You’re viewing a text-only version of this website that uses less data. View the main version of the website including all images and videos.
ਰੇਗਿਸਤਾਨ ਵਿੱਚ ਵਸ ਰਿਹਾ ਇੱਕ ਅਤਿ ਆਧੁਨਿਕ ਸ਼ਹਿਰ ਕਿਵੇਂ ਖ਼ਾਸ ਹੈ ਤੇ ਕੀ ਹੈ ਇਸ ਬਾਰੇ ਵਿਵਾਦ
- ਲੇਖਕ, ਮਰਲਿਨ ਥਾਮਸ ਅਤੇ ਵਿਵੇਕ ਵੇਨੇਮਾ
- ਰੋਲ, ਬੀਬੀਸੀ ਨਿਊਜ਼
ਹਨੇਰੇ ਵਿੱਚ ਚਮਕਦੇ ਸਮੁੰਦਰੀ ਤੱਟ, ਭਾਰਤ ਪਾਕਿਸਤਾਨ ਨਾਲ ਭਰੇ ਸ਼ਹਿਰ ਵਿੱਚ ਅਰਬਾਂ ਦਰੱਖਤ। ਹਵਾ ਵਿੱਚ ਉਡਦੀਆਂ ਰੇਲ ਗੱਡੀਆਂ ਤੇ ਨਕਲੀ ਚੰਦ।
ਇਸ ਦੇ ਨਾਲ ਹੀ ਕਾਰਾਂ ਅਤੇ ਕਾਰਬਨ ਮੁਕਤ ਸ਼ਹਿਰ ਜੋ ਰੇਗਿਸਤਾਨ ਵਿੱਚ ਇੱਕ ਸਿੱਧੀ ਰੇਖਾ ਵਿੱਚ 170 ਕਿਲੋਮੀਟਰ ਲੰਬਾ ਹੈ।
ਹੁਣ ਇਹ ਸਾਰਾ ਕੁਝ ਨਿਓਮ ਸ਼ਹਿਰ ਵਿੱਚ ਹੋਵੇਗਾ। ਇਹ ਸ਼ਹਿਰ ਫਿਊਚਰਿਸਟਿਕ ਈਕੋ ਸ਼ਹਿਰ ਹੋਵੇਗਾ ਜੋ ਸਾਊਦੀ ਅਰਬ ਦੇ ਵਾਤਾਵਰਣ ਦੇ ਟੀਚੇ ਦੇ ਹਿਸਾਬ ਨਾਲ ਬਣਾਇਆ ਜਾਵੇਗਾ।
ਇਸ ਦੇ ਵਿਗਿਆਪਨ ਵਿਚ ਇਸ ਨੂੰ ਇੱਕ ਆਦਰਸ਼ ਸ਼ਹਿਰ ਦੱਸਿਆ ਜਾ ਰਿਹਾ ਹੈ। ਇਕ ਅਜਿਹਾ ਸ਼ਹਿਰ ਜਿੱਥੇ ਮਨੁੱਖਤਾ ਧਰਤੀ ਦੇ ਵਾਤਾਵਰਣ ਨੂੰ ਨੁਕਸਾਨ ਕੀਤੇ ਬਿਨਾਂ ਅੱਗੇ ਵਧਦੀ ਰਹੇਗੀ।
ਨਿਯੋਮ ਸ਼ਹਿਰ ਪੰਜ ਸੌ ਅਰਬ ਡਾਲਰ ਦਾ ਇੱਕ ਪ੍ਰੋਜੈਕਟ ਹੈ। ਇਹ ਸਾਊਦੀ ਅਰਬ ਦੇ ਉਸ ਵਿਜ਼ਨ 2030 ਦਾ ਹਿੱਸਾ ਹੈ ਜਿਸ ਵਿੱਚ ਉਸ ਦੀ ਅਰਥਵਿਵਸਥਾ ਦਾ ਦਾਰੋਮਦਾਰ ਤੇਲ ਖਣਨ ਤੋਂ ਹਟਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
ਇਸ ਸ਼ਹਿਰ ਦਾ ਪੂਰਾ ਖੇਤਰਫਲ 26,500 ਕਿਲੋਮੀਟਰ ਵਰਗ ਦਾ ਹੋਵੇਗਾ ਉਨ੍ਹਾਂ ਇਸ ਟ੍ਰੀਟਮੈਂਟ ਪ੍ਰਦਾਨ ਕਰ ਰਹੇ ਹਨ ਕਿ ਇਹ ਕੁਵੈਤ ਜਾਂ ਇਸਰਾਈਲ ਤੋਂ ਵੀ ਵੱਡਾ ਹੋਵੇਗਾ।
ਇਹ ਸ਼ਹਿਰ ਪੂਰੀ ਤਰ੍ਹਾਂ ਸਾਊਦੀ ਅਰਬ ਦੀ ਨਿਆਂ ਵਿਵਸਥਾ ਤੋਂ ਬਾਹਰ ਹੋਵੇਗਾ। ਇਹ ਸ਼ਹਿਰ ਪੂਰੀ ਤਰ੍ਹਾਂ ਖ਼ੁਦਮੁਖ਼ਤਿਆਰ ਹੋਵੇਗਾ ਅਤੇ ਇਸ ਨੂੰ ਨਿਵੇਸ਼ ਕਰਨ ਵਾਲੇ ਤੈਅ ਕਰਨਗੇ।
ਟ੍ਰੈਫਿਕ ਮੁਕਤ 'ਸੁਪਰਬਲਾਕ'
ਨਿਯੋਮ ਦੇ ਐਡਵਾਈਜ਼ਰੀ ਬੋਰਡ ਵਿੱਚ ਸ਼ਾਮਲ ਸਾਬਕਾ ਬੈਂਕਰ ਅਲੀ ਸ਼ਿਹਾਬੀ ਹੀ ਆਖਦੇ ਹਨ,"ਇਹ ਸ਼ਹਿਰ 170 ਅਖੀਰ ਉਹ ਮੀਟਰ ਲੰਬਾ ਹੋਵੇਗਾ ਅਤੇ ਇਸ ਨੂੰ ਲਾਈਨ ਆਖਿਆ ਜਾਂਦਾ ਹੈ। ਇਹ ਰੇਗਿਸਤਾਨ ਵਿੱਚ ਇੱਕ ਸਿੱਧੀ ਲਾਈਨ ਵਿਚ 170 ਕਿਲੋਮੀਟਰ ਲੰਬੇ ਇਲਾਕੇ ਵਿੱਚ ਵਸਿਆ ਹੋਵੇਗਾ।"
ਜੇਕਰ ਕਿਸੇ ਨੂੰ ਇਹ ਅਜੀਬ ਲੱਗ ਰਿਹਾ ਹੈ ਤਾਂ ਸ਼ਿਹਾਬੀ ਉਸ ਦੀ ਸ਼ੰਕਾ ਦੂਰ ਕਰਨ ਲਈ ਤਿਆਰ ਦਿਸਦੇ ਹਨ। ਉਹ ਆਖਦੇ ਹਨ," ਇਹ ਸ਼ਹਿਰ ਇੱਕ ਨਹੀਂ ਬਲਕਿ ਬਲਾਕ ਦਰ ਬਲਾਕ ਕਈ ਗੇੜ ਵਿੱਚ ਦਿਖੇਗਾ।"
ਸ਼ਿਹਾਬੀ ਦਾ ਕਹਿਣਾ ਹੈ ਕਿ ਇਹ ਬਾਰਸੀਲੋਨਾ ਦੇ ਟ੍ਰੈਫਿਕ ਫ੍ਰੀ ਸੁਪਰ ਬਲਾਕ ਵਰਗਾ ਹੋਵੇਗਾ। ਇੱਥੇ ਹਰ ਪਲਾਜ਼ਾ ਪੂਰੀ ਤਰ੍ਹਾਂ ਆਤਮ ਨਿਰਭਰ ਹੋਵੇਗਾ ਜਿਸ ਵਿਚ ਦੁਕਾਨਾਂ ਅਤੇ ਸਕੂਲ ਵਰਗੀਆਂ ਸੁਵਿਧਾਵਾਂ ਹੋਣਗੀਆਂ।
ਹਰ ਵਿਅਕਤੀ ਦੇ ਜ਼ਰੂਰਤ ਦੀ ਚੀਜ਼ ਸਿਰਫ਼ ਇਕ ਬਾਈਕ ਰਾਈਡ ਦੀ ਦੂਰੀ ’ਤੇ ਮਿਲੇਗੀ। ਜਦੋਂ ਇਹ ਸ਼ਹਿਰ ਪੂਰੀ ਤਰ੍ਹਾਂ ਵਸ ਜਾਵੇਗਾ ਤਾਂ ਹਾਈ ਸਪੀਡ ਰੇਲ ਗੱਡੀਆਂ ਵੀ ਚੱਲਣਗੀਆਂ।
ਡਿਵੈਲਪਰਾਂ ਦਾ ਦਾਅਵਾ ਹੈ ਕਿ ਇਸ ਸ਼ਹਿਰ ਵਿੱਚ ਕੋਈ ਵੀ ਯਾਤਰਾ ਵੀਹ ਮਿੰਟ ਤੋਂ ਵੱਧ ਦੀ ਨਹੀਂ ਹੋਵੇਗੀ। ਇਸ ਦੇ ਨਾਲ ਹੀ ਨਿਯੋਮ ਵਿੱਚ ਔਕਸਾਗੌਣ ਵੀ ਹੋਏਗਾ। ਇਹ ਪਾਣੀ ਦੇ ਉੱਪਰ 7 ਕਿਲੋਮੀਟਰ ਲੰਬਾ ਸ਼ਹਿਰ ਹੋਵੇਗਾ ਅਤੇ ਦੁਨੀਆਂ ਦਾ ਸਭ ਤੋਂ ਲੰਬਾ ਤੈਰਦਾ ਢਾਂਚਾ ਹੋਵੇਗਾ।
