ਕੈਨੇਡਾ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਡਰੱਗ ਖੇਪ ਬਰਾਮਦ, ਕਈ ਪੰਜਾਬੀ ਵੀ ਗ੍ਰਿਫ਼ਤਾਰ -ਅਹਿਮ ਖ਼ਬਰਾਂ

ਕੈਨੇਡਾ ਡਰੱਗਜ਼

ਤਸਵੀਰ ਸਰੋਤ, Toronto Police

ਮੰਗਲਵਾਰ ਨੂੰ ਕੈਨੇਡਾ ਦੀ ਟੋਰਾਂਟੋ ਪੁਲਿਸ ਨੇ ਆਪਣੇ ਇਤਿਹਾਸ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਨਸ਼ੇ ਦੇ ਕਾਰੋਬਾਰ ਦਾ ਪਤਾ ਲਗਾਉਣ ਦਾ ਐਲਾਨ ਕੀਤਾ ਹੈ।

ਪੁਲਿਸ ਦੀ ਅਧਿਕਾਰਿਤ ਵੈਬਸਾਈਟ ਮੁਤਾਬਕ ਇਸ ਸਿਲਸਿਲੇ ਵਿੱਚ ਜਿੱਥੇ ਵੀਹ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉੱਥੇ ਹੀ 1,000 ਕਿੱਲੋ ਕੋਕੀਨ, ਕ੍ਰਿਸਟਲ ਮੈਥ ਅਤੇ ਭੰਗ ਵੀ ਕਬਜ਼ੇ ਵਿੱਚ ਲਈ ਗਈ ਹੈ।

ਭਾਵੇਂ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੇ ਨਾਂ ਜਨਤਕ ਨਹੀਂ ਕੀਤੇ ਪਰ ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਹਿਰਾਸਤ ਵਿਚ ਲਏ ਗਏ ਵਿਅਕਤੀਆਂ ਵਿਚੋਂ 9 ਪੰਜਾਬੀ ਮੂਲ ਦੇ ਹਨ।

ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਨੇ ਗ੍ਰਿਫ਼ਤਾਰ 18 ਵਿਅਕਤੀਆਂ ਦੀ ਬਕਾਇਦਾ ਲਿਸਟ ਛਾਪੀ ਹੈ, ਉਸ ਵਿਚ 9 ਨਾਂ ਪੰਜਾਬੀ ਮੂਲ ਦੇ ਹਨ।

ਪੁਲਿਸ ਮੁਖੀ ਜੇਮਜ਼ ਰੈਮਰ ਨੇ ਪੱਤਰਕਾਰਾਂ ਨੂੰ ਦੱਸਿਆ," ਇਸ ਜਾਂਚ ਦੇ ਨਤੀਜੇ ਲਾਮਿਸਾਲ ਹਨ।"

ਕੀ ਹੈ ਪੂਰਾ ਮਾਮਲਾ

ਇਹ ਐਲਾਨ ਉਨ੍ਹਾਂ ਨੇ ਸੱਤ ਮਹੀਨਿਆਂ ਦੀ ਪੁਲਿਸ ਕਾਰਵਾਈ ਤੋਂ ਬਾਅਦ ਕਬਜ਼ੇ ਵਿੱਚ ਲਏ ਗਏ ਟਰੈਕਟਰ-ਟਰਾਲਿਆਂ ਦੇ ਸਾਹਮਣੇ ਖੜ੍ਹ ਕੇ ਕੀਤਾ। ਇਸ ਅਪ੍ਰੇਸ਼ਨ ਨੂੰ ਪ੍ਰੋਜੈਕਟ ਬਰਿਸਾ ਦਾ ਕੋਡ ਨਾਮ ਦਿੱਤਾ ਗਿਆ ਸੀ।

ਪੁਲਿਸ ਮੁਤਾਬਕ ਤਸਕਰ ਕਿਉਂਕਿ ਟਰੈਕਟਰ-ਟਰਾਲਿਆਂ ਦੀ ਵਰਤੋਂ ਨਸ਼ੇ ਦੀ ਤਸਕਰੀ ਲਈ ਕਰ ਰਹੇ ਸਨ ਇਸ ਲਈ ਇਸ ਕਾਰੋਬਾਰ ਉੱਪਰ ਮਹਾਮਾਰੀ ਕਾਰਨ ਬੰਦ ਕੀਤੀਆਂ ਗਈਆਂ ਸਰਹੱਦਾਂ ਦਾ ਵੀ ਕੋਈ ਫ਼ਰਕ ਨਹੀਂ ਪਿਆ।

ਇਨ੍ਹਾਂ ਟਰਾਲਿਆਂ ਵਿੱਚ ਨਸ਼ਾ ਲੁਕਾਉਣ ਲਈ ਵਿਸ਼ੇਸ਼ ਹਾਈਡਰੋਲਿਕ ਟਰੈਪ ਬਣਾਏ ਗਏ ਸਨ। ਇਨ੍ਹਾਂ ਟਰੈਪਸ ਰੱਖ ਕੇ ਇੱਕ ਚੱਕਰ ਵਿੱਚ ਸੌ ਕਿੱਲੋ ਤੱਕ ਦੇ ਨਸ਼ੀਨੇ ਪਦਾਰਥਾਂ ਦੀ ਤਸਕਰੀ ਕੀਤੀ ਜਾ ਸਕਦੀ ਸੀ।ਪੁਲਿਸ ਮੁਖੀ ਨੇ ਕਿਹਾ ਕਿ ਇਸ ਕਾਰਵਾਈ ਕਾਰਨ ਜਿੱਥੇ ਓਵਰਡੋਜ਼ ਦੀਆਂ ਬਹੁਤ ਸਾਰੀਆਂ ਘਟਨਾਵਾਂ, ਨਸ਼ੇ ਕਾਰਨ ਹੋਣ ਵਾਲੇ ਅਪਰਾਧਾਂ ਅਤੇ ਦੁਰਘਟਨਾਵਾਂ ਨੂੰ ਰੋਕਿਆ ਜਾ ਸਕਿਆ ਹੈ।

ਕੈਨੇਡਾ ਡਰੱਗਜ਼

ਤਸਵੀਰ ਸਰੋਤ, Toronto Police

ਉਨ੍ਹਾਂ ਨੇ ਕਿਹਾ ਕਿ ਇਸ ਨਸ਼ੇ ਦੀ ਕੀਮਤ ਨੇ ਸਮਾਜ ਨੂੰ ਸੁਸਾਈਟੀ ਉੱਪਰ ਬੇਹਿਸਾਬ ਰੂਪ ਵਿੱਚ ਪ੍ਰਭਾਵਿਤ ਕਰਨਾ ਸੀ।

ਅੰਦਾਜ਼ੇ ਮੁਤਾਬਕ ਇਸ ਨਸ਼ਾ ਲੋਕਾਂ ਵਿੱਚ 6.1 ਕਰੋੜ ਡਾਲਰ ਵਿੱਚ ਵੇਚਿਆ ਜਾਣਾ ਸੀ।

ਮਈ 2021 ਦੌਰਾਨ ਪੂਰੇ ਕੈਨੇਡਾ ਵਿੱਚ 35 ਤਲਾਸ਼ੀ ਵਰੰਟਾਂ ਅਮਲ ਵਿੱਚ ਲਿਆਂਦੇ ਗਏ ਅਤੇ 182 ਇਲਜ਼ਾਮ ਲਗਾਏ ਗਏ।ਫੜੇ ਗਏ ਲੋਕਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ।

ਪੁਲਿਸ ਮੁਤਾਬਕ ਫੜੇ ਗਏ ਨਸ਼ੀਨੇ ਪਦਾਰਥਾਂ ਵਿੱਚ 444 ਕਿੱਲੋ ਕੋਕੀਨ, 182 ਕਿੱਲੋ ਕ੍ਰਿਸਟਲ ਮੈਥ, 427 ਕਿੱਲੋ ਭੰਗ, 300 ਕਿੱਲੋ ਔਕਸੀਕੋਡੋਨ ਗੋਲੀਆਂ, 9,66,020 ਕੈਨੇਡੀਅਨ ਡਾਲਰ, 21 ਗੱਡੀਆਂ ਜਿਨ੍ਹਾਂ ਵਿੱਚ ਟਰੈਕਟਰ-ਟਰਾਲੇ ਸ਼ਾਮਲ ਹਨ ਅਤੇ ਇੱਕ ਹਥਿਆਰ ਸ਼ਾਮਲ ਹਨ।

ਵੀਡੀਓ ਕੈਪਸ਼ਨ, ਪਾਕਿਸਤਾਨ ਦੇ ਲਾਹੌਰ ’ਚ ਹਾਫ਼ਿਜ਼ ਸਈਦ ਦੇ ਘਰ ਕੋਲ ਧਮਾਕਾ, ਤਿੰਨ ਦੀ ਮੌਤ

2. ਲਾਹੌਰ ਵਿੱਚ ਹਾਫ਼ਿਜ਼ ਸਈਦ ਦੀ ਇੱਕ ਰਿਹਾਇਸ਼ ਦੇ ਬਾਹਰ ਧਮਾਕਾ

ਪਾਕਿਸਾਤਨ ਦੇ ਲਾਹੌਰ ਸ਼ਹਿਰ ਵਿਚਲੇ ਜੌਹਰ ਟਾਊਨ ਵਿੱਚ ਹੋਏ ਇੱਕ ਧਮਾਕੇ ਵਿੱਚ ਘੱਟੋ-ਘੱਟ ਦੋ ਜਣੇ ਹਲਾਕ ਅਤੇ 14 ਜਣੇ ਫੱਟੜ ਹੋਏ ਹਨ।

ਲਾਹੌਰ ਦੇ ਕਮਿਸ਼ਨਰ ਕੈਪਟਨ ਆਰ ਉਸਮਾਨ ਨੇ ਦੋ ਜਣਿਆਂ ਦੀ ਮੌਤ ਅਤੇ 14 ਜਣਿਆਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ।

ਕਮਿਸ਼ਨਰ ਲਾਹੌਰ ਕੈਪਟਨ ਰਿਟਾਇਰਡ ਉਸਮਾਨ ਯੂਨਿਸ ਦਾ ਕਹਿਣਾ ਹੈ, ''ਘਰ ਦੇ ਬਾਹਰ, ਗਲੀ ਵਿੱਚ ਇੱਕ ਟੋਆ ਹੈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ ਇੱਕ ਕਾਰ ਅਤੇ ਮੋਟਰ ਸਾਈਕਲ ਵੀ ਹੈ। ਧਮਾਕੇ ਦੀ ਥਾਂ ਨੂੰ ਵੇਖਣ ਤੋਂ ਲੱਗਦਾ ਨਹੀਂ ਕਿ ਇਹ ਕੋਈ ਆਤਮਘਾਤੀ ਹਮਲਾ ਹੋਵੇਗਾ।''

ਇਹ ਵੀ ਪੜ੍ਹੋ:

ਪੁਲਿਸ ਮੁਤਾਬਕ ਇਹ ਹਾਲੇ ਸਾਫ਼ ਨਹੀਂ ਹੋ ਸਕਿਆ ਕਿ ਵਿਸਫੋਟਕ ਉੱਥੇ ਕਾਰ ਵਿੱਚ ਲਿਆਂਦੇ ਗਏ ਸਨ ਜਾਂ ਕਿ ਮੋਟਰਸਾਈਕਲ ਉੱਪਰ।

ਇਸ ਤੋਂ ਪਹਿਲਾਂ ਸਮਯ ਟੀਵੀ ਨਾਲ ਗੱਲਬਾਤ ਦੌਰਾਨ ਲਾਹੌਰ ਦੇ ਡਿਪਟੀ ਕਮਿਸ਼ਨਲ ਮੁਦਾਸਿਰ ਰਿਆਜ਼ ਨੇ ਕਿਹਾ ਸੀ ਕਿ ਧਮਾਕੇ ਵਿੱਚ 12 ਜਣੇ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ।

ਕਿੱਥੇ ਹੋਇਆ ਧਮਾਕਾ

ਪਾਕਿਸਤਾਨ ਵਿੱਚ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਨੇ ਦੱਸਿਆ ਕਿ ਪੰਜਾਬ ਸੂਬੇ ਦੇ ਅਧਿਕਾਰੀਆਂ ਨੇ ਇੱਕ ਮੌਤ ਦੀ ਪੁਸ਼ਟੀ ਕੀਤੀ ਹੈ। ਇਹ ਧਮਾਕਾ ਲਕਸ਼ਰੇ-ਤਇਬਾ ਦੇ ਮੋਢੀ ਅਤੇ ਜਮਾਤ-ਉਦ ਦਾਵਾ ਦੇ ਮੁਖੀ ਹਾਫਿਜ਼ ਸਈਦ ਦੀ ਇੱਕ ਰਿਹਾਇਸ਼ ਦੇ ਕੋਲ ਦਾ ਵਾਕਿਆ ਹੋਇਆ ਹੈ।

ਬੀਬੀਸੀ ਨੂੰ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਜਿਸ ਥਾਂ ਹੋਇਆ ਉੱਥੋਂ ਦੇ ਇੱਕ ਘਰ ਦੀ ਵਰਤੋਂ ਹਾਫਜ਼ ਸਈਦ ਵੀ ਕਰਦੇ ਰਹੇ ਹਨ। ਇਸੇ ਘਰ ਨੂੰ ਜਾਣ ਵਾਲੇ ਚਾਰ ਰਸਤਿਆਂ ਵਿੱਚੋਂ ਇੱਕ ਵਿੱਚ ਧਮਾਕਾ ਹੋਇਆ ਹੈ। ਇਸ ਘਰ ਵਿੱਚ ਪੁਲਿਸ ਦੀ ਤੈਨਾਤੀ ਹਮੇਸ਼ਾ ਰਹਿੰਦੀ ਹੈ।

ਹਾਫਿਜ਼ ਸਈਦ ਦੇ ਸਾਰੇ ਘਰ ਅਤੇ ਟਿਕਾਣੇ ਸਰਕਾਰ ਦੀ ਕਸਟੱਡੀ ਵਿੱਚ ਹਨ ਅਚੇ ਉਨ੍ਹਾਂ ਉੱਪਰ ਦਿਨ-ਰਾਤ ਪੁਲਿਸ ਦਾ ਪਹਿਰਾ ਰਹਿੰਦਾ ਹੈ।

ਲਾਹੌਰ

ਧਮਾਕਾ ਕਿਸ ਚੀਜ਼ ਨਾਲ ਹੋਇਆ

ਬਚਾਅ ਟੀਮ 1122 ਦੇ ਬੁਲਾਰੇ ਨੇ ਪਾਕਿਸਤਾਨੀ ਮੀਡੀਆ ਨੂੰ ਦੱਸਿਆ ਕਿ ਹਾਲੇ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਗੈਸ ਪਾਈਪਲਾਈਨ ਫਟੀ ਜਾਂ ਫਿਰ ਸਿਲੰਡਰ।

ਉਨ੍ਹਾਂ ਨੇ ਕਿਹਾ ਕਿ ਹਾਲੇ ਧਮਾਕੇ ਦੀ ਵਜ੍ਹਾ ਸਪਸ਼ਟ ਨਹੀਂ ਹੈ। ਲਾਹੌਰ ਦੇ ਡਿਪਟੀ ਕਮਿਸ਼ਨਰ ਮੁਦਾਸਿਰ ਰਿਆਜ਼ ਮਲਿਕ ਨੇ ਇਸ ਧਮਾਕੇ ਵਿੱਚ ਮਦਦ ਅਤੇ ਬਚਾਅ ਕਾਰਜਾਂ ਦੀਆਂ ਟੀਮਾਂ ਨੂੰ ਮੌਕੇ 'ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਹਸਪਤਾਲਾਂ ਦੇ ਐਮਰਜੈਂਸੀ ਵਾਰਡ ਨੂੰ ਅਲਰਟ ਕਰ ਦਿੱਤਾ ਹੈ।

ਟੀਵੀ ਫੁਟੇਜ ਵਿੱਚ ਦਿਸ ਰਿਹਾ ਹੈ ਕਿ ਆਸਪਾਸ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਇਸ ਧਮਾਕੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੇ ਇਸ ਧਮਾਕੇ ਨੂੰ ਅੰਜਾਮ ਦਿੱਤਾ ਹੈ ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।

3. ਦਾਊਦ ਇਬਰਾਹੀਮ ਦਾ ਭਰਾ ਗ੍ਰਿਫ਼ਤਾਰ

ਖ਼ਬਰ ਏਜੰਸੀ ਏਐੱਨਈਆਈ ਮੁਤਾਬਕ ਨਸ਼ੇ ਦੇ ਇੱਕ ਕੇਸ ਵਿੱਚ ਨਾਰਕੇਟਿਕਸ ਕੰਟਰੋਲ ਬਿਊਰੋ ਵੱਲੋਂ ਦਾਊਦ ਇਬਰਾਹੀਮ ਦੇ ਭਰਾ ਇਕਬਾਲ ਕਸਰਕ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਇਸ ਤੋਂ ਪਹਿਲਾਂ ਇਸੇ ਮਹੀਨੇ ਨਸ਼ੇ ਦੀ ਤਸਕਰੀ ਨਾਲ ਜੁੜੇ ਇੱਕ ਹੋਰ ਵਿਅਕਤੀ ਹੈਰਿਸ ਖਾਨ ਨੂੰ ਗ੍ਰਿਫ਼ਤਾਰ ਕੀਤਾ ਸੀ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਹੈਰਿਸ ਖਾਨ ਦੇ ਤਾਰ ਪਰਵੇਜ਼ ਖਾਨ ਉਰਫ਼ ਚਿੰਕੂ ਪਠਾਣ ਨਾਲ ਜੁੜੇ ਹੋਏ ਦੱਸੇ ਗਏ ਸਨ ਜੋ ਕਿ ਦਾਊਦ ਇਬਰਾਹੀਮ ਦਾ ਨਜ਼ਦੀਕੀ ਹੈ।

ਖ਼ਬਰ ਵੈਬਸਾਈਟ ਮਿੰਟ ਮੁਤਾਬਕ ਕੇਂਦਰੀ ਏਜੰਸੀ ਦਾ ਕਹਿਣਾ ਸੀ ਕਿ ਖਾਨ ਦੇ ਤਾਰ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਦੀ ਮੌਤ ਨਾਲ ਜੁੜੇ ਹੋਣ ਦੀ ਜਾਂਚ ਵੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)