ਮਿਸਰ 'ਚ ਲੱਭਿਆ 3000 ਸਾਲ ਪੁਰਾਣਾ 'ਸੁਨਹਿਰੀ ਸ਼ਹਿਰ', ਜਾਣੋ ਕੀ ਹੈ ਇਹ ਅਨੋਖੀ ਖੋਜ

ਲਕਸਰ ਵਿੱਚ ਮਿਲਿਆ ਪ੍ਰਾਚੀਨ ਸ਼ਹਿਰ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਪ੍ਰਾਚੀਨ ਸ਼ਿਹਰ ਮਿਸਰ ਦੀਆਂ ਕੁਝ ਮਸ਼ਹੂਰ ਯਾਦਗਾਰਾਂ ਦੇ ਕੋਲ ਮਿਲਿਆ ਹੈ

ਮਿਸਰ ਵਿੱਚ ਤੂਤਨ ਖ਼ੇਮਨ ਦੇ ਮਕਬਰੇ ਦੇ ਲੱਭਣ ਤੋਂ ਬਾਅਦ ਇੱਕ ਹੋਰ ਪੁਰਾਤੱਤਵ ਖੋਜ ਦੀ ਇਸ ਸਮੇਂ ਚਰਚਾ ਹੈ। ਇਹ ਹੈ ਤਿੰਨ ਹਜ਼ਾਰ ਸਾਲ ਪਹਿਲਾਂ ਮਿਸਰ ਦੀ ਰੇਤ ਵਿੱਚ ਦਫ਼ਨ ਹੋ ਚੁੱਕੇ ਸੁਨਹਿਰੀ ਸ਼ਹਿਰ ਦਾ ਮੁੜ ਮਿਲ ਜਾਣਾ।

ਪ੍ਰਾਚੀਨ ਮਿਸਰ ਦੇ ਇਤਿਹਾਸ ਦੇ ਮੰਨੇ-ਪ੍ਰਮੰਨੇ ਜਾਣਕਾਰ ਜ਼ਹੀ ਹਵਾਸ ਨੇ ਵੀਰਵਾਰ ਨੂੰ ਲਕਸਰ ਨੇੜੇ ਇਹ "ਗੁਆਚਿਆ ਸੁਨਹਿਰੀ ਸ਼ਹਿਰ" ਮਿਲਣ ਦਾ ਐਲਾਨ ਕੀਤਾ।

ਉਨ੍ਹਾਂ ਨੇ ਦੱਸਿਆ ਕਿ ਇਹ ਮਿਸਰ ਵਿੱਚ ਹੁਣ ਤੱਕ ਮਿਲਿਆ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦਾ ਨਾਂ ਏਟਨ ਹੈ।

ਇਸ ਦੀ ਭਾਲ ਪਿਛਲੇ ਸਾਲ ਸਤੰਬਰ ਵਿੱਚ ਖੁਦਾਈ ਕਰਨ ਨਾਲ ਸ਼ੁਰੂ ਹੋਈ ਸੀ ਅਤੇ ਇਹ ਕੁਝ ਹਫ਼ਤਿਆਂ ਦੇ ਅੰਦਰ ਹੀ ਪੁਰਾਤਤਵ ਵਾਲਿਆਂ ਨੂੰ ਮਿਲ ਗਿਆ।

ਇਹ ਵੀ ਪੜ੍ਹੋ :

ਕਿਹੜਾ ਸ਼ਹਿਰ ਤੇ ਕਿਹੜਾ ਕਾਰਜਕਾਲ

ਸ਼ਹਿਰ ਦਾ ਸਮਾਂ 1391 ਤੋਂ 1353 ਈ.ਪੂ. ਦੌਰਾਨ ਰਹੇ ਰਾਦੇ ਐਮਿਨਹੋਟੈਪ-III ਦਾ ਹੈ। ਉਹ ਮਿਸਰ ਦੇ ਕੁਝ ਸਭ ਤੋਂ ਤਾਕਤਵਰ ਫੈਰੋ ਬਾਦਸ਼ਾਹਾਂ ਵਿੱਚੋਂ ਇੱਕ ਸਨ।

