2021 ਦੀਆਂ ਉਹ ਯਾਦਗਾਰ ਤਸਵੀਰਾਂ ਜੋ ਇਤਿਹਾਸ ਦਾ ਹਿੱਸਾ ਬਣ ਗਈਆਂ

ਦੁਨੀਆਂ ਭਰ ਦੀਆਂ ਨਿਊਜ਼ ਏਜੰਸੀਆਂ ਦੇ ਫੋਟੋਗ੍ਰਾਫ਼ਰਾਂ ਦੁਆਰਾ ਸਾਲ 2021 ਵਿੱਚ ਲਈਆਂ ਗਈਆਂ ਕੁਝ ਸਭ ਤੋਂ ਸ਼ਾਨਦਾਰ ਤਸਵੀਰਾਂ...।

ਗੁਲਾਬ ਦੇ ਫੁੱਲ

ਤਸਵੀਰ ਸਰੋਤ, Manjunath Kiran / AFP

ਬੰਗਲੌਰ 'ਚ ਇੱਕ ਕਿਸਾਨ ਮੁੱਠੀ ਗੁਲਾਬ ਦੇ ਫੁੱਲ ਦਿਖਾਉਂਦਾ ਹੋਇਆ।

ਕੈਪੀਟਲ ਹਿੱਲ

ਤਸਵੀਰ ਸਰੋਤ, Win McNamee / Getty Images

ਡੌਨਲਡ ਟਰੰਪ ਦਾ ਇੱਕ ਸਮਰਥਕ ਪ੍ਰਦਰਸ਼ਨਕਾਰੀ ਕੈਪੀਟਲ ਹਿੱਲ ਦੀ ਇਮਾਰਤ ਤੋਂ ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੇ ਭਾਸ਼ਣ ਮੰਚ ਨੂੰ ਆਪਣੇ ਨਾਲ ਲੈ ਜਾਂਦੇ ਹੋਏ।

ਇਹ ਫੋਟੋ 6 ਜਨਵਰੀ ਨੂੰ ਲਈ ਗਈ ਸੀ ਜਦੋਂ ਚੋਣਾਂ ਤੋਂ ਬਾਅਦ ਨਵੇਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਜਿੱਤ 'ਤੇ ਮੋਹਰ ਲਗਾਉਣ ਲਈ ਕੈਪੀਟਲ ਹਿੱਲ 'ਚ ਬੈਠਕ ਕੀਤੀ ਜਾ ਰਹੀ ਸੀ।

ਉਸ ਦੌਰਾਨ ਉੱਥੇ ਹਿੰਸਕ ਪ੍ਰਦਰਸ਼ਨਕਾਰੀ ਜ਼ਬਰਦਸਤੀ ਦਾਖਲ ਹੋ ਗਏ। ਇਸ ਘਟਨਾ ਨੂੰ ਕਈਆਂ ਨੇ ਅਮਰੀਕੀ ਲੋਕਤੰਤਰ ਦੇ ਇਤਿਹਾਸ ਵਿੱਚ ਇੱਕ ਕਾਲਾ ਧੱਬਾ ਦੱਸਿਆ।

ਕਮਲਾ ਹੈਰਿਸ

ਤਸਵੀਰ ਸਰੋਤ, ANDREW HARNIK / AFP

ਇਸ ਸਾਲ 20 ਜਨਵਰੀ ਨੂੰ ਕਮਲਾ ਹੈਰਿਸ (ਖੱਬੇ ਪਾਸੇ) ਨੇ ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਉਹ ਇਸ ਅਹੁਦੇ 'ਤੇ ਪਹੁੰਚਣ ਵਾਲੀ ਅਮਰੀਕਾ ਦੀ ਪਹਿਲੀ ਸਿਆਹਫਾਮ ਅਤੇ ਪਹਿਲੀ ਦੱਖਣੀ ਏਸ਼ੀਆਈ ਸ਼ਖ਼ਸੀਅਤ ਵੀ ਬਣ ਗਏ ਹਨ।

ਉਨ੍ਹਾਂ ਦੇ ਪਤੀ ਡਗਲਸ ਐਮਹੌਫ ਵੀ ਉਨ੍ਹਾਂ ਦੇ ਨਾਲ ਖੜ੍ਹੇ ਹਨ। ਸੁਪਰੀਮ ਕੋਰਟ ਦੇ ਜੱਜ ਸੋਨੀਆ ਸੋਤੋਮੇਅਰ ਨੇ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ।

ਕੋਰੋਨਾਵਾਇਰਸ

ਤਸਵੀਰ ਸਰੋਤ, SAMUEL RAJKUMAR / Reuters

ਭਾਰਤ ਨੇ ਅਪ੍ਰੈਲ ਅਤੇ ਮਈ ਦੌਰਾਨ ਕੋਰੋਨਾਵਾਇਰਸ ਦੀ ਦੂਜੀ ਅਤੇ ਸਭ ਤੋਂ ਭੈੜੀ ਲਹਿਰ ਦਾ ਸਾਹਮਣਾ ਕੀਤਾ। ਇਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ।

ਇਸ ਦੌਰਾਨ ਮਰਨ ਵਾਲਿਆਂ ਵਿੱਚ ਕਰਨਾਟਕ ਦੇ ਵਿਜੇ ਰਾਜੂ ਵੀ ਸ਼ਾਮਲ ਸਨ। ਬੰਗਲੌਰ ਦੇ ਬਾਹਰਲੇ ਇਲਾਕੇ ਗਿਡੇਨਹੱਲੀ ਪਿੰਡ ਵਿੱਚ ਇੱਕ ਸ਼ਮਸ਼ਾਨਘਾਟ ਵਿੱਚ ਰੋਂਦੇ ਹੋਏ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਇਹ ਤਸਵੀਰ ਹੈ।

ਰਮਜ਼ਾਨ

ਤਸਵੀਰ ਸਰੋਤ, Asif Hassan / AFP

ਮਈ ਵਿੱਚ ਰਮਜ਼ਾਨ ਮਹੀਨੇ ਦੇ ਆਖ਼ਰੀ ਦਿਨ ਈਦ ਉਲ ਫਿਤਰ ਦੇ ਮੌਕੇ 'ਤੇ, ਪਾਕਿਸਤਾਨ ਦੇ ਕਰਾਚੀ ਸ਼ਹਿਰ 'ਚ ਗੁਬਾਰੇ ਵਾਲੇ ਤੋਂ ਇੱਕ ਗੁਬਾਰਾ ਖਰੀਦਣ ਲਈ ਇਸ਼ਾਰੇ ਕਰਦਾ ਇੱਕ ਬੱਚਾ।

ਅਮਰੀਕਾ

ਤਸਵੀਰ ਸਰੋਤ, Chandan Khanna / AFP

ਅਮਰੀਕਾ ਦੇ ਫਲੋਰੀਡਾ 'ਚ ਮਿਆਮੀ ਨੇੜੇ ਸਰਫਸਾਈਡ 'ਚ ਡਿੱਗੀ ਇੱਕ 12-ਮੰਜ਼ਿਲਾ ਇਮਾਰਤ ਦੇ ਮਲਬੇ ਵਿੱਚ ਜ਼ਖਮੀਆਂ ਦੀ ਭਾਲ ਕਰ ਰਹੀਆਂ ਰਾਹਤ ਅਤੇ ਬਚਾਅ ਟੀਮਾਂ।

24 ਜੂਨ ਨੂੰ ਹੋਏ ਇਸ ਹਾਦਸੇ ਵਿੱਚ 98 ਲੋਕ ਮਾਰੇ ਗਏ ਸਨ। ਬਾਅਦ ਵਿੱਚ ਇਸ ਇਮਾਰਤ ਦੇ ਬਾਕੀ ਬਚੇ ਹਿੱਸੇ ਨੂੰ ਢਾਹ ਦਿੱਤਾ ਗਿਆ ਤਾਂ ਜੋ ਅਜਿਹਾ ਹਾਦਸਾ ਦੁਬਾਰਾ ਨਾ ਵਾਪਰੇ।

ਡੇਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ ਦੇ ਵਿਰੁੰਗਾ 'ਚ ਸਥਿਤ ਅਫਰੀਕਾ ਦਾ ਸਭ ਤੋਂ ਪੁਰਾਣਾ ਰਾਸ਼ਟਰੀ ਪਾਰਕ

ਤਸਵੀਰ ਸਰੋਤ, Brent Stirton / Getty Images

ਡੇਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ ਦੇ ਵਿਰੁੰਗਾ 'ਚ ਸਥਿਤ ਅਫਰੀਕਾ ਦੇ ਸਭ ਤੋਂ ਪੁਰਾਣੇ ਰਾਸ਼ਟਰੀ ਪਾਰਕ ਵਿੱਚ ਇੱਕ ਅਨਾਥ ਪਹਾੜੀ ਗੁਰੀਲਾ, ਮਰਨ ਤੋਂ ਪਹਿਲਾਂ ਆਪਣੀ ਦੇਖਭਾਲ ਕਰਨ ਵਾਲੇ ਆਂਦਰੇ ਬਾਉਮਾ ਦੀਆਂ ਬਾਂਹ ਵਿੱਚ।

ਆਂਦਰੇ ਬਾਉਮਾ 2007 ਵਿੱਚ ਇਸ ਗੁਰੀਲਾ ਨੂੰ ਜੰਗਲ ਤੋਂ ਬਚਾ ਕੇ ਵਿਰੂੰਗਾ ਦੇ ਗੁਰੀਲਾ ਅਨਾਥ ਆਸ਼ਰਮ ਵਿੱਚ ਲੈ ਕੇ ਆਏ ਸਨ।

ਇਸ ਗੁਰੀਲਾ ਦੇ ਮਾਤਾ-ਪਿਤਾ ਨੂੰ ਸ਼ਿਕਾਰੀਆਂ ਨੇ ਮਾਰ ਦਿੱਤਾ ਸੀ। ਅਜਿਹੇ 'ਚ ਰੇਂਜਰਾਂ ਦਾ ਮੰਨਣਾ ਸੀ ਕਿ ਜੰਗਲ ਉਸ ਲਈ ਅਸੁਰੱਖਿਅਤ ਹੈ, ਇਸ ਲਈ ਉਸ ਨੂੰ ਗੁਰੀਲਾ ਅਨਾਥ ਆਸ਼ਰਮ 'ਚ ਰੱਖਿਆ ਗਿਆ ਸੀ।

ਜੁਆਲਾਮੁਖੀ

ਤਸਵੀਰ ਸਰੋਤ, Sean Gallup / Getty Images

ਅਗਸਤ ਵਿੱਚ ਆਈਸਲੈਂਡ ਦੀ ਰਾਜਧਾਨੀ ਰੇਕਜਾਵਿਕ ਦੇ ਨੇੜੇ ਸਥਿਤ ਫਾਗਰਾਦਾਲਸਫਿਆਲ ਜੁਆਲਾਮੁਖੀ ਵਿੱਚੋਂ ਵੱਗਦਾ ਹੋਇਆ ਲਾਵਾ। ਇਹ ਜਵਾਲਾਮੁਖੀ ਇਸੇ ਸਾਲ ਮਾਰਚ ਵਿੱਚ 800 ਸਾਲਾਂ ਬਾਅਦ ਫਿਰ ਤੋਂ ਜ਼ਿੰਦਾ ਹੋ ਗਿਆ।

ਅਮਰੀਕਾ

ਤਸਵੀਰ ਸਰੋਤ, Carlos Barria / Reuters

ਅਮਰੀਕਾ ਵਿੱਚ ਸਿਆਹਫਾਮ ਨਾਗਰਿਕ ਜਾਰਜ ਫਲਾਇਡ ਦੇ ਕਤਲ ਦੇ ਮੁੱਖ ਦੋਸ਼ੀ, ਸਾਬਕਾ ਪੁਲਿਸ ਅਧਿਕਾਰੀ ਡੇਰੇਕ ਸ਼ਾਵਿਨ ਨੂੰ ਅਪ੍ਰੈਲ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਮਿਨੀਆਪੋਲਿਸ ਵਿੱਚ ਹੇਨੇਪਿਨ ਕਾਉਂਟੀ ਸਰਕਾਰੀ ਕੇਂਦਰ ਦੇ ਬਾਹਰ ਫੈਸਲੇ 'ਤੇ ਜਸ਼ਨ ਮਨਾਉਂਦੇ ਲੋਕ।

'ਟੂਗੈਦਰ' ਨਾਮ ਦੀ ਮਨਮੋਹਕ ਕਲਾਕਾਰੀ

ਤਸਵੀਰ ਸਰੋਤ, Sima Diab / Getty Images

ਲੋਰੇਂਜ਼ੋ ਕੁਇਨ ਦੁਆਰਾ ਬਣਾਈ ਗਈ, 'ਟੂਗੈਦਰ' ਨਾਮ ਦੀ ਇਹ ਮਨਮੋਹਕ ਕਲਾਕਾਰੀ ਮਿਸਰ ਦੀ ਰਾਜਧਾਨੀ ਕਾਹਿਰਾ ਵਿੱਚ ਗੀਜ਼ਾ ਦੇ ਮਹਾਨ ਪਿਰਾਮਿਡ ਦੇ ਨੇੜੇ ਰੱਖੀ ਗਈ।

'ਫੋਰਏਵਰ ਇਜ਼ ਨਾਓ' ਨਾਮ ਦੀ ਇੱਕ ਪ੍ਰਦਰਸ਼ਨੀ ਵਿੱਚ ਮਿਸਰ ਅਤੇ ਹੋਰ ਦੇਸ਼ਾਂ ਦੇ ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਨੂੰ ਗੀਜ਼ਾ ਪਿਰਾਮਿਡ ਦੇ ਆਲੇ-ਦੁਆਲੇ ਲਗਾਇਆ ਗਿਆ ਸੀ।

ਅਫਗਾਨ ਨਾਗਰਿਕ

ਤਸਵੀਰ ਸਰੋਤ, US Air Mobility Command

ਅਗਸਤ ਦੇ ਮੱਧ 'ਚ ਅਫਗਾਨਿਸਤਾਨ 'ਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਦੇਸ਼ ਛੱਡ ਕੇ ਭੱਜਣ ਵਾਲਿਆਂ ਦੀ ਕਤਾਰ ਲੱਗ ਗਈ। ਇੱਕ ਵਿਸ਼ਾਲ ਅਮਰੀਕੀ ਫੌਜੀ ਕਾਰਗੋ ਜਹਾਜ਼ 'ਤੇ ਸਵਾਰ ਹੋ ਕੇ ਅਜਿਹੇ ਹੀ ਕੁਝ ਸੌ ਅਫਗ਼ਾਨ ਨਾਗਰਿਕ ਦੇਸ਼ ਛੱਡ ਕੇ ਜਾਂਦੇ ਹੋਏ।

ਹੈਤੀ ਪ੍ਰਵਾਸੀ

ਤਸਵੀਰ ਸਰੋਤ, PAUL RATJE / afp

ਇਸ ਸਾਲ ਸਤੰਬਰ ਵਿੱਚ ਅਮਰੀਕਾ ਦੇ ਟੈਕਸਾਸ ਵਿੱਚ ਰੀਓ ਗ੍ਰਾਂਡੇ ਦੇ ਤੱਟ 'ਤੇ ਸਥਿਤ ਇੱਕ ਕੈਂਪ ਵਿੱਚ ਹੈਤੀ ਪ੍ਰਵਾਸੀਆਂ ਨੂੰ ਦਾਖਲ ਹੋਣ ਤੋਂ ਰੋਕਦੇ ਹੋਏ ਘੋੜੇ 'ਤੇ ਸਵਾਰ ਇੱਕ ਬਾਰਡਰ ਗਾਰਡ ਏਜੰਟ।

ਇਸ ਸਬੰਧੀ ਕਈ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਵਿੱਚ ਜਾਂਚ ਕਮੇਟੀ ਬਣਾਉਣੀ ਪਈ ਸੀ। ਸੰਸਦ ਮੈਂਬਰਾਂ ਨੇ ਇਨ੍ਹਾਂ ਪਰਵਾਸੀਆਂ 'ਤੇ ਘੋੜਸਵਾਰ ਏਜੰਟ ਦੀ ਕਾਰਵਾਈ ਦੀ ਨਿੰਦਾ ਕੀਤੀ ਅਤੇ ਇਸ ਦੀ ਤੁਲਨਾ ਅਮਰੀਕਾ ਦੇ ਗੁਲਾਮੀ ਯੁੱਗ ਨਾਲ ਕੀਤੀ।

ਕਾਰਾਇਨ ਜੀਨ-ਪੀਅਰ

ਤਸਵੀਰ ਸਰੋਤ, Evelyn Hockstein / Reuters

ਮਈ ਵਿੱਚ, ਪ੍ਰੈੱਸ ਦੇ ਪ੍ਰਧਾਨ ਉਪ ਸਕੱਤਰ ਕਾਰਾਇਨ ਜੀਨ-ਪੀਅਰ 30 ਸਾਲਾਂ ਵਿੱਚ ਪਹਿਲੀ ਸਿਆਹਫਾਮ ਔਰਤ ਬਣ ਗਏ, ਜਿਨ੍ਹਾਂ ਨੇ ਅਮਰੀਕਾ ਦੇ ਵ੍ਹਾਈਟ ਹਾਊਸ ਵਿੱਚ ਰੋਜ਼ਾਨਾ ਪ੍ਰੈਸ ਬ੍ਰੀਫਿੰਗ ਨੂੰ ਸੰਬੋਧਨ ਕੀਤਾ।

ਗ੍ਰੀਕ ਗਾਇਕਾ ਸਟੇਫੇਨੀਆ

ਤਸਵੀਰ ਸਰੋਤ, Piroschka van de Wouw / Reuters

ਨੀਦਰਲੈਂਡ ਦੇ ਰੌਟਰਡੈਮ 'ਚ ਮਈ ਵਿੱਚ ਆਯੋਜਿਤ ਯੂਰੋਵਿਜ਼ਨ ਗੀਤ ਮੁਕਾਬਲੇ ਦੇ ਅੰਤਮ ਹਿੱਸੇ 'ਚ ਗ੍ਰੀਕ ਗਾਇਕਾ ਸਟੇਫੇਨੀਆ ਪ੍ਰਦਰਸ਼ਨ ਦਿੰਦੇ ਹੋਏ। ਇਸ ਮੁਕਾਬਲੇ ਵਿੱਚ ਇਟਾਲੀਅਨ ਰਾਕ ਬੈਂਡ ਮੈਨੇਸਕਿਨ ਜੇਤੂ ਰਿਹਾ।

ਮਾਰਸ ਪਰਸੀਵਰੈਂਸ ਰੋਵਰ ਤੋਂ ਲਈ ਗਈ ਮੰਗਲ ਦੀ ਸਤਹ ਦੀ ਤਸਵੀਰ

ਤਸਵੀਰ ਸਰੋਤ, Brian Ongoro / AFP

ਮਾਰਸ ਪਰਸੀਵਰੈਂਸ ਰੋਵਰ ਤੋਂ ਲਈ ਗਈ ਮੰਗਲ ਦੀ ਸਤਹ ਦੀ ਤਸਵੀਰ। ਇਸ ਰੋਵਰ ਨੂੰ ਉੱਥੇ ਜੀਵਨ ਦੇ ਸੰਕੇਤ ਲੱਭਣ ਅਤੇ ਚੱਟਾਨਾਂ ਦੇ ਨਮੂਨੇ ਲੈਣ ਲਈ ਭੇਜਿਆ ਗਿਆ ਹੈ।

ਪਾਂਡਾ

ਤਸਵੀਰ ਸਰੋਤ, He Haiyang / Getty Images

ਅਗਸਤ ਵਿੱਚ ਚੀਨ ਦੇ ਵਿਸ਼ਾਲ ਪਾਂਡਾ ਸੂ ਸ਼ਾਨ ਨੇ ਸਿਚੁਆਨ ਸੂਬੇ ਦੇ ਵੋਲੋਂਗ ਨੈਸ਼ਨਲ ਨੇਚਰ ਰਿਜ਼ਰਵ ਵਿੱਚ ਸ਼ਾਵਕਾਂ ਨੂੰ ਜਨਮ ਦਿੱਤਾ।

ਜੂਲੀਓ ਸੀਜ਼ਰ ਲਾ ਕਰੂਜ਼

ਤਸਵੀਰ ਸਰੋਤ, Ueslei Marcelino / Reuters

ਕਿਊਬਾ ਦੇ ਜੂਲੀਓ ਸੀਜ਼ਰ ਲਾ ਕਰੂਜ਼ ਅਗਸਤ ਵਿੱਚ 2020 ਟੋਕੀਓ ਓਲੰਪਿਕ ਵਿੱਚ ਪੁਰਸ਼ਾਂ ਦੀ ਹੈਵੀਵੇਟ ਮੁੱਕੇਬਾਜ਼ੀ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ।

ਅਮਰੀਕਾ

ਤਸਵੀਰ ਸਰੋਤ, Roberto Schmidt / Getty Images

ਅਮਰੀਕਾ ਦੇ ਨਿਊ ਜਰਸੀ ਵਿੱਚ 9/11 ਦੀ ਯਾਦ ਵਿੱਚ ਬਣੀ ਇੱਕ ਯਾਦਗਾਰ 'ਚ ਕਲਾਉਡੀਆ ਕਾਸਟਾਨੋ ਆਪਣੇ ਭਰਾ ਜਰਮਨ ਦੇ ਨੱਕਾਸ਼ੀ ਵਾਲੇ ਨਾਮ ਨੂੰ ਛੂਹੰਦੇ ਹੋਏ।

ਲਾਰਡੀ

ਤਸਵੀਰ ਸਰੋਤ, Jouni Porsanger / AFP

ਫਿਨਲੈਂਡ ਦੇ ਹਾਰਡ ਰਾਕ ਬੈਂਡ ਲਾਰਡੀ ਦੇ ਲਾਰਡੀ ਅਗਸਤ ਵਿੱਚ ਕੋਰੋਨਾ ਵੈਕਸੀਨ ਲੈਂਦੇ ਹੋਏ

ਚੀਨ

ਤਸਵੀਰ ਸਰੋਤ, Noel Celis / AFP

ਇਸੇ ਸਾਲ ਜੂਨ ਵਿੱਚ ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਦੀ 100ਵੀਂ ਵਰ੍ਹੇਗੰਢ ਦਾ ਜਸ਼ਨ।

ਮਹਾਰਾਣੀ ਐਲਿਜ਼ਾਬੈਥ ਦੂਜੇ

ਤਸਵੀਰ ਸਰੋਤ, Victoria Jones / Reuters

ਵਿੰਡਸਰ ਦੇ ਸੇਂਟ ਜਾਰਜ ਚੈਪਲ ਵਿਖੇ ਆਪਣੇ ਪਤੀ, ਡਿਊਕ ਆਫ ਐਡਿਨਬਰਗ ਪ੍ਰਿੰਸ ਫਿਲਿਪ ਦੇ ਅੰਤਿਮ ਸੰਸਕਾਰ ਦੌਰਾਨ ਮਹਾਰਾਣੀ ਐਲਿਜ਼ਾਬੈਥ ਦੂਜੇ

ਗ੍ਰੀਸ

ਤਸਵੀਰ ਸਰੋਤ, ANGELOS TZORTZINIS / AFP

ਗ੍ਰੀਸ 'ਚ ਲੱਗੀ ਭਿਆਨਕ ਅੱਗ ਨੂੰ ਬੁਝਾਉਣ 'ਚ ਲੱਗੇ ਦਮਕਲ ਦਲ ਦੇ ਕਰਮਚਾਰੀ ਅਤੇ ਸਥਾਨਕ ਲੋਕ।

ਗ੍ਰੀਨਲੈਂਡ

ਤਸਵੀਰ ਸਰੋਤ, Hannibal Hanschke / Reuters

ਸਤੰਬਰ ਵਿੱਚ ਗ੍ਰੀਨਲੈਂਡ 'ਚ ਇਲੁਲੀਸੈਟ ਦੇ ਨੇੜੇ ਜੈਕਬਸ਼ਵੰਸ ਆਈਸ ਫਿਓਰਡ ਦੇ ਮੁਹਾਣੇ 'ਤੇ ਦੇਖਿਆ ਗਿਆ ਇੱਕ ਆਈਸਬਰਗ।

ਟੋਕੀਓ 2020 ਪੈਰਾਲੰਪਿਕ ਖੇਡਾਂ

ਤਸਵੀਰ ਸਰੋਤ, Yasuyoshi Chiba / AFP

'ਆਰਮਜ਼ ਆਰਚਰ' ਦੇ ਰੂਪ 'ਚ ਮਸ਼ਹੂਰ ਅਮਰੀਕਾ ਦੇ 'ਮੈਟ ਸਟੁਟਜ਼ਮੈਨ' ਅਗਸਤ ਵਿੱਚ ਟੋਕੀਓ 2020 ਪੈਰਾਲੰਪਿਕ ਖੇਡਾਂ ਦੌਰਾਨ ਪੁਰਸ਼ਾਂ ਦੇ ਤੀਰਅੰਦਾਜ਼ੀ ਮੁਕਾਬਲੇ 'ਚ ਨਿਸ਼ਾਨਾ ਸਾਧਦੇ ਹੋਏ।

ਲਿਲ ਨਾਸ ਐਕਸ

ਤਸਵੀਰ ਸਰੋਤ, Angela Weiss / AFP

ਸਤੰਬਰ ਵਿੱਚ ਨਿਊਯਾਰਕ ਦੇ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਵਿੱਚ '2021 ਮੇਟ ਗਾਲਾ' ਸਮਾਗਮ ਦੌਰਾਨ ਅਮਰੀਕੀ ਰੈਪਰ ਅਤੇ ਗਾਇਕ ਲਿਲ ਨਾਸ ਐਕਸ।

ਬੀਬੀਸੀ ਡਾਟ ਕਾਮ ਦੇ ਪਾਠਕਾਂ ਵੱਲੋਂ ਭੇਜੀਆਂ ਗਈਆਂ ਕੁਝ ਸ਼ਾਮਦਾਰ ਤਸਵੀਰਾਂ:

ਕੈਥੀ ਵਿਲੀਅਮਜ਼

ਤਸਵੀਰ ਸਰੋਤ, KATHY WILLIAMS

ਰਵੀ ਰੰਜਨ ਦੁਆਰਾ ਖਿੱਚੀ ਗਈ ਤਸਵੀਰ

ਤਸਵੀਰ ਸਰੋਤ, RAVI RANJAN

ਤਾਰਾ ਲੋਰੀ ਦੁਆਰਾ ਖਿੱਚੀ ਗਈ ਤਸਵੀਰ

ਤਸਵੀਰ ਸਰੋਤ, TARA LOWRY

ਜਸਟਿਨ ਸੈਕੂਲਸ ਦੁਆਰਾ ਖਿੱਚੀ ਗਈ ਤਸਵੀਰ

ਤਸਵੀਰ ਸਰੋਤ, Justin Saculles

ਕ੍ਰਿਸ ਲੀ ਦੁਆਰਾ ਖਿੱਚੀ ਗਈ ਤਸਵੀਰ

ਤਸਵੀਰ ਸਰੋਤ, Chris Lee

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)