You’re viewing a text-only version of this website that uses less data. View the main version of the website including all images and videos.
ਲਾਹੌਰ 'ਚ ਧਾਰਮਿਕ ਪਾਰਟੀ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਬੰਦੀ ਬਣਾਉਣ ਦਾ ਕੀ ਮਾਮਲਾ ਹੈ
ਪਾਕਿਸਤਾਨ 'ਚ ਧਾਰਮਿਕ ਪਾਰਟੀ ਤਹਿਰੀਕ-ਏ-ਲੱਬੈਕ ਦੇ ਸਮਰਥਕਾਂ ਨੇ ਐਤਵਾਰ ਨੂੰ ਲਾਹੌਰ ਵਿੱਚ ਪ੍ਰਦਰਸ਼ਨ ਕੀਤਾ ਜਿਸ ਦੌਰਾਨ ਪੁਲਿਸ ਦੇ ਨਾਲ ਉਨ੍ਹਾਂ ਦੀ ਹਿੰਸਕ ਝੜਪ ਹੋਈ।
ਪਾਕਿਸਤਾਨ ਦੇ ਕੇਂਦਰੀ ਮੰਤਰੀ ਸ਼ੇਖ਼ ਰਸ਼ੀਦ ਨੇ ਇੱਕ ਵੀਡੀਓ ਜਾਰੀ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਲਾਹੌਰ ਵਿੱਚ ਪਾਬੰਦੀਸ਼ੁਧਾ ਤਹਿਰੀਕੇ-ਏ-ਲੱਬੈਕ ਪਾਕਿਸਤਾਨ (ਟੀਐੱਲਪੀ) ਨੇ ਜਿਨ੍ਹਾਂ ਪੁਲਿਸਕਰਮੀਆਂ ਨੂੰ ਬੰਦੀ ਬਣਾਇਆ ਸੀ ਉਨ੍ਹਾਂ ਨੂੰ ਛੁਡਵਾ ਲਿਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਪਾਰਟੀ ਪ੍ਰਤੀਨਿਧੀਆਂ ਦੇ ਨਾਲ ਗੱਲਬਾਤ ਤੋਂ ਬਾਅਦ ਇਹ ਸੰਭਵ ਹੋਇਆ ਅਤੇ ਗੱਲਬਾਤ ਸੋਮਵਾਰ ਨੂੰ ਵੀ ਜਾਰੀ ਰਹੇਗੀ।
ਇਸ ਤੋਂ ਪਹਿਲਾਂ ਐਤਵਾਰ ਨੂੰ ਲਾਹੌਰ ਵਿੱਚ ਇੱਕ ਪੁਲਿਸ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਨਵਾਂਕੋਟ ਦੇ ਡੀਐੱਸਪੀ ਉਮਰ ਫਾਰੂਕ ਬਲੂਚ ਸਣੇ ਦੂਜੇ ਪੁਲਿਸਕਰਮੀਆਂ ਨੂੰ ਪਾਬੰਦੀਸ਼ੁਧਾ ਟੀਐੱਲਪੀ ਨੇ ਐਤਵਾਰ ਨੂੰ ਬੰਧਕ ਬਣਾ ਲਿਆ ਸੀ।
ਇਹ ਵੀ ਪੜ੍ਹੋ-
ਉਨ੍ਹਾਂ ਨੇ ਕਿਹਾ ਕਿ ਐਤਵਾਰ ਨੂੰ ਪਾਰਟੀ ਦੇ ਹਜ਼ਾਰਾਂ ਵਰਕਰਾਂ ਨੂੰ ਕੰਟ੍ਰੋਲ ਕਰਨ ਲਈ ਬਲ ਦੀ ਵਰਤੋਂ ਕੀਤੀ ਗਈ ਅਤੇ ਸੈਂਕੜੇ ਲੋਕਾਂ ਨੂੰ ਟਰੱਕਾਂ ਵਿੱਚ ਭਰ ਕੇ ਬਾਹਰ ਕੱਢਿਆ ਗਿਆ।
ਧਾਰਮਿਕ ਸੰਸਥਾ ਰੂਵਿਚ-ਏ-ਹਿਲਾਲ ਕਮੇਟੀ ਦੇ ਸਾਬਕਾ ਪ੍ਰਧਾਨ ਮੁਫ਼ਤੀ ਮੁਨੀਬ-ਉਰ-ਰਹਿਮਾਨ ਨੇ ਪੂਰੇ ਮਾਮਲੇ 'ਤੇ ਸਰਕਾਰ ਦੇ ਰਵੱਈਏ ਦੇ ਵਿਰੋਧ ਵਿੱਚ ਸੋਮਵਾਰ ਨੂੰ ਰਾਸ਼ਟਰ ਵਿਆਪੀ ਹੜਤਾਲ ਦਾ ਸੱਦਾ ਦਿੱਤਾ।
ਉਨ੍ਹਾਂ ਨੇ ਸਾਰੇ ਸਿਆਸੀ ਦਲਾਂ ਨੂੰ ਇਸ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ।
ਜਮੀਅਤ ਉਲੇਮਾ-ਏ-ਇਸਲਾਮ ਦੇ ਮੁਖੀ ਤੇ ਪਾਕਿਸਤਾਨ ਡੈਮੋਟ੍ਰੇਟਿਕ ਮੂਵਮੈਂਟ ਦੇ ਪ੍ਰਧਾਨ ਮੌਲਾਨਾ ਫਜਲੁਰ ਰਹਿਮਾਨ ਨੇ ਵੀ ਹੜਤਾਲ ਵਿੱਚ ਮੁਫ਼ਤੀ ਮੁਨੀਬ-ਉਰ-ਰਹਿਮਾਨ ਦੇ ਨਾਲ "ਪੂਰੇ ਸਹਿਯੋਗ" ਦਾ ਐਲਾਨ ਕੀਤਾ ਹੈ।
ਪਾਕਿਸਤਾਨ ਸਰਕਾਰ ਨੇ ਇਸ ਮਹੀਨੇ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਧਾਰਮਿਕ ਤਹਿਰੀਕੇ-ਏ-ਲੱਬੈਕ ਪਾਕਿਸਤਾਨ (ਟੀਐੱਲਪੀ) 'ਤੇ ਪਾਬੰਦੀ ਲਗਾ ਦਿੱਤੀ ਸੀ।
ਟੀਐੱਲਪੀ ਦੇ ਅਧਿਕਾਰੀ ਅਤੇ ਵਾਰਤਾ ਕਮੇਟੀ ਦੇ ਮੈਂਬਰ ਅੱਲਾਮਾ ਮੁਹੰਮਦ ਸ਼ਫੀਕ ਅਮਿਨੀ ਨੇ ਐਤਵਾਰ ਰਾਤ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਜੋ ਵੀ ਐਲਾਨ ਹੋਵੇਗਾ, ਉਹ ਕੇਂਦਰੀ ਕਮੇਟੀ ਵੱਲੋਂ ਜਾਰੀ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ, "ਜਦੋਂ ਤੱਕ ਵਾਰਤਾ ਜਾਰੀ ਰਹੇਗੀ, ਸਾਡਾ ਸ਼ਾਂਤੀਮਈ ਵਿਰੋਧ ਜਾਰੀ ਰਹੇਗਾ।"
ਐਤਵਾਰ ਨੂੰ ਕੀ ਹੋਇਆ?
ਸਰਕਾਰ ਦੇ ਪਾਬੰਦੀ ਦੇ ਫ਼ੈਸਲੇ ਦਾ ਵਿਰੋਧ ਕਰ ਰਹੇ ਪਾਰਟੀ ਸਮਰਥਕਾਂ ਨੇ ਐਤਵਾਰ ਨੂੰ ਲਾਹੌਰ ਵਿੱਚ ਪ੍ਰਦਰਸ਼ਨ ਕੀਤਾ ਜਿਸ ਦੌਰਾਨ ਉਨ੍ਹਾਂ ਦੀ ਪੁਲਿਸ ਨਾਲ ਝੜਪ ਹੋ ਗਈ ਸੀ, ਜਿਸ ਵਿੱਚ ਘੱਟੋ-ਘੱਟ 15 ਪੁਲਿਸ ਕਰਮੀ ਅਤੇ ਕਈ ਵਰਕਰ ਜਖ਼ਮੀ ਹੋ ਗਏ ਸਨ। ਇਹ ਝੜਪ ਸ਼ਹਿਰ ਦੇ ਮੁਲਤਾਨ ਰੋਡ 'ਤੇ ਹੋਈ।
ਲਾਹੌਰ ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਮੁਲਤਾਨ ਰੋਡ 'ਤੇ ਟੀਐੱਲਪੀ ਮੁੱਖ ਦਫ਼ਤਰ ਦੇ ਕੋਲ ਝੜਪ ਹੋਈ ਅਤੇ ਡੀਐੱਸਪੀ ਸਣੇ ਕਈ ਅਧਿਕਾਰੀਆਂ ਨੂੰ ਅਗਵਾ ਕਰ ਲਿਆ ਗਿਆ।
ਟੀਐੱਲਪੀ ਦਾ ਦਾਅਵਾ ਹੈ ਕਿ ਇਸ ਵਿੱਚ ਘੱਟੋ-ਘੱਟ ਦੋ ਮੌਤਾਂ ਹੋਈਆਂ ਹੈ। ਪਰ ਇਸ ਦਾਅਵੇ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਟੀਐੱਲਪੀ ਦੇ ਦਾਅਵਾ ਕੀਤਾ ਹੈ ਕਿ ਪੁਲਿਸ ਨੇ ਐਤਵਾਰ ਸਵੇਰੇ ਉਨ੍ਹਾਂ ਦੇ ਟਿਕਾਣਿਆਂ 'ਤੇ ਛਾਪਾ ਮਾਰਿਆ, ਜਦਕਿ ਲਾਹੌਰ ਦੇ ਪੁਲਿਸ ਬੁਲਾਰੇ ਨੇ ਕਿਹਾ ਹੈ ਕਿ ਅਗਵਾ ਕੀਤੇ ਗਏ ਪੁਲਿਸ ਕਰਮੀਆਂ ਨੂੰ ਛੁਡਾਉਣ ਲਈ ਆਪਰੇਸ਼ਨ ਕੀਤਾ ਗਿਆ ਸੀ, ਜਿਸ ਵਿੱਚ ਡੀਐੱਸਪੀ ਨਵਾਂਕੋਟ ਵੀ ਸ਼ਾਮਿਲ ਸਨ।
ਬੀਬੀਸੀ ਪੱਤਰਕਾਰ ਉਮਰ ਦਰਾਜ ਨੰਗਿਆਨਾ ਮੁਤਾਬਕ, ਬੁਲਾਰੇ ਦੇ ਦਾਅਵਾ ਕੀਤਾ ਕਿ ਟੀਐੱਲਪੀ ਪ੍ਰਦਰਸ਼ਨਕਾਰੀਆਂ ਨੇ 12 ਪੁਲਿਸ ਕਰਮੀਆਂ ਨੂੰ ਬੰਦੀ ਬਣਾ ਲਿਆ ਸੀ, ਜਦਕਿ ਪੁਲਿਸ ਮੁਤਾਬਕ, "ਟੀਐੱਲਪੀ ਦੇ ਦੋ ਰੇਂਜਰਸ ਵੀ ਹਿਰਾਸਤ ਵਿੱਚ ਲਏ ਗਏ ਹਨ।"
ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ ਇੱਕ ਪੁਲਿਸ ਕਰਮੀ ਨੂੰ ਇੱਕ ਦਿਨ ਪਹਿਲਾਂ ਅਗਵਾ ਕਰ ਲਿਆ ਗਿਆ ਸੀ, ਜਦੋਂ ਉਹ ਖਾਣਾ ਲੈਣ ਲਈ ਇੱਕ ਦੁਕਾਨ 'ਤੇ ਗਏ ਸਨ, ਜਦਕਿ ਡੀਐੱਸਪੀ ਨਵਾਂਕੋਟ ਅਤੇ ਹੋਰਨਾਂ ਪੁਲਿਸ ਅਧਿਕਰੀਆਂ ਨੂੰ ਥਾਣੇ 'ਤੇ ਹਮਲਾ ਕਰਕੇ ਅਗਵਾ ਕੀਤਾ ਗਿਆ।
ਇਸ ਵਿਚਾਲੇ, ਡੀਐੱਸਪੀ ਉਮਰ ਫਾਰੂਕ ਬਲੂਚ ਦਾ ਇੱਕ ਵੀਡੀਓ ਸੰਦੇਸ਼ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਉਹ ਪਾਬੰਦੀਸ਼ੁਧਾ ਟੀਐਲਪੀ ਵਰਕਰਾਂ ਨੇ ਉਨ੍ਹਾਂ ਨੂੰ ਜਖ਼ਮੀ ਹਾਲਤ ਵਿੱਚ ਫੜਿਆ ਹੋਇਆ ਹੈ।
ਪੁਲਿਸ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਸਮੂਹ ਦੇ ਵਰਕਰਾਂ ਨੇ ਨੇੜਲੇ ਇੱਕ ਪੈਟ੍ਰੋਲ ਪੰਪ ਤੋਂ ਪੈਟ੍ਰੋਲ ਨਾਲ ਭਰੇ ਦੋ ਟੈਂਕਰਾਂ ਨੂੰ ਜ਼ਬਤ ਕੀਤਾ ਸੀ, ਜੋ ਅਜੇ ਵੀ ਉਨ੍ਹਾਂ ਕੋਲ ਹਨ, ਅਤੇ ਪੈਟ੍ਰੋਲ ਦੀ ਵਰਤੋਂ ਪੈਟ੍ਰੋਲ ਬੰਬ ਬਣਾ ਕੇ ਪੁਲਿਸ 'ਤੇ ਹਮਲਾ ਕਰਨ ਲਈ ਕੀਤੀ ਗਈ।
ਇਸ ਵਿਚਾਲੇ, ਪਾਬੰਦੀਸ਼ੁਧਾ ਟੀਐੱਲਪੀ ਦੀ ਕੇਂਦਰੀ ਪਰੀਸ਼ਦ ਦੇ ਨੇਤਾ ਅਲੱਮਾ ਸ਼ਫ਼ੀਕ ਅਮੀਨੀ ਨੇ ਬਿਆਨ ਵਿੱਚ ਕਿਹਾ ਗਿਆ ਕਿ ਪੁਲਿਸ ਆਪਰੇਸ਼ਨ ਵਿੱਚ ਉਨ੍ਹਾਂ ਦੇ ਦੋ ਵਰਕਰ ਮਾਰੇ ਗਏ ਅਤੇ 15 ਗੰਭੀਰ ਤੌਰ 'ਤੇ ਜਖ਼ਮੀ ਹੋ ਗਏ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਫਰਾਂਸੀਸੀ ਰਾਜਦੂਤ ਨੂੰ ਕੱਢਣ ਦੀ ਮੰਗ
ਟੀਐੱਲਪੀ ਦੇ ਨੇਤਾ ਨੇ ਕਿਹਾ ਕਿ ਉਹ ਆਪਣੇ ਮ੍ਰਿਤ ਕਰਮੀਆਂ ਨੂੰ ਉਦੋਂ ਤੱਕ ਨਹੀਂ ਦਫਨਾਉਣਗੇ ਜਦੋਂ ਤੱਕ "ਫਰਾਂਸੀਸੀ ਰਾਜਦੂਤ ਨੂੰ ਦੇਸ਼ 'ਚੋਂ ਬਾਹਰ ਨਹੀਂ ਕੱਢ ਦਿੱਤਾ ਜਾਂਦਾ।"
ਟੀਐੱਲਸੀ ਨੇ ਸਰਕਾਰ ਨੂੰ ਪਿਛਲੇ ਸਾਲ ਫਰਾਂਸ ਵਿੱਚ ਪ੍ਰਕਾਸ਼ਿਤ ਇੱਕ ਬੇਇੱਜ਼ਤ ਕਰਨ ਵਾਲਾ ਚਿੱਤਰ 'ਤੇ ਫਰਾਂਸੀਸੀ ਰਾਜਦੂਤ ਨੂੰ ਕੱਢਣ ਲਈ 20 ਅਪ੍ਰੈਲ ਦੀ ਸਮੇਂ ਸੀਮਾ ਦਿੱਤੀ ਸੀ।
