ਕੋਰੋਨਾਵਾਇਰਸ: ਕੀ ਮਾਹਵਾਰੀ 'ਚ ਤਬਦੀਲੀ ਕੋਵਿਡ ਵੈਕਸੀਨ ਦਾ ਸਾਈਡ-ਇਫੈਕਟ ਹੋ ਸਕਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਓਲਗਾ ਰੌਬਿਨਸਨ ਅਤੇ ਰੇਚਲ ਸ਼ਰੇਯਰ
- ਰੋਲ, ਬੀਬੀਸੀ ਪੱਤਰਕਾਰ
ਕੋਵਿਡ ਵੈਕਸੀਨ ਲੈਣ ਸਮੇਂ ਤੁਹਾਨੂੰ ਸ਼ਾਇਦ ਇਸ ਦੇ ਸੰਭਾਵੀ ਖ਼ਤਰਿਆਂ ਬਾਰੇ ਦੱਸਿਆ ਜਾਵੇ- ਜਿਵੇਂ ਬੁਖਾਰ, ਸਿਰ ਦਰਦ, ਇੱਕ ਜਾਂ ਦੋ ਦਿਨਾਂ ਤੱਕ ਬਾਂਹ ਵਿੱਚ ਦਰਦ। ਹਾਲਾਂਕਿ ਮਾਹਵਾਰੀ ਵਿੱਚ ਤਬਦੀਲੀ ਇਸ ਵਿੱਚ ਸ਼ਾਮਲ ਨਹੀਂ ਹਨ।
ਪਰ ਦੁਨੀਆ ਭਰ ਦੀਆਂ ਔਰਤਾਂ ਨੇ ਇਹ ਪੁੱਛਣਾ ਸ਼ੁਰੂ ਕਰ ਦਿੱਤਾ ਹੈ ਕਿ ਕੀ ਇਸ ਨਾਲ ਜਲਦੀ ਮਾਹਵਾਰੀ, ਜ਼ਿਆਦਾ ਵਹਾਅ ਜਾਂ ਦਰਦ ਇਸ ਦੀ ਡੋਜ਼ ਦਾ ਅਣਦੱਸਿਆ ਜਾਂ ਸੂਚੀ ਤੋਂ ਬਾਹਰਾ ਸਾਈਡ-ਇਫੈਕਟ ਹੋ ਸਕਦਾ ਹੈ।
ਇੱਕ ਮੈਡੀਕਲ ਮਾਨਵ-ਵਿਗਿਆਨੀ ਡਾਕਟਰ ਕੇਟ ਕਲੇਂਸੀ ਨੇ ਟਵਿੱਟਰ 'ਤੇ ਮੌਡਰਨਾ ਵੈਕਸੀਨ ਲੈਣ ਤੋਂ ਬਾਅਦ ਅਸਧਾਰਨ ਤੌਰ 'ਤੇ ਤੇਜ਼ ਖੂਨ ਦੇ ਵਹਾ ਵਾਲੇ ਮਾਸਿਕ ਧਰਮ ਦੇ ਤਜ਼ਰਬੇ ਨੂੰ ਸਾਂਝਾ ਕੀਤਾ, ਅਤੇ ਇਸ ਦੇ ਜਵਾਬ ਵਿੱਚ ਦਰਜਨਾਂ ਮਿਲਦੀਆਂ ਜੁਲਦੀਆਂ ਪ੍ਰਤੀਕਿਰਿਆਵਾਂ ਹਾਸਲ ਹੋਈਆਂ।
ਆਪਣੀ ਸਾਬਕਾ ਸਹਿਯੋਗੀ ਡਾ. ਕੈਥਰੀਨ ਲੀ ਨਾਲ ਉਨ੍ਹਾਂ ਨੇ ਲੋਕਾਂ ਦੇ ਅਨੁਭਵਾਂ ਦਾ ਦਸਤਾਵੇਜ਼ੀਕਰਨ ਕਰਦੇ ਹੋਏ ਇੱਕ ਸਰਵੇਖਣ ਸ਼ੁਰੂ ਕੀਤਾ।
ਇਹ ਵੀ ਪੜ੍ਹੋ:
ਸਾਨੂੰ ਅਜੇ ਪਤਾ ਨਹੀਂ ਹੈ ਕਿ ਵੈਕਸੀਨ ਇਨ੍ਹਾਂ ਤਬਦੀਲੀਆਂ ਦਾ ਕਾਰਨ ਬਣ ਰਹੀ ਹੈ - ਇਸ ਦਾ ਅਧਿਐਨ ਨਹੀਂ ਕੀਤਾ ਗਿਆ ਹੈ। ਇਹ ਸੰਭਵ ਹੈ ਕਿ ਔਰਤਾਂ ਟੀਕਾਕਰਨ ਤੋਂ ਬਾਅਦ, ਖ਼ਾਸਕਰ ਦੂਜਿਆਂ ਦੇ ਤਜ਼ਰਬਿਆਂ ਬਾਰੇ ਸੁਣਨ ਤੋਂ ਬਾਅਦ, ਇਸ ਤਬਦੀਲੀ ਬਾਰੇ ਰਿਪੋਰਟ ਕਰਨ ਜਾਂ ਉਨ੍ਹਾਂ ਵੱਲੋਂ ਇਸ ਪ੍ਰਤੀ ਧਿਆਨ ਦਿੱਤਾ ਜਾਵੇ।
ਇੰਪੀਰੀਅਲ ਕਾਲਜ ਲੰਡਨ ਤੋਂ ਇੱਕ ਪ੍ਰਜਣਨ ਰੋਗ ਮਾਹਿਰ ਡਾ. ਵਿਕਟੋਰੀਆ ਮਾਲੇ ਨੇ ਦੱਸਿਆ ਕਿ ਔਰਤਾਂ ਜਿਨ੍ਹਾਂ ਦੇ ਪੀਰੀਅਡ ਬੰਦ ਹੋ ਚੁੱਕੇ ਹਨ ਅਤੇ ਉਹ ਜਿਹੜੇ ਹਾਰਮੋਨ ਲੈਂਦੇ ਹਨ ਜਿਨ੍ਹਾਂ ਨਾਲ ਖੂਨ ਦਾ ਵਹਾਅ ਬੰਦ ਹੋ ਜਾਂਦਾ ਹੈ, ਦੇ ਖ਼ੂਨ ਵਹਿਣ ਦੀ ਖ਼ਬਰ ਹੈ। ਇਸ ਲਈ ਉਸ ਨੂੰ ਸ਼ੱਕ ਹੈ ਕਿ ਇਸ ਦਾ ਸਰੀਰਿਕ ਪ੍ਰਤੀਕਰਮ ਹੋ ਸਕਦਾ ਹੈ।
ਬਹੁਤ ਸਾਰੇ ਟ੍ਰਾਂਸ ਪੁਰਸ਼ ਅਤੇ ਮੈਨੋਪਾਜ਼ ਹੋ ਚੁੱਕੀਆਂ ਔਰਤਾਂ, ਜਿਨ੍ਹਾਂ ਨੂੰ ਆਮ ਤੌਰ 'ਤੇ ਪੀਰੀਅਡਜ਼ ਨਹੀਂ ਆਉਂਦੇ, ਉਹ ਡਾ. ਕਲੇਂਸੀ ਅਤੇ ਲੀ ਦੇ ਸੰਪਰਕ ਵਿੱਚ ਆਈਆਂ ਹਨ ਅਤੇ ਕਿਹਾ ਕਿ ਉਨ੍ਹਾਂ ਨੂੰ ਵੈਕਸੀਨ ਦੀ ਡੋਜ਼ ਲੈਣ ਤੋਂ ਬਾਅਦ ਖੂਨ ਵਹਿਣ ਦਾ ਅਨੁਭਵ ਹੋਇਆ ਹੈ।
ਹਾਲਾਂਕਿ ਇਹ ਸਬੰਧ ਅਸਪੱਸ਼ਟ ਹੈ, ਇਸ ਦਾ ਤਰਕਪੂਰਨ ਕਾਰਨ ਹਨ ਕਿ ਵੈਕਸੀਨ ਪੀਰੀਅਡ ਵਿੱਚ ਤਬਦੀਲੀ ਲਿਆ ਸਕਦੀ ਹੈ - ਪ੍ਰਜਣਨ ਮਾਹਿਰ ਕਹਿੰਦੇ ਹਨ ਕਿ ਇਸ ਵਿੱਚ ਫਿਕਰ ਕਰਨ ਵਾਲੀ ਕੋਈ ਗੱਲ ਨਹੀਂ ਹੈ।
ਹਾਲਾਂਕਿ ਬੇਹੱਦ ਦਰਦ ਨਾਲ ਜਾਂ ਅਚਾਨਕ ਮਾਹਵਾਰੀ ਦਾ ਆਉਣਾ ਦੁਖਦਾਈ ਹੋ ਸਕਦਾ ਹੈ ਪਰ ਇਹ ਕਿਸੇ ਦੂਰ ਰਸੀ ਨੁਕਸਾਨ ਦਾ ਸੰਕੇਤ ਨਹੀਂ ਹੈ।
ਸੰਭਾਵਿਤ ਸਬੰਧ
ਕੁੱਖ ਦੀ ਪਰਤ ਪ੍ਰਤੀਰੋਧਕ ਪ੍ਰਣਾਲੀ ਦਾ ਹਿੱਸਾ ਹੈ - ਅਸਲ ਵਿੱਚ ਸਰੀਰ ਦੇ ਲਗਭਗ ਹਰ ਹਿੱਸੇ ਵਿੱਚ ਪ੍ਰਤੀਰੋਧਕ ਸੈੱਲ ਹੁੰਦੇ ਹਨ।
ਪ੍ਰਤੀਰੋਧਕ ਸੈੱਲ ਬੱਚੇਦਾਨੀ ਦੀ ਪਰਤ ਨੂੰ ਬਣਾਉਣ, ਕਾਇਮ ਰੱਖਣ ਅਤੇ ਤੋੜਨ ਵਿੱਚ ਭੂਮਿਕਾ ਅਦਾ ਕਰਦੇ ਹਨ - ਜੋ ਗਰਭ ਦੀ ਤਿਆਰੀ ਲਈ ਸਖ਼ਤ ਹੋ ਜਾਂਦੇ ਹਨ ਅਤੇ ਫਿਰ ਜੇ ਅੰਡਾ ਨਿਸ਼ੇਚਿਤ ਨਹੀਂ ਹੁੰਦਾ ਤਾਂ ਪੀਰੀਅਡ ਦੇ ਰੂਪ ਵਿੱਚ ਖੂਨ ਵਹਿ ਜਾਂਦਾ ਹੈ।
ਟੀਕਾਕਰਨ ਤੋਂ ਬਾਅਦ, ਬਹੁਤ ਸਾਰੇ ਰਸਾਇਣਿਕ ਸੰਕੇਤ ਜਿਨ੍ਹਾਂ ਵਿੱਚ ਪ੍ਰਤੀਰੋਧਕ ਸੈੱਲਾਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੁੰਦੀ ਹੈ, ਉਹ ਸਰੀਰ ਵਿੱਚ ਘੁੰਮ ਰਹੇ ਹੁੰਦੇ ਹਨ। ਡਾ. ਮਾਲੇ ਨੇ ਸਮਝਾਇਆ ਕਿ ਇਸ ਨਾਲ ਗਰਭ ਦੀ ਪਰਤ ਵਹਿ ਸਕਦੀ ਹੈ ਅਤੇ ਦਾਗ਼ ਲੱਗ ਸਕਦੇ ਹਨ ਜਾਂ ਸਮੇਂ ਤੋਂ ਪਹਿਲਾਂ ਪੀਰੀਅਡ ਸ਼ੁਰੂ ਹੋ ਸਕਦੇ ਹਨ।
ਗਰਭਪਾਤ ਨਾਲ ਕੋਈ ਸਬੰਧ ਨਹੀਂ

ਤਸਵੀਰ ਸਰੋਤ, Getty Images
ਇਸ ਦਾ ਮਤਲਬ ਇਹ ਨਹੀਂ ਹੈ ਕਿ ਗਰਭਪਾਤ ਦਾ ਇਸ ਨਾਲ ਕੋਈ ਸਬੰਧ ਹੈ ਸਗੋਂ ਗਰਭ ਅਵਸਥਾ ਦੇ ਦੌਰਾਨ ਵੱਖਰੀਆਂ ਪ੍ਰਕਿਰਿਆਵਾਂ ਗਰਭ ਦੀ ਪਰਤ ਨੂੰ ਕਾਇਮ ਰੱਖਦੀਆਂ ਹਨ, ਜਿਸ ਵਿੱਚ ਗਰਭ ਨਾੜ (ਪਲੇਸੈਂਟਾ) ਦੀ ਮੌਜੂਦਗੀ ਵੀ ਸ਼ਾਮਲ ਹੈ - ਇਹ ਅੰਗ ਮਾਂ ਦੇ ਖੂਨ ਦੀ ਸਪਲਾਈ ਨੂੰ ਭਰੂਣ ਤੱਕ ਪਹੁੰਚਾਉਂਦਾ ਹੈ।
ਹੁਣ ਇਸ ਦੇ ਵਿਆਪਕ ਸਬੂਤ ਮੌਜੂਦ ਹਨ ਕਿ ਵੈਕਸੀਨ ਅਤੇ ਗਰਭ ਅਵਸਥਾ ਦੇ ਨੁਕਸਾਨ ਵਿੱਚ ਕੋਈ ਸਬੰਧ ਨਹੀਂ ਹੈ।
ਆਕਸਫੋਰਡ ਯੂਨੀਵਰਸਿਟੀ ਵਿੱਚ ਡਾ. ਅਲੈਗਜ਼ੈਂਡਰਾ ਐਲਵਰਗਨੇ ਨੇ ਦੱਸਿਆ ਕਿ ਉਦਾਹਰਣ ਵਜੋਂ ਜੇ ਕਿਸੇ ਨੂੰ ਬੁਖਾਰ ਹੈ ਤਾਂ ਕੁੱਖ ਦੀ ਪਰਤ 'ਤੇ ਅਸਰ ਦੇ ਨਾਲ ਨਾਲ, ਓਵੂਲੇਸ਼ਨ ਦਾ ਸਮਾਂ (ਜਦੋਂ ਇੱਕ ਅੰਡਾ ਓਵੀਰੀ ਵਿੱਚੋਂ ਨਿਕਲਦਾ ਹੈ) ਸੋਜਿਸ਼/ਉਤੇਜਨਾ ਨਾਲ ਪ੍ਰਭਾਵਿਤ ਹੋ ਸਕਦਾ ਹੈ। ਇਸ ਨਾਲ ਪੀਰੀਅਡ ਸਮੇਂ ਤੋਂ ਪਹਿਲਾਂ ਜਾਂ ਦੇਰੀ ਨਾਲ ਆ ਸਕਦੇ ਹਨ।
ਪਿਛਲੇ ਅਧਿਐਨਾਂ ਤੋਂ ਕੁਝ ਸਬੂਤ ਇਹ ਵੀ ਮਿਲੇ ਹਨ ਕਿ ਸੰਕਰਮਣ ਤੋਂ ਸੋਜ਼ਿਸ਼/ਜਲਣ ਦੇ ਸੰਕੇਤਾਂ ਵਾਲੀਆਂ ਔਰਤਾਂ ਵਿੱਚ ਵਧੇਰੇ ਦਰਦ ਵਾਲੇ ਪੀਰੀਅਡ ਹੁੰਦੇ ਹਨ। ਵੈਕਸੀਨ ਸਰੀਰ ਵਿੱਚ ਵੀ ਉਤੇਜਨਾ ਤੇ ਪ੍ਰਤੀਕਿਰਿਆ ਦਾ ਕਾਰਨ ਬਣਦੀ ਹੈ - ਇਹ ਸਭ ਤੁਹਾਡੀ ਪ੍ਰਤੀਰੋਧਕ ਪ੍ਰਣਾਲੀ ਦਾ ਹਿੱਸਾ ਹੈ ਅਤੇ ਇਸ ਨਾਲ ਸਰੀਰ ਐਂਟੀਬਾਡੀਜ਼ ਅਤੇ ਹੋਰ ਸੈੱਲ ਪੈਦਾ ਕਰਨਾ ਸ਼ੁਰੂ ਕਰ ਦਿੰਦਾ ਹੈ ਜੋ ਬਿਮਾਰੀ ਨਾਲ ਲੜਦੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
ਸਾਰੇ ਪ੍ਰਭਾਵ ਅਸਥਾਈ ਹਨ
ਫਲੂ ਅਤੇ ਐੱਚਪੀਵੀ ਦੋਵਾਂ ਟੀਕਿਆਂ ਬਾਰੇ ਅਜਿਹੇ ਸਬੂਤ ਹਨ ਕਿ ਉਹ ਮਾਹਵਾਰੀ ਚੱਕਰ ਨੂੰ ਅਸਥਾਈ ਤੌਰ 'ਤੇ ਪ੍ਰਭਾਵਿਤ ਕਰ ਸਕਦੇ ਹਨ - ਪਰ ਇਸ ਦੇ ਲੰਬੇ ਸਮੇਂ ਦੇ ਮਾੜੇ ਪ੍ਰਭਾਵ ਨਹੀਂ ਹਨ।
ਡਾ. ਮਾਲੇ ਨੇ ਕਿਹਾ ਕਿ "ਬਹੁਤ ਸਾਰੇ ਸਬੂਤ ਹਨ" ਕਿ ਉਹ ਪ੍ਰਜਣਨ ਸ਼ਕਤੀ ਨੂੰ ਪ੍ਰਭਾਵਿਤ ਨਹੀਂ ਕਰਦੇ।
ਹਾਲਾਂਕਿ ਇਹ ਤਬਦੀਲੀਆਂ ਚਿੰਤਾ ਦਾ ਵਿਸ਼ਾ ਨਹੀਂ ਹੋਣੀਆਂ ਚਾਹੀਦੀਆਂ, ਪਰ ਇਸ ਲੇਖ ਜ਼ਰੀਏ ਡਾ. ਮਾਲੇ ਅਤੇ ਹੋਰਾਂ ਨੇ ਪੀਰੀਅਡਜ਼ 'ਤੇ ਵੈਕਸੀਨ ਦੇ ਪ੍ਰਭਾਵ 'ਤੇ ਅਧਿਐਨ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਕੀ ਕਰਨਾ ਹੈ। ਉਨ੍ਹਾਂ ਨੇ ਕਿਹਾ, ''ਇੱਥੇ ਇੱਕ ਮੁੱਦਾ ਹੈ ਕਿ ਔਰਤਾਂ ਦੀ ਸਿਹਤ ਨੂੰ ਕਿੰਨੀ ਵਾਰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ।''
ਇਸਤਰੀ ਰੋਗਾਂ ਦੀ ਮਾਹਿਰ ਡਾ. ਜੇਨ ਗੰਟਰ ਨੇ ਆਪਣੀ ਸਾਈਟ 'ਦਿ ਵਜੇਂਡਾ' 'ਤੇ ਲਿਖਿਆ ਹੈ, ''ਕਲਪਨਾ ਕਰੋ ਕਿ ਜੇ ਤੁਹਾਨੂੰ ਇਹ ਪਤਾ ਨਾ ਹੋਵੇ ਕਿ ਬੁਖਾਰ ਵੈਕਸੀਨ ਦਾ ਸਾਡੀਡ ਇਫੈੱਕਟ ਹੋ ਸਕਦਾ ਹੈ?''

ਤਸਵੀਰ ਸਰੋਤ, UNIVERSITY OF OXFORD
''ਜਦੋਂ ਤੁਸੀਂ ਵੈਕਸੀਨ ਲੈਣ ਤੋਂ ਬਾਅਦ ਬੁਖਾਰ ਮਹਿਸੂਸ ਕਰ ਰਹੇ ਸੀ ਤਾਂ ਤੁਸੀਂ ਚਿੰਤਤ ਹੋ ਸਕਦੇ ਹੋ ਕਿ ਤੁਹਾਡੇ ਸਰੀਰ ਵਿੱਚ ਕੁਝ ਅਣਹੋਣਾ ਘਟ ਰਿਹਾ ਸੀ। ਮਾਸਿਕ ਧਰਮ ਦੀਆਂ ਬੇਨਿਯਮੀਆਂ ਨਾਲ ਵੀ ਉਸ ਤਰ੍ਹਾਂ ਹੀ ਹੈ।''
ਡਾ. ਲੀ ਨੇ ਕਿਹਾ, ਇਸ ਤਰ੍ਹਾਂ ਹੀ ਟ੍ਰਾਂਸ ਪੁਰਸ਼ਾਂ ਅਤੇ ਉਹ ਔਰਤਾਂ ਜਿਨਾਂ ਦੀ ਮਾਹਵਾਰੀ ਬੰਦ ਹੋ ਚੁੱਕੀ ਹੈ ਲਈ ਖੂਨ ਵਗਣਾ ਕੈਂਸਰ ਦੀ ਨਿਸ਼ਾਨੀ ਹੋ ਸਕਦਾ ਹੈ, ਇਸ ਲਈ ਲੋਕਾਂ ਲਈ ਇਹ ਜਾਣਨਾ ਮਹੱਤਵਪੂਰਣ ਹੈ ਕਿ ਕੀ ਇਹ ਲੱਛਣ ਰਹਿਤ ਵੈਕਸੀਨ ਦੇ ਮਾੜੇ ਪ੍ਰਭਾਵ ਹਨ।
ਰੌਇਲ ਕਾਲਜ ਆਫ ਔਬਸਟੈਟ੍ਰਿਸ਼ਿਅਨ ਐਂਡ ਗਾਇਨੇਕੌਲੋਜਿਸਟ ਦੀ ਉਪ ਪ੍ਰਧਾਨ ਡਾ. ਸੂ ਵਾਰਡ ਨੇ ਕਿਹਾ ਕਿ ਜਿਸ ਕਿਸੇ ਨੂੰ ਵੀ ਖੂਨ ਦਾ ਅਜਿਹਾ ਵਹਾਅ ਆਉਂਦਾ ਹੈ ਜੋ ਉਸ ਨੂੰ ਅਸਾਧਾਰਣ ਲੱਗੇ ਤਾਂ ਉਹ ਆਪਣੇ ਡਾਕਟਰ ਨਾਲ ਸੰਪਰਕ ਕਰੇ।
ਵੈਕਸੀਨ ਸਬੰਧੀ ਗਲਤ ਧਾਰਨਾਵਾਂ
ਇਸੇ ਦੌਰਨ ਸੋਸ਼ਲ ਮੀਡੀਆ ਉੱਪਰ ਕੁਝ ਲੋਕ ਇਸ ਤਰ੍ਹਾਂ ਦੀਆਂ ਗਲਤ ਧਾਰਨਾਵਾਂ ਫੈਲਾਅ ਰਹੇ ਹਨ ਕਿ ਵੈਕਸੀਨ ਦਾ ਮਾਹਵਾਰੀ ਉੱਪਰ ਗਲਤ ਅਸਰ ਪੈਂਦਾ ਹੈ।
ਹਾਲ ਹੀ ਦੇ ਹਫ਼ਤਿਆਂ ਵਿੱਚ ਸੋਸ਼ਲ ਮੀਡੀਆ 'ਤੇ ਝੂਠੇ ਦਾਅਵੇ ਕੀਤੇ ਜਾ ਰਹੇ ਹਨ ਕਿ ਔਰਤਾਂ ਦਾ ਮਾਸਿਕ ਚੱਕਰ ਜਾਂ ਇੱਥੋ ਤੱਕ ਕਿ ਗਰਭ ਵੀ ਵੈਕਸੀਨ ਲਗਵਾਉਣ ਨਾਲ ਪ੍ਰਭਾਵਿਤ ਹੋ ਸਕਦੇ ਹਨ।
ਜ਼ਿਆਦਾਤਰ ਕੋਵਿਡ -19 ਟੀਕਿਆਂ ਵਿੱਚ ਵਾਇਰਸ ਦੇ ਟੁਕੜੇ ਜਾਂ ਕਮਜ਼ੋਰ ਵਾਇਰਸ ਹੁੰਦੇ ਹਨ, ਜੋ ਸਰੀਰ ਵਿੱਚ ਪਹੁੰਚਾਏ ਜਾਂਦੇ ਹਨ ਤਾਂ ਜੋ ਸਰੀਰ ਅਸਲੀ ਵਾਇਰਸ ਨਾਲ ਲੜਨਾ ਸਿੱਖ ਸਕੇ।
ਇਹ ਵੀ ਪੜ੍ਹੋ:













