ਕੀ ਅਮਰੀਕਾ ਵਿੱਚ ਅੰਬੇਡਕਰ ਦੀ ਕੀਤੀ ਇਹ ਭਵਿੱਖਬਾਣੀ ਸੱਚ ਸਾਬਤ ਹੋ ਰਹੀ ਹੈ

ਡਾ਼ ਅੰਬੇਦਕਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਲਿਤ ਕਾਰਕੁਨ ਪੱਛਮੀ ਦੇਸ਼ਾਂ ਵਿੱਚ ਵਧਦੇ ਜਾ ਰਹੇ ਜਾਤੀਵਾਦੀ ਵਿਤਕਰੇ ਵੱਲ ਧਿਆਨ ਖਿੱਚਦੇ ਰਹਿੰਦੇ ਹਨ
    • ਲੇਖਕ, ਮਿਰਿਲ ਸਬੈਸਟੀਅਨ
    • ਰੋਲ, ਬੀਬੀਸੀ ਨਿਊਜ਼

ਅਮਰੀਕੀ ਸੂਬਿਆਂ ਕੌਲਰੈਡੋ ਅਤੇ ਮਿਸ਼ੀਗਨ ਨੇ ਹਾਲ ਹੀ ਵਿੱਚ 14 ਅਪ੍ਰੈਲ ਨੂੰ ਡਾ਼ ਬੀਆਰ ਅੰਬੇਡਕਰ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ।

ਉਸ ਤੋਂ ਕੁਝ ਦਿਨ ਪਹਿਲਾਂ ਹੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਨੇ 14 ਅਪ੍ਰੈਲ ਨੂੰ ਦਲਿਤ ਇਤਿਹਾਸ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ।

ਡਾ਼ ਬੀਆਰ ਅੰਬੇਡਕਰ ਭਾਰਤੀ ਸੰਵਿਧਾਨ ਦੇ ਨਿਰਮਾਤਾ ਮੰਨੇ ਜਾਂਦੇ ਹਨ। ਉਹ ਇੱਕ ਸਤਿਕਾਰਤ ਦਲਿਤ ਲੀਡਰ ਹਨ। ਇੱਕ ਦਲਿਤ ਪਰਿਵਾਰ ਵਿੱਚ ਪੈਦਾ ਹੋਣ ਕਾਰਨ ਉਨ੍ਹਾਂ ਨੇ ਜੀਵਨ ਭਰ ਖ਼ਾਸ ਕਰਕੇ ਸ਼ੁਰੂਆਤੀ ਜੀਵਨ ਵਿੱਚ ਵਿਤਕਰੇ ਦਾ ਸਾਹਮਣਾ ਕੀਤਾ। ਉਨ੍ਹਾਂ ਦਾ ਜਨਮ 14 ਅਪ੍ਰੈਲ ਨੂੰ ਹੋਇਆ ਸੀ।

ਭਾਰਤੀ ਸੰਵਿਧਾਨ ਅਤੇ ਅਦਾਲਤਾਂ ਨੇ ਦਲਿਤਾਂ ਅਤੇ ਨੀਵੀਆਂ ਜਾਤੀਆਂ ਨੂੰ ਇਤਿਹਾਸਿਕ ਤੌਰ ’ਤੇ ਵਿਹੂਣੇ ਕੀਤੇ ਸਮੂਹਾਂ ਵਜੋਂ ਮਾਨਤਾ ਦਿੱਤੀ ਹੈ। ਇਸੇ ਕਾਰਨ ਉਨ੍ਹਾਂ ਦੇ ਅਧਿਕਾਰਾਂ ਦੀ ਵਿਸ਼ੇਸ਼ ਵਿਤਕਰਾ ਵਿਰੋਧੀ ਕਾਨੂੰਨਾਂ ਅਤੇ ਰਾਖਵੇਂਕਰਨ ਰਾਹੀਂ ਰੱਖਿਆ ਕੀਤੀ ਜਾਂਦੀ ਰਹੀ ਹੈ।

ਹੁਣ ਅਮਰੀਕਾ ਵਿੱਚ ਦਲਿਤ ਕਾਰਕੁਨ ਅਤੇ ਪੜ੍ਹਿਆ-ਲਿਖਿਆ ਵਰਗ ਦਲਿਤਾਂ ਨੂੰ ਉਹੋ-ਜਿਹੀ ਹੀ ਰੱਖਿਆ ਦਵਾਉਣ ਲਈ ਸੰਘਰਸ਼ ਕਰ ਰਿਹਾ ਹੈ।

