ਰੂਸ-ਯੂਕਰੇਨ ਜੰਗ: ਇਨਸਾਨਾਂ ਦੇ ਨਾਲ -ਨਾਲ ਇਹ ਇਤਿਹਾਸਕ ਇਮਾਰਤਾਂ ਵੀ ਖ਼ਤਰੇ ਵਿੱਚ ਹਨ

ਤਸਵੀਰ ਸਰੋਤ, Volodymyr Zelensky/
ਰੂਸ ਦੀਆਂ ਫੌਜਾਂ ਨੇ ਜਦੋਂ ਯੂਕਰੇਨ ਦੀ ਸਰਹੱਦ ਪਾਰ ਕਰਨੀ ਸ਼ੁਰੂ ਕੀਤੀ ਸੀ ਉਸ ਦਿਨ ਦੇਸ਼ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਇੱਕ ਵੀਡੀਓ ਵਿੱਚ ਨਜ਼ਰ ਆਏ ਜੋ ਸੋਸ਼ਲ ਮੀਡੀਆ ਉੱਪਰ ਚੱਲ ਰਹੀ ਸੀ।
ਇਹ ਵੀਡੀਓ ਦੇਸ਼ ਦੀ ਰਾਜਧਾਨੀ ਕੀਵ ਵਿੱਚ ਮੌਜੂਦ ਇੱਕ ਖ਼ੂਬਸੂਰਤ ਇਮਾਰਤ 'ਹਾਊਸ ਵਿਦ ਚਿਮਰਾਜ਼' ਦੇ ਅੱਗੇ ਸੀ।
ਇਸ ਇਮਾਰਤ ਨੂੰ ਪੋਲੈਂਡ ਦੇ ਆਰਕੀਟੈਕਟ ਬਲਾਦਿਸਲਾਵ ਗੁਰੋਡਿਸਕੀ ਨੇ ਵੀਹਵੀਂ ਸਦੀ ਵਿੱਚ ਬਣਾਉਣਾ ਸ਼ੁਰੂ ਕੀਤਾ ਸੀ।
ਯੂਕਰੇਨ ਵਿੱਚ ਮੌਜੂਦ ਇਹ ਇਮਾਰਤ ਬਹੁਤ ਖ਼ਾਸ ਹੈ ਅਤੇ ਇੱਥੋਂ ਯੂਕਰੇਨ ਦੇ ਰਾਸ਼ਟਰਪਤੀ ਨੇ ਸੁਨੇਹਾ ਦਿੱਤਾ ਕਿ ਖ਼ਤਰੇ ਦੇ ਬਾਵਜੂਦ ਉਹ ਆਪਣੇ ਦੇਸ਼ ਵਿਚ ਮੌਜੂਦ ਹਨ ਤੇ ਉਨ੍ਹਾਂ ਦੇ ਦੇਸ਼ ਉਪਰ ਹੋ ਰਹੇ ਹਮਲੇ ਦਾ ਸਾਹਮਣਾ ਕਰਨਗੇ।
ਰੂਸ ਦੇ ਯੂਕਰੇਨ ਉਪਰ ਹਮਲੇ ਦੇ ਕਈ ਦਿਨ ਬਾਅਦ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿਸ ਵਿੱਚ ਲੱਖਾਂ ਲੋਕ ਆਪਣਾ ਘਰ ਛੱਡ ਕੇ ਜਾਂਦੇ ਦੇਖਦੇ ਹਨ।
ਇਹ ਵੀ ਪੜ੍ਹੋ:
ਅਜਿਹੇ ਹਾਲਾਤਾਂ ਵਿੱਚ ਦੁਨੀਆਂ ਭਰ ਦੇ ਕਈ ਮਾਹਿਰਾਂ ਨੇ 'ਹਾਊਸ ਆਫ ਚਿਮਰਾਜ਼' ਵਰਗੀਆਂ ਮਹੱਤਵਪੂਰਨ ਇਮਾਰਤਾਂ ਦੀ ਸੁਰੱਖਿਆ ਬਾਰੇ ਚਿੰਤਾ ਜ਼ਾਹਰ ਕੀਤੀ ਹੈ।
ਅਜਿਹੀਆਂ ਇਮਾਰਤਾਂ ਯੂਕਰੇਨ ਨੂੰ ਦੁਨੀਆਂ ਵਿਚ ਇਮਾਰਤਾਂ ਨਾਲ ਸਬੰਧਿਤ ਪੈਮਾਨਿਆਂ ਵਿਚ ਮਹੱਤਵਪੂਰਨ ਬਣਾਉਂਦੀਆਂ ਹਨ।
ਕਈ ਇਮਾਰਤਾਂ ਪਹਿਲਾਂ ਵੀ ਹੋਈਆਂ ਹਨ ਰੂਸੀ ਹਮਲਿਆਂ ਦਾ ਸ਼ਿਕਾਰ
'ਦਿ ਲੌਸਟ ਆਰਕੀਟੈਕਚਰ' ਦੇ ਲੇਖਕ ਟਾਈਟਸ ਹੈਵਰੋਕ ਆਖਦੇ ਹਨ, "ਹਰ ਰੋਜ਼ ਇਸ ਚੀਜ਼ ਦਾ ਡਰ ਲੱਗਿਆ ਰਹਿੰਦਾ ਹੈ ਕਿ ਉਹ ਹਾਗੀਆ ਸੋਫ਼ੀਆ ਨੂੰ ਵੀ ਤਬਾਹ ਕਰ ਦੇਣਗੇ ਜੋ ਸ਼ਹਿਰ ਦੇ ਵਿਚਕਾਰ ਹੈ।"
ਉਨ੍ਹਾਂ ਨੇ ਯੂਕਰੇਨ ਦੀਆਂ ਇਮਾਰਤਾਂ ਬਾਰੇ ਹੋਰ ਵੀ ਕਈ ਕਿਤਾਬਾਂ ਲਿਖੀਆਂ ਹਨ। ਹਾਗੀਆ ਸੋਫ਼ੀਆ ਯੂਕਰੇਨ ਦੀ ਰਾਜਧਾਨੀ ਵਿਚ ਮੌਜੂਦ ਸੁਨਹਿਰੀ ਗੁੰਬਦਾਂ ਵਾਲੀ ਇਮਾਰਤ ਹੈ ਜੋ ਸੂਰਜ ਦੀਆਂ ਕਿਰਨਾਂ ਵਿੱਚ ਚਮਕਦਾਰ ਹੋ ਜਾਂਦੀ ਹੈ।

ਤਸਵੀਰ ਸਰੋਤ, Getty Images
ਹੈਵਰੋਕ ਆਖਦੇ ਹਨ ਕਿ ਕੀਵ ਦੀਆਂ ਇਮਾਰਤਾਂ ਪਹਿਲਾਂ ਵੀ ਰੂਸ ਦੇ ਹਮਲਿਆਂ ਦਾ ਸ਼ਿਕਾਰ ਹੋਈਆਂ ਹਨ ਅਤੇ ਕਈ ਇਤਿਹਾਸਕ ਇਮਾਰਤਾਂ ਤਬਾਹ ਹਨ।
"1930 ਵਿੱਚ ਬੋਲਸਿਵਿਕਸ ਨੇ ਸ਼ਹਿਰ ਵਿੱਚ ਬਹੁਤ ਸਾਰੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ। ਇਨ੍ਹਾਂ ਵਿੱਚੋਂ ਕਈ ਇਮਾਰਤਾਂ ਮੱਧਯੁਗ ਦੀਆਂ ਸਨ ਜਿਨ੍ਹਾਂ ਵਿੱਚ ਸੁਨਹਿਰੀ ਗੁੰਬਦ ਵਾਲੇ ਚਰਚ ਵੀ ਸ਼ਾਮਿਲ ਸੀ।"
ਇਸ ਤੋਂ ਇਲਾਵਾ ਉਹ ਦੱਸਦੇ ਹਨ ਕਿ ਯੂਕਰੇਨ ਵਿੱਚ ਕਈ ਅਜਿਹੀਆਂ ਪੁਰਾਣੀਆਂ ਇਮਾਰਤਾਂ ਹਨ ਜਿਸ ਤਰ੍ਹਾਂ ਲੱਕੜ ਦੀਆਂ ਬਣੀਆਂ ਚਰਚ ਜੋ ਜੰਗ ਕਰ ਕੇ ਨੁਕਸਾਨ ਦਾ ਸ਼ਿਕਾਰ ਹੋ ਰਹੀਆਂ ਹਨ।
ਟਾਈਟਸ ਹੈਵਰੋਕ ਮੁਤਾਬਕ,"ਯੂਕਰੇਨ ਦੇ ਪੂਰਬੀ ਹਿੱਸੇ ਵਿੱਚ ਜ਼ਿਆਦਾ ਹਮਲੇ ਹੋ ਰਹੇ ਹਨ ਅਤੇ ਉੱਥੇ ਇਮਾਰਤਾਂ ਵੀ ਤਬਾਹ ਹੋ ਰਹੀਆਂ ਹਨ।

ਤਸਵੀਰ ਸਰੋਤ, Getty Images
ਇਸ ਇਲਾਕੇ ਵਿੱਚ ਜ਼ਿਆਦਾਤਰ ਪੁਰਾਣੀਆਂ ਲੱਕੜ ਦੇ ਚਰਚ ਹਨ ਜੋ ਪਿੰਡਾਂ ਦੇ ਲੋਕਾਂ ਨੇ ਬਣਾਏ ਸਨ। ਇਨ੍ਹਾਂ ਵਿੱਚੋਂ ਕਈ ਬਹੁਤ ਉੱਚੇ ਸਨ।"
ਹੈਵਰੋਕ ਆਖਦੇ ਹਨ ਕਿ ਕੁਝ ਮਾਹਿਰਾਂ ਮੁਤਾਬਕ ਯੂਕਰੇਨ ਦੀਆਂ ਇਮਾਰਤਾਂ ਵਿੱਚ ਹੋਇਆ ਲੱਕੜ ਦਾ ਕੰਮ ਯੂਰਪ ਵਿਚ ਸਭ ਤੋਂ ਮਹੱਤਵਪੂਰਨ ਹੈ।
ਇਸ ਤੋਂ ਇਲਾਵਾ ਯੂਕਰੇਨ ਦੇ ਹੋਰ ਕਈ ਸ਼ਹਿਰਾਂ ਵਿੱਚ ਮੌਜੂਦ ਇਮਾਰਤਾਂ ਨੂੰ ਲੈ ਕੇ ਵੀ ਮਾਹਿਰ ਚਿੰਤਤ ਹਨ। ਇਨ੍ਹਾਂ ਵਿਚੋਂ ਇੱਕ ਲਵੀਵ ਹੈ।
ਲਵੀਵ ਵਿੱਚ ਮੌਜੂਦ ਕਈ ਇਮਾਰਤਾਂ ਨੂੰ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤ ਵਜੋਂ ਪਛਾਣਿਆ ਗਿਆ ਹੈ।
'ਵਿਰਾਸਤੀ ਇਮਾਰਤਾਂ ਉਪਰ ਹਮਲੇ ਜੰਗੀ ਅਪਰਾਧ ਮੰਨੇ ਜਾਣ'
ਯੂਨੈਸਕੋ ਵਿਸ਼ਵ ਵਿਰਾਸਤ ਸੈਂਟਰ ਦੇ ਡਾਇਰੈਕਟਰ ਲਾਰਾਜ਼ੇ ਈਲਾਨਡੂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਇਸ ਬਾਰੇ ਕਾਫੀ ਚਿੰਤਤ ਹਨ।
ਉਨ੍ਹਾਂ ਕਿਹਾ, "ਕੀਵ ਦੀ ਵਿਰਾਸਤ ਅਹਿਮ ਹੈ। ਸਾਨੂੰ ਡਰ ਹੈ ਕਿ ਬਹੁਤ ਜ਼ਿਆਦਾ ਤਬਾਹੀ ਹੋਵੇਗੀ। ਇਸ ਦਾ ਮਨੁੱਖਤਾ ਨੂੰ ਵੀ ਨੁਕਸਾਨ ਹੋਵੇਗਾ ਅਤੇ ਸਮਾਜਿਕ ਮਹੱਤਤਾ ਕਰਕੇ ਇਮਾਰਤਾਂ ਨੂੰ ਵੀ। ਇਨ੍ਹਾਂ ਵਿੱਚ ਮਿਊਜ਼ੀਅਮ ਅਤੇ ਚਰਚ ਸ਼ਾਮਿਲ ਹਨ। ਇਹ ਮਹੱਤਵਪੂਰਨ ਹਨ ਤੇ ਇਨ੍ਹਾਂ ਨੂੰ ਬਚਾਉਣਾ ਜ਼ਰੂਰੀ ਹੈ।”
“ਸੋਵੀਅਤ ਦੇ ਜ਼ਮਾਨੇ ਦੀਆਂ ਬਣੀਆਂ ਕੁਝ ਇਮਾਰਤਾਂ ਵੀ ਇਸ ਵੇਲੇ ਖ਼ਤਰੇ ਵਿੱਚ ਹਨ।”

ਤਸਵੀਰ ਸਰੋਤ, OLYASOLODENKO
"ਮੈਂ 1920 ਦੇ ਖ਼ਾਰਕੀਵ ਬਾਰੇ ਵੀ ਇੱਕ ਲੇਖ ਲਿਖਿਆ ਸੀ।ਸੋਵੀਅਤ ਸੰਘ ਦੇ ਸਮੇਂ ਰੂਸੀਆਂ ਨੇ ਖਾਰਕੀਵ ਨੂੰ ਰਾਜਧਾਨੀ ਬਣਾਇਆ ਸੀ। ਇੱਥੇ ਹੀ ਸਰਕਾਰੀ ਇਮਾਰਤਾਂ ਵੀ ਬਣਾਉਣੀਆਂ ਸ਼ੁਰੂ ਕੀਤੀਆਂ ਸਨ। ਇਹ ਇਮਾਰਤਾਂ ਯੂਰਪ ਵਿੱਚ ਆਪਣੇ ਆਪ ਵਿੱਚ ਬਹੁਤ ਖਾਸ ਹੈ।"
ਅਖ਼ੀਰ ਵਿੱਚ ਉਹ ਆਖਦੇ ਹਨ ਕਿ ਜੇ ਜਾਣ ਬੁੱਝ ਕੇ ਅਜਿਹੀਆਂ ਵਿਰਾਸਤੀ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ ਤਾਂ ਇਸ ਨੂੰ ਜੰਗੀ ਅਪਰਾਧ ਮੰਨਿਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












