You’re viewing a text-only version of this website that uses less data. View the main version of the website including all images and videos.
ਅਮਰੀਕਾ ਵਿੱਚ ਡਾਕਟਰਾਂ ਨੇ ਇੱਕ ਸ਼ਖ਼ਸ 'ਚ ਟਰਾਂਸਪਲਾਂਟ ਕੀਤੀ ਸੂਰ ਦੀ ਕਿਡਨੀ
- ਲੇਖਕ, ਮਾਇਕਲ ਰੋਬਰਟਸ
- ਰੋਲ, ਸਿਹਤ ਐਡੀਟਰ, ਬੀਬੀਸੀ
ਅਮਰੀਕਾ ਵਿੱਚ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਕਿਡਨੀ ਟਰਾਂਸਪਲਾਂਟ (ਗੁਰਦੇ ਬਦਲਣ) ਦੇ ਕੇਸ ਵਿੱਚ ਇੱਕ ਵਿਅਕਤੀ ਨੂੰ ਸੂਰ ਦੀ ਕਿਡਨੀ ਲਗਾਈ ਹੈ।
ਟਰਾਂਸਪਲਾਂਟ ਕਰਨ ਵਾਲੇ ਸਰਜਨਾਂ ਮੁਤਾਬਕ ਇਹ ਪੂਰੀ ਤਰ੍ਹਾਂ ਸਫਲ ਰਿਹਾ ਹੈ ਅਤੇ ਇਸ ਨੇ ਟਰਾਂਸਪਲਾਂਟ ਦੇ ਖੇਤਰ ਵਿੱਚ ਇੱਕ ਨਵੀਂ ਉਮੀਦ ਜਗਾਈ ਹੈ, ਜਿਸਦੇ ਨਾਲ ਟਰਾਂਸਪਲਾਂਟ ਲਈ ਲੰਮੇ ਇੰਤਜ਼ਾਰ ਦੀ ਸਮੱਸਿਆ ਹੱਲ ਹੋ ਸਕਦੀ ਹੈ।
ਜਿਸ ਵਿਅਕਤੀ ਨੂੰ ਇਹ ਗੁਰਦਾ ਲਾਇਆ ਗਿਆ ਹੈ ਉਹ ਪਹਿਲਾਂ ਤੋਂ ਹੀ ਬ੍ਰੇਨ ਡੈੱਡ ਭਾਵ ਦਿਮਾਗੀ ਤੌਰ 'ਤੇ ਮ੍ਰਿਤ ਹਨ ਅਤੇ ਬਣਾਵਟੀ ਜੀਵਨ ਸਹਾਇਕ ਪ੍ਰਣਾਲੀ (ਅਰਟੀਫ਼ੀਸ਼ਿਅਲ ਲਾਈਫ ਸਪੋਰਟ ਸਿਸਟਮ) 'ਤੇ ਜਿਓਂ ਰਹੇ ਹਨ। ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਦੀ ਕੋਈ ਉਮੀਦ ਨਹੀਂ ਹੈ।
ਸੂਰ ਤੋਂ ਲਈ ਗਈ ਇਸ ਕਿਡਨੀ ਵਿੱਚ ਕੁਝ ਜੈਨੇਟਿਕ ਬਦਲਾਅ ਕੀਤੇ ਗਏ ਹਨ ਤਾਂ ਜੋ ਮਨੁੱਖੀ ਸਰੀਰ ਇਸ ਨੂੰ "ਕਿਸੇ ਹੋਰ ਨਾਲ ਸਬੰਧਿਤ" ਸਮਝ ਕੇ ਸਵੀਕਾਰ ਕਰਨ ਤੋਂ ਇਨਕਾਰ ਨਾ ਕਰੇ।
ਇਸ ਕੰਮ/ਪ੍ਰਕਿਰਿਆ ਦੀ ਹਾਲੇ ਤੱਕ ਸਮੀਖਿਆ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਇਸ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ ਪਰ ਇਸ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:
ਮਾਹਰਾਂ ਦਾ ਕਹਿਣਾ ਹੈ ਕਿ ਇਹ ਇਸ ਖੇਤਰ ਵਿੱਚ ਹੁਣ ਤੱਕ ਦਾ ਸਭ ਤੋਂ ਨਵਾਂ ਪ੍ਰਯੋਗ ਹੈ। ਹੁਣ ਤੱਕ ਅਜਿਹੇ ਟੈਸਟ ਜਾਂ ਪ੍ਰਯੋਗ ਮਨੁੱਖਾਂ ਨੂੰ ਛੱਡ ਕੇ ਹੋਰ ਪ੍ਰਜਾਤੀਆਂ ਵਿੱਚ ਕੀਤੇ ਜਾ ਚੁੱਕੇ ਹਨ।
ਹਾਲਾਂਕਿ ਟਰਾਂਸਪਲਾਂਟ ਲਈ ਸੂਰਾਂ ਦੀ ਵਰਤੋਂ ਕੋਈ ਨਵਾਂ ਵਿਚਾਰ ਨਹੀਂ ਹੈ।
ਮਨੁੱਖਾਂ ਲਈ ਸੂਰਾਂ ਦੇ ਹਾਰਟ ਵਾਲਵ (ਦਿਲ ਦੇ ਵਾਲਵ) ਦੀ ਵਰਤੋਂ ਪਹਿਲਾਂ ਹੀ ਵੱਡੇ ਪੱਧਰ 'ਤੇ ਕੀਤੀ ਜਾ ਰਿਹਾ ਹੈ। ਜੇ ਆਕਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਅੰਗ ਮਨੁੱਖਾਂ ਲਈ ਬਿਲਕੁਲ ਸਹੀ ਰਹਿੰਦੇ ਹਨ।
ਨਿਊਯਾਰਕ ਯੂਨੀਵਰਸਿਟੀ ਲੈਗੋਨੇ ਹੈਲਥ ਮੈਡੀਕਲ ਸੈਂਟਰ ਵਿੱਚ 2 ਘੰਟਿਆਂ ਤੱਕ ਚੱਲੇ ਇਸ ਆਪ੍ਰੇਸ਼ਨ ਦੌਰਾਨ ਸਰਜਨਾਂ ਨੇ (ਦਾਨ ਕਰਨ ਵਾਲੇ) ਡੌਨਰ ਸੂਰ ਦੀ ਕਿਡਨੀ ਨੂੰ ਬ੍ਰੇਨ ਡੈੱਡ ਮਰੀਜ਼ ਦੀਆਂ ਖੂਨ ਦੀਆਂ ਧਮਣੀਆਂ ਨਾਲ ਜੋੜਿਆ, ਤਾਂ ਜੋ ਇਹ ਦੇਖਿਆ ਜਾ ਸਕੇ ਕਿ ਕੀ ਫਿੱਟ ਕੀਤੇ ਜਾਣ ਤੋਂ ਬਾਅਦ ਇਹ ਸਹੀ ਤਰੀਕੇ ਨਾਲ ਕੰਮ ਕਰੇਗੀ ਜਾਂ ਨਹੀਂ।
ਅਗਲੇ ਦੋ ਤੋਂ ਢਾਈ ਦਿਨਾਂ ਦੌਰਾਨ ਉਨ੍ਹਾਂ ਨੇ ਕਈ ਤਰ੍ਹਾਂ ਦੇ ਟੈਸਟ ਅਤੇ ਜਾਂਚ ਕਰਦੇ ਹੋਏ ਕਿਡਨੀ 'ਤੇ ਨਜ਼ਰ ਰੱਖੀ ਗਈ।
ਇਸ ਦੀ ਕੀ ਲੋੜ ਸੀ?
ਮੁੱਖ ਖੋਜਕਰਤਾ ਡਾ. ਰੋਬਰਟ ਮੌਂਟਗੋਮੇਰੀ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਇੱਕ ਗੁਰਦੇ 'ਤੇ ਨਜ਼ਰ ਰੱਖੀ ਜਿਸਨੇ ਕਿ ਇੱਕ ਆਮ ਮਨੁੱਖੀ ਗੁਰਦੇ ਵਾਂਗ ਕੰਮ ਕੀਤਾ, ਅਤੇ ਇਹ ਮਨੁੱਖੀ ਗੁਰਦੇ ਵਾਂਗ ਹੀ ਜਿੰਨੇ ਹੋ ਸਕਣ ਸਾਰੇ ਕੰਮ ਕਰਕੇ ਬਿਲਕੁਲ ਫਿੱਟ ਦਿਖਾਈ ਦਿੱਤੀ।"
"ਇਸਨੇ ਬਿਲਕੁਲ ਠੀਕ ਤਰ੍ਹਾਂ ਨਾਲ ਕੰਮ ਕੀਤਾ, ਅਤੇ ਇੰਝ ਨਹੀਂ ਜਾਪਿਆ ਕਿ ਸਰੀਰ ਇਸਨੂੰ ਸਵੀਕਾਰ ਨਹੀਂ ਕਰ ਰਿਹਾ।"
ਸਰਜਨਾਂ ਨੇ ਗੁਰਦੇ ਦੇ ਨਾਲ-ਨਾਲ ਸੂਰ ਦੇ ਥਾਇਮਸ ਗਲੈਂਡ ਦਾ ਵੀ ਕੁਝ ਹਿੱਸਾ ਟ੍ਰਾਂਸਪਲਾਂਟ ਕੀਤਾ ਹੈ। ਉਨ੍ਹਾਂ ਦਾ ਵਿਚਾਰ ਹੈ ਕਿ ਇਹ ਹਿੱਸਾ ਜਾਂ ਅੰਗ ਫਾਲਤੂ ਇਮਿਊਨ ਸੈੱਲਾਂ ਨੂੰ ਹਟਾ ਕੇ - ਜੋ ਸੂਰ ਦੇ ਟਿਸ਼ੂ/ਸੈੱਲਾਂ ਨਾਲ ਟਕਰਾਅ ਸਕਦਾ ਹੈ - ਲੰਮੇ ਸਮੇਂ ਤੱਕ ਗੁਰਦੇ ਨੂੰ ਸਰੀਰ ਦੁਆਰਾ ਨਕਾਰੇ ਜਾਣ ਤੋਂ ਬਚਾਏਗਾ ਜਾਂ ਰੋਕੇਗਾ।
ਡਾ. ਮੌਂਟਗੋਮੇਰੀ ਦਾ ਆਪਣਾ ਹਾਰਟ (ਦਿਲ) ਵੀ ਟਰਾਂਸਪਲਾਂਟ ਹੋ ਚੁੱਕਿਆ ਹੈ ਅਤੇ ਉਹ ਕਹਿੰਦੇ ਹਨ ਜੋ ਉਡੀਕਵਾਨਾਂ ਲਈ ਵਧੇਰੇ ਅੰਗ ਲੱਭਣ ਦੀ ਬਹੁਤ ਜ਼ਰੂਰਤ ਹੈ। ਹਾਲਾਂਕਿ ਉਹ ਇਹ ਵੀ ਮੰਨਦੇ ਹਨ ਕਿ ਉਨ੍ਹਾਂ ਦਾ ਕੰਮ ਵਿਵਾਦਪੂਰਨ ਹੈ।
"ਉਹ ਰਵਾਇਤੀ ਮਿਸਾਲ ਕਿ ਕਿਸੇ ਦੇ ਲੰਮੇ ਜੀਵਨ ਲਈ ਕਿਸੇ ਹੋਰ ਦਾ ਮਰਨਾ ਜ਼ਰੂਰੀ ਹੈ, ਹੁਣ ਹੋਰ ਨਹੀਂ ਮੰਨੀ ਜਾਣ ਵਾਲੀ।"
"ਮੈਂ ਇਹ ਚਿੰਤਾ ਸਮਝ ਸਕਦਾ ਹਾਂ ਅਤੇ ਕਹਿਣਾ ਚਾਹੁੰਦਾ ਹਾਂ ਕਿ ਇਸ ਸਮੇਂ ਟ੍ਰਾਂਸਪਲਾਂਟ ਦਾ ਇੰਤਜ਼ਾਰ ਕਰ ਰਹੇ ਲਗਭਗ 40% ਲੋਕ ਇਸਦੇ ਹੋਣ ਤੋਂ ਪਹਿਲਾਂ ਹੀ ਮਰ ਜਾਣਗੇ।"
"ਅਸੀਂ ਭੋਜਨ ਦੇ ਸਰੋਤ ਵਜੋਂ ਸੂਰਾਂ ਦਾ ਇਸਤੇਮਾਲ ਕਰਦੇ ਹਾਂ, ਮੈਡੀਕਲ ਉਦੇਸ਼ਾਂ ਲਈ ਸੂਰਾਂ ਦਾ ਇਸਤੇਮਾਲ ਕਰਦੇ ਹਾਂ - ਵਾਲਵਜ਼ ਲਈ, ਦਵਾਈਆਂ ਲਈ। ਮੈਨੂੰ ਲੱਗਦਾ ਹੈ, ਇਹ ਵੀ ਕੁਝ ਖਾਸ ਵੱਖਰਾ ਨਹੀਂ ਹੈ।"
ਉਨ੍ਹਾਂ ਕਿਹਾ ਕਿ ਇਹ ਇੱਕ ਸ਼ੁਰੂਆਤੀ ਖੋਜ ਸੀ ਅਤੇ ਅਧਿਐਨ ਕੀਤੇ ਜਾਣ ਦੀ ਜ਼ਰੂਰਤ ਸੀ ਪਰ, ਉਹ ਅੱਗੇ ਕਹਿੰਦੇ ਹਨ, ਮੇਰੇ ਖਿਆਲ 'ਚ, ਇਸ ਨੇ ਸਾਨੂੰ ਇੱਕ ਨਵਾਂ ਵਿਸ਼ਵਾਸ ਦਿੱਤਾ ਹੈ ਕਿ ਇਸ ਨੂੰ ਕਲੀਨਿਕ ਵਿੱਚ (ਪ੍ਰਯੋਗ ਵਿੱਚ) ਲੈ ਕੇ ਆਉਣਾ ਠੀਕ ਰਹੇਗਾ।"
ਗੁਰਦੇ ਲੈਣ ਵਾਲੇ ਵਿਅਕਤੀ ਦੇ ਪਰਿਵਾਰਿਕ ਮੈਂਬਰ ਜੋ ਕਿ ਪਹਿਲਾਂ ਆਪ ਕਿਡਨੀ ਦੇਣ ਲਈ ਤਿਆਰ ਸਨ, ਉਨ੍ਹਾਂ ਨੇ ਵੀ ਇਸ ਸਰਜਰੀ ਲਈ ਸਹਿਮਤੀ ਦਿੱਤੀ।
ਯੂਐਸ ਰੈਗੂਲੇਟਰ ਐਫਡੀਏ ਨੇ ਵੀ ਅਜਿਹੇ ਪ੍ਰਯੋਗਾਂ ਲਈ, ਸੂਰ ਦੇ ਜੈਨੇਟਿਕ ਸੁਧਾਰ ਵਾਲੇ ਅੰਗਾਂ ਦੇ ਇਸਤੇਮਾਲ ਦੀ ਇਜਾਜ਼ਤ ਦਿੱਤੀ ਹੈ।
ਡਾ. ਮੌਂਟਗੋਮੇਰੀ ਮੰਨਦੇ ਹਨ ਕਿ ਇੱਕ ਦਹਾਕੇ ਵਿੱਚ ਹੀ, ਸੂਰ ਦੇ ਹੋਰ ਅੰਗਾਂ - ਦਿਲ, ਫੇਫੜੇ ਅਤੇ ਲਿਵਰ - ਦਾ ਵੀ ਮਨੁੱਖੀ ਟਰਾਂਸਪਲਾਂਟ ਲਈ ਇਸਤੇਮਾਲ ਹੋ ਸਕਦਾ ਹੈ।
ਡਾ. ਮਰੀਅਮ ਖੋਰਸਾਵੀ, ਐਨਐਚਐਸ ਦੇ ਗੁਰਦਾ ਅਤੇ ਇੰਟੈਂਸਿਵ ਕੇਅਰ ਮਾਹਰ ਹਨ। ਉਨ੍ਹਾਂ ਨੇ ਕਿਹਾ,"ਜਾਨਵਰਾਂ ਤੋਂ ਮਨੁੱਖਾਂ ਵਿੱਚ ਟਰਾਂਸਪਲਾਂਟ ਇੱਕ ਅਜਿਹਾ ਵਿਸ਼ਾ ਹੈ ਜਿਸ 'ਤੇ ਅਸੀਂ ਦਹਾਕਿਆਂ ਤੋਂ ਅਧਿਐਨ ਕਰ ਰਹੇ ਹਾਂ, ਇਹ ਇਹ ਦੇਖਣਾ ਬਹੁਤ ਦਿਲਚਸਪ ਹੈ ਕਿ ਇਸ ਸਮੂਹ ਨੇ ਇਹ ਕਦਮ ਚੁੱਕਿਆ।"
ਨੈਤਿਕਤਾ ਬਾਰੇ ਉਹ ਕਹਿੰਦੇ ਹਨ,"ਕਿਉਂਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਕਰਨਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਵੱਡੇ ਪੱਧਰ 'ਤੇ ਕਮਿਉਨਿਟੀ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਲੋੜ ਹੈ।"
ਐਨਐਚਐਸ ਬਲੱਡ ਅਤੇ ਟ੍ਰਾਂਸਪਲਾਂਟ ਦੇ ਇੱਕ ਬੁਲਾਰੇ ਨੇ ਕਿਹਾ ਕਿ ਫਿਲਹਾਲ ਲਈ ਹੋਰ ਮਨੁੱਖੀ ਦਾਨੀਆਂ ਨਾਲ ਮਿਲਾਣ ਕਰਨਾ (ਮੈਚ ਕਰਨਾ) ਤਰਜੀਹ ਬਣੀ ਰਹੇਗੀ: "ਅਜਿਹੀ ਕਿਸਮ ਦੇ ਟ੍ਰਾਂਸਪਲਾਂਟ ਆਮ ਹੋਣ ਵਿੱਚ ਹਾਲੇ ਕੁਝ ਹੋਰ ਸਮਾਂ ਬਾਕੀ ਹੈ।"
"ਇੱਕ ਪਾਸੇ ਜਿੱਥੇ ਖੋਜਕਰਤਾ ਅਤੇ ਚਕਿਤਸਕ, ਮਰੀਜ਼ਾਂ ਦੇ ਟਰਾਂਸਪਲਾਂਟ ਦੇ ਮੌਕਿਆਂ ਨੂੰ ਵਧਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ, ਸਾਨੂੰ ਲੋੜ ਹੈ ਕਿ ਸਾਰੇ ਲੋਕ ਅੰਗ ਦਾਨ ਕਰਨ ਵਰਗੇ ਫੈਸਲੇ ਲੈਣ ਅਤੇ ਆਪਣੇ ਪਰਿਵਾਰਾਂ ਨੂੰ ਦੱਸਣ ਕਿ ਜੇ ਅੰਗ ਦਾਨ ਕਰਨ ਦਾ ਮੌਕਾ ਆਉਂਦਾ ਹੈ ਤਾਂ ਉਹ ਕੀ ਚਾਹੁੰਦੇ ਹਨ।"
ਇਹ ਵੀ ਪੜ੍ਹੋ:
ਇਹ ਵੀ ਵੇਖੋ: