You’re viewing a text-only version of this website that uses less data. View the main version of the website including all images and videos.
'ਤੁਹਾਡੇ ਪੋਰਨ ਵੀਡੀਓ ਸਾਡੇ ਕੋਲ ਹਨ': ਇਸ ਤਰ੍ਹਾਂ ਕੀਤੀ ਜਾ ਰਹੀ ਹੈ ਇੰਟਰਨੈੱਟ ਰਾਹੀਂ ਪੈਸਿਆਂ ਦੀ ਵਸੂਲੀ
- ਲੇਖਕ, ਜੋਏ ਟਿਡੀ
- ਰੋਲ, ਸਾਈਬਰ ਪੱਤਰਕਾਰ ਬੀਬੀਸੀ ਨਿਊਜ਼
ਸਾਈਬਰ ਸੁਰੱਖਿਆ ਕੰਪਨੀ ਅਜਿਹੇ ਰੇਂਨਸਮਵੇਅਰ ਜਾਂ ਵਸੂਲੀ ਕਰਨ ਵਾਲੇ ਵਾਇਰਸਾਂ ਬਾਰੇ ਚੇਤਾਵਨੀ ਦੇ ਰਹੀਆਂ ਹਨ ਜੋ ਪੀੜਤਾਂ ਨੂੰ ਸ਼ਰਮਿੰਦਾ ਕਰਕੇ ਉਨ੍ਹਾਂ ਨੂੰ ਪੈਸੇ ਦੇਣ ਲਈ ਮਜਬੂਰ ਕਰਦੀਆਂ ਹਨ।
ਮਾਹਰਾਂ ਦਾ ਕਹਿਣਾ ਹੈ ਕਿ ਸੰਵੇਦਨਸ਼ੀਲ ਨਿੱਜੀ ਜਾਣਕਾਰੀ ਬਦਲੇ ਪੈਸੇ ਵਸੂਲਣ ਦੇ ਇਸ ਟ੍ਰੈਂਡ ਨਾਲ ਨਾ ਸਿਰਫ਼ ਕੰਪਨੀਆਂ ਦੇ ਆਪਰੇਸ਼ਨ ਪ੍ਰਭਾਵਿਤ ਹੋ ਸਕਦੇ ਹਨ, ਬਲਕਿ ਉਨ੍ਹਾਂ ਦਾ ਅਕਸ ਵੀ ਖ਼ਰਾਬ ਹੋ ਸਕਦਾ ਹੈ।
ਹੈਕਰਾਂ ਦੇ ਇੱਕ ਆਈਟੀ ਕੰਪਨੀ ਦੇ ਨਿਰਦੇਸ਼ਕ ਦੀਆਂ ਨਿੱਜੀ ਪੋਰਨ ਕੁਲੈਕਸ਼ਨਜ਼ ਨੂੰ ਹੈਕ ਕਰਨ ਬਾਰੇ ਟਿੱਪਣੀ ਕਰਨ ਤੋਂ ਬਾਅਦ ਇਹ ਮੁੱਦਾ ਹੋਰ ਗੰਭੀਰ ਹੋ ਗਿਆ ਹੈ।
ਇਹ ਵੀ ਪੜ੍ਹੋ-
ਹਾਲਾਂਕਿ, ਹੈਕਿੰਗ ਦਾ ਸ਼ਿਕਾਰ ਬਣੀ ਇਸ ਅਮਰੀਕੀ ਕੰਪਨੀ ਨੇ ਜਨਤਕ ਤੌਰ 'ਤੇ ਇਹ ਸਵੀਕਾਰ ਨਹੀਂ ਕੀਤਾ ਕਿ ਉਸ ਨੂੰ ਹੈਕ ਕੀਤਾ ਗਿਆ ਸੀ।
