ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਅਮਰੀਕਾ ਦੇ ਸਾਰੇ 50 ਸੂਬਿਆਂ ਵਿੱਚ ਅਲਰਟ

ਅਮਰੀਕਾ ਵਿੱਚ ਰਾਸ਼ਟਰਪਤੀ ਚੁਣੇ ਗਏ ਜੋਅ ਬਾਇਡਨ ਦੇ 20 ਜਨਵਰੀ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹਿੰਸਕ ਮੁਜ਼ਾਹਰਿਆਂ ਦੀ ਸੰਭਾਵਨਾ ਦੇ ਮੱਦੇਨਜ਼ਰ ਦੇਸ਼ ਦੇ ਸਾਰੇ 50 ਸੂਬਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ।

ਪਿਛਲੇ ਹਫ਼ਤੇ ਕੈਪੀਟਲ ਹਿਲ ਬਿਲਡੰਗ ਉੱਪਰ ਟਰੰਪ-ਪੱਖੀਆਂ ਦੇ ਹਮਲੇ ਤੋਂ ਬਾਅਦ, ਅਜਿਹੀ ਘਟਨਾ ਮੁੜ ਨਾ ਵਾਪਰੇ ਇਸ ਲਈ ਵਾਸ਼ਿੰਗਟਨ ਡੀਸੀ ਵਿੱਚ ਨੈਸ਼ਨਲ ਗਾਰਡ ਤਾਇਨਾਤ ਕਰ ਦਿੱਤੇ ਗਏ ਹਨ।

ਐੱਫ਼ਬੀਆਈ ਨੇ ਸਾਰੇ ਪੰਜਾਹ ਸੂਬਿਆਂ ਵਿੱਚ ਟਰੰਪ-ਪੱਖੀਆਂ ਵੱਲੋਂ ਮੁਜ਼ਾਹਰੇ ਕੀਤੇ ਜਾਣ ਬਾਰੇ ਚੇਤਾਵਨੀ ਜਾਰੀ ਕੀਤੀ ਹੈ।

ਇਹ ਵੀ ਪੜ੍ਹੋ:

ਇਸੇ ਦੌਰਾਨ ਟੀਮ ਬਾਇਡਨ ਨੇ ਰਾਸ਼ਟਰਪਤੀ ਟਰੰਪ ਵੱਲੋਂ ਲਾਗੂ ਕੀਤੀਆਂ ਗਈਆਂ ਪ੍ਰਮੁੱਖ ਨੀਤੀਆਂ ਨੂੰ ਵਾਪਸ ਲੈਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।

ਅਮਰੀਕੀ ਮੀਡੀਆ ਵਿੱਚ ਇੱਕ ਮੀਮੋ ਦੇ ਹਵਾਲੇ ਨਾਲ ਚਰਚਾ ਹੈ ਕਿ ਜਦੋਂ ਬਾਇਡਨ ਵ੍ਹਾਈਟਹਾਊਸ ਵਿੱਚ ਦਾਖ਼ਲ ਹੋਣਗੇ ਤਾਂ ਉਨ੍ਹਾਂ ਦੀਆਂ ਸ਼ੁਰੂਆਤੀ ਗਤੀਵਿਧੀਆਂ ਆਪਣੇ ਪੂਰਬਅਧਿਕਾਰੀ ਦੇ ਰੱਦੋ-ਅਮਲ ਨੂੰ ਰੱਦ ਕਰਨ ਬਾਰੇ ਹੋਣਗੀਆਂ ਤਾਂ ਜੋ ਉਹ ਟਰੰਪ ਦੇ ਜਾਣ ਤੋਂ ਬਾਅਦ ਨਵੀਂ ਸ਼ੁਰੂਆਤ ਕਰ ਸਕਣ।

