ਯੂਕਰੇਨ ਰੂਸ ਸੰਕਟ : ਯੂਕੇ ਨੇ ਰੂਸ ਖ਼ਿਲਾਫ਼ ਵਿੱਤੀ ਪਾਬੰਦੀਆਂ ਦਾ ਕੀਤਾ ਐਲਾਨ, ਜਰਮਨੀ ਨੇ ਵੀ ਕੀਤੀ ਕਾਰਵਾਈ

ਵੀਡੀਓ ਕੈਪਸ਼ਨ, ਯੂਕਰੇਨ-ਰੂਸ ਝਗੜੇ ਦਾ ਕਾਰਨ ਕੀ ਹੈ ਅਤੇ ਇਹ ਹੈ ਇਤਿਹਾਸ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਲੰਘੀ ਰਾਤ ਟੀਵੀ ਉੱਤੇ ਆਪਣੇ ਦੇਸ਼ ਨੂੰ ਸੰਬੋਧਿਤ ਕੀਤਾ। ਪੁਤਿਨ ਨੇ ਕਿਹਾ ਕਿ ਰੂਸੀ ਫ਼ੌਜਾਂ ਪੂਰਬੀ ਯੂਕਰੇਨ ਵਿੱਚ ਦਾਖਲ ਹੋਣਗੀਆਂ ਅਤੇ ਵੱਖਵਾਦੀ ਇਲਾਕਿਆਂ ਵਿੱਚ ਸ਼ਾਂਤੀ ਕਾਇਮ ਕਰਨ ਦੀ ਦਿਸ਼ਾ ਵੱਲ ਕੰਮ ਕਰਨਗੀਆਂ।

ਰਾਸ਼ਟਰਪਤੀ ਦੇ ਸੰਬੋਧਨ ਮੁਤਾਬਕ ਇਹ ਰੂਸੀ ਫ਼ੌਜਾਂ ਮੁਲਕ ਦੇ ਲੁਹਾਂਸਕ ਅਤੇ ਦੋਨੇਤਸਕ ਇਲਾਕਿਆਂ ਵਿੱਚ ਸ਼ਾਂਤੀ ਸਥਾਪਿਤ ਕਰਨ ਦਾ ਕੰਮ ਕਰਨਗੀਆਂ।

ਪੁਤਿਨ ਨੇ ਯੂਕਰੇਨ ਦੇ ਦੋ ਵੱਖਵਾਦੀ ਖ਼ੇਤਰਾਂ ਦੋਨੇਤਸਕ ਅਤੇ ਲੁਹਾਂਸਕ ਨੂੰ ਮਾਨਤਾ ਦਿੱਤੀ ਹੈ। ਇਨ੍ਹਾਂ ਦਾ ਕੰਟਰੋਲ ਰੂਸ ਵੱਲੋਂ ਸਮਰਥਨ ਹਾਸਲ ਵੱਖਵਾਦੀ ਲੋਕ ਕਰਦੇ ਹਨ।

ਪੁਤਿਨ ਨੇ ਯੂਕਰੇਨ ਦੀ ਨਿੰਦਾ ਕਰਦਿਆਂ ਕਿਹਾ ਕਿ ਉੱਥੇ ਇੱਕ ਕੱਠਪੁਤਲੀ ਸ਼ਾਸਨ ਹੈ ਅਤੇ ਯੂਕਰੇਨ ਅਮਰੀਕੀ ਉਪਨਿਵੇਸ਼ ਬਣ ਚੁੱਕਿਆ ਹੈ।

-----------------------------------------------------

ਯੂਕਰੇਨ ਰੂਸ ਸੰਕਟ-ਹੁਣ ਤੱਕ ਕੀ ਹੋਇਆ

  • ਰੂਸ ਅਤੇ ਯੂਕਰੇਨ ਦਰਮਿਆਨ ਸੰਕਟ ਤੋਂ ਬਾਅਦ ਜਰਮਨੀ ਨੇ ਗੈਸ ਪਾਈਪਲਾਈਨ ਨਾਲ ਜੁੜੇ ਇੱਕ ਵੱਡੇ ਪ੍ਰੋਜੈਕਟ ਉੱਤੇ ਫ਼ਿਲਹਾਲ ਰੋਕ ਲਗਾ ਦਿੱਤੀ ਹੈ।
  • 'ਨੋਰਡ ਦੋ ਸਟ੍ਰੀਮ' ਪਾਈਪਲਾਈਨ ਰੂਸ ਤੋਂ ਜਰਮਨੀ ਜਾਂਦੀ ਹੈ ਜਿਸ ਨੂੰ ਪਿਛਲੇ ਸਾਲ ਮੁਕੰਮਲ ਕੀਤਾ ਗਿਆ ਸੀ ਪਰ ਇਸ ਪਾਈਪਲਾਈਨ ਨੇ ਕੰਮ ਕਰਨਾ ਸ਼ੁਰੂ ਨਹੀਂ ਕੀਤਾ ਸੀ।
  • ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਮੰਗ ਕੀਤੀ ਗਈ ਸੀ ਕਿ ਇਸ ਪਾਈਪ ਲਾਈਨ ਉੱਪਰ ਰੋਕ ਲਾਈ ਜਾਵੇ।
  • ਰੂਸ ਨੇ ਪੂਰਬੀ ਯੂਕਰੇਨ ਵਿੱਚ ਆਪਣੇ ਸੈਨਿਕ ਭੇਜਣ ਦਾ ਫ਼ੈਸਲਾ ਕੀਤਾ ਸੀ ਅਤੇ ਇਹ ਇਲਾਕਾ ਪਹਿਲਾਂ ਹੀ ਵੱਖਵਾਦੀਆਂ ਵੱਲੋਂ ਸਮਰਥਿਤ ਹੈ। ਪੁਤਿਨ ਨੇ ਇਨ੍ਹਾਂ ਦੋ ਇਲਾਕਿਆਂ ਨੂੰ ਆਜ਼ਾਦ ਰੂਪ ਵਿਚ ਮਾਨਤਾ ਦਿੱਤੀ ਸੀ।
  • ਰੂਸ ਨੇ ਆਖਿਆ ਹੈ ਕਿ ਉਨ੍ਹਾਂ ਦੀਆਂ ਫ਼ੌਜਾਂ ਇਨ੍ਹਾਂ ਇਲਾਕਿਆਂ ਵਿੱਚ ਸ਼ਾਂਤੀ ਸਥਾਪਿਤ ਕਰਨ ਦਾ ਕੰਮ ਕਰਨਗੀਆਂ ਜਦੋਂ ਕਿ ਅਮਰੀਕਾ ਨੇ ਇਸ ਨੂੰ 'ਮੂਰਖ਼ਤਾ' ਆਖਿਆ ਹੈ।
  • ਯੂਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਆਖਿਆ ਹੈ ਕਿ ਉਨ੍ਹਾਂ ਦਾ ਦੇਸ਼ ਨੇ ਰੂਸ ਦੇ ਇਸ ਵਤੀਰੇ ਤੋਂ ਬਾਅਦ ਪਾਬੰਦੀਆਂ ਲਾਗੂ ਕਰੇਗਾ।
  • ਸੋਮਵਾਰ ਰਾਤ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਖਿਆ ਸੀ ਕਿ ਯੂਕਰੇਨ ਦਾ ਇੱਕ ਦੇਸ਼ ਵਜੋਂ ਕੋਈ ਇਤਿਹਾਸ ਨਹੀਂ ਹੈ। ਉੱਧਰ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਆਖਿਆ ਸੀ ਕਿ ਯੂਕਰੇਨ ਡਰਦਾ ਨਹੀਂ ਹੈ।
  • ਯੂਕੇ ਨੇ ਰੂਸ ਦੀਆਂ ਪੰਜ ਬੈਂਕਾਂ ਉੱਪਰ ਵੀ ਰੋਕ ਲਗਾ ਦਿੱਤੀ ਹੈ।ਇਸ ਦਾ ਐਲਾਨ ਯੂਕੇ ਦੇ ਪ੍ਰਧਾਨ ਮੰਤਰੀ ਨੇ ਸੰਸਦ ਵਿੱਚ ਕੀਤਾ।ਇਨ੍ਹਾਂ ਬੈਂਕਾਂ ਵਿੱਚ ਆਈਐਸ ਬੈਂਕ, ਜਨਰਲ ਬੈਂਕ, ਬਲੈਕ ਸੀ ਬੈਂਕ, ਪ੍ਰੋਮ ਸਵਾਇਆ ਬੈਂਕ ਅਤੇ ਰੋਜ਼ੀਆ ਬੈਂਕ ਸ਼ਾਮਿਲ ਹਨ।
  • ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਸੰਸਦ ਵਿੱਚ ਯੂਕਰੇਨ ਬਾਰੇ ਬਿਆਨ ਵੀ ਦਿੱਤਾ ਹੈ। ਉਨ੍ਹਾਂ ਨੇ ਆਖਿਆ ਕਿ ਸਾਨੂੰ ਨਹੀਂ ਪਤਾ ਆਉਣ ਵਾਲੇ ਦਿਨਾਂ ਵਿੱਚ ਕੀ ਹੋਵੇਗਾ ਪਰ ਰਾਸ਼ਟਰਪਤੀ ਪੁਤਿਨ ਦੇ ਮਨਸੂਬੇ ਜ਼ਰੂਰ ਨਾਕਾਮਯਾਬ ਹੋਣੇ ਚਾਹੀਦੇ ਹਨ।

