ਕਿਸਾਨ ਤੇ ਵਿਗਿਆਨੀ ਟਮਾਟਰ ਵਰਗੀਆਂ ਸਬਜ਼ੀਆਂ ਤੇ ਕੇਲੇ ਵਰਗੇ ਫਲਾਂ ਦਾ ਸੁਆਦ ਬਦਲਣ ਲਈ ਕਿਉਂ ਕੰਮ ਕਰ ਰਹੇ ਹਨ

ਤਸਵੀਰ ਸਰੋਤ, Valeria Necchio
- ਲੇਖਕ, ਏਮਾ ਵੂਲਾਕੋਟ
- ਰੋਲ, ਤਕਨਾਲੋਜੀ ਆਫ਼ ਬਿਜਨਸ ਪੱਤਰਕਾਰ
ਫਲ ਅਤੇ ਸਬਜ਼ੀਆਂ ਦੇ ਸਪਲਾਇਰ ਨਟੂਰਾ ਦੇ ਸੰਸਥਾਪਕ ਫ੍ਰੈਂਕੋ ਫੁਬੀਨੀ ਦਾ ਕਹਿਣਾ ਹੈ, "ਸੁਆਦ ਇੱਕ ਫਿਰ ਤੋਂ ਉਭਰ ਰਿਹਾ ਰੁਝਾਨ ਹੈ ਅਤੇ ਇਸ 'ਚ ਕੋਈ ਸ਼ੱਕ ਨਹੀਂ ਹੈ।"
ਫ੍ਰੈਂਕੋ ਕਹਿੰਦੇ ਹਨ ਕਿ ਤੁਸੀਂ ਇਹ ਜਾਣ ਕੇ ਹੈਰਾਨ ਹੋਵੇਗੇ ਹੋ ਕਿ ਸੁਆਦ ਕਦੇ ਵੀ ਫੈਸ਼ਨ ਤੋਂ ਬਾਹਰ ਜਾਂਦਾ ਹੈ। ਖਾਸ ਕਰਕੇ ਸੁਪਰ ਮਾਰਕੀਟਾਂ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਸੁਆਦਲੇ ਫਲ ਅਤੇ ਸਬਜ਼ੀਆਂ ਦੀਆਂ ਕਿਸਮਾਂ ਦਾ ਪਤਾ ਲਾਉਣਾ ਮੁਸ਼ਕਲ ਹੋ ਸਕਦਾ ਹੈ ।
ਸੁਪਰ ਮਾਰਕੀਟਾਂ ਨੇ ਲੰਬੀ ਸ਼ੈਲਫ਼ ਲਾਈਫ ਵਾਲੀਆਂ ਕਿਸਮਾਂ ਦੀ ਮੰਗ ਕਰਨੀ ਸ਼ੂਰੂ ਕੀਤੀ, ਜਿਵੇਂ ਕਿ ਟਮਾਟਰ ਦੀ ਪਰਤ ਮੋਟੀ ਹੁੰਦੀ ਹੈ, ਜਿਸ ਕਰਕੇ ਉਹ ਆਸਾਨੀ ਨਾਲ ਵੱਖ ਨਹੀਂ ਹੁੰਦੀ ਹੈ, ਇੱਕ ਟਮਾਟਰ ਜਲਦੀ ਪੱਕ ਜਾਂਦਾ ਹੈ ਅਤੇ ਵਧੇਰੇ ਪਾਣੀ ਜਜ਼ਬ ਕਰਦਾ ਹੈ।
ਇਹ ਵੀ ਪੜ੍ਹੋ:
ਇਸ ਲਈ ਸਮੇਂ ਦੇ ਨਾਲ-ਨਾਲ ਤੁਸੀਂ ਆਪਣੀਆਂ ਕਿਸਮਾਂ ਨੂੰ ਲਜ਼ੀਜ਼, ਸੁਆਦੀ ਹੋਣ ਤੋਂ ਇਲਾਵਾ ਹੋਰ ਦੂਜੇ ਗੁਣਾਂ ਲਈ ਵੀ ਤਿਆਰ ਕਰਦੇ ਹੋ।
