ਰੂਸ ਨੇ ਬ੍ਰਿਟੇਨ ਦੇ ਜੰਗੀ ਬੇੜੇ ਉੱਤੇ ਚੇਤਾਵਨੀ ਗੋਲੇ ਦਾਗੇ ਤੇ ਰਾਹ 'ਚ ਬੰਬ ਸੁੱਟੇ

ਯੂਕੇ ਦਾ ਜੰਗੀ ਬੇੜਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਰੂਸ ਨੇ 2014 ਵਿਚ ਕਰਾਇਮੀਆ ਦਾ ਇਲਾਕਾ ਯੂਕਰੇਨ ਤੋਂ ਖੋਹ ਲਿਆ ਸੀ ਪਰ ਕੌਮਾਂਤਰੀ ਪੱਧਰ ਉੱਤੇ ਇਸ ਨੂੰ ਮਾਨਤਾ ਨਹੀਂ ਮਿਲੀ ਹੈ।

ਰੂਸ ਨੇ ਕਿਹਾ ਹੈ ਕਿ ਯੂਕੇ ਦੀ ਰੌਇਲ ਨੇਵੀ ਦੇ ਜੰਗੀ ਬੇੜੇ ਦੇ ਰੂਸੀ ਸਮੁੰਦਰੀ ਖੇਤਰ ਵਿਚ ਦਾਖਲ ਹੋਣ ਕਾਰਨ ਇਸ ਦੇ ਰਾਹ ਵਿਚ ਚੇਤਾਵਨੀ ਲਈ ਗੋਲ਼ੇ ਦਾਗੇ ਗਏ ਅਤੇ ਬੰਬ ਸੁੱਟੇ ਗਏ।

ਇੰਟਰਫੈਕਸ ਨਿਊਜ਼ ਏਜੰਸੀ ਨੇ ਰੱਖਿਆ ਮੰਤਰੀ ਦੇ ਹਵਾਲੇ ਨਾਲ ਰਿਪੋਰਟ ਵਿਚ ਕਿਹਾ ਹੈ ਕਿ ਐੱਚਐੱਮਐੱਸ ਡਿਫੈਂਡਰ ਕਰਾਇਮੀਆ ਨੇੜੇ ਰੂਸੀ ਸਮੁੰਦਰੀ ਖੇਤਰ ਵਿਚ ਦਾਖਲ ਹੋ ਗਿਆ ਸੀ।

ਇਹ ਵੀ ਪੜ੍ਹੋ:

ਯੂਕੇ ਵਲੋਂ ਰੂਸੀ ਦਾਅਵਾ ਰੱਦ

ਇਸੇ ਦੌਰਾਨ ਬਰਤਾਨਵੀਂ ਰੱਖਿਆ ਮੰਤਰਾਲੇ ਨੇ ਰੂਸ ਦੇ ਦਾਅਵੇ ਨੂੰ ਰੱਦ ਕਰਦਿਆ ਕਿਹਾ ਹੈ, "ਕੋਈ ਚੇਤਾਵਨੀ ਗੋਲੇ ਨਹੀਂ ਦਾਗੇ ਗਏ ਹਨ"।

ਯੂਕੇ ਦਾ ਦਾਅਵਾ ਹੈ ਕਿ ਉਸ ਦਾ ਜੰਗੀ ਬੇੜਾ ਯੂਕਰੇਨ ਦੇ ਸਮੁੰਦਰੀ ਇਲਾਕੇ ਵਿਚੋਂ ਲੰਘ ਰਿਹਾ ਸੀ।

ਰੱਖਿਆ ਮੰਤਰਾਲੇ ਨੇ ਕਿਹਾ, " ਰੌਇਲ ਨੇਵੀ ਦਾ ਜੰਗੀ ਬੇੜਾ ਯੂਕਰੇਨ ਵਿਚਲੇ ਸਧਾਰਨ ਰਸਤੇ ਉੱਤੇ ਜਾ ਰਿਹਾ ਸੀ। ਕੌਮਾਂਤਰੀ ਨਿਯਮਾਂ ਮੁਤਾਬਕ ਇਹ ਯੂਕਰੇਨ ਦਾ ਇਲਾਕਾ ਹੈ।''

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਯੂਕੇ ਨੇ ਦਾਅਵਾ ਕੀਤਾ ਕਿ ਪਹਿਲਾਂ ਕੋਈ ਜਾਣਕਾਰੀ ਦਿੱਤੇ ਬਿਨਾਂ ਰੂਸ ਬਲੈਕ ਸੀ ਵਿਚ ਜੰਗੀ ਮਸ਼ਕਾ ਕਰ ਰਿਹਾ ਸੀ।

ਰੂਸ ਨੇ 2014 ਵਿਚ ਕਰਾਇਮੀਆ ਦਾ ਇਲਾਕਾ ਯੂਕਰੇਨ ਤੋਂ ਖੋਹ ਲਿਆ ਸੀ ਪਰ ਕੌਮਾਂਤਰੀ ਪੱਧਰ ਉੱਤੇ ਇਸ ਨੂੰ ਮਾਨਤਾ ਨਹੀਂ ਮਿਲੀ ਹੈ।

ਕੀ ਹੈ ਮਸਲਾ

ਰੂਸ ਨੇ ਕਿਹਾ ਹੈ ਕਿ ਇਹ ਘਟਨਾ ਦੱਖਣੀ ਕਰਾਇਮੀਆ ਦੇ ਕੇਪ ਫਿਓਲੈਂਟ ਇਲਾਕੇ ਨੇੜੇ ਦੀ ਹੈ, ਦਾਅਵਾ ਹੈ ਕਿ ਬਰਤਾਨਵੀਂ ਜੰਗੀ ਬੇੜੇ ਨੇ ਅਚਾਨਕ ਆਪਣਾ ਰਾਹ ਬਦਲ ਲਿਆ ਤੇ ਉਹ ਰੂਸੀ ਖੇਤਰ ਵਿਚ ਦਾਖ਼ਲ ਹੋ ਗਿਆ।

ਪੈਟਰੋਲਿੰਗ ਬੇੜੇ ਨੇ ਇਸ ਉੱਤੇ ਦੋ ਫਾਇਰ ਕੀਤੇ ਅਤੇ ਸੂ24 -ਐੱਮ ਨੇ ਇਸ ਦੇ ਰਾਹ ਵਿਚ ਚਾਰ ਬੰਬ ਸੁੱਟੇ।

ਇੰਟਰਫੈਕਸ ਏਜੰਸੀ ਦੀ ਰਿਪੋਰਟ ਮੁਤਾਬਕ ਰੂਸ ਦੇ ਰੱਖਿਆ ਮੰਤਰਾਲੇ ਨੇ ਬਰਤਾਨਵੀਂ ਦੂਤਾਵਾਸ ਦੇ ਰੱਖਿਆ ਮਾਮਲਿਆਂ ਨਾਲ ਸਬੰਧਤ ਅਧਿਕਾਰੀ ਨੂੰ ਤਲਬ ਕੀਤਾ ਹੈ।

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਐੱਚਐੱਮਐੱਸ ਡਿਫੈਂਡਰ ਟਾਇਪ 45 ਜੰਗੀ ਬੇੜਾ ਹੈ, ਜੋ ਯੂਕੇ ਦੇ ਕੈਰੀਅਰ ਸਟਰਾਇਕ ਗਰੁੱਪ ਦਾ ਹਿੱਸਾ ਹੈ।

ਰੌਇਲ ਨੇਵੀ ਦੇ ਵੈੱਬਸਾਇਟ ਮੁਤਾਬਕ ਇਹ ਬਲੈਕ ਸੀ ਵਿਚ ਮਿਸ਼ਨ ਉੱਤੇ ਸੀ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)