ਹੈਕਿੰਗ ਬਾਰੇ ਪਿਛਲੇ ਮਹੀਨੇ ਡਾਰਕਨੈੱਟ 'ਤੇ ਸਾਂਝੀ ਕੀਤੀ ਗਈ ਪੋਸਟ ਵਿੱਚ ਹੈਕਰਾਂ ਨੇ ਆਈਟੀ ਨਿਰਦੇਸ਼ਕ ਦਾ ਨਾਮ ਵੀ ਜਾਰੀ ਕੀਤਾ।
ਇਸ ਦੇ ਨਾਲ ਹੀ ਹੈਕਰਾਂ ਨੇ ਉਨ੍ਹਾਂ ਦੇ ਦਫ਼ਤਰ ਦੇ ਕੰਪਿਊਟਰ ਨੂੰ ਹੈਕ ਕਰਨ ਦਾ ਦਾਅਵਾ ਕੀਤਾ, ਜਿਸ ਵਿੱਚ ਪੋਰਨ ਫ਼ਾਈਲਾਂ ਸਨ।
ਉਨ੍ਹਾਂ ਨੇ ਕੰਪਿਊਟਰ ਦੀ ਫ਼ਾਈਲ ਲਾਇਬਰੇਰੀ ਦਾ ਸਕਰੀਨਸ਼ਾਰਟ ਪੋਸਟ ਕੀਤਾ ਹੈ ਜਿਸ ਵਿੱਚ ਦਰਜਨ ਤੋਂ ਵੱਧ ਫ਼ੋਲਡਰ ਹਨ, ਜਿੰਨਾਂ ਵਿੱਚ ਪੋਰਨ ਸਟਾਰਸ ਅਤੇ ਪੋਰਨ ਵੈੱਬਸਾਈਟਾਂ ਦੇ ਨਾਮ ਹਨ।
ਇਸ ਬਦਨਾਮ ਹੈਕਰ ਸਮੂਹ ਨੇ ਲਿਖਿਆ ਹੈ, "ਜਦੋਂ ਉਹ [ਹੱਥਰਸੀ] ਕਰ ਰਹੇ ਸਨ, ਉਸ ਸਮੇਂ ਅਸੀਂ ਉਨ੍ਹਾਂ ਦੇ ਕੰਪਿਊਟਰ ਅਤੇ ਉਨ੍ਹਾਂ ਦੀ ਕੰਪਨੀ ਦੇ ਗਾਹਕਾਂ ਬਾਰੇ ਵਿੱਚ ਕਈ ਗੀਗਾਬਾਈਟ ਦੀ ਨਿੱਜੀ ਜਾਣਕਾਰੀ ਡਾਉਨਲੋਡ ਕਰ ਰਹੇ ਸੀ।"
ਹੈਕਰ ਸਮੂਹ ਦਾ ਇਹ ਪੋਸਟ ਕੁਝ ਹਫ਼ਤੇ ਪਹਿਲਾਂ ਡੀਲੀਟ ਹੋ ਗਿਆ ਹੈ।
ਮਾਹਰਾਂ ਦਾ ਅੰਦਾਜ਼ਾ ਹੈ ਕਿ ਇਸ ਦਾ ਅਰਥ ਇਹ ਹੈ ਕਿ ਕੰਪਨੀ ਨੇ ਹੈਕਰਾਂ ਨੂੰ ਪੈਸਾ ਦੇ ਦਿੱਤਾ ਹੈ ਅਤੇ ਇਸ ਦੇ ਬਦਲੇ ਉਹ ਹੋਰ ਜਾਣਕਾਰੀਆਂ ਜਨਤਕ ਨਾ ਕਰਨ ਦਾ ਵਾਅਦਾ ਨਿਭਾ ਰਹੇ ਹਨ।
ਸਬੰਧਿਤ ਕੰਪਨੀਆਂ ਨੇ ਇਸ ਬਾਰੇ ਟਿੱਪਣੀ ਕਰਨ ਦੀ ਬੇਨਤੀ ਦਾ ਜਵਾਬ ਨਹੀਂ ਦਿੱਤਾ।
ਪਰ ਇਸ ਹੀ ਹੈਕਰ ਸਮੂਹ ਨੇ ਅਮਰੀਕਾ ਦੀ ਇੱਕ ਹੋਰ ਯੂਟੀਲੀਟੀ ਕੰਪਨੀ 'ਤੇ ਪੈਸੇ ਦੇਣ ਦਾ ਦਬਾਅ ਬਣਾਇਆ ਹੋਇਆ ਹੈ।
ਹੈਕਰਾਂ ਨੇ ਕੰਪਨੀ ਦੇ ਕਰਮਚਾਰੀਆਂ ਦੇ ਪ੍ਰੀਮੀਅਮ ਪੋਰਨ ਵੈੱਬਸਾਈਟਾਂ 'ਤੇ ਇਸਤੇਮਾਲ ਹੋਣ ਵਾਲੇ ਯੂਜ਼ਰਨੇਮ ਅਤੇ ਪਾਸਵਰਡ ਪ੍ਰਕਾਸ਼ਿਤ ਕਰ ਦਿੱਤੇ ਹਨ।
ਇਹ ਹੈ ਪੈਸੇ ਵਸੂਲਣ ਦਾ ਨਵਾਂ ਤਰੀਕਾ
ਵਸੂਲੀ ਕਰਨ ਵਾਲੇ ਇੱਕ ਹੋਰ ਹੈਕਰ ਸਮੂਹ ਨੇ ਆਪਣੀ ਡਾਰਕਨੈੱਟ ਵੈੱਬਸਾਈਟ 'ਤੇ ਅਜਿਹੀ ਹੀ ਤਰੀਕੇ ਬਾਰੇ ਲਿਖਿਆ ਹੈ।
ਇਸ ਨਵੇਂ ਗੈਂਗ ਨੇ ਲੋਕਾਂ ਦੇ ਨਿੱਜੀ ਈਮੇਲ ਅਤੇ ਤਸਵੀਰਾਂ ਪ੍ਰਕਾਸ਼ਿਤ ਕਰ ਦਿੱਤੀਆਂ ਹਨ ਅਤੇ ਸਾਈਬਰ ਹਮਲੇ ਦਾ ਨਿਸ਼ਾਨਾ ਬਣਾਉਣ ਵਾਲੇ ਅਮਰੀਕੀ ਸ਼ਹਿਰ ਦੇ ਮੇਅਰ ਤੋਂ ਸਿੱਧੇ ਤੌਰ 'ਤੇ ਪੈਸਿਆਂ ਦੀ ਮੰਗ ਕੀਤੀ ਹੈ।
ਉਥੇ ਹੀ ਇੱਕ ਹੋਰ ਮਾਮਲੇ ਵਿੱਚ ਹੈਕਰਾਂ ਨੇ ਕੈਨੇਡਾ ਦੀ ਇੱਕ ਬੀਮਾ ਕੰਪਨੀ ਵਿੱਚ ਹੋਏ ਫ਼ਰਜ਼ੀਵਾੜੇ ਨਾਲ ਜੁੜੀ ਈਮੇਲ ਹੈਕ ਕਰਨ ਦਾ ਦਾਅਵਾ ਕੀਤਾ ਹੈ।
ਸਾਈਬਰ ਸੁਰੱਖਿਆ ਕੰਪਨੀ ਐੱਮਸੀਸਾਫ਼ਟ ਵਿੱਚ ਥ੍ਰੈਟ ਐਨਾਲਿਸਟ ਬ੍ਰੇਟ ਕੈਲੋ ਕਹਿੰਦੇ ਹਨ ਕਿ ਇਹ ਟ੍ਰੈਂਡ ਦਰਸਾਉਂਦਾ ਹੈ ਕਿ ਰੈਂਨਸਮਵੇਅਰ ਹੈਕਿੰਗ ਦੇ ਨਵੇਂ ਤਰੀਕੇ ਸਾਹਮਣੇ ਆ ਰਹੇ ਹਨ।
ਕੈਲੋ ਕਹਿੰਦੇ ਹਨ, "ਇਹ ਨਵੇਂ ਹਾਲਾਤ ਹਨ। ਹੈਕਰ ਹੁਣ ਅਜਿਹੀਆਂ ਜਾਣਕਾਰੀਆਂ ਖੋਜ ਰਹੇ ਹਨ ਜਿਸ ਦੀ ਵਰਤੋਂ ਬਲੈਕਮੇਲ ਕਰਨ ਲਈ ਕੀਤੀ ਜਾ ਸਕੇ।''
ਉਨ੍ਹਾਂ ਅੱਗੇ ਕਿਹਾ, "ਜੇ ਉਨ੍ਹਾਂ ਨੂੰ ਕੁਝ ਅਜਿਹਾ ਮਿਲਦਾ ਹੈ ਜੋ ਅਪਰਾਧ ਨਾਲ ਜੁੜਿਆ ਜਾਂ ਟਾਰਗੇਟ ਨੂੰ ਸ਼ਰਮਿੰਦਾ ਕਰਨ ਵਾਲਾ ਹੋਵੇ, ਤਾਂ ਫ਼ਿਰ ਉਹ ਇਸ ਦੇ ਬਦਲੇ ਫ਼ਿਰੌਤੀ ਮੰਗਦੇ ਹਨ।"
