ਹੈਰੋਇਨ ਨੂੰ ਜਦੋਂ ਖੰਘ ਦੀ ਦਵਾਈ ਵਜੋਂ ਇਸਤੇਮਾਲ ਕੀਤਾ ਜਾਂਦਾ ਸੀ

ਤਸਵੀਰ ਸਰੋਤ, PUBLIC DOMAIN
- ਲੇਖਕ, ਪਿਰਿਨਾ ਪਿਘੀ ਬੇਲ
- ਰੋਲ, ਬੀਬੀਸੀ ਨਿਊਜ਼
ਹੈਰੋਇਨ ਨੂੰ 1800 ਦੇ ਦਹਾਕੇ ਦੇ ਅਖੀਰ ਵਿੱਚ ਇੱਕ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤਾ ਗਿਆ ਸੀ।
ਜਿਸ ਸਮੇਂ ਇਸ ਨੂੰ ਤਿਆਰ ਕੀਤਾ ਗਿਆ ਸੀ, ਉਸ ਤੋਂ ਕੁਝ ਸਾਲਾਂ ਬਾਅਦ ਇਸ ਦੀ ਵਰਤੋਂ ਖੰਘ ਅਤੇ ਗਲੇ ਦੀ ਖਰਾਸ਼ ਨੂੰ ਠੀਕ ਕਰਨ ਲਈ ਬਣਾਈਆਂ ਜਾਣ ਵਾਲੀਆਂ ਦਵਾਈਆਂ ਵਿੱਚ ਕੀਤੀ ਜਾਂਦੀ ਸੀ।
ਅੱਜ 100 ਸਾਲਾਂ ਬਾਅਦ ਹੈਰੋਇਨ ਇੱਕ ਨਸ਼ੇ ਵਿੱਚ ਤਬਦੀਲ ਹੋ ਗਈ ਹੈ ਅਤੇ ਇਸ ਦਾ ਸੇਵਨ ਗ਼ੈਰ-ਕਾਨੂੰਨੀ ਹੈ।
ਪਿਛਲੇ 20 ਸਾਲਾਂ ਵਿੱਚ, ਅਮਰੀਕਾ ਵਿੱਚ ਹੀ ਇਸ ਦੀ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਨ ਨਾਲ ਇੱਕ ਲੱਖ ਤੀਹ ਹਜ਼ਾਰ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਆਖਿਰ ਇਹ ਹੈਰੋਇਨ ਬਣੀ ਕਿਵੇਂ ਅਤੇ ਫਿਰ ਇਸ 'ਤੇ ਪਾਬੰਦੀ ਕਿਉਂ ਲਗਾਈ ਗਈ?
ਕਿਵੇਂ ਬਣੀ ਹੈਰੋਇਨ?
ਹੈਰੋਇਨ ਦਾ ਰਸਾਇਣਕ ਨਾਮ ਡਾਇਸੇਟਾਇਲਮੌਰਫੀਨ ਹੈ।

ਤਸਵੀਰ ਸਰੋਤ, Getty Images
ਹੈਰੋਇਨ ਦੇ ਨਿਰਮਾਣ ਬਾਰੇ ਜੋ ਸਭ ਤੋਂ ਪੁਰਾਣੀ ਰਿਪੋਰਟ ਮਿਲਦੀ ਹੈ, ਉਹ ਸਾਲ 1874 ਦੇ ਸਮੇਂ ਦੀ ਹੈ।
ਜਦੋਂ ਇੱਕ ਅੰਗਰੇਜ਼ ਰਸਾਇਣ ਸ਼ਾਸਤਰੀ ਸੀ.ਆਰ.ਏ. ਰਾਈਟ ਨੇ ਇਸ ਨੂੰ ਲੰਡਨ ਦੇ ਸੇਂਟ ਮੈਰੀ ਹਸਪਤਾਲ ਸਕੂਲ ਆਫ਼ ਮੈਡੀਸਨ ਵਿੱਚ ਮੌਰਫੀਨ ਤੋਂ ਸਿੰਥੇਸਾਈਜ਼ਡ (ਮੌਰਫੀਨ ਤੋਂ ਵੱਖ ਕਰਕੇ) ਤਿਆਰ ਕੀਤਾ।
ਦਵਾਈਆਂ ਦੇ ਇਤਿਹਾਸ ਦੇ ਜਾਣਕਾਰ ਅਤੇ ਬਫੇਲੋ ਯੂਨੀਵਰਸਿਟੀ ਦੇ ਪ੍ਰੋਫੈਸਰ ਡੇਵਿਡ ਹਰਜ਼ਬਰਗ ਨੇ ਬੀਬੀਸੀ ਮੁੰਡੋ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸ ਸਮੇਂ, "ਪਹਿਲਾਂ ਤੋਂ ਹੀ ਅਫੀਮ ਅਤੇ ਮੌਰਫੀਨ ਦਾ ਪ੍ਰਯੋਗ ਦਵਾਈਆਂ ਵਿੱਚ ਕੀਤਾ ਜਾਂਦਾ ਸੀ, ਇਸ ਲਈ ਲੋਕਾਂ ਨੂੰ ਪਤਾ ਸੀ ਕਿ ਓਪੀਓਇਡਜ਼ ਦੀ ਵਰਤੋਂ ਵੀ ਦਵਾਈਆਂ ਬਣਾਉਣ ਲਈ ਕੀਤੀ ਜਾ ਸਕਦੀ ਹੈ।''
ਪਰ ਸਟੈਨਫੋਰਡ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੇ ਪ੍ਰੋਫੈਸਰ ਕੀਥ ਹੰਫਰੀਜ਼ ਦਾ ਕਹਿਣਾ ਹੈ ਕਿ ਇਨ੍ਹਾਂ ਚੀਜ਼ਾਂ ਦੇ ਸੇਵਨ ਨਾਲ ਨਸ਼ਾ ਹੁੰਦਾ ਸੀ ਅਤੇ ਹੁਣ ਵੀ ਹੁੰਦਾ ਹੈ।
ਇਸ ਲਈ ਫਾਰਮਾਸਿਊਟੀਕਲ ਕੰਪਨੀਆਂ ਅਜਿਹੇ ਦਰਦ ਨਿਵਾਰਕ ਦੀ ਵਰਤੋਂ ਕਰਨਾ ਚਾਹੁੰਦੀਆਂ ਸਨ ਜਿਸ ਨਾਲ ਨਸ਼ੇ ਦੀ ਲਤ ਨਾ ਲੱਗੇ।
ਸ਼ੁਰੂ ਵਿੱਚ ਕੁਝ ਲੋਕਾਂ ਨੂੰ ਲੱਗਾ ਕਿ ਹੋ ਸਕਦਾ ਹੈ ਕਿ ਹੈਰੋਇਨ ਨਾਲ ਲੋਕਾਂ ਨੂੰ ਨਸ਼ੇ ਦੀ ਲਤ ਨਾ ਲੱਗੇ ਅਤੇ ਇਸ ਦੇ ਮਾੜੇ ਪ੍ਰਭਾਵ ਵੀ ਘੱਟ ਹੋਣ।
ਜੂਨ 2020 ਵਿੱਚ 'ਦਿ ਕਨਵਰਸੇਸ਼ਨ' ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ ਕੈਮਿਲੋ ਜੋਸੇ ਸੇਲਾ ਯੂਨੀਵਰਸਿਟੀ ਅਤੇ ਅਲਕਾਲਾ ਯੂਨੀਵਰਸਿਟੀ ਵਿੱਚ ਫਾਰਮਾਕੋਲੋਜੀ ਦੇ ਪ੍ਰੋਫੈਸਰ ਫ੍ਰਾਂਸਿਸਕੋ ਲੋਪੇਜ਼-ਮੁਨੋਜ਼ ਅਤੇ ਸੇਸੀਲੀਓ ਅਲਾਮੋ ਗੋਂਜ਼ਾਲੇਜ਼ ਲਿਖਦੇ ਹਨ, "ਸਭ ਤੋਂ ਮਹੱਤਵਪੂਰਨ ਗੱਲ ਇਹ ਸੀ ਕਿ ਹੈਰੋਇਨ ਟਿਊਬਰਕਿਉਲੋਸਿਸ (ਟੀਬੀ) ਦੇ ਮਰੀਜ਼ਾਂ ਵਿੱਚ ਖੰਘ ਨੂੰ ਠੀਕ ਕਰਨ ਵਿੱਚ ਮਦਦਗਾਰ ਸੀ ਅਤੇ ਇਸ ਨਾਲ ਮਰੀਜ਼ ਨੂੰ ਨੀਂਦ ਆ ਜਾਂਦੀ ਸੀ।"
ਇਸ ਦੇ ਬਾਵਜੂਦ ਵੀ ਹੈਰੋਇਨ ਦੀ ਖੋਜ ਦੇ ਪਹਿਲੇ ਸਾਲ ਵਿੱਚ ਇਸ ਨੂੰ ਲੈ ਚਿਕਿਤਸਾ ਦੇ ਪੱਧਰ 'ਤੇ ਕੋਈ ਬਹੁਤ ਉਤਸ਼ਾਹ ਨਹੀਂ ਦਿਖਾਇਆ ਗਿਆ।
ਚਿਕਿਤਸਾ ਦੇ ਦ੍ਰਿਸ਼ਟੀਕੋਣ ਤੋਂ, ਸਾਲ 1897 ਤੱਕ ਵੀ ਇਸ ਨੂੰ ਲੈ ਕੇ ਖਾਸ ਦਿਲਚਸਪੀ ਨਹੀਂ ਦਿਖਾਈ ਗਈ।

ਤਸਵੀਰ ਸਰੋਤ, Getty Images
ਪਰ ਇਹੀ ਉਹ ਸਮਾਂ ਵੀ ਸੀ ਜਦੋਂ ਪ੍ਰੋਫੈਸਰ ਹੇਨਰਿਕ ਡ੍ਰੈਸਰ ਦੀ ਅਗਵਾਈ ਵਿੱਚ ਜਰਮਨ ਦਵਾਈ ਕੰਪਨੀ ਬਾਇਰ ਦੀ ਅਧਿਐਨ ਟੀਮ, ਮੌਰਫਿਨ ਅਤੇ ਕੋਡੀਨ (ਇੱਕ ਓਪੀਓਇਡ) ਦੀ ਥਾਂ ਕੁਝ ਹੋਰ ਇਸਤੇਮਾਲ ਕੀਤੇ ਜਾਣ ਨੂੰ ਲੈ ਕੇ ਖੋਜ ਅਤੇ ਜਾਂਚ ਕਰ ਰਹੀ ਸੀ ਤਾਂ ਜੋ ਸਾਹ ਦੀ ਬਿਮਾਰੀ ਵਾਲੇ ਮਰੀਜ਼ਾਂ ਨੂੰ ਰਾਹਤ ਦਿੱਤੀ ਜਾ ਸਕੇ।
ਇਹ ਜਾਣਕਾਰੀ ਬਾਇਰ ਲਿਵਰਕੁਸੇਨ ਸੰਗ੍ਰਹਿ ਦੇ ਦਸਤਾਵੇਜ਼ਾਂ 'ਤੇ ਆਧਾਰਿਤ ਹੈ।
ਖੋਜ ਟੀਮ ਦੇ ਇੱਕ ਮੈਂਬਰ ਨੇ ਡਾਇਸੇਟਾਇਲਮੌਰਫਿਨ ਨੂੰ ਮੌਰਫਿਨ ਅਤੇ ਕੋਡੀਨ ਦੀ ਥਾਂ ਇਸਤੇਮਾਲ ਕਰਨ ਦਾ ਵਿਚਾਰ ਪੇਸ਼ ਕੀਤਾ।
ਉਨ੍ਹਾਂ ਨੇ ਪਹਿਲਾਂ ਜਾਨਵਰਾਂ 'ਤੇ, ਫਿਰ ਬੇਅਰ ਦੇ ਲੋਕਾਂ 'ਤੇ ਅਤੇ ਫਿਰ ਬਰਲਿਨ ਦੇ ਲੋਕਾਂ 'ਤੇ ਇਸ ਦੀ ਜਾਂਚ ਕੀਤੀ।
ਖੰਘ ਤੋਂ ਰਾਹਤ ਦੇਣ ਵਾਲੀ
ਇਸ ਦੇ ਪ੍ਰਯੋਗ ਤੋਂ ਪਤਾ ਚੱਲਿਆ ਕਿ ਡਾਇਸੇਟਾਇਲਮੌਰਫਿਨ ਖੰਘ 'ਤੇ ਅਸਰਦਾਰ ਹੈ ਅਤੇ ਬਲਗਮ ਤੋਂ ਰਾਹਤ ਦਿੰਦੀ ਹੈ। ਉਸ ਸਮੇਂ ਇਸ ਨੂੰ "ਹੈਰੋਇਕ ਡਰੱਗ" ਕਿਹਾ ਗਿਆ।
ਸਾਲ 1898 ਵਿੱਚ ਬਾਇਰ ਕੰਪਨੀ ਨੇ ਇੱਕ ਕਫ਼ ਸਪ੍ਰੇਸੇਂਟ ਬਣਾਉਣਾ ਸ਼ੁਰੂ ਕੀਤਾ, ਜਿਸ ਵਿੱਚ ਮੁੱਖ ਸਮੱਗਰੀ ਵਜੋਂ ਡਾਇਸੇਟਾਇਲਮੌਰਫਿਨ ਨੂੰ ਵਰਤਿਆ ਜਾਂਦਾ ਸੀ। ਕੰਪਨੀ ਨੇ ਇਸ ਸਪ੍ਰੇਸੇਂਟ ਨੂੰ ਨਾਮ ਦਿੱਤਾ- "ਹੈਰੋਇਨ"।
ਇਹ ਖੁਰਾਕ ਪਾਊਡਰ ਦੇ ਰੂਪ ਵਿੱਚ ਹੁੰਦੀ ਸੀ। ਇਹ 1 ਗ੍ਰਾਮ, 5 ਗ੍ਰਾਮ, 10 ਗ੍ਰਾਮ ਅਤੇ 25 ਗ੍ਰਾਮ ਦੀ ਖੁਰਾਕ ਹੁੰਦੀ ਸੀ।
ਫਿਰ ਬਾਅਦ ਵਿੱਚ ਇਹ ਪੀਣ ਵਾਲੀ ਦਵਾਈ (ਸਿਰਪ) ਦੇ ਰੂਪ ਵਿੱਚ ਆ ਗਈ ਅਤੇ ਇਸ ਤੋਂ ਬਾਅਦ ਇਹ ਖੁਰਾਕ ਗੋਲੀਆਂ ਤੇ ਲੋਜੇਂਜ਼ ਦੇ ਰੂਪ ਵਿੱਚ ਵੀ ਆਉਣ ਲੱਗੀ।
'ਦਿ ਕੰਨਵਰਸੇਸ਼ਨ' ਵਿੱਚ ਲੋਪੇਜ਼-ਮੁਨੋਜ਼ ਅਤੇ ਅਲਾਮੋ ਲਿਖਦੇ ਹਨ ਕਿ ਖੰਘ ਨੂੰ ਰੋਕਣ ਵਾਲੀ ਇਹ ਦਵਾਈ ਵਪਾਰਕ ਤੌਰ 'ਤੇ ਬਹੁਤ ਸਫ਼ਲ ਹੋਈ। ਦੁਨੀਆ ਭਰ ਦੇ ਲੋਕ ਇਸ ਦੀ ਵਰਤੋਂ ਕਰ ਰਹੇ ਸਨ। ਖਾਸ ਕਰਕੇ, ਖੰਘ ਦੀ ਰੋਕਥਾਮ ਲਈ।

ਤਸਵੀਰ ਸਰੋਤ, Getty Images
ਇਸ ਉਪਾਅ ਨੇ ਤਪਦਿਕ, ਨਮੂਨੀਆ, ਬ੍ਰੌਕਾਈਟਿਸ ਅਤੇ ਜੂਸਰੀ, ਕਿਸੇ ਵੀ ਬਿਮਾਰੀ ਕਾਰਨ ਹੋਣ ਵਾਲੀ ਖੰਘ ਨੂੰ ਦਬਾਉਣ ਦਾ ਕੰਮ ਕੀਤਾ ਸੀ।
ਬਾਇਰ ਦੇ ਲੀਵਰਕੁਸੇਨ ਸੰਗ੍ਰਹਿ ਦੇ ਦਸਤਾਵੇਜ਼ਾਂ ਅਨੁਸਾਰ, 1899 ਤੱਕ ਕੰਪਨੀ 20 ਤੋਂ ਵੱਧ ਦੇਸ਼ਾਂ ਵਿੱਚ ਹੈਰੋਇਨ ਵੇਚ ਰਹੀ ਸੀ।
ਇਹ ਵੀ ਪੜ੍ਹੋ-
ਹਰਜ਼ਬਰਗ ਅਤੇ ਹੰਫਰੀਜ਼ ਦੇ ਅਨੁਸਾਰ, ਅਮਰੀਕਾ ਵਿੱਚ ਹੈਰੋਇਨ ਬਿਨਾਂ ਡਾਕਟਰ ਦੀ ਪਰਚੀ ਦੇ ਵੀ ਵੇਚੀ ਜਾਂਦੀ ਸੀ। ਅਜਿਹੀ ਸਥਿਤੀ ਵਿੱਚ ਬੱਚੇ ਵੀ ਇਸ ਨੂੰ ਖਰੀਦ ਸਕਦੇ ਹਨ।
ਸਾਲ 1914 ਤੱਕ ਹੈਰੋਇਨ ਖਰੀਦਣ ਲਈ ਮਰੀਜ਼ਾਂ ਨੂੰ ਡਾਕਟਰੀ ਪਰਚੀ ਦੀ ਲੋੜ ਨਹੀਂ ਹੁੰਦੀ ਸੀ। ਉਸ ਸਮੇਂ ਤੱਕ ਅਮਰੀਕਾ ਵਿੱਚ ਹੈਰੀਸਨ ਨਾਰਕੋਟਿਕਸ ਐਕਟ ਲਾਗੂ ਨਹੀਂ ਹੋਇਆ ਸੀ।
ਹੰਫਰੀਜ਼ ਦੇ ਅਨੁਸਾਰ, ਹੈਰੋਇਨ ਨੂੰ ਨਾ ਸਿਰਫ ਖੰਘ ਨੂੰ ਦਬਾਉਣ ਵਾਲੀ ਦਵਾਈ ਵਜੋਂ ਜਾਣਿਆ ਜਾਂਦਾ ਸੀ, ਬਲਕਿ ਇਸ ਦਾ ਇਸਤੇਮਾਲ ਮੌਰਫਿਨ ਅਤੇ ਸ਼ਰਾਬ ਦੀ ਲਤ ਦੇ ਇਲਾਜ ਲਈ ਵੀ ਕੀਤਾ ਜਾਂਦਾ ਸੀ।
ਹਾਲਾਂਕਿ, ਡਾਕਟਰਾਂ ਨੇ ਛੇਤੀ ਹੀ ਇਸ ਦੀ ਵਰਤੋਂ ਦੇ ਵਿਚਾਰ ਨੂੰ ਛੱਡ ਦਿੱਤਾ। ਪਰ ਹੈਰੋਇਨ ਦੀ ਲਤ ਬਾਰੇ ਕੀ ਕਿਹਾ ਗਿਆ ਹੈ?
ਨਸ਼ੇ ਦੀ ਲਤ ਦਾ ਖਤਰਾ
ਇਸ ਦੇ ਵਪਾਰਕ ਲਾਂਚ ਦੇ ਨਾਲ ਹੀ ਅਜਿਹੀਆਂ ਚੇਤਾਵਨੀਆਂ ਦਿੱਤੀਆਂ ਗਈਆਂ ਸਨ ਕਿ ਹੈਰੋਇਨ ਦੀ ਲਤ ਲੱਗ ਸਕਦੀ ਹੈ।
ਉੱਤਰੀ ਫਲੋਰੀਡਾ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਅਤੇ ਦਵਾਈਆਂ ਦੇ ਇਤਿਹਾਸ ਦੇ ਜਾਣਕਾਰ, ਡੇਵਿਡ ਕੋਰਟਰਾਈਟ ਦਾ ਕਹਿਣਾ ਹੈ ਕਿ ਸਾਲ 1900 ਅਤੇ 1906 ਦੇ ਵਿਚਕਾਰ ਪ੍ਰਕਾਸ਼ਿਤ ਹੋਏ ਡਾਕਟਰੀ ਸਾਹਿਤ ਵਿੱਚ "ਕਈ ਲੇਖ ਮਿਲਦੇ ਹਨ ਜੋ ਚੇਤਾਵਨੀ ਦਿੰਦੇ ਹਨ ਕਿ ਇਸ ਦਵਾਈ ਵਿੱਚ ਨਸ਼ੇ ਦੀ ਲਤ ਦੀ ਸਮਰੱਥਾ ਹੈ।"
ਯੇਲ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਦੇ ਅਨੁਸਾਰ, "ਚਿਕਿਤਸਕਾਂ ਅਤੇ ਫਾਰਮਾਸਿਸਟਾਂ ਨੇ ਛੇਤੀ ਹੀ ਇਹ ਮਹਿਸੂਸ ਕਰ ਲਿਆ ਸੀ ਕਿ ਮਰੀਜ਼ਾਂ ਨੂੰ ਖੁਰਾਕ ਵਧਾ ਕੇ ਦੇਣੀ ਪੈ ਸਕਦੀ ਹੈ ਅਤੇ ਇਸ ਲਈ ਉਹ ਇਸ ਦੇ ਆਦੀ ਹੋ ਸਕਦੇ ਹਨ।"

ਤਸਵੀਰ ਸਰੋਤ, Getty Images
ਕੋਰਟਰਾਈਟ ਦੇ ਅਨੁਸਾਰ, ਹਾਲਾਂਕਿ ਇਨ੍ਹਾਂ ਪ੍ਰਭਾਵਾਂ ਦੇ ਬਾਵਜੂਦ, ਹੈਰੋਇਨ ਕਾਰਨ ਉਨ੍ਹਾਂ ਮਰੀਜ਼ਾਂ ਨੂੰ ਲਤ ਨਹੀਂ ਲੱਗੀ ਜੋ ਇਸ ਨੂੰ ਖੰਘ ਦੇ ਉਪਾਅ ਵਜੋਂ ਵਰਤ ਰਹੇ ਸਨ।
ਉਨ੍ਹਾਂ ਮੁਤਾਬਕ, "20ਵੀਂ ਸਦੀ ਦੀ ਸ਼ੁਰੂਆਤ ਵਿੱਚ 350 ਲੋਕ ਜੋ ਬਿਮਾਰੀ ਲਈ ਮੌਰਫਿਨ, ਅਫੀਮ ਜਾਂ ਹੈਰੋਇਨ ਦਾ ਇਸਤੇਮਾਲ ਕਰਦੇ ਸਨ, ਉਨ੍ਹਾਂ ਵਿੱਚੋਂ ਸਿਰਫ਼ ਛੇ ਲੋਕ ਹੀ ਹੈਰੋਇਨ ਦੇ ਆਦੀ ਮਿਲੇ।"
"ਇਹ 1.7% ਸੀ। ਇਸ ਦੌਰਾਨ ਅਫੀਮ ਅਤੇ ਮੌਰਫਿਨ ਦੇ ਆਦੀ ਜ਼ਿਆਦਾ ਸਨ।"
ਮਾਹਿਰ ਮੰਨਦੇ ਹਨ, ਇਸਦਾ ਇੱਕ ਮੁੱਖ ਕਾਰਨ ਇਹ ਸੀ ਕਿ ਖੰਘ ਦੀਆਂ ਦਵਾਈਆਂ ਵਿੱਚ ਇਸ ਦੀ ਖੁਰਾਕ "ਬਹੁਤ ਘੱਟ" ਸੀ, ਸਿਰਫ ਇੱਕ ਜਾਂ ਦੋ ਮਿਲੀਗ੍ਰਾਮ।
ਹਾਲਾਂਕਿ, ਕੋਰਟਰਾਈਟ ਦੇ ਅਨੁਸਾਰ, "ਕੁਝ ਰੋਗੀਆਂ ਨੂੰ ਹੈਰੋਇਨ ਦੀ ਲਤ ਲੱਗ ਗਈ ਸੀ, ਪਰ ਉਹ ਮੌਰਫਿਨ ਦੇ ਆਦੀ ਨਹੀਂ ਸਨ।"
ਤਾਂ ਫਿਰ ਹੈਰੋਇਨ 'ਤੇ ਪਾਬੰਦੀ ਕਿਉਂ ਲਗਾਈ ਗਈ?
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪਾਬੰਦੀ
ਮਾਹਿਰਾਂ ਅਨੁਸਾਰ, ਇਸ ਦਾ ਮੁੱਖ ਕਾਰਨ ਸੀ 1910 ਦੇ ਦਹਾਕੇ ਵਿੱਚ ਅਪਰਾਧੀਆਂ ਵਿਚਕਾਰ ਹੈਰੋਇਨ ਦੀ ਪ੍ਰਸਿੱਧੀ।
ਕੋਰਟਰਾਈਟ ਅਨੁਸਾਰ, "ਅਮਰੀਕਾ ਵਿੱਚ ਹੈਰੋਇਨ ਦੀ ਗੈਰ-ਮੈਡੀਕਲ ਵਰਤੋਂ ਦੇ ਸਭ ਤੋਂ ਸ਼ੁਰੂਆਤੀ ਸਬੂਤ 1910 ਦੇ ਹਨ। ਅਤੇ ਇਹ ਉਹ ਸਮਾਂ ਵੀ ਸੀ ਜਦੋਂ ਦਵਾਈ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ।"
ਪਰ ਹੈਰੋਇਨ ਅਪਰਾਧ ਦੀ ਦੁਨੀਆ ਵਿੱਚ ਕਿਵੇਂ ਆਈ?
ਡੇਵਿਡ ਮਸਟੋ ਦੁਆਰਾ ਸੰਪਾਦਿਤ "ਵਨ ਹੰਡ੍ਰੇਡ ਈਅਰਜ਼ ਆਫ਼ ਹੈਰੋਇਨ" ਅਧਿਆਏ ਵਿੱਚ ਕੋਰਟਰਾਈਟ ਕਹਿੰਦੇ ਹਨ, "ਕਹਾਣੀ ਇਹ ਹੈ ਕਿ ਦੇਸ਼ ਦੀ ਜੇਲ੍ਹ ਵਿੱਚ ਕੁਝ ਕੈਦੀਆਂ ਨੂੰ ਖੰਘ ਲਈ ਹੈਰੋਇਨ ਮਿਲੀ।"
"ਇਸ ਤੋਂ ਬਾਅਦ, ਬਾਕੀ ਕੈਦੀਆਂ ਵਿੱਚ ਇਹ ਗੱਲ ਫੈਲ ਗਈ ਕਿ ਇਹ ਇੱਕ ਚੰਗਾ ਨਸ਼ੀਲਾ ਪਦਾਰਥ ਹੈ। ਇਸ ਤੋਂ ਬਾਅਦ ਇਹ ਅਫਵਾਹ ਜੇਲ੍ਹ ਤੋਂ ਬਾਹਰ ਵੀ ਫੈਲ ਗਈ।"
ਹਾਲਾਂਕਿ, "ਅਜਿਹਾ ਲੱਗਦਾ ਹੈ ਕਿ ਹੈਰੋਇਨ ਨਾਲ ਜੁੜੀ ਇਹ ਅਫਵਾਹ ਕਈ ਥਾਵਾਂ ਤੋਂ ਆਈ।"
ਇਸ ਤੋਂ ਇਲਾਵਾ, ਕਾਲੇ ਬਾਜ਼ਾਰ ਵਿੱਚ ਹੈਰੋਇਨ ਕੋਕੀਨ ਦੇ ਮੁਕਾਬਲੇ ਸਸਤੀ ਹੋ ਗਈ ਸੀ ਅਤੇ ਅਫੀਮ ਦੀ ਤੁਲਨਾ ਵਿੱਚ ਇਸ ਨੂੰ ਹਾਸਿਲ ਕਰਨਾ ਸੌਖਾ ਸੀ।
ਯੇਲ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਦਾ ਕਹਿਣਾ ਹੈ ਕਿ 1912 ਤੱਕ, ਨਿਊਯਾਰਕ ਵਿੱਚ ਨੌਜਵਾਨ ਇਸ ਨੂੰ ਇੱਕ ਰੀਕ੍ਰੀਏਸ਼ਨਲ ਦਵਾਈ ਵਜੋਂ ਇਸਤੇਮਾਲ ਕਰ ਰਹੇ ਸਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2















