ਕੋਰੋਨਾਵਾਇਰਸ: 'ਲਖਨਊ ਬਣ ਗਿਆ ਹੈ, ਲਾਸ਼ਨਊ, ਧਰਮ ਦਾ ਨਸ਼ਾ ਵੇਚਣ ਵਾਲੇ ਲੋਕਾਂ ਨੂੰ ਮਰਦਾ ਛੱਡ ਗਏ'- ਪ੍ਰੈੱਸ ਰਿਵੀਊ

ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੇ ਨਾਮ 'ਤੇ ਭੋਲੀ-ਭਾਲੀ ਜਨਤਾ ਨੂੰ ਠੱਗਣ ਵਾਲਿਆਂ ਨੇ ਉਸ ਜਨਤਾ ਨਾਲ ਬੇਹੱਦ ਬੇਰਹਿਮੀ ਵਰਤੀ ਹੈ।

ਐੱਨਡੀਟੀਵੀ ਇੰਡੀਆ ਮੁਤਾਬਕ, ਵਿਸ਼ਵ ਗੁਰੂ ਅੱਜ ਮਣੀਕਰਨਿਕਾ ਘਾਟ ਵਿੱਚ ਬਦਲ ਗਿਆ ਹੈ। ਜਿਸ ਦੀ ਪਛਾਣ ਬਿਨਾਂ ਆਕਸੀਜਨ ਦੇ ਮਰੇ ਲੋਕਾਂ ਦੀਆਂ ਲਾਸ਼ਾਂ ਨਾਲ ਹੋ ਰਹੀ ਹੈ। ਅਖ਼ਬਾਰ ਲਿਖ ਰਹੇ ਹੋਣਗੇ ਕਿ ਦੁਨੀਆਂ ਵਿੱਚ ਭਾਰਤ ਦੀ ਤਾਰੀਫ਼ ਹੋ ਰਹੀ ਹੈ।

ਦਰਅਸਲ ਐੱਨਡੀਟੀਵੀ ਨੇ ਆਪਣੇ ਪ੍ਰਾਈਮ ਟਾਈਮ ਸ਼ੋਅ ਵਿੱਚ ਲਖਨਊ ਨੂੰ ਲਾਸ਼ਨਊ ਵਜੋਂ ਰਿਪੋਰਟ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਦੂਜੇ ਸ਼ਹਿਰਾਂ ਦਾ ਵੀ ਇਹੀ ਹਾਲ ਹੈ।

ਭਾਜਪਾ ਨਾਲ ਜੁੜੇ ਲੋਕ ਵੀ ਆਪਣਿਆਂ ਲਈ ਹਸਪਤਾਲ ਅਤੇ ਆਕਸੀਜਨ ਨਹੀਂ ਦਿਵਾ ਪਾ ਰਹੇ।

ਇਹ ਵੀ ਪੜ੍ਹੋ-

ਧਰਮ ਦੀ ਸਿਆਸਤ ਦੇ ਨਾਮ 'ਤੇ ਲਪਟਾਂ ਦੀ ਜੰਞ ਸਜਾਉਣ ਵਾਲੇ ਦੇਸ਼ ਕੋਲ ਇੱਕ ਸਾਲ ਦਾ ਮੌਕਾ ਸੀ। ਇਸ ਦੌਰਾਨ ਕਿਸੇ ਵੀ ਐਮਰਜੈਂਸੀ ਹਾਲਾਤ ਲਈ ਸਿਹਤ ਵਿਵਸਥਾ ਨੂੰ ਤਿਆਰ ਕੀਤਾ ਜਾ ਸਕਦਾ ਸੀ ਪਰ ਕੀਤਾ ਨਹੀਂ ਗਿਆ।

ਇਸ ਵਾਰ ਹਾਲਾਤ ਦੇਖ ਕੇ ਲੱਗਦਾ ਹੈ ਕਿ ਭਾਰਤ ਸਰਕਾਰ ਨੇ ਕੋਵਿਡ ਦੀਆਂ ਲਹਿਰਾਂ ਨੂੰ ਲੈ ਕੇ ਕੋਈ ਐਮਰਜੈਂਸੀ ਯੋਜਨਾ ਨਹੀਂ ਬਣਾਈ ਹੈ।

ਨਵੇਲਨੀ ਦੀ ਮੌਤ ਜੇਕਰ ਜੇਲ੍ਹ 'ਚ ਹੋਈ ਤਾਂ ਰੂਸ ਨੂੰ ਭੁਗਤਣੇ ਪੈਣਗੇ ਸਿੱਟੇ: ਅਮਰੀਕਾ

ਅਮਰੀਕਾ ਨੇ ਰੂਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਰਾਸ਼ਟਰਪਤੀ ਪੁਤਿਨ ਦੇ ਆਲੋਚਨ ਅਤੇ ਵਿਰੋਧੀ ਨੇਤਾ ਐਲਕਸ ਨਵੇਲਨੀ ਦੀ ਜੇਲ੍ਹ ਵਿੱਚ ਮੌਤ ਹੋ ਜਾਂਦੀ ਹੈ ਤਾਂ ਰੂਸ ਨੂੰ ਇਸ ਦੇ 'ਸਿੱਟੇ' ਭੁਗਤਣੇ ਪੈਣਗੇ।

ਬ੍ਰਿਟੇਨ, ਫਰਾਂਸ, ਜਰਮਨੀ ਅਤੇ ਯੂਰਪੀ ਸੰਘ ਨੇ ਵੀ ਜੇਲ੍ਹ ਵਿੱਚ ਬੰਦ ਨਵੇਲਨੀ ਦੀ ਸਿਹਤ ਅਤੇ ਉਨ੍ਹਾਂ ਦੇ ਇਲਾਜ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ।

ਨਵੇਲਨੀ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਤੁਰੰਤ ਹੀ ਬਿਹਤਰ ਇਲਾਜ ਨਾ ਮਿਲਿਆ ਤਾਂ ਉਨ੍ਹਾਂ ਦੀ ਮੌਤ ਹੋ ਜਾਵੇਗੀ।

ਉਨ੍ਹਾਂ ਦੇ ਡਾਕਟਰਾਂ ਨੇ ਉਨ੍ਹਾਂ ਪਿੱਠ ਬਰਦਾਸ਼ਤ ਤੋਂ ਬਾਹਰ ਦਰਦ ਅਤੇ ਪੈਰਾਂ ਦੇ ਸੁੰਨ ਪੈਣ ਜਾਣ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ।

ਉੱਥੇ ਹੀ ਬ੍ਰਿਟੇਨ ਵਿੱਚ ਰੂਸ ਦੇ ਰਾਜਦੂਤ ਨੇ ਕਿਹਾ ਹੈ ਕਿ ਨਵੇਲਨੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਅਜਿਹੀਆਂ ਕੋਸ਼ਿਸ਼ਾਂ ਕਰ ਰਿਹਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਅਮਰੀਕਾ: ਸਿੱਖ ਭਾਈਚਾਰੇ ਨੇ ਫੈੱਡਐਕਸ ਘਟਨਾ ਦੀ ਜਾਂਚ ਦੀ ਮੰਗ ਕੀਤੀ

ਅਮਰੀਕਾ ਦੇ ਕਈ ਉੱਘੇ ਸੰਸਦ ਮੈਂਬਰਾਂ ਤੇ ਸਿੱਖ ਭਾਈਚਾਰੇ ਦੇ ਆਗੂਆਂ ਨੇ ਫੈੱਡਐਕਸ ਦੀ ਹਮਲੇ ਦੀ ਨਫ਼ਰਤੀ ਅਪਰਾਧ ਪੱਖੋਂ ਜਾਂਚ ਮੰਗੀ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਭਾਰਤੀ-ਅਮਰੀਕੀ ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਨੇ ਮੰਗ ਕੀਤੀ ਗੈ ਕਿ ਵੀਰਵਾਰ ਰਾਤੀ ਵਾਪਰੀ ਘਟਨਾ ਦੀ ਜਾਂਚ ਸੰਭਾਵੀ ਸਿੱਖ ਵਿਰੋਧੀ ਹਮਲੇ ਵਜੋਂ ਹੋਣੀ ਚਾਹੀਦੀ ਹੈ ਅਤੇ ਹਮਲਾਵਰ ਦੇ ਇਰਾਦਿਆਂ ਬਾਰੇ ਸਪੱਸ਼ਟ ਪਤਾ ਲੱਗਣਾ ਚਾਹੀਦਾ ਹੈ।

ਕ੍ਰਿਸ਼ਨਮੂਰਤੀ ਨੇ ਕਿਹਾ ਹੈ ਕਿ ਇੰਡੀਆਨਾਪੋਲਿਸ ਤੇ ਪੂਰਾ ਅਮਰੀਕਾ ਇਸ ਘਟਨਾ 'ਤੇ ਸਿੱਖ ਭਾਈਚਾਰੇ ਨਾਲ ਦੁੱਖ ਜ਼ਾਹਿਰ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਪਿਛਲੇ ਕੁਝ ਸਮੇਂ ਤੋਂ ਏਸ਼ੀਅਨ ਮੂਲ ਦੇ ਅਮਰੀਕੀਆਂ 'ਤੇ ਹਮਲੇ ਵੱਧ ਰਹੇ ਹਨ।

ਕ੍ਰਿਸ਼ਨਮੂਰਤੀ ਨੇ ਕਿਹਾ ਬੰਦੂਕਾਂ ਦੀ ਹਿੰਸਾ ਤੋਂ ਪਹਿਲਾਂ ਹੀ ਅਮਰੀਕਾ ਦੁਖੀ ਹੈ। ਸਿੱਖ ਭਾਈਚਾਰੇ ਵਲੋਂ ਆਮਰਜ਼ ਰਿਫਾਰਮਜ਼ ਦੀ ਵੀ ਮੰਗ ਕੀਤੀ ਗਈ ਹੈ।

ਕੁਝ ਸਿੱਖ ਸੰਗਠਨਾਂ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਨਸਲੀ ਭੇਦਭਾਵ ਦੇ ਐਂਗਲ ਤੋਂ ਜਾਂਚ ਹੋਣੀ ਚਾਹੀਦੀ ਹੈ। ਇਸੇ ਦੌਰਾਨ 19 ਸਾਲਾ ਸ਼ੂਟਰ ਦੇ ਪਰਿਵਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਤੋਂ ਆਪਣੇ ਪੁੱਤ ਦੇ ਕਾਰੇ ਲਈ ਮਾਫ਼ੀ ਮੰਗੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)