----------------------------------------------------

ਇਹ ਵੀ ਪੜ੍ਹੋ:

ਭਾਰਤ ਨੇ ਕੀਤੀ ਗੱਲਬਾਤ ਦੀ ਵਕਾਲਤ

ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਯੂਕਰੇਨ ਸੰਕਟ ਉਪਰ ਆਖਿਆ ਕਿ ਭਾਰਤ ਗੱਲਬਾਤ ਦੇ ਰਾਹੀਂ ਸਿੱਟਾ ਕੱਢਣ ਦੇ ਪੱਖ ਵਿੱਚ ਹੈ।

ਰਾਜਨਾਥ ਸਿੰਘ ਨੇ ਆਖਿਆ ਕਿ ਇਲਾਕੇ ਵਿੱਚ ਸ਼ਾਂਤੀ ਸਥਾਪਤ ਹੋਣੀ ਚਾਹੀਦੀ ਹੈ।

ਖ਼ਬਰ ਏਜੰਸੀ ਏਐਨਆਈ ਮੁਤਾਬਕ ਪੱਤਰਕਾਰਾਂ ਨਾਲ ਗੱਲ ਕਰਦੇ ਸਮੇਂ ਰਾਜਨਾਥ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਗੱਲਬਾਤ ਰਾਹੀਂ ਕੋਈ ਨਾ ਕੋਈ ਹਲ ਜ਼ਰੂਰ ਕੱਢਣਗੇ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਰਾਜਨਾਥ ਸਿੰਘ ਨੇ ਭਾਰਤ ਦਾ ਪੱਖ ਦੁਹਰਾਉਂਦੇ ਹੋਏ ਆਖਿਆ ਕਿ ਭਾਰਤ ਹਮੇਸ਼ਾ ਅੰਤਰਰਾਸ਼ਟਰੀ ਪੱਧਰ 'ਤੇ ਸ਼ਾਂਤੀ ਦੇ ਹੱਕ ਵਿੱਚ ਰਿਹਾ ਹੈ।

ਜ਼ਿਕਰਯੋਗ ਹੈ ਕਿ ਭਾਰਤ ਨੇ ਯੂਕਰੇਨ ਸੰਕਟ ਉੱਤੇ ਚੱਲ ਰਹੀ ਬੈਠਕ ਵਿੱਚ ਵੀ ਗੱਲਬਾਤ ਰਾਹੀਂ ਹੱਲ ਕੱਢਣ ਦੀ ਵਕਾਲਤ ਕੀਤੀ ਹੈ।

ਯੂਐਨ ਵਿੱਚ ਭਾਰਤ ਨੇ ਆਖਿਆ ਕਿ ਰੂਸ ਅਤੇ ਯੂਕਰੇਨ ਦੀ ਸਰਹੱਦ ਤੇ ਵਧ ਰਿਹਾ ਤਣਾਅ ਚਿੰਤਾ ਦੀ ਗੱਲ ਹੈ। ਇਨ੍ਹਾਂ ਘਟਨਾਵਾਂ ਨਾਲ ਇਲਾਕੇ ਦੀ ਸ਼ਾਂਤੀ ਅਤੇ ਸੁਰੱਖਿਆ ਉੱਤੇ ਅਸਰ ਪੈ ਸਕਦਾ ਹੈ।

''ਪੁਤਿਨ ਨੇ ਸੰਵਾਦ ਦੀ ਥਾਂ ਟਕਰਾਅ ਦਾ ਰਾਹ ਚੁਣਿਆ''

ਯੂਕੇ ਦੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਰੂਸ ਨੇ ਹਮਲੇ ਦਾ ਸੰਕੇਤ ਦਿੰਦੇ ਹੋਏ ਪਹਿਲਾਂ ਹੀ ਯੂਕਰੇਨ ਵਿੱਚ ਟੈਂਕ ਅਤੇ ਫੌਜ ਭੇਜ ਦਿੱਤੀ ਹੈ।

ਸਾਜਿਦ ਜਾਵਿਦ ਨੇ ਸਕਾਈ ਨਿਊਜ਼ ਨੂੰ ਦੱਸਿਆ, "ਅਸੀਂ ਯੂਰਪ ਵਿੱਚ ਇੱਕ ਬਹੁਤ ਹੀ ਕਾਲੇ ਦਿਨ ਲਈ ਜਾਗ ਰਹੇ ਹਾਂ। ਇਹ ਸਪੱਸ਼ਟ ਹੈ ਕਿ ਅਸੀਂ ਪਹਿਲਾਂ ਹੀ ਦੇਖਿਆ ਹੈ ਅਤੇ ਅੱਜ ਪਤਾ ਲੱਗਾ ਹੈ ਕਿ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਯੂਕਰੇਨ ਦੀ ਪ੍ਰਭੂਸੱਤਾ ਅਤੇ ਇਸਦੀ ਖੇਤਰੀ ਅਖੰਡਤਾ 'ਤੇ ਹਮਲਾ ਕਰਨ ਦਾ ਫੈਸਲਾ ਕੀਤਾ ਹੈ।"

ਯੂਕੇ ਦੇ ਸਿਹਤ ਮੰਤਰੀ ਸਾਜਿਦ ਜਾਵਿਦ ਨੇ ਬੀਬੀਸੀ ਬ੍ਰੇਕਫ਼ਾਸਟ ਨੂੰ ਕਿਹਾ ਹੈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਗੱਲਬਾਤ ਦੀ ਥਾਂ ਟਕਰਾਅ ਨੂੰ ਚੁਣਿਆ ਹੈ।

ਸਾਜਿਦ ਜਾਵਿਦ

ਉਨ੍ਹਾਂ ਕਿਹਾ ਕਿ ਯੂਕੇ ''ਹਮੇਸ਼ਾ ਸੰਵਾਦ ਨੂੰ ਪਹਿਲ ਦੇਵੇਗਾ ਅਤੇ ਗੱਲਬਾਤ ਜਾਰੀ ਰੱਖੇਗਾ ਪਰ ਰਾਸ਼ਟਰਪਤੀ ਪੁਤਿਨ ਦੀ ਕਾਰਵਾਈ ਤੋਂ ਇਹ ਗੱਲ ਸਾਫ਼ ਹੈ ਕਿ ਉਨ੍ਹਾਂ ਸੰਵਾਦ ਦੀ ਥਾਂ ਟਕਰਾਅ ਨੂੰ ਚੁਣਿਆ ਹੈ।''

ਉਨ੍ਹਾਂ ਅੱਗੇ ਕਿਹਾ ਕਿ ਯੂਕੇ ''ਉਨ੍ਹਾਂ ਵਿਅਕਤੀਗਤ ਲੋਕਾਂ, ਕੰਪਨੀਆਂ ਅਤੇ ਕਾਰੋਬਾਰਾਂ ਉੱਤੇ ਪਾਬੰਦੀਆਂ ਲਗਾਏਗਾ ਜੋ ਰੂਸੀ ਸ਼ਾਸਨ ਨਾਲ ਜੁੜੀਆਂ ਹਨ।''

''ਅਸੀਂ ਜਾਣਦੇ ਹਾਂ ਕਿ ਇਹ ਇਸ ਵੇਲੇ ਪੱਛਮੀ ਯੂਰਪ ਲਈ ਅਸਲ ਪ੍ਰੀਖਿਆ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਹ ਯੂਰਪ ਲਈ ਇੱਕ ਵੱਡਾ ਪਲ ਹੈ, ਸਾਡੇ ਸਾਰਿਆਂ ਲਈ ਇੱਕੱਠੇ ਹੋ ਕੇ ਕੰਮ ਕਰਨ ਲਈ ਕਿਉਂਕਿ ਅਸੀਂ ਸਾਰੇ ਯਾਦ ਰੱਖ ਸਕਦੇ ਹਾਂ ਉਦੋਂ ਕੀ ਵਾਪਰਦਾ ਹੈ ਜਦੋਂ ਹਮਲਾਵਰ ਸਜ਼ਾ ਤੋਂ ਮੁਕਤ ਹੋ ਜਾਂਦੇ ਹਨ।''

ਯੂਕਰੇਨ - ਰੂਸ ਸੰਕਟ : ਸੰਯੁਕਤ ਰਾਸ਼ਟਰ ਦੀ ਬੈਠਕ ਵਿੱਚ ਭਾਰਤ ਦਾ ਪ੍ਰਤੀਕਰਮ

ਯੂਕਰੇਨ ਸੰਕਟ ਉੱਤੇ ਚੱਲ ਰਹੀ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਵਿੱਚ ਭਾਰਤ ਨੇ ਕਿਹਾ ਕਿ ਸਾਰੀਆਂ ਧਿਰਾਂ ਧੀਰਜ ਰੱਖਣ।

ਟੀਐਸ ਤਿਰੂਮੂਰਤੀ

ਤਸਵੀਰ ਸਰੋਤ, ts tirumurti

ਤਸਵੀਰ ਕੈਪਸ਼ਨ, ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਪੱਕੇ ਪ੍ਰਤੀਨਿਧੀ ਟੀਐਸ ਤਿਰੂਮੂਰਤੀ

ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਪੱਕੇ ਪ੍ਰਤੀਨਿਧੀ ਟੀਐਸ ਤਿਰੂਮੂਰਤੀ ਨੇ ਕਿਹਾ ਕਿ ਭਾਰਤ ਯੂਕਰੇਨ ਨਾਲ ਜੁੜੀਆਂ ਘਟਨਾਵਾਂ ਉੱਤੇ ਨਜ਼ਰਾਂ ਰੱਖ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਯੂਕਰੇਨ ਦੀਆਂ ਪੂਰਬੀ ਸਰਹੱਦਾਂ ਉੱਤੇ ਚੱਲ ਰਹੀਆਂ ਗਤੀਵਿਧੀਆਂ ਅਤੇ ਰੂਸ ਵੱਲੋਂ ਕੀਤੇ ਗਏ ਐਲਾਨ ਉੱਤੇ ਭਾਰਤ ਦੀ ਨਜ਼ਰ ਹੈ।

ਰੂਸ ਅਤੇ ਯੂਕਰੇਨ ਦੀ ਸਰਹੱਦ ਉੱਤੇ ਵੱਧ ਰਿਹਾ ਤਣਾਅ ਗਹਿਰੀ ਚਿੰਤਾ ਦੀ ਗੱਲ ਹੈ। ਇਨ੍ਹਾਂ ਘਟਨਾਵਾਂ ਨਾਲ ਇਲਾਕੇ ਵਿੱਚ ਸਾਂਤੀ ਅਤੇ ਸੁਰੱਖਿਆ ਉੱਤੇ ਅਸਰ ਪੈ ਸਕਦਾ ਹੈ।

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਟੀਐਸ ਤਿਰੂਮੂਰਤੀ ਨੇ ਭਾਰਤ ਦੇ ਪੱਖ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਸਾਰੇ ਪੱਖ ਇਸ ਮਾਮਲੇ ਵਿੱਚ ਧੀਰਜ ਰੱਖਣ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਮੁਲਕਾਂ ਦੀ ਸੁਰੱਖਿਆ ਅਤੇ ਇਸ ਇਲਾਕੇ (ਯੂਕਰੇਨ) ਵਿੱਚ ਸ਼ਾਂਤੀ ਅਤੇ ਸਥਿਰਤਾ ਲਈ ਤਣਾਅ ਨੂੰ ਤੁਰੰਤ ਘੱਟ ਕਰਨ ਦੀ ਲੋੜ ਹੈ।

ਉਨ੍ਹਾਂ ਨੇ ਕਿਹਾ ਕਿ ਹੱਲ ਸਿਰਫ਼ ਕੂਟਨੀਤਕ ਗੱਲਬਾਤ ਨਾਲ ਹੀ ਹੋ ਸਕਦਾ ਹੈ। ਟੀਐਸ ਤਿਰੂਮੂਰਤੀ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ ਵਿੱਚ ਸੰਬੰਧਿਤ ਪੱਖਾਂ ਨੇ ਜੋ ਪਹਿਲ ਕੀਤੀ ਹੈ, ਤਣਾਅ ਘੱਟ ਕਰਨ ਲਈ ਉਸ ਉੱਤੇ ਸੋਚਣ ਦੀ ਲੋੜ ਹੈ।

ਯੂਕਰੇਨ 'ਚ ਰਹਿੰਦੇ ਭਾਰਤੀਆਂ ਨੂੰ ਲਿਆਉਣ ਲਈ ਵਿਸ਼ੇਸ਼ ਫਲਾਈਟ ਰਵਾਨਾ

ਯੂਕਰੇਨ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਏਅਰ ਇੰਡੀਆ ਦੀ ਇੱਕ ਵਿਸ਼ੇਸ਼ ਫਲਾਈਟ ਰਵਾਨਾ ਹੋ ਗਈ ਹੈ।

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 3

ਪੀਬੀਐੱਨਐੱਸ ਦੀ ਖ਼ਬਰ ਮੁਤਾਬਕ, ਏਅਰ ਇੰਡੀਆ ਭਾਰਤ-ਯੂਕਰੇਨ ਵਿਚਾਲੇ ਤਿੰਨ ਫਲਾਈਟ ਚਲਾਏਗ।

ਇੱਕ ਫਲਾਈਟ ਅੱਜ 22 ਫਰਵਰੀ ਨੂੰ ਜਾ ਚੁੱਕੀ ਹੈ, ਦੂਜੀ ਫਲਾਈਟ 24 ਫਰਵਰੀ ਅਤੇ ਤੀਜੀ 26 ਫਰਵਰੀ ਨੂੰ ਯੂਕਰੇਨ ਜਾਵੇਗੀ।

ਏਅਰ ਇੰਡੀਆ ਦੇ ਹਵਾਲੇ ਨਾਲ ਖ਼ਬਰ ਏਜੰਸੀ ਏਐੱਨਆਈ ਨੇ ਦੱਸਿਆ ਹੈ ਕਿ ਯੂਕਰੇਨ ਤੋਂ ਭਾਰਤ ਆਉਣ ਵਾਲੇ ਨਾਗਰਿਕ ਏਅਰ ਇੰਡੀਆ ਦੇ ਬੁਕਿੰਗ ਆਫ਼ਿਸ, ਵੈੱਬਸਾਈਟ, ਕਾਲ ਸੈਂਟਰ ਜਾਂ ਫ਼ਿਰ ਅਧਿਕਾਰਤ ਟ੍ਰੈਵਲ ਏਜੰਟਸ ਰਾਹੀਂ ਬੁਕਿੰਗ ਕਰਵਾ ਸਕਦੇ ਹਨ।

Skip X post, 4
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 4

ਚੀਨ ਨੇ ਸਾਰੀਆਂ ਧਿਰਾਂ ਨੂੰ ਧੀਰਜ ਰੱਖਣ ਦੀ ਕੀਤੀ ਅਪੀਲ

ਯੂਕਰੇਨ ਵਿੱਚ ਹੋ ਰਹੀਆਂ ਤਾਜ਼ਾ ਸਰਗਰਮੀਆਂ ਉੱਤੇ ਚੀਨ ਨੇ ਸਾਰੀਆਂ ਧਿਰਾਂ ਨੂੰ ਧੀਰਜ ਰੱਖਣ ਦੀ ਅਪੀਲ ਕੀਤੀ ਹੈ।

ਝਾਂਗ ਜੂਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੀਨ ਵੱਲੋਂ ਸੁਰੱਖਿਆ ਪ੍ਰੀਸ਼ਦ ਵਿੱਚ ਮੌਜੂਦ ਰਾਜਦੂਤ ਝਾਂਗ ਜੂਨ

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਬੈਠਕ ਵਿੱਚ ਚੀਨ ਨੇ ਕਿਹਾ ਕਿ ਸਾਰਿਆਂ ਨੂੰ ਧੀਰਜ ਰੱਖਦਿਆਂ ਅੱਗੇ ਦਾ ਸੋਚਣ ਚਾਹੀਦਾ ਹੈ।

ਚੀਨ ਵੱਲੋਂ ਕਿਹਾ ਗਿਆ ਹੈ ਕਿ ਅਜਿਹੀ ਕਿਸੇ ਵੀ ਕਾਰਵਾਈ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜਿਸ ਨਾਲ ਇਹ ਸੰਕਟ ਹੋਰ ਸਖ਼ਤ ਰੂਪ ਲੈ ਲਵੇ।

ਚੀਨ ਵੱਲੋਂ ਸੁਰੱਖਿਆ ਪ੍ਰੀਸ਼ਦ ਵਿੱਚ ਮੌਜੂਦ ਰਾਜਦੂਤ ਝਾਂਗ ਜੂਨ ਨੇ ਕਿਹਾ ਕਿ ਚੀਨ ਰਾਜਨਾਇਕ ਹੱਲ ਲਈ ਕੀਤੀ ਜਾ ਰਹੀ ਹਰ ਕੋਸ਼ਿਸ਼ ਦਾ ਸਮਰਥਨ ਕਰਦਾ ਹੈ।

ਆਸਟ੍ਰੇਲੀਆ ਨੇ ਸਫ਼ਾਰਤਖ਼ਾਨੇ ਦੇ ਸਟਾਫ਼ ਨੂੰ ਯੂਕਰੇਨ ਛੱਡਣ ਨੂੰ ਕਿਹਾ

ਵਿਦੇਸ਼ ਮੰਤਰੀ ਮਾਰੀਸ ਪੇਅਨ ਵੱਲੋਂ ਜਾਰੀ ਬਿਆਨ ਮੁਤਾਬਕ ਆਸਟ੍ਰੇਲੀਆ ਸਫ਼ਾਰਤਖ਼ਾਨੇ ਦੇ ਸਟਾਫ਼ ਅਤੇ ਅਧਿਕਾਰੀਆਂ ਨੂੰ ਯੂਕਰੇਨ ਛੱਡਣ ਨੂੰ ਕਿਹਾ ਗਿਆ ਹੈ।

ਵਿਦੇਸ਼ ਮੰਤਰੀ ਮਾਰੀਸ ਪੇਅਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮਾਰੀਸ ਪੇਅਨ

ਮੰਤਰੀ ਨੇ ਕਿਹਾ ਕਿ ਯੂਕਰੇਨ ਦੇ ਸ਼ਹਿਰ ਲਵੀਵ ਵਿੱਚ ਆਸਟ੍ਰੇਲੀਆ ਦੇ ਸਫ਼ਾਰਤਖ਼ਾਨੇ ਦੇ ਕੰਮ-ਕਾਜ ਆਰਜ਼ੀ ਤੌਰ ਉੱਤੇ ਬੰਦ ਹਨ।

ਸਫ਼ਾਰਤਖ਼ਾਨੇ ਦੇ ਸਟਾਫ਼ ਨੂੰ ਰੋਮਾਨੀਆ ਅਤੇ ਪੂਰਬੀ ਪੋਲੈਂਡ ਵਿੱਚ ਯੂਕਰੇਨ ਛੱਡਣ ਵਾਲੇ ਆਸਟ੍ਰੇਲੀਆਈ ਨਾਗਰਿਕਾਂ ਦੀ ਮਦਦ ਲਈ ਭੇਜਿਆ ਗਿਆ ਹੈ।

ਅਮਰੀਕਾ ਰੂਸ 'ਤੇ ਪਾਬੰਦੀਆਂ ਦਾ ਕਰ ਸਕਦਾ ਹੈ ਐਲਾਨ

ਪੂਰਬੀ ਯੂਕਰੇਨ ਵਿੱਚ ਰੂਸ ਦੀ ਤਾਜ਼ਾ ਸਰਗਰਮੀ ਤੋਂ ਬਾਅਦ ਸੰਯੁਕਤ ਰਾਸ਼ਟਰ ਪ੍ਰੀਸ਼ਦ ਦੀ ਬੈਠਕ ਜਾਰੀ ਹੈ ਅਤੇ ਅਮਰੀਕਾ ਨੇ ਸੰਕੇਤ ਦਿੱਤੇ ਹਨ ਕਿ ਉਹ ਰੂਸ ਉੱਤੇ ਮੰਗਲਵਾਰ (22 ਫਰਵਰੀ) ਨੂੰ ਪਾਬੰਦੀਆਂ ਦਾ ਐਲਾਨ ਕਰ ਸਕਦਾ ਹੈ।

ਜੋਅ ਬਾਇਡਨ

ਤਸਵੀਰ ਸਰੋਤ, Getty Images

ਉਧਰ ਅਮਰੀਕਾ ਰੂਸ ਉੱਤੇ ਹੋਰ ਜ਼ਿਆਦਾ ਪਾਬੰਦੀਆਂ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਦਾ ਐਲਾਨ ਅੱਜ 22 ਫਰਵਰੀ ਨੂੰ ਹੋ ਸਕਦਾ ਹੈ।

ਵ੍ਹਾਈਟ ਹਾਊਸ ਦੀ ਰਿਪੋਰਟ ਮੁਤਾਬਕ, ਮੌਸਕੋ ਦੇ ਨਵੇਂ 'ਹੁਕਮ' ਅਤੇ 'ਕਾਰਵਾਈ' ਦੇ ਜਵਾਬ ਵਿੱਚ ਅਮਰੀਕਾ ਰੂਸ ਉੱਤੇ ਨਵੀਆਂ ਪਾਬੰਦੀਆਂ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ।

ਵ੍ਹਾਈਟ ਹਾਊਸ ਦੇ ਇੱਕ ਬੁਲਾਰੇ ਨੇ ਕਿਹਾ, "ਅਸੀਂ ਉਨ੍ਹਾਂ ਪਾਬੰਦੀਆਂ ਉੱਤੇ ਆਪਣੇ ਸਹਿਯੋਗੀ ਦੇਸ਼ਾਂ ਅਤੇ ਹਿੱਸੇਦਾਰਾਂ ਨਾਲ ਰਾਬਤੇ ਵਿੱਚ ਹਾਂ ਅਤੇ ਆਪਸੀ ਗੱਲਬਾਤ ਕਰ ਰਹੇ ਹਨ।"

ਉਮੀਦ ਜਤਾਈ ਜਾ ਰਹੀ ਹੈ ਕਿ ਇਹ ਪਾਬੰਦੀਆਂ ਵਿੱਤੀ ਹੋ ਸਕਦੀਆਂ ਹਨ।

ਵ੍ਹਾਈਟ ਹਾਊਸ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਬਾਇਡਨ ਜਲਦੀ ਹੀ ਇੱਕ ਹੁਕਮ ਜਾਰੀ ਕਰਨਗੇ ਜੋ ਅਮਰੀਕੀ ਨਾਗਰਿਕਾਂ ਨੂੰ ਯੂਕਰੇਨ ਦੇ ਦੋਨੇਤਸਕ ਅਤੇ ਲੁਹਾਂਸਕ ਖੇਤਰਾਂ ਵਿੱਚ ਨਵੇਂ ਨਿਵੇਸ਼ ਅਤੇ ਵਪਾਰ ਕਰਨ ਤੋਂ ਬੈਨ ਕਰੇਗਾ।

ਸੰਯੁਕਤ ਰਾਸ਼ਟਰ 'ਚ ਅਮਰੀਕਾ ਨੇ ਕਿਹਾ ਕਿ ਪੁਤਿਨ ਨੇ ਮਿੰਸਕ ਸਮਝੌਤੇ ਦੀਆਂ ਧੱਜੀਆਂ ਉੜਾਈਆਂ

ਲੁਹਾਂਸਕ ਅਤੇ ਦੋਨੇਤਸਕ ਨੂੰ ਰੂਸ ਨੇ ਸੁਤੰਤਰ ਖ਼ੇਤਰ ਐਲਾਨ ਦਿੱਤਾ ਹੈ। ਉਸ ਤੋਂ ਬਾਅਦ ਯੂਕਰੇਨ ਸੰਕਟ ਹੋਰ ਗਹਿਰਾਇਆ ਹੈ। ਇਸੇ ਉੱਤੇ ਵਿਚਾਰ ਕਰਨ ਲਈ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੀ ਐਮਰਜੈਂਸੀ ਬੈਠਕ ਨਿਊਯਾਰਕ ਵਿੱਚ ਚੱਲ ਰਹੀ ਹੈ।

ਲਿੰਡਾ ਥੌਮਸ

ਤਸਵੀਰ ਸਰੋਤ, Reuters

ਯੂਐੱਨ ਵਿੱਚ ਅਮਰੀਕੀ ਰਾਜਦੂਤ ਲਿੰਡਾ ਥੌਮਸ ਨੇ ਪੂਰਬੀ ਯੂਕਰੇਨ ਵਿੱਚ ਵਿਦਰੋਹੀਆਂ ਦੇ ਕਬਜ਼ੇ ਵਾਲੇ ਦੋ ਇਲਾਕਿਆਂ ਨੂੰ ਰੂਸ ਵੱਲੋਂ ਮਾਨਤਾ ਦੇਣ ਦੀ ਨਿੰਦਾ ਕੀਤੀ ਅਤੇ ਚੇਤਾਇਆ ਕਿ ਇਸ ਦੇ ਨਤੀਜੇ ਪੂਰੇ ਯੂਕਰੇਨ, ਯੂਰਪ ਅਤੇ ਦੁਨੀਆਂ ਨੂੰ ਭੁਗਤਣੇ ਪੈਣਗੇ।

ਲਿੰਡਾ ਨੇ ਕਿਹਾ ਕਿ ਜੇ ਰੂਸ ਹਮਲਾ ਕਰਦਾ ਹੈ ਤਾਂ ਉਸ ਦੇ ਲੋਕਾਂ 'ਤੇ ਇਸ ਦਾ ਕਾਫ਼ੀ ਵੱਡਾ ਅਸਰ ਹੋ ਸਕਦਾ ਹੈ। ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ, ਲਿੰਡਾ ਥੌਮਸ ਨੇ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਮਿੰਸਕ ਸਮਝੌਤੇ ਦੀਆਂ ਧੱਜੀਆਂ ਉੜਾਈਆਂ ਹਨ ਅਤੇ ਅਮਰੀਕਾ ਨੂੰ ਨਹੀਂ ਲੱਗਦਾ ਕਿ ਰੂਸ ਇੱਥੇ ਹੀ ਰੁਕੇਗਾ।

ਏਸ਼ੀਆਈ ਸ਼ੇਅਰ ਬਾਜ਼ਾਰ ਉੱਤੇ ਅਸਰ

ਯੂਕਰੇਨ-ਰੂਸ ਵਿਚਾਲੇ ਵੱਧਦੇ ਤਣਾਅ ਦਰਮਿਆਨ ਏਸ਼ੀਆਈ ਸ਼ੇਅਰ ਬਾਜ਼ਾਰ ਵਿੱਚ ਵੱਡੀ ਗਿਰਾਵਟ ਆਈ ਹੈ। ਇਸ ਨਾਲ ਇੱਕ ਵਾਰ ਮੰਦੀ ਤੋ ਉੱਭਰਦੀ ਅਰਵਿਵਥਾਵਾਂ ਨੂੰ ਝਟਕਾ ਲੱਗ ਸਕਦਾ ਹੈ।

ਸ਼ੇਅਰ ਬਾਜ਼ਾਰ

ਤਸਵੀਰ ਸਰੋਤ, Getty Images

ਬੀਬੀਸੀ ਦੀ ਏਸ਼ੀਆ ਬਿਜ਼ਨਸ ਪੱਤਰਕਾਰ ਮਾਰੀਕੋ ਓਈ ਦੀ ਰਿਪੋਰਟ ਮੁਤਾਬਕ ਰੂਸੀ ਰਾਸ਼ਟਰਪਤੀ ਪੁਤਿਨ ਦੇ ਪੂਰਬੀ ਯੂਕਰੇਨ ਵਿੱਚ ਫ਼ੌਜੀ ਦਾਖਲੇ ਦੇ ਫ਼ੈਸਲੇ ਦੇ ਨਾਲ ਹੀ ਏਸ਼ੀਆ ਦੀਆਂ ਸਾਰੀਆਂ ਸਟੌਕ ਮਾਰਕਿਟ (ਸ਼ੇਅਰ ਬਾਜ਼ਾਰ) ਹੇਠਲੇ ਪੱਧਰ ਉੱਤੇ ਖੁੱਲ੍ਹੇ।

ਇਨ੍ਹਾਂ ਵਿੱਚ ਜਾਪਾਨ, ਆਸਟ੍ਰੇਲੀਆ, ਦੱਖਣੀ ਕੋਰੀਆ ਅਤੇ ਹਾਂਗ-ਕਾਂਗ ਦੇ ਸ਼ੇਅਰ ਬਾਜ਼ਾਰ ਸ਼ਾਮਲ ਹਨ।

ਇਸ ਤਰ੍ਹਾਂ ਦੇ ਸੰਕਟ ਵਿਚਾਲੇ, ਪੈਸਾ ਲਗਾਉਣ ਵਾਲੇ ਲੋਕ ਸ਼ੇਅਰ ਬਾਜ਼ਾਰ ਦੀ ਥਾਂ ਜਾਪਾਨੀ ਯੀਨ ਜਾਂ ਸੋਨੇ ਵਿੱਚ ਪੈਸਾ ਲਗਾ ਰਹੇ ਹਨ।

ਇਸੇ ਦਰਮਿਆਨ ਕੇਲ ਦੀ ਕੀਮਤਾਂ ਵਿੱਚ ਵਾਧਾ ਹੋਇਆ ਕਿਉਂਕਿ ਕਾਰੋਬਾਰੀਆਂ ਨੂੰ ਇਸ ਦੀ ਸਪਲਾਈ ਦੀ ਚਿੰਤਾ ਹੈ।

'ਆਧੁਨਿਕ ਯੂਕਰੇਨ ਦਾ ਸਰੂਪ ਰੂਸ ਦਾ ਬਣਾਇਆ ਹੋਇਆ'

ਰੂਸ ਦੇ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਯੂਕਰੇਨ ਦਾ ਇੱਕ ਅਸਲ ਰਾਸ਼ਟਰ ਹੋਣ ਦਾ ਕੋਈ ਇਤਿਹਾਸ ਨਹੀਂ ਹੈ ਅਤੇ ਆਧੁਨਿਕ ਯੂਕਰੇਨ ਦਾ ਜੋ ਸਰੂਪ ਹੈ ਉਹ ਰੂਸ ਦਾ ਬਣਾਇਆ ਹੋਇਆ ਹੈ।

ਯੂਕਰੇਨ ਨੂੰ ਨਾਟੋ ਵਿੱਚ ਸ਼ਾਮਲ ਕਰਨ ਦੀ ਗੱਲ ਦਾ ਜ਼ਿਕਰ ਕਰਦਿਆਂ ਪੁਤਿਨ ਨੇ ਇਸ ਨੂੰ ਰੂਸ ਦੀ ਸੁਰੱਖਿਆ ਨੂੰ ਸਿੱਧੇ ਤੌਰ 'ਤੇ ਖ਼ਤਰਾ ਪਹੁੰਚਾਉਣ ਦੇ ਕਦਮ ਵਜੋਂ ਪਰਭਾਸ਼ਿਤ ਕੀਤਾ।

ਪੁਤਿਨ ਤੇ ਬਾਇਡਨ

ਤਸਵੀਰ ਸਰੋਤ, Getty Images

ਆਪਣੇ ਸੰਬੋਧਨ ਵਿੱਚ ਉਨ੍ਹਾਂ ਇੱਕ ਵਾਰ ਫ਼ਿਰ ਇਹ ਗੱਲ ਕਹੀ ਕਿ ਨਾਟੋ ਨੇ ਰੂਸ ਦੀ ਸੁਰੱਖਿਆ ਚਿੰਤਾਵਾਂ ਦੀ ਅਣਦੇਖੀ ਕੀਤੀ ਹੈ।

ਸੰਬੋਧਨ ਨੂੰ ਖ਼ਤਮ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਰੂਸ ਵਿਦਰੋਹੀਆਂ ਦੇ ਕਬਜ਼ੇ ਵਾਲੇ ਖ਼ੇਤਰਾਂ ਨੂੰ ਮਾਨਤਾ ਦੇਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਚੇਤਾਵਨੀ ਵੀ ਦਿੱਤੀ ਕਿ ਯੂਕਰੇਨ ਨੂੰ ਵਿਦਰੋਹੀ ਠਿਕਾਣਿਆਂ ਉੱਤੇ ਹਮਲੇ ਕਰਨੇ ਬੰਦ ਕਰ ਦੇਣੇ ਚਾਹੀਦੇ ਹਨ, ਨਹੀਂ ਤਾਂ ਇਸ ਦੇ ਨਤੀਜੇ ਭੁਗਤਣੇ ਪੈਣਗੇ।

ਸੰਬੋਧਨ ਤੋਂ ਬਾਅਦ ਉਨ੍ਹਾਂ ਨੇ ਵਿਦਰੋਹੀਆਂ ਨੂੰ ਮਾਨਤਾ ਦੇਣ ਵਾਲੇ ਕਾਗਜ਼ਾਂ 'ਤੇ ਦਸਤਖ਼ਤ ਕੀਤੇ। ਇਸ ਮੁਤਾਬਕ ਰੂਸੀ ਫੌਜਾਂ ਇਨ੍ਹਾਂ ਖੇਤਰਾਂ ਵਿੱਚ ਕੰਮ ਕਰਨਗੀਆਂ।

ਹਾਲਾਂਕਿ ਇਹ ਬਹੁਤਾ ਸਪੱਸ਼ਟ ਨਹੀਂ ਹੈ ਕਿ ਇਸ ਦੇ ਮਾਅਨੇ ਕੀ ਹੋਣਗੇ ਪਰ ਯੂਕਰੇਨ ਅਤੇ ਰੂਸ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਦਸਤਾਵੇਜ਼ਾਂ ਉੱਤੇ ਦਸਤਖ਼ਤ ਦੇ ਨਾਲ ਹੀ ਪੁਤਿਨ ਹੁਣ ਅਧਿਕਾਰਿਤ ਤੌਰ ਉੱਤੇ ਯੂਕਰੇਨ ਦੇ ਵਿਦਰੋਹੀ ਕਬਜ਼ੇ ਵਾਲੇ ਇਲਾਕਿਆਂ ਵਿੱਚ ਰੂਸੀ ਫੌਜ ਭੇਜ ਸਕਦੇ ਹਨ।

ਰੂਸ ਦਾ ਯੂਕਰੇਨ ਨਾਲ ਤਣਾਅ ਕਿਉਂ?

16,376,870 ਖੇਤਰਫਲ ਵਾਲਾ ਰੂਸ ਯਾਨਿ ਕਿ ਦੁਨੀਆ ਦੇ ਖੇਤਰਫਲ ਦਾ 11 % ਹਿੱਸੇ ਵਾਲਾ ਦੇਸ ਹੈ। ਜਦੋਂਕਿ ਯੂਕਰੇਨ ਇਸ ਦੇ ਮੁਕਾਬਲੇ ਬੇਹੱਦ ਛੋਟਾ ਹੈ। ਯੂਕਰੇਨ ਦਾ ਖੇਤਰਫਲ 5,79,320 ਹੈ ਜੋ ਕਿ ਦੁਨੀਆ ਦੇ ਖੇਤਰਫਲ ਦਾ 0.38% ਹੈ, ਤਾਂ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ 10.6 ਗੁਣਾ ਛੋਟੇ ਦੇਸ ਯੂਕਰੇਨ ਦੇ ਨਾਲ ਲੜਨ ਦੇ ਕੰਢੇ 'ਤੇ ਕਿਉਂ ਹੈ ਰੂਸ?

ਰੂਸ

ਤਸਵੀਰ ਸਰੋਤ, Getty Images

ਕ੍ਰੀਮੀਆ ਦੇ ਨੇੜੇ ਸਮੁੰਦਰ ਵਿੱਚ ਰੂਸ ਨੇ 2014 ਵਿੱਚ ਕਬਜ਼ਾ ਕੀਤਾ ਸੀ। ਮੌਜੂਦਾ ਤਣਾਅ ਕ੍ਰੀਮੀਆ ਅਤੇ ਰੂਸ ਵਿਚਾਲੇ ਪੈਣ ਵਾਲੇ 'ਕਰਚ ਸਟਰੇਟ' ਨੂੰ ਲੈ ਕੇ ਹੈ ਜੋ ਇੱਕ ਤੰਗ ਜਲਮਾਰਗ ਹੈ।

ਲੜਾਈ ਤੋਂ ਬਾਅਦ ਰੂਸ ਨੇ 'ਕਰਚ ਸਟਰੇਟ' ਦੇ ਅਹਿਮ ਰਾਹ 'ਤੇ ਆਪਣੇ ਟੈਂਕਰ ਖੜ੍ਹੇ ਕਰਕੇ ਪਾਣੀ ਦੇ ਰਾਹ ਨੂੰ ਬੰਦ ਕਰ ਦਿੱਤਾ।

ਯੂਕਰੇਨ ਨੇ ਇਸ ਨੂੰ ਰੂਸ ਦੀ ਹਮਲਾਵਰ ਹਰਕਤ ਕਰਾਰ ਦਿੱਤਾ। ਹਾਲਾਂਕਿ ਰੂਸ ਦਾ ਕਹਿਣਾ ਸੀ ਕਿ ਇਹ ਬੇੜੀਆਂ ਗੈਰ-ਕਾਨੂੰਨੀ ਤਰੀਕੇ ਨਾਲ ਉਨ੍ਹਾਂ ਦੀ ਸਰਹੱਦ ਵਿੱਚ ਆ ਗਈਆਂ ਸਨ। ਯੂਕਰੇਨ ਦਾ ਕਹਿਣਾ ਹੈ ਕਿ ਉਸ ਨੇ ਰੂਸ ਨੂੰ ਇਸ ਬਾਰੇ ਪਹਿਲਾਂ ਤੋਂ ਜਾਣਕਾਰੀ ਦਿੱਤੀ ਹੈ।

ਸਾਲ 2003 ਵਿੱਚ ਰੂਸ ਅਤੇ ਯੂਕਰੇਨ ਵਿਚਾਲੇ ਇੱਕ ਸਮਝੌਤਾ ਹੋਇਆ ਸੀ, ਜਿਸ ਦੇ ਤਹਿਤ ਕਰਚ ਦੇ ਤੰਗ ਸਮੁੰਦਰੀ ਰਾਹ ਅਤੇ ਅਜ਼ੋਵ ਸਮੁੰਦਰ ਵਿਚਾਲੇ ਜਲ ਸਰਹੱਦਾਂ ਵੰਡ ਦਿੱਤੀਆਂ ਗਈਆਂ ਸਨ।

ਸਾਲ 2014 ਦੇ ਮਾਰਚ ਮਹੀਨੇ ਵਿੱਚ ਯੂਕਰੇਨੀਅਨ ਖੇਤਰ ਕ੍ਰੀਮੀਆ ’ਤੇ ਰੂਸ ਨੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਯੂਕਰੇਨ ਅਤੇ ਰੂਸ ਵਿਚਾਲੇ ਰਿਸ਼ਤੇ ਤਿੱਖੇ ਰਹੇ ਹਨ।

ਯੂਕਰੇਨ ਰੂਸ ਸੰਕਟ

ਤਸਵੀਰ ਸਰੋਤ, RUSSIAN DEFENCE MINISTRY

ਯੂਐੱਨ ਦਾ ਕਹਿਣਾ ਹੈ ਕਿ ਇਸ ਸੰਘਰਸ਼ ਕਾਰਨ ਦੋਨਿਯੇਤਸਕ ਅਤੇ ਲੁਹਾਨਸਕ ਇਲਾਕੇ ਵਿੱਚ ਹੁਣ ਤੱਕ ਦੱਸ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਹਨ।

ਯੂਕਰੇਨ ਰੂਸ 'ਤੇ ਆਪਣੇ ਪੂਰਬੀ ਖੇਤਰ ਵਿੱਚ ਫੌਜ ਭੇਜ ਕੇ ਵੱਖਵਾਦੀਆਂ ਨੂੰ ਤਿਆਰ ਕਰਨ ਦਾ ਇਲਜ਼ਾਮ ਲਾਉਂਦਾ ਰਿਹਾ ਹੈ। ਰੂਸ ਇਸ ਇਲਜ਼ਾਮ ਦਾ ਖੰਡਨ ਕਰਦਾ ਹੈ ਪਰ ਇਹ ਮਨਜ਼ੂਰ ਕਰਦਾ ਹੈ ਕਿ ਰੂਸੀ ਸਵੈਸੇਵਕ ਬਾਗੀਆਂ ਦੀ ਮਦਦ ਕਰ ਰਿਹਾ ਹੈ।

ਰੂਸ ਅਤੇ ਕ੍ਰੀਮੀਆ ਸਮੁੰਦਰ ਦੇ ਰਾਹ ਤੋਂ ਇੱਕ-ਦੂਜੇ ਨਾਲ ਜੁੜੇ ਹੋਏ ਹਨ ਅਤੇ ਇਸ ਕਾਰਨ ਦੋਹਾਂ ਲਈ ਕਰਚ ਜਲਮਾਰਗ ਬੇਹੱਦ ਅਹਿਮ ਹੈ। ਹਾਲ ਦੇ ਸਾਲਾਂ ਵਿੱਚ ਰੂਸ ਇਸ ਰਾਹ ਤੋਂ ਲੰਘਣ ਵਾਲੇ ਯੂਕਰੇਨੀਆਈ ਜਹਾਜ਼ਾਂ ਦੀ ਜਾਂਚ ਕਰਦਾ ਰਿਹਾ ਹੈ।

ਰੂਸ ਦੀ ਦਲੀਲ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਇਹ ਜ਼ਰੂਰੀ ਹੈ। ਯੂਕਰੇਨ ਦੇ ਰਾਸ਼ਟਰਪਤੀ ਪੈਟਰੋ ਪੋਰਸੈਨਕੋ ਇਸ ਦਲੀਲ ਨੂੰ ਖਾਰਿਜ ਕਰਦੇ ਹਨ ਅਤੇ ਕਹਿੰਦੇ ਹਨ ਕਿ ਇਸ ਕਾਰਨ ਉਨ੍ਹਾਂ ਦੇ ਦੇਸ ਦੀ ਵਿੱਤੀ ਹਾਲਤ 'ਤੇ ਨਕਾਰਾਤਮਕ ਅਸਰ ਪਿਆ ਹੈ।

ਦੋਹਾਂ ਵਿਚਾਲੇ ਵਿਵਾਦ ਕੋਲਡ ਵਾਰ ਤੋਂ ਬਾਅਦ 2014 ਵਿੱਚ ਸ਼ੁਰੂ ਹੋਇਆ। ਰੂਸੀ ਸਮਰਥਨ ਹਾਸਿਲ ਯੂਕਰੇਨੀਆਈ ਰਾਸ਼ਟਰਪਤੀ ਵਿਕਟਰ ਯਾਨੁਕੋਵਿਚ ਦੇ ਖਿਲਾਫ਼ ਦੇਸ ਦੀ ਰਾਜਧਾਨੀ ਕੀਵ ਵਿੱਚ ਹਿੰਸਕ ਮੁਜ਼ਾਹਰੇ ਹੋਏ।

ਇਸ ਤੋਂ ਬਾਅਦ ਰੂਸ ਸਮਰਥਿਤ ਫੌਜ ਨੇ ਕ੍ਰੀਮੀਆਈ ਪ੍ਰਾਇਦੀਪ 'ਤੇ ਕਬਜ਼ਾ ਕਰ ਲਿਆ। ਕ੍ਰੀਮੀਆ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਰੂਸੀ ਭਾਸ਼ੀ ਹਨ ਅਤੇ ਇਸ ਕਾਰਨ ਰੂਸ ਦੇ ਨਾਲ ਜਾਨ ਜਾਂ ਨਾ ਜਾਨ ਦੇ ਮੁੱਦੇ 'ਤੇ ਹੋਏ ਰੈਫਰੈਂਡਮ ਵਿੱਚ ਨਤੀਜਾ ਰੂਸ ਦੇ ਪੱਖ ਵਿੱਚ ਨਿਕਲਿਆ। ਇਸ ਰੈਫ਼ਰੈਂਡਮ ਨੂੰ ਯੂਕਰੇਨ ਨੇ ਖਾਰਜ ਕਰ ਦਿੱਤਾ ਅਤੇ ਪੱਛਮੀ ਦੇਸਾਂ ਨੇ ਇਸ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ।

ਪਰ ਕ੍ਰੀਮੀਆ 'ਤੇ ਅਸਲ ਵਿਵਾਦ ਦਾ ਬੀਜ ਤਾਂ 1783 ਵਿੱਚ ਹੀ ਪੈ ਗਿਆ ਸੀ ਜਦੋਂ ਮਹਾਰਾਣੀ ਕੈਥਰੀਨ (ਰੂਸ ਦੀ ਰਾਣੀ ਯੇਕਾਤੇਰੀਨਾ ਅਲੇਕਜੀਵਨਾ) ਨੇ ਇਸ ਪ੍ਰਾਇਦੀਪ ਉੱਤੇ ਕਬਜ਼ਾ ਕਰ ਲਿਆ ਸੀ। 1954 ਤੱਕ ਇਹ ਰੂਸ ਦਾ ਹਿੱਸਾ ਬਣਿਆ ਰਿਹਾ ਜਿਸ ਤੋਂ ਬਾਅਦ ਸੋਵੀਅਤ ਆਗੂ ਨਿਕਿਤਾ ਖੁਸ਼ਚੇਵ ਨੇ ਇਸ ਨੂੰ ਯੂਕਰੇਨ ਨੂੰ ਸੌਂਪ ਦਿੱਤਾ।

ਯੂਕਰੇਨ ਰੂਸ ਸੰਕਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕ੍ਰੀਮੀਆ ਵਿੱਚ ਰੂਸੀ ਫ਼ੌਜਾਂ ਪਹਿਲਾਂ ਤੋਂ ਹੀ ਯੁੱਧ ਅਭਿਆਸ ਕਰ ਰਹੀਆਂ ਹਨ

ਕ੍ਰੀਮੀਆ ਦੇ ਇਲਾਕੇ ਵਿੱਚ ਜ਼ਿਆਦਾਤਰ ਆਬਾਦੀ ਰੂਸੀ ਹੈ ਜਦੋਂਕਿ ਇੱਥੇ ਯੂਕਰੇਨੀਅਨ ਅਤੇ ਹੋਰ ਕ੍ਰੀਮੀਆਈ ਘੱਟ ਗਿਣਤੀ ਵੀ ਰਹਿੰਦੇ ਹਨ।

ਕ੍ਰੀਮੀਆ ਕੁਝ ਦੇਰ ਤੱਕ ਨਾਜ਼ੀਆਂ ਦੇ ਕਬਜ਼ੇ ਵਿੱਚ ਵੀ ਰਿਹਾ। 1940 ਵਿੱਚ ਰੂਸ ਦੇ ਬੋਲਸ਼ੇਵਿਕ ਕ੍ਰਾਂਤੀ ਤੋਂ ਬਾਅਦ ਇੱਥੇ ਕੁਝ ਸਮੇਂ ਲਈ ਨਾਜ਼ੀਆਂ ਦਾ ਕਬਜਾ ਰਿਹਾ ਸੀ।

ਕਾਲੇ ਸਮੁੰਦਰ ਵਿੱਚ ਬੇਹੱਦ ਅਹਿਮ ਬੰਦਰਗਾਹ ਹੈ ਸੇਵਾਸਟੋਪਲ ਜੋ ਕ੍ਰੀਮੀਆਈ ਪ੍ਰਾਇਦੀਪ 'ਤੇ ਹੈ। ਇੱਥੇ 1783 ਤੋਂ ਜਲਸੈਨਾ ਤਾਇਨਾਤ ਹੈ। ਸੋਵੀਅਤ ਰੂਸ ਦੀ ਵੰਡ ਤੋਂ ਬਾਅਦ ਇੱਥੇ ਤਾਇਨਾਤ ਜਲਸੈਨਾ ਨੂੰ ਯੂਕਰੇਨ ਅਤੇ ਰੂਸ ਵਿਚਾਲੇ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਸੀ।

ਇੱਥੇ ਮੌਜੂਦ ਰੂਸੀ ਫੌਜ ਵੀ ਦੋਹਾਂ ਵਿਚਾਲੇ ਤਣਾਅ ਦਾ ਕੇਂਦਰ ਰਹੀ ਹੈ। ਦੋਹਾਂ ਵਿਚਾਲੇ ਸਹਿਮਤੀ ਬਣੀ ਕਿ 2017 ਤੱਕ ਰੂਸੀ ਫੌਜ ਉੱਥੇ ਹੋਵੇਗੀ।

ਪਰ 2010 ਵਿੱਚ ਰੂਸੀ ਸਮਰਥਨ ਹਾਸਿਲ ਕਰਕੇ ਰਾਸ਼ਟਰਪਤੀ ਵਿਕਟਰ ਯਾਨੁਰੋਵਿਚ ਦੀ ਜਿੱਤ ਤੋਂ ਬਾਅਦ ਰੂਸ ਤੋਂ ਸਸਤੇ ਭਾਅ ਵਿੱਚ ਕੱਚੇ ਤੇਲ ਦੇ ਬਦਲੇ ਯੂਕਰੇਨ ਇਸ ਸਮਝੌਤੇ ਨੂੰ ਹੋਰ 25 ਸਾਲਾਂ ਤੱਕ ਅੱਗੇ ਵਧਾਉਣ ਲਈ ਤਿਆਰ ਹੋ ਗਿਆ ਸੀ।

ਪੁਤਿਨ ਕੀ ਚਾਹੁੰਦੇ ਹਨ?

ਰੂਸ ਨੇ ਕਿਹਾ ਹੈ ਕਿ ਇਹ ਨਾਟੋ ਨਾਲ ਆਪਣੇ ਰਿਸ਼ਤਿਆਂ ਨੂੰ ਸੁਧਾਰਨ ਲਈ "ਸੱਚਾਈ ਦਾ ਪਲ" ਹੈ ਅਤੇ ਤਿੰਨ ਮੰਗਾਂ ਨੂੰ ਉਜਾਗਰ ਕੀਤਾ ਹੈ।

ਪਹਿਲਾਂ, ਉਹ ਕਾਨੂੰਨੀ ਤੌਰ 'ਤੇ ਬੰਧਨ ਵਾਲਾ ਵਾਅਦਾ ਚਾਹੁੰਦਾ ਹੈ ਕਿ ਨਾਟੋ ਹੋਰ ਅੱਗੇ ਨਹੀਂ ਵਧੇਗਾ।

ਪੁਤਿਨ

ਤਸਵੀਰ ਸਰੋਤ, Getty Images

ਉਪ ਵਿਦੇਸ਼ ਮੰਤਰੀ ਸਰਗੇਈ ਰਿਆਬਕੋਵ ਨੇ ਕਿਹਾ, "ਸਾਡੇ ਲਈ ਇਹ ਯਕੀਨੀ ਬਣਾਉਣਾ ਪੂਰੀ ਤਰ੍ਹਾਂ ਲਾਜ਼ਮੀ ਹੈ ਕਿ ਯੂਕਰੇਨ ਕਦੇ ਵੀ ਨਾਟੋ ਦਾ ਮੈਂਬਰ ਨਾ ਬਣੇ।"

ਪੁਤਿਨ ਨੇ ਸ਼ਿਕਾਇਤ ਕੀਤੀ ਹੈ ਕਿ ਰੂਸ ਕੋਲ "ਪਿੱਛੇ ਹਟਣ ਲਈ ਰਾਹ ਨਹੀਂ ਹੈ। ਕੀ ਤੁਹਾਨੂੰ ਲਗਦਾ ਹੈ ਕਿ ਅਸੀਂ ਵਿਹਲੇ ਬੈਠੇ ਰਹਾਂਗੇ?"

ਉਨ੍ਹਾਂ ਦੀਆਂ ਹੋਰ ਮੁੱਖ ਮੰਗਾਂ ਇਹ ਹਨ ਕਿ ਨਾਟੋ "ਰੂਸ ਦੀਆਂ ਸਰਹੱਦਾਂ ਦੇ ਨੇੜੇ ਹਮਲਾ ਕਰਨ ਵਾਲੇ ਹਥਿਆਰ" ਤਾਇਨਾਤ ਨਾ ਕਰੇ ਅਤੇ ਇਹ 1997 ਤੋਂ ਗਠਜੋੜ ਵਿੱਚ ਸ਼ਾਮਲ ਹੋਏ ਮੈਂਬਰ ਦੇਸ਼ਾਂ ਦੀਆਂ ਫੌਜਾਂ ਅਤੇ ਫੌਜੀ ਬੁਨਿਆਦੀ ਢਾਂਚੇ ਨੂੰ ਹਟਾਵੇ।

ਭਾਵ ਮੱਧ ਯੂਰਪ, ਪੂਰਬੀ ਯੂਰਪ ਅਤੇ ਬਾਲਟਿਕ ਦੇਸ਼। ਅਸਲ ਵਿੱਚ ਰੂਸ ਚਾਹੁੰਦਾ ਹੈ ਕਿ ਨਾਟੋ ਆਪਣੀਆਂ 1997 ਤੋਂ ਪਹਿਲਾਂ ਦੀਆਂ ਸਰਹੱਦਾਂ 'ਤੇ ਵਾਪਸ ਆ ਜਾਵੇ।

ਨਾਟੋ ਕੀ ਕਹਿੰਦਾ ਹੈ?

ਨਾਟੋ ਨਵੇਂ ਮੈਂਬਰਾਂ ਲਈ ਖੁੱਲ੍ਹੇ ਦਰਵਾਜ਼ੇ ਦੀ ਨੀਤੀ ਵਾਲਾ ਇੱਕ ਰੱਖਿਆਤਮਕ ਗਠਜੋੜ ਹੈ ਅਤੇ ਇਸ ਦੇ 30 ਮੈਂਬਰ ਸੂਬਿਆਂ ਨੂੰ ਯਕੀਨ ਹੈ ਕਿ ਉਹ ਪਿੱਛੇ ਨਹੀਂ ਹਟਣਗੇ।

ਭਾਵੇਂ ਯੂਕਰੇਨ ਨਾਟੋ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ, ਪਰ ਥੋੜ੍ਹੇ ਸਮੇਂ ਵਿੱਚ ਅਜਿਹਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ, ਜਿਵੇਂ ਕਿ ਜਰਮਨ ਚਾਂਸਲਰ ਨੇ ਸਪੱਸ਼ਟ ਕੀਤਾ ਹੈ।

ਹਾਲਾਂਕਿ, ਰਾਸ਼ਟਰਪਤੀ ਪੁਤਿਨ ਦੀਆਂ ਨਜ਼ਰਾਂ ਵਿੱਚ ਪੱਛਮ ਦੇਸ਼ਾਂ ਨੇ 1990 ਵਿੱਚ ਵਾਅਦਾ ਕੀਤਾ ਸੀ ਕਿ ਨਾਟੋ "ਪੂਰਬ ਵੱਲ ਇੱਕ ਇੰਚ" ਦਾ ਵਿਸਥਾਰ ਨਹੀਂ ਕਰੇਗਾ, ਪਰ ਫਿਰ ਵੀ ਅਜਿਹਾ ਕੀਤਾ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

ISWOTY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)