ਸੁਆਦ ਦਾ ਆਪਣਾ ਇਕ ਮਹੱਤਵ ਹੈ, ਜਿਵੇਂ ਕਿ ਕੁਦਰਤੀ ਨੇਮ ਹੈ ਕਿ ਜੇਕਰ ਤੁਸੀਂ ਦੂਜੇ ਗੁਣਾਂ ਦੀ ਪ੍ਰਾਪਤੀ ਲਈ ਸਬਜ਼ੀਆਂ ਉਗਾਉਂਦੇ ਹੋ ਤਾਂ ਤੁਸੀਂ ਸੁਆਦ ਨੂੰ ਵੀ ਪੈਦਾ ਕਰਦੇ ਹੋ।
ਫੁਬੀਨੀ ਦੀ ਕੰਪਨੀ ਸੁਆਦ ਲਈ ਚੁਣੇ ਮੌਸਮੀ ਉਤਪਾਦਾਂ 'ਚ ਮੁਹਾਰਤ ਰੱਖਦੀ ਹੈ ਅਤੇ ਉਨ੍ਹਾਂ ਦੀ ਉਪਜ ਦੁਨੀਆ ਭਰ ਦੇ ਰੈਸਟੋਰੈਂਟਾਂ ਤੱਕ ਪਹੁੰਚਦੀ ਹੈ।
ਫੁਬੀਨੀ ਕਹਿੰਦੇ ਹਨ ਕਿ "ਇਸ ਵਿੱਚੋਂ ਕੁਝ ਦਾ ਉਤਪਾਦਾਂ ਦਾ ਪੁਨਰ ਜਨਮ ਰੈਸਟਰੈਂਟਾਂ ਤੋਂ ਹੁੰਦਾ ਹੈ, ਕਿਉਂਕਿ ਸ਼ੈੱਫ ਆਪਣਾ ਕਾਫ਼ੀ ਪ੍ਰਭਾਵ ਰੱਖਦੇ ਹਨ।"

ਤਸਵੀਰ ਸਰੋਤ, H Klee
ਨਵੀਂ ਕਿਸਮ ਨੂੰ ਤਿਆਰ ਕਰਨ ਵਾਲੇ ਮਾਹਰ ਉੱਚ ਤਕਨੀਕਾਂ ਦੀ ਮਦਦ ਨਾਲ ਫਲ ਅਤੇ ਸਬਜ਼ੀਆਂ ਦੀਆਂ ਹੋਰ ਸੁਆਦਲੀਆਂ ਕਿਸਮਾਂ ਤਿਆਰ ਕਰਨ ਦਾ ਯਤਨ ਕਰ ਰਹੇ ਹਨ।
ਇਹ ਉਹ ਫਲ ਅਤੇ ਸਬਜ਼ੀਆਂ ਹਨ ਜਿੰਨ੍ਹਾਂ 'ਚ ਰਿਵਾਇਤੀ ਕਿਸਮਾਂ ਦੇ ਸਾਰੇ ਸੁਆਦ ਸ਼ਾਮਲ ਹਨ ਅਤੇ ਸੁਪਰ ਮਾਰਕੀਟ ਨੂੰ ਖੁਸ਼ ਰੱਖਣ ਦੀ ਯੋਗਤਾ ਵੀ ਰੱਖਦੇ ਹਨ।
ਫਲੋਰਿਡਾ ਯੂਨੀਵਰਸਿਟੀ ਦੇ ਬਾਗ਼ਬਾਨੀ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਹੈਰੀ ਕਲੇ ਫਲ ਅਤੇ ਸਬਜ਼ੀਆਂ ਦੇ ਸੁਆਦਾਂ ਦੀ ਰਸਾਇਣਕ ਅਤੇ ਜੈਨੇਟਿਕ ਬਣਤਰ ਨੂੰ ਸਮਝਣ ਲਈ ਕੰਮ ਕਰ ਰਹੇ ਹਨ।
ਇਸ ਲਈ ਉਨ੍ਹਾਂ ਨੇ ਵਿਸ਼ੇਸ਼ ਕਰਕੇ ਟਮਾਟਰ 'ਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੋਇਆ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਟਮਾਟਰ ਫਲਾਂ ਦੇ ਵਿਕਾਸ ਲਈ ਲੰਮੇ ਸਮੇਂ ਲਈ ਇਕ ਮਾਡਲ ਪ੍ਰਣਾਲੀ ਰਿਹਾ ਹੈ। ਇਸ ਨੂੰ ਪੈਦਾ ਕਰਨ 'ਚ ਘੱਟ ਸਮਾਂ ਲੱਗਦਾ ਹੈ ਅਤੇ ਇਸ ਦੇ ਜੈਨੇਟਿਕ ਸਰੋਤ ਮਹਾਨ ਹਨ। ਇਸ ਦੇ ਨਾਲ ਹੀ ਦੁਨੀਆ ਭਰ 'ਚ ਆਰਥਿਕ ਤੌਰ 'ਤੇ ਬਹੁਤ ਹੀ ਮਹੱਤਵਪੂਰਨ ਫਸਲ ਹੈ।
ਪੌਦੇ ਦਾ ਸੁਆਦ ਇਕ ਗੁੰਝਲਦਾਰ ਵਰਤਾਰਾ ਹੈ। ਟਮਾਟਰ ਦੇ ਮਾਮਲੇ 'ਚ ਇਹ ਸ਼ੱਕਰ, ਐਸਿਡ ਅਤੇ ਅਮੀਨੋ ਐਸਿਡ, ਫੈਟੀ ਐਸਿਡ ਅਤੇ ਕੈਰੋਟੀਨੋਇਡਸ ਤੋਂ ਹਾਸਲ ਦਰਜਨ ਤੋਂ ਵੀ ਵੱਧ ਵਾਸ਼ਪਸ਼ੀਲ ਤੱਤਾਂ ਦੇ ਮਿਸ਼ਰਣ ਦੀ ਅੰਤਰਕਿਰਿਆ ਤੋਂ ਪੈਦਾ ਹੁੰਦਾ ਹੈ।
ਪ੍ਰੋਫੈਸਰ ਕਲੇ ਸੁਆਦ ਨੂੰ ਨਿਯੰਤਰਿਤ ਕਰਨ ਵਾਲੇ ਜੀਨਾਂ ਦੀ ਪਛਾਣ ਕਰਨਾ ਚਾਹੁੰਦੇ ਹਨ ਤਾਂ ਜੋ ਇਸ ਦੀ ਮਦਦ ਨਾਲ ਉਹ ਇੱਕ ਬਿਹਤਰ ਸੁਆਦ ਵਾਲੇ ਟਮਾਟਰ ਉਗਾਇਆ ਜਾ ਸਕੇ।
ਦੂਜੀਆਂ ਕਿਸਮਾਂ ਦੀਆਂ ਜੀਨਾਂ ਦੀ ਦਰਾਮਦ ਕਰਕੇ ਸੁਆਦ ਨੂੰ ਬਿਹਤਰ ਕਰਨ ਲਈ ਜੈਨੇਟਿਕ ਸੋਧ, ਜੀਐਮ ਦੀ ਵਰਤੋਂ ਕਰਨਾ ਸੰਭਵ ਹੈ, ਪਰ ਦੁਨੀਆ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਇਸ ਤਰ੍ਹਾਂ ਖੇਤੀ ਕਰਨ ਉੱਤੇ ਪਾਬੰਦੀ ਹੈ।

ਤਸਵੀਰ ਸਰੋਤ, Pairwise
ਹਾਲਾਂਕਿ ਜੈਨੇਟਿਕ ਹੇਰਾਫੇਰੀ ਦੇ ਹੋਰ ਰੂਪਾਂ ਨੂੰ ਵਧੇਰੇ ਵਿਆਪਕ ਤੌਰ 'ਤੇ ਸਵੀਕਾਰਿਆ ਜਾਂਦਾ ਹੈ।
ਯੂਐਸ ਦੀ ਪੇਅਰਵਾਈਸ ਕੰਪਨੀ CRISPR ਦੀ ਵਰਤੋਂ ਕਰਕੇ ਨਵੇਂ ਫਲ ਅਤੇ ਸਬਜ਼ੀਆਂ ਦੀਆਂ ਕਿਸਮਾਂ ਤਿਆਰ ਕਰਨ 'ਤੇ ਕੰਮ ਕਰ ਰਹੀ ਹੈ।
ਇਹ ਇਕ ਜੀਨ ਐਡੀਟਿੰਗ ਤਕਨੀਕ ਹੈ, ਜੋ ਕਿ ਹਾਰਵਰਡ, ਦ ਬਰੋਡ ਇੰਸਟੀਚਿਊਟ ਐਂਡ ਮੈਸਾਚੁਸੇਟਸ ਜਨਰਲ ਹਸਪਤਾਲ ਤੋਂ ਲਾਇਸੰਸਸ਼ੁਦਾ ਹੈ।
ਜੀਐਮ ਵਰਗੀਆਂ ਹੋਰ ਕਿਸਮਾਂ ਤੋਂ ਜੀਨ ਲੈਣ ਦੀ ਬਜਾਏ CRISPR ਵਿੱਚ ਪੌਦੇ ਦੇ ਅੰਦਰ ਮੌਜੂਦ ਜੀਨਾਂ ਨੂੰ ਹੀ ਕੱਟ ਕੇ ਅਤੇ ਵੱਖ ਕਰਕੇ ਸਮਰੱਥ ਬਣਾਇਆ ਜਾਂਦਾ ਹੈ।
ਪੇਅਰਵਾਈਸ ਦੇ ਸਹਿ-ਮੋਢੀ ਹੈਵਨ ਬੇਕਰ ਦਾ ਕਹਿਣਾ ਹੈ, "ਅਸੀਂ ਡੀਐਨਏ ਦੇ ਇੱਕ ਜਾਂ ਦੋ ਹਿੱਸਿਆਂ ਵਿੱਚ ਮਾਮੂਲੀ ਤਬਦੀਲੀਆਂ ਕਰ ਰਹੇ ਹਾਂ।"
ਉੱਤਰੀ ਅਮਰੀਕਾ, ਦੱਖਣੀ ਅਮਰੀਕਾ ਅਤੇ ਜਾਪਾਨ ਦੇ ਬਹੁਤੇ ਹਿੱਸਿਆਂ ਵਿੱਚ ਅਜਿਹੇ ਜੀਨ ਨੂੰ ਤਿਆਰ ਕਰਨ ਨੂੰ 'ਗੈਰ-ਜੀਐਮ' ਕਿਹਾ ਜਾਂਦਾ ਹੈ।
ਹਾਲਾਂਕਿ ਯੂਰਪ ਵਿੱਚ, ਜਿੱਥੇ ਕਿ ਜੈਨੇਟਿਕ ਸੋਧ ਬਹੁਤ ਹੀ ਵਿਵਾਦਿਤ ਹੈ, ਇਸ ਨੂੰ ਜੀਐਮ ਮੰਨਿਆ ਜਾਂਦਾ ਹੈ ਅਤੇ ਸਖ਼ਤ ਨਿਯਮਾਂ ਅਧੀਨ ਰੱਖਿਆ ਜਾਂਦਾ ਹੈ।
ਫੁਬੀਨੀ ਦਾ ਕਹਿਣਾ ਹੈ, "ਅਸੀਂ ਇਸ ਸਭ ਦੇ ਬਿਲਕੁਲ ਵੀ ਹੱਕ ਵਿੱਚ ਨਹੀਂ ਹਾਂ। ਕਈ ਵਾਰ ਨਵੀਂ ਕਾਢ ਸਹੀ ਨਤੀਜੇ ਦਿੰਦੀ ਹੈ ਅਤੇ ਵਧੀਆ ਵਰਤੋਂ ਵਿੱਚ ਵੀ ਆਉਂਦੀ ਹੈ।