ਨਿਓਮ ਦੇ ਸੀ ਈ ਓ ਨਜਮੀ ਨਸਰ ਨੇ ਆਖਿਆ ਹੈ ਕਿ 2022 ਵਿੱਚ ਇੱਥੇ ਨਿਰਮਾਣ ਦੇ ਲਈ ਲੋਕ ਆਉਣੇ ਸ਼ੁਰੂ ਹੋ ਜਾਣਗੇ।
ਦੁਨੀਆਂ ਦਾ ਸਭ ਤੋਂ ਆਤਮ-ਨਿਰਭਰ ਸ਼ਹਿਰ
ਨਿਓਮ ਦੀ ਵੈਬਸਾਈਟ ਕਿਸੇ ਸਾਇੰਸ ਫਿਕਸ਼ਨ ਦਾ ਹਿੱਸਾ ਲੱਗਦੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਮੈਗਾ ਇਲਾਕਾ 2025 ਤੱਕ ਤਿਆਰ ਹੋ ਜਾਵੇਗਾ।
ਪਰ ਕੀ ਇਸ ਸ਼ਹਿਰ ਦੇ ਵਿਜਨ 'ਤੇ ਲੋਕਾਂ ਨੂੰ ਵਿਸ਼ਵਾਸ਼ ਹੈ? ਕੀ ਇੰਨਾ ਵਿਸ਼ਾਲ ਅਤਿ-ਆਧੁਨਿਕ ਸ਼ਹਿਰ ਬਣਾਉਣਾ ਸੰਭਵ ਹੋਵੇਗਾ, ਜੋ ਰੇਗਿਸਤਾਨ ਵਿਚਾਲੇ ਵਾਤਾਵਰਨ 'ਤੇ ਦਬਾਅ ਬਣਾਏ ਬਿਨਾਂ ਟਿਕਿਆ ਰਹੇ।
ਆਕਸਫੋਰਡ ਯੂਨੀਵਰਸਿਟੀ ਵਿੱਚ ਊਰਜਾ ਮਾਹਿਰ ਡਾ. ਮਨਲ ਸ਼ਿਹਾਬੀ ਦਾ ਕਹਿਣਾ ਹੈ ਕਿ ਨਿਓਮ ਵਾਤਾਵਰਨ ਦੇ ਕਿੰਨਾ ਅਨੁਕੂਲ ਹੋਵੇਗਾ, ਇਸ ਨੂੰ ਸਮਝਣ ਲਈ ਕਈ ਚੀਜ਼ਾਂ 'ਤੇ ਗੌਰ ਕਰਨ ਪਵੇਗਾ।
ਮਿਸਾਲ ਵਜੋਂ ਇਹ ਪੁੱਛਿਆ ਜਾ ਸਕਦਾ ਹੈ ਕਿ ਕੀ ਨਿਓਮ ਅੰਦਰ ਪੈਦਾ ਹੋਣ ਵਾਲਾ ਅਨਾਜ ਉੱਥੇ ਕੀ ਬਹੁਤ ਜ਼ਿਆਦਾ ਸੰਸਾਧਨਾਂ ਦੀ ਵਰਤੋਂ ਕਰ ਕੇ ਪੈਦਾ ਕਰਨਾ ਸੰਭਵ ਹੋਵੇਗਾ।
ਨਿਓਮ ਦੀ ਵੈਬਸਾਈਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਨਿਓਮ ਭੋਜਨ ਦੇ ਮਾਮਲੇ ਵਿੱਚ ਦੁਨੀਆਂ ਦਾ ਸਭ ਤੋਂ ਆਤਮ-ਨਿਰਭਰ ਸ਼ਹਿਰ ਹੋਵੇਗਾ।
ਨਿਓਮ ਵਿੱਚ ਗ੍ਰੀਨ ਹਾਊਸ ਅਤੇ ਵਰਟੀਕਲ ਫਾਰਮਿੰਗ ਦੀ ਯੋਜਨਾ ਹੈ। ਇਹ ਉਸ ਦੇਸ਼ ਲਈ ਕਾਫੀ ਕ੍ਰਾਂਤੀਕਾਰੀ ਵਿਚਾਰ ਹੈ, ਜੋ ਇਸ ਵੇਲੇ ਆਪਣੇ ਭੋਜਨ ਦਾ 80 ਫੀਸਦ ਆਯਾਤ ਕਰਦਾ ਹੈ।
ਪਰ ਸਵਾਲ ਇਹ ਹੈ ਕਿ ਕੀ ਇਹ ਸਾਰਾ ਵਾਤਾਵਰਨ 'ਤੇ ਦਬਾਅ ਪਾਏ ਬਿਨਾਂ ਕੀਤਾ ਜਾ ਸਕਦਾ ਹੈ।
ਗ੍ਰੀਨ ਇਨੀਸ਼ੀਏਟਿਵ
ਆਲੋਚਕ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਇਸ ਪਿਆਰੇ ਪ੍ਰੋਜੈਕਟ ਨੂੰ "ਗ੍ਰੀਨਵਾਸ਼ਿੰਗ" ਕਹਿ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਦੇਸ਼ ਦੀਆਂ ਅਸਲੀ ਸਮੱਸਿਆਵਾਂ ਤੋਂ ਧਿਆਨ ਹਟਾਉਣ ਲਈ ਇਸ ਤਰ੍ਹਾਂ ਦੇ ਵੱਡੇ ਵਾਅਦੇ ਕੀਤੇ ਜਾ ਰਹੇ ਹਨ।
ਇਹ ਇਕੋਲਾਜਿਕ ਗੀਗਾਪ੍ਰੋਜੈਕਟ ਸਾਊਦੀ ਅਰਬ ਨੂੰ ਹੋਰ ਜ਼ਿਆਦਾ ਵਾਤਾਵਰਨ ਅਨੁਕੂਲ ਬਣਾਉਣ ਦੇ ਪ੍ਰਿੰਸ ਵਿਜਨ ਮੁਤਾਬਕ ਹੈ।
ਪਿਛਲੇ ਸਾਲ ਗਲਾਸਗੋ ਵਿੱਚ ਜਲਵਾਯੂ ਤਬਦੀਲੀ ਸੰਮੇਲਨ ਤੋਂ ਪਹਿਲਾਂ ਸਾਊਦੀ ਅਰਬ ਨੇ ਸਾਊਦੀ ਗ੍ਰੀਨ ਇਨੀਸ਼ਿਏਟਿਵ ਪ੍ਰੋਗਰਾਮ ਲਾਂਚ ਕੀਤਾ ਸੀ।
ਉਸ ਵੇਲੇ ਕਿਹਾ ਗਿਆ ਸੀ ਕਿ ਸਾਊਦੀ ਅਰਬ 2060 ਤੱਕ ਨੈਟ ਜੀਰੋ ਉਤਸਰਜਨ ਦਾ ਉਦੇਸ਼ ਹਾਸਿਲ ਕਰ ਲਵੇਗਾ।
ਕੈਂਬ੍ਰਿਜ ਯੂਨੀਵਰਸਿਟੀ ਦੀ ਕੌਮਾਂਤਰੀ ਜਲਵਾਯੂ ਤਬਦੀਲੀ ਐਕਸਪਰਟ ਜੋਨਾ ਡੈਪਲੇਜ ਕਹਿੰਦੀ ਹੈ ਕਿ ਕਲਾਈਮੇਟ ਕਮਿਊਨਿਟੀ ਵਿੱਚ ਪਹਿਲਾ ਤੋਂ ਹੀ ਇਸ ਨੂੰ ਵੱਡਾ ਕਦਮ ਮੰਨਿਆ ਗਿਆ। ਪਰ ਪੜਤਾਲ ਕਰਨ 'ਤੇ ਇਹ ਪਹਿਲਾ ਖਰੀ ਉਤਰਦੀ ਨਹੀਂ ਨਜ਼ਰ ਆਉਂਦੀ।
ਤੇਲ ਉਤਪਾਦਨ ਵਧਾਉਣ ਦਾ ਐਲਾਨ
ਜਲਵਾਯੂ ਤਬਦੀਲੀ ਸੰਮੇਲਨ ਵਿੱਚ ਕਿਹਾ ਗਿਆ ਸੀ ਕਿ ਧਰਤੀ ਦੇ ਤਾਪਮਾਨ ਵਿੱਚ ਵਾਧੇ ਨੂੰ 1.5 ਡਿਗਰੀ ਤੱਕ ਸੀਮਤ ਕਰਨ ਲਈ ਹੁਣ ਤੋਂ ਲੈ ਕੇ 2030 ਤੱਕ ਦੁਨੀਆਂ ਭਰ ਵਿੱਚ ਤੇਲ ਉਤਪਾਦਨ ਵਿੱਚ ਪੰਜ ਫੀਸਦ ਦੀ ਕਟੌਤੀ ਕਰਨੀ ਹੋਵੇਗੀ।
ਪਰ ਜਲਵਾਯੂ ਤਬਦੀਲੀ ਸੰਮੇਲਨ ਖ਼ਤਮ ਹੋਣ ਦੇ ਠੀਕ ਕੁਝ ਹਫ਼ਤੇ ਬਾਅਦ ਹੀ ਸਾਊਦੀ ਅਰਬ ਨੇ ਤੇਲ ਉਤਪਾਦਨ ਵਧਾਉਣ ਦਾ ਐਲਾਨ ਕਰ ਦਿੱਤਾ।
ਕਿਹਾ ਜਾ ਰਿਹਾ ਹੈ ਕਿ ਊਰਜਾ ਮੰਤਰੀ ਪ੍ਰਿੰਸ ਅਬਦੁੱਲ ਅਜੀਜ ਨੇ ਤਾਂ ਕਹਿ ਦਿੱਤਾ ਸੀ ਕਿ ਸਾਊਦੀ ਅਰਬ ਤੇਲ ਕੱਢਣਾ ਬੰਦ ਨਹੀਂ ਕਰੇਗਾ।
ਉਨ੍ਹਾਂ ਨੇ ਕਿਹਾ ਸੀ, "ਅਸੀਂ ਤੇਲ ਕੱਢਣ ਲਈ ਆਖ਼ੀਰ ਤੱਕ ਡਟੇ ਰਹਾਂਗੇ। ਅਸੀਂ ਆਪਣੇ ਹਾਈਡ੍ਰੋਕਾਰਬਨ ਦਾ ਆਖ਼ਿਰੀ ਕਣ ਤੱਕ ਕੱਢਾਗੇਂ।"
ਡੇਪਲੇਜ ਕਹਿੰਦੀ ਹੈ, " ਇਹ ਕਾਫੀ ਹੈਰਾਨ ਕਰਨ ਵਾਲਾ ਹੈ। ਇਹ ਮੌਜੂਦਾ ਸੰਦਰਭ ਵਿੱਚ ਵੀ ਤੇਲ ਕੱਢਣਾ ਜਾਰੀ ਰੱਖਣਾ ਚਾਹੁੰਦੇ ਹਨ।"
ਕਿਸੇ ਦੇਸ਼ ਦਾ ਉਤਸਰਜਨ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਇਹ ਕਿੰਨਾ ਬਾਲਣ ਬਾਲ ਰਿਹਾ ਹੈ। ਇਹ ਕਿੰਨਾ ਪੈਟ੍ਰੋਲ ਜਾਂ ਗੈਸ ਕੱਢਦਾ ਹੈ, ਇਸ ਨਾਲ ਇਸ 'ਤੇ ਫਰਕ ਨਹੀਂ ਪੈਂਦਾ।
ਇਸ ਲਈ ਲੱਖਾਂ ਬੈਰਲ ਤੇਲ ਉਤਪਾਦਨ ਅਤੇ ਐਕਸਪੋਰਟ ਕਰਨ ਵਾਲੇ ਸਾਊਦੀ ਅਰਬ ਦੇ ਬਾਲਣ ਨੂੰ ਉਤਸਰਜਨ ਵਿੱਚ ਸ਼ਾਮਿਲ ਨਹੀਂ ਕੀਤਾ ਜਾਵੇਗਾ।
ਰਚਨਾਤਮਕ ਸੋਚ
ਨਿਓਮ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਹੁਣ ਪਵਨ ਅਤੇ ਸੌਰ ਊਰਜਾ ਨਾਲ ਚੱਲਣ ਵਾਲੀਆਂ ਸਮਾਰਟ ਅਤੇ ਸਸਟੇਨੇਬਲ ਸਿਟੀ ਬਣਾਉਣ ਦੀ ਸ਼ੁਰੂਆਤ ਕਰਨ ਦੀ ਲੋੜ ਹੈ।
ਨਿਓਮ ਦੀ ਐਡਵਾਈਜਰੀ ਕੌਂਸਲ ਦੇ ਅਲੀ ਸ਼ਿਹਾਬੀ ਨੇ ਕਿਹਾ, "ਸਾਊਦੀ ਅਰਬ ਰੇਗਿਸਤਾਨੀ ਸ਼ਹਿਰ ਹੈ। ਇਸ ਦੀ ਲੋੜ ਦਾ ਅੱਧਾ ਪਾਣੀ ਖਾਰੇ ਪਾਣੀ ਨੂੰ ਮਿੱਠਾ ਕਰਨ ਵਾਲੇ ਯੰਤਰਾਂ ਤੋਂ ਆਉਂਦਾ ਹੈ।"
"ਪਾਣੀ ਮਿੱਠਾ ਕਰਨ ਲਈ ਪਲਾਂਟ ਲਈ ਵੀ ਜੈਵਿਕ ਬਾਲਣ ਦੀ ਵਰਤੋਂ ਹੁੰਦੀ ਹੈ।"
ਪਰ ਇਹ ਕਾਫੀ ਖਰਚੀਲੀ ਪ੍ਰਕਿਰਿਆ ਹੈ। ਇਸ ਪ੍ਰਕਿਰਿਆ ਵਿੱਚ ਜ਼ਹਿਰੀਲਾ ਰਸਾਇਣ ਪੈਦਾ ਹੁੰਦਾ ਹੈ ਜੋ ਆਖ਼ਰਕਾਰ ਸਮੁੰਦਰ ਵਿੱਚ ਡਿੱਗਦਾ ਹੈ। ਇਸ ਦਾ ਜਲ ਜੀਵਨ 'ਤੇ ਘਾਤਕ ਅਸਰ ਹੋਵੇਗਾ।
ਨਿਓਮ ਵਿੱਚ ਪਾਣੀ ਮਿੱਠਾ ਕਰਨ ਦੀ ਪ੍ਰਕਿਰਿਆ ਵਿੱਚ ਰਿਨਿਊਬਲ ਐਨਰਜੀ (ਗ਼ੈਰ ਪਰੰਪਰਾਗਤ ਊਰਜਾ) ਅਤੇ ਖਾਰੇ ਪਾਣੀ ਦੀ ਲੋੜ ਹੋਵੇਗੀ। ਇਸ ਦਾ ਕਚਰਾ ਸਮੁੰਦਰ ਵਿੱਚ ਸੁੱਟਣ ਦੀ ਬਜਾਇ ਉਦਯੋਗਾਂ ਦੇ ਕੰਮ ਆਵੇਗਾ।
ਪਰ ਦਿੱਕਤ ਇਹ ਹੈ ਕਿ ਪਾਣੀ ਮਿੱਠਾ ਕਰਨ ਲਈ ਯੰਤਰਾਂ ਵਿੱਚ ਰਿਨਿਊਬਲ ਐਨਰਜੀ ਦੀ ਵਰਤੋਂ ਕਦੇ ਸਫ਼ਲ ਨਹੀਂ ਰਿਹਾ ਹੈ।
ਸ਼ਿਹਾਬੀ ਕਹਿੰਦੇ ਹੈ, "ਨਿਓਮ ਇੱਕ ਪਾਇਲਟ ਪ੍ਰੋਜੈਕਟ ਹੈ। ਜੇਕਰ ਅਸੀਂ ਮੱਧ ਪੂਰਬ ਦੀ ਪਾਣੀ ਦੀ ਸਮੱਸਿਆ ਨੂੰ ਸੁਲਝਾ ਸਕਣ ਅਤੇ ਇਹ ਪ੍ਰੋਜੈਕਟ ਸਫ਼ਲ ਰਿਹਾ ਤਾਂ ਨਿਓਮ ਨੇ ਹੁਣ ਤੱਕ ਜੋ ਕੁਝ ਕੀਤਾ ਹੈ ਉਹ ਕਾਫੀ ਕਾਰਗਰ ਮੰਨਿਆ ਜਾਵੇਗਾ।"
ਜਾਇਦਾਦ ਨਿਰਮਾਣ ਦਾ ਵਾਅਦਾ
ਕੁਝ ਹੋਰ ਵੱਡੇ ਸਵਾਲ ਵੀ ਹਨ। ਜਿਵੇਂ, ਨਿਓਮ ਕਿਸ ਲਈ ਹੈ? ਦਰਅਸਲ, ਲਾਲ ਸਾਗਰ ਤਟ ਅਤੇ ਜੋਰਡਨ ਦੀ ਪਹਾੜੀ ਸੀਮਾ ਵਿਚਾਲੇ ਦਾ ਸੂਨਾ ਇਲਾਕਾ ਇੱਕ ਮਿਨੀ-ਸਟੇਟ ਬਣਾਉਣ ਲਈ ਬਿਲਕੁਲ ਸਹੀ ਕੈਨਵਸ ਹੈ।
ਹਾਲਾਂਕਿ, ਇੱਥੇ ਪਹਿਲਾਂ ਤੋਂ ਹੀ ਲੋਕ ਰਹਿ ਰਹੇ ਹਨ। ਇੱਥੇ ਪਾਰੰਪਰਿਕ ਹੁਤੇਤ ਬੇਡੂਇਨ ਜਨਜਾਤਿ ਦੇ ਲੋਕ ਰਹਿੰਦੇ ਹਨ।
ਇਸ ਪ੍ਰੋਜੈਕਟ ਨਾਲ ਨੌਕਰੀਆਂ ਪੈਦਾ ਹੋਣ ਅਤੇ ਪਿਛੜੇ ਇਲਾਕਿਆਂ ਵਿੱਚ ਜਾਇਦਾਦ ਨਿਰਮਾਣ ਦਾ ਵਾਅਦਾ ਕੀਤਾ ਜਾ ਰਿਹਾ ਹੈ। ਪਰ ਸਥਾਨਕ ਆਬਾਦੀ ਨੂੰ ਅਜੇ ਤੱਕ ਕੋਈ ਫਾਇਦਾ ਨਹੀਂ ਨਜ਼ਰ ਨਹੀਂ ਆ ਰਿਹਾ।
ਮਨੁੱਖ ਅਧਿਕਾਰ ਵਰਕਰਾਂ ਦਾ ਕਹਿਣਾ ਹੈ ਕਿ ਦੋ ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ, ਉੱਥੋਂ 20 ਹਜ਼ਾਰ ਹੁਤੇਤ ਲੋਕਾਂ ਨੂੰ ਹਟਾ ਦਿੱਤਾ ਗਿਆ ਹੈ। ਉਨ੍ਹਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਡੈਮੋਕ੍ਰੇਸੀ ਫਾਰ ਅਰਬ ਵਰਲਡ ਦੀ ਐਕਜੀਕਿਊਟਿਵ ਡਾਇਰੈਕਟਰ ਸਰਾਲ ਲੀ ਵਿਟਸਨ ਦਾ ਕਹਿਣਾ ਹੈ, "ਇੱਥੇ ਦੇ ਦੇਸ਼ਜ ਲੋਕਾਂ ਨੂੰ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੇ ਨਿਯਮ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਜ਼ਬਰਦਸਤੀ ਹਟਾਇਆ ਜਾ ਰਿਹਾ ਹੈ।"
ਅਪ੍ਰੈਲ ਵਿੱਚ ਇਨ੍ਹਾਂ ਲੋਕਾਂ ਨੂੰ ਜ਼ਬਰਦਸਤੀ ਹਟਾਉਣ ਦੌਰਾਨ ਇੱਕ ਸ਼ਖ਼ਸ ਦੀ ਮੌਤ ਹੋ ਗਈ।
ਅਪ੍ਰੈਲ 2020 ਵਿੱਚ ਅਬਦੁਲਰਹੀਮ ਅਲ ਹੁਤੇਤੀ ਤਾਬੁਕ ਨੇ ਵਿੱਚ ਆਪਣਾ ਘਰ ਛੱਡਣ ਤੋਂ ਇਨਕਾਰ ਦਿੱਤਾ ਅਤੇ ਆਨਲਾਈਨ ਵੀਡੀਓ ਪੋਸਟ ਕਰਦੇ ਰਹੇ।
ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਸੁਰੱਖਿਆ ਬਲਾਂ ਨੇ ਗੋਲੀ ਮਾਰ ਦਿੱਤੀ। ਉਨ੍ਹਾਂ ਨੇ ਪਹਿਲਾ ਹੀ ਕਿਹਾ ਸੀ ਕਿ ਉਨ੍ਹਾਂ ਦਾ ਕਤਲ ਹੋ ਸਕਦਾ ਹੈ।
ਪਰ ਵਾਸ਼ਿੰਗਟਨ ਵਿੱਚ ਸਾਊਦੀ ਅਰਬ ਦੇ ਦੂਤਾਵਾਸ ਦੇ ਬੁਲਾਕੇ ਫਹਦ ਨਾਜੇਰ ਨੇ ਕਿਹਾ ਹੈ ਕਿ ਹੁਤੇਤੀ ਲੋਕਾਂ ਨੂੰ ਜ਼ਬਰਦਸਤੀ ਨਹੀਂ ਹਟਾਇਆ ਗਿਆ ਹੈ।
ਹਾਲਾਂਕਿ, ਉਨ੍ਹਾਂ ਨੇ ਅਲ ਹੁਤਤੇਤੀ ਦੇ ਮਾਰੇ ਜਾਣ ਦੀ ਘਟਨਾ ਤੋਂ ਇਨਕਾਰ ਨਹੀਂ ਕੀਤਾ। ਇਸ ਨੂੰ ਉਨ੍ਹਾਂ ਛੋਟੀ-ਮੋਟੀ ਘਟਨਾ ਦੱਸਿਆ।
ਨਿਓਮ ਨੂੰ ਇੱਕ ਟੂਰਿਸਟ ਡੈਸਟੀਨੇਸ਼ਨ ਤੋਂ ਲੈ ਕੇ ਸਾਊਦੀ ਅਰਬ ਦੀ ਇਕੋਨਾਮੀ ਨੂੰ ਡਾਈਵਰਸੀਫਾਈ ਕਰਨ ਵਾਲਾ ਸ਼ਹਿਰ ਦੱਸਣ ਵਾਲੇ ਜਨ-ਸੰਪਰਕ ਅਭਿਆਨ ਦੀ ਵੀ ਆਲੋਚਨਾ ਹੋ ਰਹੀ ਹੈ।
ਆਲੋਚਕਾਂ ਦਾ ਕਹਿਣਾ ਹੈ ਕਿ ਨਿਓਮ ਸਿਰਫ਼ ਅਮੀਰ ਲੋਕਾਂ ਦੇ ਵਰਤੋਂ ਲਈ ਹੋਵੇਗਾ।
ਕਿਹਾ ਜਾ ਰਿਹਾ ਹੈ ਕਿ ਇਸ ਵਿੱਚ ਸਾਊਦੀ ਅਰਬ ਦੇ ਰਾਜਸੀ ਪਰਿਵਾਰਾਂ ਲਈ ਮਹਿਲ ਬਣਾਏ ਗਏ ਹਨ।
ਸੈਟੇਲਾਈਟ ਤਸਵੀਰਾਂ ਵਿੱਚ ਉੱਥੇ ਗੋਲਫ ਕੋਰਸ ਅਤੇ ਹੈਲੀਪੈਡ ਬਣੇ ਨਜ਼ਰ ਆ ਰਹੇ ਹਨ।
ਹਾਲਾਂਕਿ, ਅਲੀ ਸ਼ਿਹਾਬੀ ਕਹਿੰਦੇ ਹਨ ਕਿ ਇਸ ਸ਼ਹਿਰ ਵਿੱਚ ਮਜਦੂਰ ਤੋਂ ਅਰਬਪਤੀ ਤੱਕ ਸਾਰੇ ਰਹਿਣਗੇ।
ਮੁਸ਼ਕਿਲ ਫ਼ੈਸਲਾ
ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਨੇ ਕਿਹਾ ਸੀ, "ਦੇਸ਼ ਦੇ ਗ੍ਰੀਨ ਫਿਊਚਰ ਵੱਲੋਂ ਸ਼ੁਰੂ ਕੀਤੀ ਗਈ ਇਹ ਯਾਤਰਾ ਸੌਖੀ ਨਹੀਂ ਹੈ। ਪਰ ਅਸੀਂ ਮੁਸ਼ਕਲ ਫ਼ੈਸਲੇ ਲੈਣ ਤੋਂ ਬਚ ਨਹੀਂ ਰਹੇ ਹਾਂ।"
"ਅਸੀਂ ਅਰਥਚਾਰੇ ਨੂੰ ਬਰਕਰਾਰ ਰੱਖਣ ਅਤੇ ਵਾਤਾਵਰਨ ਤੋਂ ਬਚਾਉਣ ਵਿਚਾਲੇ ਝੂਠੇ ਬਦਲ ਨੂੰ ਖਾਰਿਜ ਕਰਦੇ ਹਾਂ।"
ਸਾਫ਼ ਤੌਰ 'ਤੇ ਨਿਓਮ ਇਸ ਵਿਜਨ ਦਾ ਹਿੱਸਾ ਹੈ। ਪਰ ਸਾਊਦੀ ਅਰਬ ਸਭ ਤੋਂ ਮੁਸ਼ਕਲ ਫ਼ੈਸਲਾ ਲੈਣ ਤੋਂ ਹੁਣ ਤੱਕ ਬਚਦਾ ਆ ਰਿਹਾ ਹੈ ਅਤੇ ਉਹ ਹੈ ਜੈਵਿਕ ਬਾਲਣ ਦੇ ਉਤਪਾਦਨ ਨੂੰ ਛੱਡਣ ਦਾ ਫ਼ੈਸਲਾ।
ਮਨਾਲ ਸ਼ਿਹਾਬੀ ਦਾ ਕਹਿਣਾ ਹੈ, ਤੇਲ ਅਤੇ ਗੈਸ 'ਤੇ ਬੇਹੱਦ ਨਿਰਭਰਤਾ ਵਾਲੇ ਦੇਸ਼ ਲਈ ਆਰਥਿਕ ਲਿਹਾਜ ਨਾਲ ਇਹ ਫ਼ੈਸਲਾ ਕਾਫੀ ਮੁਸ਼ਕਲ ਹੋਵੇਗਾ।
ਉਸ ਲਈ ਅਚਾਨਕ ਇਸ ਦੀ ਵਰਤੋਂ ਅਤੇ ਇਸ ਨਾਲ ਜੁੜੇ ਸੰਸਾਧਨਾਂ ਦੀ ਵਰਤੋਂ ਰੋਕਣਾ ਮੁਸ਼ਕਲ ਹੋਵੇਗਾ।"
ਡੇਪਲੇਜ ਦਾ ਕਹਿਣਾ ਹੈ ਕਿ ਪਰਦੇ ਦੇ ਪਿੱਛੇ ਸਾਊਦੀ ਅਰਬ ਅਤੇ ਜੈਵਿਕ ਬਾਲਣ 'ਤੇ ਨਿਰਭਰ ਦੇਸ਼ ਨੇ ਕੌਮਾਂਤਰੀ ਜਲਵਾਯੂ ਤਬਦੀਲੀ ਦੀ ਭਾਸ਼ਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੇ ਆਏ ਹਨ।
ਪਰ ਫਹਦ ਨਾਜੇਰ ਆਪਣੇ ਦੇਸ਼ 'ਤੇ ਲੱਗ ਰਹੇ ਗ੍ਰੀਨਵਾਸ਼ਿੰਗ ਦੇ ਇਲਜ਼ਾਮਾਂ ਤੋਂ ਇਨਕਾਰ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਊਦੀ ਅਰਬ ਗ੍ਰੀਨ ਫਿਊਚਰ ਵੱਲ ਵਧ ਰਿਹਾ ਹੈ।
ਬਹਰਹਾਲ, ਨਿਓਮ ਨੂੰ ਲੈ ਕੀਤੇ ਜਾ ਰਹੇ ਵਾਅਦਿਆਂ 'ਤੇ ਉਠਦੇ ਸਵਾਲਾਂ ਵਿਚਾਲੇ ਅਲੀ ਸ਼ਿਹਾਬੀ ਸਾਨੂੰ ਲਾਈਨ 'ਤੇ ਇੱਕ ਘਰ ਰਿਜਰਵ ਕਰਨ ਦੀ ਦਾਵਤ ਦਿੰਦੇ ਹਨ। ਉਹ ਕਹਿੰਦੇ ਹਨ ਕਿ ਦੂਜੇ ਅਜਿਹਾ ਕਰਨ ਇਸ ਤੋਂ ਪਹਿਲਾਂ ਤੁਸੀਂ ਕਰ ਲਓ।
ਇਹ ਵੀ ਪੜ੍ਹੋ: