You’re viewing a text-only version of this website that uses less data. View the main version of the website including all images and videos.
ਯੂਕਰੇਨ ਰੂਸ ਸੰਕਟ- ਉਹ 3 ਰਸਤੇ ਜਿੱਥੋਂ ਰੂਸ ਯੂਕਰੇਨ 'ਤੇ ਚੜ੍ਹਾਈ ਕਰ ਸਕਦਾ ਹੈ
- ਲੇਖਕ, ਡੇਵਿਡ ਬਰਾਊਨ
- ਰੋਲ, ਨਿਰਦੇਸ਼ਕ, ਓਈਸੀਡੀ
ਰੂਸ ਲਗਾਤਾਰ ਕਹਿ ਰਿਹਾ ਹੈ ਕਿ ਉਹ ਯੂਕਰੇਨ ਉੱਪਰ ਹਮਲਾ ਕਰਨ ਦੀ ਵਿਉਂਤ ਨਹੀ ਬਣਾ ਰਿਹਾ ਜਦਕਿ ਅਮਰੀਕਾ ਤੇ ਬਰਤਾਨੀਆ ਲਗਾਤਾਰ ਕਹਿ ਰਹੇ ਹਨ ਕਿ ''ਹਮਲਾ ਕਿਸੇ ਵੀ ਸਮੇਂ ਹੋ ਸਕਦਾ ਹੈ''।
ਮੰਗਲਵਾਰ ਨੂੰ ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਕਿਹਾ ਅਸੀਂ ਸੋਚਦੇ ਹਾਂ, ਉਨ੍ਹਾਂ ਨੇ ਵੱਡੀ ਤਿਆਰੀ ਕਰਨ ਲਈ ਹੈ।
ਉਨ੍ਹਾਂ ਨੇ ਕਿਹਾ, ''ਹਰ ਕੋਈ ਦੇਖ ਸਕਦਾ ਹੈ ਕਿ ਸੰਭਾਵੀ ਰੂਟ ਕੀ ਹੋ ਸਕਦੇ ਹਨ।''
ਫ਼ੌਜੀ ਵਿਸ਼ਲੇਸ਼ਕਾਂ ਦੀ ਰਾਇ ਹੈ ਕਿ ਰੂਸ ਨੇ ਯੂਕਰੇਨ ਦੀ ਸਰਹੱਦ ਉੱਪਰ 1,90,000 ਨਫ਼ਰੀ ਤੈਨਾਤ ਕੀਤੀ ਹੋਈ ਹੈ ਅਤੇ ਜੇ ਰੂਸ ਹਮਲਾ ਕਰਨ ਦਾ ਫ਼ੈਸਲਾ ਕਰਦਾ ਹੈ ਤਾਂ ਉਸ ਕੋਲ ਕਈ ਵਿਕਲਪ ਹਨ।
ਪਹਿਲਾ: ਬੇਲਾਰੂਸ ਰਾਹੀਂ
ਅਮਰੀਕਾ ਅਧਾਰਿਤ ਸੀਐਨਏ ਰਿਸਰਚ ਆਰਗੇਨਾਈਜ਼ੇਸ਼ਨ ਦੇ ਮਾਈਕਲ ਕੋਫ਼ਮੈਨ ਮੁਤਾਬਕ ਜੇ ਰੂਸ ਯੂਕਰੇਨ ਵਿੱਚ ਮੁਕੰਮਲ ਤਖ਼ਤਾ ਪਲਟ ਕਰਨਾ ਚਾਹੁੰਦਾ ਹੈ ਤਾਂ ਬਹੁਤ ਜ਼ਿਆਦਾ ਸੰਭਵ ਹੈ ਕਿ ਉਹ ਉੱਤਰ ਵਾਲੇ ਪਾਸੇ ਤੋਂ ਚੜ੍ਹ ਕੇ ਆਵੇ।
ਰੂਸ ਦੀਆਂ ਬੇਲਾਰੂਸ ਵਿੱਚ 30,000 ਫ਼ੌਜਾਂ ਸਾਂਝੀ ਫ਼ੌਜੀ ਮਸ਼ਕ ਕਰ ਰਹੀਆਂ ਹਨ। ਉਨ੍ਹਾਂ ਕੋਲ ਥੋੜ੍ਹੀ ਦੂਰੀ ਤੱਕ ਮਾਰ ਕਰਨ ਵਾਲੀਆਂ ਇਸਕੰਦਾਰ ਮਿਜ਼ਾਈਲਾਂ ਹਨ ਅਤੇ ਕਈ ਸਾਰੇ ਰਾਕਟ ਲਾਂਚਰ ਵੀ ਹਨ। ਇਸ ਤੋਂ ਇਲਾਵਾ Su-25 ਅਤੇ Su-35 ਲੜਾਕੂ ਜਹਾਜ਼ ਵੀ ਹਨ।
ਐਤਵਾਰ ਨੂੰ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਕਿਹਾ ਕਿ ਉਨ੍ਹਾਂ ਨੇ ''ਅਜਿਹੀਆਂ ਸੂਹੀਆਂ ਰਿਪੋਰਟਾਂ ਦੇਖੀਆਂ ਹਨ ਜਿਨ੍ਹਾਂ ਮੁਤਾਬਕ ਰੂਸ ਬੇਲਾਰੂਸ ਦੇ ਰਸਤਿਓਂ ਯੂਕਰੇਨ ਉੱਪਰ ਹਮਲੇ ਦੇ ਮਨਸੂਬੇ ਬਣਾ ਰਿਹਾ ਸੀ''।
ਉਨ੍ਹਾਂ ਨੇ ਕਿਹਾ,''ਰੂਸ ਉੱਤਰ ਵਾਲੇ ਪਾਸਿਓਂ, ਬੇਲਾਰੂਸ ਵਲੋਂ ਦੀ ਆਕੇ ਰਾਜਧਾਨੀ ਕੀਵ ਨੂੰ ਘੇਰਾ ਪਾ ਸਕਦਾ ਹੈ''।
ਉਨ੍ਹਾਂ ਨੇ ਇਹ ਵੀ ਕਿਹਾ ਕਿ ਸਬੂਤਾਂ ਮੁਤਾਬਕ ਰੂਸ ਯੂਰਪ ਵਿੱਚ '1945 ਤੋਂ ਬਾਅਦ ਦੀ ਸਭ ਤੋਂ ਵੱਡੀ ਲੜਾਈ ਦੀ ਵਿਉਂਤ ਬਣਾ ਰਿਹਾ ਹੈ'।
ਇਹ ਵੀ ਪੜ੍ਹੋ:
- ਰੂਸ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ’ਚ ਸਭ ਤੋਂ ਵੱਡੇ ਯੁੱਧ ਦੀ ਤਿਆਰੀ ਵਿੱਚ - ਬੋਰਿਸ ਜਾਨਸਨ; ਇਹ ਹਨ ਰੂਸ ਦੀਆਂ ਮੰਗਾਂ
- ਯੂਕਰੇਨ - ਰੂਸ: ਅਮਰੀਕਾ ਨੇ ਦਿੱਤੀ ਚੇਤਾਵਨੀ, ‘ਰੂਸ ਯੂਕਰੇਨ ’ਤੇ ਕਦੇ ਵੀ ਹਮਲਾ ਕਰ ਸਕਦਾ ਹੈ’, ਇਹ ਹੈ ਤਣਾਅ ਦਾ ਕਾਰਨ
- ਵੋਲੋਦੀਮੀਰ ਜ਼ੇਲੇਂਸਕੀ: ਕਾਮੇਡੀਅਨ ਜਿਸ ਨੇ ਰਾਸ਼ਟਰਪਤੀ ਬਣ ਕੇ ਸਿਆਸਤ ਨੂੰ ਅਮੀਰਾਂ ਦੇ ਚੁੰਗਲ ’ਚੋਂ ਕੱਢਣ ਦੀ ਕੋਸ਼ਿਸ਼ ਕੀਤੀ
ਕੋਫ਼ਮੈਨ ਕਹਿੰਦੇ ਹਨ ਕਿ ਪੂਰਬ ਵਿੱਚ ਰੂਸੀ ਸੀਮਾ ਦੇ ਕੁਝ ਅੰਦਰ ਰੂਸ ਦੀ ਪੂਰੀ 41ਵੀਂ ਫ਼ੌਜ ਉਡੀਕ ਵਿੱਚ ਬੈਠੀ ਹੈ।
ਜੇ ਰੂਸ ਬੇਲਾਰੂਸ ਵਾਲੇ ਪਾਸਿਓਂ ਵਧਦਾ ਹੈ ਤਾਂ ਚਰਨੋਬਿਲ ਦੇ ਪਰਮਾਣੂ ਬਿਜਲੀ ਪਲਾਂਟ ਤੋਂ ਪਾਸੇ ਹੋ ਕੇ ਲੰਘਿਆ ਜਾ ਸਕਦਾ ਹੈ।
ਸੈਂਟਰ ਫਾਰ ਸਟਰੈਟਿਜਿਕ ਐਂਡ ਇੰਟਰਨੈਸ਼ਨਲ ਸਟਡੀਜ਼ ਦੇ ਸੇਥ ਜੋਨਜ਼ ਮੁਤਾਬਕ ਰੂਸੀ ਪਾਸੇ ਤੋਂ ਇਹ ਯੂਰੋਕਵਿਚੀ ਅਤੇ ਟਰੋਏਬੋਰਤਨੋ ਵਾਲੇ ਪਾਸੇ ਤੋਂ ਹੋ ਸਕਦਾ ਹੈ।
ਦੂਜਾ: ਕ੍ਰੀਮੀਆ ਵਾਲੇ ਪਾਸੇ ਤੋਂ
ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟਰੈਟਿਜਿਕ ਸਟਡੀਜ਼ ਦੇ ਬੈਨ ਬੈਰੀ ਮੁਤਾਬਕ ਜੇ ਰੂਸ ਹਮਲਾ ਕਰਦਾ ਹੈ ਤਾਂ ਕ੍ਰੀਮੀਆ ਵਾਲਾ ਰਸਤਾ ''ਲਗਭਗ ਨਿਸ਼ਚਿਤ ਹੈ''
ਇਹ ਕਹਿੰਦੇ ਹਨ ਕਿ ਜ਼ਮੀਨੀ ਲੜਾਈ ਵਿੱਚ ਸ਼ਕਤੀਸ਼ਾਲੀ ਬਖ਼ਤਰਬੰਦ ਦਸਤੇ ਜਿਨ੍ਹਾਂ ਦੇ ਪਿੱਛੇ ਪਿਆਦਾ ਫ਼ੌਜ ਦੀ ਕੁਮਕ ਹੋਵੇਗੀ ਤਾਂ ਜੋ ਤੇਜ਼ੀ ਨਾਲ ਯੂਕਰੇਨ ਦੇ ਧੁਰ ਅੰਦਰ ਤੱਕ ਵਧਿਆ ਜਾ ਸਕੇ'' ਸ਼ਾਮਲ ਹੋ ਸਕਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਜੇ ਰੂਸ ਕ੍ਰੀਮੀਆ ਵਾਲੇ ਪਾਸੇ ਤੋਂ ਹਮਲਾ ਕਰਦਾ ਹੈ ਤਾਂ ਉਹ ਯੂਕਰੇਨੀ ਫ਼ੌਜ ਨੂੰ ਡਨਾਈਪਰ ਦਰਿਆ ਦੇ ਪੂਰਬ ਵਾਲੇ ਪਾਸੇ ਹੀ ਰੋਕ ਸਕਦਾ ਹੈ।
ਇਸ ਤਰ੍ਹਾਂ ਯੂਕਰੇਨ ਦੀ ਫ਼ੌਜ ਦੇ ਪੱਛਮ, ਪੂਰਬ ਅਤੇ ਉੱਤਰ ਵਿੱਚ ਰੂਸੀ ਫ਼ੌਜ ਹੋਵੇਗੀ ਤੇ ਉਹ ਘਿਰ ਜਾਵੇਗੀ।
ਰੂਸੀ ਫ਼ੌਜ ਆਪਣੇ ਪੱਛਮ ਵੱਲ ਖੇਰਸਨ ਤੇ ਓਡੇਸਾ ਉੱਪਰ, ਅਤੇ ਪੂਰਬ ਵਿੱਚ ਮਿਲੀਟੋਪਲ ਅਤੇ ਮਾਰੀਊਪੋਲ 'ਤੇ ਅਧਿਕਾਰ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।
ਇਸ ਤਰ੍ਹਾਂ ਕ੍ਰੀਮੀਆ ਅਤੇ ਯੂਕਰੇਨ ਦੇ ਉਹ ਉੱਤਰੇ ਇਲਾਕੇ ਜਿੱਥੇ ਰੂਸੀ ਹਮਾਇਤ ਹਾਸਲ ਬਾਗੀਆਂ ਦਾ ਦਬਦਬਾ ਹੈ, ਵਿਚਕਾਰ ਇੱਕ ਪੁਲ ਬਣ ਜਾਵੇਗਾ।
ਇਸ ਹਮਲੇ ਵਿੱਚ ਕਾਲੇ ਸਾਗਰ ਵਿੱਚ ਖੜ੍ਹੀਆਂ ਸਮੁੰਦਰੀ ਫ਼ੌਜਾਂ ਵੀ ਸ਼ਾਮਲ ਹੋ ਸਕਦੀ ਹਨ।
ਇਸ ਖੇਤਰ ਵਿੱਚ ਤੈਨਾਤ ਰੂਸੀ ਸਮੁੰਦਰੀ ਫ਼ੌਜ ਦੇ ਬੇੜੇ, ਨਫ਼ਰੀ ਤੋਂ ਇਲਾਵਾ ਬਖ਼ਤਰਬੰਦ ਗੱਡੀਆਂ ਤੇ ਜੰਗੀ ਟੈਂਕ ਵੀ ਤੈਨਾਤ ਕਰਨ ਦੇ ਸਮਰੱਥ ਹਨ।
ਤੀਜਾ: ਪੂਰਬ ਵਾਲੇ ਪਾਸੇ ਤੋਂ
ਰੂਸੀ ਹਮਾਇਤ ਹਾਸਲ ਬਾਗੀਆਂ ਨੇ ਸਾਲ 2014 ਵਿੱਚ ਯੂਕਰੇਨ ਦੇ ਦੋ ਅਹਿਮ ਖੇਤਰਾਂ ਦੇ ਵੱਡੇ ਹਿੱਸਿਆ- ਲੁਹਾਨਸਕ ਅਤੇ ਡੋਨੇਟਸਕ ਉੱਪਰ ਅਧਿਕਾਰ ਕਰ ਲਿਆ ਸੀ।
ਮੰਨਿਆ ਜਾ ਰਿਹਾ ਹੈ ਕਿ ਹਮਲੇ ਦੀ ਸੂਰਤ ਵਿੱਚ ਇਨ੍ਹਾਂ ਦੋਵਾਂ ਖੇਤਰਾਂ ਵਿੱਚ ਲਗਭਗ 15 ਹਜ਼ਾਰ ਵੱਖਵਾਦੀ ਲੜਾਕੇ ਹਨ, ਜੋ ਰੂਸ ਦੀ ਹਮਾਇਤ ਕਰ ਸਕਦੇ ਹਨ।
ਰੋਸਤਾਵ ਖੇਤਰ ਵਿੱਚ ਰੂਸ ਦੇ 10 ਹਜ਼ਾਰ ਫ਼ੌਜੀ ਹਮੇਸ਼ਾ ਤੈਨਾਤ ਰਹਿੰਦੇ ਹਨ ਅਤੇ ਹਾਲ ਹੀ ਵਿੱਚ ਹੋਰ ਫ਼ੌਜੀ ਵੀ ਇੱਥੇ ਲਗਾਏ ਗਏ ਹਨ।
ਰੂਸ ਦੇ ਪੂਰਬ ਵੱਲੋਂ ਹਮਲਾ ਕਰਨ ਦੀ ਸੂਰਤ ਵਿੱਚ ਸੰਭਾਵਨਾ ਹੈ ਕਿ ਇਹ ਟੁਕੜੇ ਕ੍ਰੀਮੀਆ ਵੱਲ ਕੂਚ ਕਰਨ ਅਤੇ ਯੂਕਰੇਨ ਦੇ ਦੱਖਣ-ਪੂਰਬੀ ਤਟ ਇੱਪ ਇੱਕ ਜ਼ਮੀਨੀ ਪੁਲ ਦਾ ਨਿਰਮਾਣ ਕਰਨ।
ਵੀਡੀਓ: ਯੂਕਰੇਨ ਵਿੱਚ ਰਹਿ ਰਹੇ ਭਾਰਤੀਆਂ ਦੇ ਮਾਪਿਆਂ ਦੀ ਪਰੇਸ਼ਾਨੀ
ਇਹ ਦਸਤੇ ਖ਼ਾਰਕੀਵ ਤੋਂ ਬੇਲਗੋਰੌਡ ਵੱਲ ਅਤੇ ਕਰੇਮੇਨਚੁਕ ਵੱਲ ਵੀ ਵਧ ਸਕਦੇ ਹਨ।
ਪੂਰਬ ਵਾਲੇ ਪਾਸੇ ਤੋਂ ਹਮਲਾ ਕਰਨ ਦਾ ਇੱਕ ਸਧਾਰਨ ਮਕਸਦ ਤਾਂ ਬਾਗੀਆਂ ਦੇ ਕਬਜ਼ੇ ਵਾਲੇ ਇਲਾਕਿਆਂ ਵਿੱਚ ਰਹਿਣ ਵਾਲੇ ਰੂਸੀ ਭਾਸ਼ੀਆਂ ਦੀ ਸੁਰੱਖਿਆ ਹੋ ਸਕਦਾ ਹੈ।
ਬੈਰੀ ਦੱਸਦੇ ਹਨ.'ਇੱਕ ਸੀਮਤ ਕਾਰਵਾਈ ਵਿੱਚ ਵੀ ਹਵਾਈ ਰੱਖਿਆ ਟਿਕਾਣਿਆਂ ਅਤੇ ਦੇਸ ਵਿੱਚ ਕਿਸੇ ਵੀ ਥਾਂ 'ਤੇ ਸਥਿਤ ਹੋਰ ਅਹਿਮ ਫ਼ੌਜੀ ਢਾਂਚਿਆਂ ਉੱਪਰ ਹਵਾਈ ਬੰਬਾਰੀ ਸ਼ਾਮਲ ਹੋ ਸਕਦੀ ਹੈ।'
ਵਿਸ਼ਲੇਸ਼ਕ ਜ਼ੋਰ ਦਿੰਦੇ ਹਨ ਕਿ ਇਹ ਸੰਭਵ ਹੈ ਕਿ ਰੂਸੀ ਹਮਲੇ ਵਿੱਚ ਇੱਕੋ ਸਮੇਂ ਇੱਕ ਤੋਂ ਜ਼ਿਆਦਾ ਰਸਤਿਆਂ ਦੀ ਵਰਤੋਂ ਕੀਤੀ ਜਾਵੇ।
ਜਿਵੇਂ- ਸਾਈਬਰ ਹਮਲੇ, ਗਲਤ ਜਾਣਕਾਰੀ ਫੈਲਾਉਣ ਦਾ ਪੈਂਤੜਾ ਅਤੇ ਮਿਜ਼ਾਈਲੀ ਹਮਲੇ।
ਉਨ੍ਹਾਂ ਦਾ ਕਹਿਣਾ ਹੈ ਕਿ ਰੂਸ ਦਾ ਸਭ ਤੋਂ ਸੀਮਤ ਵਿਕਲਪ ਯੂਕਰੇਨ ਉੱਪਰ ਵੱਡਾ ਸਾਈਬਰ ਹਮਲਾ ਕਰਨਾ ਹੋ ਸਕਦਾ ਹੈ, ਜਿਸ ਨਾਲ ਉਹ ਦੇਸ ਦੀਆਂ ਅਹਿਮ ਸੇਵਾਵਾਂ ਨੂੰ ਲਕਵਾ ਮਾਰ ਦੇਵੇ।
ਅਖ਼ੀਰ ਵਿੱਚ ਕੋਫਮੈਨ ਦੱਸਦੇ ਹਨ ਕਿ ਹਮਲੇ ਦੀ ਸਟੀਕਤਾ ਤਾਂ ਰੂਸ ਦੇ ਸਿਆਸੀ ਉਦੇਸ਼ਾਂ 'ਤੇ ਨਿਰਭਰ ਕਰੇਗੀ ਅਤੇ ਉਹ ਅਜੇ ਤੱਕ ਸਪਸ਼ਟ ਨਹੀਂ ਹਨ।
ਇਹ ਵੀ ਪੜ੍ਹੋ:
ਇਹ ਵੀ ਦੇਖੋ: