ਓਮੀਕਰੋਨ ਵੇਰੀਐਂਟ ਨਾਲ ਪੂਰੀ ਦੁਨੀਆ ਵਿੱਚ ਚਿੰਤਾ ਪਰ ਇਹ ਕਿੰਨਾ ਖ਼ਤਰਨਾਕ ਹੈ

ਓਮੀਕਰੋਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ ਇਸ ਵੇਰੀਐਂਟ ਨੂੰ "ਵੇਰੀਐਂਟ ਆਫ਼ ਕਨਸਰਨ" ਦੱਸਿਆ ਹੈ
    • ਲੇਖਕ, ਫਰਨਾਂਡੋ ਗੋਂਜ਼ਾਲੇਜ਼ ਕੈਂਡੇਲਾਸ
    • ਰੋਲ, ਦਿ ਕਨਵਰਸੇਸ਼ਨ

ਕੋਰੋਨਾਵਾਇਰਸ ਦਾ ਨਵਾਂ ਰੂਪ ਓਮੀਕਰੋਨ ਸਾਹਮਣੇ ਆਉਣ ਤੋਂ ਬਾਅਦ ਪੂਰੀ ਦੁਨੀਆ 'ਚ ਹਲਚਲ ਮਚ ਗਈ ਹੈ। ਕਈ ਦੇਸ਼ ਕੋਰੋਨਾ ਤੋਂ ਬਚਾਅ ਨਾਲ ਜੁੜੇ ਨਿਯਮਾਂ ਨੂੰ ਸਖ਼ਤ ਕਰ ਰਹੇ ਹਨ ਅਤੇ ਯਾਤਰਾ 'ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ।

ਓਮੀਕਰੋਨ ਦੀ ਪਛਾਣ ਸਭ ਤੋਂ ਪਹਿਲਾਂ ਦੱਖਣੀ ਅਫਰੀਕਾ ਵਿੱਚ ਹੋਈ ਸੀ। ਇਸ ਵਾਇਰਸ ਵਿੱਚ ਹੁਣ ਤੱਕ ਸਭ ਤੋਂ ਵੱਧ 55 ਮਿਊਟੇਸ਼ਨ ਦੱਸੇ ਜਾ ਰਹੇ ਹਨ ਅਤੇ ਇਸ ਦੇ ਸਪਾਈਕ ਪ੍ਰੋਟੀਨ ਵਿੱਚ 32 ਮਿਊਟੇਸ਼ਨ ਹੋਏ ਹਨ।

ਇੱਥੇ ਮਿਊਟੇਸ਼ਨ ਤੋਂ ਭਾਵ ਵਾਇਰਸ ਦੇ ਰੂਪ ਦਾ ਬਦਲਣਾ ਹੈ।

ਦੱਖਣੀ ਅਫ਼ਰੀਕਾ 'ਚ ਇਸ ਵੇਰੀਐਂਟ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ ਅਤੇ ਇਸ ਕਾਰਨ ਦੁਨੀਆ ਭਰ ਦੇ ਦੇਸ਼ਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ।

ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ ਇਸ ਵੇਰੀਐਂਟ ਨੂੰ "ਵੇਰੀਐਂਟ ਆਫ਼ ਕਨਸਰਨ" ਦੱਸਿਆ ਅਤੇ ਇਸ ਨੂੰ ਓਮੀਕਰੋਨ ਦਾ ਨਾਮ ਦਿੱਤਾ ਗਿਆ।

ਓਮੀਕਰੋਨ ਦੇ ਸਪਾਈਕ ਪ੍ਰੋਟੀਨ ਵਿੱਚ ਹੋਏ 32 ਮਿਊਟੇਸ਼ਨ ਨੂੰ ਬਹੁਤ ਮਹੱਤਵਪੂਰਨ ਕਿਹਾ ਜਾ ਰਿਹਾ ਹੈ ਕਿਉਂਕਿ ਉਹ ਸਰੀਰ ਦੇ ਸੈੱਲਾਂ ਨੂੰ ਸੰਕਰਮਿਤ ਕਰਨ ਅਤੇ ਇਮਿਊਨ ਸਿਸਟਮ ਨੂੰ ਕਮਜ਼ੋਰ ਕਰਨ ਵਿੱਚ ਸ਼ਾਮਲ ਹੁੰਦੇ ਹਨ।

ਇਹ ਵੀ ਪੜ੍ਹੋ

ਹੁਣ ਤੱਕ ਆਏ ਮਿਊਟੇਸ਼ਨ ਕੋਰੋਨਾਵਾਇਰਸ ਦੇ ਹੁਣ ਤੱਕ ਆ ਚੁੱਕੇ ਵੇਰੀਐਂਟਸ 'ਚ ਵੀ ਪਾਏ ਗਏ ਹਨ। ਇਹਨਾਂ ਵੇਰੀਐਂਟਾਂ ਨੂੰ 'ਵੇਰੀਐਂਟ ਆਫ਼ ਕਨਸਰਨ' ਅਤੇ 'ਵੇਰੀਐਂਟ ਆਫ਼ ਇੰਟਰਸਟ' ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸੀ।

ਜਿਵੇਂ ਕਿ N501Y ਮਿਊਟੇਸ਼ਨ ਜੋ ਅਲਫ਼ਾ, ਬੀਟਾ ਅਤੇ ਗਾਮਾ ਵੇਰੀਐਂਟਾਂ ਵਿੱਚ ਹੋਇਆ ਹੈ। T951, T478K ਅਤੇ G142D ਮਿਊਟੇਸ਼ਨ ਡੈਲਟਾ ਵੇਰੀਐਂਟ ਵਿੱਚ ਹੋਏ ਹਨ।

ਇਨ੍ਹਾਂ ਮਿਊਟੇਸ਼ਨਸ ਦੇ ਸਰੀਰ ਵਿੱਚ ਮੌਜੂਦ ACE2 ਸੈੱਲ ਰੀਸੈਪਟਰ (S477N, Q498R) ਦੇ ਸੰਪਰਕ ਵਿੱਚ ਆਊਣ ਦੀ ਭੁਮਿਕਾ ਦਾ ਪਤਾ ਚੱਲਿਆ ਹੈ ਕਿ ਕੁਝ ਐਂਟੀਬਾਡੀਜ਼ (G339D, S371L, S373P, S375F) ਦੇ ਖੇਤਰਾਂ ਵਿੱਚ ਪਾਏ ਗਏ ਹਨ।

ਮਿਊਟੇਸ਼ਨ ਦੇ ਇੱਕਠੇ ਪਾਏ ਜਾਣ ਦਾ ਅਸਰ ਕੀ ਹੋਵੇਗਾ

ਓਮੀਕਰੋਨ

ਤਸਵੀਰ ਸਰੋਤ, Getty Images

ਹਾਲਾਂਕਿ, ਜੇਕਰ ਇਹ ਮਿਊਟੇਸ਼ਨ ਇਕੱਠੇ ਪਾਏ ਜਾਂਦੇ ਹਨ ਤਾਂ ਉਨ੍ਹਾਂ ਦਾ ਕੀ ਅਸਰ ਹੋਵੇਗਾ, ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਇਹ ਜ਼ਰੂਰੀ ਨਹੀਂ ਹੈ ਕਿ ਦੋ ਮਿਊਟੇਸ਼ਨ ਦੇ ਪ੍ਰਭਾਵ ਹਮੇਸ਼ਾ ਇਕੱਠੇ ਹੋਣ। ਉਹਨਾਂ ਦਾ ਪ੍ਰਭਾਵ ਘੱਟ ਜਾਂ ਵੱਧ ਹੋ ਸਕਦਾ ਹੈ, ਯਾਨੀ ਉਹ ਵਾਇਰਸ ਨੂੰ ਹੋਰ ਖਤਰਨਾਕ ਜਾਂ ਕਮਜ਼ੋਰ ਬਣਾ ਸਕਦੇ ਹਨ।

ਇਸ ਵੇਰੀਐਂਟ ਦੇ ਜ਼ਿਆਦਾ ਸੰਕਰਮਨ ਹੋਣ ਜਾਂ ਇਮੀਊਨਿਟੀ ਤੰਤਰ ਤੋਂ ਬੱਚ ਨਿਕਲਣ ਦੀ ਜ਼ਿਆਦਾ ਸਮਰਥਾ ਹੋਣ ਨੂੰ ਲੈ ਕੇ ਜਦੋਂ ਤੱਕ ਖੋਜ ਨਤੀਜੇ ਉਪਲਬਧ ਨਹੀਂ ਹੁੰਦੇ ਹਨ ਅਤੇ ਸਾਡੇ ਕੋਲ ਇਸ ਬਾਰੇ ਜੀਨੋਮ (ਜੀਨਾਂ ਦਾ ਸਮੂਹ) ਨਿਰੀਖਣ ਡੇਟਾ ਨਹੀਂ ਹੁੰਦਾ, ਉਸ ਵੇਲੇ ਤੱਕ ਜ਼ਿਆਦਾ ਚੌਕਸ ਹੋਣਾ ਜਾਂ ਘੱਟ ਚੌਕਸ ਹੋਣਾ, ਦੋਵੇਂ ਹੀ ਸਹੀ ਨਹੀਂ ਹੈ।

ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ ਇਸ ਨੂੰ 'ਵੇਰੀਐਂਟ ਆਫ਼ ਕਨਸਰਨ' ਇਸ ਲਈ ਕਿਹਾ ਗਿਆ ਹੈ ਕਿਉਂਕਿ ਇਸ ਵਿੱਚ ਸੰਕਰਮਣ ਦਾ ਵਧੇਰੇ ਜੋਖਮ ਹੋ ਸਕਦਾ ਹੈ। ਹਾਲਾਂਕਿ, ਇਸ ਦੀ ਪੁਸ਼ਟੀ ਕਰਨ ਲਈ ਅਜੇ ਕੋਈ ਠੋਸ ਜਾਣਕਾਰੀ ਉਪਲਬਧ ਨਹੀਂ ਹੈ।

ਦੱਖਣੀ ਅਫ਼ਰੀਕਾ ਵਿੱਚ ਮਾਮਲੇ ਵੱਧ ਰਹੇ ਹਨ

ਓਮੀਕਰੋਨ

ਤਸਵੀਰ ਸਰੋਤ, YALCINSONAT1

ਦੱਖਣੀ ਅਫ਼ਰੀਕਾ 'ਚ ਕੋਰੋਨਾ ਦੇ ਇਸ ਵੇਰੀਐਂਟ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧੇ ਕਾਰਨ ਚਿੰਤਾਵਾਂ ਵਧ ਗਈਆਂ ਹਨ।

ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਇਹ ਰੂਪ ਦਾ ਸਭ ਤੋਂ ਪਹਿਲਾਂ ਪਤਾ ਦੱਖਣੀ ਅਫ਼ਰੀਕਾ ਵਿੱਚ ਲੱਗਿਆ ਹੈ ਕਿਉਂਕਿ ਇਹ ਸਾਰਸ-ਕੋਵਿਡ-2 ਲਈ ਸਭ ਤੋਂ ਵਧੀਆ ਜੀਨੋਮਿਕ ਨਿਗਰਾਨੀ ਪ੍ਰਣਾਲੀ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਟੀਕਾਕਰਨ ਹੋਰ ਅਫ਼ਰੀਕੀ ਦੇਸ਼ਾਂ ਵਾਂਗ ਤੇਜ਼ੀ ਨਾਲ ਅੱਗੇ ਨਹੀਂ ਵਧਿਆ ਹੈ।

ਦੱਖਣੀ ਅਫਰੀਕਾ ਵਿੱਚ, ਇਹ ਰੂਪ ਗੌਤੇਂਗ ਸੂਬੇ ਵਿੱਚ ਪਾਇਆ ਗਿਆ ਸੀ। ਇਹ ਗੱਲ ਅਜਿਹੇ ਸਮੇਂ ਵਿੱਚ ਸਾਹਮਣੇ ਆਈ ਹੈ ਜਦੋਂ ਇਸ ਖੇਤਰ ਵਿੱਚ ਇੱਕ ਲੱਖ ਵਿੱਚੋਂ 10 ਮਾਮਲੇ ਸਾਹਮਣੇ ਆ ਰਹੇ ਹਨ।

ਅਜਿਹੀਆਂ ਸਥਿਤੀਆਂ ਵਿੱਚ, ਇੱਕ ਰੂਪ ਤੇਜ਼ੀ ਨਾਲ ਲਾਗ ਫੈਲਾਉਂਦਾ ਹੈ ਅਤੇ ਕੇਸਾਂ ਵਿੱਚ ਵਾਧਾ ਹੁੰਦਾ ਹੈ। ਇਸ ਦੀ ਛੂਤਕਾਰੀ ਵੱਧ ਜਾਪਦੀ ਹੈ ਪਰ ਇਹ ਵੀ ਹੈ ਕਿ ਉਸ ਸਮੇਂ ਮੁਕਾਬਲਾ ਕਰਨ ਲਈ ਕੋਈ ਹੋਰ ਰੂਪ ਮੌਜੂਦ ਨਹੀਂ ਹਨ।

ਪਰ, ਇਸ ਦੇ ਨਾਲ ਹੀ ਇੱਕ ਸਵਾਲ ਇਹ ਵੀ ਹੈ ਕਿ ਇੰਨੇ ਪਰਿਵਰਤਨ ਨਾਲ ਇੱਕ ਰੂਪ ਕਿਵੇਂ ਵਧਦਾ ਹੈ?

ਇਸ ਦਾ ਕੋਈ ਪੱਕਾ ਜਵਾਬ ਨਹੀਂ ਹੈ। ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਇਹ ਰੂਪ ਇੱਕ ਅਜਿਹੇ ਮਰੀਜ਼ ਵਿੱਚ ਵਿਕਸਤ ਹੋ ਸਕਦਾ ਹੈ ਜਿਸ ਦੀ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੈ ਅਤੇ ਉਹ ਲੰਬੇ ਸਮੇਂ ਤੋਂ ਸੰਕਰਮਿਤ ਹੈ। ਇਸ ਤੋਂ ਬਾਅਦ ਇਹ ਹੋਰ ਲੋਕਾਂ ਤੱਕ ਫੈਲ ਗਿਆ, ਜਿਸ ਦੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਅਸੀਂ ਕੀ ਕਰ ਸਕਦੇ ਹਾਂ

ਓਮੀਕਰੋਨ

ਤਸਵੀਰ ਸਰੋਤ, Reuters

ਸਾਡੇ ਕੋਲ ਓਮੀਕਰੋਨ ਤੋਂ ਸੁਰੱਖਿਆ ਲਈ ਵੀ ਉਹੀ ਤਰੀਕੇ ਹਨ ਜਿਵੇਂ ਕਿ ਦੂਜੇ ਰੂਪਾਂ ਦੇ ਸੀ ਯਾਨੀ ਵੈਕਸੀਨ, ਮਾਸਕ ਲਗਾਉਣਾ, ਦੂਰੀ ਬਣਾਏ ਰੱਖਣਾ ਅਤੇ ਬੰਦ ਕਮਰਿਆਂ ਵਿੱਚ ਹਵਾਦਾਰੀ।

ਇਸ ਨਾਲ ਤੁਸੀਂ ਵਾਇਰਸ ਦੇ ਘੱਟ ਤੋਂ ਘੱਟ ਸੰਪਰਕ 'ਚ ਆ ਜਾਵੋਗੇ ਅਤੇ ਇਸ ਦਾ ਫੈਲਾਅ ਵੀ ਘੱਟ ਹੋ ਜਾਵੇਗਾ। ਇਸ ਦੇ ਨਾਲ ਹੀ, ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਵਾਇਰਸ ਲਈ ਨਵੇਂ ਪਰਿਵਰਤਨ ਦੇ ਮੌਕਿਆਂ ਨੂੰ ਵੀ ਸੀਮਤ ਕਰੇਗਾ।

ਹਾਲਾਂਕਿ, ਅਸੀਂ ਸੋਚਿਆ ਸੀ ਕਿ ਡੈਲਟਾ ਵੇਰੀਐਂਟ ਤੋਂ ਬਾਅਦ 'ਵੇਰੀਐਂਟ ਆਫ ਕਨਸਰਨ' ਵਾਲਾ ਨਵਾਂ ਵੇਰੀਐਂਟ ਆਉਣਾ ਮੁਸ਼ਕਲ ਹੋਵੇਗਾ ਪਰ ਓਮੀਕਰੋਨ ਨੇ ਸਾਨੂੰ ਹੈਰਾਨ ਕਰ ਦਿੱਤਾ।

ਭਾਵੇਂ ਇਹ ਓਮੀਕਰੋਨ 'ਵੇਰੀਐਂਟ ਆਫ਼ ਕਨਸਰਨ' ਬਣਨ ਲਈ ਕਾਫ਼ੀ ਗੰਭੀਰ ਹੈ ਜਾਂ ਨਹੀਂ, ਇਹ ਸਪੱਸ਼ਟ ਹੈ ਕਿ ਕੋਵਿਡ -19 ਵਾਇਰਸ ਦਾ ਵਿਕਾਸ ਸਾਨੂੰ ਹੋਰ ਵੀ ਹੈਰਾਨ ਕਰ ਸਕਦਾ ਹੈ। ਜਿੰਨੀ ਜਲਦੀ ਅਸੀਂ ਇਨ੍ਹਾਂ ਖਦਸ਼ਿਆਂ ਨੂੰ ਘਟਾਵਾਂਗੇ, ਇਹ ਸਭ ਲਈ ਉੱਨਾ ਹੀ ਬਿਹਤਰ ਹੋਵੇਗਾ।

(ਫਰਨਾਂਡੋ ਗੋਂਜ਼ਾਲੇਜ਼ ਕੈਂਡੇਲਾਸ ਜੈਨੇਟਿਕਸ ਦੇ ਪ੍ਰੋਫੈਸਰ ਹਨ। ਵੈਲੈਂਸੀਆ ਦੀ ਯੂਨੀਵਰਸਿਟੀ - FISABIO "ਇਨਫੈਕਸ਼ਨ ਅਤੇ ਪਬਲਿਕ ਹੈਲਥ" ਜੁਆਇੰਟ ਰਿਸਰਚ ਯੂਨਿਟ ਦੇ ਮੁਖੀ ਹਨ। ਉਨ੍ਹਾਂ ਦਾ ਮੂਲ ਲੇਖ 'ਦਿ ਕਨਵਰਸੇਸ਼ਨ' ਵਿੱਚ ਪ੍ਰਕਾਸ਼ਿਤ ਹੋਇਆ ਸੀ।)

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)