ਅਮਰੀਕਾ ਵਿੱਚ ਭਾਰਤੀ ਭਾਈਚਾਰੇ ਨੂੰ ਅਮਰੀਕੀ ਕਦਰਾਂ-ਕੀਮਤਾਂ ਵਿੱਚ ਸਹਿਜੇ ਹੀ ਰਚਿਆ-ਮਿਚਿਆ ''ਆਦਰਸ਼ ਘੱਟ-ਗਿਣਤੀ'' ਸਮਝਿਆ ਜਾਂਦਾ ਹੈ। ਅਜਿਹਾ ਘੱਟ ਗਿਣਤੀ ਭਾਈਚਾਰਾ ਜੋ ਤਰੱਕੀ ਪਸੰਦ ਹੈ।

ਰਾਮਾ ਕ੍ਰਿਸ਼ਨਾ ਭੂਪਤੀ ਅਮਰੀਕਾ ਵਿੱਚ ਨਾਗਰਿਕ ਹੱਕਾਂ ਲਈ ਸਰਗਰਮ ਗਰੁੱਪ ਅੰਬੇਡਕਰ ਇੰਟਰਨੈਸ਼ਨਲ ਸੈਂਟਰ ਨਾਲ ਜੁੜੇ ਹੋਏ ਹਨ।

ਉਹ ਕਹਿੰਦੇ ਹਨ, ''ਅੰਬੇਡਕਰ ਨੇ ਇੱਕ ਵਾਰ ਕਿਹਾ ਸੀ, ''ਜੇ ਹਿੰਦੂ ਧਰਤੀ ਦੇ ਕਿਸੇ ਦੂਜੇ ਇਲਾਕੇ ਵਿੱਚ ਪ੍ਰਵਾਸ ਕਰ ਗਏ ਤਾਂ ਜਾਤੀਵਾਦ ਪੂਰੀ ਦੁਨੀਆਂ ਦੀ ਸਮੱਸਿਆ ਬਣ ਜਾਵੇਗੀ। ਬਿਲਕੁਲ ਇਹੀ ਵਰਤਾਰਾ ਅਮਰੀਕਾ ਵਿੱਚ ਹੋ ਰਿਹਾ ਹੈ।''

ਇਹ ਵੀ ਪੜ੍ਹੋ:

ਦਲਿਤ ਕਾਰਕੁਨਾਂ ਮੁਤਾਬਕ ਕਈ ਦਹਾਕਿਆਂ ਤੋਂ ਉੱਚੀ ਜਾਤ ਦੇ ਭਾਰਤੀਆਂ ਵੱਲੋਂ ਖ਼ਾਸ ਕਰਕੇ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਵਿੱਚ ਦਲਿਤਾਂ ਨਾਲ ਜਾਤੀਗਤ ਵਿਤਕਰਾ ਕੀਤਾ ਜਾ ਰਿਹਾ ਹੈ। ਇਸ ਬਾਰੇ ਕਦੇ ਚਰਚਾ ਨਹੀਂ ਕੀਤੀ ਗਈ।

ਹਾਲਾਂਕਿ ਪਿਛਲੇ ਕੁਝ ਸਾਲਾਂ ਤੋਂ ਲੋਕਾਂ ਨੇ ਇਸ ਬਾਰੇ ਅਵਾਜ਼ ਚੁੱਕਣੀ ਸ਼ੁਰੂ ਹੋ ਗਈ ਹੈ।

ਸਾਲ 2020 ਦੇ ਸਤੰਬਰ ਮਹੀਨੇ ਵਿੱਚ ਐਨਪੀਆਰ ਦੇ ਪ੍ਰੋਗਰਾਮ ਰਫ਼ ਟਰਾਂਸਲੇਸ਼ਨ ਵਿੱਚ ਇੱਕ ਟੈਕ ਕੰਪਨੀ ਦੇ ਮੁਲਾਜ਼ਮ ਇੱਕ ਮਸਲਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਸਹਿ-ਕਰਮੀਆਂ ਨੇ ਪਿੱਠ 'ਤੇ ਹੱਥ ਫੇਰ ਕੇ ਜਨੇਊ ਟੋਹਣ ਦੀ ਕੋਸ਼ਿਸ਼ ਕੀਤੀ। (ਕਿ ਉਨ੍ਹਾਂ ਨੇ ਪਾਇਆ ਹੈ ਜਾਂ ਨਹੀਂ)

''ਉਹ ਤੁਹਾਨੂੰ ਤੈਰਾਕੀ ਲਈ ਪੁੱਛਣਗੇ। ਆਓ ਚਲੋ ਤੈਰੀਏ। ਕਿਉਂਕਿ ਤੈਰਨ ਸਮੇਂ ਹਰ ਕੋਈ ਆਪਣੀ ਕਮੀਜ਼ ਉਤਾਰਦਾ ਹੈ। ਇਸ ਤੋਂ ਲੱਗ ਸਕੇ ਕਿ ਕਿਸਨੇ ਜਨੇਊ ਪਾਇਆ ਹੈ ਅਤੇ ਕਿਸਨੇ ਨਹੀਂ।''

ਹੋਰ ਵੀ ਕਈਆਂ ਨੇ ਅਵਾਜ਼ ਚੁੱਕੀ ਹੈ ਕਿ ਭਾਰਤੀ ਲੋਕ ਇੱਕ ਦੂਜੇ ਨੂੰ ਯੂਨੀਵਰਸਿਟੀ ਪਾਰਟੀਆਂ ਵਿੱਚ ਅਕਸਰ ਉਨ੍ਹਾਂ ਦੀ ਜਾਤ ਬਾਰੇ ਸਵਾਲ ਪੁੱਛਦੇ ਹਨ।

ਪਰੇਮ ਪਰੇਆਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਰੇਮ ਪਰੇਆਰ ਨੇਪਾਲੀ ਮੂਲ ਦੇ ਸਿੱਖਿਆ ਸ਼ਾਸਤਰੀ ਹਨ।

ਪਿਛਲੇ ਸਮੇਂ ਦੌਰਾਨ ਇੰਟਰਨੈਟ ਦੇ ਫੈਲਾਅ ਕਾਰਨ ਇਹ ਮਸਲਾ ਰੌਸ਼ਨੀ ਵਿੱਚ ਆਇਆ ਹੈ।

ਸੋਨਜਾ ਥੌਮਸ ਕੌਲਬੀ ਕਾਲਜ ਵਿੱਚ ਇੱਕ ਅਸਿਸਟੈਂਟ ਪ੍ਰੋਫ਼ੈਸਰ ਹਨ ਅਤੇ ਉਨ੍ਹਾਂ ਨੇ ਜਾਤੀਵਾਦੀ ਸੁਰੱਖਿਆ ਲਈ ਲੜਾਈ ਲੜੀ ਹੈ।

ਅਮਰੀਕਾ ਵਿੱਚ ਇੱਕ ਸਿਆਹਫ਼ਾਮ ਵਿਅਕਤੀ ਜੌਰਜ ਫਲੌਇਡ ਦੀ ਗੋਰੇ ਪੁਲਿਸ ਵਾਲੇ ਦੇ ਗੋਡੇ ਥੱਲੇ ਮੌਤ ਹੋਈ ਗਈ ਸੀ। ਉਸ ਤੋਂ ਬਾਅਦ ਬਲੈਕ ਲਾਈਵਸ ਮੈਟਰ ਲਹਿਰ ਪੈਦਾ ਹੋਈ ਜਿਸ ਤੋਂ ਬਾਅਦ ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀਆਂ ਵਿੱਚ ਵੀ ਜਾਤੀਵਾਦੀ ਵਿਤਕਰੇ ਬਾਰੇ ਗੱਲ ਕਰਨ ਲੱਗੇ ਹਨ।

ਪੁਲਸਤਜ਼ਿਰ ਸੈਂਟਰ ਵੱਲੋਂ ਸਥਾਪਿਤ ਕਾਸਟ ਇਨ ਅਮਰੀਕਾ ਸੀਰੀਜ਼ ਨਾਲ ਜੁੜੇ ਕਵਿਤਾ ਪਿੱਲੇ ਕਹਿੰਦੇ ਹਨ, ''ਸਾਡੇ ਸਾਰਿਆਂ ਕੋਲ ਆਪਣੇ ਮਾਪਿਆਂ ਬਾਰੇ ਬਹੁਤ ਕਹਾਣੀਆਂ ਹਨ ਕਿ ਉਹ ਕਿਵੇਂ ਇੱਕ ਸੂਟਕੇਸ ਅਤੇ ਜੇਬ ਵਿੱਚ ਕੁਝ ਡਾਲਰ ਲੈ ਕੇ ਇੱਥੇ ਪਹੁੰਚੇ। ਹਾਲਾਂਕਿ ਸਾਨੂੰ ਉਸ ਵਿਸ਼ੇਸ਼ ਅਧਿਕਾਰ ਬਾਰੇ ਬਹੁਤ ਘੱਟ ਪਤਾ ਹੈ ਜੋ ਪੀੜ੍ਹੀਆਂ ਤੋਂ ਸਾਨੂੰ ਮਿਲਿਆ ਹੈ (ਅਤੇ) ਜਿਸ ਨੇ ਸਾਡੇ ਮਾਪਿਆਂ ਲਈ ਸਾਡੇ ਲਈ ਅਤੇ ਸਾਡੇ ਬੱਚਿਆਂ ਲਈ ਇੱਥੋਂ ਤੱਕ ਪਹੁੰਚਣ ਦਾ ਰਾਹ ਪੱਧਰਾ ਕੀਤਾ।''

ਸਾਲ 2020 ਵਿੱਚ ਉੱਠਿਆ ਆਈਟੀ ਖੇਤਰ ਦੀ ਵੱਡੀ ਕੰਪਨੀ ਸਿਸਕੋ ਦਾ ਮਾਮਲਾ ਦਲਿਤ ਅਧਿਕਾਰਾਂ ਦੇ ਖੇਤਰ ਵਿੱਚ ਮੀਲ ਦਾ ਪੱਥਰ ਮੰਨਿਆ ਜਾਂਦਾ ਹੈ। ਕੰਪਨੀ ਅਤੇ ਇਸਦੇ ਦੋ ਉੱਚੀ ਜਾਤ ਵਾਲੇ ਅਧਿਕਾਰੀਆਂ ਖਿਲਾਫ਼ ਇੱਕ ਦਲਿਤ ਕਰਮਚਾਰੀ ਨਾਲ ਵਿਤਕਰੇ ਅਤੇ ਸ਼ੋਸ਼ਣ ਦਾ ਮੁਕੱਦਮਾ ਦਾਇਰ ਕੀਤਾ ਗਿਆ।

ਅੰਬੇਦਕਰ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਕੇਸ ਪਹਿਲਾਂ ਤੋਂ ਹੀ ਪਿਛੋਕੜ ਵਿੱਚ ਚੱਲ ਰਹੇ ਯਤਨਾਂ ਦਾ ਸਿੱਟਾ ਸੀ।

ਸਿਸਕੋ ਮਾਮਲੇ ਤੋਂ ਤੁਰੰਤ ਮਗਰੋਂ ਦਲਿਤ ਅਧਿਕਾਰਾਂ ਲਈ ਸਰਗਰਮ ਗਰੁੱਪ ਇਕੁਐਲਿਟੀ ਲੈਬਸ ਨੇ ਟੈਕ ਕੰਪਨੀਆਂ ਵਿੱਚ ਕੰਮ ਕਰਨ ਵਾਲੇ 250 ਤੋਂ ਵਧੇਰੇ ਵਰਕਰਾਂ ਦੇ ਗੂਗਲ, ਫੇਸਬੁਕ, ਐਪਲ ਸਮੇਤ ਕਈ ਹੋਰ ਕੰਪਨੀਆਂ ਵਿੱਚ ਜਾਤੀਗਤ ਵਿਤਕਰੇ ਨੂੰ ਰੌਸ਼ਨੀ ਵਿੱਚ ਲਿਆਂਦਾ।

ਸਿਸਕੋ ਕੇਸ ਨੂੰ ਗੂਗਲ ਦੀ ਪੇਰੇਂਟ ਕੰਪਨੀ ਅਲਫ਼ਾਬੈਟ ਦੇ ਕਰਮਚਾਰੀਆਂ ਦੀ ਯੂਨੀਅਨ ਵੱਲੋਂ ਵੀ ਸਹਿਯੋਗ ਮਿਲਿਆ।

ਇਕੁਇਟੀ ਲੈਬਸ ਦੇ ਮੋਢੀ ਥਿਨਮੋਜ਼ੀ ਸੁੰਦਰਾਜਨ ਨੇ ਬੀਬੀਸੀ ਨੂੰ ਦੱਸਿਆ, “ਇਹ ਸਾਡੇ ਮੂਲ ਦੇਸ਼ਾਂ ਤੋਂ ਬਾਹਰ ਪਹਿਲਾ ਮਾਮਲਾ ਸੀ ਜਦੋਂ ਜਾਤ ਨੂੰ ਨਾਗਰਿਕ ਅਧਿਕਾਰਾਂ ਦੀ ਸਮੱਸਿਆ ਵਜੋਂ ਮਾਨਤਾ ਮਿਲੀ ਜਿਸ ਲਈ ਸਰਕਾਰੀ ਮੁਕੱਦਮੇਬਾਜ਼ੀ ਦੀ ਲੋੜ ਸੀ।”

ਬੋਸ਼ਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸਨਾਥਾ

ਤਸਵੀਰ ਸਰੋਤ, WWW.BAPS.OR

ਤਸਵੀਰ ਕੈਪਸ਼ਨ, ਕਿਹਾ ਗਿਆ ਕਿ ਕੰਮ ਤੇ ਲਗਾਏ ਗਏ ਦਲਿਤ ਮਜ਼ਦੂਰਾਂ ਨੂੰ ਇੱਕ ਡਾਲਰ ਪ੍ਰਤੀ ਘੰਟੇ ਤੋਂ ਵੀ ਘੱਟ ਮਿਹਨਤਾਨਾ ਦਿੱਤਾ ਗਿਆ

ਸਾਲ 2021 ਵਿੱਚ ਇੱਕ ਹਿੰਦੂ ਸੰਸਥਾ ਉੱਪਰ ਦਲਿਤਾਂ ਨੂੰ ਗੁਲਾਮਾਂ ਵਾਂਗ ਰੱਖ ਕੇ ਮੰਦਰ ਉਸਾਰੀ ਵਿੱਚ ਕਾਰ ਸੇਵਾ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ, ਇਲਜ਼ਾਮ ਲੱਗੇ ਕਿ ਵਰਕਰਾਂ ਨੂੰ ਘੱਟੋ-ਘੱਟ ਮਿਹਨਤਾਨਾ ਵੀ ਨਹੀਂ ਦਿੱਤਾ ਜਾ ਰਿਹਾ ਸੀ।

ਲਾਅ-ਸੂਟ ਵਿੱਚ ਕਿਹਾ ਕਿ ਬੋਸ਼ਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸਨਾਥਾ ਇੱਕ ਹਿੰਦੂ ਫਿਰਕਾ ਹੈ ਜਿਸ ਨੂੰ BAPS ਵਜੋਂ ਜਾਣਿਆ ਜਾਂਦਾ ਹੈ। ਮਾਮਲਾ ਸੀ ਕਿ ਉਸਾਰੀ ਦੇ ਕਈ ਸਾਲ ਚੱਲੇ ਕੰਮ ਦੌਰਾਨ ਫਿਰਕੇ ਵਾਲਿਆਂ ਨੇ ਸੈਂਕੜੇ ਨੀਵੀਂ ਜਾਤ ਦੇ ਪੁਰਸ਼ਾਂ ਦਾ ਸ਼ੋਸ਼ਣ ਕੀਤਾ ਹੋ ਸਕਦਾ ਹੈ।

ਉਸੇ ਸਾਲ ਯੂਨੀਵਰਸਿਟੀ ਆਫ਼ ਕੈਲੇਫੋਰਨੀਆ, ਡੇਵਿਸ,ਕੌਲਬੀ ਕਾਲਜ, ਹਾਰਵਰਡ ਯੂਨੀਵਰਸਿਟੀ ਅਤੇ ਕੈਲੀਫੋਰਨੀਆ ਡੈਮੋਕ੍ਰੇਟਿਕ ਪਾਰਟੀ ਨੇ ਆਪਣੀਆਂ ਨੀਤੀਆਂ ਵਿੱਚ ਜਾਤੀਗਤ ਵਿਤਕਰੇ ਤੋਂ ਰੱਖਿਆ ਦੀਆਂ ਮੱਦਾਂ ਨੂੰ ਜੋੜਿਆ ਸੀ।

ਇੱਕ ਅਹਿਮ ਪਲ ਉਦੋਂ ਆਇਆ ਜਦੋਂ ਸਾਲ 2022 ਵਿੱਚ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਨੇ ਜਾਤ ਨੂੰ ਇੱਕ ਰੱਖਿਆ ਪ੍ਰਾਪਤ ਵਰਗ ਵਜੋਂ ਸ਼ਾਮਲ ਕੀਤਾ।

ਕਾਲ ਸਟੇਟ ਵਿੱਚ ਵਿਦਿਆਰਥੀ ਦੀ ਇੱਕ ਲਹਿਰ ਨੂੰ ਵੱਡੀਆਂ ਮਜ਼ਦੂਰ ਯੂਨੀਅਨਾਂ ਦੀ ਮਦਦ ਹਾਸਲ ਹੋਈ। ਸੁੰਦਰਾਜਨ ਦੱਸਦੇ ਹਨ ਕਿ ਇਸ ਘਟਨਾ ਨੇ ਜਾਤੀਗਤ ਬਰਾਬਰੀ ਨੂੰ ਵਰਕਰਾਂ ਦੀ ਬਰਾਬਰੀ ਦੇ ਮੁੱਦੇ ਵਜੋਂ ਵੀ ਉਭਾਰਿਆ ਸੀ।

ਉਹ ਕਹਿੰਦੇ ਹਨ ਕਿ ਵਰਕਰ ਯੂਨੀਅਨਾਂ ਦੀ ਮਦਦ ਮਿਲਣ ਤੋਂ ਬਾਅਦ ਉਮੀਦ ਹੈ ਕਿ ਜਾਤੀਗਤ ਬਰਾਬਰੀ ਦੁਨੀਆਂ ਦੇ ਹੋਰ ਖਿੱਤਿਆਂ ਵਿੱਚ ਵੀ ਚਰਚਾ ਦਾ ਵਿਸ਼ਾ ਬਣਾਵੇਗੀ।

ਅਮਰੀਕਾ ਨੂੰ ਜਾਤ ਸਮਝਾਉਣਾ

ਸਿਸਕੋ

ਤਸਵੀਰ ਸਰੋਤ, Getty Images

ਨਸਲ ਦੇ ਮੁਕਬਲੇ ਜੋ ਕਿ ਜ਼ਿਆਦਤਰ ਰੰਗ ’ਤੇ ਅਧਾਰਿਤ ਹੁੰਦੀ ਹੈ। ਜਾਤ ਜੋ ਕਿ ਇੱਕ ਗੁੰਝਲਦਾਰ ਸਿਸਟਮ ਹੈ, ਇਸ ਬਾਰੇ ਅਮਰੀਕੀਆਂ ਨੂੰ ਸਮਝਾਉਣਾ ਮੁਸ਼ਕਲ ਹੈ।

ਇਹ ਜਨਮ ਤੋਂ ਹੀ ਤੈਅ ਹੁੰਦੀ ਹੈ। ਇਹ ਤੈਅ ਕਰਦੀ ਹੈ ਕਿ ਹਿੰਦੂ ਪ੍ਰਣਾਲੀ ਵਿੱਚ ਤੁਸੀਂ ਕਿੱਥੇ ਖੜ੍ਹੇ ਹੋਵੋਗੇ।

ਪਰੇਮ ਪੈਰੀਆਰ ਨੇਪਾਲੀ ਮੂਲ ਦੇ ਸਿੱਖਿਆ ਸ਼ਾਸਤਰੀ ਹਨ। ਇਸਦੇ ਨਾਲ ਹੀ ਉਨ੍ਹਾਂ ਦੀ ਕੈਲ ਕਾਲਜ ਦੇ ਨੀਤੀ ਬਦਲਾਅ ਵਿੱਚ ਮੁੱਖ ਭੂਮਿਕਾ ਰਹੀ। ਉਹ ਕਹਿੰਦੇ ਹਨ ਮੈਂ ਅਕਸਰ ਇੱਕ ਮਿਸਾਲ ਦਿੰਦਾ ਹਾਂ, ''ਜਾਤ ਹੱਡੀ ਹੈ ਅਤੇ ਨਸਲ ਚਮੜੀ।''

ਸਾਲ 2020 ਵਿੱਚ ਇੱਕ ਕਿਤਾਬ ਕਾਸਟ: ਦਿ ਓਰੀਜਨਜ਼ ਆਫ਼ ਅਵਰ ਡਿਸਕੰਟੈਂਟਸ ਵਿੱਚ ਜਾਤ ਅਤੇ ਨਸਲ ਦੀ ਤੁਲਨਾ ਕੀਤੀ ਗਈ ਹੈ। ਪੈਰੀਆਰ ਦਾ ਮੰਨਣਾ ਹੈ ਕਿ ਇਸ ਨੇ ਅਮਰੀਕੀ ਮੁੱਖ ਧਾਰਾ ਵਿੱਚ ਜਾਤੀਗਤ ਵਿਤਕਰੇ ਨੂੰ ਰੌਸ਼ਨੀ ਵਿੱਚ ਲਿਆਉਣ ਵਿੱਚ ਰੋਲ ਅਦਾ ਕੀਤਾ ਹੈ।

ਜਦੋਂ ਪੈਰੀਆਰ ਨੇ ਅਮਰੀਕਾ ਵਿੱਚ ਜਾਤੀਗਤ ਵਿਤਕਰੇ ਦਾ ਮੁੱਦਾ ਚੁੱਕਿਆ ਤਾਂ ਉਨ੍ਹਾਂ ਦੇ ਉੱਚੀ ਜਾਤ ਵਾਲੇ ਸਹਿ-ਕਰਮੀਆਂ ਨੇ ਕਿਹਾ ਕਿ ਜਾਤ ਇੱਕ ਭਾਰਤੀ ਮਸਲਾ ਹੈ ਅਤੇ ਇਸ ਬਾਰੇ ਅਮਰੀਕੀ ਯੂਨੀਵਰਿਸਟੀ ਵਿੱਚ ਚਰਚਾ ਕਰਨ ਦੀ ਕੀ ਲੋੜ ਹੈ?

ਵੀਡੀਓ: ਭਾਰਤੀ ਹੋਣ 'ਤੇ ਕਿਉਂ ਮਾਣ ਹੋਏ, ਜਦੋਂ ਅਸੀਂ 'ਅਛੂਤ' ਹਾਂ'

ਵੀਡੀਓ ਕੈਪਸ਼ਨ, ਸੁਜਾਤਾ ਗਿਡਲਾ ਨੇ ਭਾਰਤ 'ਚ ਜਾਤੀਪ੍ਰਥਾ ਕਰਕੇ ਹੁੰਦੇ ਵਿਤਕਰੇ ਦਾ ਸੰਤਾਪ ਝਲਿਆ (ਵੀਡੀਓ ਅਕਤੂਬਰ 2017 ਦਾ ਹੈ)

ਥੌਮਸ ਦੱਸਦੇ ਹਨ ਕਿ ਉੱਚੀ ਜਾਤ ਦੇ ਲੋਕਾਂ ਵੱਲੋਂ ਜਾਤ ਨੂੰ ਮਾਨਤਾ ਨਾ ਦੇਣਾ ਕੋਈ ਅਪਵਾਦ ਨਹੀਂ ਹੈ। ਥੌਮਸ ਦਾ ਅਧਿਐਨ ਇਸਾਈ ਮਤ ਵਿੱਚ ਜਾਤੀਵਾਦ ਅਤੇ ਲਿੰਗਕ ਵਿਤਕਰੇ ਉੱਪਰ ਕੇਂਦਰਿਤ ਹੈ।

ਉਨ੍ਹਾਂ ਨੂੰ ਡਰ ਹੈ ਕਿ ਵਿਸ਼ੇਸ਼-ਅਧਿਕਾਰ ਸ਼ਬਦ ਦੀ ਵਰਤੋਂ ਨਾਲ ਇਹ ਅਹਿਸਾਸ ਹੋਵੇਗਾ ਜਿਵੇਂ ਉਨ੍ਹਾਂ ਨੇ ਅਮਰੀਕੀ ਸਮਾਜ ਵਿੱਚ ਆਪਣਾ ਰੁਤਬਾ ਆਪ ਨਹੀਂ ਕਮਾਇਆ ਹੈ। ਉਸ ਅਮਰੀਕੀ ਸਮਾਜ ਵਿੱਚ ਜਿੱਥੇ ਦੱਖਣ ਏਸ਼ੀਆਈ ਲੋਕ ਵੀ ਹਿੰਦੂਆਂ ਅਤੇ ਮੁਸਲਮਾਨਾਂ ਵਾਂਗ ਘੱਟ ਗਿਣਤੀ ਸੀ।

ਹਾਰਵਰਡ ਯੂਨੀਵਰਸਿਟੀ ਵਿੱਚ ਐਂਥਰੋਪੋਲੋਜੀ ਦੇ ਪ੍ਰੋਫ਼ੈਸਰ ਅਜਨਾਥਾ ਸੁਬਰਾਮਣੀਅਮ ਮੁਤਾਬਕ ਇੱਕ ਸਮਾਜਿਕ ਢਾਂਚੇ ਵਜੋਂ ਜਾਤ ਸਿਰਫ਼ ਹਿੰਦੂ ਧਰਮ ਦਾ ਹੀ ਹਿੱਸਾ ਨਹੀਂ ਹੈ ਸਗੋਂ ਅੱਜ ਦੇ ਸਮੇਂ ਵਿੱਚ ਦੱਖਣ ਏਸ਼ੀਆ ਦੇ ਹਰੇਕ ਧਰਮ ਵਿੱਚ ਮੌਜੂਦ ਹੈ।

''ਇਸ ਤੋਂ ਵੱਧ ਕੇ ਬਹੁਤ ਸਾਰੇ ਦਲਿਤ ਜਾਤੀਆਂ ਨਾਲ ਸੰਬੰਧਿਤ ਲੋਕ ਖੁਦ ਹਿੰਦੂ ਹਨ।''

ਹਿੰਦੂ ਸੱਜੇ ਪੱਖੀਆਂ ਤੋਂ ਚੁਣੌਤੀ

ਅਮਰੀਕਾ ਵਿੱਚ ਦਲਿਤ ਮੂਵਮੈਂਟ ਦੇ ਉੱਭਾਰ ਨੂੰ ਸੱਜੇ ਪੱਖੀ ਭਾਰਤੀ-ਅਮਰੀਕੀ ਗਰੁੱਪਾਂ ਵੱਲੋਂ ਨਾਲੋ-ਨਾਲ ਚੁਣੌਤੀ ਮਿਲੀ ਹੈ।

ਹਿੰਦੂ ਅਮਰੀਕਨ ਫਾਊਂਡੇਸ਼ਨ ਇੱਕ ਅਹਿਮ ਸੰਸਥਾ ਹੈ ਜੋ ਇਸ ਲਹਿਰ ਦੇ ਖਿਲਾਫ਼ ਸੱਜੇ ਪੱਖੀ ਹਿੰਦੂਆਂ ਨੂੰ ਇਕਜੁੱਟ ਕਰਦੀ ਹੈ।

ਅਮਰੀਕਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਵਿੱਚ ਸੱਚੇ ਪੱਖੀ ਸਮੂਹ ਯਥਾ ਸਥਿਤੀ ਬਹਾਲ ਰੱਖਣ ਦੀ ਵਕਾਲਤ ਕਰਦੇ ਹਨ

ਫਾਊਂਡੇਸ਼ਨ ਕੈਲ ਸਟੇਟ ਨੀਤੀ ਅਤੇ ਸਿਸਕੋ ਕੇਸ ਵਿੱਚ ਵੀ ਉਲਟ ਖੜ੍ਹੀ ਸੀ। ਸੰਸਥਾ ਮੁਤਾਬਕ ਇਹ ਵਿਤਕਰੇ ਵਾਲੀ ਅਤੇ ਹਿੰਦੂ ਅਮਰੀਕੀਆਂ ਦੇ ਹੱਕਾਂ ਦੀ ਉਲੰਘਣਾ ਸੀ।

ਆਪਣੀ ਕਿਤਾਬ ਓਪਨ ਇੰਬਰੇਸ ਵਿੱਚ ਵਰਗੇਸ ਕੇ ਜੌਰਜ ਨੇ ਲਿਖਿਆ ਕਿ ਭਾਰਤੀ-ਅਮਰੀਕੀਆਂ ਦਾ ਭਾਈਚਾਰਾ ਇਸ ਦਲੀਲ ਨੂੰ ਸਵੀਕਾਰ ਕਰ ਰਿਹਾ ਸੀ ਕਿ ਭਾਰਤੀ ਹੋਣ ਦਾ ਮਤਲਬ ਹਿੰਦੂ ਹੋਣਾ ਹੈ ਅਤੇ ਹਿੰਦੂ ਹੋਣ ਦਾ ਮਤਲਬ ਭਾਰਤੀ ਹੋਣਾ ਹੈ।

ਇਹ ਵਿਚਾਰ ਭਾਰਤ ਦੀ ਸੱਤਾਧਾਰੀ ਧਿਰ ਵੱਲੋਂ ਪ੍ਰਚਾਰੀ ਜਾਰੀ ਰਹੀ ਉਸ ਹਿੰਦੂ ਪਛਾਣ ਦਾ ਅਨੁਸਾਰੀ ਹੈ ਜੋ ਜਾਤੀ ਬਾਰੇ ਗੱਲ ਨਹੀਂ ਕਰਦੀ ਹੈ।

ਹਿੰਦੂ ਅਮਰੀਕਨ ਫਾਊਂਡੇਸ਼ਨ ਅਮਰੀਕਾ ਵਿੱਚ ਭਾਰਤੀਆਂ ਦੇ ਉਨ੍ਹਾਂ ਕਈ ਸੰਗਠਨਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਾਇਸਪੋਰਾ ਵਿੱਚ ਪੈਰਵੀ ਕੀਤੀ ਅਤੇ ਉਨ੍ਹਾਂ ਨੂੰ ਡਾਇਸਪੋਰਾ ਲਈ ਇੱਕ ਕੂਟਨੀਤੀ ਵਿੱਚ ਕੰਮ ਆਉਣ ਵਾਲੇ ਸਰੋਤ ਵਜੋਂ ਪੇਸ਼ ਕੀਤਾ।

ਭਾਰਤ ਵਿੱਚ ਭਾਜਪਾ ਦੀ ਸਰਕਾਰ ਬਣਨ ਨਾਲ ਅਜਿਹੇ ਸੰਗਠਨ ਨੂੰ ਬਲ ਮਿਲਿਆ ਹੈ। ਇਸ ਤੋਂ ਬਾਅਦ ਅਜਿਹੇ ਸੰਗਠਨਾਂ ਨੇ ਅਮਰੀਕਾ ਵਿੱਚ ਯਥਾ ਸਥਿਤੀ ਬਹਾਲ ਰੱਖਣ ਲਈ ਆਪਣੇ ਯਤਨਾਂ ਵਿੱਚ ਤੇਜ਼ੀ ਲਿਆਂਦੀ ਹੈ। ਅਜਿਹਾ ਕਰਨ ਲਈ ਉਹ ਕਾਨੂੰਨ ਦਾ ਸਹਾਰਾ ਵੀ ਲੈ ਰਹੇ ਹਨ।

ਹਾਲਾਂਕਿ ਸੁੰਦਰਾਜਨ ਕਹਿੰਦੇ ਹਨ ਕਿ ਜਾਤੀਗਤ ਬਰਾਬਰੀ ਅਹਿਮ ਹੈ ਅਤੇ ਵਿਸ਼ਵ ਪੱਧਰ ’ਤੇ ਨਾਗਿਰਕ ਹੱਕਾਂ ਦਾ ਜ਼ਰੂਰੀ ਮੋਰਚਾ ਹੈ।

''ਅਸੀਂ ਚਾਹੁੰਦੇ ਹਾਂ ਕਿ ਜਾਤ ਦੇ ਦਬਾਏ ਹੋਏ ਲੋਕ ਸੰਸਥਾਵਾਂ ਨੂੰ ਇਸ ਬਾਰੇ ਦੱਸਣ ਤਾਂ ਜੋ ਉਹ ਸਾਰਿਆਂ ਲਈ ਪਹੁੰਚਯੋਗ ਬਣ ਸਕਣ।''

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)