ਬੀਬੀਸੀ ਤੇ ਨਿਊ ਯਾਰਕ ਟਾਈਮਜ਼ ਸਣੇ ਕਈ ਵੈੱਬਸਾਈਟਾਂ ਹੋਈਆਂ ਡਾਊਨ, 45 ਮਿੰਟ ਬਾਅਦ ਬਹਾਲ

ਦੁਨੀਆਂ ਭਰ ਵਿੱਚ ਥਾਂ-ਥਾਂ 'ਤੇ ਕਈ ਵੱਡੀਆਂ ਵੈੱਬਸਾਈਟਾਂ ਕੁਝ ਦੇਰ ਲਈ ਬੰਦ ਰਹੀਆਂ, ਇਨ੍ਹਾਂ ਵਿੱਚ ਬੀਬੀਸੀ ਦੀਆਂ ਵੈੱਬਸਾਈਟਾਂ ਵੀ ਸ਼ਾਮਲ ਸਨ।

ਭਾਰਤੀ ਸਮੇਂ ਮੁਤਾਬਕ ਦੁਪਹਿਰ ਕਰੀਬ 3:30 ਵਜੇ ਤੋਂ ਲੈ ਕੇ ਸ਼ਾਮ 4:15 ਵਜੇ ਤੱਕ ਲਗਭਗ 45 ਮਿੰਟ ਤੱਕ ਵੈੱਬਸਾਈਟਾਂ ਬੰਦ ਰਹੀਆਂ।

ਇਹ ਵੀ ਪੜ੍ਹੋ:

ਇਨ੍ਹਾਂ ਵੈੱਬਸਾਈਟਾਂ ਵਿੱਚ ਬੀਬੀਸੀ ਦੀਆਂ ਕਈ ਵੈੱਬਸਾਈਟਾਂ ਤੋਂ ਇਲਾਵਾ, ਐਮੇਜ਼ੋਨ, ਰੈਡਿਟ, ਟਵਿਚ ਵੀ ਸ਼ਾਮਲ ਹਨ।

ਉਧਰ ਵੱਡੀਆਂ ਕੰਪਨੀਆਂ ਤੋਂ ਇਲਾਵਾ ਯੂਕੇ ਸਰਕਾਰ ਦੀ ਵੈੱਬਸਾਈਟ gov.uk ਵੀ ਡਾਊਨ ਰਹੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਇਸ ਦੇ ਨਾਲ ਹੀ ਫਾਈਨੈਂਸ਼ਲ ਟਾਈਮਜ਼, ਦਿ ਗਾਰਡੀਅਨ ਅਤੇ ਨਿਊ ਯਾਰਕ ਟਾਈਮਜ਼ ਵੀ ਬੰਦ ਹੋਣ ਵਾਲੀਆਂ ਵੈੱਬਸਾਈਟਾਂ ਵਿੱਚ ਸ਼ਾਮਲ ਹਨ।

ਜਿਹੜੀਆਂ ਵੈੱਬਸਾਈਟ ਕੁਝ ਸਮੇਂ ਲਈ ਬੰਦ ਰਹੀਆਂ ਉਨ੍ਹਾਂ ਵੈੱਬਸਾਈਟਾਂ ਉੱਤੇ ''Error 502 Service Unavailable'' ਲਿਖਿਆ ਹੋਇਆ ਆਇਆ।

ਸ਼ੁਰੂਆਤੀ ਰਿਪੋਰਟਾਂ ਮੁਤਾਬਕ ਅਜਿਹਾ Fastly ਕਰਕੇ ਹੋਇਆ ਹੈ, ਜੋ ਕਿ ਇੱਕ ਕਲਾਊਡ ਕੰਪਿਊਟਿੰਗ ਪ੍ਰੋਵਾਈਡਰ ਹੈ ਅਤੇ ਇਸ ਤੋਂ ਕਈ ਅਹਿਮ ਵੈੱਬਸਾਈਟਾਂ ਨੂੰ ਸਪੋਰਟ ਮਿਲਦੀ ਹੈ।

Fastly ਨੇ ਕਿਹਾ ਹੈ ਕਿ ਉਹ ਆਪਣੇ ਗਲੋਬਲ ਕੰਟੈਂਟ ਡਿਲੀਵਰੀ ਨੈੱਟਵਰਕ (CDN) ਤਹਿਤ ਇਸ ਸਮੱਸਿਆ ਉੱਤੇ ਨਿਗਾਹ ਰੱਖ ਰਹੀ ਹੈ।

Fastly ਵੱਲੋਂ "edge cloud" ਚਲਾਇਆ ਜਾਂਦਾ ਹੈ, ਜੋ ਵੈੱਬਸਾਈਟਾਂ ਦੇ ਲੋਡਿੰਗ ਟਾਈਮ ਦੀ ਸਪੀਡ ਵਧਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਕਲਾਊਡ ਵੈੱਬਸਾਈਟ ਟ੍ਰੈਫ਼ਿਕ ਦੇ ਵਧਣ ਸਮੇਂ ਮਦਦ ਕਰਦਾ ਹੈ।

ਹਾਲਾਂਕਿ ਭਾਰਤ ਵਿੱਚ ਬੀਬੀਸੀ ਦੀਆਂ ਵੈੱਬਸਾਈਟਾਂ ਸ਼ਾਮ ਸਾਡੇ 4 ਵਜੇ ਚੱਲਣੀਆਂ ਸ਼ੁਰੂ ਹੋ ਗਈਆਂ ਸਨ।

ਦੁਨੀਆਂ ਭਰ ਵਿੱਚ ਬੰਦ ਹੋਈਆਂ ਵੈੱਬਸਾਈਟਾਂ ਦੇ ਹੌਲੀ-ਹੌਲੀ ਚੱਲਣ ਦੀਆਂ ਖ਼ਬਰਾਂ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)