਸੇਵਾ ਦੇ ਨੋਟ ਵਿੱਚ ਕੁਝ ਗਤੀਵਿਧੀਆਂ ਹਰ ਰੋਜ਼ ਵੀ ਕਰਨ ਲਈ ਕਿਹਾ ਗਿਆ ਸੀ । ਇਸ ਵਿੱਚ ਕਸਰਤ ਨੂੰ ਵਧਾਉਣਾ ਅਤੇ ਲੰਮੇ ਸਮੇਂ ਲਈ ਨਾ ਬੈਠਣਾ ਲਿਖਿਆ ਗਿਆ ਸੀ।

ਕਸਰਤ ਨੂੰ ਵਧਾਉਣਾ ਲਈ ਯੋਗਾ ਅਤੇ ਬਾਗਬਾਨੀ ਸ਼ਾਮਿਲ ਸੀ। ਵੱਡੀਆਂ ਕਸਰਤਾਂ ਵਿੱਚ ਭਾਰ ਚੁੱਕਣਾ, ਪਹਾੜੀ ਦੌੜ ਅਤੇ ਸਪਿਨਿੰਗ ਕਲਾਸਾਂ ਨੂੰ ਸ਼ਾਮਿਲ ਕੀਤਾ ਗਿਆ ਸੀ।

ਦਰਮਿਆਨੀ ਤੀਬਰਤਾ ਵਾਲੀ ਕਸਰਤ ਦਾ ਕੀ ਅਰਥ ਹੈ?

ਬ੍ਰਿਟਿਸ਼ ਹਾਰਟ ਫਾਉਂਡੇਸ਼ਨ ਵਿੱਚ ਦਿਲ ਦੀ ਨਰਸ ਜੋਐਨ ਵਿਟਮੋਰ ਮੁਤਾਬਕ, ''ਇਹ ਵੱਡਾ ਅਧਿਐਨ ਸੁਝਾਉਂਦਾ ਹੈ ਕਿ ਜਦੋਂ ਕਸਰਤ ਦੀ ਗੱਲ ਆਉਂਦੀ ਹੈ ਤਾਂ ਇਹ ਮਾਇਨੇ ਨਹੀਂ ਰੱਖਦਾ ਕਿ ਤੁਸੀਂ ਕਿਸ ਸਮੇਂ ਕਸਰਤ ਕਰਦੇ ਹੋ।''

ਉਹ ਕਹਿੰਦੇ ਹਨ, ''ਭਾਵੇਂ ਤੁਸੀਂ ਵੀਕਐਡ 'ਤੇ ਕਸਰਤ ਕਰਦੇ ਹੋ ਜਾਂ ਇਸਨੂੰ ਪੂਰੇ ਹਫ਼ਤੇ ਵਿੱਚ ਕਰਦੇ ਹੋ ਪਰ ਹਰ ਹਫ਼ਤੇ 150 ਮਿੰਟ ਦੀ ਮੱਧਮ-ਤੀਬਰਤਾ ਵਾਲੀ ਗਤੀਵਿਧੀ ਦਾ ਟੀਚਾ ਰੱਖੋ।''

''ਕਸਰਤ ਤੁਹਾਡੀ ਸਿਹਤ ਵਿੱਚ ਸੁਧਾਰ ਕਰਦੀ ਹੈ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘਟਾਉਂਦੀ ਹੈ ਜਿਸ ਵਿੱਚ ਦਿਲ ਦਾ ਦੌਰਾ ਤੇ ਸਟ੍ਰੋਕ ਸ਼ਾਮਿਲ ਹੈ।''

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)