"ਇਹ ਘਟਨਾਵਾਂ ਸਿਰਫ਼ ਡਾਟਾ ਚੋਰੀ ਕਰਨ ਲਈ ਕੀਤੇ ਗਏ ਸਾਈਬਰ ਹਮਲੇ ਨਹੀਂ ਹਨ। ਇਹ ਦਰਅਸਲ ਫ਼ਿਰੌਤੀ ਵਸੂਲ ਕਰਨ ਲਈ ਕੀਤੇ ਗਏ ਯੋਜਨਾਬੱਧ ਹਮਲੇ ਹਨ।''
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਦਸੰਬਰ 2020 ਵਿੱਚ ਕਾਸਮੈਟਿਕ ਸਰਜਰੀ ਚੇਨ 'ਦਿ ਹਾਸਪੀਟਲ ਗਰੁੱਪ' ਦੀ ਵੈੱਬਸਾਈਟ ਹੈਕ ਕਰਨ ਤੋਂ ਬਾਅਦ ਕੰਪਨੀ ਨੂੰ ਮਰੀਜ਼ਾਂ ਦੀਆਂ ਸਰਜਰੀ ਤੋਂ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ ਪ੍ਰਕਾਸ਼ਿਤ ਕਰਨ ਦੀ ਧਮਕੀ ਦਿੱਤੀ ਗਈ ਸੀ।
ਰੇਂਮਸਵੇਅਰ ਵੀ ਵਿਕਸਿਤ ਹੋ ਰਹੇ ਹਨ
ਰੇਂਮਸਵੇਅਰ ਕੁਝ ਦਹਾਕੇ ਪਹਿਲਾਂ ਸਭ ਤੋਂ ਪਹਿਲੀ ਵਾਰ ਸਾਹਮਣੇ ਆਏ ਸਨ, ਉਸ ਸਮੇਂ ਤੋਂ ਹੁਣ ਤੱਕ ਬਹੁਤ ਬਦਲ ਗਏ ਹਨ।
ਪਹਿਲਾਂ ਸਾਈਬਰ ਅਪਰਾਧੀ ਜਾਂ ਤਾਂ ਇਕੱਲਿਆਂ ਕੰਮ ਕਰਦੇ ਸਨ ਜਾਂ ਛੋਟੇ ਸਮੂਹ ਵਿੱਚ ਕੰਮ ਕਰਦੇ ਸਨ।
ਇਹ ਪਹਿਲਾਂ ਵਿਅਕਤੀਗਤ ਇੰਟਰਨੈੱਟ ਯੂਜ਼ਰ ਨੂੰ ਹੀ ਨਿਸ਼ਾਨਾ ਬਣਾਉਂਦੇ ਸਨ। ਈਮੇਲ ਅਤੇ ਵੈੱਬਸਾਈਟਾਂ ਜ਼ਰੀਏ ਜਾਲ ਸੁੱਟਕੇ ਉਹ ਅਜਿਹਾ ਕਰਦੇ ਸਨ।
ਪਰ ਪਿਛਲੇ ਕੁਝ ਸਾਲਾਂ ਤੋਂ ਹੈਕਰ ਹੁਣ ਬਹੁਤ ਗੁੰਝਲਦਾਰ, ਯੋਜਨਾਬੱਧ ਅਤੇ ਉਤਸ਼ਾਹੀ ਹੋ ਗਏ ਹਨ।