ਸ਼ਹਿਰ ਦੀ ਵਰਤੋਂ ਬਾਅਦ ਵਿੱਚ ਦੂਜੇ ਫੈਰੋ ਬਾਦਸ਼ਾਹਾਂ ਐਈ ਅਤੇ ਤੂਤਨ ਖ਼ੇਮਨ ਵੱਲੋਂ ਵੀ ਕੀਤੀ ਗਈ। ਜਿਨ੍ਹਾਂ ਦਾ ਲਗਭਗ ਜਿਉਂ ਦਾ ਤਿਉਂ ਮਕਬਰਾ ਸਾਲ 1922 ਵਿੱਚ ਬ੍ਰਿਟਿਸ਼ ਪੁਰਾਤੱਤਵ ਮਾਹਰ ਹਾਵਰਡ ਕਾਰਟਰ ਨੇ ਬਾਦਸ਼ਾਹਾਂ ਦੀ ਘਾਟੀ (Valley of the Kings) ਵਿੱਚ ਲੱਭਿਆ ਸੀ।

ਜੌਹਨ ਹੌਪਿਕਿਨਸ ਯੂਨੀਵਰਸਿਟੀ,ਬਾਲਟੀਮੋਰ ਅਮਰੀਕਾ ਵਿੱਚ ਪ੍ਰਾਚੀਨ ਮਿਸਰ ਦੇ ਇਤਿਹਾਸ (Egyptology) ਦੇ ਜਾਣਕਾਰ ਬੈਸਟੀ ਬਰਾਇਨ ਨੇ ਦੱਸਿਆ,"ਤੂਤਨ ਖ਼ੇਮਨ ਦੇ ਮਕਬਰੇ ਤੋਂ ਬਾਅਦ ਇਹ ਮਿਸਰ ਦੇ ਇਤਿਹਾਸ ਦੀ ਦੂਜੀ ਸਭ ਤੋ ਵੱਡੀ ਖੋਜ ਹੈ।"

ਉਨ੍ਹਾਂ ਨੇ ਕਿਹਾ ਕਿ ਇਹ ਸ਼ਹਿਰ ਸਾਨੂੰ ਪ੍ਰਾਚੀਨ ਮਿਸਰੀਆਂ ਦੇ ਜੀਵਨ ਵਿੱਚ ਇੱਕ ਦੁਰਲੱਭ ਝਾਤ ਦਿਖਾਵੇਗਾ।" ਉਹ ਵੀ ਉਸ ਸਮੇਂ ਦਾ ਮਿਸਰ ਜਦੋਂ ਸਲਤਨਤ ਆਪਣੀ ਅਮੀਰੀ ਦੇ ਸਿਖ਼ਰਾਂ 'ਤੇ ਸੀ।

ਮਿਸਰ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਬਾਦਸ਼ਾਹਾਂ ਦੀ ਘਾਟੀ ਦੇ ਨੇੜੇ ਬੇਸ਼ਕੀਮਤੀ ਕਲਾਤਮਿਕ ਵਸਤਾਂ ਮਿਲੀਆਂ ਹਨ

ਉਨ੍ਹਾਂ ਨੇ ਕਿਹਾ ਕਿ ਇਹ ਸ਼ਹਿਰ ਸਾਨੂੰ ਪ੍ਰਾਚੀਨ ਮਿਸਰੀਆਂ ਦੇ ਜੀਵਨ ਵਿੱਚ ਇੱਕ ਦੁਰਲੱਭ ਝਾਤ ਦਿਖਾਵੇਗਾ।" ਉਹ ਵੀ ਉਸ ਸਮੇਂ ਦਾ ਮਿਸਰ ਜਦੋਂ ਸਲਤਨਤ ਆਪਣੀ ਅਮੀਰੀ ਦੇ ਸਿਖ਼ਰਾਂ 'ਤੇ ਸੀ ਸਕਰਾਬ ਬੀਟਲ ਦਾ ਚਾਰਮ, ਅਤੇ ਗਾਰੇ ਤੋਂ ਬਣੀਆਂ ਇੱਟਾਂ ਜਿਨ੍ਹਾਂ ਉੱਪਰ ਕਿ ਐਮਿਨਹੋਟੇਪ-III ਦੀ ਮੋਹਰ ਲੱਗੀ ਹੋਈ ਹੈ।

ਕਿੱਥੇ ਹੈ ਇਹ ਸ਼ਹਿਰ

ਮਿਸਰ ਦੀ ਰਾਜਧਾਨੀ ਕਾਇਰੋ ਤੋਂ 500 ਕਿੱਲੋਮੀਟਰ ਦੂਰ ਦੱਖਣ ਵੱਲ ਲਕਸਰ ਸ਼ਹਿਰ ਵਿੱਚ ਨੀਲ ਦਰਿਆ ਦੇ ਕੰਢੇ ਵੈਲੀ ਆਫ਼ ਕਿੰਗਸ ਵਿੱਚ ਪਿਛਲੇ ਸਾਲ ਸਤੰਬਰ ਵਿੱਚ ਇਹ ਖੁਦਾਈ ਸ਼ੁਰੂ ਕੀਤੀ ਗਈ ਸੀ।

ਡਾ਼ ਹਵਾਸ ਨੇ ਆਪਣੇ ਬਿਆਨ ਵਿੱਚ ਕਿਹਾ,"ਕੁਝ ਦਿਨਾਂ ਵਿੱਚ ਹੀ ਦਲ ਦੀ ਹੈਰਾਨਗੀ ਦੀ ਹੱਦ ਨਾ ਰਹੀ ਜਦੋਂ ਸਾਰੇ ਪਾਸੇ ਗਾਰੇ ਦੀਆਂ ਇੱਟਾਂ ਦੇ ਢਾਂਚੇ ਉਭਰਨੇ ਸ਼ੁਰੂ ਹੋ ਗਏ।"

ਮਿਸਰ

ਤਸਵੀਰ ਸਰੋਤ, Dr Zahi Hawass on Facebook

ਤਸਵੀਰ ਕੈਪਸ਼ਨ, ਮੰਨਿਆ ਜਾ ਰਿਹਾ ਹੈ ਕਿ ਸ਼ਹਿਰ ਦਾ ਮੁੱਢ ਐਮਿਨਹੋਟੈਪ- ਤੀਜੇ ਨੇ ਬੰਨ੍ਹਿਆ ਜੋ ਕਿ ਪ੍ਰਚੀਨ ਮਿਸਰ ਦੇ ਸਭ ਤੋਂ ਤਾਕਤਵਰ ਬਾਦਸ਼ਾਹਾਂ ਵਿੱਚੋਂ ਸਨ

"ਉਨ੍ਹਾਂ ਨੇ ਜੋ ਕੱਢਿਆ ਉਹ ਚੰਗੀ ਸਥਿਤੀ ਵਿੱਚ ਇੱਕ ਵੱਡਾ ਸ਼ਹਿਰ ਸੀ, ਜਿਸ ਵਿੱਚ ਲਗਭਗ ਪੂਰੀਆਂ ਕੰਧਾਂ ਸਨ ਅਤੇ ਕਮਰੇ ਰੋਜ਼ਾਨਾ ਵਰਤੋਂ ਦੇ ਸਮਾਨ ਨਾਲ ਭਰੇ ਹੋਏ ਸਨ।"

ਹੁਣ ਖੁਦਾਈ ਸ਼ੁਰੂ ਹੋਣ ਤੋਂ ਸੱਤ ਮਹੀਨਿਆਂ ਬਾਅਦ -ਆਲੇ ਦੁਆਲੇ ਦੇ ਕਈ ਇਲਾਕਿਆਂ ਵਿੱਚ ਵੀ ਖੁਦਾਈ ਹੋਈ ਹੈ- ਜਿਨ੍ਹਾਂ ਵਿੱਚ ਇੱਕ ਬੇਕਰੀ, ਇੱਕ ਪ੍ਰਸ਼ਾਸਕੀ ਜਿਲ੍ਹਾ ਅਤੇ ਇੱਕ ਰਿਹਾਇਸ਼ੀ ਇਲਾਕਾ ਮਿਲੇ ਹਨ।

ਡਾ਼ ਹਵਾਸ ਨੇ ਕਿਹਾ,"ਬਹੁਤ ਸਾਰੇ ਵਿਦੇਸ਼ੀ ਦਲਾਂ ਨੇ ਇਸ ਸ਼ਹਿਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲਤਾ ਨਹੀਂ ਮਿਲੀ ਸੀ।"

Map: A map showing where Luxor is in Egypt.
Presentational white space
ਤੂਤਨ ਖ਼ੇਮਨ ਦਾ ਤਾਬੂਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾ਼ ਹਵਾਸ ਤੂਤਨ ਖ਼ੇਮਨ ਦਾ ਤਾਬੂਤ ਦੇਖਦੇ ਹੋਏ

ਉਨ੍ਹਾਂ ਨੇ ਦੱਸਿਆ ਕਿ ਪੁਰਾਤੱਤਵ ਵਿਭਾਗ ਦੀ ਟੀਮ ਕੰਮ ਕਰ ਰਹੀ ਹੈ ਅਤੇ ਹੋਰ ਖੇਤਰਾਂ ਵਿੱਚ ਵੀ ਖੁਦਾਈ ਕੀਤੀ ਜਾ ਰਹੀ ਹੈ। ਟੀਮ ਨੂੰ ਉਮੀਦ ਹੈ ਕਿ ਖ਼ਜਾਨਿਆਂ ਨਾਲ ਭਰੇ ਹੋਰ ਮਕਬਰੇ ਵੀ ਇਸ ਖੁਦਾਈ ਦੌਰਾਨ ਮਿਲ ਸਕਦੇ ਹਨ।

ਮਿਸਰ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਪ੍ਰਾਚੀਨ ਵਿਰਸੇ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹੋਰ ਦੇਸ਼ਾਂ ਵਾਂਗ ਮਿਸਰ ਦੀ ਸੈਰ-ਸਪਾਟਾ ਸਨਅਤ ਵੀ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋਈ ਹੈ। ਉੱਥੇ ਇਸ ਉੱਪਰ ਦੇਸ਼ ਦੀ ਸਿਆਸੀ ਅਸਥਿਰਤਾ ਦਾ ਵੀ ਬੁਰਾ ਅਸਰ ਪਿਆ ਹੈ।

ਮਿਸਰ

ਤਸਵੀਰ ਸਰੋਤ, Zahi Hawass on Facebook

ਤਸਵੀਰ ਕੈਪਸ਼ਨ, ਸਕਰਾਬ ਬੀਟਲ ਦਾ ਚਾਰਮ
ਮਿਸਰ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, Inscribed pottery vessels helped to date the site ਇਹ ਘੜੇ ਜਿਨ੍ਹਾਂ ਉੱਪਰ ਕਿ ਪ੍ਰਚੀਨ ਲਿੱਪੀ ਮਿਲੀ ਹੈ- ਨਿਸ਼ਚਿਤ ਹੀ ਸਟੀਕ ਕਾਲ ਖੰਡ ਨਿਰਧਾਰਿਤ ਕਰਨ ਵਿੱਚ ਮਦਦਗਾਰ ਹੋਣਗੇ
1px transparent line

ਪਿਛਲੇ ਹਫ਼ਤੇ ਮਿਸਰ ਦੇ ਪ੍ਰਾਚੀਨ ਹਾਕਮਾਂ ਦੇ ਅਵਸ਼ੇਸ਼ ਬਾਕਾਇਦਾ ਸਰਕਾਰਾ ਸਨਮਾਨਾਂ ਨਾਲ ਰਾਜਧਾਨੀ ਕਾਇਰੋ ਲਿਜਾਏ ਗਏ। ਉਨ੍ਹਾਂ ਨੂੰ ਮਿਊਜ਼ੀਅਮ ਵਿੱਚ ਸਵਾਗਤ ਕਰਨ ਲਈ ਮਿਸਰ ਦੇ ਰਾਸ਼ਟਰਪਤੀ ਖ਼ੁਦ ਮੌਜੂਦ

ਇਨ੍ਹਾਂ ਵਿੱਚ ਐਮਿਨਹੋਟੈਪ-III ਉਨ੍ਹਾਂ ਦੀ ਪਤਨੀ ਰਾਣੀ ਤੀਏ ਦੀਆਂ ਮੰਮੀਜ਼ ਵੀ ਸ਼ਾਮਲ ਸਨ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)