ਪਰ ਜ਼ਰੂਰੀ ਨਹੀਂ ਕਿ ਚੀਜ਼ਾਂ ਨਾਲ ਗੜਬੜ੍ਹ ਕੀਤੀ ਜਾਵੇ। ਕੁਦਰਤ ਅਤੇ ਕੁਦਰਤ ਦੇ ਕੰਮ ਕਰਨ ਦੇ ਤਰੀਕੇ ਵੱਲ ਹੀ ਪਰਤਣਾ ਚਾਹੀਦਾ ਹੈ।"
ਹਾਲਾਂਕਿ ਕੁਝ ਕਾਢਾਂ ਜੈਨੇਟਿਕ ਦਖਲਅੰਦਾਜ਼ੀ ਤੋਂ ਬਿਨਾਂ ਬਹੁਤ ਮੁਸ਼ਕਲ ਹੋਣਗੀਆਂ।
ਪੇਅਰਵਾਈਸ ਦੇ ਪਹਿਲੇ ਉਤਪਾਦਾਂ ਵਿੱਚੋਂ ਇੱਕ ਉਤਪਾਦ ਦੀ ਇੱਕ ਜਾਂ ਦੋ ਸਾਲਾਂ ਵਿੱਚ ਮਾਰਕੀਟ ਵਿੱਚ ਆ ਸਕਦਾ ਹੈ। ਇਹ ਬੀਜ ਤੋਂ ਬਿਨਾਂ ਉਗਾਈ ਬਲੈਕਬੈਰੀ ਹੋਵੇਗੀ। ਜੋ ਕਿ ਰਵਾਇਤੀ ਬਲੈਕਬੈਰੀਆਂ ਨਾਲੋਂ ਵਧੇਰੇ ਸੁਆਦਲੀ ਹੋਵੇਗੀ।
ਇਹ ਸਭ ਕੁਝ ਰਵਾਇਤੀ ਤਕਨੀਕਾਂ ਰਾਹੀਂ ਕੀਤਾ ਜਾ ਸਕਦਾ ਸੀ, ਪਰ ਫਲਾਂ ਦੇ ਰੁੱਖਾਂ ਨੂੰ ਤਿਆਰ ਹੋਣ ਵਿੱਚ ਕਈ ਸਾਲ ਲੱਗ ਜਾਂਦੇ ਹਨ, ਜੋ ਕਿ ਇਕ ਲੰਮੇ ਸਮੇਂ ਦਾ ਪ੍ਰਾਜੈਕਟ ਹੋ ਸਕਦਾ ਹੈ।
ਬੇਕਰ ਦਾ ਕਹਿਣਾ ਹੈ, " ਕੁਝ ਫਲ ਜਿਵੇਂ ਕਿ ਚੈਰੀ, ਜੋ ਕਿ ਅਸੀਂ ਸਟੋਨ ਰਹਿਤ ਚਾਹੁੰਦੇ ਹਾਂ, ਉਸ ਦੀ ਸਿਧਾਂਤਕ ਤੌਰ 'ਤੇ ਪ੍ਰਜਨਨ ਪ੍ਰਕਿਰਿਆ ਨੂੰ 100-150 ਸਾਲ ਦਾ ਸਮਾਂ ਲੱਗ ਸਕਦਾ ਹੈ।
"ਉਹ ਉਤਪਾਦ ਜੋ ਅਸੀਂ ਤਿਆਰ ਕਰਨਾ ਚਾਹੁੰਦੇ ਹਾਂ ਅਤੇ ਸਾਨੂੰ ਲੱਗਦਾ ਹੈ ਕਿ ਉਪਭੋਗਤਾ ਵੀ ਜਾਣਦਾ ਹੈ ਕਿ ਰਵਾਇਤੀ ਪ੍ਰਜਨਣ ਦੇ ਜ਼ਰੀਏ ਇਸ ਨੂੰ ਆਪਣੇ ਜੀਵਨਕਾਲ ਦੌਰਾਨ ਹਾਸਲ ਨਹੀਂ ਕੀਤਾ ਜਾ ਸਕਦਾ ਹੈ, ਉਹ ਬਹੁਤ ਹੀ ਹੌਲੀ ਹੈ।"
ਖੇਤੀਬਾੜੀ ਨਾਲ ਜੁੜੇ ਲੋਕ ਕੁਝ ਪੁਰਾਣੀਆਂ ਅਤੇ ਨਵੀਆਂ ਤਕਨੀਕਾਂ ਦਾ ਸੁਮੇਲ ਕਰ ਰਹੇ ਹਨ। ਅਮਰੀਕਾ ਸਥਿਤ ਜੈਵਿਕ ਬੀਜ ਫਰਮ ਰੋ-7 ਨਵੀਂ ਅਤੇ ਵਧੀਆ ਸੁਆਦ ਵਾਲੀ ਕਿਸਮ ਨੂੰ ਵਿਕਸਤ ਕਰਨ ਲਈ ਕੰਮ ਕਰ ਰਹੀ ਹੈ।
ਇਸ ਨੂੰ ਬੀਜ ਸਪਲਾਈ ਕਰਨ ਵਾਲੇ ਜੀਨੋਮਿਕ ਚੋਣ ਦੇ ਨਾਲ-ਨਾਲ ਰਵਾਇਤੀ ਕਰੋਸ ਪੋਲੀਨੇਸ਼ਨ ਤਕਨੀਕਾਂ ਦੀ ਵੀ ਵਰਤੋਂ ਕਰਦੇ ਹਨ।
ਇਸ ਤੋਂ ਇਲਾਵਾ ਇਸ ਕੋਲ 150 ਸ਼ੈੱਫਾਂ ਅਤੇ ਕਿਸਾਨਾਂ ਦਾ ਇੱਕ ਨੈੱਟਵਰਕ ਵੀ ਹੈ,ਜੋ ਕੰਮ ਦਾ ਮੁਲਾਂਕਣ ਕਰਦਾ ਹੈ।
ਚੀਫ਼ ਓਪਰੇਟਿੰਗ ਅਫ਼ਸਰ ਸ਼ਾਰਲੋਟ ਡੋਗਲਸ ਦਾ ਕਹਿਣਾ ਹੈ ਕਿ ਇਹ ਨੈੱਟਵਰਕ ਵਿਕਾਸਸ਼ੀਲ ਕਿਸਮਾਂ ਦਾ ਮੁਲਾਂਕਣ ਕਰਦਾ ਹੈ।
ਇਸ ਦੇ ਪ੍ਰਮੁੱਖ ਉਤਪਾਦਾਂ 'ਚੋਂ ਇੱਕ ਬੈਜਰ ਫਲੇਮ ਬੀਟ ਹੈ, ਜੋ ਕਿ ਮਿੱਟੀ ਵਿੱਚ ਤਿਆਰ ਕੀਤੀ ਜਾਣ ਵਾਲੀ ਨਸਲ ਹੈ। ਇਹ ਕੱਚੀ ਵੀ ਖਾਧੀ ਜਾ ਸਕਦੀ ਹੈ ਅਤੇ ਸੁਆਦ ਵਿੱਚ ਮਿੱਠੀ ਹੁੰਦੀ ਹੈ।
ਡਗਲਸ ਦਾ ਕਹਿਣਾ ਹੈ, " ਜੇਕਰ ਸ਼ੈੱਫ ਅਤੇ ਕਿਸਾਨਾਂ ਨੇ ਇਸ ਦੀ ਵਕਾਲਤ ਨਾ ਕੀਤੀ ਹੁੰਦੀ ਤਾਂ ਹੁਣ ਤੱਕ ਇਹ ਕਿਸਮ ਗੁੰਮ ਹੋ ਚੁੱਕੀ ਹੁੰਦੀ। ਇਹ ਸਾਡੀ ਸਮਝ ਦਾ ਵਿਸਥਾਰ ਕਰ ਰਹੀ ਹੈ ਕਿ ਚੁਕੰਦਰ ਕੀ ਹੋ ਸਕਦੀ ਹੈ ਅਤੇ ਨਾਲ ਹੀ ਖੋਜ ਦੇ ਨਵੇਂ ਮੌਕੇ ਵੀ ਪੇਸ਼ ਕਰ ਰਹੀ ਹੈ।"

ਤਸਵੀਰ ਸਰੋਤ, Row 7
ਕੁਝ ਪੌਦਿਆਂ ਦਾ ਸੁਆਦ ਅੱਟਪਟਾ ਹੋ ਸਕਦਾ ਹੈ। ਜਿਵੇਂ ਕਿ ਕੇਲਾ, ਇਸ ਦੇ ਹਰੇ ਪੱਤੇ ਪੌਸ਼ਟਿਕ ਹੁੰਦੇ ਹਨ, ਪਰ ਇਸ ਦਾ ਸੁਆਦ ਕੁਝ ਵੱਖਰਾ ਹੁੰਦਾ ਹੈ।
ਪੇਅਰਵਾਈਸ 'ਚ ਬੇਕਰ ਅਤੇ ਉਨ੍ਹਾਂ ਦੀ ਟੀਮ ਇੱਕ ਮਿੱਠੇ ਅਤੇ ਨਰਮ ਪੌਦੇ 'ਤੇ ਕੰਮ ਕਰ ਰਹੀ ਹੈ।
ਬੇਕਰ ਦਾ ਕਹਿਣਾ ਹੈ ਕਿ " ਕੇਲਾ ਇੱਕ ਪੌਸ਼ਟਿਕ ਪੌਦਾ ਹੈ ਪਰ ਇਸ ਦੇ ਸੁਆਦ ਕਰਕੇ ਲੋਕ ਇਸ ਨੂੰ ਖਾਣਾ ਪਸੰਦ ਨਹੀਂ ਕਰਦੇ ਹਨ। ਇਸ ਲਈ ਇਸ ਨੂੰ ਤਿਆਰ ਕਰਨ ਲਈ ਅਸੀਂ ਜੈਨੇਟਿਕ ਇੰਜੀਨੀਅਰਿੰਗ ਦੀ ਵਰਤੋਂ ਕੀਤੀ ਹੈ, ਜੋ ਕਿ ਇਸ ਤੋਂ ਵਧੇਰੇ ਪੌਸ਼ਟਿਕ ਹੋਵੇਗਾ ਅਤੇ ਉਸ ਦਾ ਸੁਆਦ ਸਲਾਦ ਪੱਤੇ (ਲੈਟਿਸ) ਵਰਗਾ ਹੈ।
ਕੇਲੇ ਦੇ ਮਾਮਲੇ ਵਿੱਚ ਸੁਆਦ ਦਾ ਵਧੇਰੇ ਹੋਣਾ ਨੁਕਸਾਨਦਾਇਕ ਮੰਨਿਆ ਜਾਂਦਾ ਹੈ।
ਡਗਲਸ ਦਾ ਕਹਿਣਾ ਹੈ, " ਸੁਆਦ ਲਈ ਪ੍ਰਜਨਨ ਦਾ ਮਤਲਬ ਕਿ ਪੌਸ਼ਟਿਕਤਾ ਦੇ ਲਈ ਪ੍ਰਜਨਣ, ਕਿਉਂਕਿ ਜਦੋਂ ਤੁਸੀਂ ਗੁੰਝਲਦਾਰ ਸੁਆਦ ਦੀ ਚੋਣ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਪੌਸ਼ਟਿਕ ਘਣਤਾ ਦੀ ਵੀ ਚੋਣ ਕਰ ਰਹੇ ਹੁੰਦੇ ਹੋ।"
"ਇਸ ਲਈ ਕਹਿ ਸਕਦੇ ਹਾਂ ਕਿ ਜੈਵਿਕ ਪ੍ਰਣਾਲੀਆਂ ਵਿੱਚ ਅਤੇ ਉਨ੍ਹਾਂ ਲਈ ਕੀਤਾ ਗਿਆ ਪ੍ਰਜਨਣ, ਪੌਦਿਆਂ ਦੀ ਸੰਭਾਵੀ ਕਿਸਮ ਪੈਦਾ ਕਰਨ ਵਿੱਚ ਖੇਤੀ ਦੀ ਕਿਸਮ ਹੈ, ਜਿਸ ਦਾ ਅਰਥ ਹੈ ਹੋਰ ਵਿਭਿੰਨਤਾ ਲਈ ਪ੍ਰਜਨਣ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