ਅਪਰਾਧਿਕ ਗੈਂਗ ਹੈਕਿੰਗ ਜ਼ਰੀਏ ਸਾਲਾਨਾ ਕਰੋੜਾਂ ਡਾਲਰ ਕਮਾਏ ਜਾ ਰਹੇ ਹਨ। ਉਹ ਹੁਣ ਵੱਡੀਆਂ ਕੰਪਨੀਆਂ ਅਤੇ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਕਈ ਵਾਰ ਤਾਂ ਇੱਕ ਹੀ ਸ਼ਿਕਾਰ ਤੋਂ ਸੈਂਕੜੇ ਡਾਲਰ ਵਸੂਲ ਲੈਂਦੇ ਹਨ।
ਬਰੈਟ ਕੌਲੋ ਨੇ ਕਈ ਸਾਲਾਂ ਤੋਂ ਰੇਂਸਮਵੇਅਰ ਹਮਲਿਆਂ 'ਤੇ ਨਜ਼ਰਾਂ ਬਣਾਈਆਂ ਹੋਈਆਂ ਹਨ।
ਉਹ ਕਹਿੰਦੇ ਹਨ ਕਿ "ਸਾਲ 2019 ਦੇ ਬਾਅਦ ਤੋਂ ਸਾਈਬਰ ਅਪਰਾਧੀਆਂ ਦੀ ਰਣਨੀਤੀ ਵਿੱਚ ਬਦਲਾਅ ਆਇਆ ਹੈ।"
"ਪਹਿਲਾਂ ਅਸੀਂ ਦੇਖਦੇ ਸੀ ਕਿ ਹੈਕਰ ਕੰਪਨੀ ਦਾ ਕੰਮ ਪ੍ਰਭਾਵਿਤ ਕਰਨ ਲਈ ਉਸ ਦੇ ਡਾਟਾ ਨੂੰ ਏਨਕ੍ਰਿਪਟ ਕਰ ਦਿੰਦੇ ਸਨ। ਪਰ ਹੁਣ ਤਾਂ ਹੈਕਰ ਡਾਟਾ ਨੂੰ ਖ਼ੁਦ ਹੀ ਡਾਉਨਲੋਡ ਕਰਨ ਲੱਗੇ ਹਨ।"
"ਇਸ ਦਾ ਅਰਥ ਇਹ ਹੈ ਕਿ ਉਹ ਹੁਣ ਪੀੜਤਾਂ ਦੇ ਡਾਟਾ ਨੂੰ ਕਿਸੇ ਹੋਰ ਨੂੰ ਵੇਚਣ ਜਾਂ ਜਨਤਕ ਕਰਨ ਦੀ ਧਮਕੀ ਦੇ ਕੇ ਹੋਰ ਜ਼ਿਆਦਾ ਬਲੈਕਮੇਲ ਕਰ ਸਕਦੇ ਹਨ।"
ਮਾਹਰਾਂ ਦਾ ਮੰਨਣਾ ਹੈ ਕਿ ਕਿਸੇ ਵਿਅਕਤੀ ਜਾਂ ਕੰਪਨੀ ਨੂੰ ਬਦਨਾਮ ਕਰਨ ਦੀਆਂ ਇਹ ਧਮਕੀਆਂ ਇਸ ਲਈ ਗੰਭੀਰ ਹਨ ਕਿਉਂਕਿ ਇਸ ਨਾਲ ਪੀੜਤ ਦੀ ਸੁਰੱਖਿਆ ਕਰਨਾ ਸੌਖਾ ਨਹੀਂ ਹੁੰਦਾ।
ਚੰਗਾ ਬੈੱਕਅੱਪ ਰੱਖਣ ਨਾਲ ਕੰਪਨੀਆਂ ਰੇਂਸਮਵੇਅਰ ਹਮਲੇ ਦੀ ਵਜ੍ਹਾ ਨਾਲ ਕੰਮ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ ਤਾਂ ਘੱਟ ਕਰ ਪਾਉਂਦੀਆਂ ਹਨ, ਪਰ ਜਦੋਂ ਹੈਕਰ ਬਦਨਾਮ ਕਰਨ ਦੀਆਂ ਧਮਕੀਆਂ ਦੇ ਕੇ ਵਸੂਲੀ 'ਤੇ ਉਤਰ ਆਏ ਆ ਪੀੜਤਾਂ ਦੇ ਹੱਥ ਵਿੱਚ ਬਹੁਤਾ ਕੁਝ ਹੁੰਦਾ ਨਹੀਂ।
ਸਾਈਬਰ ਸੁਰੱਖਿਆ ਕੰਸਲਟੈਂਟ ਲੀਜ਼ਾ ਵੇਂਚੁਰਾ ਕਹਿੰਦੇ ਹਨ, "ਕਮਰਚਾਰੀਆਂ ਨੂੰ ਆਪਣੀ ਕੰਪਨੀ ਦੇ ਸਰਵਰ 'ਤੇ ਕੋਈ ਵੀ ਅਜਿਹੀ ਸਮਗਰੀ ਸਟੋਰ ਕਰਕੇ ਨਹੀਂ ਰੱਖਣੀ ਚਾਹੀਦੀ ਜੋ ਕੰਪਨੀ ਦੇ ਅਕਸ ਨੂੰ ਖ਼ਰਾਬ ਕਰ ਸਕੇ। ਸੰਸਥਾਵਾਂ ਨੂੰ ਇਸ ਬਾਰੇ ਜਾਗਰੁਕਤਾ ਫ਼ੈਲਾਉਣ ਲਈ ਸਟਾਫ਼ ਨੂੰ ਟ੍ਰੇਨਿੰਗ ਦੇਣੀ ਚਾਹੀਦੀ ਹੈ।"
"ਹੁਣ ਰੇਂਸਮਵੇਅਰ ਦੇ ਹਮਲਿਆਂ ਦੀ ਨਾ ਸਿਰਫ਼ ਗਿਣਤੀ ਵੱਧ ਗਈ ਹੈ, ਬਲਕਿ ਇਹ ਬਹੁਤ ਗੁੰਝਲਦਾਰ ਹੋ ਗਏ ਹਨ। ਇਹ ਕੰਪਨੀਆਂ ਲਈ ਇੱਕ ਪਰੇਸ਼ਾਨ ਕਰਨ ਵਾਲੀ ਗੱਲ ਹੈ।"
ਉਹ ਮੰਨਦੇ ਹਨ, "ਹੈਕਰਾਂ ਨੂੰ ਜਦੋਂ ਇਹ ਪਤਾ ਲੱਗ ਜਾਂਦਾ ਹੈ ਕਿ ਉਹ ਸੰਸਥਾ ਨੂੰ ਬਦਨਾਮ ਕਰ ਸਕਦੇ ਹਨ ਤਾਂ, ਉਹ ਪੀੜਤਾਂ ਤੋਂ ਹੋਰ ਵਧੇਰੇ ਫ਼ਿਰੌਤੀ ਮੰਗਦੇ ਹਨ।"
ਪੀੜਤਾਂ ਦਾ ਅਜਿਹੀਆਂ ਘਟਨਾਵਾਂ ਨੂੰ ਰਿਪੋਰਟ ਨਾ ਕਰਨਾ ਅਤੇ ਕੰਪਨੀਆਂ ਵਿੱਚ ਪਰਦਾ ਪਾ ਦੇਣ ਦੇ ਸਭਿਆਚਾਰ ਕਾਰਨ ਰੇਂਸਮਵੇਅਰ ਜ਼ਰੀਏ ਹੋਣ ਵਾਲੀ ਵਸੂਲੀ ਦਾ ਸਹੀ ਅੰਦਾਜ਼ਾ ਲਗਾਉਣਾ ਔਖਾ ਹੋ ਜਾਂਦਾ ਹੈ।
ਐੱਮਸੀਸਾਫ਼ਟ ਦੇ ਮਾਹਰਾਂ ਮੁਤਾਬਕ, ਸਿਰਫ਼ ਸਾਲ 2020 ਵਿੱਚ ਹੀ ਰੇਂਸਮਵੇਅਰ ਨੇ ਕੰਪਨੀਆਂ ਨੂੰ 170 ਅਰਬ ਡਾਲਰ ਦਾ ਨੁਕਸਾਨ ਪਹੁੰਚਾਇਆ ਹੈ।
ਇਸ ਵਿੱਚ ਫ਼ਿਰੌਤੀ ਦਿੱਤੀ ਗਈ ਰਕਮ ਤੇ ਵੈੱਬਸਾਈਟ ਡਾਊਨ ਹੋਣ ਕਾਰਨ ਕੰਮ ਦਾ ਪ੍ਰਭਾਵਿਤ ਹੋਣਾ ਸ਼ਾਮਿਲ ਹੈ।
ਇਹ ਵੀ ਪੜ੍ਹੋ: