ਸਾਊਦੀ ਅਰਬ ਵਿੱਚ ਜਦੋਂ ਔਰਤਾਂ ਨੇ ਪਹਿਲੀ ਵਾਰੀ ਗੱਡੀ ਚਲਾਈ....

ਦਹਾਕਿਆਂ ਤੋਂ ਲੱਗੀ ਰੋਕ ਤੋਂ ਬਾਅਦ ਸਾਊਦੀ ਅਰਬ ਦੀਆਂ ਔਰਤਾਂ ਹੁਣ ਸਟੇਰਿੰਗ ਆਪਣੇ ਹੱਥ ਵਿੱਚ ਲੈ ਲਿਆ ਹੈ। ਰਸਮੀ ਤੌਰ 'ਤੇ ਉਹ ਆਪਣੇ ਮੁਲਕ ਦੀਆਂ ਸੜਕਾਂ ਤੇ ਗੱਡੀਆਂ ਵਿੱਚ ਘੁੰਮ ਰਹੀਆਂ ਹਨ।

ਸਾਊਦੀ ਅਰਬ ਦੀਆਂ ਔਰਤਾਂ ਨੇ ਪਹਿਲੀ ਵਾਰੀ ਗੱਡੀ ਚਲਾਈ ਹੈ। ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਅਤੇ ਇਨ੍ਹਾਂ ਔਰਤਾਂ ਦੀ ਖੁਸ਼ੀ ਚਿਹਰੇ 'ਤੇ ਆਮ ਹੀ ਦੇਖੀ ਜਾ ਰਹੀ ਹੈ।

ਡਰਾਈਵਿੰਗ ਤੇ ਪਾਬੰਦੀ ਹਟਣ ਤੋਂ ਬਾਅਦ ਜਿੱਦਾਹ ਵਿੱਚ ਟੈਸਟ ਡਰਾਈਵ ਕਰਦੀ ਸਾਊਦੀ ਅਰਬ ਦੀ ਇੱਕ ਔਰਤ।

ਇਹ ਪਾਬੰਦੀ ਹਟਾਉਣ ਦਾ ਐਲਾਨ ਪਿਛਲੇ ਸਾਲ ਸਤੰਬਰ ਵਿੱਚ ਹੋਇਆ ਸੀ ਅਤੇ ਸਾਊਦੀ ਅਰਬ ਨੇ ਇਸ ਮਹੀਨੇ ਔਰਤਾਂ ਨੂੰ ਲਾਈਸੈਂਸ ਵੰਡੇ।

ਸਾਊਦੀ ਅਰਬ ਵਿੱਚ ਗੱਡੀ ਚਲਾਉਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਇੱਕ ਔਰਤ ਖੋਬਰ ਸਿਟੀ ਵਿੱਚ ਆਪਣੀਆਂ ਸਹੇਲੀਆਂ ਨਾਲ ਖੁਸ਼ੀ ਮਨਾਉਂਦੀ ਹੋਈ।

ਦੁਨੀਆਂ ਵਿੱਚ ਸਾਊਦੀ ਅਰਬ ਹੀ ਇਕੱਲਾ ਦੇਸ ਰਹਿ ਗਿਆ ਸੀ ਜਿੱਥੇ ਔਰਤਾਂ ਨੂੰ ਡਰਾਈਵ ਕਰਨ ਦੀ ਇਜਾਜ਼ਤ ਨਹੀਂ ਸੀ ਅਤੇ ਮਹਿਲਾ ਆਪਣੇ ਰਿਸ਼ਤੇਦਾਰਾਂ ਨਾਲ ਗੱਡੀ ਵਿੱਚ ਸਫਰ ਕਰ ਸਕਦੀ ਸੀ।

ਸਾਊਦੀ ਅਰਬ ਵਿੱਚ ਕਈ ਔਰਤਾਂ ਅੱਧੀ ਰਾਤ ਨੂੰ ਹੀ ਸੜਕਾਂ ਤੇ ਗੱਡੀ ਲੈ ਕੇ ਨਿਕਲ ਪਈਆਂ। ਰੀਆਧ ਦੀਆਂ ਸੜਕਾਂ ਤੇ ਗੱਡੀ ਵਿੱਚ ਬੈਠਦਿਆਂ ਹੀ ਇਹ ਮਹਿਲਾ ਕਾਫ਼ੀ ਖੁਸ਼ ਹੋਈ।

ਸਾਊਦੀ ਅਰਬ ਵਿੱਚ ਔਰਤਾ ਦੀ ਡਰਾਈਵਿੰਗ ਤੇ ਪਾਬੰਦੀ ਹਟਣ ਦਾ ਜਸ਼ਨ ਮਹਿਲਾ ਰੇਸਿੰਗ ਡਰਾਈਵਰ ਅਸੀਲ ਅਲ ਹਮਦ ਨੇ ਜੈਗੁਆਰ ਚਲਾ ਕੇ ਮਨਾਇਆ।

ਅਸੀਲ ਨੇ ਪਹਿਲੀ ਵਾਰੀ ਆਪਣੇ ਦੇਸ ਵਿੱਚ ਰੇਸਿੰਗ ਕਾਰ ਚਲਾਈ ਹੈ।

ਸਾਊਦੀ ਅਰਬ ਵਿੱਚ ਪਾਬੰਦੀ ਹਟਣ ਦਾ ਐਲਾਨ ਹੋਣ ਤੋਂ ਬਾਅਦ ਹੀ ਔਰਤਾਂ ਨੇ ਡਰਾਈਵਿੰਗ ਸਿਖਣੀ ਸ਼ੁਰੂ ਕਰ ਦਿੱਤੀ ਸੀ। ਇੱਕ ਕੁੜੀ ਗੱਡੀ ਚਲਾਉਣ ਦੀ ਸਿਖਲਾਈ ਲੈ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)