ਕੁੜੀ ਨੇ ਲਾੜਾ ਲੱਭਣ ਲਈ ਅਜਿਹਾ ਇਸ਼ਤਿਹਾਰ ਲਿਖਿਆ ਕਿ ਛਪਦੇ ਹੀ ਵਾਇਰਲ ਹੋ ਗਿਆ

- ਲੇਖਕ, ਗੀਤਾ ਪਾਂਡੇ
- ਰੋਲ, ਬੀਬੀਸੀ ਨਿਊਜ਼, ਦਿੱਲੀ
ਅਖ਼ਬਾਰਾਂ ਵਿੱਚ ਆਮ ਤੌਰ 'ਤੇ ਅਜਿਹੇ ਇਸ਼ਤਿਹਾਰ ਦੇਖਣ ਨੂੰ ਨਹੀਂ ਮਿਲਦੇ, ਜਿੱਥੇ ਕੋਈ ਕਟੱੜ ਨਾਰੀਵਾਦੀ ਵਿਚਾਰਾਂ ਵਾਲੀ ਔਰਤ ਆਪਣੇ ਲਈ ਯੋਗ ਵਰ ਲੱਭ ਰਹੀ ਹੋਵੇ।
ਜ਼ਿਆਦਾਤਰ ਕਲਾਸੀਫਾਈਡ ਜਾਤ ਅਤੇ ਧਰਮ ਦੇ ਆਧਾਰ 'ਤੇ ਹੁੰਦੇ ਹਨ, ਉਨ੍ਹਾਂ ਵਿੱਚ ਰੰਗ, ਚਿਹਰੇ ਦਾ ਆਕਾਰ ਅਤੇ ਸਰੀਰਕ ਵਿਸ਼ਸ਼ੇਤਾਵਾਂ ਸ਼ਾਮਿਲ ਹੁੰਦੀਆਂ।
ਕਈ ਛੇ ਨੰਬਰਾਂ 'ਚ ਤਨਖ਼ਾਹ ਅਤੇ ਪਰਿਵਾਰ ਦਾ ਜਾਇਦਾਦ ਹੋਣ ਦਾ ਦਾਅਵਾ ਕਰਦੇ ਹਨ।
ਇਹ ਵੀ ਪੜ੍ਹੋ-
ਪਿਛਲੇ ਹਫ਼ਤੇ "ਨਾਰੀਵਾਦੀ ਵਿਚਾਰਾਂ ਨਾਲ ਭਰੀ ਹੋਈ, 30 ਸਾਲਾਂ ਦੀ, ਛੋਟੇ ਵਾਲਾ ਵਾਲੀ ਅਤੇ ਵਿੰਨੇ ਹੋਏ ਅੰਗਾਂ ਵਾਲੀ ਕੁੜੀ” ਲਈ ਮੁੰਡੇ ਦੀ ਭਾਲ ਇੱਕ ਇਸ਼ਤਿਹਾਰ ਨਜ਼ਰ ਆਇਆ।
ਮੁੰਡੇ ਬਾਰੇ ਜੋ ਸ਼ਰਤਾਂ ਸਨ, ਉਹ ਬਹੁਤ ਸਾਰੇ ਲੋਕਾਂ ਦੇ ਗਲੇ ਤੋਂ ਥੱਲੇ ਨਹੀਂ ਉੱਤਰੀਆਂ।
ਜਿਵੇਂ- ਸੋਹਣਾ ਸੁਨੱਖਾ ਹੋਵੇ, ਚੰਗੇ ਜੁੱਸੇ ਵਾਲਾ ਹੋਵੇ, 25-28 ਸਾਲ ਦੇ ਦਰਮਿਆਨ ਹੀ ਹੋਵੇ, ਇਕਲੌਤਾ ਪੁੱਤਰ ਹੋਵੇ, ਚੰਗਾ ਕਾਰੋਬਾਰ ਹੋਵੇ, ਬੰਗਲਾ ਹੋਵੇ/ ਘੱਟੋ-ਘੱਟ 20 ਏਕੜ ਵਿੱਚ ਬਣਿਆ ਫਾਰਮ ਹਾਊਸ ਹੋਵੇ। ਖਾਣਾ ਬਣਾਉਣਾ ਜਾਣਦਾ ਹੋਵੇ। ਪੱਦ ਅਤੇ ਡਕਾਰ ਮਾਰਨ ਵਾਲੇ ਮਾਫ਼ ਕਰਨ।
ਕਾਮੇਡੀਅਨ ਅਦਿਤੀ ਮਿੱਤਲ ਨੇ ਇਸ ਨੂੰ ਆਪਣੇ ਟਵਿੱਟਰ 'ਤੇ ਸ਼ੇਅਰ ਕੀਤਾ ਕਿ ਜੇਕਰ ਕੋਈ ਇਸ ਨੂੰ ਆਪਣੇ ਲਈ ਪਾਉਣਾ ਚਾਹੁੰਦੇ ਹੋਵੇ-
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਕਈ ਹੋਰਨਾਂ ਨੇ ਵੀ ਇਸ 'ਤੇ ਪ੍ਰਤੀਕਿਰਿਆ ਦਿੱਤੀ, ਜਿਸ ਵਿੱਚ ਰਿਚਾ ਚੱਢਾ ਵੀ ਸ਼ਾਮਿਲ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਕਈ ਲੋਕਾਂ ਨੇ ਇਸ਼ਤਿਹਾਰ ਦੇ ਪਿੱਛੇ ਲੋਕਾਂ ਦੀ ਪਛਾਣ ਬਾਰੇ ਵਿੱਚ ਅੰਦਾਜ਼ਾ ਲਗਾਇਆ ਅਤੇ ਕੀ ਉਹ "ਅਸਲ" ਹਨ।
ਇਹ ਇਸ਼ਤਿਹਾਰ ਸਾਕਸ਼ੀ, ਉਸ ਦੇ ਭਰਾ ਸ੍ਰਿਜਨ ਅਤੇ ਉਸ ਦੀ ਦੋਸਤ ਦਮਯੰਤੀ ਦੇ ਮਨ ਦਾ ਵਿਚਾਰ ਹੈ। ਸਾਰੇ ਨਾਮ ਬਦਲੇ ਹੋਏ ਹਨ, ਉਹ ਆਪਣੀ ਪਛਾਣ ਜ਼ਾਹਿਰ ਨਹੀਂ ਕਰਨਾ ਚਾਹੁੰਦੇ।
"ਪਤਾ ਲੱਗਾ ਕਿ ਭੈਣ-ਭਰਾ ਅਤੇ ਦੋਸਤ ਵਿਚਾਲੇ ਇੱਕ ਸ਼ਰਾਰਤ ਸੀ। ਇਸ ਇਸ਼ਤਿਹਾਰ 'ਤੇ ਦਿੱਤੀ ਗਈ ਈਮੇਲ ਰਾਹੀਂ ਬੀਬੀਸੀ 'ਕੱਟੜ ਨਾਰੀਵਾਦੀ' ਤੱਕ ਪਹੁੰਚ ਕਰਨ ਵਿੱਚ ਸਫ਼ਲ ਰਿਹਾ।"
ਸਾਕਸ਼ੀ ਨੇ ਦੱਸਿਆ, "ਅਸੀਂ ਸਾਰੇ ਸਥਿਰ ਕਰੀਅਰ ਵਾਲੇ ਪੇਸ਼ੇਵਰ ਹਾਂ ਅਤੇ ਅਸੀਂ ਵਧੀਆਂ ਜ਼ਿੰਦਗੀ ਦਾ ਆਸ ਰੱਖਦੇ ਹਾਂ।"

ਤਸਵੀਰ ਸਰੋਤ, Getty Images
ਸ੍ਰਿਜਨ ਦੱਸਦੇ ਹਨ, "ਇਹ ਇੱਕ ਛੋਟਾ ਜਿਹਾ ਮਜ਼ਾਕ ਸੀ, ਜੋ ਅਸੀਂ ਸ਼ਾਕਸੀ ਦੇ 30ਵੇਂ ਜਨਮ ਦਿਨ ਮੌਕੇ ਕੀਤਾ।"
ਉਸ ਨੇ ਦੱਸਿਆ, "30 ਦੀ ਹੋਣਾ ਮੀਲ ਦਾ ਪੱਥਰ ਹੈ, ਖ਼ਾਸ ਤੌਰ 'ਤੇ ਵਿਆਹ ਨੂੰ ਲੈ ਕੇ ਹੋਣ ਵਾਲੀਆਂ ਗੱਲਾਂ ਕਰਕੇ। ਜਿਵੇਂ ਹੀ ਤੁਸੀਂ 30 ਸਾਲ ਦੇ ਹੁੰਦੇ ਹੋ, ਪਰਿਵਾਰ ਅਤੇ ਸਮਾਜ ਵੱਲੋਂ ਵਿਆਹ ਲਈ ਦਬਾਅ ਪੈਣਾ ਸ਼ੁਰੂ ਹੋ ਜਾਂਦਾ ਹੈ।"
ਸਾਕਸ਼ੀ ਨੇ ਕਿਹਾ ਕਿ ਉਸ ਦੇ ਛੋਟੇ ਵਾਲ ਹਨ ਅਤੇ ਅੰਗ ਵਿਨ੍ਹਾਏ ਹੋਏ ਹਨ, ਸੋਸ਼ਲ ਸੈਕਟਰ ਵਿੱਚ ਕੰਮ ਕਰਦੀ ਹੈ ਅਤੇ ਪੱਦ ਮਾਰਨਾ ਤੇ ਡਗਾਰ ਮਾਰਨਾ ਪਰਿਵਾਰਕ ਮਜ਼ਾਕ ਹਨ।
"ਇਸ਼ਤਿਹਾਰ ਉੱਤਰੀ ਭਾਰਤ ਦੇ ਕਈ ਦਰਜਨਾਂ ਸ਼ਹਿਰਾਂ ਵਿਚ ਪ੍ਰਕਾਸ਼ਿਤ ਹੋਇਆ। ਇਸ ਦੀ ਲਾਗਤ 13000 ਰੁਪਏ ਆਈ ਅਤੇ ਜੇਕਰ ਕੋਵਿਡ-19 ਨਾ ਹੁੰਦਾ ਤਾਂ ਇਹੀ ਅਸੀਂ ਜਸ਼ਨ ਮਨਾਉਣਾ ਸੀ।"
ਜਨਮ ਦਿਨ ਤੋਂ ਪਹਿਲੀ ਰਾਤ ਸਾਕਸ਼ੀ ਨੇ ਦੱਸਿਆ, "ਉਸ ਦੇ ਭਰਾ ਨੇ ਮੈਨੂੰ ਪੇਪਰ ਸਕਰੋਲ ਤੋਹਫ਼ੇ ਵਜੋਂ ਦਿੱਤਾ।"
ਇਹ ਵੀ ਪੜ੍ਹੋ-
ਉਨ੍ਹਾਂ ਨੇ ਫੋਨ 'ਤੇ ਦੱਸਿਆ, "ਜਦੋਂ ਮੈਂ ਇਸ ਨੂੰ ਖੋਲ੍ਹਿਆ ਤਾਂ ਉਸ ਵਿੱਚ ਈਮੇਲ [email protected] ਅਤੇ ਪਾਸਵਰਡ ਸੀ। ਜਿਸ ਬਾਰੇ ਮੈਨੂੰ ਬਿਲਕੁਲ ਆਈਡੀਆ ਨਹੀਂ ਸੀ ਕੀ ਕਰਨਾ ਹੈ।"
"ਸਵੇਰੇ ਸ੍ਰਿਜਨ ਮੇਰੇ ਲਈ ਅਖ਼ਬਾਰ ਲੈ ਕੇ ਆਇਆ, ਮੈਟਰੀਮੋਨੀਅਲ ਵਾਲਾ ਕਾਲਮ ਸੀ ਤੇ ਅਸੀਂ ਬਹੁਤ ਜ਼ੋਰ ਦੀ ਹੱਸੇ। ਇਹ ਇੱਕ ਮਜ਼ਾਕ ਸੀ।"
ਪਰ ਦੋਸਤਾਂ ਵਿਚਾਲੇ ਜੋ ਨਿੱਜੀ ਮਜ਼ਾਕ ਵਜੋਂ ਸ਼ੁਰੂ ਹੋਇਆ, ਉਹ ਜਲਦ ਹੀ ਸੋਸ਼ਲ ਮੀਡੀਆ 'ਤੇ ਫੈਲ ਗਿਆ।
ਜਦੋਂ ਮਸ਼ਹੂਰ ਹਸਤੀਆਂ ਨੇ ਇਸ਼ਤਿਹਾਰ ਸ਼ੇਅਰ ਕੀਤਾ ਤਾਂ ਸੈਂਕੜਿਆਂ ਨੇ ਟਿੱਪਣੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਦਰਜਨਾਂ ਈਮੇਲ ਇਨਬਾਕਸ ਵਿੱਚ ਆਉਣ ਲੱਗੀਆਂ।
ਸਾਕਸ਼ੀ ਨੇ ਕਿਹਾ, "ਮੈਂਨੂੰ 60 ਤੋਂ ਵੱਧ ਈਮੇਲਜ਼ ਆਈਆਂ। ਕਈਆਂ ਨੇ ਇਸ ਨੂੰ ਮਜ਼ਾਕ ਸਮਝਿਆ ਤੇ ਹਾਸੇ ਵਿੱਚ ਲਿਆ।"

ਤਸਵੀਰ ਸਰੋਤ, Getty Images
ਇੱਕ ਔਰਤ ਨੇ ਇਸ ਇਸ਼ਤਿਹਾਰ ਲਈ ਧੰਨਵਾਦ ਕਰਦਿਆਂ ਲਿਖਿਆ, "ਮੈਂ ਵੀ ਅਜਿਹੀ ਹੀ ਹਾਂ"
ਭਾਰਤ ਇੱਕ ਪਿਤਰਸੱਤਾ ਵਿੱਚ ਡੁੱਬਿਆ ਦੇਸ਼ ਹੈ, ਜਿੱਥੇ ਨਾਰੀਵਾਦ ਨੂੰ ਇੱਕ ਮਾੜਾ ਸ਼ਬਦ ਮੰਨਿਆ ਜਾਂਦਾ ਹੈ ਅਤੇ ਨਾਰੀਵਾਦੀ ਔਰਤਾਂ ਨੂੰ ਔਰਤਾਂ ਅਤੇ ਮਰਦਾਂ ਦੋਵਾਂ ਵੱਲੋਂ ਪੁਰਸ਼ਾਂ ਨਾਲ ਨਫ਼ਰਤ ਕਰਨ ਵਾਲੀਆਂ, ਬੇਲਗ਼ਾਮ ਔਰਤਾਂ ਸਮਝਿਆ ਜਾਂਦਾ ਹੈ।
ਇਸ਼ਤਿਹਾਰ ਨੇ ਅਪਮਾਨਜਨਕ ਸੰਦੇਸ਼ ਭੇਜਣ ਵਾਲਿਆਂ ਨੂੰ ਵੀ ਹੱਲਾ-ਸ਼ੇਰੀ ਦਿੱਤੀ।
ਸਾਕਸ਼ੀ ਨੂੰ "ਲਾਲਚੀ" ਅਤੇ "ਪਖੰਡੀ" ਕਿਹਾ ਗਿਆ ਕਿਉਂਕਿ ਉਹ "ਪੂੰਜੀਵਾਦੀ ਵਿਰੋਧੀ ਹੈ ਅਤੇ ਅਮੀਰ ਪਤੀ ਭਾਲਦੀ ਹੈ", ਉਸ ਨੂੰ "ਕੈਗੁਅਰ (ਇੱਕ ਅਮਰੀਕੀ ਤੇਂਦੂਆਂ, ਜੋ ਇਨਸਾਨਾਂ ਲਈ ਬੇਹੱਦ ਖ਼ਤਰਨਾਕ ਹੁੰਦਾ ਹੈ)" ਕਿਹਾ ਗਿਆ।
"ਉਹ 30 ਸਾਲ ਦੀ ਹੈ ਪਰ 25-28 ਸਾਲ ਦਾ ਮੁੰਡਾ ਭਾਲਦੀ ਹੈ ਅਤੇ ਕਈਆਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕੇ ਆਪਣੇ ਲਈ ਆਪ ਪੈਸੇ ਕਮਾਓ।"
ਕਈਆਂ ਨੇ ਉਨ੍ਹਾਂ ਨੂੰ ਕਿਹਾ ਕਿ ਇਸ਼ਤਿਹਾਰ "ਜ਼ਹਿਰੀਲਾ" ਹੈ, ਕਿਉਂਕਿ "ਉਹ ਮੋਟੀ ਲੱਗ ਰਹੀ ਹੈ" ਅਤੇ ਇੱਕ ਨੇ ਕਿਹਾ, "ਸਾਰੀਆਂ ਨਾਰੀਵਾਦੀ ਔਰਤਾਂ ਬੇਵਕੂਫ਼ ਹਨ।"
ਇੱਕ ਔਰਤ ਬਹੁਤ ਗੁੱਸੇ 'ਚ ਸੀ, ਉਹ ਕਹਿ ਰਹੀ ਸੀ ਕਿ ਉਸ ਦਾ ਉਸ ਨੂੰ "78ਵੀਂ ਮਜ਼ਿਲ ਤੋਂ ਕਿਉਂ ਨਹੀਂ ਸੁੱਟ ਦਿੰਦਾ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਦਮਯੰਤੀ ਕਹਿੰਦੀ ਹੈ ਕਿ ਭਾਰਤ ਵਿੱਚ ਜਿੱਥੇ ਅਜੇ ਵੀ 90 ਫੀਸਦ ਵਿਆਹ ਪਰਿਵਾਰ ਵੱਲੋਂ ਤੈਅ ਹੁੰਦੇ ਹਨ, "ਹਰ ਕੋਈ ਚੰਗੀ ਤਰ੍ਹਾਂ ਸੈੱਟ ਹੋਇਆ ਪਤੀ ਭਾਲਦੇ ਹਨ ਪਰ ਇਸ ਨੂੰ ਸਪੱਸ਼ਟ ਤੌਰ 'ਤੇ ਦੇਖਣ ਲਈ ਬਹੁਤ ਸਾਰੇ ਲੋਕ ਉਤੇਜਿਤ ਹੋ ਗਏ ਹਨ। ਉਹ ਗੁੱਸੇ ਵਿੱਚ ਸਨ।"
ਸਾਕਸ਼ੀ ਨੇ ਕਿਹਾ ਲਗਦਾ ਹੈ ਕਿ ਇਸ਼ਤਿਹਾਰ ਨੇ "ਅਹੰਕਾਰ ਨੂੰ ਬਹੁਤ ਠੇਸ ਪਹੁੰਚਾਈ ਹੈ।"
"ਤੁਸੀਂ ਕੁਝ ਚੀਜ਼ਾਂ ਬਾਰੇ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕਰ ਸਕਦੇ। ਮਰਦਾਂ ਨੂੰ ਉੱਚੀਆਂ, ਲੰਬੀਆਂ, ਸੁੰਦਰ ਵਹੁਟੀਆਂ ਚਾਹੀਦੀਆਂ ਹਨ, ਉਹ ਧਨ ਬਾਰੇ ਫੜ੍ਹਾਂ ਮਾਰਦੇ ਹਨ ਪਰ ਜਦੋਂ ਔਰਤ ਅਜਿਹਾ ਕਰੇ ਤਾਂ ਸਭ ਬਦਲ ਜਾਂਦਾ ਹੈ। ਇੱਕ ਔਰਤ ਅਜਿਹੇ ਮਾਪਦੰਡ ਕਿਵੇਂ ਨਿਰਧਾਰਿਤ ਕਰ ਸਕਦੀ ਹੈ?"
ਇਸ਼ਤਿਹਾਰ ਜਿਹੜਾ ਉਸ ਨੇ ਸਾਂਝਾ ਕੀਤਾ, "ਇਸ ਕਥਾ ਵਿੱਚ ਇੱਕ ਵਿਅੰਗ ਭਰਿਆ ਬਿਆਨ ਸੀ ਅਤੇ ਮੈਨੂੰ ਲਗਦਾ ਹੈ ਕਿ ਗੁੱਸੇ ਵਿੱਚ ਆਉਣ ਵਾਲੇ ਲੋਕ ਉਹੀ ਹਨ ਜੋ ਉੱਚੀਆਂ, ਲੰਬੀਆਂ, ਸੁੰਦਰ ਵਹੁਟੀਆਂ ਭਾਲਦੇ ਹਨ ਤੇ ਇਸ ਨੂੰ ਪਹਿਲੇ ਥਾਂ 'ਤੇ ਰੱਖਦੇ ਹਨ।
ਉਹ ਇੱਕ ਸਵਾਲ ਪੁੱਛਦੀ ਹੈ, "ਕੀ ਤੁਸੀਂ ਹਰ ਰੋਜ਼ ਅਖ਼ਬਰਾਂ ਵਿੱਚ ਆਉਣ ਵਾਲੇ ਲਿੰਗਵਾਦੀ, ਜਾਤੀਵਾਦੀ ਅਤੇ ਦੁਲਹਨ ਚਾਹੁਣ ਵਾਲੇ ਇਸ਼ਤਿਹਾਰਾਂ ਦੇ ਜਵਾਬ ਵਿੱਚ ਈਮੇਲ ਲਿਖਦੇ ਹੋ? ਤਾਂ ਤੁਹਾਨੂੰ ਤੁਹਾਡੀ ਪਿੱਤਰਸੱਤਾ 'ਤੇ ਰੋਕ ਲਗਾਉਣ ਦੀ ਲੋੜ ਨਹੀਂ ਹੈ?"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












