ਕੈਨੇਡਾ 'ਚ ਟਰੱਕ ਵਾਲਿਆਂ ਦਾ ਪ੍ਰਦਰਸ਼ਨ: ਅਦਾਲਤ ਨੇ ਬੰਦ ਰਾਹ ਨੂੰ ਖੋਲ੍ਹਣ ਦੇ ਦਿੱਤੇ ਹੁਕਮ, ਓਂਟਾਰਿਓ 'ਚ ਲੱਗੀ ਐਮਰਜੈਂਸੀ

ਕੈਨੇਡਾ ਵਿੱਚ 'ਫਰੀਡਮ ਕਾਨਵਾਈ' ਨਾਮ ਦੀ ਇਹ ਮੁਹਿੰਮ ਸਰਕਾਰ ਦੇ ਖ਼ਿਲਾਫ਼ ਟੀਕਾਕਰਨ ਦੇ ਨਿਯਮਾਂ ਦੇ ਵਿਰੋਧ ਵਿੱਚ ਸ਼ੁਰੂ ਹੋਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਨੇਡਾ ਵਿੱਚ 'ਫਰੀਡਮ ਕਾਨਵਾਈ' ਨਾਮ ਦੀ ਇਹ ਮੁਹਿੰਮ ਸਰਕਾਰ ਦੇ ਖ਼ਿਲਾਫ਼ ਟੀਕਾਕਰਨ ਦੇ ਨਿਯਮਾਂ ਦੇ ਵਿਰੋਧ ਵਿੱਚ ਸ਼ੁਰੂ ਹੋਈ

ਕੈਨੇਡਾ ਦੀ ਇੱਕ ਅਦਾਲਤ ਨੇ ਕੈਨੇਡਾ-ਅਮਰੀਕਾ ਵਿਚਾਲੇ ਰਾਹ ਰੋਕੇ ਬੈਠੇ ਟਰੱਕ ਡਰਾਇਵਰਾਂ ਨੂੰ ਫੌਰਨ ਰਾਹ ਖੋਲ੍ਹਣ ਦੇ ਹੁਕਮ ਦਿੱਤੇ ਹਨ।

ਅਦਾਲਤ ਨੇ ਵਿੰਡਸਰ ਐਂਡ ਆਟੋਮੋਟਿਵ ਪਾਰਟਸ ਮੈਨਿਊਫੈਕਚਰਜ਼ ਐਸੋਸੀਏਸ਼ਨ ਦੀ ਪਟੀਸ਼ਨ 'ਤੇ ਇਹ ਫੈਸਲਾ ਸੁਣਾਇਆ। ਐਸੋਸੀਏਸ਼ਨ ਵੱਲੋਂ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਇਸ ਹੜਤਾਲ ਕਾਰਨ ਉਨ੍ਹਾਂ ਨੂੰ ਰੋਜ਼ 50 ਮਿਲੀਅਨ ਡਾਲਰ ਦਾ ਨੁਕਸਾਨ ਹੋ ਰਿਹਾ ਹੈ।

ਅਦਾਲਤ ਦੇ ਹੁਕਮਾਂ ਤੋਂ ਬਾਅਦ ਵਿੰਡਸਰ ਪੁਲਿਸ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਬਾਰਡਰ ਕ੍ਰੋਸਿੰਗ ਨੂੰ ਰੋਕਣ ਹੁਣ ਅਪਰਾਧ ਹੈ। ਪੁਲਿਸ ਅਜਿਹਾ ਕਰਨ ਵਾਲੇ ਦਾ ਟਰੱਕ ਜ਼ਬਤ ਕਰ ਸਕਦੀ ਹੈ ਤੇ ਉਸ ਦੇ ਅਮਰੀਕ ਜਾਣ ਉੱਤੇ ਪਾਬੰਦੀ ਲਗਾ ਸਕਦੀ ਹੈ।

ਕੈਨੇਡਾ ਦੀ ਰਾਜਧਾਨੀ ਓਟਵਾ ਦੀਆਂ ਸੜਕਾਂ 'ਤੇ ਮੁਜ਼ਾਹਰੇ ਹੋ ਰਹੇ ਹਨ। ਟਰੱਕ ਡਰਾਈਵਰਾਂ ਨੇ ਕੋਵਿਡ ਪਾਬੰਦੀਆਂ ਦੇ ਵਿਰੋਧ ਵਿੱਚ ਸੜਕਾਂ ਜਾਮ ਕਰ ਦਿੱਤੀਆਂ ਹਨ। ਟਰੱਕਾਂ ਵਾਲੇ ਸਰਕਾਰ ਵੱਲੋਂ ਕੋਵਿਡ ਅਤੇ ਵੈਕਸੀਨ ਸਬੰਧੀ ਪਾਬੰਦੀਆਂ ਹਟਾਉਣ ਦੀ ਮੰਗ ਕਰ ਰਹੇ ਹਨ।

ਇਸ ਦੇ ਨਾਲ ਹੀ ਓਂਟਾਰਿਓ ਵਿੱਚ ਐਮਰਜੈਂਸੀ ਲਗਾ ਦਿੱਤੀ ਗਈ ਹੈ। ਜ਼ਰੂਰੀ ਬੁਨਿਆਦੀ ਢਾਚੇ ਬਲਾਕ ਕਰਨ ਨੂੰ 'ਗੈਰ-ਕਾਨੂੰਨੀ' ਠਹਿਰਾਇਆ ਜਾਵੇਗਾ।

ਇਸ ਤਹਿਤ ਪ੍ਰਦਰਸ਼ਨਕਾਰੀਆਂ ਨੂੰ ਇੱਕ ਸਾਲ ਦੀ ਜੇਲ੍ਹ ਤੇ 1 ਲੱਖ ਡਾਲਰ ਦਾ ਜੁਰਮਾਨਾ ਵੀ ਹੋ ਸਕਦਾ ਹੈ।

ਟਰੱਕਰਾਂ ਨੇ ਅਮਬੈਸਡਰ ਬ੍ਰਿਜ ਦੇ ਨਾਲ-ਨਾਲ, ਪਿਛਲੇ ਦੋ ਹਫ਼ਤਿਆਂ ਤੋਂ ਅਮਰੀਕੀ ਸੂਬੇ ਮੋਨਟਾਨਾ ਦੇ ਨਾਲ ਲੱਗਦੇ ਕਉਟਸ, ਅਲਬਰਟਾ ਵਿਖੇ ਸਰਹੱਦੀ ਚੌਕੀ 'ਤੇ ਵੀ ਨਾਕਾਬੰਦੀ ਕੀਤੀ ਹੋਈ ਹੈ।

ਵੀਰਵਾਰ ਨੂੰ ਵਿਰੋਧ ਪ੍ਰਦਰਸ਼ਨ ਮੈਨੀਟੋਬਾ ਪ੍ਰਾਂਤ ਅਤੇ ਅਮਰੀਕੀ ਸੂਬੇ ਉੱਤਰੀ ਡਕੋਟਾ ਦੀ ਸਰਹੱਦ 'ਤੇ ਤੀਜੀ ਕ੍ਰਾਸਿੰਗ ਤੱਕ ਫੈਲ ਗਿਆ ਹੈ।

ਅਮਰੀਕਾ ਨੇ ਕੀਤੀ ਮਦਦ ਦੀ ਪੇਸ਼ਕਸ਼

ਅਮਰੀਕੀ ਅਧਿਕਾਰੀਆਂ ਨੇ ਕੈਨੇਡਾ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ ਪਾਬੰਦੀਆਂ ਦਾ ਵਿਰੋਧ ਕਰ ਰਹੇ ਟਰੱਕ ਵਾਲਿਆਂ ਦੁਆਰਾ ਕੀਤੀ ਗਈ ਨਾਕਾਬੰਦੀ ਨੂੰ ਖਤਮ ਕਰਨ ਲਈ ਆਪਣੀਆਂ ਸੰਘੀ ਸ਼ਕਤੀਆਂ ਦੀ ਵਰਤੋਂ ਕਰਨ।

ਇਹ ਵੀ ਪੜ੍ਹੋ:

ਰਾਸ਼ਟਰਪਤੀ ਜੋਅ ਬਾਇਡਨ ਨੂੰ ਵਿਰੋਧ ਪ੍ਰਦਰਸ਼ਨਾਂ ਬਾਰੇ ਨਿਯਮਿਤ ਤੌਰ 'ਤੇ ਜਾਣਕਾਰੀ ਦਿੱਤੀ ਜਾ ਰਹੀ ਹੈ। ਕੈਨੇਡਾ ਵਿੱਚ ਟਰੱਕ ਵਾਲਿਆਂ ਦੁਆਰਾ ਕੀਤੇ ਜਾ ਰਹੇ ਵਿਰੋਧ ਨੇ ਓਟਵਾ ਅਤੇ ਇੱਕ ਸਰਹੱਦੀ ਲਾਂਘੇ ਨੂੰ ਪ੍ਰਭਾਵਿਤ ਕਰ ਰੱਖਿਆ ਹੈ। ਇਸ ਲੰਘੇ ਰਾਹੀਂ ਯੂਐੱਸ-ਕੈਨੇਡਾ ਦੇ ਵਪਾਰ ਦਾ ਇੱਕ ਚੌਥਾਈ ਹਿੱਸਾ ਪੈਦਾ ਹੁੰਦਾ ਹੈ।

ਵ੍ਹਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਵੀਰਵਾਰ ਨੂੰ ਯੂਐੱਸ ਸੈਕਰੇਟੇਰੀਜ਼ ਆਫ ਹੋਮਲੈਂਡ ਸਕਿਓਰਿਟੀ ਅਤੇ ਟ੍ਰਾਂਸਪੋਰਟੇਸ਼ਨ ਨੇ ਆਪਣੇ ਕੈਨੇਡੀਅਨ ਹਮਰੁਤਬਾ ਨਾਲ ਗੱਲ ਕੀਤੀ, "ਉਨ੍ਹਾਂ ਨੂੰ ਸਾਡੀ ਸਾਂਝੀ ਸਰਹੱਦ 'ਤੇ ਇਸ ਸਥਿਤੀ ਨੂੰ ਹੱਲ ਕਰਨ ਲਈ ਸੰਘੀ ਸ਼ਕਤੀਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਅਤੇ ਸਾਡੀ ਹੋਮਲੈਂਡ ਸੁਰੱਖਿਆ ਅਤੇ ਆਵਾਜਾਈ ਵਿਭਾਗਾਂ ਦੀ ਪੂਰੀ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ।''

ਬੈਸਡਰ ਬ੍ਰਿਜ ਹੈ ਅਹਿਮ

ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਸਭ ਤੋਂ ਮਹੱਤਵਪੂਰਨ ਬਾਰਡਰ ਕ੍ਰਾਸਿੰਗ, ਅਮਬੈਸਡਰ ਬ੍ਰਿਜ ਨੂੰ ਬੰਦ ਕਰ ਰੱਖਿਆ ਹੈ।

ਵ੍ਹਾਈਟ ਹਾਊਸ ਦੇ ਅਧਿਕਾਰੀ ਨੇ ਕਿਹਾ, "ਅਸੀਂ ਮੁੱਖ ਤੌਰ 'ਤੇ ਅਮਬੈਸਡਰ ਬ੍ਰਿਜ ਦੇ ਨਾਲ-ਨਾਲ ਪ੍ਰਵੇਸ਼ ਦੀਆਂ ਹੋਰ ਬੰਦਰਗਾਹਾਂ 'ਤੇ ਰੁਕਾਵਟ ਨੂੰ ਸੁਲਝਾਉਣ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ।"

ਅਮਬੈਸਡਰ ਬ੍ਰਿਜ

ਤਸਵੀਰ ਸਰੋਤ, Getty Images/BBC

ਤਸਵੀਰ ਕੈਪਸ਼ਨ, ਕੈਨੇਡਾ ਦੇ ਵਪਾਰ ਲਈ ਅਹਿਮ ਹੈ ਅਮਬੈਸਡਰ ਬ੍ਰਿਜ

ਅਮਬੈਸਡਰ ਬ੍ਰਿਜ ਦੁਨੀਆ ਦਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਸਸਪੈਂਸ਼ਨ ਪੁਲ ਹੈ ਅਤੇ ਇਸ ਰਾਹੀਂ ਅਮਰੀਕਾ-ਕੈਨੇਡਾ ਦੇ ਵਪਾਰ ਦਾ ਇੱਕ ਚੌਥਾਈ ਹਿੱਸਾ ਪੈਦਾ ਹੁੰਦਾ ਹੈ।

ਇਹ ਖੇਤਰ ਵਿੰਡਸਰ, ਓਨਟਾਰੀਓ ਨੂੰ ਅਮਰੀਕਾ ਦੇ ਡੇਟ੍ਰੋਇਟ ਸੂਬੇ 'ਚ ਮਿਸ਼ੀਗਨ ਨਾਲ ਜੋੜਦਾ ਹੈ ਅਤੇ ਹੁਣ ਇਹ ਜ਼ਿਆਦਾਤਰ ਆਵਾਜਾਈ ਲਈ ਬੰਦ ਹੈ। ਹਾਲਾਂਕਿ ਨੇੜਲੀਆਂ ਹੋਰ ਬੰਦਰਗਾਹਾਂ ਅਤੇ ਬਾਰਡਰ ਕ੍ਰਾਸਿੰਗ ਖੁੱਲ੍ਹੇ ਹਨ।

ਇਹ ਰਸਤਾ ਹੁਣ ਚਾਰ ਦਿਨਾਂ ਲਈ ਅੰਸ਼ਕ ਤੌਰ 'ਤੇ ਬੰਦ ਹੈ।

ਕਾਰ ਉਤਪਾਦਨ ਕੰਪਨੀਆਂ ਦਾ ਕੰਮ ਠੱਪ

ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਕਾਰ ਨਿਰਮਾਤਾ ਕੰਪਨੀਆਂ ਫੋਰਡ ਅਤੇ ਟੋਇਟਾ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਟਰੱਕ ਡਰਾਇਵਰਾਂ ਦੇ ਵਿਰੋਧ ਪ੍ਰਦਰਸ਼ਨਾਂ ਕਾਰਨ ਉਤਪਾਦਨ ਵਿੱਚ ਵਿਘਨ ਪੈ ਰਿਹਾ ਹੈ।

ਉਨ੍ਹਾਂ ਮੁਤਾਬਕ, ਉਹ ਪਲਾਂਟਾਂ ਨੂੰ ਬੰਦ ਕਰਨ ਲਈ ਮਜਬੂਰ ਹਨ ਕਿਉਂਕਿ ਕਾਰ ਦੇ ਪੁਰਜ਼ੇ ਦੋ ਯੂਐੱਸ ਬਾਰਡਰ ਪੁਆਇੰਟਾਂ 'ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਦੁਆਰਾ ਰੋਕੇ ਜਾ ਰਹੇ ਹਨ।

ਕੈਨੇਡਾ ਵਿਰੋਧ ਪ੍ਰਦਰਸ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਨੇਡਾ 'ਚ ਜਾਰੀ ਵਿਰੋਧ ਪ੍ਰਦਰਸ਼ਨ

ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲਘਾਬਰਾ ਨੇ ਇਸ ਨੂੰ ਸਾਰੇ ਕੈਨੇਡੀਅਨਾਂ ਵਿਰੁੱਧ ਗੈਰ-ਕਾਨੂੰਨੀ ਆਰਥਿਕ ਨਾਕਾਬੰਦੀ ਕਰਾਰ ਦਿੱਤਾ ਹੈ।

ਇਨ੍ਹਾਂ ਪ੍ਰਦਰਸ਼ਨਾਂ ਦੇ ਚੱਲਦਿਆਂ, ਵਪਾਰ ਵਿੱਚ ਆ ਰਹੀਆਂ ਰੁਕਾਵਟਾਂ ਕਾਰਨ 300 ਮਿਲੀਅਨ ਡਾਲਰ ਪ੍ਰਤੀ ਦਿਨ ਘਾਟੇ ਦਾ ਅਨੁਮਾਨ ਹੈ।

ਕਾਰ ਨਿਰਮਾਤਾ ਅਤੇ ਸਥਾਨਕ ਅਧਿਕਾਰੀ, ਅੰਬੈਸਡਰ ਬ੍ਰਿਜ ਦੀ ਨਾਕਾਬੰਦੀ ਨੂੰ ਖਤਮ ਕਰਨ ਲਈ ਟੀਕੇ ਸਬੰਧੀ ਹੁਕਮ ਵਾਪਸ ਲੈਣ ਦੀ ਮੰਗ ਕਰ ਰਹੇ ਹਨ।

ਕੈਨੇਡਾ ਦੇ ਟਰੱਕਾਂ ਵਾਲੇ ਰੋਹ ਵਿੱਚ ਕਿਉਂ ਹਨ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਦੁਆਰਾ ਲਾਗੂ ਕੋਵਿਡ-19 ਦੇ ਟੀਕੇ ਸਬੰਧੀ ਆਦੇਸ਼ਾਂ ਤੋਂ ਬਾਅਦ ਹੀ ਇਹ ਮੁਜ਼ਾਹਰੇ ਸ਼ੁਰੂ ਹੋਏ, ਜਿਨ੍ਹਾਂ ਵਿੱਚ ਯੂਐਸ-ਕੈਨੇਡਾ ਸਰਹੱਦ ਪਾਰ ਕਰਨ ਵਾਲੇ ਟਰੱਕਾਂ ਲਈ ਕੋਵਿਡ-19 ਦੇ ਟੀਕੇ ਸਬੰਧੀ ਪਾਬੰਦੀ ਲਗਾਈ ਗਈ ਹੈ।

ਵੀਡੀਓ ਕੈਪਸ਼ਨ, ਕੈਨੇਡਾ ’ਚ ਟਰੱਕਾਂ ਵਾਲਿਆਂ ਦੇ ਮਸਲੇ ’ਤੇ ਜਗਮੀਤ ਸਿੰਘ ਨੇ ਇਹ ਕਿਹਾ

ਇਨ੍ਹਾਂ ਨਵੀਆਂ ਹਿਦਾਇਤਾਂ ਅਨੁਸਾਰ ਕੈਨੇਡੀਅਨ ਟਰੱਕ ਡਰਾਇਵਰਾਂ ਨੂੰ ਦੋ ਦੇਸ਼ਾਂ ਦੀ ਸੀਮਾ ਪਾਰ ਕਰਨ ਤੋਂ ਬਾਅਦ, ਘਰ ਪਰਤਣ ਮਗਰੋਂ ਕੁਆਰੰਟੀਨ ਹੋਣਾ ਪਏਗਾ। ਇਸ ਫੈਸਲੇ ਨਾਲ ਪਰੇਸ਼ਾਨ ਟਰੱਕ ਡਰਾਈਵਰਾਂ ਅਤੇ ਰੂੜੀਵਾਦੀ ਸਮੂਹਾਂ ਦੇ ਇੱਕ ਢਿੱਲੇ ਗੱਠਜੋੜ ਨੇ ਪੱਛਮੀ ਕੈਨੇਡਾ ਵਿੱਚ ਕ੍ਰਾਸ-ਕੰਟਰੀ ਡਰਾਈਵ ਦਾ ਆਯੋਜਨ ਕਰਨਾ ਸ਼ੁਰੂ ਕਰ ਦਿੱਤਾ।

ਬਹੁਤ ਸਾਰੇ ਲੋਕ ਪਹਿਲਾਂ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਰਾਜਨੀਤੀ ਦਾ ਵਿਰੋਧ ਕਰ ਰਹੇ ਹਨ ਅਤੇ ਹੁਣ ਮਹਾਂਮਾਰੀ ਸਬੰਧੀ ਇਨ੍ਹਾਂ ਹਿਦਾਇਤਾਂ ਤੋਂ ਉਹ ਹੋਰ ਨਿਰਾਸ਼ ਹੋ ਗਏ ਹਨ।

ਇਸ ਵਿਰੋਧ ਨੇ ਕੈਨੇਡਾ ਦੀਆਂ ਸਰਹੱਦਾਂ ਤੋਂ ਬਾਹਰ ਵੀ ਲੋਕਾਂ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)