ਟੋਕੀਓ ਓਲੰਪਿਕ ਦੌਰਾਨ ਕੋਰੋਨਾ ਦਾ ਅਸਰ, ‘ਰੋਜ਼ਾਨਾ 30 ਹਜ਼ਾਰ ਲੋਕਾਂ ਦਾ ਥੁੱਕ ਜਮਾ ਹੋ ਰਿਹਾ ਹੈ’ - ਓਲੰਪਿਕ ਡਾਇਰੀ

ਟੋਕੀਓ ਓਲੰਪਿਕਸ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਓਲੰਪਿਕ ਵਿਚਾਲੇ ਵੱਧ ਰਹੇ ਹਨ ਕੋਰੋਨਾ ਦੇ ਮਾਮਲੇ
    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ, ਟੋਕੀਓ ਤੋਂ

ਟੋਕੀਓ ਉਲੰਪਿਕਸ ਵੱਲੋਂ ਬੁਰੀ ਖ਼ਬਰ ਇਹ ਆ ਰਹੀ ਹੈ ਕਿ ਕੋਵਿਡ ਦੇ ਮਾਮਲੇ ਜਾਪਾਨ ਵਿੱਚ ਅਚਾਨਕ ਵਧ ਰਹੇ ਹਨ।

ਬਿਲਕੁਲ ਉਹੀ ਹੋ ਰਿਹਾ ਹੈ, ਜਿਸ ਤੋਂ ਖੇਡਾਂ ਦਾ ਵਿਰੋਧ ਕਰਨ ਵਾਲੇ ਡਰਦੇ ਸਨ।

ਉਨ੍ਹਾਂ ਨੂੰ ਡਰ ਸੀ ਕਿ ਬਹੁਤ ਸਾਰੇ ਵਿਦੇਸ਼ੀ ਲੋਕਾਂ ਦੀ ਆਮਦ ਉਲੰਪਿਕਸ ਖੇਡਾਂ ਨੂੰ ਸੁਪਰ-ਸਪਰੈਡਰ ਯਾਨਿ ਬਹੁਤ ਤੇਜ਼ੀ ਨਾਲ ਫੈਲਣ ਵਾਲੀ ਘਟਨਾ ਵਿੱਚ ਬਦਲਣ ਵਿੱਚ ਸਹਾਇਤਾ ਕਰ ਸਕਦੀ ਹੈ।

31 ਜੁਲਾਈ ਸ਼ਨੀਵਾਰ ਨੂੰ, ਦੇਸ਼ ਵਿੱਚ ਪਹਿਲੀ ਵਾਰ ਇੱਕ ਦਿਨ ਵਿੱਚ 12,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ-

ਟੋਕੀਓ ਉਹੀ ਥਾਂ ਹੈ ਜਿੱਥੇ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਜਿੱਥੇ ਅਸੀਂ ਰਹਿ ਰਹੇ ਹਾਂ ਉੱਥੇ ਇੱਕ ਦਿਨ ਵਿਚ 4,000 ਮਾਮਲੇ ਸਾਹਮਣੇ ਆਏ ਹਨ।

ਮੈਨੂੰ ਯਾਦ ਹੈ ਜਦੋਂ ਅਸੀਂ ਇੱਥੇ ਆਏ ਸੀ ਟੋਕੀਓ ਵਿੱਚ ਇੱਕ ਦਿਨ ਵਿੱਚ 700 ਤੋਂ 800 ਦੇ ਵਿਚਕਾਰ ਕੇਸ ਸਨ।

ਇਹ ਕੋਵਿਡ 'ਤੇ ਨਜ਼ਰ ਰੱਖਣ ਲਈ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਸਾਰੇ ਯਤਨਾਂ ਦੇ ਬਾਵਜੂਦ ਹੈ।

ਅਥਲੀਟਾਂ ਅਤੇ ਹੋਰ ਵਿਦੇਸ਼ੀ ਲੋਕਾਂ ਵਾਂਗ ਅਸੀਂ ਪੱਤਰਕਾਰ, ਸਖ਼ਤ ਕੁਆਰਨਟੀਨ ਦੇ ਨਿਯਮਾਂ ਦੇ ਅਨੁਸਾਰ ਤਿੰਨ ਦਿਨਾਂ ਲਈ ਸਾਡੇ ਹੋਟਲ ਦੇ ਕਮਰਿਆਂ ਵਿੱਚ ਰਹੇ।

ਰੈਂਕਿੰਗ

ਬਾਹਰ ਜਾਣ ਲਈ ਸਿਰਫ਼ 15 ਮਿੰਟ

ਉਸ ਤੋਂ ਬਾਅਦ ਵੀ 14 ਦਿਨਾਂ ਲਈ ਅਸੀਂ ਸਿਰਫ਼ ਉਨ੍ਹਾਂ ਸਥਾਨਾਂ 'ਤੇ ਜਾ ਸਕੇ ਜਿੱਥੇ ਖੇਡਾਂ ਹੋ ਰਹੀਆਂ ਹਨ। ਉੱਥੇ ਵੀ ਅਧਿਕਾਰੀ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।

ਮੈਂ ਘੱਟੋ-ਘੱਟ ਆਪਣੇ ਨਿੱਜੀ ਤਜਰਬੇ ਤੋਂ ਇਹ ਕਹਿ ਸਕਦਾ ਹਾਂ।

ਉਦਾਹਰਨ ਲਈ, ਸਾਨੂੰ ਦੱਸਿਆ ਗਿਆ ਸੀ ਕਿ ਖੇਡਾਂ ਦੇ ਸਥਾਨਾਂ ਤੋਂ ਇਲਾਵਾ ਜੇ ਸਾਨੂੰ ਕਿਸੇ ਸਮਾਨ ਦੀ ਲੋੜ ਹੈ ਤਾਂ ਅਸੀਂ ਸਿਰਫ਼ ਗਰੋਸਰੀ ਸਟੋਰ ਯਾਨਿ ਇੱਕ ਤਰਾਂ ਦੀ ਕਰਿਆਨੇ ਦੀ ਦੁਕਾਨ ’ਤੇ ਜਾ ਸਕਦੇ ਹਾਂ।

ਹਰ ਵਕਤ ਹੋਟਲ ਦੇ ਗੇਟ ’ਤੇ ਇੱਕ ਸੁਰੱਖਿਆ ਗਾਰਡ ਗੇਟ ਰਜਿਸਟਰ ਦੇ ਨਾਲ ਤਾਇਨਾਤ ਰਹਿੰਦਾ ਸੀ।

ਟੋਕੀਓ ਓਲੰਪਿਕਸ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਓਲੰਪਿਕ ਵਿਚਾਲੇ ਰੋਜ਼ਾਨਾ ਟੈਸਟਾਂ ਪ੍ਰਬੰਧ ਕੀਤਾ ਜਾ ਰਿਹਾ ਹੈ

ਸਾਨੂੰ ਉਹ ਸਮਾਂ ਦਾਖ਼ਲ ਕਰਨਾ ਪੈਂਦਾ ਸੀ ਜਦੋਂ ਅਸੀਂ ਬਾਹਰ ਜਾਂਦੇ ਸੀ, ਆਪਣਾ ਕਮਰਾ ਨੰਬਰ, ਮਾਨਤਾ ਨੰਬਰ, ਅਤੇ ਫਿਰ ਵਾਪਸ ਆਉਣ ਦੇ ਸਮਾਂ ਵੀ ਦਾਖ਼ਲ ਕਰਨਾ ਪੈਂਦਾ ਸੀ।

ਸਾਨੂੰ ਸਿਰਫ਼ 15 ਮਿੰਟ ਹੀ ਬਾਹਰ ਜਾਣ ਦੀ ਆਗਿਆ ਸੀ। ਸਾਨੂੰ ਦੁਕਾਨ ’ਤੇ ਪਹੁੰਚਣ ਵਿੱਚ ਲਗਭਗ ਪੰਜ ਮਿੰਟ ਲਗਦੇ ਸੀ ਅਤੇ ਵਾਪਸ ਆਉਣ ਵਿੱਚ ਵੀ ਪੰਜ ਮਿੰਟ ਲਗ ਜਾਂਦੇ ਸੀ।

ਇਸ ਕਰਕੇ ਸਾਡੀ ਕੋਸ਼ਿਸ਼ ਇਹ ਹੁੰਦੀ ਸੀ ਕਿ ਅਸੀਂ ਸਮਾਨ ਖਰੀਦਣ ਅਤੇ ਇਸ ਦਾ ਭੁਗਤਾਨ ਕਰਨ ਵਿੱਚ ਪੰਜ ਮਿੰਟ ਤੋ ਜ਼ਿਆਦਾ ਨਾ ਲਾਈਏ।

ਇਹ ਇੰਨਾ ਸਖ਼ਤ ਸੀ, ਬਿਲਕੁਲ ਇੱਕ ਤਰਾਂ ਦੀ ਦੌੜ ਵਾਂਗ! ਜੇ ਕਿਸੇ ਨੇ ਨਿਯਮ ਦੀ ਉਲੰਘਣਾ ਕੀਤੀ ਤਾਂ ਗਾਰਡ ਅਧਿਕਾਰੀਆਂ ਨੂੰ ਰਿਪੋਰਟ ਕਰ ਸਕਦੇ ਸੀ।

ਇਸ ਤੋਂ ਇਲਾਵਾ ਜਦੋਂ ਵੀ ਅਸੀਂ ਕਿਸੇ ਵੀ ਸਥਾਨ ਜਾਂ ਮੀਡੀਆ ਕੇਂਦਰ ਵਿੱਚ ਦਾਖਲ ਹੁੰਦੇ ਹਾਂ ਤਾਂ ਸਾਨੂੰ ਆਪਣੇ ਹੱਥਾਂ ਨੂੰ ਸੈਨੀਟਾਈਜ਼ ਕਰਨੇ ਪੈਂਦਾ ਸੀ ਪਰ ਇਹ ਸਭ ਕੁਝ ਹਰ ਕਿਸੇ ਦੇ ਹਿਤ ਵਿੱਚ ਹੈ, ਨਹੀਂ?

ਫਿਰ ਅਸੀਂ ਪਹਿਲੇ ਦਿਨ ਤੋਂ ਹੀ ਹਰ ਰੋਜ਼ ਕੋਵਿਡ ਟੈੱਸਟ ਕਰਵਾ ਰਹੇ ਹਾਂ ਦਰਅਸਲ, ਮੈਨੂੰ ਰੋਜ਼ਾਨਾ ਟੈਸਟਾਂ ਦੇ ਆਲੇ-ਦੁਆਲੇ, ਇੱਕ ਸਥਾਨਕ ਅਖ਼ਬਾਰ ਵਿੱਚ ਪੜ੍ਹੀ ਇੱਕ ਖ਼ਬਰ ਕਾਫ਼ੀ ਦਿਲਚਸਪ ਲੱਗੀ ਜਿਸ ਦੀ ਅਸੀਂ ਗੱਲ ਕਰ ਸਕਦੇ ਹਾਂ।

Please wait...

ਪ੍ਰਤੀ ਨਮੂਨਾ ਲਗਭਗ 1 ਮਿਲੀਲਿਟਰ

ਇਸ ਵਿਚ ਲਿਖਿਆ ਹੈ ਕਿ ਟੋਕੀਓ ਉਲੰਪਿਕਸ ਨੇ ਕੋਵਿਡ ਦੇ ਆਪਣੇ ਰੋਜ਼ਾਨਾ ਟੈਸਟਾਂ ਦੇ ਕਾਰਨ ਇੰਨਾ ਥੁੱਕ ਕਿਵੇਂ ਇਕੱਠਾ ਕੀਤਾ ਹੈ!

ਇਹ ਖ਼ਬਰ ਇਸ ਤਰੀਕੇ ਨਾਲ ਸ਼ੁਰੂ ਹੁੰਦੀ ਹੈ: "ਉਹ ਥੁੱਕਦੇ ਹਨ, ਉਹ ਉਡੀਕ ਕਰਦੇ ਹਨ, ਉਹ ਉਮੀਦ ਕਰਦੇ ਹਨ"

ਅੱਗੇ ਲਿਖਿਆ ਹੈ: "ਪ੍ਰਬੰਧਕਾਂ ਦੇ ਅਨੁਸਾਰ, ਬਹੁਤ ਸਾਰੇ ਦੇਸ਼ਾਂ ਦੇ ਲਗਭਗ 30,000 ਲੋਕ ਰੋਜ਼ਾਨਾ ਦੀ ਰੁਟੀਨ ਵਿੱਚ ਉਲੰਪਿਕਸ ਵਿੱਚ ਛੋਟੇ ਪਲਾਸਟਿਕ ਦੇ ਸ਼ੀਸ਼ਿਆਂ ਵਿੱਚ ਥੁੱਕ ਰਹੇ ਹਨ, ਜੋ ਕਿ ਮਹਾਂਮਾਰੀ-ਯੁਗ ਦੀਆਂ ਖੇਡਾਂ ਦੇ ਨਾਲ ਅੱਗੇ ਵਧਣ ਵਿੱਚ ਮਹੱਤਵਪੂਰਨ ਹੈ।"

"ਜੇ ਤੁਸੀਂ ਉਲੰਪਿਕ ਦੇ ਦੋ ਹਫ਼ਤਿਆਂ ਦੇ ਅੰਤਰਾਲ ਲਈ ਹਿਸਾਬ ਲਗਾਓ, ਤਾਂ ਇਹ ਕੋਵਿਡ 19 ਦੇ ਫੈਲਾਅ ਨੂੰ ਰੋਕਣ ਦੇ ਅਸਾਧਾਰਨ ਯਤਨਾਂ ਵਿੱਚ, ਅਥਲੀਟਾਂ ਲਈ ਇਕੱਤਰ ਕੀਤੇ ਗਏ ਪੰਜ ਲੱਖ ਥੁੱਕ ਦੇ ਨਮੂਨੇ ਕੁਲ ਮਿਲਾ ਕੇ ਹੋ ਜਾਂਦੇ ਹਨ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

"ਜਿਨ੍ਹਾਂ ਦੀ ਰੋਜ਼ਾਨਾ ਕਈ ਥਾਵਾਂ 'ਤੇ ਜਾਂਚ ਕੀਤੀ ਜਾਂਦੀ ਹੈ। ਪ੍ਰਤੀ ਨਮੂਨਾ ਲਗਭਗ 1 ਮਿਲੀਲਿਟਰ ਦਾ ਹੋਵੇਗਾ ... ਖ਼ੈਰ, ਇਹ ਬਹੁਤ ਸਾਰਾ ਥੁੱਕ ਹੈ।"

"ਇਸ ਖ਼ਬਰ ਨੇ ਇਹ ਵੀ ਲਿਖਿਆ ਕਿ ਇਸ ਦੇ ਉਲਟ, ਅਜਿਹੇ ਟੈਸਟ ਲੰਮੇ ਸਮੇਂ ਤੋਂ ਆਮ ਜਾਪਾਨੀ ਜਨਤਾ ਲਈ ਲੱਭਣੇ ਮੁਸ਼ਕਲ ਸਨ। ਕੋਰੋਨਾਵਾਇਰਸ ਦੀ ਵਿਆਪਕ ਜਾਂਚ ਨੂੰ ਨਿਰਾਸ਼ ਕਰਨ ਵਿੱਚ ਜਾਪਾਨ ਵਿਕਸਤ ਦੇਸ਼ਾਂ ਵਿੱਚ ਵਿਲੱਖਣ ਹੈ।"

ਇਸ ਦੌਰਾਨ, ਸਰਕਾਰ ਨੇ ਇੱਥੇ ਹੋਰ ਸਖ਼ਤ ਪਾਬੰਦੀਆਂ ਦਾ ਐਲਾਨ ਕੀਤਾ ਹੈ। ਜਦੋਂ ਅਸੀਂ ਪਹੁੰਚੇ ਤਾਂ ਟੋਕੀਓ ਵਿੱਚ ਪਹਿਲਾਂ ਹੀ ਐਮਰਜੈਂਸੀ ਦੀ ਸਥਿਤੀ ਸੀ।

ਹੁਣ, 2 ਅਗਸਤ ਤੋਂ ਨਵੇਂ ਕੋਵਿਡ ਮਾਮਲਿਆਂ ਨੇ ਬੇਮਿਸਾਲ ਛਾਲ ਮਾਰ ਕੇ ਹੈਰਾਨ ਕਰ ਦਿੱਤਾ ਹੈ। ਜਨਤਾ ਵਿੱਚ ਡਰ ਨੂੰ ਦੂਰ ਕਰਨ ਲਈ ਚਿਬਾ, ਸੈਤਾਮਾ, ਕਾਨਾਗਾਵਾ ਅਤੇ ਓਸਾਕਾ ਲਈ ਇੱਕ ਹੋਰ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)