ਇਸ ਇਲਾਕੇ ਵਿੱਚ ਟੀਐੱਲਪੀ ਦਾ ਵਿਰੋਧ ਪਿਛਲੇ ਹਫ਼ਤੇ ਤੋਂ ਚੱਲ ਰਿਹਾ ਹੈ।
ਐਤਵਾਰ ਨੂੰ ਇਸਲਾਮਾਬਾਦ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਹੋਇਆ, ਪਾਕਿਸਤਾਨ ਦੇ ਮੰਤਰੀ ਸ਼ੇਖ਼ ਰਾਸ਼ਿਦ ਨੇ ਕਿਹਾ ਕਿ ਟੀਐੱਲਪੀ ਨੇ ਦੇਸ਼ ਵਿੱਚ ਥਾਵਾਂ ਨੂੰ ਬੰਦ ਕੀਤਾ ਸੀ, ਜਿਸ ਵਿੱਚ 191 ਸਥਾਨਾਂ ਨੂੰ ਖੋਲ੍ਹ ਦਿੱਤਾ ਗਿਆ ਹੈ।
ਮੰਤਰੀ ਨੇ ਕਿਹਾ, "ਕੇਵਲ ਲਾਹੌਰ ਦਾ ਯਤਮੀਖ਼ਾਨਾ ਚੌਂਕ ਬੰਦ ਹੈ ਅਤੇ ਹਾਲਾਤ ਅਜੇ ਵੀ ਤਣਾਅਪੂਰਨ।"
ਉਨ੍ਹਾਂ ਨੇ ਕਿਹਾ ਕਿ ਟੀਐੱਲਪੀ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ।
ਰਾਵਲਪਿੰਡੀ ਅਤੇ ਇਸਲਾਮਾਬਾਦ ਵਿੱਚ ਵੀ ਸੁਰੱਖਿਆ ਸਖ਼ਤ
ਲਾਹੌਰ ਵਿੱਚ ਝੜਪਾਂ ਤੋਂ ਬਾਅਦ, ਰਾਵਲਪਿੰਡੀ ਦੇ ਸੰਵੇਦਨਸ਼ੀਲ ਖੇਤਰਾਂ ਵਿੱਚ ਪੁਲਿਸਕਰਮੀਆਂ ਨੂੰ ਤੈਨਾਤ ਕੀਤਾ ਗਿਆ ਹੈ, ਸ਼ਹਿਰ ਦੇ ਮੁੱਖ ਰਾਜਮਾਰਗਾਂ 'ਤੇ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।
ਰਾਜਧਾਨੀ ਇਸਲਾਮਾਬਾਦ ਅਤੇ ਰਾਵਲਪਿੰਡੀ ਨੂੰ ਜੋੜਨ ਵਾਲੇ ਰਾਜਮਾਰਗ 'ਤੇ ਫੈਜਾਬਾਦ ਵਿੱਚ ਰੇਂਜਰਸ ਅਤੇ ਪੁਲਿਸ ਦੀਆਂ ਕਈ ਟੁਕੜੀਆਂ ਤੈਨਾਤ ਕੀਤੀਆਂ ਗਈਆਂ ਹਨ, ਕਈ ਹੋਰ ਥਾਵਾਂ 'ਤੇ ਵੀ ਪੁਲਿਸ ਅਤੇ ਰੇਂਜਰਸ ਦੇ ਜਵਾਨ ਵੀ ਦਿਖਾਈ ਦੇ ਰਹੇ ਹਨ।
ਸਮਾਚਾਰ ਏਜੰਸੀ ਏਐਫਪੀ ਮੁਤਾਬਕ ਪਾਕਿਸਤਾਨ ਦੇ ਟੀਵੀ ਚੈਨਲਾਂ ਨੂੰ ਤਣਾਅ ਵਾਲੇ ਇਲਾਕੇ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਹੈ, ਪਰ ਟੀਐੱਲਪੀ ਦੇ ਸਮਰਥਕ ਸੋਸ਼ਲ ਮੀਡੀਆ 'ਤੇ ਵੀਡੀਓ ਅਪਲੋਡ ਕਰ ਰਹੇ ਹਨ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਟਵਿੱਟਰ 'ਤੇ ਲਿਖਿਆ, "ਮੈਨੂੰ ਇੱਥੋਂ ਦੇ ਅਤੇ ਵਿਦੇਸ਼ਾਂ ਵਿੱਚ ਲੋਕਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਸਾਡੀ ਸਰਕਾਰ ਕੇਵਲ ਸਾਡੇ ਅੱਤਵਾਦ-ਵਿਰੋਧੀ ਕਾਨੂੰਨ ਦੇ ਤਹਿਤ ਟੀਐੱਲਪੀ ਦੇ ਖ਼ਿਲਾਫ਼ ਕਾਰਵਾਈ ਕੀਤੀ ਹੈ। ਉਨ੍ਹਾਂ ਨੇ ਸੂਬੇ ਨੂੰ ਚੁਣੌਤੀ ਦਿੱਤੀ, ਸੜਕ 'ਤੇ ਹਿੰਸਾ ਕੀਤੀ ਅਤੇ ਆਮ ਲੋਕਾਂ ਅਤੇ ਸਰਕਾਰੀ ਅਫ਼ਸਰਾਂ 'ਤੇ ਹਮਲਾ ਕੀਤਾ। ਕੋਈ ਵੀ ਕਾਨੂੰਨ ਅਤੇ ਸੰਵਿਧਾਨ ਤੋਂ ਉੱਤੇ ਨਹੀਂ ਹੋ ਸਕਦਾ।"
ਸਰਕਾਰ ਅਤੇ ਟੀਐੱਲਪੀ ਵਿਚਾਲੇ ਸਮਝੌਤੇ
ਪਾਕਿਸਤਾਨ ਦੀ ਸਰਕਾਰ ਨੇ 16 ਨਵੰਬਰ 2020 ਨੂੰ ਟੀਐੱਲਪੀ ਸਾਬਕਾ ਮੁਖੀ ਖਾਦਿਮ ਹੁਸੈਨ ਰਿਜਵੀ ਦੇ ਨਾਲ ਚਾਰ ਸੂਤਰੀ ਸਮਝੌਤਾ ਕੀਤਾ ਸੀ।
ਉਨ੍ਹਾਂ ਦੀ ਮੰਗ ਇਸਲਾਮਾਬਾਦ ਵਿੱਚ ਫਰਾਂਸ ਦੇ ਰਾਜਦੂਤ ਨੂੰ ਅਹੁਦੇ ਤੋਂ ਹਟਾਉਣ ਕੀਤੀ ਸੀ। ਸੰਸਦ ਵੱਲੋਂ ਕਾਨੂੰਨ ਪਾਸ ਕੀਤੇ ਜਾਣ ਤੋਂ ਬਾਅਦ ਫਰਾਂਸੀਸੀ ਰਾਜਦੂਤ ਨੂੰ ਵਾਪਸ ਭੇਜਿਆ ਜਾਣਾ ਸੀ।
ਇਹ ਸਮਝੌਤਾ ਲਾਗੂ ਨਹੀਂ ਹੋਇਆ। ਫਰਵਰੀ 2021 ਵਿੱਚ ਪਾਰਟੀ ਅਤੇ ਸਰਕਾਰ ਵਿਚਾਲੇ ਇੱਕ ਅਤੇ ਸਮਝੌਤਾ ਹੋਇਆ, ਜਿਸ ਵਿੱਚ ਸਰਕਾਰ ਨੂੰ 20 ਅਪ੍ਰੈਲ ਤੱਕ ਫਰਾਂਸ ਦੇ ਰਾਜਦੂਤ ਦੇ ਵਾਪਸ ਭੇਜਣ ਦੇ ਵਾਅਦੇ 'ਤੇ ਅਮਲ ਕਰਨ ਨੂੰ ਕਿਹਾ ਗਿਆ ਹੈ।
ਹਾਲ ਹੀ ਵਿੱਚ ਟੀਐੱਲਪੀ ਨੇ ਰਾਜਦੂਤ ਨੂੰ ਵਾਪਸ ਨੇ ਭੇਜਣ ਦੇ ਹਾਲਾਤ ਵਿੱਚ ਇਸਲਾਮਾਬਾਦ ਵਿੱਚ ਕੋਰੋਨਾ ਦੀ ਮਾਰ ਦੇ ਬਾਵਜੂਦ ਇੱਕ ਲੰਬੇ ਮਾਰਚ ਦੀ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ: