ਆਈਐੱਸ ਵਿੱਚ ਸ਼ਾਮਲ ਹੋਣ ਵਾਲੇ ਬ੍ਰਿਟਿਸ਼ ਮੁੰਡਿਆਂ ਦੇ ਫ਼ੋਨਾਂ ਵਿੱਚੋਂ ਕੀ ਮਿਲਿਆ

ਕੋਚਰੀ ਅਲ- ਖ਼ਲੀਫ਼ਾ

ਤਸਵੀਰ ਸਰੋਤ, BBC/MENTORN MEDIA

ਤਸਵੀਰ ਕੈਪਸ਼ਨ, ਇਨ੍ਹਾਂ ਸਮਾਰਟਫੋਨਾਂ ਦੀ ਸਮੱਗਰੀ ਵਿੱਚ ਜਿਨ੍ਹਾਂ ਲੋਕਾਂ ਦੀਆਂ ਤਸਵੀਰਾਂ ਹਨ ਉਨ੍ਹਾਂ ਵਿੱਚੋਂ ਕਈਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਈਆਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ

ਪੱਤਰਕਾਰ ਮੁਬੀਨ ਅਜ਼ਹਰ ਨੇ ਸੀਰੀਆ ਵਿੱਚ ਲੜ ਰਹੇ ਕੁਝ ਨੌਜਵਾਨਾਂ ਦੇ ਸਮਾਰਟ ਫ਼ੋਨਾਂ ਤੱਕ ਪਹੁੰਚ ਹਾਸਲ ਕੀਤੀ ਅਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਕਥਿਤ ਇਸਲਾਮਿਕ ਸਟੇਟ ਵਿੱਚ ਕਿਉਂ ਸ਼ਾਮਲ ਹੋਏ ਅਤੇ ਉਨ੍ਹਾਂ ਦੇ ਨਾਲ ਕੀ ਹੋਇਆ?

ਇੱਕ ਅੰਦਾਜ਼ੇ ਮੁਤਾਬਕ ਇਸਲਾਮਿਕ ਸਟੇਟ ਅਤੇ ਅਜਿਹੇ ਹੋਰ ਸੰਗਠਨਾਂ ਵਿੱਚ ਸ਼ਾਮਲ ਹੋਣ ਵਾਲੇ ਬ੍ਰਿਟੇਨ ਦੇ ਕਰੀਬ 900 ਜਣਿਆਂ ਨੇ ਮੁਲਕ ਛੱਡਿਆ।

ਆਪਣੇ-ਆਪ ਨੂੰ ਇਸਲਾਮਿਕ ਸਟੇਟ ਦੱਸਣ ਵਾਲਾ ਇਹ ਸੰਗਠਨ ਲਗਭਗ 14 ਹਜ਼ਾਰ ਲੋਕਾਂ ਦੀ ਮੌਤ ਦਾ ਜ਼ਿੰਮੇਵਾਰ ਸੀ ਅਤੇ ਅੱਜ ਤੱਕ ਇਸ ਸੰਗਠਨ ਵਿੱਚ ਸ਼ਾਮਲ ਹੋਣ ਵਾਲੇ ਬਹੁਤ ਸਾਰੇ ਬ੍ਰਿਟਿਸ਼ ਨਾਗਰਿਕਾਂ ਦਾ ਕੋਈ ਥਹੁ-ਪਤਾ ਨਹੀਂ ਲੱਗ ਸਕਿਆ ਹੈ।

ਸੀਰੀਆ ਵਿੱਚ ਆਈਐੱਸ ਦੀ ਜੰਗ ਤੋਂ ਬਾਅਦ, ਸੰਡੇ ਟਾਈਮਜ਼ ਲਈ ਪੱਛਮੀ ਏਸ਼ੀਆ ਵਿੱਚ ਪੱਤਰਕਾਰ ਲੂਈ ਕੈਲਾਗ਼ਨ ਨੇ, ਇੱਕ ਸਥਾਨਕ ਤਰਜਮਾਕਾਰ ਨਾਲ ਮਿਲ ਕੇ ਕੰਮ ਕਰਦਿਆਂ, ਇੱਕ ਸਮਾਰਟ ਫ਼ੋਨ ਤੋਂ ਮਿਲੀਆਂ ਤਸਵੀਰਾਂ ਉੱਪਰ ਅਧਾਰਿਤ ਇੱਕ ਹਾਰਡ-ਡਰਾਈਵ ਹਾਸਲ ਕਰ ਲਈ।

ਇਸ ਦੀਆਂ ਤਸਵੀਰਾਂ ਅਤੇ ਸਕ੍ਰੀਨਗਰੈਬਸ ਨੂੰ ਬੀਬੀਸੀ ਦੀ ਇੱਕ ਨਵੀਂ ਦਸਤਾਵੇਜ਼ੀ ਵਿੱਚ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ:

ਹਥਿਆਰਾਂ ਦੀ ਸਿਖਲਾਈ ਦਾ ਵੀਡੀਓ

ਇਸ ਸਮਾਰਟ ਫ਼ੋਨ ਨੇ ਇੱਕ ਅਜਿਹਾ ਨਜ਼ਾਰਾ ਪੇਸ਼ ਕੀਤਾ ਕਿ ਬ੍ਰਿਟਿਸ਼ ਨਾਗਰਿਕਾਂ ਲਈ ਇਸਲਾਮਿਕ ਸਟੇਟ ਨਾਲ ਜੁੜਨ ਦੇ ਕੀ ਮਾਅਨੇ ਸਨ।

ਚੋਕਰੀ ਅਲ-ਖ਼ਲੀਫ਼ੀ ਲੰਡਨ ਦੇ ਐਗਮੋਰ ਰੋਡ ਇਲਾਕੇ ਵਿੱਚ ਪਲੇ-ਵੱਡੇ ਹੋਏ। ਇਸਲਾਮਿਕ ਸਟੇਟ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਹਿੰਸਕ ਅਪਰਾਧਾਂ ਵਿੱਚ ਸ਼ਾਮਲ ਸਨ। 22 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਸੀਰੀਆ ਵਿੱਚ ਮੌਤ ਹੋ ਗਈ।

ਸਮਾਰਟ ਫ਼ੋਨ ਦੀ ਫੁਟੇਜ ਵਿੱਚ ਚੋਕਰੀ ਨੂੰ ਉੱਤਰੀ ਸੀਰੀਆ ਵਿੱਚ ਨੌਜਵਾਨਾਂ ਦੀ ਇੱਕ ਤੈਰਾਕੀ ਦੇ ਤਲਾਅ 'ਤੇ ਰੱਖੀ ਪਾਰਟੀ ਦਾ ਖ਼ਾਤਮਾ ਬੰਦੂਕ ਨਾਲ ਪੋਜ਼ ਦੇ ਕੇ ਕਰਦੇ ਦਿਖਾਈ ਦੇ ਰਹੇ ਹਨ।

ਉਨ੍ਹਾਂ ਦੇ ਚਿਹਰੇ ਤੋਂ ਪ੍ਰਸੰਨਤਾ ਚੋਅ ਰਹੀ ਹੈ।

ਇਸਲਾਮਿਕ ਸਟੇਟ
ਤਸਵੀਰ ਕੈਪਸ਼ਨ, ਇਸਲਾਮਿਕ ਸਟੇਟ ਆਪਣੇ ਪ੍ਰਾਪੇਗੰਡਾ ਸਮਗੱਰੀ ਵਿੱਚ ਵੀਡੀਓ ਗੇਮਜ਼ ਵਾਲੇ ਕੌਮਬੈਟ ਵਰਗਾ ਫਿਲਮਾਂਕਣ ਵੀ ਕਰਦਾ ਹੈ

ਉਹ ਇੱਕ ਨਾਦਾਨ ਜਿਗਿਆਸੂ ਵਾਂਗ ਦਿਖਾਈ ਦੇ ਰਹੇ ਹਨ ਜਿਸ ਨੇ ਅਜੇ ਤੱਕ ਅਸਲੀ ਦੁਨੀਆਂ ਦਾ ਤਜਰਬਾ ਹਾਸਲ ਨਹੀਂ ਕੀਤਾ ਹੈ।

ਬਾਅਦ ਵਿੱਚ ਉਨ੍ਹਾਂ ਨੂੰ ਹਥਿਆਰਾਂ ਦੀ ਸਿਖਲਾਈ ਲੈਂਦੇ ਦਿਖਾਇਆ ਗਿਆ ਹੈ। ਉਹ ਇੱਕ ਮੈਦਾਨ ਵਿੱਚ ਹੱਥ ਗੋਲਾ ਸੁੱਟ ਰਹੇ ਹਨ। ਉਨ੍ਹਾਂ ਦਾ ਚਿਹਰਾ ਦਮਕਣ ਲਗਦਾ ਹੈ ਅਤੇ ਆਸੇ-ਪਾਸੇ ਖੜ੍ਹੇ ਲੋਕ ਉਨ੍ਹਾਂ ਨੂੰ ਲੀਜੈਂਡ ਸੱਦਣ ਲਗਦੇ ਹਨ।

ਇਸਲਾਮਿਕ ਸਟੇਟ ਦੇ ਆਨਲਾਈਨ ਪ੍ਰਚਾਰ ਵੀਡੀਓ ਵਿੱਚ ਅਕਸਰ ਕਿਸੇ ਫਿਲਮ ਵਾਂਗ ਹੁੰਦੇ ਹਨ।

ਸਿੱਖਿਆ ਮਾਹਰ ਜੇਵੀਅਰ ਲੇਸਤਾ ਨੇ ਆਈਐੱਸਆਈ ਦੇ 15 ਹਜ਼ਾਰ ਤੋਂ ਜ਼ਿਆਦਾ ਪ੍ਰਚਾਰ ਵੀਡੀਓਜ਼ ਦੀ ਸਮੀਖਿਆ ਕੀਤੀ ਹੈ।

ਇਹ ਵੀ ਪੜ੍ਹੋ:

ਉਹ ਕਹਿੰਦੇ ਹਨ,"ਇੱਥੋਂ ਤੱਕ ਕਿ ਉਨ੍ਹਾਂ ਨੇ ਵੀਡੀਓ ਵਿੱਚ ਪੌਪ ਕਲਚਰ ਦੇ ਹਵਾਲੇ ਵੀ ਮਿਲੇ, ਜਿਸ ਵਿੱਚ ਵੀਡੀਓ ਗੇਮ ਕਾਮਬੈਟ ਅਤੇ ਮੂਵੀ ਫਰੈਂਚਾਈਜ਼ ਵੀ ਸ਼ਾਮਲ ਹਨ।"

"ਉਨ੍ਹਾਂ ਨੇ ਨਵੀਂ ਪੀੜ੍ਹੀ ਨਾਲ ਵੀਡੀਓ ਗੇਮ ਸੱਭਿਆਚਾਰ ਅਤੇ ਸਭ ਤੋਂ ਮਸ਼ਹੂਰ ਹਾਰਰ ਫ਼ਿਲਮਾਂ ਦਾ ਹਵਾਲਾ ਦੇ ਕੇ ਗੱਲ ਕੀਤੀ ਹੈ।"

ਵੀਡੀਓ ਕੈਪਸ਼ਨ, ਸੀਰੀਆ ‘ਚ ਘਰ ਛੱਡਣ ਨੂੰ ਮਜਬੂਰ ਪਰਿਵਾਰ ( ਵੀਡੀਓ ਫਰਵਰੀ 2020 ਦਾ ਹੈ)

"ਹਾਲਾਂਕਿ ਸਮਾਰਟ-ਫ਼ੋਨ ਦੀ ਇਹ ਸਮੱਗਰੀ ਕਥਿਤ ਖ਼ਿਲਾਫ਼ਤ ਜੀਵਨ ਬਾਰੇ ਇੱਕ ਵੱਖਰਾ ਨਜ਼ਰੀਆ ਪੇਸ਼ ਕਰਦੀ ਹੈ।"

ਮਾਂ ਨੇ ਕੀ ਕਿਹਾ?

ਬ੍ਰਿਟੇਨ ਦੇ ਇੱਕ ਹੋਰ ਨੌਜਵਾਨ ਮੇਹਦੀ ਹਸਨ ਵੀ ਇਨ੍ਹਾਂ ਤਸਵੀਰਾਂ ਵਿੱਚ ਦੇਖੇ ਜਾ ਸਕਦੇ ਹਨ।

ਹਾਲਾਂਕਿ ਚੌਧਰੀ ਦੇ ਉਲਟ, ਇਸਲਾਮਿਕ ਸਟੇਟ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਦਾ ਅਪਰਾਧ ਦਾ ਕੋਈ ਰਿਕਾਰਡ ਨਹੀਂ ਹੈ।

ਮੇਹਦੀ ਦੀ ਮਾਂ ਇਸ ਘਟਨਾ ਕਾਰਨ ਟੁੱਟ ਗਏ। ਉਹ ਕਹਿੰਦੇ ਹਨ ਕਿ ਮੇਹਦੀ ਇੱਕ "ਸਖ਼ਤ ਮਿਹਨਤ ਕਰਨ ਵਾਲੇ ਮੱਧ ਵਰਗੀ ਪਰਿਵਾਰ ਤੋਂ ਸਨ।''

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਪੁੱਤਰ ਦਾ ਏ-ਲੈਵਲ ਦਾ ਨਤੀਜਾ ਆਉਣ ਤੋਂ ਬਾਅਦ ਉਸ ਨੂੰ ਸਾਲ ਭਰ ਦੇ ਅੰਦਰ ਹੀ ਬਦਲਦੇ ਦੇਖਿਆ ਹੈ।

ਦੌਲਤ ਅਲ ਇਸਲਾਮੀ

ਤਸਵੀਰ ਸਰੋਤ, BBC/MENTORN MEDIA

ਤਸਵੀਰ ਕੈਪਸ਼ਨ, ਦੌਲਤ ਅਲ ਇਸਲਾਮੀ

ਮੇਹਦੀ ਦੀ ਪੜ੍ਹਾਈ-ਲਿਖਾਈ ਇੱਕ ਨਿੱਜੀ ਕੈਥੋਲਿਕ ਸਕੂਲ ਵਿੱਚ ਹੋਈ ਸੀ।

ਉਨ੍ਹਾਂ ਦੀ ਮਾਂ ਦਾ ਕਹਿਣਾ ਹੈ ਕਿ ਜਦੋਂ ਮੇਹਦੀ ਆਪਣੀ ਪੜ੍ਹਾਈ ਪੂਰੀ ਕਰ ਰਹੇ ਸਨ, ਉਦੋਂ ਹੀ ਦੁਨੀਆਂ ਬਾਰੇ ਉਨ੍ਹਾਂ ਦਾ ਨਜ਼ਰੀਆ ਬਦਲ ਗਿਆ ਸੀ।

ਹੋਰਾਂ ਨੂੰ ਆਈਐੱਸ ਨਾਲ ਜੋੜਨ ਲੱਗੇ

ਇਹ ਬਦਲਾਅ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਵੀ ਦਿਖਾਈ ਦਿੰਦਾ ਹੈ। ਪਹਿਲਾਂ ਤਾਂ ਉਨ੍ਹਾਂ ਦੀ ਆਨਲਾਈਨ ਸ਼ਖ਼ਸ਼ੀਅਤ ਕੁਝ ਖ਼ਾਸ ਨਹੀਂ ਸੀ- ਬਿਨਾਂ ਕਮੀਜ਼ ਦੇ ਜਿੰਮ ਵਿੱਚ ਲਈਆਂ ਗਈਆਂ ਸੈਲਫ਼ੀਆਂ ਅਤੇ ਕੁਆਲਾ ਲਈ ਉਨ੍ਹਾਂ ਦਾ ਲਗਾਅ ਇੱਥੇ ਵੀ ਝਲਕ ਰਿਹਾ ਹੈ।

ਵੀਡੀਓ ਕੈਪਸ਼ਨ, ਬਗ਼ਦਾਦੀ: ਇਸਲਾਮਿਕ ਸਟੇਟ ਦੇ ਸਰਗਨਾ ਦਾ ਪੀਐੱਚਡੀ ਤੋਂ ਅੱਤਵਾਦ ਤੱਕ ਦਾ ਸਫ਼ਰ (ਵੀਡੀਓ ਅਕਤੂਬਰ 2019 ਦਾ ਹੈ)

ਉਹ ਕਟੱੜਪੰਥੀ ਵਿਚਾਰਧਾਰਾ ਦੇ ਖ਼ਿਲਾਫ਼ ਸਨ ਅਤੇ ਲਿਖਦੇ ਵੀ ਸਨ,"ਮੈਂ ਇੱਕ ਬ੍ਰਿਟਿਸ਼ ਮੁਸਲਮਾਨ ਹਾਂ ਅਤੇ ਮੈਂ ਇਸ ਤਰ੍ਹਾਂ ਦੇ ਘਟੀਆਪਣ ਦੇ ਖ਼ਿਲਾਫ਼ ਹਾਂ।"

ਫਿਰ ਉਨ੍ਹਾਂ ਨੇ ਲੰਡਨ ਵਿੱਚ ਇੱਕ ਰੇਲ ਸਫ਼ਰ ਦੌਰਾਨ ਉਨ੍ਹਾਂ ਨੇ ਘੂਰਨ ਵਾਲਿਆਂ ਨੂੰ ਝਿੜਕਿਆ ਸੀ ਕਿ ਲੋਕ ਸੋਚਦੇ ਹਨ ਕਿ ਉਹ ਉਨ੍ਹਾਂ ਨੂੰ ਉਡਾ ਦੇਣਗੇ ਜਾਂ ਕੁਝ ਹੋਰ।

ਫਿਰ ਅਜਿਹਾ ਹੋਇਆ ਉਹ ਸਾਫ਼ ਤੌਰ 'ਤੇ ਜ਼ਿਆਦਾ ਧਾਰਮਿਕ ਹੋ ਗਏ ਅਤੇ ਆਪਣੀ ਜ਼ਿੰਦਗੀ ਵਿੱਚ ਕੀਤੇ ਪਾਪਾਂ ਬਾਰੇ ਲਿਖਣ ਲੱਗ ਪਏ।

ਇੱਕ ਹਫ਼ਤੇ ਬਾਅਦ, ਉਨ੍ਹਾਂ ਨੇ ਆਪਣੇ ਫੌਲਵਰਾਂ ਨੂੰ ਕੁਰਾਨ ਅਤੇ ਕੌਮਾਂਤਰੀ ਸਿਆਸਤ ਬਾਰੇ ਨਵੀਆਂ ਜਾਣਕਾਰੀਆਂ ਮੁਹੱਈਆ ਕਰਵਾਈਆਂ। ਅਜਿਹਾ ਲਗਦਾ ਹੈ ਜਿਵੇਂ ਉਨ੍ਹਾਂ ਦੇ ਇੱਕ ਖ਼ਾਸ ਕਿਸਮ ਦੇ ਅਕਸ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਉਨ੍ਹਾਂ ਨੇ ਆਪਣਾ ਨਾਮ ਮੇਹਦੀ ਹਸਨ ਤੋਂ ਬਦਲ ਕੇ ਅਬੂ ਦੁਜਾਨਾ ਕਰ ਲਿਆ ਅਤੇ ਬੰਦਲਾਦੇਸ਼ੀ ਮੂਲ ਦੇ ਬ੍ਰਿਟਿਸ਼ ਹੋਣ ਦੇ ਬਾਵਜੂਦ ਰਵਾਇਤੀ ਅਰਬੀ ਪਹਿਰਾਵੇ ਵਿੱਚ ਤਸਵੀਰਾਂ ਪੋਸਟ ਕੀਤੀਆਂ।

ਦੌਲਤ ਅਲ ਇਸਲਾਮੀ

ਤਸਵੀਰ ਸਰੋਤ, BBC/MENTORN MEDIA

ਤਸਵੀਰ ਕੈਪਸ਼ਨ, ਕਟੱੜਪੰਥੀ ਸੰਗਠਨਾਂ ਵਿੱਚ ਵਿਅਕਤੀ ਨੂੰ ਉਸਦੇ ਪੁਰਾਣੇ ਰਿਸ਼ਤਿਆਂ ਤੋਂ ਤੋੜਨ ਲਈ ਵੀ ਵਿੰਗ ਹੁੰਦੇ ਹਨ

ਕੁਝ ਮਹੀਨੇ ਬਾਅਦ, ਮੇਹਦੀ ਨੂੰ ਹਵਾਈ ਅੱਡੇ ਉੱਪਰ ਇੱਕ ਸੀਸੀਟੀਵੀ ਕੈਮਰੇ ਵਿੱਚ ਦੇਖਿਆ ਗਿਆ, ਜਿੱਥੋਂ ਉਹ ਸੀਰੀਆ ਲਈ ਰਵਾਨਾ ਹੋ ਰਹੇ ਸਨ।

ਉੱਥੋਂ ਵੀ ਉਨ੍ਹਾਂ ਨੇ ਪੋਸਟਾਂ ਪਾਉਣੀਆਂ ਜਾਰੀ ਰੱਖੀਆਂ। ਇਸ ਦੌਰਾਨ ਜੋ ਕੋਈ ਵੀ ਉਨ੍ਹਾਂ ਦੇ ਰਾਹ ਉੱਪਰ ਤੁਰਨ ਵਿੱਚ ਦਿਲਚਸਪੀ ਦਿਖਾਉਂਦਾ ਮੇਹਦੀ ਉਸ ਦੇ ਕਮੈਂਟਾਂ ਦਾ ਜਵਾਬ ਦਿੰਦੇ।

ਸੱਚਾਈ ਇਹ ਸੀ ਕਿ ਮੇਹਦੀ ਹੁਣ ਖ਼ੁਦ ਵੀ ਆਈਐੱਸ ਵਿੱਚ ਭਰਤੀ ਹੋ ਚੁੱਕੇ ਸਨ ਅਤੇ ਨਵੇਂ ਰੰਗਰੂਟਾਂ ਨੂੰ ਭਰਤੀ ਵੀ ਕਰਾ ਰਹੇ ਸਨ।

ਸੀਰੀਆ ਛੱਡਣਾ ਚਾਹੁੰਦੇ ਸਨ?

ਡਾਕਟਰ ਨਫ਼ੀਸ ਹਾਮਿਦ ਇੱਕ ਨਿਊਰੋ ਸਾਇੰਟਿਸਟ ਹਨ। ਉਹ ਕਟੱੜਪੰਥੀਆਂ ਦੇ ਦਿਮਾਂਗਾਂ ਦਾ ਅਧਿਐਨ ਕਰਦੇ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਇੱਕੋ-ਜਿਹੀ ਵਿਚਾਰਧਾਰਾ ਵਾਲੇ ਲੋਕਾਂ ਵੱਲੋਂ ਤੁਹਾਡੇ ਵਿਚਾਰਾਂ ਨੂੰ ਚੁਣੌਤੀ ਦੇਣਾ ਕਟੱੜਵਾਦ ਨੂੰ ਖ਼ਤਮ ਕਰਨ ਦੀ ਕੁੰਜੀ ਹੈ।

ਵੀਡੀਓ ਕੈਪਸ਼ਨ, ਅਮਰੀਕਾ ਨੇ ਇੰਝ ‘ਮਾਰਿਆ’ ਬਗ਼ਦਾਦੀ — ਦੇਖੋ ਵੀਡੀਓ (ਵੀਡੀਓ ਅਕਤੂਬਰ 2019 ਦਾ ਹੈ)

ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਦੇ ਈਕੋ ਚੈਂਬਰ ਦੇ ਵਿੱਚ ਸਨ ਅਤੇ ਇਹੀ ਉਨ੍ਹਾਂ ਲਈ ਜਾਣਕਾਰੀ ਦਾ ਇੱਕੋ-ਇੱਕ ਜ਼ਰੀਆ ਸੀ। ਕਟੱੜਪੰਥੀ ਸਮੂਹਾਂ ਦਾ ਇੱਕ ਹਿੱਸਾ ਅਜਿਹਾ ਹੁੰਦਾ ਹੈ ਜੋ ਰਿਸ਼ਤਿਆਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦਾ ਹੈ।

ਇਹ ਸੰਗਠਨ ਸਪੱਸ਼ਟ ਤੌਰ ਤੇ ਜਾਣਦੇ ਹਨ ਕਿ ਜੇ ਤੁਸੀਂ ਆਪਣੇ ਪੁਰਾਣੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰਦੇ ਹੋ ਤਾਂ ਤੁਸੀਂ ਕਦੇ ਵੀ ਆਪਣਾ ਰਾਹ ਬਦਲ ਸਕਦੇ ਹੋ।

ਸੀਰੀਆ ਵਿੱਚ ਰਹਿੰਦਿਆਂ ਮੇਹਦੀ ਨੇ ਸਾਰਾ ਸਮਾਂ ਪੋਰਟ ਸਮਿੱਥ ਦੇ ਆਪਣੇ ਇੱਕ ਰਿਸ਼ਤੇਦਾਰ ਨਾਲ ਗੱਲਬਾਤ ਜਾਰੀ ਰੱਖੀ।

ਫਿਰ ਸੀਰੀਆ ਪਹੁੰਚਣ ਤੋਂ ਛੇ ਮਹੀਨਿਆਂ ਬਾਅਦ ਉਨ੍ਹਾਂ ਨੇ ਆਨਲਾਈਨ ਇੱਕ ਪੋਸਟ ਕੀਤੀ- ਕਿ ਕੋਈ ਜਾਣਦਾ ਹੈ ਕਿ ਕਿਸੇ ਯੂਨੀਵਰਸਿਟੀ ਵਿੱਚ ਦਾਖ਼ਲੇ ਦੀ ਅਰਜੀ ਦੇਣ ਲਈ ਯੂਸੀਏਐੱਸ ਪਾਸਵਰਡ ਕੀ ਹੈ।

ਇਹ ਇੱਕ ਸੰਕੇਤ ਸੀ ਕਿ ਆਈਐੱਸ ਨਾਲ ਉਨ੍ਹਾਂ ਦਾ ਰਿਸ਼ਤਾ ਆਖ਼ਰੀ ਪੜਾਅ ਉੱਪਰ ਸੀ।

ਮੇਹਦੀ ਦੇ ਬਚਪਨ ਦੇ ਦੋਸਤ ਜੋ ਆਪਣਾ ਨਾਂਅ ਨਹੀਂ ਦੱਸਣਾ ਚਾਹੁੰਦੇ ਕਿ ਮੇਹਦੀ ਨੇ ਉਨ੍ਹਾਂ ਨੂੰ ਪੁੱਛਿਆ ਸੀ ਕਿ- ਕੀ ਉਹ ਕਿਸੇ ਵਕੀਲ ਨੂੰ ਜਾਣਦੇ ਹਨ। ਮੇਹਦੀ ਨੇ ਉਨ੍ਹਾਂ ਨੂੰ ਮੈਸਜ ਕੀਤਾ ਸੀ ਕਿ ਉਹ ਉਨ੍ਹਾਂ ਨੂੰ ਪਿਆਰ ਕਰਦੇ ਹਨ।

ਉਹ ਕਹਿੰਦੇ ਹਨ ਕਿ ਉਹ ਸਮਝ ਨਹੀਂ ਸਕੇ ਕਿ ਜਵਾਬ ਵਿੱਚ ਕੀ ਲਿਖਣ ਅਤੇ ਕਾਸ਼ ਮੇਹਦੀ ਜਾਣ ਸਕਦੇ ਕਿ "ਮੈਂ ਵੀ ਉਨ੍ਹਾਂ ਨੂੰ ਪਿਆਰ ਕਰਦਾ ਹਾਂ।"

ਵੀਡੀਓ ਕੈਪਸ਼ਨ, ਇੱਕ ਬੱਚੀ ਦਾ ਜੰਗ ਦੇ ਮਾਹੌਲ ਤੋਂ ਯੂਕੇ ਦੇ ਸਕੂਲ ਤੱਕ ਪਹੁੰਚਣ ਦਾ ਸਫ਼ਰ (ਵੀਡੀਓ ਜੁਲਾਈ 2020 ਦਾ ਹੈ)

ਮੇਹਦੀ ਕਦੇ ਵਾਪਸ ਨਹੀਂ ਆਏ ਅਤੇ ਸੀਰੀਆ ਵਿੱਚ ਤੁਰਕੀ ਦੀ ਸਰਹੱਦ ਕੋਲ ਮਾਰੇ ਗਏ।

ਉਨ੍ਹਾਂ ਦੀ ਆਖ਼ਰੀ ਲੋਕੇਸ਼ਨ ਤੋਂ ਪਤਾ ਲਗਦਾ ਹੈ ਕਿ ਉਹ ਸੀਰੀਆ ਛੱਡਣਾ ਚਾਹੁੰਦੇ ਸਨ।

ਮੰਨਿਆ ਜਾਂਦਾ ਹੈ ਕਿ ਸਮਾਰਟ ਫੋਨ ਵਿੱਚ ਮੌਜੂਦ ਤਸਵੀਰਾਂ ਵਿਚਲੇ ਬਹੁਤ ਸਾਰੇ ਲੋਕ ਮਾਰੇ ਜਾ ਚੁੱਕੇ ਹਨ। ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ :

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)