ਰੂਸ ਦੇ ਆਖ਼ਰੀ ਜ਼ਾਰ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹਾ ਕਰਕੇ ਗੋਲੀਆਂ ਮਾਰੀਆਂ ਸਨ-ਵਿਵੇਚਨਾ

ਰੂਸ ਦਾ ਰਾਜ ਪਰਿਵਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹਾਰਾਜ ਨਿਕਲੋਸ ਦੂਜੇ ਅਤੇ ਉਨ੍ਹਾਂ ਪਰਿਵਾਰ
    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਪੱਤਰਕਾਰ

ਕਹਾਣੀ ਦੇ ਕੁਝ ਦ੍ਰਿਸ਼ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ

1916 ਵਿੱਚ ਸਾਈਬੇਰੀਆ ਵਿੱਚ ਬੈਕਾਲ ਝੀਲ ਦੇ ਦੱਖਣ ਦੇ ਇੱਕ ਨਗਰ ਇਰਕੁਸਕ ਵਿੱਚ ਇੱਕ ਵੱਡਾ ਸਮਾਗਮ ਹੋਇਆ ਸੀ।

ਇਸ ਦਾ ਉਦੇਸ਼ ਸੀ ਕਿ ਇਸ ਮੁਲਕ ਦੇ ਦੂਰ-ਦਰਾਡੇ ਇਲਾਕੇ ਵਿਚ ਵਿਸ਼ਵ ਜੰਗ ਦੀ ਮਾਰ ਝੱਲ ਰਹੇ ਲੋਕਾਂ ਦਾ ਮਨੋਬਲ ਵਧਾਉਣਾ।

ਰੂਸ ਦਾ ਜ਼ਾਰ ਜਾਂ ਕਹੀਏ ਮਹਾਰਾਜਾ ਨਿਕੋਲਸ ਦੂਜੇ, ਇਸ ਸਮਾਗਮ ਦੇ ਮੁੱਖ ਮਹਿਮਾਨ ਸੀ।

ਇਹ ਵੀ ਪੜ੍ਹੋ-

ਕਿਸੇ ਨੇ ਕਲਪਨਾ ਨਹੀਂ ਕੀਤੀ ਸੀ ਕਿ ਮਹਿਜ਼ ਇੱਕ ਸਾਲ ਦੇ ਅੰਦਰ ਉਹ ਸਾਈਬੇਰੀਆ ਵਾਪਸ ਪਰਤਣਗੇ ਪਰ ਰੂਸ ਦੇ ਜ਼ਾਰ ਵਜੋਂ ਨਹੀਂ, ਬਲਕਿ ਇੱਕ ਕੈਦੀ ਵਜੋਂ ਇੱਕ ਸਾਧਾਰਨ ਨਾਗਰਿਕ ਵਾਂਗ।

ਕਿਸੇ ਨੂੰ ਇਸ ਗੱਲ ਦਾ ਚਿੱਤ-ਚੇਤਾ ਵੀ ਨਹੀਂ ਸੀ ਕਿ ਹਜ਼ਾਰਾਂ ਸਿਆਸੀ ਕੈਦੀਆਂ ਨੂੰ ਸਾਈਬੇਰੀਆ ਵਿੱਚ ਜ਼ਬਰਦਸਤੀ ਮਜ਼ਦੂਰੀ ਕਰਵਾਉਣ ਜਾਂ ਜਲਾਵਤਨ ਦੀ ਸਜ਼ਾ ਦੇਣ ਵਾਲੇ ਨਿਕੋਲਸ ਦੂਜੇ ਖ਼ੁਦ ਉੱਥੇ ਕੈਦੀ ਵਜੋਂ ਜਾਣਗੇ।

ਮਹਾਰਾਜ ਨਿਕੋਲਸ ਦੂਜੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹਾਰਾਜ ਨਿਕੋਲਸ ਦੂਜੇ ਨੂੰ ਪੂਰੇ ਪਰਿਵਾਰ ਨਾਲ ਖੜ੍ਹਾ ਕਰ ਕੇ ਮਾਰਿਆ ਗਿਆ

ਫਰਵਰੀ 1917 ਵਿੱਚ ਰੂਸੀ ਕ੍ਰਾਂਤੀ ਤੋਂ ਬਾਅਦ ਸੱਤਾ ਤੋਂ ਬੇਦਖ਼ਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਪਹਿਲਾ ਤਬੋਲਸਕ ਭੇਜਿਆ ਗਿਆ ਸੀ।

ਸੰਜੋਗ ਦੀ ਗੱਲ ਸੀ ਕਿ ਉੱਥੇ ਸਾਈਬੇਰੀਆ ਦੀ ਸਭ ਤੋਂ ਵੱਡੀ ਜੇਲ੍ਹ ਸੀ ਪਰ ਉਨ੍ਹਾਂ ਨੂੰ ਖੇਤਰੀ ਗਵਰਨਰ ਦੇ ਆਲੀਸ਼ਾਨ ਬੰਗਲੇ ਵਿੱਚ ਰੱਖਿਆ ਗਿਆ ਸੀ।

ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਏਕਾਟੇਰਿਨਬਰਗ ਵਿੱਚ ਭੇਜ ਦਿੱਤਾ ਗਿਆ ਸੀ।

ਜੁਲਾਈ 1918 ਵਿੱਚ ਰੂਸੀ ਸਰਕਾਰ ਨੇ ਉਨ੍ਹਾਂ ਨੂੰ ਪੂਰੇ ਪਰਿਵਾਰ ਸਣੇ ਖ਼ਤਮ ਕਰਨ ਦਾ ਫ਼ੈਸਲਾ ਲਿਆ ਸੀ।

ਅੱਧੀ ਰਾਤ ਨੂੰ ਪੂਰੇ ਰਾਜ ਪਰਿਵਾਰ ਨੂੰ ਜਗਾਇਆ ਗਿਆ

16-17 ਜੁਲਾਈ, 1918 ਦੀ ਰਾਤ ਇਕ ਵਜੇ ਤੱਕ ਯਾਕੋਵ ਪਾਰਟੀ ਲੀਡਰਸ਼ਿਪ ਤੋਂ ਇੱਕ ਕੋਡ 'ਚਿਮਨੀ ਸਵੀਪ' ਦਾ ਇੰਤਜ਼ਾਰ ਕਰ ਰਹੇ ਸਨ।

ਰਾਤ ਡੇਢ ਵਜੇ, ਉਨ੍ਹਾਂ ਕੋਲ ਇਹ ਕੋਡ ਪਹੁੰਚਿਆ। ਇਸ ਤੋਂ ਤੁਰੰਤ ਬਾਅਦ ਕਾਤਲਾਂ ਦੇ ਆਗੂ ਯੂਰੋਸਕੀ ਨੇ ਪੌੜ੍ਹੀਆਂ ਉੱਤੇ ਜਾ ਕੇ ਪੂਰੇ ਰਾਜ ਪਰਿਵਾਰ ਨੂੰ ਜਗਾ ਦਿੱਤਾ ਸੀ।

ਉਸ ਦੀ ਜੇਬ੍ਹ ਵਿੱਚ ਇੱਕ ਕੋਲਟ ਪਿਸਟਲ ਅਤੇ ਸੱਤ ਗੋਲੀਆਂ ਦੀ ਇੱਕ ਕਾਰਟਰੇਜ ਕਲਿੱਪ ਸੀ।

ਯਾਕੋਵ ਯੂਰੋਸਕੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯਾਕੋਵ ਯੂਰੋਸਕੀ ਨੇ ਕਤਲਕਾਂਡ ਨੂੰ ਅੰਜ਼ਾਮ ਦਿੱਤਾ ਸੀ

ਆਪਣੇ ਕੋਟ ਵਿੱਚ ਉਨ੍ਹਾਂ ਨੇ ਲੱਕੜ ਦੇ ਹੱਥੇ ਵਾਲੀ ਲੰਬੀ ਨਾਲ਼ ਦੀ ਇੱਕ ਹੋਰ ਮਾਊਜ਼ਰ ਅਤੇ ਕਾਰਤੂਸਾਂ ਦੀ ਇੱਕ ਸਟ੍ਰਿਪ ਲੁਕਾ ਰੱਖੀ ਸੀ।

ਜਦੋਂ ਉਸ ਨੇ ਦਰਵਾਜ਼ਾ ਖਟਖਟਾਇਆ ਤਾਂ ਸਭ ਤੋਂ ਪਹਿਲਾ ਰਾਜ ਪਰਿਵਾਰ ਦੇ ਡਾਕਟਰ ਯੂਗੀਨ ਬੌਟਕਿਨ ਨੇ ਦਰਵਾਜ਼ਾ ਖੋਲ੍ਹਿਆ।

ਯੂਰੋਸਕੀ ਨੇ ਉਨ੍ਹਾਂ ਨੂੰ ਕਿਹਾ, "ਸ਼ਹਿਰ ਵਿੱਚ ਅਸ਼ਾਂਤੀ ਫੈਲਣ ਕਾਰਨ ਜ਼ਰੂਰੀ ਹੋ ਗਿਆ ਹੈ ਕਿ ਪੂਰੇ ਰਾਜ ਪਰਿਵਾਰ ਨੂੰ ਹੇਠਲੇ ਤੈਅਖ਼ਾਨੇ ਵਿੱਚ ਲਿਜਾਇਆ ਜਾਵੇ।"

ਬੌਟਕਿਨ ਨੂੰ ਸਾਰੀ ਗੱਲ ਤੁਰੰਤ ਸਮਝ ਆ ਗਈ, ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਇੱਕ ਬੌਲਸ਼ਵਿਕ ਵਿਰੋਧੀ ਫੌਜ ਦੇ ਹਜ਼ਾਰਾਂ ਲੋਕ ਏਕਾਟੇਰਿਨਬਰਗ ਸ਼ਹਿਰ ਵੱਲ ਵਧ ਰਹੇ ਹਨ, ਜਿੱਥੇ ਰੂਸੀ ਰਾਜ ਪਰਿਵਾਰ ਪਿਛਲੇ 78 ਦਿਨਾਂ ਤੋਂ ਰਹਿ ਰਿਹਾ ਸੀ।

ਡਾਕਟਰ ਯੂਗੀਨ ਬੌਟਕਿਨ

ਤਸਵੀਰ ਸਰੋਤ, Random house paperback

ਤਸਵੀਰ ਕੈਪਸ਼ਨ, ਡਾਕਟਰ ਯੂਗੀਨ ਬੌਟਕਿਨ ਰਾਜ ਪਰਿਵਾਰ ਦੇ ਡਾਕਟਰ ਸਨ

ਯੂਰੋਸਕੀ ਨੇ ਕਿਹਾ ਕਿ ਰਾਜ ਪਰਿਵਾਰ ਜਿੰਨੀ ਛੇਤੀ ਹੋ ਸਕੇ ਕੱਪੜੇ ਪਹਿਨ ਲਵੇ, ਤਾਂ ਜੋ ਉਨ੍ਹਾਂ ਨੂੰ ਹੇਠਾਂ ਤੈਅਖ਼ਾਨੇ ਵਿੱਚ ਲਿਜਾਇਆ ਜਾ ਸਕੇ। ਬੌਟਕਿਨ ਉਨ੍ਹਾਂ ਸਾਰਿਆਂ ਨੂੰ ਜਗਾਉਣ ਲਈ ਚਲੇ ਗਏ।

ਜ਼ਾਰ ਨਿਕੋਲਸ ਨੇ ਆਪਣੇ ਬੇਟੇ ਅਲੈਕਿਸਸ ਨੂੰ ਗੋਦੀ ਚੁੱਕਿਆ

ਉਨ੍ਹਾਂ ਸਾਰਿਆਂ ਨੂੰ ਤਿਆਰ ਹੋਣ ਵਿੱਚ 40 ਮਿੰਟ ਲੱਗੇ। ਰੌਬਰਟ ਦੇ ਮੈਸੀ ਆਪਣੀ ਕਿਤਾਬ 'ਦਿ ਰੋਮਾਨੋਵਸ ਦਿ ਫਾਈਨਲ ਚੈਪਟਰ' ਵਿੱਚ ਲਿਖਦੇ ਹਨ, '50 ਸਾਲਾਂ ਨਿਕੋਲਸ ਅਤੇ ਉਨ੍ਹਾਂ 13 ਸਾਲਾਂ ਪੁੱਤਰ ਅਲੈਕਸਿਸ ਨੇ ਸੈਨਿਕ ਸਟਾਈਲ ਦੀ ਕਮੀਜ਼, ਪਤਲੂਨ ਅਤੇ ਬੂਟ ਪਹਿਨੇ।

46 ਸਾਲਾਂ ਸਾਬਕਾ ਮਹਾਰਾਣੀ ਅਲੈਕਜ਼ੈਂਡਰਾ ਅਤੇ 4 ਧੀਆਂ ਓਲਗਾ, ਤਾਰਿਆਨਾ, ਮੈਰੀ ਅਤੇ ਅਨਾਸਤੀਸਿਆ ਨੇ ਵੀ ਆਪਣੇ ਕੱਪੜੇ ਪਹਿਨੇ।

ਜ਼ਾਰ ਨਿਕਲੋਸ ਦੇ ਪੁੱਤਰ ਅਲੈਕਸਿਸ

ਤਸਵੀਰ ਸਰੋਤ, Random House paperback

ਤਸਵੀਰ ਕੈਪਸ਼ਨ, ਜ਼ਾਰ ਨਿਕਲੋਸ ਦੇ ਪੁੱਤਰ ਅਲੈਕਸਿਸ ਤੁਰ ਨਹੀਂ ਸਕਦੇ ਸਨ

ਉਨ੍ਹਾਂ ਨੇ ਤਾਂ ਕੋਈ ਟੋਪੀ ਪਹਿਨੀ ਅਤੇ ਨਾ ਹੀ ਕੋਈ ਬਾਹਰੀ ਕੱਪੜੇ ਪਹਿਨੇ।

ਯੂਰੋਸਕੀ ਨੇ ਅੱਗੇ ਚੱਲਦਿਆਂ ਹੋਇਆ ਉਨ੍ਹਾਂ ਨੇ ਹੇਠਾਂ ਜਾਣ ਦਾ ਰਸਤਾ ਦਿਖਾਇਆ।

ਜ਼ਾਰ ਨਿਕੋਲਸ ਉਨ੍ਹਾਂ ਦੇ ਪਿੱਛੇ ਚੱਲ ਰਹੇ ਸਨ। ਉਨ੍ਹਾਂ ਨੇ ਆਪਣੇ ਬੇਟੇ ਅਲੈਕਸਿਸ ਨੂੰ ਆਪਣੀ ਗੋਦੀ ਚੁੱਕਿਆ ਸੀ, ਕਿਉਂਕਿ ਉਹ ਹੀਮੋਫੀਲਿਆ ਨਾਲ ਪੀੜਤ ਸੀ ਤੇ ਚੱਲ ਨਹੀਂ ਸਕਦਾ ਸੀ।'

'ਅਲੈਕਸਿਸ ਦਾ ਵਜ਼ਨ ਕਰੀਬ 40 ਕਿਲੋ ਸੀ ਪਰ ਨਿਕੋਲਸ ਬਿਨਾਂ ਲੜਖੜਾਏ ਉਨ੍ਹਾਂ ਨੂੰ ਚੁੱਕੀ ਤੁਰ ਰਹੇ ਸਨ।

ਉਨ੍ਹਾਂ ਦੇ ਠੀਕ ਪਿੱਛੇ ਰਾਣੀ ਚੱਲ ਰਹੀ ਸੀ, ਜਿਨ੍ਹਾਂ ਦਾ ਕਦ ਉਨ੍ਹਾਂ ਦੇ ਪਤੀ ਤੋਂ ਲੰਬਾ ਸੀ। ਉਨ੍ਹਾਂ ਦੇ ਪਿੱਛੇ ਉਨ੍ਹਾਂ ਦੀਆਂ ਧੀਆਂ ਸਨ, ਜਿਨ੍ਹਾਂ ਦੇ ਹੱਥ ਵਿੱਚ ਦੋ ਕੁਸ਼ਨ ਸਨ।

ਅਨਾਸਤਾਸੀਆ

ਤਸਵੀਰ ਸਰੋਤ, Random House paperback

ਤਸਵੀਰ ਕੈਪਸ਼ਨ, ਅਨਾਸਤਾਸੀਆ ਸਭ ਤੋਂ ਛੋਟੀ ਰਾਜਕੁਮਾਰੀ ਸੀ

ਸਭ ਤੋਂ ਪਿੱਛੇ ਉਨ੍ਹਾਂ ਦੀ ਛੋਟੀ ਧੀ ਅਨਾਸਤਾਸੀਆ ਸੀ, ਜਿਨ੍ਹਾਂ ਦੇ ਹੱਥ ਵਿੱਚ ਉਨ੍ਹਾਂ ਦਾ ਪਾਲਤੂ ਕੌਕਰ ਸਪੇਨੀਅਲ ਕੁੱਤਾ ਜੇਮੀ ਸੀ।'

ਕਮਰੇ ਵਿੱਚ ਸਾਰੇ ਫਰਨੀਚਰ ਨੂੰ ਹਟਾਇਆ ਗਿਆ

ਯੂਰੋਸਕੀ ਨੇ ਨੋਟ ਕੀਤਾ ਕਿ ਰਾਜ ਪਰਿਵਾਰ ਦੀ ਚਾਲ ਵਿੱਚ ਨਾ ਤਾਂ ਕੋਈ ਝਿਝਕ ਸੀ ਅਤੇ ਨਾ ਹੀ ਕਿਸੇ ਗੱਲ ਦਾ ਸ਼ੱਕ।

ਯੂਰੋਸਕੀ ਉਨ੍ਹਾਂ ਨੇ ਨੀਚੇ ਤੈਅਖ਼ਾਨੇ ਵਿੱਚ ਕੋਨੇ ਵਾਲੇ ਕਮਰਿਆਂ ਵਿੱਚ ਲੈ ਗਏ।

ਇਹ 11 ਬਾਇ 13 ਫੁੱਟ ਦਾ ਕਮਰਾ ਸੀ, ਜਿੱਥੇ ਸਾਰੇ ਫਰਨੀਚਰ ਨੂੰ ਹਟਾ ਦਿੱਤਾ ਗਿਆ ਸੀ। ਯੂਰੋਸਕੀ ਨੇ ਜਿੱਥੇ ਉਨ੍ਹਾਂ ਨੂੰ ਇੰਤਜ਼ਾਰ ਕਰਨ ਲਈ ਕਿਹਾ ਸੀ।

ਜ਼ਾਰ ਨਿਕਲੋਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸੇ ਤੈਅਖ਼ਾਨੇ ਵਿੱਚ ਰੂਸੀ ਪਰਿਵਾਰ ਨੂੰ ਗੋਲੀ ਮਾਰੀ ਸੀ

ਰਾਣੀ ਅਲੈਗਜ਼ੈਂਡਰਾ ਨੇ ਖਾਲੀ ਕਮਰਾ ਦੇਖਦਿਆਂ ਹੀ ਕਿਹਾ, ਕੀ ਕੋਈ ਕੁਰਸੀ ਨਹੀਂ ਹੈ? ਕੀ ਅਸੀਂ ਬੈਠ ਵੀ ਨਹੀਂ ਸਕਦੇ?

ਰੌਬਰਟ ਸਰਿਵਸ ਆਪਣੀ ਕਿਤਾਬ 'ਦਿ ਲਾਸਟ ਆਫ ਦਿ ਜ਼ਾਰਸ ਨਿਕੋਲਸ 2 ਦਿ ਰਸ਼ਨ ਰੈਵੋਲਿਊਸ਼ਨ' ਵਿੱਚ ਲਿਖਦੇ ਹਨ, 'ਇਹ ਸੁਣਕ ਕੇ ਯੂਰੋਸਕੀ ਨੇ ਦੋ ਕੁਰਸੀਆਂ ਲੈ ਕੇ ਆਉਣ ਦਾ ਆਦੇਸ਼ ਦਿੱਤਾ।'

'ਉਨ੍ਹਾਂ ਦੇ ਦਲ ਦੇ ਇੱਕ ਮੈਂਬਰ ਨੇ ਇੱਕ ਦੂਜੇ ਮੈਂਬਰ ਨਾਲ ਫੁਸਫੁਸਾ ਕੇ ਕਿਹਾ 'ਰਾਜਾ ਨੂੰ ਕੁਰਸੀ ਚਾਹੀਦੀ ਹੈ ਲਗਦਾ ਹੈ ਕਿ ਉਹ ਕੁਰਸੀ 'ਤੇ ਬੈਠ ਕੇ ਮਰਨਾ ਚਾਹੁੰਦੇ ਹਨ।'

ਦੋ ਕੁਰਸੀਆਂ ਲਿਆਂਦੀਆਂ ਗਈਆਂ। ਇੱਕ 'ਤੇ ਰਾਣੀ ਅਲੈਗਜ਼ੈਂਡਰਾ ਬੈਠੀ ਤੇ ਦੂਜੀ ਕੁਰਸੀ 'ਤੇ ਨਿਕੋਲਸ ਨੇ ਆਪਣੇ ਬੇਟੇ ਅਲੈਕਸਿਸ ਨੂੰ ਬਿਠਾ ਦਿੱਤਾ।

ਧੀਆਂ ਨੇ ਆਪਣੀ ਮਾਂ ਅਤੇ ਭਰਾ ਦੇ ਪਿੱਛੇ ਇੱਕ-ਇੱਕ ਕੁਸ਼ਨ ਲਗਾ ਦਿੱਤਾ।

ਫਿਰ ਯੂਰੋਸਕੀ ਨੇ ਉਨ੍ਹਾਂ ਸਾਰਿਆਂ ਨੂੰ ਨਿਰਦੇਸ਼ ਦਿੱਤਾ ਕਿ 'ਤੁਸੀਂ ਸਾਰੇ ਖੜ੍ਹੇ ਹੋ ਜਾਓ, ਤੁਸੀਂ ਉੱਥੇ।'

ਕਿਤਾਬ

ਤਸਵੀਰ ਸਰੋਤ, Pan books

ਫਿਰ ਉਨ੍ਹਾਂ ਨੇ ਕਿਹਾ ਕਿ ਉਹ ਸਾਰਿਆਂ ਦੀ ਇੱਕ ਤਸਵੀਰ ਲੈਣਾ ਚਾਹੁੰਦੇ ਹਨ ਕਿਉਂਕਿ ਮਾਸਕੋ ਵਿੱਚ ਇਸ ਗੱਲ ਦੀ ਚਿੰਤਾ ਹੈ ਕਿ ਉਹ ਲੋਕ ਬਚ ਤਾਂ ਨਿਕਲੇ।'

ਜ਼ਾਰ ਨੂੰ ਮੌਤ ਦੀ ਸਜ਼ਾ ਪੜ੍ਹ ਕੇ ਸੁਣਾਈ ਗਈ

ਇਸ ਤੋਂ ਬਾਅਦ ਯੂਰੋਸਕੀ ਨੇ ਉਨ੍ਹਾਂ ਨੂੰ ਦੋ ਕਤਾਰਾਂ ਵਿੱਚ ਖੜ੍ਹਾ ਕਰ ਦਿੱਤਾ। ਨਿਕੋਲਸ ਵਿਚਾਲੇ ਆਪਣੇ ਪੁੱਤਰ ਦੀ ਕੁਰਸੀ ਨੇੜੇ ਖੜ੍ਹੇ ਹੋਏ।

ਉਸ ਵੇਲੇ ਯੂਰੋਸਕੀ ਨੇ ਫੋਟੋਗ੍ਰਾਫ਼ਰ ਦੀ ਬਜਾਇ ਰਿਵਾਲਵਰ ਨਾਲ ਲੈਸ ਆਪਣੇ 11 ਸਾਥੀਆਂ ਨੂੰ ਅੰਦਰ ਬੁਲਾ ਲਿਆ।

ਰੌਬਰਟ ਦੇ ਮੈਸੀ ਲਿਖਦੇ ਹਨ, 'ਉਸ ਵੇਲੇ ਯੂਰੋਸਕੀ ਨੇ ਆਪਣੇ ਖੱਬੇ ਹੱਥ ਵਿੱਚ ਇੱਕ ਕਾਗ਼ਜ਼ ਫੜ੍ਹ ਕੇ ਉਸ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ।

ਇਹ ਦੇਖਦਿਆਂ ਹੋਇਆ ਆਪਣੇ ਰਿਸ਼ਤੇਦਾਰ ਸੋਵੀਅਤ ਰੂਸ 'ਤੇ ਹਮਲਾ ਜਾਰੀ ਰੱਖੇ ਹੋਏ ਹਨ, ਯੂਰਾਲ ਐਗਜ਼ੇਕਿਊਟਿਵ ਕਮੇਟੀ ਨੇ ਤੁਹਾਨੂੰ ਮੌਤ ਦੀ ਸਜ਼ਾ ਦੇਣ ਦਾ ਫ਼ੈਸਲਾ ਦਿੱਤਾ ਹੈ।'

ਰਾਣੀ ਅਲੈਗਜ਼ੈਂਡਰਾ

ਤਸਵੀਰ ਸਰੋਤ, Random House Paperback

ਤਸਵੀਰ ਕੈਪਸ਼ਨ, ਰਾਣੀ ਅਲੈਗਜ਼ੈਂਡਰਾ ਵੀ ਇਸੇ ਕਤਲਕਾਂਡ ਵਿੱਚ ਮਾਰੀ ਗਈ ਸੀ

ਨਿਕੋਲਸ ਨੇ ਤੁਰੰਤ ਮੁੜ ਕੇ ਆਪਣੇ ਪਰਿਵਾਰ ਵੱਲ ਦੇਖਿਆ ਅਤੇ ਯੂਰੋਸਕੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਪੁੱਛਿਆ 'ਕੀ? ਕੀ?'

ਯੂਰੋਸਕੀ ਨੇ ਤੁਰੰਤ ਉਹ ਮੁੜ ਦੁਹਰਾ ਦਿੱਤਾ ਜੋ ਉਨ੍ਹਾਂ ਪਹਿਲਾ ਪੜਿਆ ਸੀ।

ਉਸ ਨੇ ਉਸ ਵੇਲੇ ਆਪਣੇ ਜੇਬ੍ਹ 'ਚੋਂ ਕੋਲਟ ਪਿਸਤੌਲ ਕੱਢੀ ਅਤੇ ਨਿਕੋਲਸ 'ਤੇ ਪੁਆਇੰਟ ਬਲੈਂਕ ਰੇਂਜ਼ ਤੋਂ ਗੋਲੀ ਚਲਾ ਦਿੱਤੀ।'

ਨਿਕੋਲਸ ਸਾਹਮਣੇ ਵਾਲੇ ਪਾਸੇ ਮੂਧੇ-ਮੂੰਹ ਡਿੱਗ ਗਏ।

ਪੂਰੇ ਪਰਿਵਾਰ 'ਤੇ ਚਲਾਈਆਂ ਗੋਲੀਆਂ

ਗੋਲੀ ਚਲਦਿਆਂ ਹੀ ਅੰਦਰ ਆਏ ਬਾਕੀ ਲੋਕਾਂ ਨੇ ਵੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਹਰੇਕ ਵਿਅਕਤੀ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਕਿਸ ਨੇ ਕਿਸ ਨੂੰ ਗੋਲੀ ਮਾਰਨੀ ਹੈ।

ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਹ ਦਿਲ ਨੂੰ ਨਿਸ਼ਾਨਾ ਬਣਾਉਣ ਤਾਂ ਜੋ ਖ਼ੂਨ ਘੱਟ ਨਿਕਲੇ ਅਤੇ ਮੌਤ ਛੇਤੀ ਹੋਵੇ।

ਕਿਤਾਬ

ਤਸਵੀਰ ਸਰੋਤ, Random House Paperback

12 ਲੋਕ ਗੋਲੀ ਚਲਾ ਰਹੇ ਸਨ। ਉਨ੍ਹਾਂ ਵਿਚੋਂ ਕੁਝ ਤਾਂ ਆਪਣੇ ਸਾਹਮਣੇ ਵਾਲੇ ਵਿਅਕਤੀ ਦੇ ਮੋਢੇ 'ਤੇ ਉਤੋਂ ਗੋਲੀ ਚਲਾ ਰਹੇ ਸਨ।

ਸਿੱਟਾ ਇਹ ਨਿਕਲਿਆ ਕਿ ਕਈ ਕਾਤਲਾਂ ਦੇ ਮੋਢੇ ਬਾਰੂਦ ਨਾਲ ਸੜ੍ਹ ਗਏ ਅਤੇ ਕੁਝ ਲੋਕ ਤਾਂ ਰੌਲੇ ਕਰ ਕੇ ਕੁਝ ਦੇਰ ਲਈ ਆਂਸ਼ਿਕ ਤੌਰ 'ਤੇ ਬਹਿਰੇ ਵੀ ਹੋ ਗਏ।

ਇਸ ਤੋਂ ਪਹਿਲਾਂ ਯੂਰੋਸਕੀ ਨੇ ਇੱਕ ਟਰੱਕ ਨੂੰ ਅੰਦਰ ਬੁਲਾ ਲਿਆ ਸੀ। ਉਸ ਦੇ ਡਰਾਈਵਰ ਨੂੰ ਕਿਹਾ ਸੀ ਕਿ ਉਹ ਇੰਜਨ ਚਾਲੂ ਰੱਖੇ ਤਾਂ ਦੋ ਗੋਲੀ ਚੱਲਣ ਦੀ ਆਵਾਜ਼ ਬਾਹਰ ਨਾ ਸੁਣਾਈ ਦੇਵੇ।

ਬਾਅਦ ਵਿੱਚ ਯੂਰੋਸਕੀ ਨੇ ਕਤਲਕਾਂਡ ਦਾ ਬਿਓਰਾ ਦਿੰਦੇ ਹੋਏ ਲਿਖਿਆ, 'ਰਾਣੀ ਅਤੇ ਉਨ੍ਹਾਂ ਦੀ ਇੱਕ ਧੀ ਨੇ ਕ੍ਰੌਸ ਦਾ ਨਿਸ਼ਾਨ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਸਮਾਂ ਨਹੀਂ ਮਿਲ ਸਕਿਆ। ਅਲੈਗਜ਼ੈਂਡਰਾ ਨੇ ਆਪਣੀ ਕੁਰਸੀ 'ਤੇ ਬੈਠਿਆਂ ਹੋਇਆਂ ਪ੍ਰਾਣ ਤਿਆਗ਼ ਦਿੱਤੇ।

ਓਲਗਾ ਸਿਰ ਵਿੱਚ ਲੱਗੀ ਇਕੋ ਗੋਲੀ ਨਾਲ ਮਾਰੀ ਗਈ। ਅਲੈਕਸਿਸ ਅਤੇ ਉਨ੍ਹਾਂ ਦੀਆਂ ਤਿੰਨ ਧੀਆਂ ਨੂੰ ਮਾਰਨ ਵਿੱਚ ਥੋੜ੍ਹਾ ਸਮਾਂ ਲੱਗਾ।

ਧੂੰਆਂ ਇੰਨਾ ਸੀ ਕਿ ਲੋਕਾਂ ਦੇ ਚਿਹਰੇ ਦਿਖਾਈ ਨਹੀਂ ਦੇ ਰਹੇ ਸਨ ਅਤੇ ਕਾਤਲਾਂ ਨੂੰ ਖਾਂਸੀ ਆ ਰਹੀ ਸੀ।'

ਰੂਸ ਦਾ ਰਾਜ ਪਰਿਵਾਰ

ਤਸਵੀਰ ਸਰੋਤ, Getty Images

'ਅਨਾਸਤਾਸੀਆ ਦੇ ਕੰਧ ਦਾ ਸਹਾਰਾ ਲੈ ਕੇ ਆਪਣੇ ਸਿਰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਪਰ ਕੁਝ ਸੈਕਿੰਟਾਂ ਵਿੱਚ ਉਹ ਵੀ ਢੇਰ ਹੋ ਗਈ।

ਜ਼ਮੀਨ 'ਤੇ ਪਏ ਅਲੈਕਸਿਸ ਨੇ ਆਪਣੇ ਪਿਤਾ ਦੀ ਕਮੀਜ਼ ਫੜ੍ਹਨ ਦੀ ਕੋਸ਼ਿਸ਼ ਕੀਤੀ। ਉਦੋਂ ਇੱਕ ਕਾਤਲ ਨੇ ਉਸ ਦੇ ਸਿਰ 'ਤੇ ਬੂਟ ਨਾਲ ਠੋਕਰ ਮਾਰੀ ਅਤੇ ਮੈਂ ਵੱਧ ਕੇ ਆਪਣੀ ਮਾਊਜ਼ਰ ਨਾਲ ਬੱਚੇ ਦੇ ਕੰਨ ਵਿੱਚ ਦੋ ਗੋਲੀਆਂ ਚਲਾ ਦਿੱਤੀਆਂ।'

ਜ਼ਿੰਦਾ ਬਚੀ ਮੇਡ ਦੇਮੀਦੋਵਾ ਨੂੰ ਸੰਗੀਨ ਮਾਰ ਕੇ ਮਾਰਿਆ ਗਿਆ

ਅਖੀਰ ਵਿੱਚ ਰਾਣੀ ਦੀ ਮੇਡ ਦੇਮੀਮੋਵਾ ਜ਼ਿੰਦਾ ਬਚੀ। ਯੂਰੋਸਕੀ ਦੇ ਸਾਥੀ ਨੇ ਆਪਣੀ ਰਿਵੋਲਵਰ ਮੁੜ ਲੋਡ ਕਰਨ ਦੀ ਬਜਾਇ ਨੇੜਲੇ ਦੇ ਕਮਰੇ ਵਿੱਚ ਦੌੜ ਕੇ ਗਏ ਅਤੇ ਉੱਥੋਂ ਰਾਈਫਲਾਂ ਚੁੱਕੇ ਲਿਆਏ।

ਫਿਰ ਉਨ੍ਹਾਂ ਨੇ ਰਾਈਫ਼ਲਾਂ ਵਿੱਚ ਲੱਗੀ ਸੰਗੀਨ ਨੂੰ ਉਨ੍ਹਾਂ ਲੋਕਾਂ ਦੇ ਸਰੀਰ ਵਿੱਚ ਮਾਰਨਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਬਾਰੇ ਉਨ੍ਹਾਂ ਨੂੰ ਸ਼ੱਕ ਸੀ ਕਿ ਉਹ ਲੋਕ ਅਜੇ ਮਰੇ ਨਹੀਂ ਹਨ।

ਦੇਮੀਦੋਵਾ ਨੇ ਆਖ਼ਰੀ ਦਮ ਤੱਕ ਕੁਸ਼ਨ ਨਾਲ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਕੁਝ ਹੀ ਮਿੰਟਾਂ ਵਿੱਚ ਕੁਸ਼ਨ ਉਨ੍ਹਾਂ ਦੇ ਹੱਥੋਂ ਫਿਸਲ ਗਿਆ।

ਯਾਕੋਵ ਯੂਰੋਸਕੀ

ਤਸਵੀਰ ਸਰੋਤ, Random House paperback

ਤਸਵੀਰ ਕੈਪਸ਼ਨ, ਯਾਕੋਵ ਯੂਰੋਸਕੀ ਨੇ ਸਾਰੀਆਂ ਤਿਆਰੀਆਂ ਪਹਿਲਾਂ ਕੀਤੀਆਂ ਹੋਈਆਂ ਸਨ

ਉਨ੍ਹਾਂ ਨੇ ਆਪਣੇ ਦੋਵਾਂ ਹੱਥਾਂ ਨਾਲ ਸੰਗੀਨ ਤੋਂ ਬਚਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋ ਸਕੀ।

ਜਿਵੇਂ ਹੀ ਉਹ ਡਿੱਗੀ ਕਾਤਲਾਂ ਨੇ ਉਨ੍ਹਾਂ ਦੇ ਸਰੀਰ 'ਤੇ ਸੰਗੀਨ ਦੇ ਘੱਟੋ-ਘੱਟ 30 ਵਾਰ ਕੀਤੇ ਗਏ।

ਰੌਬਰਟ ਦੇ ਮੈਸੀ ਨੇ ਲਿਖਿਆ, 'ਕਮਰੇ ਵਿੱਚ ਚਾਰੇ ਪਾਸੇ ਖ਼ੂਨ ਹੀ ਖ਼ੂਨ ਸੀ। ਯੂਰੋਸਕੀ ਦੌੜ ਕੇ ਡਿੱਗੇ ਪਏ ਹਰੇਕ ਸ਼ਖ਼ਸ ਦੀ ਨਬਜ਼ ਟੋਟਲਣ ਲੱਗੇ।

ਚਾਰੇ ਰਾਜਕੁਮਾਰੀਆਂ ਦੇ ਬਿਸਤਰੇ 'ਚੋਂ ਚੁੱਕੀਆਂ ਗਈਆਂ ਚਾਦਰਾਂ ਵਿੱਚ ਸਾਰੀਆਂ ਲਾਸ਼ਾਂ ਨੂੰ ਲਪੇਟਿਆਂ ਗਿਆ ਅਤੇ ਬਾਹਰ ਖੜ੍ਹੇ ਟਰੱਕ ਵੱਲ ਲਿਆਂਦਾ ਗਿਆ।

ਸਭ ਤੋਂ ਪਹਿਲਾਂ ਨਿਕੋਲਸ ਦੀ ਲਾਸ਼ ਨੂੰ ਚੁੱਕਿਆ ਗਿਆ, ਟਰੱਕ 'ਤੇ ਪਈਆਂ ਲਾਸ਼ਾਂ ਨੂੰ ਤਰਪਾਲ ਨਾਲ ਢਕਿਆ ਗਿਆ।

ਫਿਰ ਕਿਸੇ ਦੀ ਨਜ਼ਰ ਅਨਾਸਤੀਸੀਆ ਦੇ ਛੋਟੇ ਕੁੱਤੇ ਦੀ ਲਾਸ਼ 'ਤੇ ਪਈ। ਫਿਰ ਉਸ ਨੂੰ ਰਾਈਫਲ ਦੀ ਬੈਲਟ ਨਾਲ ਕੁਚਲ ਦਿੱਤਾ ਗਿਆ ਸੀ।

ਉਸ ਨੂੰ ਵੀ ਚੁੱਕ ਟਰੱਕ ਵਿੱਚ ਸੁੱਟ ਦਿੱਤਾ ਗਿਆ। ਯੂਰੋਸਕੀ ਨੇ ਬਾਅਦ ਵਿੱਚ ਯਾਦ ਕੀਤਾ ਕਿ ਪੂਰੀ ਪ੍ਰਕਿਰਿਆ ਵਿੱਚ ਨਬਜ਼ ਟਟੋਲਣ ਤੋਂ ਲੈ ਕੇ ਲਾਸ਼ਾਂ ਨੂੰ ਟਰੱਕ ਵਿੱਚ ਲੱਧਣ ਤੱਕ ਕੱਲ 20 ਮਿੰਟ ਲੱਗੇ।'

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਲਾਸ਼ਾਂ ਕੋਲੋਂ ਹੀਰੇ ਜ਼ਵਾਹਰਾਤ ਮਿਲੇ

ਯੂਰੋਸਕੀ ਨੇ ਤੈਅਖ਼ਾਨੇ ਦੇ ਕਮਰੇ ਵਿੱਚ ਫਰਸ਼ ਅਤੇ ਕੰਧਾਂ ਨੂੰ ਧੋਣ ਦਾ ਆਦੇਸ਼ ਦਿੱਤਾ ਗਿਆ, ਉਨ੍ਹਾਂ ਸਾਰਿਆਂ ਨੂੰ ਇਸ ਲਈ ਬਾਲਟੀਆਂ, ਝਾੜੂ ਅਤੇ ਪੋਚੇ ਲਈ ਕੱਪੜੇ ਦਿੱਤੇ ਗਏ।

ਕੰਮ ਪੂਰਾ ਹੋਣ ਤੋਂ ਬਾਅਦ ਗਾਰਡ ਪੋਪੋਵ ਹਾਊਸ ਨੇ ਆਪਣੇ ਕਮਰਿਆਂ ਵਿੱਚ ਜਾ ਕੇ ਆਰਾਮ ਕਰਨਾ ਚਾਹੁੰਦੇ ਸਨ ਪਰ ਮੇਡਵੇਡੇਵ ਨੇ ਉਨ੍ਹਾਂ ਨੂੰ ਇਸ ਡਰੋਂ ਇਸ ਦੀ ਆਗਿਆ ਨਹੀਂ ਦਿੱਤੀ ਗਈ ਕਿ ਕਿਤੇ ਉਹ ਬਾਹਰ ਜਾ ਕੇ ਉਨ੍ਹਾਂ ਦਾ ਭਾਂਡਾ ਨਾ ਭੰਨ ਦੇਣ।

ਉਨ੍ਹਾਂ ਨੇ ਉਨ੍ਹਾਂ ਉਸ ਘਰ ਵਿੱਚ ਆਰਾਮ ਕਰਨ ਲਈ ਮਜਬੂਰ ਕੀਤਾ ਗਿਆ। ਇਸ ਵਿਚਾਲੇ ਪੀਟਰ ਇਰਮਾਕੋਵ ਦੀ ਦੇਖਰੇਖ ਲਿੱਚ ਰੋਮਾਨੋਵ ਪਰਿਵਾਰ ਦੀਆਂ ਲਾਸ਼ਾਂ ਨੂੰ ਏਕਾਟੇਰਿਨਬਰਗ ਸ਼ਹਿਰ ਤੋਂ ਬਾਹਰ ਲੈ ਕੇ ਗਏ।

ਦੋ ਦਿਨ ਪਹਿਲਾ ਹੀ ਯੂਰੋਸਕੀ ਅਤੇ ਇਰਮਾਕੋਵ ਜੰਗ ਵਿੱਚ ਉਸ ਥਾਂ ਦੀ ਪਛਾਣ ਕਰ ਆਏ ਸਨ ਜਿੱਥੇ ਉਨ੍ਹਾਂ ਨੇ ਲਾਸ਼ਾਂ ਨੂੰ ਦਫ਼ਨਾਉਣਆ ਸੀ।

ਨਿਕੋਲਸ

ਤਸਵੀਰ ਸਰੋਤ, Random house paperbacks

ਤਸਵੀਰ ਕੈਪਸ਼ਨ, ਮਹਾਰਾਜਾ ਨਿਕੋਲਸ ਅਤੇ ਮਹਾਰਾਣੀ ਅਲਗੈਜ਼ੈਂਡਰਾ

ਰੌਬਰਟ ਦੇ ਮੈਸੀ ਲਿਖਦੇ ਹਨ, 'ਯੂਰੋਸਕੀ ਨੇ ਲਾਸ਼ਾਂ ਨੂੰ ਘਾਹ 'ਤੇ ਲਿਟਾ ਦਿੱਤਾ। ਇੱਕ-ਇੱਕ ਕਰ ਕੇ ਉਨ੍ਹਾਂ ਦੇ ਸਾਰੇ ਕੱਪੜੇ ਉਤਾਰ ਲਏ ਗਏ।

ਜਦੋਂ ਕੁੜੀਆਂ ਦੇ ਕੱਪੜੇ ਉਤਾਰੇ ਗਏ ਤਾਂ ਉਨ੍ਹਾਂ ਅੰਦਰ ਇੱਕ ਥੈਲੀ ਵਿੱਚ ਸਿਲੇ ਹੋਏ ਰਤਨ ਮਿਲੇ। ਮਹਾਰਾਣੀ ਨੇ ਮੋਤੀਆਂ ਦੀ ਮਾਲਾ ਦੀ ਇੱਕ ਬੈਲਟ ਪਹਿਨੀ ਹੋਈ ਸੀ।

ਇਨ੍ਹਾਂ ਸਾਰੇ ਹੀਰੇ ਜਵਾਹਰਾਤਾਂ ਅਤੇ ਕੀਮਤੀਂ ਚੀਜ਼ਾਂ ਨੂੰ ਇੱਕ ਵੱਡੇ ਥੈਲੇ ਵਿੱਚ ਪਾਇਆ ਗਿਆ ਅਤੇ ਉਨ੍ਹਾਂ ਦੇ ਕੱਪੜਿਆਂ ਨੂੰ ਅੱਗ ਲਗਾ ਦਿੱਤੀ ਗਈ।

ਯੂਰੋਸਕੀ ਨੇ ਇਨ੍ਹਾਂ ਲਾਸ਼ਾਂ ਨੂੰ ਡੂੰਘੇ ਟੋਏ ਵਿੱਚ ਸੁੱਟਣ ਦਾ ਆਦੇਸ਼ ਦਿੱਤਾ। ਟੋਏ ਨੂੰ ਹੋਰ ਡੂੰਘਾ ਕਰਨ ਲਈ ਉਸ ਨੇ ਕੁਝ ਹੈਂਡ ਗ੍ਰੇਨੇਡ ਸੁੱਟੇ।

ਇਸੇ ਭਵਨ ਵਿੱਚ ਰੂਸੀ ਪਰਿਵਾਰ ਨੂੰ ਉਨ੍ਹਾਂ ਦੇ ਅੰਤਿਮ ਦਿਨਾਂ ਵਿੱਚ ਕੈਦ ਕਰ ਕੇ ਰੱਖਿਆ ਗਿਆ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸੇ ਭਵਨ ਵਿੱਚ ਰੂਸੀ ਪਰਿਵਾਰ ਨੂੰ ਉਨ੍ਹਾਂ ਦੇ ਅੰਤਿਮ ਦਿਨਾਂ ਵਿੱਚ ਕੈਦ ਕਰ ਕੇ ਰੱਖਿਆ ਗਿਆ ਸੀ

ਸਵੇਰੇ ਦੱਸ ਵਜੇ ਤੱਕ ਉਨ੍ਹਾਂ ਦਾ ਕੰਮ ਪੂਰਾ ਗਿਆ ਸੀ। ਉਸ ਨੇ ਏਕਾਟੇਰਿਨਬਰਗ ਵਿੱਚ ਵਾਪਸ ਆ ਕੇ ਯੂਰਾਲ ਰੀਜਨਲ ਸੋਵੀਅਤ ਨੂੰ ਆਪਣੇ ਮਿਸ਼ਨ ਦੀ ਸਫ਼ਲਤਾ ਦੀ ਸੂਚਨਾ ਦਿੱਤੀ।'

ਨਿਕੋਲਸ ਸੋਲੋਕੋਵ ਨੂੰ ਦਿੱਤੀ ਗਈ ਜਾਂਚ ਦੀ ਜ਼ਿੰਮੇਵਾਰੀ

ਇਨ੍ਹਾਂ ਕਤਲਾਂ ਦੇ ਅੱਠ ਦਿਨ ਬਾਅਦ ਏਕਾਟੇਰਿਨਬਰਗ 'ਤੇ ਬੋਲਸ਼ੈਵਿਕ ਵਿਰੋਧੀਆਂ ਦਾ ਕਬਜ਼ਾ ਹੋ ਗਿਆ। ਜਦੋਂ ਉਹ ਲੋਕ ਉਸ ਭਵਨ ਵਿੱਚ ਪਹੁੰਚੇ, ਜਿੱਥੇ ਪਰਿਵਾਰ ਨੂੰ ਰੱਖਿਆ ਗਿਆ ਸੀ ਤਾਂ ਉਹ ਖਾਲ੍ਹੀ ਸੀ।

ਫਰਸ਼ 'ਤੇ ਕੁਝ ਟੂਧ ਬਰੱਸ਼, ਪਿੰਨ, ਕੰਘੀਆਂ ਅਤੇ ਹੇਅਰ ਬਰੱਸ਼ ਪਏ ਹੋਏ ਸਨ ਅਲਮਾਰੀਆਂ ਵਿੱਚ ਖਾਲ੍ਹੀ ਹੈਂਗਰ ਲਟਕੇ ਹੋਏ ਸਨ।

ਰਾਣੀ ਅਲੈਗਜ਼ੈਂਡਰਾ ਦੀ ਬਾਈਬਲ ਵੀ ਉੱਥੇ ਮੌਜੂਦ ਸੀ, ਜਿਸ ਦੇ ਵਧੇਰੇ ਪੰਨੇ ਉਨ੍ਹਾਂ ਅੰਡਰਲਾਈਨ ਕੀਤੇ ਹੋਏ ਸਨ।

ਉਨ੍ਹਾਂ ਪੰਨਿਆਂ ਵਿਚਾਲੇ ਸੁਕੇ ਫੁੱਲ ਅਤੇ ਪੱਤੀਆਂ ਰੱਖੀਆਂ ਹੋਈਆਂ ਸਨ। ਬਹੁਤ ਸਾਰੀਆਂ ਧਾਰਮਿਕ ਕਿਤਾਬਾਂ, 'ਵਾਰ ਐਂਡ ਪੀਸ'ਨਾਵਲ ਦੀ ਫੋਟੋਕਾਪੀ, ਚੇਖੋਵ ਦੀਆਂ ਰਚਨਾਵਾਂ ਦੇ ਤਿੰਨ ਖੰਡ, ਪੀਟਰ ਦਿ ਗ੍ਰੇਟ ਦੀ ਜੀਵਨੀ ਅਤੇ 'ਟੇਲਸ ਪ੍ਰੋਮ ਸ਼ੇਕਸਪੀਅਰ' ਦੀ ਇੱਕ ਕਾਪੀ ਵੀ ਉੱਥੇ ਰੱਖੀ ਹੋਈ ਸੀ।

ਨਿਕੋਲਸ ਸੋਲੋਕੋਵ

ਤਸਵੀਰ ਸਰੋਤ, Random House Paperback

ਤਸਵੀਰ ਕੈਪਸ਼ਨ, ਨਿਕੋਲਸ ਸੋਲੋਕੋਵ ਨੂੰ ਦਿੱਤੀ ਗਈ ਜਾਂਚ ਦੀ ਜ਼ਿੰਮੇਵਾਰੀ

ਤੈਅਖ਼ਾਨੇ ਦੇ ਪੀਲੇ ਫਰਸ਼ ਨੂੰ ਧੋਏ ਜਾਣ ਦੇ ਬਾਵਜੂਦ ਸੁੱਕੇ ਖ਼ੂਨ ਦੇ ਧੱਬੇ ਅਜੇ ਵੀ ਮੌਜੂਦ ਸਨ। ਫਰਸ਼ 'ਤੇ ਗੋਲੀਆਂ ਅਤੇ ਸੰਗੀਨਾਂ ਦੇ ਨਿਸ਼ਾਨਾਂ ਨੂੰ ਸਾਫ਼ ਦੇਖਿਆ ਜਾ ਸਕਦਾ ਸੀ।

ਜਿਸ ਥਾਂ 'ਤੇ ਰਾਜ ਪਰਿਵਾਰ ਖੜ੍ਹਾ ਹੋਇਆ ਸੀ, ਉਸ ਦੇ ਪਿੱਛੇ ਕੰਧ ਨਾਲੋਂ ਪਲਾਸਟਰ ਟੁੱਟ ਕੇ ਹੇਠਾਂ ਡਿੱਗ ਗਿਆ ਸੀ।

6 ਮਹੀਨੇ ਬਾਅਦ ਜਨਵਰੀ 1919 ਵਿੱਚ ਬੌਲਸ਼ੈਵਿਕ ਵਿਰੋਧੀ ਸਰਕਾਰ ਨੇ ਇਸ ਪੂਰੀ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਸਨ ਅਤੇ ਇਸ ਦੀ ਜ਼ਿੰਮੇਵਾਰੀ 36 ਸਾਲਾਂ ਨਿਕੋਲਸ ਸੋਲੋਕੋਵ ਨੂੰ ਦਿੱਤੀ ਗਈ ਸੀ।

ਲਾਸ਼ਾਂ ਨੂੰ ਪੈਟ੍ਰੋਲ ਅਤੇ ਸਲਫਿਊਰਿਕ ਐਸਿਡ ਨਾਲ ਸਾੜਿਆ ਗਿਆ

ਰੌਬਰਟ ਸਰਵਿਸ ਨੇ ਲਿਖਿਆ, 'ਜਦੋਂ ਸੋਲੋਕੋਵ ਨੇ ਉਸ ਟੋਏ ਭਰਿਆ ਪਾਣੀ ਬਾਹਰ ਕੱਢਵਾਇਆ ਤਾਂ ਉਨ੍ਹਾਂ ਨੇ ਉੱਥੇ ਜ਼ਾਰ ਦੀ ਬੈਲਟ ਦਾ ਬੱਕਲ, ਰਾਣੀ ਐਲਗਜ਼ੈਂਡਰਾ ਦਾ ਹੋਇਆ ਪੰਨੇ ਦਾ ਕਰੌਸ, ਇੱਕ ਧਾਤੂ ਦਾ ਪੌਕੇਟ ਕੇਸ ਜਿਸ ਵਿੱਚ ਨਿਕੋਲਸ ਹਮੇਸ਼ਾ ਆਪਣੀ ਪਤਨੀ ਦੀ ਤਸਵੀਰ ਰੱਖਦਾ ਹੁੰਦਾ ਸੀ।

ਰਾਣੀ ਦੇ ਚਸ਼ਮੇ ਦਾ ਕੇਸ, ਡਾਕਟਰ ਬੌਟਕਿਨ ਦਾ ਚਸ਼ਮਾ ਅਤੇ ਉਨ੍ਹਾਂ ਦੇ ਨਕਲੀ ਦੰਦਾਂ ਦੀ ਉੱਪਰਲੀ ਪਲੇਟ ਮਿਲੀ।

ਉੱਥੇ ਤੇਜ਼ਾਬ ਨਾਲ ਸੜੀਆਂ ਹੋਇਆ ਕੁਝ ਹੱਡੀਆਂ ਅਤੇ ਕਟੀ ਹੋਈ ਮਨੁੱਖੀ ਉਂਗਲੀ ਵੀ ਮਿਲੀ। ਉਨ੍ਹਾਂ ਨੂੰ ਸਭ ਤੋਂ ਹੇਠਾਂ ਅਨਾਸਤੀਸੀਆ ਦੇ ਕੌਕਰ ਸਪੇਨੀਅਲ ਕੁੱਤੇ ਜੇਮੀ ਦੀ ਲਾਸ਼ ਮਿਲੀ।'

ਨਿਕੋਲਸ ਦੂਜੇ ਦੇ ਆਖ਼ਰੀ ਦਿਨਾਂ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਿਕੋਲਸ ਦੂਜੇ ਦੇ ਆਖ਼ਰੀ ਦਿਨਾਂ ਦੀ ਤਸਵੀਰ

ਪਰ ਇਸ ਤੋਂ ਇਲਾਵਾ ਸੋਲੋਕੋਵ ਨੂੰ ਉੱਥੇ ਕੋਈ ਮਨੁੱਖੀ ਅਵਸ਼ੇਸ਼ ਅਤੇ ਹੱਡੀਆਂ ਨਹੀਂ ਮਿਲੀਆਂ। ਸੋਲੋਕੋਵ ਨੇ ਜਦੋਂ ਕਤਲ ਅਤੇ ਚਸ਼ਮਦੀਦਾਂ ਨੂੰ ਸਵਾਲ ਪੁੱਛੇ ਤਾਂ ਪਤਾ ਲੱਗਾ ਕਿ 17 ਜੁਲਾਈ 1918 ਦੀ ਰਾਤ ਨੂੰ ਇਪਾਤਏਵ ਹਾਊਜ਼ ਵਿੱਚ 11 ਲੋਕਾਂ ਦਾ ਕਤਲ ਕੀਤਾ ਗਿਆ ਸੀ।

ਅਵਸ਼ੇਸ਼ਾਂ ਨੂੰ ਦੁਬਾਰਾ ਰਾਜ ਸਨਮਾਨ ਨਾਲ ਦਫ਼ਨਾਇਆ ਗਿਆ

ਇਹ ਵੀ ਪਤਾ ਲੱਗਾ ਕਿ ਕਤਲ ਵਾਲੇ ਦਿਨ ਤੋਂ ਬਾਅਦ ਪੈਟ੍ਰੋਲ ਦੇ ਦੋ ਅਤੇ ਸਲਫਿਊਰਿਕ ਐਸਿਡ ਦਾ ਇੱਕ ਪੀਪਾ ਜੰਗਲ ਵਿੱਚ ਉਸੇ ਥਾਂ ਲੈ ਕੇ ਗਏ ਸਨ, ਜਿੱਥਏ ਇਨ੍ਹਾਂ ਲਾਸ਼ਾਂ ਨੂੰ ਸੁੱਟਿਆਂ ਗਿਆ ਸੀ।

ਸੋਕੋਲੋਵ ਦੀ ਜਾਂਚ ਤੋਂ ਪਤਾ ਲੱਗਾ ਕਿ ਕਤਲ ਦੇ ਇੱਕ ਦਿਨ ਬਾਅਦ ਉਨ੍ਹਾਂ ਲਾਸ਼ਾਂ ਨੂੰ ਕੁਲਹਾੜੀਆਂ ਨਾਲ ਕੱਟ ਕੇ ਪੈਟ੍ਰੋਲ ਅਤੇ ਸਲਫਿਊਰਿਕ ਐਸਿਡ ਨਾਲ ਸਾੜ ਕੇ ਰੱਖ ਦਿੱਤਾ ਸੀ

ਨਿਕੋਲਸ ਸੋਕੋਲੋਵ ਨੇ ਉੱਥੇ ਮਿਲੇ ਸਾਰੇ ਸਬੂਤਾਂ ਨੂੰ ਇੱਕ ਛੋਟੇ ਜਿਹੇ ਬਕਸੇ ਵਿੱਚ ਰੱਖਿਆ, ਸਾਲ 1919 ਦੀਆਂ ਗਰਮੀਆਂ ਵਿੱਚ ਜਦੋਂ ਕਮਿਊਨਿਸਟਾਂ ਦਾ ਏਕਾਟੇਰੀਅਨਬਰਗ 'ਤੇ ਮੁੜ ਕਬਜ਼ਾ ਹੋਇਆ ਤਾਂ ਸੋਕੋਲਵ ਇੱਕ ਬੇੜੇ 'ਤੇ ਸਵਾਰ ਹੋ ਕੇ ਯੂਰਪ ਨਿਕਲ ਗਏ।

ਜਦੋਂ 1924 ਵਿੱਚ ਉਨ੍ਹਾਂ ਨੇ ਆਪਣੇ ਸਿੱਟਿਆਂ ਨੂੰ ਪ੍ਰਕਾਸ਼ਿਤ ਕੀਤਾ ਤਾਂ ਕੁਝ ਲੋਕਾਂ ਨੇ ਸਾਲ ਚੁੱਕੇ ਕਿ 11 ਲਾਸ਼ਾਂ ਨੂੰ ਇੰਝ ਪੂਰੀ ਤਰ੍ਹਾਂ ਸਾੜ ਦੇਣਾ ਸੰਭਵ ਨਹੀਂ ਸੀ।

ਸਾਬਕਾ ਰੂਸੀ ਰਾਸ਼ਟਰਪਤੀ ਬੌਰਿਸ ਯੈਲਸਟਿਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਬਕਾ ਰੂਸੀ ਰਾਸ਼ਟਰਪਤੀ ਬੌਰਿਸ ਯੈਲਸਟਿਨ ਨੇ ਇਸ ਲਈ ਮੁਆਫੀ ਮੰਗੀ

ਪਰ, ਸੋਕੋਲਵ ਆਪਣੇ ਬਿਆਨ 'ਤੇ ਕਾਇਮ ਰਹੇ ਕਿ ਉਨ੍ਹਾਂ ਨੂੰ ਉਥੇ ਕੋਈ ਲਾਸ਼ ਨਹੀਂ ਮਿਲੀ ਸੀ।

20ਵੀਂ ਸਦੀਂ ਦੇ ਵਧੇਰੇ ਸਮੇਂ ਤੱਕ ਸਾਰੀ ਦੁਨੀਆਂ ਨੇ ਇਸ ਗੱਲ 'ਤੇ ਯਕੀਨ ਕੀਤਾ।

ਮਈ, 1979 ਵਿੱਚ ਮਾਰੇ ਗਏ ਰਾਜ ਪਰਿਵਾਰ ਦੇ ਅਵਸ਼ੇਸ਼ਾਂ ਨੂੰ ਲੋਕਾਂ ਨੇ ਲੱਭ ਲਿਆ। ਉਨ੍ਹਾਂ ਦੀ ਫੌਰੈਂਸਿਕ ਅਤੇ ਡੀਐੱਨਏ ਜਾਂਚ ਕਰਵਾਉਣ ਤੋਂ ਬਾਅਦ 17 ਜੁਲਾਈ, 1991 ਨੂੰ ਕਤਲ ਦੀ 80ਵੀਂ ਬਰਸੀ ਮੌਕੇ ਸੈਂਟਪੀਟਰਸਬਰਗ ਅਤੇ ਪੌਲ ਕੈਥੀਡਰਲ ਵਿੱਚ ਉਸੇ ਥਾਂ ਰਾਜਕੀ ਸਨਮਾਨ ਨਾਲ ਦਫ਼ਨਾਇਆ ਗਿਆ, ਜਿੱਥੇ ਰੂਸ ਦੇ ਬਾਕੀ ਸਮਰਾਟਾਂ ਦੀਆਂ ਲਾਸ਼ਾਂ ਗੱਡੀਆਂ ਗਈਆਂ ਸਨ।

ਇਸ ਸਮਾਗਮ ਵਿੱਚ ਰਾਮਾਨੋਵ ਦੇ 30 ਰਿਸ਼ਤੇਦਾਰਾਂ ਅਤੇ ਰਾਸ਼ਟਰਪਤੀ ਯੈਲਸਟਿਨ ਤੇ ਉਨ੍ਹਾਂ ਦੀ ਪਤਨੀ ਨੇ ਵੀ ਭਾਗ ਲਿਆ।

ਯੈਲਸਟਿਨ ਨੇ ਐਲਾਨ ਕੀਤਾ, 'ਇਹ ਰੂਸ ਲਈ ਇਤਿਹਾਸਕ ਦਿਨ ਹੈ। ਬਹੁਤ ਦਿਨਾ ਤੱਕ ਅਸੀਂ ਲੋਕ ਇਸ ਬੇਰਹਿਮੀ ਭਰੇ ਕਤਲਕਾਂਡ ਬਾਰੇ ਖ਼ਾਮੋਸ਼ ਰਹੇ ਸੀ। ਇਹ ਸਾਡੇ ਲਈ ਇਤਿਹਾਸ ਦਾ ਬਹੁਤ ਸ਼ਰਮਨਾਮ ਅਧਿਆਏ ਸੀ। ਅਸੀਂ ਆਪਣੇ ਪੁਰਖਿਆਂ ਦੀਆਂ ਗ਼ਲਤੀਆਂ ਲਈ ਮੁਆਫ਼ੀ ਮੰਗਦੇ ਹਾਂ।'

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)