WWE ਚੈਂਪੀਅਨ ਰਹੇ John Cena ਨੇ ਚੀਨ ਤੋਂ ਕਿਉਂ ਮੰਗੀ ਮੁਆਫ਼ੀ?

ਵਰਲਡ ਰੈਸਲਿੰਗ ਐਂਟਰਟੇਨਮੈਂਟ (WWE) ਸਟਾਰ ਜੌਨ ਸੀਨਾ ਨੇ ਚੀਨ ਤੋਂ ਇਸ ਗੱਲ ਕਰਕੇ ਮੁਆਫ਼ੀ ਮੰਗੀ ਹੈ ਕਿਉਂਕਿ ਉਨ੍ਹਾਂ ਨੇ ਤਾਈਵਾਨ ਨੂੰ ਮੁਲਕ ਕਿਹਾ ਹੈ।

ਪੇਸ਼ੇਵਰ ਪਹਿਲਵਾਨ ਰਹੇ ਅਤੇ ਅਦਾਕਾਰ ਜੌਨ ਸੀਨਾ ਨੇ ਆਪਣੀ ਫ਼ਿਲਮ ਫਾਸਟ ਐਂਡ ਫਿਉਰਿਅਸ ਦੀ ਇੱਕ ਪ੍ਰਮੋਸ਼ਨਲ ਵੀਡੀਓ ਵਿੱਚ ਤਾਈਵਾਨ ਨੂੰ ਇੱਕ ਦੇਸ਼ ਆਖਿਆ ਸੀ।

ਇਹ ਵੀ ਪੜ੍ਹੋ:

ਜੌਨ ਸੀਨਾ ਦੀ ਇਸ ਵੀਡੀਓ ਨੇ ਚੀਨ ਵਿੱਚ ਜ਼ਬਰਦਸਤ ਹਲਚਲ ਪੈਦਾ ਕੀਤੀ ਹੈ। ਚੀਨ ਤਾਈਵਾਨ ਨੂੰ ਆਪਣੇ ਖ਼ੇਤਰ ਦਾ ਹਿੱਸਾ ਮੰਨਦਾ ਹੈ।

ਇਸ ਹਲਚਲ ਤੋਂ ਬਾਅਦ ਹੁਣ ਜੌਨ ਸੀਨਾ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਮੈਸੇਜ ਪੋਸਟ ਕੀਤਾ ਹੈ ਜਿਸ ਵਿੱਚ ਉਹ ਚੀਨੀ ਭਾਸ਼ਾ ਵਿੱਚ ਆਪਣੀ ''ਗਲਤੀ'' ਦੀ ਮੁਆਫ਼ੀ ਮੰਗ ਰਹੇ ਹਨ।

ਵਿਵਾਦ ਉਦੋਂ ਹੋਇਆ ਜਦੋ ਜੌਨ ਸੀਨਾ ਨੇ ਕਿਹਾ ਕਿ ਤਾਈਵਾਨ ਪਹਿਲਾ ''ਮੁਲਕ'' ਹੋਵੇਗਾ ਜੋ ਫਾਸਟ ਐਂਡ ਫਿਉਰਿਅਸ 9 ਦੇਖ ਸਕੇਗਾ। ਜੌਨ ਸੀਨਾ ਨੇ ਇਹ ਗੱਲ ਚੀਨੀ ਬ੍ਰਾਡਕਸਟਰ TVBS ਨਾਲ ਇੰਟਰਵਿਊ ਦੌਰਾਨ ਕਹੀ ਹੈ।

ਦੱਸ ਦਈਏ ਕਿ ਤਾਈਵਾਨ ਇੱਕ ਸਵੈ-ਸੰਚਾਲਿਤ ਆਈਲੈਂਡ ਰਾਜ ਹੈ। ਬੀਜਿੰਗ ਨੇ ਇਸ ਸੁਝਾਅ ਦਾ ਵਿਰੋਧ ਕੀਤਾ ਹੈ ਕਿ ਤਾਈਵਾਨ ਇੱਕ ਸੁਤੰਤਰ ਰਾਜ ਹੈ।

ਮੰਗਲਵਾਰ 25 ਮਈ ਨੂੰ ਜੌਨ ਸੀਨਾ ਨੇ ਚੀਨੀ ਸੋਸ਼ਲ ਮੀਡੀਆ ਸਾਈਟ ਵੀਬੋ (Wiebo) 'ਤੇ ਆਪਣੀ 'ਗ਼ਲਤੀ' ਬਾਰੇ ਮਾਫ਼ੀ ਵਾਲੀ ਵੀਡੀਓ ਪਾਈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਇਸ 'ਚ ਉਹ ਚੀਨੀ ਭਾਸ਼ਾ ਵਿੱਚ ਕਹਿ ਰਹੇ ਹਨ, '' ਮੈਂ ਇੱਕ ਗ਼ਲਤੀ ਕੀਤੀ ਹੈ, ਮੈਨੂੰ ਹੁਣ ਕਹਿਣਾ ਚਾਹੀਦਾ ਹੈ ਜੋ ਬਹੁਤ ਜ਼ਰੂਰੀ ਹੈ, ਮੈਂ ਚੀਨੀ ਲੋਕਾਂ ਨੂੰ ਪਿਆਰ ਤੇ ਉਨ੍ਹਾਂ ਦਾ ਸਤਿਕਾਰ ਕਰਦਾ ਹਾਂ।''

''ਮੈਨੂੰ ਆਪਣੀ ਗ਼ਲਤੀ ਦਾ ਬਹੁਤ ਅਫ਼ਸੋਸ ਹੈ। ਆਈ ਐਮ ਸੌਰੀ, ਮੈਂ ਮਾਫ਼ੀ ਮੰਗਦਾ ਹਾਂ।''

ਮਾਫ਼ੀ ਵਾਲੀ ਵੀਡੀਓ ਉੱਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕੁਝ ਕੁਮੈਂਟ ਰਾਹੀਂ ਜੌਨ ਸੀਨਾ ਉੱਤੇ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਮੁਆਫ਼ੀ ਤੋਂ ਅੱਗੇ ਨਹੀਂ ਜਾ ਰਹੇ।

Weibo ਸਾਈਟ ਉੱਤੇ ਇੱਕ ਯੂਜ਼ਰ ਨੇ ਲਿਖਿਆ, ''ਚੀਨੀ ਭਾਸ਼ਾ ਵਿੱਚ ਕ੍ਰਿਪਾ ਕਰਕੇ ਕਹੋ ਕਿ 'ਤਾਈਵਾਨ ਚੀਨ ਦਾ ਹਿੱਸਾ ਹੈ', ਨਹੀਂ ਤਾਂ ਅਸੀਂ ਮੁਆਫ਼ੀ ਸਵੀਕਾਰ ਨਹੀਂ ਕਰਾਂਗੇ।''

ਕਈ ਯੂਜ਼ਰਸ ਨੇ ਮਾਫ਼ੀਨਾਮਾ ਸਵੀਕਾਰ ਕੀਤਾ।

ਜੌਨ ਸੀਨਾ ਨੇ ਜੈਕਬ ਮੋਰੇਟੋ ਦੇ ਕਿਰਦਾਰ 'ਚ ਨਵੀਂ ਫਾਸਟ ਐਂਡ ਫਿਉਰਿਅਸ ਫ਼ਿਲਮ ਵਿੱਚ ਅਦਾਕਾਰੀ ਕੀਤੀ ਹੈ। ਜੌਨ ਦੀ ਚੀਨ ਵਿੱਚ ਚੰਗੀ ਫੈਨ ਫੋਲੋਇੰਗ ਹੈ ਤੇ ਉਨ੍ਹਾਂ ਦੇ ਚੀਨੀ ਸਾਈਟ ਵੀਬੋ ਉੱਤ 6 ਲੱਖ ਤੋਂ ਵੱਧ ਫੋਲੋਅਰਜ਼ ਹਨ।

44 ਸਾਲ ਦੇ ਜੌਨ ਸੀਨਾ ਕਈ ਸਾਲਾਂ ਤੋਂ ਚੀਨੀ ਭਾਸ਼ਾ ਸਿੱਖ ਰਹੇ ਹਨ, ਪਰ ਅਤੀਤ ਵਿੱਚ ਉਨ੍ਹਾਂ ਦੀਆਂ ਯੋਗਤਾਵਾਂ ਨੂੰ ਖ਼ਾਰਜ ਕਰ ਦਿੱਤਾ ਗਿਆ ਸੀ।

2017 ਵਿੱਚ ਸਟ੍ਰੇਟ ਟਾਇਮਜ਼ ਨੂੰ ਉਨ੍ਹਾਂ ਕਿਹਾ ਸੀ, ''ਮੈਂ ਪੰਜ ਸਾਲਾਂ ਤੋਂ ਮੈਂਡਰਿਨ ਦੀ ਪੜ੍ਹਾਈ ਕਰ ਰਿਹਾ ਹਾਂ ਅਤੇ ਹਾਲੇ ਵੀ ਤੀਜੇ ਗ੍ਰੇਡਰ ਦੀ ਤਰ੍ਹਾਂ ਬੋਲਦਾ ਹਾਂ।''

17 ਵਾਰ WWE ਦੇ ਪੇਸ਼ੇਵਰ ਰੈਸਲਿੰਗ ਚੈਂਪੀਅਨ ਰਹਿ ਚੁੱਕੇ ਹਨ ਜੌਨ ਸੀਨਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)