ਵਾਤਾਵਰਨ ਤਬਦੀਲੀ ਕੀ ਹੈ? ਸੌਖੇ ਸ਼ਬਦਾਂ ਵਿੱਚ ਸਮਝੋ

ਕਿਸਾਨ

ਤਸਵੀਰ ਸਰੋਤ, FRANK BIENEWALD/BBC

ਤਸਵੀਰ ਕੈਪਸ਼ਨ, ਬਦਲ ਰਹੇ ਵਾਤਾਵਰਣ ਦਾ ਸਭ ਤੋਂ ਤਿੱਖਾ ਅਸਰ ਸਾਡੇ ਫ਼ਸਲੀ ਚੱਕਰ ਅਤੇ ਉਪਜ ਉੱਪਰ ਪਵੇਗਾ

ਮਨੁੱਖੀ ਗਤੀਵਿਧੀਆਂ ਕਾਰਬਨ ਡਾਈਆਕਸਾਈਡ (CO2) ਦੇ ਨਿਕਾਸ ਨੂੰ ਵਧਾ ਰਹੀਆਂ ਹਨ ਜਿਸ ਕਾਰਨ ਤਾਪਮਾਨ ਵਧਦਾ ਜਾ ਰਿਹਾ ਹੈ।

ਅਤਿ ਦੀ ਸਰਦੀ ਤੇ ਅਤਿ ਦੀ ਗਰਮੀ ਦਾ ਮੌਸਮ ਅਤੇ ਧਰੁਵੀ ਬਰਫ਼ ਪਿਘਲਣਾ ਇਸ ਦੇ ਪ੍ਰਭਾਵਾਂ ਵਿੱਚੋਂ ਇੱਕ ਹੈ।

ਜਲਵਾਯੂ ਤਬਦੀਲੀ ਕੀ ਹੈ?

ਜਲਵਾਯੂ ਕਈ ਸਾਲਾਂ ਤੋਂ ਕਿਸੇ ਜਗ੍ਹਾ ਦਾ ਔਸਤ ਮੌਸਮ ਹੁੰਦਾ ਹੈ। ਜਲਵਾਯੂ ਤਬਦੀਲੀ ਉਨ੍ਹਾਂ ਔਸਤ ਸਥਿਤੀਆਂ ਵਿੱਚ ਆਈ ਇੱਕ ਤਬਦੀਲੀ ਹੈ।

ਵਿਸ਼ਵਵਿਆਪੀ ਪੱਧਰ 'ਤੇ ਤਾਪਮਾਨ ਵਧਣ ਦੇ ਨਾਲ ਧਰਤੀ ਹੁਣ ਤੇਜ਼ੀ ਨਾਲ ਜਲਵਾਯੂ ਤਬਦੀਲੀ ਦੇ ਦੌਰ ਵਿੱਚ ਹੈ।

ਜਲਵਾਯੂ ਤਬਦੀਲੀ ਦਾ ਅਰਥ ਕੀ ਹੁੰਦਾ ਹੈ?

ਲੋਕ

ਜਲਵਾਯੂ ਤਬਦੀਲੀ ਸਾਡੇ ਰਹਿਣ ਦੇ ਢੰਗ ਨੂੰ ਬਦਲ ਦੇਵੇਗੀ, ਜਿਸ ਨਾਲ ਪਾਣੀ ਦੀ ਕਮੀ ਹੋ ਸਕਦੀ ਹੈ ਅਤੇ ਭੋਜਨ ਪੈਦਾ ਕਰਨਾ ਮੁਸ਼ਕਿਲ ਹੋ ਸਕਦਾ ਹੈ।

ਸਮੁੰਦਰ ਦੇ ਵਧਦੇ ਪੱਧਰ ਕਾਰਨ ਕੁਝ ਖੇਤਰ ਖਤਰਨਾਕ ਤੌਰ 'ਤੇ ਗਰਮ ਹੋ ਸਕਦੇ ਹਨ ਅਤੇ ਦੂਸਰੇ ਰਹਿਣ ਯੋਗ ਨਹੀਂ ਹੋ ਸਕਦੇ।

ਅਤਿ ਦਾ ਮੌਸਮ ਹੋਣ ਦੀਆਂ ਘਟਨਾਵਾਂ - ਜਿਵੇਂ ਕਿ ਲੂਅ, ਮੂਸਲਾਧਾਰ ਮੀਂਹ ਅਤੇ ਤੂਫਾਨ - ਅਕਸਰ ਅਤੇ ਬਹੁਤ ਤੀਬਰ ਹੋ ਜਾਣਗੇ, ਜੋ ਜੀਵਨ ਅਤੇ ਰੋਜ਼ੀ ਰੋਟੀ ਲਈ ਖ਼ਤਰਾ ਹਨ।

ਗਰੀਬ ਦੇਸ਼ਾਂ ਦੇ ਲੋਕ, ਜੋ ਇਸ ਤਬਦੀਲੀ ਨਾਲ ਰਫ਼ਤਾਰ ਨਹੀਂ ਆਪਣੇ ਜੀਵਨ ਵਿੱਚ ਬਦਲਾਅ ਨਹੀਂ ਲਿਆ ਸਕਣਗੇ, ਉਨ੍ਹਾਂ ਦਾ ਸਭ ਤੋਂ ਵੱਧ ਨੁਕਸਾਨ ਹੋਵੇਗਾ।

ਵੀਡੀਓ ਕੈਪਸ਼ਨ, ਕੁਰੈਸ਼ੀ ਦਾ ਖਾਹਿਸ਼, ਤਪਦੇ ਕਰਾਚੀ ਨੂੰ ਠੰਢਾ ਕਰਨਾ ਕਿਵੇਂ

ਵਾਤਾਵਰਣ

ਧਰੁਵੀ ਬਰਫ਼ ਅਤੇ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ - ਨੀਵੇਂ ਇਲਾਕਿਆਂ ਦੇ ਤੱਟਵਰਤੀ ਖੇਤਰਾਂ ਵਿੱਚ ਸਮੁੰਦਰਾਂ ਦੇ ਵਧਣ ਨਾਲ ਹੜ੍ਹ ਆਉਣ ਦਾ ਖਤਰਾ ਹੈ।

ਪਰਮਾਫ੍ਰੌਸਟ ਦੇ ਰੂਪ ਵਿੱਚ - ਬਰਫ਼ ਜੰਮੀ ਹੋਈ ਜ਼ਮੀਨ - ਸਾਇਬੇਰੀਆ ਦਾ ਪਿਘਲਣਾ, ਮੀਥੇਨ ਅਤੇ ਹੋਰ ਗ੍ਰੀਨਹਾਊਸ ਗੈਸਾਂ ਵਾਤਾਵਰਣ ਵਿੱਚ ਛੱਡੀਆਂ ਜਾਣਗੀਆਂ, ਜਿਸ ਨਾਲ ਜਲਵਾਯੂ ਤਬਦੀਲੀ ਵਿਗੜਦੀ ਜਾਵੇਗੀ।

ਜੰਗਲ ਦੀ ਅੱਗ ਲੱਗਣ ਲਈ ਲੋੜੀਂਦੇ ਮੌਸਮ ਦੇ ਹਾਲਾਤ ਦੀ ਵਧੇਰੇ ਸੰਭਾਵਨਾ ਬਣ ਰਹੀ ਹੈ।

ਇਹ ਵੀ ਪੜ੍ਹੋ:

ਕੁਦਰਤ

ਜਿਵੇਂ ਜਿਵੇਂ ਉਨ੍ਹਾਂ ਦੇ ਨਿਵਾਸ ਸਥਾਨ ਬਦਲਦੇ ਹਨ, ਕੁਝ ਪ੍ਰਜਾਤੀਆਂ ਨਵੇਂ ਸਥਾਨਾਂ 'ਤੇ ਜਾਣ ਦੇ ਯੋਗ ਹੋ ਜਾਣਗੀਆਂ।

ਪਰ ਜਲਵਾਯੂ ਤਬਦੀਲੀ ਇੰਨੀ ਤੇਜ਼ੀ ਨਾਲ ਹੋ ਰਹੀ ਹੈ ਕਿ ਬਹੁਤ ਸਾਰੀਆਂ ਪ੍ਰਜਾਤੀਆਂ ਦੇ ਅਲੋਪ ਹੋ ਜਾਣ ਦੀ ਸੰਭਾਵਨਾ ਹੈ।

ਧਰੁਵੀ ਰਿੱਛਾਂ ਦੇ ਅਲੋਪ ਹੋਣ ਦਾ ਖ਼ਤਰਾ ਹੈ ਕਿਉਂਕਿ ਉਹ ਜਿਸ ਬਰਫ਼ 'ਤੇ ਨਿਰਭਰ ਕਰਦੇ ਹਨ, ਉਹ ਪਿਘਲ ਰਹੀ ਹੈ।

ਐਟਲਾਂਟਿਕ ਸਾਲਮਨ ਨੂੰ ਨਦੀ ਦੇ ਪਾਣੀ ਵੱਲੋਂ ਤਬਾਹ ਕੀਤਾ ਜਾ ਸਕਦਾ ਹੈ ਜਿਸ ਵਿੱਚ ਉਹ ਪ੍ਰਜਣਨ ਲਈ ਤਿਆਰ ਹੁੰਦੇ ਹਨ।

ਟਰੌਪੀਕਲ ਕੋਰਲ ਰੀਫ ਅਲੋਪ ਹੋ ਸਕਦੀਆਂ ਹਨ ਕਿਉਂਕਿ ਸਮੁੰਦਰ CO2 ਨੂੰ ਜਜ਼ਬ ਕਰਦੇ ਹਨ ਅਤੇ ਵਧੇਰੇ ਤੇਜ਼ਾਬੀ ਬਣ ਜਾਂਦੇ ਹਨ।

ਗਰੀਨ ਹਾਊਸ ਗੈਸਾਂ

ਇਸ ਦੇ ਕੀ ਕਾਰਨ ਹਨ?

ਜਲਵਾਯੂ ਵਿੱਚ ਹਮੇਸ਼ਾਂ ਕੁਦਰਤੀ ਪਰਿਵਰਤਨ ਹੁੰਦੇ ਰਹਿੰਦੇ ਹਨ।

ਪਰ ਹੁਣ ਮਨੁੱਖੀ ਗਤੀਵਿਧੀਆਂ ਕਾਰਨ ਵਿਸ਼ਵਵਿਆਪੀ ਤਾਪਮਾਨ ਵਧ ਰਿਹਾ ਹੈ।

ਲੋਕਾਂ ਵੱਲੋਂ ਬਿਜਲੀ, ਫੈਕਟਰੀਆਂ ਅਤੇ ਆਵਾਜਾਈ ਅਤੇ ਘਰਾਂ ਨੂੰ ਗਰਮ ਕਰਨ ਲਈ ਤੇਲ, ਗੈਸ ਅਤੇ ਕੋਇਲੇ ਦੀ ਵਰਤੋਂ ਸ਼ੁਰੂ ਕਰਨ ਕਾਰਨ ਪਹਿਲਾਂ ਨਾਲੋਂ ਹੁਣ ਦੁਨੀਆ ਲਗਭਗ 1.2C ਜ਼ਿਆਦਾ ਗਰਮ ਹੈ।

ਵੀਡੀਓ ਕੈਪਸ਼ਨ, 50 ਡਿਗਰੀ ਤਾਪਮਾਨ 'ਚ ਰਹਿੰਦਾ ਇਹ ਪਰਿਵਾਰ ਇੰਝ ਘਰ ਨੂੰ ਠੰਢਾ ਕਰ ਰਿਹਾ ਹੈ

ਇਨ੍ਹਾਂ ਜੈਵਿਕ ਬਾਲਣਾਂ ਨੂੰ ਸਾੜਨ ਨਾਲ ਛੱਡੀਆਂ ਗਈਆਂ ਗ੍ਰੀਨਹਾਊਸ ਗੈਸਾਂ ਸੂਰਜ ਦੀ ਊਰਜਾ ਨੂੰ ਸੋਖ ਲੈਂਦੀਆਂ ਹਨ।

ਵਾਯੂਮੰਡਲ ਵਿੱਚ ਇੱਕ ਗ੍ਰੀਨਹਾਊਸ ਗੈਸ - CO2 ਦੀ ਮਾਤਰਾ 19ਵੀਂ ਸਦੀ ਤੋਂ ਲਗਭਗ 50% ਅਤੇ ਪਿਛਲੇ ਦੋ ਦਹਾਕਿਆਂ ਵਿੱਚ 12% ਵਧ ਗਈ ਹੈ।

ਗ੍ਰੀਨਹਾਊਸ ਗੈਸਾਂ ਦਾ ਇੱਕ ਹੋਰ ਸਰੋਤ ਜੰਗਲਾਂ ਦੀ ਕਟਾਈ ਹੈ।

ਜਦੋਂ ਦਰੱਖਤਾਂ ਨੂੰ ਸਾੜ ਦਿੱਤਾ ਜਾਂਦਾ ਹੈ ਜਾਂ ਕੱਟਿਆ ਜਾਂਦਾ ਹੈ, ਉਹ ਕਾਰਬਨ ਜੋ ਉਹ ਆਮ ਤੌਰ 'ਤੇ ਜਮ੍ਹਾਂ ਕਰਦੇ ਹਨ, ਉਸ ਨੂੰ ਛੱਡ ਦਿੰਦੇ ਹਨ।

ਗਰੀਨ ਹਾਊਸ ਗੈਸਾਂ

ਭਵਿੱਖ ਵਿੱਚ ਕੀ ਹੋਵੇਗਾ?

ਵਿਗਿਆਨੀਆਂ ਨੇ ਗਲੋਬਲ ਵਾਰਮਿੰਗ ਲਈ "ਸੁਰੱਖਿਅਤ" ਸੀਮਾ ਦੇ ਰੂਪ ਵਿੱਚ 1.5C ਦਾ ਤਾਪਮਾਨ ਵਾਧਾ ਨਿਰਧਾਰਤ ਕੀਤਾ ਹੈ।

ਜੇ ਤਾਪਮਾਨ ਵੱਧ ਜਾਂਦਾ ਹੈ, ਤਾਂ ਕੁਦਰਤੀ ਵਾਤਾਵਰਣ ਵਿੱਚ ਨੁਕਸਾਨਦੇਹ ਤਬਦੀਲੀਆਂ ਸੰਭਾਵਿਤ ਤੌਰ 'ਤੇ ਮਨੁੱਖਾਂ ਦੇ ਜੀਵਨ ਢੰਗ ਨੂੰ ਬਦਲ ਦੇਣਗੀਆਂ।

ਕਈ ਵਿਗਿਆਨੀ ਮੰਨਦੇ ਹਨ ਕਿ ਅਜਿਹਾ ਵਾਪਰੇਗਾ ਅਤੇ ਸਦੀ ਦੇ ਅੰਤ ਤੱਕ 3C ਜਾਂ ਇਸ ਤੋਂ ਵੱਧ ਦਾ ਤਾਪਮਾਨ ਵਧਣ ਦੀ ਭਵਿੱਖਬਾਣੀ ਕੀਤੀ ਹੈ।

ਪ੍ਰਭਾਵ ਦੁਨੀਆ ਭਰ ਵਿੱਚ ਵੱਖੋ ਵੱਖਰੇ ਹੁੰਦੇ ਹਨ:

  • ਬ੍ਰਿਟੇਨ ਬਹੁਤ ਜ਼ਿਆਦਾ ਮੀਂਹ ਨਾਲ ਆਉਣ ਵਾਲੇ ਹੜ੍ਹਾਂ ਦੀ ਲਪੇਟ ਵਿੱਚ ਆ ਜਾਵੇਗਾ।
  • ਪ੍ਰਸ਼ਾਂਤ ਖੇਤਰ ਵਰਗੇ ਖੇਤਰਾਂ ਵਿੱਚ ਨੀਵੇਂ ਇਲਾਕਿਆਂ ਦੇ ਟਾਪੂ ਦੇਸ਼ ਵਧਦੇ ਸਮੁੰਦਰਾਂ ਦੇ ਹੇਠਾਂ ਅਲੋਪ ਹੋ ਸਕਦੇ ਹਨ।
  • ਬਹੁਤ ਸਾਰੇ ਅਫ਼ਰੀਕੀ ਦੇਸ਼ਾਂ ਨੂੰ ਸੋਕੇ ਅਤੇ ਭੋਜਨ ਦੀ ਕਮੀ ਦਾ ਸਾਹਮਣਾ ਕਰਨ ਦੀ ਸੰਭਾਵਨਾ ਹੈ।
  • ਉੱਤਰੀ ਅਮਰੀਕਾ ਵਿੱਚ ਖਰਾਬ ਸੋਕੇ ਦੀ ਸਥਿਤੀ ਪੱਛਮੀ ਅਮਰੀਕਾ ਵਿੱਚ ਆਉਣ ਦੀ ਸੰਭਾਵਨਾ ਹੈ, ਜਦੋਂ ਕਿ ਦੂਜੇ ਖੇਤਰਾਂ ਵਿੱਚ ਸੰਭਾਵਿਤ ਤੌਰ 'ਤੇ ਮੂਸਲਾਧਾਰ ਬਾਰਿਸ਼ ਅਤੇ ਵਧੇਰੇ ਤੂਫਾਨ ਦੇਖਣ ਨੂੰ ਮਿਲਣਗੇ।
  • ਆਸਟਰੇਲੀਆ ਵਿੱਚ ਗਰਮੀ ਅਤੇ ਸੋਕੇ ਦੀ ਮਾਰ ਪੈਣ ਦੀ ਸੰਭਾਵਨਾ ਹੈ।
ਗਰੀਨ ਹਾਊਸ ਗੈਸਾਂ

ਸਰਕਾਰਾਂ ਕੀ ਕਰ ਰਹੀਆਂ ਹਨ?

ਦੇਸ਼ਾਂ ਨੂੰ ਉਨ੍ਹਾਂ ਟੀਚਿਆਂ ਨੂੰ ਅਪਣਾਉਣ ਲਈ ਕਿਹਾ ਜਾ ਰਿਹਾ ਹੈ ਜੋ ਇਸ ਸਦੀ ਦੇ ਅੱਧ ਤੱਕ ਉਨ੍ਹਾਂ ਦੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ "ਸ਼ੁੱਧ ਜ਼ੀਰੋ" ਤੱਕ ਘਟਾਉਣਗੇ।

ਇਸ ਦਾ ਅਰਥ ਹੈ ਕਿ ਕਿਸੇ ਵੀ ਨਿਕਾਸ ਨੂੰ ਬਰਾਬਰ ਮਾਤਰਾ ਵਿੱਚ ਜਜ਼ਬ ਕਰਕੇ ਸੰਤੁਲਿਤ ਕੀਤਾ ਜਾਏਗਾ - ਉਦਾਹਰਣ ਵਜੋਂ ਰੁੱਖ ਲਗਾਉਣ ਰਾਹੀਂ।

ਉਮੀਦ ਇਹ ਹੈ ਕਿ ਇਹ ਤਾਪਮਾਨ ਦੇ ਤੇਜ਼ੀ ਨਾਲ ਵਾਧੇ ਨੂੰ ਰੋਕ ਕੇ ਜਲਵਾਯੂ ਤਬਦੀਲੀ ਦੇ ਸਭ ਤੋਂ ਖਤਰਨਾਕ ਪ੍ਰਭਾਵਾਂ ਨੂੰ ਰੋਕ ਦੇਵੇਗਾ।

ਵੀਡੀਓ ਕੈਪਸ਼ਨ, ਸਾਡਾ ਸਰੀਰ ਕਿਸ ਹੱਦ ਤੱਕ ਗਰਮੀ ਬਰਦਾਸ਼ਤ ਕਰ ਸਕਦਾ ਹੈ?

ਵਿਗਿਆਨੀ ਕੀ ਕਰ ਰਹੇ ਹਨ?

ਜਲਵਾਯੂ ਤਬਦੀਲੀ ਬਾਰੇ ਵਿਗਿਆਨੀਆਂ ਦੀ ਸਮਝ ਹਰ ਸਮੇਂ ਵੱਧ ਰਹੀ ਹੈ।

ਉਦਾਹਰਣ ਲਈ, ਉਹ ਹੁਣ ਜਲਵਾਯੂ ਤਬਦੀਲੀ ਅਤੇ ਮੌਸਮੀ ਘਟਨਾਵਾਂ ਜਿਵੇਂ ਕਿ ਬਹੁਤ ਜ਼ਿਆਦਾ ਬਾਰਸ਼ ਅਤੇ ਗਰਮੀ ਦੀਆਂ ਲਹਿਰਾਂ ਦੇ ਵਿਚਕਾਰ ਇੱਕ ਸਬੰਧ ਬਣਾ ਸਕਦੇ ਹਨ।

ਲੋਕ ਕੀ ਕਰ ਸਕਦੇ ਹਨ?

ਵਿਗਿਆਨੀਆਂ ਮੁਤਾਬਕ ਲੋਕ ਕੀ ਕਰ ਸਕਦੇ ਹਨ:

  • ਜਨਤਕ ਆਵਾਜਾਈ ਜਾਂ ਸਾਈਕਲ ਚਲਾ ਕੇ ਕਾਰਾਂ 'ਤੇ ਉਨ੍ਹਾਂ ਦੀ ਨਿਰਭਰਤਾ ਘਟਾਉਣਾ
  • ਉਨ੍ਹਾਂ ਦੇ ਘਰਾਂ ਨੂੰ ਗਰਮੀ ਤੋਂ ਸੁਰੱਖਿਅਤ (ਇੰਸੂਲੇਟ) ਕਰਨਾ
  • ਜਹਾਜ਼ਾਂ 'ਤੇ ਘੱਟ ਸਫ਼ਰ ਕਰਨਾ
  • ਮਾਸ ਅਤੇ ਡੇਅਰੀ ਉਤਪਾਦਾਂ ਦੀ ਘੱਟ ਖਖਤ

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)