ਰਨਿਲ ਵਿਕਰਮਾਸਿੰਘੇ ਚੁਣੇ ਗਏ ਸ਼੍ਰੀਲੰਕਾ ਦੇ ਨਵੇਂ ਰਾਸ਼ਟਰਪਤੀ

    • ਲੇਖਕ, ਰੰਜਨ ਤਰੁਨ ਪ੍ਰਸਾਦ
    • ਰੋਲ, ਬੀਬੀਸੀ ਲਈ

ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇ ਸ਼੍ਰੀ ਲੰਕਾ ਤੋਂ ਭੱਜਣ ਅਤੇ ਅਸਤੀਫ਼ਾ ਦੇਣ ਤੋਂ ਬਾਅਦ ਰਨਿਲ ਵਿਕਰਮਾਸਿੰਘੇ ਨੂੰ ਰਾਸ਼ਟਰਪਤੀ ਬਣਾਇਆ ਗਿਆ ਸੀ।

ਅੱਜ ਸੰਸਦ 'ਚ ਰਨਿਲ ਵਿਕਰਮਾਸਿੰਘੇ ਨੂੰ 134 ਵੋਟ ਮਿਲੇ ਹਨ।

ਪਿਛਲੇ ਦਿਨੀ ਆਰਥਿਕ ਸੰਕਟ ਵਿਚਾਲੇ ਦੇਸ਼ ਵਿੱਚ ਹੋ ਰਹੇ ਰੋਸ-ਮੁਜ਼ਾਹਿਰਆਂ ਦੌਰਾਨ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਨੇ ਸੰਸਦ ਨੂੰ ਕੁਝ ਸ਼ਕਤੀਆਂ ਦੇਣ ਅਤੇ ਨਵੇਂ ਪ੍ਰਧਾਨ ਮੰਤਰੀ ਦੇ ਨਾਮ ਦੀ ਤਜਵੀਜ਼ ਕੀਤੀ ਸੀ।

ਉਸੇ ਦੇ ਤਹਿਤ ਹੀ ਰਨਿਲ ਵਿਕਰਮਾਸਿੰਘੇ ਨੂੰ ਪ੍ਰਧਾਨ ਮੰਤਰੀ ਵਜੋਂ ਐਲਾਨ ਦਿੱਤਾ ਗਿਆ ਸੀ।

ਪਿਛਲੇ ਮਹੀਨੇ ਸ਼ੁਰੂ ਹੋਏ ਰੋਸ-ਮੁਜ਼ਾਹਰਿਆਂ ਤੋਂ ਬਾਅਦ ਰਾਸ਼ਟਰਪਤੀ ਗੋਟਬਾਇਆ ਨੇ ਦੇਸ਼ ਦੇ ਨਾਮ ਆਪਣੇ ਪਹਿਲੇ ਸੰਬੋਧਨ ਵਿੱਚ ਵਾਅਦਾ ਕੀਤਾ ਹੈ ਕਿ ਉਹ ਮੁੜ ਕਾਨੂੰਨ-ਵਿਵਸਥਾ ਬਹਾਲ ਕਰਨਗੇ।

ਕੌਣ ਹਨ ਰਨਿਲ ਵਿਕਰਮਾਸਿੰਘੇ

ਰਨਿਲ ਵਿਕਰਮਾਸਿੰਘੇ ਸ਼੍ਰੀਲੰਕਾ ਦੀ ਸਿਆਸਤ ਵਿੱਚ ਉੱਘੀ ਹਸਤੀ ਰਹੇ ਹਨ। ਉਨ੍ਹਾਂ ਦੀ ਯੂਨਾਈਟਡ ਨੈਸ਼ਨਲ ਪਾਰਟੀ ਨੂੰ ਪਿਛਲੀਆਂ ਸੰਸਦੀ ਚੋਣਾਂ ਵਿੱਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਉਨ੍ਹਾਂ ਦੀ ਪਾਰਟੀ ਚੋਣਾਂ ਦੌਰਾਨ ਇੱਕ ਵੀ ਸੰਸਦੀ ਸੀਟ ਹਾਸਲ ਨਹੀਂ ਕਰ ਸਕੀ ਸੀ।

ਹਾਲਾਂਕਿ, ਉਨ੍ਹਾਂ ਦੀ ਯੂਨਾਈਟਡ ਨੈਸ਼ਨਲ ਪਾਰਟੀ ਨੂੰ ਸ਼੍ਰੀਲੰਕਾ ਦੀ ਰਾਸ਼ਟਰੀ ਸੂਚੀ ਸੰਸਦੀ ਮੈਂਬਰਸ਼ਿਪ ਰਾਹੀਂ ਇੱਕ ਸੀਟ ਮਿਲੀ।

ਇਸ ਇੱਕ ਸੰਸਦੀ ਸੀਟ ਦੀ ਵਰਤੋਂ ਕਰਦਿਆਂ ਹੋਇਆ ਰਨਿਲ ਵਿਕਰਮਾਸਿੰਘੇ 225 ਹੋਰ ਮੈਂਬਰਾਂ ਵਿੱਚੋਂ ਇੱਕ ਵਜੋਂ, ਆਪਣੇ ਸੰਸਦੀ ਮਾਮਲਿਆਂ ਦਾ ਸੰਚਾਲਨ ਕਰ ਰਹੇ ਹਨ।

ਇਹ ਵੀ ਪੜ੍ਹੋ-

ਸਿਆਸੀ ਜੀਵਨ

ਵਿਕਰਮਾਸਿੰਘੇ ਨੇ ਗੰਮਪਾਹਾ ਜ਼ਿਲ੍ਹੇ ਤੋਂ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ ਸੀ।

1970 ਵਿੱਚ, ਉਨ੍ਹਾਂ ਨੂੰ ਕੇਲਾਨੀਆ ਹਲਕੇ ਦਾ ਯੂਨਾਈਟਿਡ ਨੈਸ਼ਨਲ ਪਾਰਟੀ ਦਾ ਪ੍ਰਮੁੱਖ ਆਯੋਜਕ ਨਿਯੁਕਤ ਕੀਤਾ ਗਿਆ ਅਤੇ ਬਿਆਗਾਮਾ ਹਲਕੇ ਦਾ ਪ੍ਰਮੁੱਖ ਆਯੋਜਕ ਬਣਾਇਆ ਗਿਆ।

ਉਨ੍ਹਾਂ ਨੂੰ ਬਿਆਗਾਮਾ ਤੋਂ ਸੰਸਦੀ ਸੀਟ ਮਿਲੀ ਅਤੇ ਜੇ ਆਰ ਜੈਵਰਧਨੇ ਦੀ ਕੈਬਨਿਟ ਵਿੱਚ ਇੱਕ ਨੌਜਵਾਨ ਮੰਤਰੀ ਬਣ ਗਏ। ਉਨ੍ਹਾਂ ਦਾ ਪਹਿਲਾ ਪੋਰਟਫੋਲੀਓ ਨੌਜਵਾਨਾਂ ਸਬੰਧੀ ਮਾਮਲੇ ਅਤੇ ਰੁਜ਼ਗਾਰ ਸੀ।

ਫਿਰ, ਉਹ ਯੂਨਾਈਟਿਡ ਨੈਸ਼ਨਲ ਪਾਰਟੀ ਦੇ ਇੱਕ ਪ੍ਰਮੁੱਖ ਨੇਤਾ ਵਜੋਂ ਉਭਰਨਾ ਸ਼ੁਰੂ ਹੋ ਗਏ।

1 ਮਈ, 1993 ਨੂੰ ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਰਣਸਿੰਘੇ ਪ੍ਰੇਮਦਾਸਾ ਦੀ ਲਿੱਟੇ ਵੱਲੋਂ ਕੀਤੇ ਗਏ ਆਤਮਘਾਤੀ ਬੰਬ ਹਮਲੇ ਦੌਰਾਨ ਮੌਤ ਹੋ ਗਈ ਸੀ।

ਇਸ ਤੋਂ ਬਾਅਦ, ਡੀ ਬੀ ਵਿਜੇਤੁੰਗਾ ਦੇ ਅਧੀਨ ਇੱਕ ਅੰਤਰਿਮ ਸਰਕਾਰ ਬਣਾਈ ਗਈ, ਜਿਸ ਵਿੱਚ ਰਨਿਲ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ।

ਇਸ ਤੋਂ ਬਾਅਦ ਉਹ ਸਾਲ 2001 ਵਿੱਚ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ।

ਜਨਵਰੀ 2015 ਵਿੱਚ, ਰਾਸ਼ਟਰਪਤੀ ਚੋਣਾਂ ਵਿੱਚ ਰਨਿਲ-ਮੈਤ੍ਰੀਪਾਲਾ ਗੱਠਜੋੜ ਦੀ ਸਫ਼ਲਤਾ ਤੋਂ ਬਾਅਦ, ਰਨਿਲ ਨੂੰ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਬਣਾਇਆ ਗਿਆ।

ਉਸੇ ਸਾਲ, ਜਦੋਂ ਸੰਸਦ ਨੂੰ ਭੰਗ ਕਰ ਦਿੱਤਾ ਗਿਆ ਅਤੇ ਚੋਣ ਕਰਵਾਈ ਗਈ, ਰਨਿਲ ਜਿੱਤ ਗਏ ਅਤੇ ਮੁੜ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬਿਰਾਜਮਾਨ ਹੋਏ।

2015-2019 ਦੀ ਮਿਆਦ ਦੌਰਾਨ, ਜਿਸ ਨੂੰ 'ਗੁਡ ਗਵਰਨੈਂਸ' ਪੀਰੀਅਡ ਕਿਹਾ ਜਾਂਦਾ ਹੈ, ਰਾਜਨੀਤਿਕ ਉਲਝਣ ਦੀ ਸਥਿਤੀ ਤੋਂ ਬਾਅਦ, ਤਤਕਾਲੀ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਰਨਿਲ ਵਿਕਰਮਾਸਿੰਘੇ ਨੂੰ ਬਦਲਣ ਅਤੇ ਮਹਿੰਦਾ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਆਪਣੀ ਸ਼ਕਤੀ ਦੀ ਵਰਤੋਂ ਕੀਤੀ ਸੀ।

ਹਾਲਾਂਕਿ, ਹਾਈ ਕੋਰਟ ਦੇ ਫ਼ੈਸਲੇ ਦੇ ਆਧਾਰ 'ਤੇ, ਉਨ੍ਹਾਂ ਨੂੰ ਪੰਜਵੀਂ ਵਾਰ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ।

2019 ਵਿੱਚ, ਜਦੋਂ ਗੋਟਾਬਾਇਆ ਰਾਜਪਕਸ਼ੇ ਨੇ ਰਾਸ਼ਟਰਪਤੀ ਚੋਣਾਂ ਜਿੱਤੀਆਂ ਤਾਂ ਰਨਿਲ ਨੇ ਆਪਣੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਹਾਲਾਂਕਿ, ਉਨ੍ਹਾਂ ਦੀ ਪਾਰਟੀ ਨੂੰ ਰਾਸ਼ਟਰੀ ਸੂਚੀ ਰਾਹੀਂ ਸੰਸਦੀ ਸੀਟ ਮਿਲੀ। ਰਨਿਲ ਨੇ ਆਪਣੀ ਪਾਰਟੀ ਦੀ ਨੁਮਾਇੰਦਗੀ ਕੀਤੀ ਅਤੇ ਸੰਸਦ ਵਿੱਚ ਦਾਖ਼ਲ ਹੋਏ।

ਜਿਵੇਂ ਕਿ ਸ਼੍ਰੀਲੰਕਾ ਦੇ ਆਰਥਿਕ ਹਾਲਾਤ ਪਿਛਲੇ ਕੁਝ ਮਹੀਨਿਆਂ ਵਿੱਚ ਵਿਗੜਦੇ ਗਏ, ਅਤੇ ਸਮਾਜਿਕ-ਰਾਜਨੀਤਿਕ ਸੰਕਟ ਫੈਲਦੈ ਗਏ, ਅਜਿਹੇ ਵਿੱਚ ਇਹ ਇੱਕ ਮੌਕਾ ਮਿਲਿਆ ਤੇ ਛੇਵੀਂ ਵਾਰ ਮੁੜ ਦੁਬਾਰਾ ਪ੍ਰਧਾਨ ਮੰਤਰੀ ਬਣ ਗਏ ਹਨ।

ਖੂਬੀਆਂ ਅਤੇ ਕਮਜ਼ੋਰੀਆਂ

ਬੀਬੀਸੀ ਤਮਿਲ ਨੇ ਸ਼੍ਰੀਲੰਕਾ ਦੇ ਸੀਨੀਅਰ ਪੱਤਰਕਾਰ ਆਰ ਸਿਵਰਾਜਾ ਨਾਲ ਰਨਿਲ ਵਿਕਰਮਸਿੰਘੇ ਦੀਆਂ ਖੂਬੀਆਂ, ਕਮਜ਼ੋਰੀਆਂ ਅਤੇ ਮੁਹਾਰਤ ਬਾਰੇ ਗੱਲ ਕੀਤੀ।

ਉਹ ਕਹਿੰਦੇ ਹਨ ਕਿ ਰਨਿਲ ਦੀ ਸਭ ਤੋਂ ਵੱਡੀ ਤਾਕਤ ਆਲੋਚਨਾ ਦਾ ਸਾਹਮਣਾ ਕਰਨਾ ਅਤੇ ਆਪਣੇ ਸੰਜਮ ਨੂੰ ਬਰਕਰਾਰ ਰੱਖਣਾ ਹੈ।

ਉਨ੍ਹਾਂ ਨੇ ਕਿਹਾ, "ਇਥੋਂ ਤੱਕ ਕਿ ਜਦੋਂ ਸਾਬਕਾ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਰਨਿਲ ਦੀ ਸਖ਼ਤ ਆਲੋਚਨਾ ਕੀਤੀ, ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਮੈਤਰੀਪਾਲ ਦਾ ਨਜ਼ਰੀਆ ਸੀ। ਇਹ ਉਨ੍ਹਾਂ ਨੂੰ ਮਿਲਣਸਾਣ ਹੋਣ ਵਿੱਚ ਮਦਦ ਕਰੇਗਾ।"

ਇਸ ਤੋਂ ਇਲਾਵਾ ਸਿਵਰਾਜਾ ਦਾ ਕਹਿਣਾ ਹੈ ਕਿ ਰਨਿਲ ਸਬਰ ਰੱਖਣ ਵਾਲਾ ਇਨਸਾਨ ਹੈ ਅਤੇ ਡਿਪਲੋਮੈਟਾਂ ਨਾਲ ਚੰਗੇ ਸਬੰਧ ਰੱਖਦੇ ਹਨ।

ਉਨ੍ਹਾਂ ਨੇ ਕਿਹਾ ਕਿ ਉਹ ਜਲਦਬਾਜ਼ੀ ਵਿੱਚ ਫ਼ੈਸਲੇ ਨਹੀਂ ਲੈਂਦੇ, ਜੋ ਉਨ੍ਹਾਂ ਦੀ ਤਾਕਤ ਨੂੰ ਵਧਾਉਂਦੇ ਹਨ।

ਸਿਵਰਾਜਾ ਇਹ ਵੀ ਮਹਿਸੂਸ ਕਰਦੇ ਹਨ ਕਿ ਰਨਿਲ ਦੇ ਰਾਜਨੀਤਿਕ ਤਜ਼ਰਬੇ ਅਤੇ ਅੰਤਰਰਾਸ਼ਟਰੀ ਸਥਿਤੀ ਨੇ ਉਨ੍ਹਾਂ ਨੂੰ ਇੱਕੋ ਸਮੇਂ ਭਾਰਤ ਅਤੇ ਚੀਨ ਨਾਲ ਦੋਸਤਾਨਾ ਸਬੰਧਾਂ ਨੂੰ ਸੰਭਾਲਣ ਲਈ ਯੋਗ ਬਣਾਇਆ।

ਸਿਵਰਾਜਾ ਕਹਿੰਦੇ ਹਨ, "ਉਨ੍ਹਾਂ ਕੋਲ ਅੰਤਰਰਾਸ਼ਟਰੀ ਸੰਪਰਕ ਵੀ ਹਨ ਜਿਵੇਂ ਕਿ ਸ਼੍ਰੀਲੰਕਾ ਦੇ ਕਿਸੇ ਹੋਰ ਰਾਜਨੇਤਾ ਕੋਲ ਨਹੀਂ, ਜੋ ਕਿ ਇੱਕ ਤਾਕਤ ਹੈ।"

ਇਹ ਰਨਿਲ ਦੇ ਕਾਰਜਕਾਲ ਵਿੱਚ ਹੀ ਸ਼੍ਰੀਲੰਕਾ ਦੇ ਨੌਜਵਾਨ ਮਾਮਲਿਆਂ ਅਤੇ ਖੇਡਾਂ ਦਾ ਸੁਧਾਰ ਹੋਇਆ ਸੀ।

ਸਿਵਰਾਜਾ ਦਾ ਕਹਿਣਾ ਹੈ ਕਿ ਰਾਨਿਲ ਦੀ ਇੱਕ ਕਮਜ਼ੋਰੀ ਇਹ ਹੈ ਕਿ ਉਨ੍ਹਾਂ ਨੂੰ ਸਮਾਜ ਦੇ ਹੇਠਲੇ ਤਬਕੇ ਦੇ ਲੋਕਾਂ ਕਟ ਗਏ ਹਨ।

ਸਿਵਰਾਜਾ ਦੱਸਦੇ ਹਨ, "ਇਹ ਉਹ ਸਿਆਸੀ ਮਾਹੌਲ ਸੀ ਜਿਸ ਵਿੱਚ ਉਹ ਵੱਡੇ ਹੋਏ, ਇਸ ਨੂੰ ਛੁਪਾਉਣ ਲਈ ਉਹ ਮਾਸਕ ਪਾ ਸਕਦੇ ਸੀ। ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਉਹ ਆਪਣੀ ਇਸ ਕਮਜ਼ੋਰੀ ਨੂੰ ਜਾਣਦੇ ਹਨ ਅਤੇ ਉਹ ਹੁਣ ਇਸ ਨੂੰ ਸੁਧਾਰ ਸਕਦੇ ਹਨ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)