ਜਪਾਨ ’ਚ ਵਿਆਹ ਤੋਂ ਬਾਅਦ ਸਰਨੇਮ ਬਦਲਣਾ ਔਰਤਾਂ ਨੂੰ ਕਿਉਂ ਲੱਗ ਰਿਹਾ ‘ਸਮਾਜਿਕ ਮੌਤ’

    • ਲੇਖਕ, ਪ੍ਰੀਤੀ ਝਾਅ
    • ਰੋਲ, ਬੀਬੀਸੀ ਨਿਊਜ਼

ਮਾਰੀ ਇਨੋਏ ਇੱਕ ਅੰਗਰੇਜ਼ੀ ਅਧਿਆਪਕਾ ਹੈ, ਉਹ 34 ਸਾਲਾਂ ਦੀ ਹੈ ਅਤੇ ਟੋਕਿਓ ਵਿੱਚ ਰਹਿੰਦੀ ਹੈ। ਉਸ ਨੇ ਤਿੰਨ ਸਾਲ ਪਹਿਲਾਂ ਆਪਣੇ ਬੁਆਏਫ੍ਰੈਂਡ, ਕੋਟਾਰੋ ਉਸੂਈ ਨਾਲ ਵਿਆਹ ਕਰਵਾ ਲਿਆ। ਹਾਲਾਂਕਿ, ਵਿਆਹ ਕਰਵਾਉਣਾ ਉਸ ਦੀਆਂ ਯੋਜਨਾਵਾਂ ਵਿੱਚ ਸ਼ਾਮਲ ਨਹੀਂ ਸੀ।

ਇਹ ਮਹਾਂਮਾਰੀ ਨਹੀਂ ਹੈ ਜੋ ਵਿਆਹ ਵਿੱਚ ਰੁਕਾਵਟ ਪੈਦਾ ਕਰ ਰਹੀ ਹੈ, ਬਲਕਿ ਇੱਕ ਪੁਰਾਤਨ ਜਾਪਾਨੀ ਕਾਨੂੰਨ ਹੈ ਜੋ ਵਿਆਹੇ ਜੋੜਿਆਂ ਨੂੰ ਇੱਕੋ ਉਪਨਾਮ ਅਪਣਾਉਣ ਲਈ ਮਜਬੂਰ ਕਰਦਾ ਹੈ।

ਸਿਧਾਂਤਕ ਤੌਰ 'ਤੇ ਜੋੜੇ ਵਿੱਚੋਂ ਦੋਵਾਂ 'ਚੋਂ ਕੋਈ ਵੀ ਆਪਣਾ ਆਖਰੀ ਨਾਮ ਛੱਡ ਸਕਦਾ ਹੈ, ਪਰ ਵਿਵਹਾਰਕ ਤੌਰ 'ਤੇ ਲਗਭਗ ਹਮੇਸ਼ਾਂ ਔਰਤ ਨੂੰ ਆਪਣਾ ਉਪਨਾਮ ਛੱਡਣਾ ਪੈਂਦਾ ਹੈ। ਇੱਕ ਅਧਿਐਨ ਤੋਂ ਪਤਾ ਚੱਲਿਆ ਹੈ ਕਿ 96 ਫ਼ੀਸਦ ਨੂੰ ਅਜਿਹਾ ਕਰਨਾ ਪੈਂਦਾ ਹੈ।

ਇਨੋਏ ਕਹਿੰਦੀ ਹੈ "ਆਪਣੇ ਨਾਲ ਮੈਨੂੰ ਇਹ ਬਹੁਤ ਅਨਿਆਂਪੂਰਨ ਜਾਪਦਾ ਹੈ।'' ਉਹ ਤਰਕ ਦਿੰਦੀ ਹੈ ਕਿ ਦੋਵਾਂ ਕੋਲ ਆਪਣਾ ਉਪਨਾਮ ਰੱਖਣ ਦਾ ਬਦਲ ਹੈ।

ਉਸ ਦਾ ਮੰਗੇਤਰ ਉਸ ਨਾਲ ਸਹਿਮਤ ਹੈ।

ਇਹ ਵੀ ਪੜ੍ਹੋ-

ਉਹ ਇਨੋਏ ਬਣਨ ਲਈ ਰਾਜ਼ੀ ਹੋ ਗਿਆ, ਪਰ ਉਸ ਦੇ ਕੁਝ ਰਿਸ਼ਤੇਦਾਰ ਉਸ ਦੇ ਫੈਸਲੇ ਨਾਲ ਸਹਿਮਤ ਨਹੀਂ ਹੋਏ।

ਉਸੂਈ ਕਹਿੰਦਾ ਹੈ, "ਮੈਂ ਕਿਸੇ ਵੀ ਪਰਿਵਾਰ ਨੂੰ ਉਦਾਸ ਨਹੀਂ ਕਰਨਾ ਚਾਹੁੰਦਾ। ਅਸੀਂ ਇਹ ਫੈਸਲਾ ਕਰਨਾ ਚਾਹੁੰਦੇ ਹਾਂ ਕਿ ਕੀ ਆਖਰੀ ਨਾਮ ਬਦਲਣਾ ਹੈ ਜਾਂ ਰੱਖਣਾ ਹੈ।''

ਸੰਯੁਕਤ ਰਾਸ਼ਟਰ ਦੀ ਇੱਕ ਕਮੇਟੀ ਅਨੁਸਾਰ ਜਾਪਾਨ ਉਨ੍ਹਾਂ ਕੁਝ ਉੱਨਤ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ ਜੋ ਵਿਆਹ ਤੋਂ ਬਾਅਦ ਜੋੜਿਆਂ ਨੂੰ ਦੋਵੇਂ ਉਪਨਾਮ ਰੱਖਣ ਤੋਂ ਰੋਕਦਾ ਹੈ, ਸੰਯੁਕਤ ਰਾਸ਼ਟਰ ਦੀ ਇੱਕ ਕਮੇਟੀ ਅਨੁਸਾਰ ਇੱਕ ਕਾਨੂੰਨ ਕਾਰਨ ਔਰਤਾਂ ਦਾ ਨਾਂ ਖੋਹਣਾ, ਉਨ੍ਹਾਂ ਨਾਲ ਸਪੱਸ਼ਟ ਤੌਰ 'ਤੇ ਵਿਤਕਰਾ ਕਰਦਾ ਹੈ।

ਛੇ ਸਾਲ ਪਹਿਲਾਂ ਨਿਯਮਾਂ ਨੂੰ ਬਦਲਣ ਲਈ ਦੋ ਵੱਡੇ ਮੁਕੱਦਮੇ ਅਸਫਲ ਹੋ ਗਏ, ਪਰ ਇਨੋਏ ਅਤੇ ਉਸੂਈ ਵੱਲੋਂ ਮਿਲ ਕੇ ਚਲਾਈ ਸੁਧਾਰ ਲਹਿਰ ਅੱਗੇ ਵਧਣ ਤੋਂ ਇਲਾਵਾ ਕੁਝ ਨਹੀਂ ਕਰ ਸਕੀ।

ਪ੍ਰਾਚੀਨ ਲੜਾਈ

ਆਖਰੀ ਨਾਮ ਬਦਲਣਾ ਲੰਬੇ ਵਿਵਾਦ ਵਾਲਾ ਖੇਤਰ ਹੈ।

ਇੰਗਲੈਂਡ ਵਿੱਚ ਇੱਕ ਔਰਤ ਵੱਲੋਂ ਆਪਣੇ ਮਾਪਿਆਂ ਵੱਲ ਦਾ ਨਾਮ ਰੱਖਣ ਦੀ ਇੱਛਾ ਨੂੰ 1605 ਵਿੱਚ ਅਣਉਚਿਤ 'ਖਹਾਇਸ਼' ਨਾਲ ਸਬੰਧਤ ਮੰਨਿਆ ਜਾਂਦਾ ਸੀ, ਜਿਵੇਂ ਕਿ ਡਾਕਟਰ ਸੋਫੀ ਕਲੰਬੋ ਨੇ ਲਿਖਿਆ ਸੀ।

ਜਿਨ੍ਹਾਂ ਨੇ ਇਸ ਪਿੱਤਰਸੱਤਾ ਨੂੰ ਚੁਣੌਤੀ ਦਿੱਤੀ ਸੀ, ਉਨ੍ਹਾਂ ਨੂੰ ਹੋਰਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਅਤੇ ਕੁਝ ਨੇ 19ਵੀਂ ਸਦੀ ਦੇ ਅੰਤ ਵਿੱਚ ਇੱਕ ਮਹੱਤਵਪੂਰਨ ਕਾਨੂੰਨੀ ਰਾਹ ਰਾਹੀਂ ਆਪਣੇ ਉਪਨਾਮ ਦੀ ਵਰਤੋਂ ਕਰਨ ਦਾ ਅਧਿਕਾਰ ਪ੍ਰਾਪਤ ਕਰ ਲਿਆ ਸੀ।

ਸੰਯੁਕਤ ਰਾਜ ਵਿੱਚ ਵੀ ਪੀੜਤ ਲੋਕਾਂ ਨੇ ਇਸੇ ਤਰ੍ਹਾਂ ਦੀ ਲੜਾਈ ਲੜੀ।

ਸਾਲ 1972 ਤੱਕ ਦੇ ਕਈ ਅਦਾਲਤਾਂ ਦੇ ਫੈਸਲਿਆਂ ਵਿੱਚ ਲੱਗਿਆ ਕਿ ਔਰਤਾਂ ਆਪਣੇ ਉਪਨਾਮ ਦੀ ਵਰਤੋਂ ਆਪਣੀ ਮਰਜ਼ੀ ਅਨੁਸਾਰ ਕਰ ਸਕਦੀਆਂ ਹਨ।

40 ਤੋਂ ਵੱਧ ਸਾਲਾਂ ਬਾਅਦ, ਜਪਾਨ ਵਿੱਚ ਬਹੁਤ ਸਾਰੀਆਂ ਔਰਤਾਂ ਆਪਣੇ ਇਸ ਫੈਸਲੇ ਨੂੰ ਮੰਨਣ ਲਈ ਯੋਗ ਹੋਈਆਂ।

ਕਾਓਰੀ ਓਗੁਨੀ ਪੰਜ ਮੁਦਈਆਂ ਵਿੱਚੋਂ ਇੱਕ ਸੀ, ਜਿਨ੍ਹਾਂ ਨੇ ਦਲੀਲ ਦਿੱਤੀ ਕਿ ਉਪਨਾਮਾਂ ਬਾਰੇ ਕਾਨੂੰਨ ਗੈਰ-ਸੰਵਿਧਾਨਕ ਸੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ।

ਪਰ, 2015 ਵਿੱਚ ਜਾਪਾਨ ਦੀ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਕਿ 19ਵੀਂ ਸਦੀ ਦੇ ਨਿਯਮ ਨੂੰ ਬਰਕਰਾਰ ਰੱਖਦਿਆਂ, ਇੱਕ ਪਰਿਵਾਰ ਲਈ ਇੱਕੋ ਉਪਨਾਮ ਦੀ ਵਰਤੋਂ ਕਰਨੀ ਉਚਿਤ ਹੈ।

ਓਗੁਨੀ ਨੇ ਕਿਹਾ, "ਅਸੀਂ ਮਹਿਸੂਸ ਕਰਦੇ ਹਾਂ ਜਿਵੇਂ ਇੱਕ ਹੰਕਾਰੀ ਅਧਿਆਪਕ ਸਾਨੂੰ ਡਰਾ ਰਿਹਾ ਹੈ।" ਉਹ ਆਪਣੇ ਜਨਮ ਦੇ ਉਪਨਾਮ ਦੀ ਰਸਮੀ ਵਰਤੋਂ ਕਰਦੀ ਰਹੀ ਹੈ।

ਉਸ ਨੇ ਕਿਹਾ "ਮੈਂ ਉਮੀਦ ਕਰਦੀ ਸੀ ਕਿ ਅਦਾਲਤ ਵਿਅਕਤੀਗਤ ਅਧਿਕਾਰਾਂ ਦਾ ਸਨਮਾਨ ਕਰੇਗੀ।"

ਇਸ ਦੀ ਬਜਾਏ, ਜੱਜ ਨੇ ਕਿਹਾ ਕਿ ਇਹ ਸੰਸਦ ਹੈ ਜਿਸ ਨੂੰ ਇਹ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਨਵਾਂ ਕਾਨੂੰਨ ਪਾਸ ਕਰਨਾ ਹੈ ਜਾਂ ਨਹੀਂ।

ਜਾਪਾਨ ਵਿੱਚ ਜ਼ਿਆਦਾਤਰ ਕਾਰਜ ਸਥਾਨਾਂ ਦੀ ਤਰ੍ਹਾਂ ਰਾਜਨੀਤਿਕ ਖੇਤਰ ਉੱਤੇ ਪੁਰਸ਼ਾਂ ਦਾ ਦਬਦਬਾ ਹੈ।

ਉੱਥੋਂ ਦੀਆਂ ਸੰਸਕ੍ਰਿਤਿਕ ਪਿਰਤਾਂ ਬੱਚਿਆਂ ਦੀ ਦੇਖਭਾਲ ਅਤੇ ਘਰੇਲੂ ਕੰਮਾਂ ਨੂੰ ਔਰਤਾਂ ਦੀ ਜ਼ਿੰਮੇਵਾਰੀ ਮੰਨਦੀਆਂ ਹਨ, ਭਾਵੇਂ ਉਹ ਘਰ ਦੇ ਬਾਹਰ ਕੰਮ ਕਰ ਰਹੀਆਂ ਹੋਣ। ਇੱਥੇ ਲਿੰਗਵਾਦ ਹਰ ਪਾਸੇ ਫੈਲਿਆ ਹੋਇਆ ਹੈ।

ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਦੇਸ਼ ਵਿੱਚ ਲਿੰਗ ਸਮਾਨਤਾ ਦਾ ਮਾੜਾ ਰਿਕਾਰਡ ਹੈ, ਵਿਸ਼ਵ ਆਰਥਿਕ ਫੋਰਮ ਦੀ ਤਾਜ਼ਾ ਰਿਪੋਰਟ ਵਿੱਚ 153 ਦੇਸ਼ਾਂ ਵਿੱਚੋਂ ਜਾਪਾਨ 121ਵੇਂ ਨੰਬਰ 'ਤੇ ਹੈ।

ਸਰਕਾਰ ਦਾ ਕਹਿਣਾ ਹੈ ਕਿ ਉਹ ਚਾਹੁੰਦੀ ਹੈ ਕਿ ਵਧੇਰੇ ਔਰਤਾਂ ਛੋਟੇ ਕੰਮਕਾਜ ਵਿੱਚ ਸ਼ਾਮਲ ਹੋਣ। ਹਾਲਾਂਕਿ, ਲਿੰਗ ਪਾੜਾ ਵਧਦਾ ਜਾ ਰਿਹਾ ਹੈ: ਜਾਪਾਨ ਸਮਾਨਤਾ ਦੇ ਪਿਛਲੇ ਅਧਿਐਨ ਤੋਂ 11 ਸਥਾਨ ਹੇਠਾਂ ਆ ਗਿਆ ਹੈ।

"ਸਮਾਜਿਕ ਮੌਤ"

ਸਾਲ 2018 ਤੋਂ ਟੋਕਿਓ ਵਿੱਚ ਜਨਤਕ ਸਬੰਧਾਂ ਦੀ ਪੇਸ਼ੇਵਰ ਨਹੋ ਈਡਾ ਨੇ ਸੰਸਦ ਵਿੱਚ ਮਾਨਸਿਕਤਾ ਨੂੰ ਬਦਲਣ ਦੀ ਚੁਣੌਤੀ ਨੂੰ ਆਪਣੇ ਮੁਹਿੰਮ ਸਮੂਹ ਚਿੰਜਿਓ ਐਕਸ਼ਨ ਰਾਹੀਂ ਸੰਸਦ ਵਿੱਚ ਵੱਖ-ਵੱਖ ਉਪਨਾਮਾਂ ਦਾ ਸਮਰਥਨ ਕਰਨ ਲਈ ਦਬਾਅ ਬਣਾ ਕੇ ਪੇਸ਼ ਕੀਤਾ।

ਨਹੋ, ਜੋ ਆਪਣੇ ਪਹਿਲੇ ਨਾਮ ਦੀ ਵਰਤੋਂ ਕਰਨਾ ਪਸੰਦ ਕਰਦੀ ਹੈ, ਉਸ ਨੂੰ ਨਾਮਕਰਨ ਦੀ ਪਰੰਪਰਾ "ਔਰਤ ਦੀ ਅਧੀਨਗੀ ਦੀ ਪ੍ਰੀਖਿਆ" ਵਾਂਗ ਲੱਗਦੀ ਹੈ।

ਅਸਲ ਵਿੱਚ ਈਡਾ ਉਸ ਦੇ ਪਹਿਲੇ ਪਤੀ ਦਾ ਨਾਮ ਹੈ। ਜਦੋਂ ਉਨ੍ਹਾਂ ਦਾ ਵਿਆਹ 1990 ਦੇ ਦਹਾਕੇ ਵਿੱਚ ਹੋਇਆ ਸੀ ਤਾਂ ਉਸ ਨੇ ਉਸ ਨੂੰ ਕਿਹਾ ਸੀ ਕਿ ਉਹ ਉਸ ਦਾ ਆਖਰੀ ਨਾਮ ਅਪਣਾਉਣ ਵਿੱਚ ਬਹੁਤ ਸ਼ਰਮਿੰਦਾ ਮਹਿਸੂਸ ਕਰਦੀ ਹੈ।

ਉਸ ਦੇ ਮਾਤਾ ਪਿਤਾ ਅਤੇ ਉਸ ਦੇ ਸਾਬਕਾ ਪਤੀ ਦੋਵੇਂ ਸਹਿਮਤ ਹੋਏ ਕਿ ਤਬਦੀਲੀ ਉਸ ਦੇ ਨਾਂ ਦੀ ਹੀ ਹੋਣੀ ਚਾਹੀਦੀ ਹੈ। ਉਹ ਕਹਿੰਦੀ ਹੈ, "ਮੈਂ ਮਹਿਸੂਸ ਕੀਤਾ ਕਿ ਮੇਰੇ ਨਵੇਂ ਨਾਂ ਨੇ ਮੇਰੇ ਆਖਰੀ ਨਾਂ 'ਤੇ ਹਮਲਾ ਕੀਤਾ ਹੈ।''

ਇਸ 45 ਸਾਲਾਂ ਔਰਤ ਨੇ ਇਸ ਉਪਨਾਮ ਨੂੰ ਆਪਣੇ ਨਾਮ ਨਾਲ ਦਹਾਕਿਆਂ ਤੱਕ ਪੇਸ਼ੇ ਵਜੋਂ ਵਰਤਿਆ, ਪਰ ਹੁਣ ਉਸ ਆਖਰੀ ਨਾਂ ਈਡਾ ਦੀ ਵਰਤੋਂ ਛੱਡ ਦਿੱਤੀ, ਜਦੋਂ ਇੱਕ ਨਵੇਂ ਵਿਆਹ ਨੇ ਉਸ 'ਤੇ ਅਣਚਾਹਿਆ ਤੀਜਾ ਕਾਨੂੰਨੀ ਆਖਰੀ ਨਾਮ ਥੋਪ ਦਿੱਤਾ।

ਉਹ ਬੀਬੀਸੀ ਨੂੰ ਕਹਿੰਦੀ ਹੈ, ''ਕੁਝ ਲੋਕ ਖੁਸ਼ ਹਨ (ਨਾਂ ਬਦਲਣ ਲਈ), ਪਰ ਮੈਨੂੰ ਲੱਗਦਾ ਹੈ ਕਿ ਇਹ ਇੱਕ ਸਮਾਜਿਕ ਮੌਤ ਹੈ।''

ਤਬਦੀਲੀ ਦੇ ਸੰਕੇਤ

ਪਿਛਲੇ ਸਾਲ ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਯੋਸ਼ੀਹਾਈਡ ਸੁਗਾ ਦੇ ਆਉਣ ਨਾਲ ਨਹੋ ਵਰਗੇ ਕਾਰਕੁਨਾਂ ਵਿੱਚ ਉਮੀਦਾਂ ਜਾਗੀਆਂ ਕਿਉਂਕਿ ਉਨ੍ਹਾਂ ਨੇ ਆਪਣੀ ਮੁਹਿੰਮ ਦੌਰਾਨ ਖੁੱਲ੍ਹੇਆਮ ਉਪਨਾਮ ਸੁਧਾਰ ਕਰਨ ਦਾ ਸਮਰਥਨ ਕੀਤਾ ਸੀ।

ਪਰ ਦਸੰਬਰ ਵਿੱਚ ਸਰਕਾਰ ਨੇ ਆਪਣੇ ਔਰਤਾਂ ਦੇ ਸਸ਼ਕਤੀਕਰਣ ਟੀਚਿਆਂ ਨੂੰ ਛੱਡ ਦਿੱਤਾ, ਉਨ੍ਹਾਂ ਦੀ ਥਾਂ ਇੱਕ ਲਿੰਗ-ਆਧਾਰਿਤ ਲਿੰਗ ਬਰਾਬਰੀ ਯੋਜਨਾ ਰੱਖੀ ਜਿਸ ਨੇ ਉਪਨਾਮ ਨੂੰ ਪਿੱਛੇ ਛੱਡ ਦਿੱਤਾ।

"ਇਹ ਪਰਿਵਾਰਕ ਇਕਾਈਆਂ 'ਤੇ ਆਧਾਰਿਤ ਸਮਾਜਿਕ ਢਾਂਚੇ ਨੂੰ ਨਸ਼ਟ ਕਰ ਸਕਦਾ ਹੈ।"

ਸਾਬਕਾ ਮੰਤਰੀ ਸਨਾ ਤਕਾਚੀ ਨੇ ਉਸ ਸਮੇਂ ਚਿਤਾਵਨੀ ਦਿੱਤੀ ਸੀ।

ਪਿਛਲੇ ਹਫ਼ਤੇ, ਮਹਿਲਾ ਸਸ਼ਕਤੀਕਰਨ ਅਤੇ ਲਿੰਗ ਸਮਾਨਤਾ ਲਈ ਨਵੀਂ ਨਿਯੁਕਤ ਜਪਾਨੀ ਮੰਤਰੀ, ਤਮਾਯੋ ਮਾਰੂਕਾਵਾ ਨੇ ਕਿਹਾ ਸੀ ਕਿ ਉਹ ਉਸ ਕਾਨੂੰਨੀ ਤਬਦੀਲੀ ਦਾ ਵਿਰੋਧ ਕਰਦੀ ਹੈ ਜਿਸ ਨਾਲ ਔਰਤਾਂ ਨੂੰ ਆਪਣੇ ਜਨਮ ਦੇ ਨਾਮ ਰੱਖਣ ਦੀ ਇਜਾਜ਼ਤ ਮਿਲੇਗੀ।

ਸੰਯੁਕਤ ਰਾਜ ਦੇ ਮਿਡਲਬਰੀ ਕਾਲਜ ਵਿੱਚ ਜਾਪਾਨੀ ਸਟੱਡੀਜ਼ ਦੀ ਪ੍ਰੋਫੈਸਰ ਲਿੰਡਾ ਵ੍ਹਾਈਟ ਕਹਿੰਦੀ ਹੈ, ਬਹੁਤ ਸਾਰੇ ਲੋਕਾਂ ਲਈ, "ਇੱਕ ਔਰਤ ਜੋ ਆਪਣੇ ਪਤੀ ਦਾ ਆਖਰੀ ਨਾਮ ਆਪਣੇ ਨਾਂ ਨਾਲ ਨਹੀਂ ਲਾਉਣਾ ਚਾਹੁੰਦੀ, ਉਹ ਪਰਿਵਾਰਕ ਇਕਾਈ ਵਿੱਚ ਬਹੁਤ ਜ਼ਿਆਦਾ ਰੁਕਾਵਟ ਪਾਉਂਦੀ ਹੈ, ਇਹ ਪਰਿਵਾਰ ਦੇ ਪੂਰੇ ਵਿਚਾਰ ਨੂੰ ਹੀ ਵਿਗਾੜਦਾ ਹੈ।''

ਵ੍ਹਾਈਟ ਦੱਸਦੀ ਹੈ ਕਿ ਕਿਵੇਂ ਜਾਪਾਨ ਦੀ ਰਵਾਇਤੀ ਕੋਸੇਕੀ (ਪਰਿਵਾਰਕ ਰਜਿਸਟਰੀ) ਪ੍ਰਣਾਲੀ, ਇਕੱਲੇ-ਸਰਨੇਮ ਘਰਾਂ 'ਤੇ ਆਧਾਰਿਤ ਹੈ, ਇਹ ਸਰਕਾਰ ਤੋਂ ਲੈ ਕੇ ਵੱਡੇ ਕਾਰਪੋਰੇਸ਼ਨਾਂ ਤੱਕ ਹਰ ਥਾਂ 'ਤੇ ਪੁਰਸ਼ਾਂ ਦੇ ਨਿਯੰਤਰਣ ਨੂੰ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਕਰਦੀ ਹੈ।

ਪਰ ਜਾਪਾਨੀ ਸਮਾਜ ਆਪਣੇ ਆਪ ਨੂੰ ਬਦਲਣ ਲਈ ਖੁੱਲ੍ਹਾ ਜਾਪਦਾ ਹੈ। ਤਾਜ਼ਾ ਪੋਲ ਸੁਝਾਅ ਦਿੰਦੇ ਹਨ ਕਿ ਬਹੁਗਿਣਤੀ ਵਿਆਹੇ ਜੋੜੇ ਵੱਖਰੇ ਵੱਖਰੇ ਅੰਤਿਮ ਨਾਮ ਰੱਖਣ ਦੀ ਇਜਾਜ਼ਤ ਦੇਣ ਦੇ ਹੱਕ ਵਿੱਚ ਹਨ।

ਚਿੰਜਿਓ ਐਕਸ਼ਨ ਅਤੇ ਵਸੀਦਾ ਯੂਨੀਵਰਸਿਟੀ ਵੱਲੋਂ ਅਕਤੂਬਰ ਮਹੀਨੇ ਵਿੱਚ ਕਰਵਾਏ ਗਏ ਇੱਕ ਪੋਲ ਨੇ ਦਿਖਾਇਆ ਕਿ 71% ਲੋਕਾਂ ਨੇ ਇਸ ਦਾ ਸਮਰਥਨ ਕੀਤਾ।

ਇਸ ਬਦਲਦੇ ਹੋਏ ਪਰਿਦ੍ਰਿਸ਼ ਵਿੱਚ ਨੌਂ ਨਵੀਆਂ ਕਾਨੂੰਨੀ ਚੁਣੌਤੀਆਂ ਚੱਲ ਰਹੀਆਂ ਹਨ, ਪਿਛਲੀ ਵਾਰ ਤੋਂ ਉਲਟ, ਜਦੋਂ ਮੁਦਈਆਂ ਵਿੱਚ ਸਾਰੀਆਂ ਔਰਤਾਂ ਸਨ, ਹੁਣ ਲਗਭਗ ਸਾਰੇ ਦਾਅਵਿਆਂ ਵਿੱਚ ਇੱਕ ਮਰਦ ਵੀ ਸ਼ਾਮਲ ਹੁੰਦਾ ਹੈ।

ਇਹ ਇੱਕ ਅੰਦੋਲਨ ਵਿੱਚ ਇੱਕ ਚੇਤੰਨ ਰਣਨੀਤੀ ਪ੍ਰਤੀਤ ਹੁੰਦੀ ਹੈ ਜਿੱਥੇ ਬਹੁਤ ਸਾਰੀਆਂ ਪ੍ਰਮੁੱਖ ਹਸਤੀਆਂ ਔਰਤਾਂ ਦੇ ਅਧਿਕਾਰਾਂ ਜਾਂ ਨਾਰੀਵਾਦ ਦੀ ਬਜਾਏ ਮਨੁੱਖੀ ਅਧਿਕਾਰਾਂ ਦੇ ਸੰਦਰਭ ਵਿੱਚ ਬਹਿਸ ਦੀ ਤਿਆਰੀ ਕਰ ਰਹੀਆਂ ਹਨ।

67-ਸਾਲਾ ਵਕੀਲ ਫੁਜੀਕੋ ਸਾਕਾਕੀਬਾਰਾ ਕਹਿੰਦੇ ਹਨ, "ਇਹ ਇੱਕ ਨਾਰੀਵਾਦੀ ਨਾਲੋਂ ਵਧੇਰੇ ਪਛਾਣ ਅਤੇ ਵਿਅਕਤੀਗਤ ਆਜ਼ਾਦੀ ਦਾ ਸਵਾਲ ਹੈ। ਅਸੀਂ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਇਹ ਆਦਮੀ ਅਤੇ ਔਰਤ ਦੋਵਾਂ ਨੂੰ ਪ੍ਰਭਾਵਿਤ ਕਰਦਾ ਹੈ।"

ਉਪਨਾਮ ਵਿਵਾਦਾਂ ਵਿੱਚ 18 ਮੁਦਈਆਂ ਵਿੱਚੋਂ ਅੱਧੇ ਪੁਰਸ਼ ਹਨ। ਇੱਕ ਟੋਕਿਓ-ਆਧਾਰਿਤ ਸਾਫਟਵੇਅਰ ਕੰਪਨੀ ਦਾ ਉੱਘਾ ਸੀਈਓ ਹੈ ਜਿਸ ਨੇ ਵਿਆਹ ਤੋਂ ਬਾਅਦ ਆਪਣੀ ਪਤਨੀ ਦਾ ਆਖਰੀ ਨਾਮ ਕਾਨੂੰਨੀ ਤੌਰ 'ਤੇ ਅਪਣਾਇਆ ਹੈ।

ਇੱਕ ਹੋਰ ਹੈ ਸੇਈਚੀ ਯਮਾਸਾਕੀ, ਉਹ ਸੇਵਾਮੁਕਤ ਸਿਵਲ ਸੇਵਕ ਹੈ ਜਿਸ ਦਾ ਆਪਣੀ ਪਾਰਟਨਰ ਨਾਲ 28 ਸਾਲਾਂ ਦਾ ਰਿਸ਼ਤਾ ਹੈ। ਉਨ੍ਹਾਂ ਨੇ ਹਮੇਸ਼ਾਂ ਸੋਚਿਆ ਕਿ ਉਨ੍ਹਾਂ ਵਿੱਚੋਂ ਕਿਸੇ ਲਈ ਵੀ ਆਪਣਾ ਨਾਮ ਬਦਲਣਾ ਅਣਉਚਿਤ ਸੀ।

71 ਸਾਲ ਦੀ ਉਮਰ ਵਿੱਚ ਵੀ ਯਮਾਸਾਕੀ ਚਾਹੁੰਦਾ ਹੈ ਕਿ ਅਗਲੀ ਪੀੜ੍ਹੀ ਦੀ ਚੋਣ ਆਪਣੀ ਹੋਵੇ, ਉਹ ਇਹ ਪ੍ਰਦਰਸ਼ਿਤ ਕਰਨ ਕਿ "ਬਜ਼ੁਰਗਾਂ ਵਿੱਚ ਵੀ ਇਸ ਦੀ ਮੰਗ ਹੈ।''

ਦਸੰਬਰ ਵਿੱਚ ਤਿੰਨ ਕੇਸ - ਉਨ੍ਹਾਂ ਦੇ ਆਪਣੇ ਸਮੇਤ ਸੁਪਰੀਮ ਕੋਰਟ ਵਿੱਚ ਪਹੁੰਚੇ ਹਨ, ਇਹ ਇੱਕ ਅਜਿਹਾ ਕਦਮ ਹੈ ਜਿਸ ਨੂੰ ਵਕੀਲ ਸਕਾਰਾਤਮਕ ਤੌਰ 'ਤੇ ਵੇਖ ਰਹੇ ਹਨ ਕਿਉਂਕਿ ਇਹ ਸੰਕੇਤ ਦੇ ਸਕਦਾ ਹੈ ਕਿ ਅਦਾਲਤ ਇਸ ਸਾਲ ਉਪਨਾਮ ਬਾਰੇ ਨਵਾਂ ਫੈਸਲਾ ਸੁਣਾਏਗੀ।

ਨਹੋ ਨੂੰ ਲੱਗਦਾ ਹੈ ਕਿ ਇਹ ਪਿੱਤਰਸੱਤਾ ਨੂੰ ਖਤਮ ਕਰਨ ਵਿੱਚ ਮਰਦ ਦੀ ਸਹਿਯੋਗੀ ਹੋਣ ਦੀ ਭੂਮਿਕਾ ਨੂੰ ਸਵੀਕਾਰ ਕਰਦਾ ਹੈ, ''ਮਰਦ ਦੀ ਆਵਾਜ਼ ਨਾਲ ਬਹੁਤ ਵੱਡਾ ਅੰਤਰ ਆਵੇਗਾ।'

ਨਾਮ ਵਿੱਚ ਕੀ ਖ਼ਾਸ ਹੈ?

ਕਰੀਅਰ ਦਾ ਨਾਮ ਬਦਲਣਾ ਸੁਧਾਰ ਦੀ ਵਕਾਲਤ ਕਰਨ ਵਾਲੀਆਂ ਔਰਤਾਂ ਵਿੱਚੋਂ ਬਹੁਤਿਆਂ ਲਈ ਇੱਕ ਵੱਡਾ ਹੁਲਾਰਾ ਹੈ। ਦੂਜੇ ਪਾਸੇ ਜਾਪਾਨ ਵਿੱਚ ਦਰਜਨਾਂ ਸਰਕਾਰੀ ਦਸਤਾਵੇਜ਼ਾਂ ਵਿੱਚ ਨਾਮ ਬਦਲਣ ਦਾ ਭਾਰ ਇੱਕ ਹੋਰ ਵੱਡਾ ਕਾਰਜ ਹੈ।

ਉਹ ਲੋਕ ਜੋ ਕਾਨੂੰਨ ਕਾਰਨ ਵਿਆਹ ਨਹੀਂ ਕਰਾਉਣ ਦੀ ਚੋਣ ਕਰਦੇ ਹਨ, ਉਹ ਵੀ ਹਸਪਤਾਲਾਂ ਦੀ ਦੇਖਭਾਲ ਜਿਹੀਆਂ ਸਥਿਤੀਆਂ ਵਿੱਚ ਸਮੱਸਿਆਵਾਂ ਦਾ ਹਵਾਲਾ ਦਿੰਦੇ ਹਨ ਜਿੱਥੇ ਸਿਰਫ਼ ਕਾਨੂੰਨੀ ਤੌਰ 'ਤੇ ਵਿਆਹੇ ਜੀਵਨ ਸਾਥੀ ਦੂਸਰੇ ਲਈ ਫ਼ੈਸਲੇ ਲੈ ਸਕਦੇ ਹਨ। ਹਾਲਾਂਕਿ, ਬਹੁਤ ਸਾਰੀਆਂ ਔਰਤਾਂ ਲਈ ਇਹ ਪਛਾਣ ਦਾ ਸਵਾਲ ਹੈ।

ਹੀਰੋਸ਼ੀਮਾ ਵਿੱਚ ਰਹਿਣ ਵਾਲੀ ਅਨੇਸਥੇਸਿਓਲੋਜਿਸਟ ਇਜ਼ੂਮੀ ਓਨਜੀ ਨੇ ਆਪਣਾ ਆਖਰੀ ਨਾਮ ਮੁੜ ਹਾਸਲ ਕਰਨ ਲਈ ਆਪਣੇ ਪਤੀ ਨੂੰ ਤਲਾਕ ਦੇਣ ਦਾ ਗੈਰ ਰਵਾਇਤੀ ਫੈਸਲਾ ਲਿਆ। ਇਸ ਨੂੰ ਜਾਪਾਨ ਵਿੱਚ "ਪੇਪਰ ਡਾਇਵੋਰਸ" ਕਿਹਾ ਜਾਂਦਾ ਹੈ, ਕਿਉਂਕਿ ਉਹ ਅਜੇ ਵੀ ਦਹਾਕਿਆਂ ਬਾਅਦ ਇਕੱਠੇ ਰਹਿ ਰਹੇ ਹਨ।

65 ਸਾਲਾ ਬਜ਼ੁਰਗ ਸਪੱਸ਼ਟ ਕਹਿੰਦੀ ਹੈ, "ਇਹ ਮੈਂ ਹਾਂ, ਇਹ ਮੇਰੀ ਪਛਾਣ ਹੈ।"

ਓਨਜੀ, ਜਿਸ ਨੇ ਅਦਾਲਤ ਵਿੱਚ ਉਪਨਾਮ ਦਾ ਦਾਅਵਾ ਵੀ ਕੀਤਾ ਹੈ, ਜਾਣਦੀ ਹੈ ਕਿ ਉਹ ਇੱਕ ਛੋਟੀ ਜਿਹੀ ਘੱਟ ਗਿਣਤੀ ਦਾ ਹਿੱਸਾ ਹੈ।

ਬਹੁਤ ਸਾਰੀਆਂ ਜਾਪਾਨੀ ਔਰਤਾਂ, ਜਿਵੇਂ ਕਿ ਯੂਨਾਈਟਿਡ ਕਿੰਗਡਮ ਅਤੇ ਯੂਨਾਈਟਿਡ ਸਟੇਟਸ ਵਿੱਚ ਰਹਿਣ ਵਾਲੀਆਂ ਔਰਤਾਂ ਵਿਆਹ ਦੇ ਬਾਵਜੂਦ ਆਪਣੇ ਆਖਰੀ ਨਾਮ ਨੂੰ ਤਿਆਗ ਦੇਣਗੀਆਂ।

ਜਿਵੇਂ ਕਿ ਮਿਹਿਕੋ ਸਤੋ (ਇੱਕ ਉਪਨਾਮ), ਜੋ 20ਵੇਂ ਸਾਲ ਵਿੱਚ ਹੈ ਅਤੇ ਦੋ ਬੱਚਿਆਂ ਦੀ ਮਾਂ ਹੈ, ਉਹ ਕਹਿੰਦੀ ਹੈ, ਆਪਣੇ ਪਤੀ ਦਾ ਆਖਰੀ ਨਾਮ ਅਪਣਾਉਣਾ ਪਰਿਵਾਰਕ ਤੌਰ 'ਤੇ "ਵਧੇਰੇ ਏਕਤਾ" ਮਹਿਸੂਸ ਕਰਨ ਦਾ ਇੱਕ "ਕੁਦਰਤੀ" ਫੈਸਲਾ ਹੈ।

ਬਹੁਤ ਸਾਰੀਆਂ ਵਿਆਹੁਤਾ ਬ੍ਰਿਟਿਸ਼ ਔਰਤਾਂ ਉਸ ਨਾਲ ਸਹਿਮਤ ਹੋ ਸਕਦੀਆਂ ਹਨ: ਲਗਭਗ 90% ਨੇ ਵਿਆਹ ਤੋਂ ਬਾਅਦ ਆਪਣਾ ਪਹਿਲਾ ਨਾਮ ਵਰਤਣਾ ਬੰਦ ਕਰ ਦਿੱਤਾ, ਇਹ ਇੱਕ 2016 ਦੇ ਸਰਵੇਖਣ ਤੋਂ ਪਤਾ ਲੱਗਿਆ ਹੈ।

ਜ਼ਿਆਦਾ ਤੋਂ ਜ਼ਿਆਦਾ ਲਿੰਗ ਜਾਗਰੂਕਤਾ ਦੇ ਯੁੱਗ ਵਿੱਚ ਕੁਝ ਖੋਜਕਰਤਾਵਾਂ ਲਈ ਨਾਂ ਬਦਲਣ ਦਾ ਰਿਵਾਜ ਬਰਕਰਾਰ ਰੱਖਣਾ ਇੱਕ ਹੈਰਾਨੀ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ ਅਤੇ ਜਿਸ ਵਿੱਚ ਜ਼ਿਆਦਾਤਰ ਔਰਤਾਂ ਨਾਰੀਵਾਦੀ ਦੇ ਰੂਪ ਵਿੱਚ ਪਛਾਣ ਰੱਖਦੀਆਂ ਹਨ।

ਇੱਥੋਂ ਤੱਕ ਕਿ ਉਹ ਜਿਹੜੇ ਇਹ ਨਹੀਂ ਕਹਿੰਦੇ ਕਿ ਪਰੰਪਰਾ ਨੂੰ ਦਬਾਉਣ ਲਈ ਚੋਣ ਨੂੰ ਨਹੀਂ ਵਰਤਿਆ ਜਾਣਾ ਚਾਹੀਦਾ।

ਸਾਟੋ ਦਾ ਕਹਿਣਾ ਹੈ, ''ਹਰੇਕ ਨੂੰ ਆਪਣਾ ਆਖਰੀ ਨਾਮ ਚੁਣਨ ਦਾ ਅਧਿਕਾਰ ਹੋਣਾ ਚਾਹੀਦਾ ਹੈ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)