ਉਹ ਹੇਠ ਲਿਖੇ ਮੁੱਖ ਕਦਮ ਚੁੱਕ ਸਕਦੇ ਹਨ-

  • ਉਹ ਕਾਰਬਨ ਨਿਕਾਸੀ ਬਾਰੇ ਵਿਸ਼ਵੀ ਸਮਝੌਤੇ ਪੈਰਿਸ ਕਲਾਈਮੇਟ ਐਗਰੀਮੈਂਟ ਵਿੱਚ ਅਮਰੀਕਾ ਨੂੰ ਮੁੜ ਸ਼ਾਮਲ ਕਰਨਗੇ। ਜਿਸ ਵਿੱਚੋਂ ਟਰੰਪ ਨੇ ਅਮਰੀਕਾ ਨੂੰ ਬਾਹਰ ਕੱਢਿਆ ਸੀ। ਟਰੰਪ ਦੀ ਇਸ ਗੱਲੋਂ ਕਾਫ਼ੀ ਆਲੋਚਨਾ ਵੀ ਹੋਈ ਸੀ।
  • ਉਹ ਉਸ ਟਰੈਵਲ ਬੈਨ ਨੂੰ ਵੀ ਹਟਾ ਸਕਦੇ ਹਨ ਜੋ ਕਿ ਜ਼ਿਆਦਾਤਰ ਮੁਸਲਿਮ ਦੇਸ਼ਾਂ ਦੀ ਇੱਕ ਸੂਚੀ ਉੱਪਰ ਲਗਾਇਆ ਗਿਆ ਹੈ।
  • ਉਹ ਸਰਕਾਰੀ ਜਾਇਦਾਦਾਂ ਅਤੇ ਅੰਤਰ ਸੂਬਾਈ ਸਫ਼ਰ ਸਮੇਂ ਮਾਸਕ ਪਾਉਣਾ ਲਾਜ਼ਮੀ ਕਰ ਸਕਦੇ ਹਨ।
  • ਉਨ੍ਹਾਂ ਨੇ ਮਹਾਮਾਰੀ ਦੀ ਝੰਬੀ ਆਰਥਿਕਤਾ ਅਤੇ ਲੋਕਾਂ ਲਈ ਇੱਕ ਮਹਿੰਗਾ ਆਰਥਿਕ ਪੈਕਜ ਦੀ ਤਜਵੀਜ਼ ਐਲਾਨ ਕੀਤੀ ਹੈ। ਜਿਸ ਨਾਲ ਹਰੇਕ ਅਮਰੀਕੀ ਨੂੰ ਲਗਭਗ ਇੱਕ ਲੱਖ ਰੁਪਏ ਦੀ ਮਦਦ ਮਿਲੇਗੀ।
  • ਬਾਇਡਨ ਦੇ ਆਰਥਿਕ ਰਾਹਤ ਪੈਕੇਜ ਵਿੱਚ ਹਰੇਕ ਅਮਰੀਕੀ ਨੂੰ 1 ਲੱਖ ਰੁਪਏ ਤੋਂ ਇਲਾਵਾ ਹੋਰ ਕੀ ਹੈ

ਨੈਸ਼ਨਲ ਗਾਰਡਸ ਦੀ ਤੈਨਾਅਤੀ ਤੋਂ ਇਲਾਵਾ ਵਾਸ਼ਿੰਗਟਨ ਦੇ ਜ਼ਿਆਦਾਤਰ ਹਿੱਸੇ ਵਿੱਚ ਬੁੱਧਵਾਰ ਦੇ ਸਮਾਗਮ ਦੇ ਮੱਦੇ ਨਜ਼ਰ ਤਾਲਾਬੰਦੀ ਰਹੇਗੀ।

ਨੈਸ਼ਨਲ ਮਾਲ ਜੋ ਕਿ ਆਮ ਤੌਰ ਤੇ ਨਵੇਂ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਮੌਕੇ ਲੋਕਾਂ ਨਾਲ ਭਰਿਆ ਹੁੰਦਾ ਹੈ ਸੂਹੀਆ ਏਜੰਸੀਆਂ ਦੇ ਕਹਿਣ ਮੁਤਾਬਕ ਬੰਦ ਕਰ ਦਿੱਤਾ ਗਿਆ ਹੈ।

ਬਾਇਡਨ ਖੇਮੇ ਵੱਲੋ ਪਹਿਲਾਂ ਹੀ ਦੇਸ਼ ਵਾਸੀਆਂ ਨੂੰ ਮਹਾਮਾਰੀ ਦੇ ਮੱਦੇ ਨਜ਼ਰ ਸਹੁੰ ਚੁੱਕ ਸਮਾਗਮ ਲਈ ਵਾਸ਼ਿੰਗਟਨ ਨਾ ਆਉਣ ਦੀ ਅਪੀਲ ਕੀਤੀ ਜਾ ਚੁੱਕੀ ਹੈ।

ਸੁਰੱਖਿਆ ਵਧਾਏ ਜਾਣ ਮਗਰੋਂ ਸ਼ੁੱਕਰਵਾਰ ਨੂੰ ਇੱਕ ਹਥਿਆਰਬੰਦ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਕੈਪੀਟਲ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਜਦੋਂ ਸ਼ਨੀਵਾਰ ਨੂੰ ਇੱਕ ਵਿਅਕਤੀ ਨੂੰ ਇੱਕ ਨਾਕੇ ਉੱਪਰ ਰੋਕਿਆ ਗਿਆ ਤਾਂ ਉਸ ਕੋਲ ਗੈਰ-ਸਰਕਾਰੀ ਪਛਾਣ ਪੱਤਰ ਸਨ ਅਤੇ ਘੱਟੋ ਘੱਟ ਇੱਕ ਬੰਦੂਕ ਅਤੇ 500 ਕਾਰਤੂਸ ਸਨ।

ਹਾਲਾਂਕਿ ਉਸ ਵਿਅਕਤੀ ਵੈਜ਼ਲੀ ਐਲਨ ਬੀਲਰ ਨੂੰ ਬਾਅਦ ਵਿੱਚ ਰਿਹਾ ਕਰ ਦਿੱਤਾ ਗਿਆ। ਉਨ੍ਹਾਂ ਨੇ ਬਾਅਦ ਵਿੱਚ ਵਾਸ਼ਿੰਗਟਨ ਪੋਸਟ ਨੂੰ ਦੱਸਿਆ ਕਿ ਉਨ੍ਹਾਂ ਦਾ ਵਾਸ਼ਿੰਗਟਨ ਹਥਿਆਰ ਲਿਜਾਣ ਦਾ ਕੋਈ ਇਰਾਦਾ ਨਹੀਂ ਸੀ ਅਤੇ ਉਹ ਇੱਕ ਨਿੱਜੀ ਸੁਰੱਖਿਆ ਏਜੰਸੀ ਦੇ ਮੁਲਾਜ਼ਮ ਹਨ।

ਐਤਵਾਰ ਨੂੰ ਵੀ ਟਰੰਪ ਪੱਖੀ ਆਨਲਾਈਨ ਸਮੂਹਾਂ ਅਤੇ ਸੱਜੇਪੱਖੀਆਂ ਨੇ ਹਥਿਆਰਾਂ ਨਾਲ ਮੁਜ਼ਾਹਰੇ ਕਰਨ ਦਾ ਸੱਦਾ ਦਿੱਤਾ ਹੋਇਆ ਹੈ।

ਪਿਛਲੇ ਹਫ਼ਤੇ ਹੋਈ ਕੈਪੀਟਲ ਹਿਲ ਹਿੰਸਾ ਦੇ ਸੰਬੰਧ ਵਿੱਚ ਦਰਜਣਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਸੰਬੰਧ ਵਿੱਚ ਮੀਡੀਆ ਨਾਲ ਜੁੜੀਆਂ ਕਈ ਸੱਜੇ ਪੱਖੀ ਸ਼ਖ਼ਸ਼ੀਅਤਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਸੂਬਿਆਂ ਵਿੱਚ ਕਿਹੋ-ਜਿਹੀ ਤਿਆਰੀ ਹੈ?

ਦੇਸ਼ ਦੇ ਸਾਰੇ ਸੂਬਿਆਂ ਵਿੱਚ ਹੀ ਬਾਇਡਨ ਦੇ ਸਹੁੰ ਚੁੱਕ ਸਮਾਗਮ ਵਾਲੇ ਦਿਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਉਪਾਅ ਕੀਤੇ ਜਾ ਰਹੇ ਹਨ। ਅਤੇ ਕੈਪੀਟਲ ਬਿਲਡਿੰਗਾਂ ਦੀ ਸੁਰੱਖਿਆ ਵਧਾਈ ਜਾ ਰਹੀ ਹੈ।

  • ਮੈਰੀਲੈਂਡ, ਨਿਊ ਮੈਕਸੀਕੋ ਅਤੇ ਉਤਾਹ ਵਿੱਚ ਮੁਜ਼ਾਹਰਿਆਂ ਦੀ ਸੰਭਾਵਨਾ ਦੇ ਮੱਦੇ ਨਜ਼ੀਰ ਸੂਬਾਈ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ।
  • ਕੈਲੀਫੋਰਨੀਆ,ਪੈਨਸਲਵੇਨੀਆ, ਮਿਸ਼ੀਗਨ, ਵਰਜੀਨੀਆ,ਵਾਸ਼ਿੰਗਟਨ ਅਤੇ ਵਿਸਕਾਂਸਨ ਵਿੱਚ ਨੈਸ਼ਨਲ ਗਾਰਡ ਤੈਨਾਅਤ ਕੀਤੇ ਗਏ ਹਨ।
  • ਟੈਕਸਸ ਨੇ ਸ਼ਨੀਵਾਰ ਤੋਂ ਸਹੁੰ ਚੁੱਕ ਸਮਾਗਮ ਤੋਂ ਬਾਅਦ ਤੱਕ ਸੂਬਾ ਕੈਪੀਟਲ ਬੰਦ ਕਰ ਦਿੱਤੀ ਹੈ।

ਟੈਕਸਸ ਦੇ ਡਿਪਾਰਟਮੈਂਟ ਆਫ਼ ਪਬਲਿਕ ਸੇਫ਼ਟੀ ਦੇ ਨਿਰਦੇਸ਼ਕ ਮੁਤਾਬਕ ਸੂਹੀਆ ਰਿਪੋਰਟਾਂ ਮੁਤਾਬਕ "ਹਿੰਸਕ ਕੱਟੜਪੰਖੀ" "ਮੁਜਰਮਾਨਾ ਕਾਰਵਾਈਆਂ ਨੂੰ ਅੰਜਾਮ" ਦੇਣ ਲਈ ਪ੍ਰਦਰਸ਼ਨ ਕਰ ਸਕਦੇ ਹਨ।

ਵਰਜੀਨੀਆ ਦੇ ਗਵਰਨਰ ਰੌਲਫ਼ ਨੌਰਥਮ ਨੇ ਵੀਰਵਾਰ ਨੂੰ ਕਿਹਾ,"ਜੇ ਤੁਸੀਂ ਦਿਲ ਵਿੱਚ ਬੁਰੇ ਇਰਾਦੇ ਨਾਲ ਵਾਸ਼ਿੰਗਟਨ ਆ ਰਹੇ ਹੋ ਤਾਂ ਵਾਪਸ ਮੁੜ ਜਾਓ ਤੇ ਆਪਣੇ ਘਰ ਜਾਓ। ਤੁਹਾਡਾ ਇੱਥੇ ਸਵਾਗਤ ਨਹੀਂ ਹੋਵੇਗਾ ਅਤੇ ਨਾ ਹੀ ਸਾਡੀ ਕੌਮੀ ਰਾਜਧਾਨੀ ਵਿੱਚ।"

ਇਸੇ ਦੌਰਾਨ ਫੇਸਬੁੱਕ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਉਹ ਹਥਿਆਰਾਂ ਅਤੇ ਸੁਰੱਖਿਆ ਉਪਕਰਣਾਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਮਸ਼ਹੂਰੀਆਂ ਉੱਪਰ ਆਰਜੀ ਰੋਕ ਲਾ ਰਿਹਾ ਹੈ। ਫੇਸਬੁੱਕ ਨੇ ਪਹਿਲਾਂ ਤੋਂ ਹੀ ਬੰਦੂਕਾਂ ਅਤੇ ਅਸਲਹੇ ਬਾਰੇ ਇਸ਼ਤਿਹਾਰਾਂ ਉੱਪਰ ਰੋਕ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)