ਮਲਾਲਾ ਯੂਸਫ਼ਜ਼ਈ ਨੇ ਕਿਹਾ, 'ਮੈਂ ਇੱਕ ਗੋਲੀ ਤੋਂ ਅੱਜ ਵੀ ਉਭਰ ਰਹੀਂ ਹਾਂ, ਅਫ਼ਗਾਨ ਲੋਕਾਂ ਨੇ ਝੱਲੀਆਂ ਲੱਖਾਂ ਗੋਲੀਆਂ'

ਤਸਵੀਰ ਸਰੋਤ, JAMES D. MORGAN
ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ ਨੇ ਪਾਕਿਸਤਾਨੀ ਤਾਲਿਬਾਨ ਦੁਆਰਾ ਆਪਣੇ ਉਪਰ ਹੋਏ ਹਮਲੇ ਨੂੰ ਯਾਦ ਕਰਦਿਆਂ ਅਫ਼ਗਾਨਿਸਤਾਨ ਵਿੱਚ ਮੌਜੂਦ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ।
ਇੱਕ ਬਲਾਗ ਪੋਸਟ 'ਚ ਮਲਾਲਾ ਨੇ ਲਿਖਿਆ ਹੈ ਕਿ ਉਨ੍ਹਾਂ ਨੇ ਅਮਰੀਕਾ ਦੇ ਬੋਸਟਨ ਤੋਂ ਅਫ਼ਗਾਨਿਸਤਾਨ ਉਪਰ ਨਜ਼ਰ ਰੱਖੀ ਹੋਈ ਹੈ।
ਬੋਸਟਨ ਵਿਖੇ ਮਲਾਲਾ ਦਾ ਇਲਾਜ ਚੱਲ ਰਿਹਾ ਹੈ। ਮਲਾਲਾ ਨੂੰ ਸਰਜਰੀ ਪਾਕਿਸਤਾਨੀ ਤਾਲਿਬਾਨ ਵੱਲੋਂ ਮਾਰੀ ਗਈ ਗੋਲੀ ਕਾਰਨ ਕਰਵਾਉਣੀ ਪੈ ਰਹੀ ਹੈ। ਅਕਤੂਬਰ 2012 ਵਿੱਚ ਪਾਕਿਸਤਾਨੀ ਤਾਲਿਬਾਨ ਚਰਮਪੰਥੀ ਨੇ ਮਲਾਲਾ ਨੂੰ ਸਕੂਲ ਜਾਂਦੇ ਸਮੇਂ ਗੋਲੀ ਮਾਰੀ ਸੀ।
ਮਲਾਲਾ ਅਨੁਸਾਰ ਅਫ਼ਗਾਨਿਸਤਾਨ ਉੱਪਰ ਤਾਲਿਬਾਨ ਦੇ ਕਾਬਜ਼ ਹੋਣ ਤੋਂ ਬਾਅਦ ਔਰਤਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।
ਇਹ ਵੀ ਪੜ੍ਹੋ:
ਮਲਾਲਾ ਨੇ ਆਖਿਆ ਹੈ, "9 ਸਾਲ ਬਾਅਦ ਵੀ ਮੈਂ ਇੱਕ ਗੋਲੀ ਤੋਂ ਪੂਰੀ ਤਰ੍ਹਾਂ ਉੱਭਰ ਨਹੀਂ ਸਕੀ। ਅਫ਼ਗਾਨਿਸਤਾਨ ਦੇ ਲੋਕਾਂ ਨੇ ਪਿਛਲੇ ਚਾਰ ਦਹਾਕਿਆਂ ਵਿੱਚ ਲੱਖਾਂ ਗੋਲੀਆਂ ਝੱਲੀਆਂ ਹਨ। ਮੇਰਾ ਦਿਲ ਉਨ੍ਹਾਂ ਲੋਕਾਂ ਵਾਸਤੇ ਤੜਫਦਾ ਹੈ ਜਿਨ੍ਹਾਂ ਨੇ ਮਦਦ ਲਈ ਗੁਹਾਰ ਲਗਾਈ ਪਰ ਕੋਈ ਜਵਾਬ ਨਹੀਂ ਮਿਲਿਆ। ਅਸੀਂ ਉਹ ਨਾਮ ਭੁੱਲ ਜਾਵਾਂਗੇ ਜਾਂ ਉਹ ਨਾਮ ਕਦੇ ਸਾਨੂੰ ਪਤਾ ਹੀ ਨਹੀਂ ਲੱਗਣਗੇ।"
"ਮੈਂ ਦੁਨੀਆਂ ਭਰ ਦੇ ਦੇਸ਼ਾਂ ਦੇ ਮੁਖੀਆਂ ਨੂੰ ਚਿੱਠੀਆਂ ਲਿਖ ਰਹੀ ਹਾਂ, ਉਨ੍ਹਾਂ ਨੂੰ ਫੋਨ ਕਰ ਰਹੀ ਹਾਂ। ਅਫ਼ਗਾਨਿਸਤਾਨ ਵਿੱਚ ਔਰਤਾਂ ਦੇ ਹੱਕਾਂ ਲਈ ਲੜਨ ਵਾਲੇ ਜੋ ਕਾਰਕੁੰਨ ਮੌਜੂਦ ਹਨ, ਮੈਂ ਉਨ੍ਹਾਂ ਨਾਲ ਸੰਪਰਕ ਕਰ ਰਹੀ ਹਾਂ। ਪਿਛਲੇ ਦੋ ਹਫ਼ਤਿਆਂ ਵਿੱਚ ਅਸੀਂ ਕਈ ਲੋਕਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਪਹੁੰਚਣ ਵਿੱਚ ਸਹਾਇਤਾ ਕੀਤੀ ਹੈ ਪਰ ਮੈਨੂੰ ਪਤਾ ਹੈ ਕਿ ਅਸੀਂ ਸਭ ਦੀ ਸਹਾਇਤਾ ਨਹੀਂ ਕਰ ਸਕਦੇ।"

ਤਸਵੀਰ ਸਰੋਤ, AFP
ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਦਾਖ਼ਲੇ ਤੋਂ ਬਾਅਦ ਔਰਤਾਂ ਨੂੰ ਲੈ ਕੇ ਕਾਫੀ ਚਿੰਤਾ ਜਤਾਈ ਜਾ ਰਹੀ ਹੈ। 1996-2001 ਦੌਰਾਨ ਤਾਲਿਬਾਨ ਦੇ ਸ਼ਾਸਨ ਸਮੇਂ ਔਰਤਾਂ ਦੇ ਹਾਲਾਤ ਕਾਫ਼ੀ ਖ਼ਰਾਬ ਸਨ।
ਮਲਾਲਾ ਦੀ ਚਿੰਤਾ
ਮਲਾਲਾ ਨੇ ਲਿਖਿਆ ਹੈ, "ਮੈਂ ਬੋਸਟਨ ਦੇ ਹਸਪਤਾਲ ਵਿੱਚ ਹਾਂ। ਇਹ ਮੇਰੀ ਛੇਵੀਂ ਸਰਜਰੀ ਹੈ। ਤਾਲਿਬਾਨ ਨੇ ਮੇਰੇ ਸਰੀਰ ਨੂੰ ਜੋ ਨੁਕਸਾਨ ਪਹੁੰਚਾਇਆ ਹੈ, ਉਸ ਦੇ ਇਲਾਜ ਵਿੱਚ ਅੱਜ ਵੀ ਡਾਕਟਰ ਲੱਗੇ ਹੋਏ ਹਨ। ਅਕਤੂਬਰ ਵਿੱਚ ਪਾਕਿਸਤਾਨੀ ਤਾਲਿਬਾਨ ਵੱਲੋਂ ਮੇਰੇ ਸਿਰ ਵਿੱਚ ਖੱਬੇ ਪਾਸੇ ਗੋਲੀ ਮਾਰੀ ਗਈ ਸੀ।"
"ਇਸ ਗੋਲੀ ਦਾ ਅਸਰ ਮੇਰੀ ਖੱਬੀ ਅੱਖ, ਖੋਪੜੀ ਅਤੇ ਦਿਮਾਗ ਤੱਕ ਗਿਆ।ਮੂੰਹ ਵਿੱਚ ਮੌਜੂਦ ਨਾੜਾਂ ਉੱਪਰ ਵੀ ਅਸਰ ਪਿਆ। ਜਬਾੜੇ ਦੇ ਇੱਕ ਹਿੱਸਾ ਟੁੱਟ ਗਿਆ ਅਤੇ ਕੰਨ ਦਾ ਪਰਦਾ ਵੀ ਫਟ ਗਿਆ ਸੀ।"
"ਪਾਕਿਸਤਾਨ ਦੇ ਪਿਸ਼ਾਵਰ ਵਿੱਚ ਸਰਜਨ ਨੇ ਕਨਪੱਟੀ ਕੋਲ ਖੋਪੜੀ ਵਿੱਚ ਮੌਜੂਦ ਇੱਕ ਹੱਡੀ ਨੂੰ ਕੱਢ ਦਿੱਤਾ ਸੀ ਤਾਂ ਕਿ ਇਸ ਜ਼ਖ਼ਮ ਤੋਂ ਬਾਅਦ ਮੇਰਾ ਦਿਮਾਗ ਤੋਂ ਸੁੱਜ ਰਿਹਾ ਸੀ ਉਸ ਨੂੰ ਫੈਲਣ ਲਈ ਜਗ੍ਹਾ ਮਿਲੇ।"
"ਸਰਜਨ ਦੇ ਇਸ ਫੈਸਲੇ ਕਾਰਨ ਹੀ ਮੈਂ ਜਿਊਂਦੀ ਬਚੀ। ਇਸ ਤੋਂ ਬਾਅਦ ਮੇਰੇ ਕੁਝ ਅੰਗ ਕੰਮ ਕਰਨਾ ਬੰਦ ਕਰਨ ਲੱਗੇ ਜਿਸ ਤੋਂ ਬਾਅਦ ਮੈਨੂੰ ਇਲਾਜ ਲਈ ਇਸਲਾਮਾਬਾਦ ਭੇਜਿਆ ਗਿਆ। ਇਸ ਤੋਂ ਬਾਅਦ ਡਾਕਟਰਾਂ ਨੂੰ ਲੱਗਿਆ ਕਿ ਮੈਨੂੰ ਬਿਹਤਰ ਇਲਾਜ ਦੀ ਜ਼ਰੂਰਤ ਹੈ ਅਤੇ ਮੈਨੂੰ ਦੇਸ਼ ਤੋਂ ਬਾਹਰ ਭੇਜ ਦਿੱਤਾ ਗਿਆ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਮਲਾਲਾ ਨੇ ਲਿਖਿਆ ਹੈ, "ਉਸ ਸਮੇਂ ਕੋਮਾ ਵਿੱਚ ਸੀ। ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਹਾਲੇ ਜਿਉਂਦੀ ਹਾਂ। ਉਸ ਤੋਂ ਪਹਿਲਾਂ ਮੈਨੂੰ ਕੁਝ ਯਾਦ ਨਹੀਂ ਸੀ। ਮੈਨੂੰ ਇਹ ਵੀ ਯਾਦ ਨਹੀਂ ਸੀ ਕਿ ਮੈਂ ਕਿੱਥੇ ਹਾਂ।"
"ਮੈਨੂੰ ਇਹ ਗੱਲ ਸਮਝ ਨਹੀਂ ਆਈ ਕਿ ਮੇਰੇ ਸਾਰੇ ਪਾਸੇ ਅਜਨਬੀ ਲੋਕ ਕਿਉਂ ਹਨ ਜੋ ਅੰਗਰੇਜ਼ੀ ਵਿੱਚ ਗੱਲਾਂ ਕਰ ਰਹੇ ਹਨ। ਮੈਨੂੰ ਸਭ ਧੁੰਦਲਾ ਦਿਖ ਰਿਹਾ ਸੀ ਅਤੇ ਸਿਰ ਵਿੱਚ ਤੇਜ਼ ਦਰਦ ਸੀ। ਗਲੇ ਵਿੱਚ ਟਿਊਬ ਕਾਰਨ ਗੱਲ ਕਰਨਾ ਮੁਸ਼ਕਿਲ ਸੀ ਅਤੇ ਆਉਣ ਵਾਲੇ ਕਈ ਦਿਨਾਂ ਵਿੱਚ ਗੱਲ ਕਰਨਾ ਸੰਭਵ ਨਹੀਂ ਸੀ।"
"ਫਿਰ ਮੈਂ ਲਿਖਣਾ ਸ਼ੁਰੂ ਕੀਤਾ। ਜਦੋਂ ਕੋਈ ਕਮਰੇ ਵਿੱਚ ਆਉਂਦਾ ਤਾਂ ਮੈਂ ਉਸ ਨੂੰ ਜੋ ਲਿਖਿਆ ਹੁੰਦਾ ਉਹ ਦਿਖਾ ਦਿੰਦੀ। ਮੈਂ ਉਨ੍ਹਾਂ ਨੂੰ ਸਵਾਲ ਪੁੱਛੇ ਕਿ ਮੈਨੂੰ ਕੀ ਹੋਇਆ ਹੈ। ਮੇਰੇ ਪਿਤਾ ਕਿੱਥੇ ਹਨ? ਇਸ ਇਲਾਜ ਦੇ ਪੈਸੇ ਕੌਣ ਦੇ ਰਿਹਾ ਹੈ? ਸਾਡੇ ਕੋਲ ਪੈਸੇ ਨਹੀਂ ਹਨ।"
ਸ਼ੀਸ਼ਾ ਵੇਖਣਾ ਬੰਦ ਕੀਤਾ
ਮਲਾਲਾ ਨੇ ਦੱਸਿਆ, "ਮੈਂ ਨਰਸ ਨੂੰ ਕਾਪੀ ਉੱਪਰ "ਮਿਰਰ' ਲਿਖ ਕੇ ਦਿੱਤਾ। ਮੈਂ ਖ਼ੁਦ ਨੂੰ ਵੇਖਣਾ ਚਾਹੁੰਦੀ ਸੀ। ਸਿਰਫ਼ ਅੱਧੇ ਚਿਹਰੇ ਦੀ ਹੀ ਪਹਿਚਾਣ ਆਈ। ਬਾਕੀ ਅੱਧਾ ਚਿਹਰਾ ਅਜਨਬੀ ਲੱਗ ਰਿਹਾ ਸੀ। ਕਾਲੀਆਂ ਅੱਖਾਂ, ਕੋਈ ਮੁਸਕੁਰਾਹਟ ਨਹੀਂ ਕੋਈ ਗਤੀ ਨਹੀਂ।"
"ਮੇਰੇ ਸਿਰ ਦੇ ਅੱਧੇ ਵਾਲ ਕੱਟ ਦਿੱਤੇ ਗਏ ਸਨ। ਮੈਨੂੰ ਲੱਗਿਆ ਕਿ ਤਾਲਿਬਾਨ ਨੇ ਕੱਟੇ ਹਨ ਪਰ ਨਰਸ ਨੇ ਦੱਸਿਆ ਕਿ ਡਾਕਟਰਾਂ ਨੇ ਇਲਾਜ ਲਈ ਇਹ ਕੀਤਾ ਹੈ। ਮੈਂ ਖ਼ੁਦ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰ ਰਹੀ ਸੀ। ਮੈਂ ਆਪਣੇ ਆਪ ਨੂੰ ਕਿਹਾ ਕਿ ਹਸਪਤਾਲ ਵਿੱਚੋਂ ਨਿਕਲਣ ਤੋਂ ਬਾਅਦ ਮੈਂ ਇਕ ਨੌਕਰੀ ਲੱਭਾਂਗੀ। ਫਿਰ ਮੈਂ ਇੱਕ ਫੋਨ ਖ਼ਰੀਦਾਂਗੀ ਅਤੇ ਆਪਣੇ ਪਰਿਵਾਰ ਨੂੰ ਫ਼ੋਨ ਕਰਾਂਗੀ। ਹਸਪਤਾਲ ਦਾ ਬਿੱਲ ਭਰਨ ਤੱਕ ਪੈਸੇ ਕਮਾਵਾਂਗੀ।"

ਤਸਵੀਰ ਸਰੋਤ, MALALA
ਮਲਾਲਾ ਨੇ ਲਿਖਿਆ ਹੈ, "ਮੈਂ ਆਪਣੀ ਮਜ਼ਬੂਤੀ ਉੱਪਰ ਭਰੋਸਾ ਕਰਦੀ ਹਾਂ। ਹਸਪਤਾਲ ਵਿੱਚੋਂ ਨਿਕਲਣ ਤੋਂ ਬਾਅਦ ਮੈਂ ਬਾਜ਼ ਵਾਂਗੂੰ ਉੱਡਾਂਗੀ ਅਤੇ ਤੇਜ਼ ਦੌੜਾਂਗੀ। ਪਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਜ਼ਿਆਦਾ ਹਿੱਲ ਨਹੀਂ ਸਕਦੀ। ਡਾਕਟਰਾਂ ਨੇ ਕਿਹਾ ਕਿ ਇਹ ਅਸਥਾਈ ਹੈ।"
ਮਲਾਲਾ ਨੇ ਅੱਗੇ ਲਿਖਿਆ ਹੈ, "ਜਦੋਂ ਆਪਣੇ ਪੇਟ ਨੂੰ ਹੱਥ ਲਗਾਇਆ 'ਤੇ ਕਾਫ਼ੀ ਸਖ਼ਤ ਸੀ। ਪੁੱਛਣ ਤੇ ਨਰਸ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਸਰਜਰੀ ਦੌਰਾਨ ਸਕੱਲ ਬੋਨ ਪੇਟ ਵਿੱਚ ਪਹੁੰਚ ਗਈ ਹੈ ਜਿਸ ਕਾਰਨ ਇਹ ਸਖ਼ਤ ਹੈ।"
ਦੂਸਰੇ ਜੀਵਨ ਦੀ ਸ਼ੁਰੂਆਤ
ਮਲਾਲਾ ਨੇ ਦੱਸਿਆ ਕਿ ਇਸ ਤੋਂ ਬਾਅਦ ਇੱਕ ਹੋਰ ਸਰਜਰੀ ਕਰਵਾਉਣੀ ਪਈ ਤਾਂ ਕਿ ਇਸ ਹੱਡੀ ਨੂੰ ਸਿਰ ਵਿੱਚ ਸ਼ਿਫਟ ਕੀਤਾ ਜਾਵੇ। ਬ੍ਰਿਟੇਨ ਦੇ ਡਾਕਟਰਾਂ ਨੇ ਇੱਕ ਟਾਈਟੇਨੀਅਮ ਪਲੇਟ ਲਗਾਉਣ ਦਾ ਫ਼ੈਸਲਾ ਕੀਤਾ ਤਾਂ ਜੋ ਇਨਫੈਕਸ਼ਨ ਘਟ ਸਕੇ।
"ਡਾਕਟਰਾਂ ਨੇ ਮੇਰੇ ਪੇਟ ਵਿੱਚੋਂ ਸਕੱਲ ਬੋਨ ਨੂੰ ਬਾਹਰ ਕੱਢਿਆ। ਹੁਣ ਇਹ ਮੇਰੇ ਕਿਤਾਬਾਂ ਵਾਲੇ ਖਾਨੇ ਵਿੱਚ ਹੈ। ਇਸ ਤੋਂ ਬਾਅਦ ਮੇਰੇ ਕੰਨ ਵਿੱਚ ਕੌਕਲੀਅਰ ਲਗਾਇਆ ਗਿਆ ਕਿਉਂਕਿ ਕੰਨ ਦਾ ਪਰਦਾ ਵੀ ਫਟ ਗਿਆ ਸੀ।"
"ਜਦੋਂ ਮੇਰਾ ਪਰਿਵਾਰ ਬ੍ਰਿਟੇਨ ਪਹੁੰਚਿਆ ਤਾਂ ਮੈਂ ਫਿਜ਼ੀਕਲ ਥੈਰੇਪੀ ਸ਼ੁਰੂ ਕਰ ਦਿੱਤੀ ਸੀ। ਹੌਲੀ-ਹੌਲੀ ਤੁਰਨਾ ਸ਼ੁਰੂ ਕਰ ਦਿੱਤਾ ਸੀ। ਬੱਚਿਆਂ ਵਾਂਗੂੰ ਸੰਭਲ ਕੇ ਪੈਰ ਪੁੱਟਦੀ ਸੀ ਅਤੇ ਮੈਨੂੰ ਲੱਗਦਾ ਸੀ ਕਿ ਮੇਰਾ ਦੂਸਰਾ ਜੀਵਨ ਸ਼ੁਰੂ ਹੋਇਆ ਹੈ।

ਤਸਵੀਰ ਸਰੋਤ, MALALA
"ਛੇ ਹਫ਼ਤਿਆਂ ਬਾਅਦ ਡਾਕਟਰਾਂ ਨੇ ਚਿਹਰੇ ਦਾ ਇਲਾਜ ਕਰਨ ਦਾ ਫ਼ੈਸਲਾ ਕੀਤਾ। ਮੇਰੇ ਚਿਹਰੇ ਨੂੰ ਕੱਟਿਆ ਗਿਆ ਅਤੇ ਅਲੱਗ ਹੋ ਚੁੱਕੀਆਂ ਮਾਸਪੇਸ਼ੀਆਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਗਈ। ਡਾਕਟਰਾਂ ਨੂੰ ਉਮੀਦ ਸੀ ਕਿ ਇਸ ਨਾਲ ਮੂੰਹ ਦੀਆਂ ਮਾਸਪੇਸ਼ੀਆਂ ਦੀ ਹਿਲਜੁਲ ਵਿੱਚ ਆਸਾਨੀ ਹੋਵੇਗੀ।"
"ਇਸ ਸਰਜਰੀ ਨਾਲ ਮੇਰੇ ਚਿਹਰੇ ਵਿੱਚ ਕੁਝ ਮਹੀਨਿਆਂ ਬਾਅਦ ਸੁਧਾਰ ਹੋਇਆ। ਆਪਣੇ ਬੁੱਲ੍ਹ ਬੰਦ ਰੱਖ ਕੇ ਮੈਨੂੰ ਆਪਣਾ ਪੁਰਾਣਾ ਚਿਹਰਾ ਨਜ਼ਰ ਆਉਂਦਾ ਸੀ। ਹੱਸਣ 'ਤੇ ਪਤਾ ਲੱਗਦਾ ਸੀ ਕਿ ਮੇਰਾ ਚਿਹਰਾ ਦੋਨੋਂ ਪਾਸਿਓਂ ਇੱਕੋ ਜਿਹਾ ਨਹੀਂ ਹੈ। ਹੱਸਣ ਦੌਰਾਨ ਮੈਂ ਆਪਣਾ ਚਿਹਰਾ ਢਕ ਲੈਂਦੀ ਸੀ। ਮੈਂ ਖ਼ੁਦ ਨੂੰ ਦੇਖਣਾ ਬੰਦ ਕਰ ਦਿੱਤਾ।"
"ਸ਼ੀਸ਼ੇ ਦਾ ਸਾਹਮਣਾ ਕਰਨਾ ਔਖਾ ਸੀ ਪਰ ਮੈਂ ਛੇਤੀ ਹੀ ਇਨ੍ਹਾਂ ਗੱਲਾਂ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ। ਇਹੋ ਹਕੀਕਤ ਸੀ ਜਿਸ ਤੋਂ ਜ਼ਿਆਦਾ ਦਿਨ ਮੂੰਹ ਮੋੜਿਆ ਨਹੀਂ ਜਾ ਸਕਦਾ ਸੀ। ਮੇਰੇ ਮਾਤਾ ਪਿਤਾ ਚਾਹੁੰਦੇ ਸਨ ਕਿ ਜੋ ਕੁਝ ਮੈਂ ਗਵਾਇਆ ਹੈ ਉਹ ਇਲਾਜ ਰਾਹੀਂ ਵਾਪਸ ਮਿਲ ਸਕੇ। ਇਸ ਲਈ ਅਸੀਂ ਬੋਸਟਨ ਵਿੱਚ ਕਈ ਡਾਕਟਰਾਂ ਨਾਲ ਗੱਲ ਕੀਤੀ। ਫੇਸ਼ੀਅਲ ਪੈਰਲਸਿਸ ਦਾ ਇਲਾਜ ਕਾਫ਼ੀ ਜਟਿਲ ਹੈ।"
ਔਰਤਾਂ ਦੀ ਚਿੰਤਾ
ਮਲਾਲਾ ਨੇ ਲਿਖਿਆ ਹੈ, "ਮੈਨੂੰ ਦੋ ਗੰਭੀਰ ਸਰਜਰੀਆਂ ਦੀ ਜ਼ਰੂਰਤ ਸੀ। 2018 ਵਿੱਚ ਇੱਕ ਨਾੜ ਕੱਢ ਕੇ ਮੇਰੇ ਚਿਹਰੇ ਦੀ ਦੂਸਰੀ ਨਾੜ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ।
"2019 ਵਿੱਚ ਮੇਰੇ ਪੱਟ ਤੋਂ ਇੱਕ ਟਿਸ਼ੂ ਕੱਢ ਕੇ ਮੂੰਹ ਦੇ ਖੱਬੇ ਪਾਸੇ ਇੰਪਲਾਂਟ ਕੀਤੇ ਗਏ। ਡਾਕਟਰਾਂ ਨੂੰ ਉਮੀਦ ਸੀ ਕਿ ਇਹ ਨਾੜਾਂ ਟਿਸ਼ੂ ਨਾਲ ਜੁੜ ਜਾਣਗੀਆਂ ਅਤੇ ਮਾਸਪੇਸ਼ੀਆਂ ਦੇ ਨਾਲ ਵੀ ਜੁੜਣਗੀਆਂ।ਇਸ ਤੋਂ ਬਾਅਦ ਮੇਰੇ ਚਿਹਰੇ ਵਿੱਚ ਥੋੜ੍ਹੀ ਹਿਲਜੁਲ ਸੰਭਵ ਹੋ ਸਕੀ। ਪਰ ਇਸ ਤੋਂ ਬਾਅਦ ਮੇਰੀਆਂ ਗੱਲਾਂ ਅਤੇ ਜਬਾੜੇ ਵਿੱਚ ਜ਼ਿਆਦਾ ਚਰਬੀ ਜਮ੍ਹਾਂ ਹੋ ਗਈ। ਡਾਕਟਰਾਂ ਨੇ ਕਿਹਾ ਕਿ ਇਸ ਨੂੰ ਕੱਢਣ ਵਾਸਤੇ ਹੋਰ ਸਰਜਰੀ ਦੀ ਜ਼ਰੂਰਤ ਹੈ।"

ਤਸਵੀਰ ਸਰੋਤ, MALALA
"9 ਅਗਸਤ ਨੂੰ ਮੈਂ ਬੋਸਟਨ ਵਿੱਚ ਹਸਪਤਾਲ ਜਾਣ ਲਈ ਜਾਗੀ ਤਾਂ ਖ਼ਬਰ ਮਿਲੀ ਕਿ ਤਾਲਿਬਾਨ ਨੇ ਕੁੰਦੂਜ਼ ਸ਼ਹਿਰ ਉਪਰ ਕਬਜ਼ਾ ਕਰ ਲਿਆ ਹੈ। ਇਹ ਅਫ਼ਗਾਨਿਸਤਾਨ ਦਾ ਪਹਿਲਾ ਵੱਡਾ ਸ਼ਹਿਰ ਸੀ ਜੋ ਤਾਲਿਬਾਨ ਦੇ ਕਬਜ਼ੇ ਵਿੱਚ ਆਇਆ ਸੀ।"
"ਅਗਲੇ ਕੁਝ ਹਫ਼ਤਿਆਂ ਦੌਰਾਨ ਮੇਰੇ ਸਿਰ ਦੇ ਚਾਰੇ ਪਾਸੇ ਪੱਟੀਆਂ ਸਨ। ਮੈਂ ਦੇਖ ਰਹੀ ਸਾਂ ਕਿ ਬੰਦੂਕ ਦੇ ਦਮ ਤੇ ਅਫ਼ਗਾਨਿਸਤਾਨ ਦੇ ਹਰ ਸੂਬੇ ਉੱਤੇ ਤਾਲਿਬਾਨ ਆਪਣਾ ਕਬਜ਼ਾ ਕਰਦਾ ਜਾ ਰਿਹਾ ਹੈ। ਇਹ ਬਿਲਕੁਲ ਉਵੇਂ ਹੀ ਸੀ ਜਿਵੇਂ ਮੈਨੂੰ ਗੋਲੀ ਮਾਰ ਦਿੱਤੀ ਗਈ ਸੀ।"
"ਜਦੋਂ ਮੈਨੂੰ ਗੋਲੀ ਮਾਰੀ ਗਈ ਸੀ ਤਾਂ ਮੈਂ ਅੱਤਵਾਦ ਅਤੇ ਕੁੜੀਆਂ ਉੱਪਰ ਲੱਗੀਆਂ ਪਾਬੰਦੀਆਂ ਖਿਲਾਫ ਬੋਲ ਰਹੀ ਸੀ। ਅੱਜ ਇੱਕ ਵਾਰ ਫਿਰ ਮੈਨੂੰ ਉਹੀ ਚਿੰਤਾ ਸਤਾ ਰਹੀ ਹੈ।"
ਇਹ ਵੀ ਪੜ੍ਹੋ:-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












