ਕੋਰੋਨਾਵਾਇਰਸ : ਚੀਨ ਦੁਨੀਆਂ 'ਤੇ ਕਿਹੜਾ ਨਵਾਂ ਸਿਸਟਮ ਲਾਗੂ ਕਰਵਾਉਣਾ ਚਾਹੁੰਦਾ ਹੈ ਤੇ ਇਸ ਤੋਂ ਮਾਹਰ ਚਿੰਤਤ ਕਿਉਂ

ਤਸਵੀਰ ਸਰੋਤ, Getty Images
ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਨੇ ਇੱਕ 'ਗਲੋਬਲ ਮੈਕਾਨਿਜ਼ਮ' (ਅੰਤਰਰਾਸ਼ਟਰੀ ਪੱਧਰ 'ਤੇ ਇੱਕ ਵਿਧੀ) ਦਾ ਸੱਦਾ ਦਿੱਤਾ ਹੈ ਜਿਸ ਤਹਿਤ ਅੰਤਰਰਾਸ਼ਟਰੀ ਯਾਤਰਾਵਾਂ ਖੋਲ੍ਹਣ ਲਈ ਕਿਊਆਰ (QR) ਕੋਡ ਦੀ ਵਰਤੋਂ ਕੀਤੀ ਜਾਵੇਗੀ।
ਉਨ੍ਹਾਂ ਕਿਹਾ, "ਸਾਨੂੰ ਨੀਤੀਆਂ ਅਤੇ ਮਾਪਦੰਡਾਂ ਨੂੰ ਹੋਰ ਠੀਕ ਕਰਨ ਦੀ ਲੋੜ ਹੈ ਅਤੇ ਲੋਕਾਂ ਦੇ ਵਿਵਸਥਿਤ ਢੰਗ ਨਾਲ ਯਾਤਰਾ ਦਾ ਪ੍ਰਬੰਧ ਕਰਨ ਲਈ 'ਫ਼ਾਸਟ ਟਰੈਕ' ਸਥਾਪਿਤ ਕਰਨ ਦੀ ਜ਼ਰੂਰਤ ਹੈ।
ਕੋਡਾਂ ਦੀ ਵਰਤੋਂ ਯਾਤਰੀਆਂ ਦੀ ਸਿਹਤ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਕੀਤੀ ਜਾਵੇਗੀ।
ਪਰ ਮਨੁੱਖੀ ਅਧਿਕਾਰਾਂ ਦੇ ਹਿਮਾਇਤੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਕੋਡਾਂ ਦੀ ਵਰਤੋਂ ਵੱਡੇ ਪੱਧਰ 'ਤੇ ਰਾਜਨੀਤਕ ਨਿਗਰਾਨੀ ਅਤੇ ਪ੍ਰਤੀਰੋਧ ਲਈ ਵੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ-
ਸ਼ੀ ਨੇ ਅਜਿਹਾ ਜੀ20 ਸੰਮੇਲਨ ਦੌਰਾਨ ਕਿਹਾ। ਇਸ ਮੀਟਿੰਗ ਦਾ ਆਯੋਜਨ ਸਾਊਦੀ ਅਰਬ ਵਲੋਂ ਵੀਕਐਂਡ (ਸ਼ਨਿੱਚਰਵਾਰ ਅਤੇ ਐਤਵਾਰ)'ਤੇ ਕੀਤਾ ਗਿਆ ਸੀ।
ਜਿਸ ਵਿੱਚ ਦੁਨੀਆਂ ਦੀਆਂ 20 ਵੱਡੀਆਂ ਅਰਥਵਿਵਸਥਾਵਾਂ ਦੇ ਮੁਖੀਆਂ ਨੇ ਆਨਲਾਈਨ ਮੀਟਿੰਗ ਵਿੱਚ ਸ਼ਿਰਕਤ ਕੀਤੀ।
ਕੀ ਹੈ ਕਿਊਆਰ ਕੋਡ ਪ੍ਰਣਾਲੀ
ਚੀਨ ਦੀ ਸਟੇਟ ਨਿਊਜ਼ ਏਜੰਸੀ ਸ਼ਿਨਹੂਆ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਕ, ਉਨ੍ਹਾਂ ਨੇ ਕਿਹਾ ਕੋਡਾਂ ਦੀ ਵਰਤੋਂ ਨਿਊਕਲੇਕ ਐਸਿਡ ਟੈਸਟ ਦੇ ਨਤੀਜਿਆਂ 'ਤੇ ਅਧਾਰਿਤ ਸਿਹਤ ਸਰਟੀਫ਼ਿਕੇਟਾਂ ਨੂੰ ਮਾਨਤਾ ਦੇਣ ਲਈ ਕੀਤੀ ਜਾ ਸਕਦੀ ਹੈ।
ਸ਼ੀ ਨੇ ਹੋਰ ਵਿਸਥਾਰ ਵਿੱਚ ਨਹੀਂ ਦੱਸਿਆ ਕਿ ਯਾਤਰਾ ਸਕੀਮ ਕਿਸ ਤਰ੍ਹਾਂ ਕੰਮ ਕਰੇਗੀ ਜਾਂ ਫ਼ਿਰ ਇਸਨੂੰ ਚੀਨੀ ਕਿਊਆਰ ਕੋਡ ਐਪ ਦੇ ਘੇਰੇ ਵਿੱਚ ਕਿੰਨਾਂ ਕੁ ਲਿਆਂਦਾ ਜਾਵੇਗਾ, ਜਿਸ ਦੀ ਵਰਤੋਂ ਚੀਨ ਵਿੱਚ ਵਾਇਰਸ ਦੇ ਪ੍ਰਵਾਹ ਨੂੰ ਕਾਬੂ ਕਰਨ ਲਈ ਮਦਦ ਲੈਣ ਵਿੱਚ ਕੀਤੀ ਗਈ ਸੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਉਨ੍ਹਾਂ ਕਿਹਾ, "ਅਸੀਂ ਉਮੀਦ ਕਰਦੇ ਹਾਂ ਕਿ ਹੋਰ ਦੇਸ ਇਸ ਮੈਕਾਨਿਜ਼ਮ ਵਿੱਚ ਸ਼ਾਮਿਲ ਹੋਣਗੇ।"
ਕਿਊਆਰ ਕੋਡ, ਬਾਰ ਕੋਡ ਹਨ ਜਿੰਨਾਂ ਨੂੰ ਮੋਬਾਈਲ ਫ਼ੋਨਾਂ ਰਾਹੀਂ ਪੜ੍ਹਿਆ ਜਾ ਸਕਦਾ ਹੈ।
ਚੀਨ ਵਿੱਚ ਪਹਿਲਾਂ ਹੀ ਲਾਗੂ ਕੋਡ ਪ੍ਰਣਾਲੀ
ਸਕੀਮ ਜਿਸ ਨੂੰ ਚੀਨ ਵਲੋਂ ਫ਼ਰਵਰੀ ਵਿੱਚ ਲਾਗੂ ਕੀਤਾ ਗਿਆ, ਤਹਿਤ ਯੂਜਰਜ ਨੂੰ ਟਰੈਫ਼ਿਕ ਦੀਆਂ ਬੱਤੀਆਂ ਵਰਗਾ ਇੱਕ ਸਿਹਤ ਕੋਡ ਦਿੱਤਾ ਜਾਂਦਾ ਹੈ, ਜਿਸ ਮੁਤਾਬਕ ਹਰੇ ਕੋਡ ਦਾ ਅਰਥ ਹੈ ਕੋਈ ਕਿਸੇ ਵੀ ਜਗ੍ਹਾ ਆਜ਼ਾਦੀ ਨਾਲ ਸਫ਼ਰ ਕਰ ਸਕਦਾ ਹੈ, ਅਤੇ ਸੰਤਰੀ ਜਾਂ ਲਾਲ ਕੋਡ ਦਰਸਾਉਂਦਾ ਹੈ ਕਿ ਉਨ੍ਹਾਂ ਨੂੰ ਦੋ ਹਫ਼ਤਿਆਂ ਤੱਕ ਇਕਾਂਤਵਾਸ ਦੀ ਲੋੜ ਹੈ।
ਕੋਡਜ਼ ਵੱਡੇ ਪੱਧਰ 'ਤੇ ਇਕੱਤਰ ਜਾਣਕਾਰੀ ਅਤੇ ਡਾਟਾ 'ਤੇ ਆਧਾਰਿਤ ਹਨ ਜਿਸ ਨੂੰ ਇਸਤੇਮਾਲ ਕਰਨ ਵਾਲਿਆਂ (ਯੂਜ਼ਰਜ) ਵਲੋਂ ਖ਼ੁਦ ਮਹੁੱਈਆ ਕਰਵਾਇਆ ਗਿਆ ਹੈ।

ਤਸਵੀਰ ਸਰੋਤ, Getty Images
ਤਕਨੀਕ ਨੂੰ ਵੱਡੀ ਵਿੱਤੀ ਫ਼ਰਮ ਐਂਟ ਫ਼ਾਈਨਾਸ਼ੀਅਲ ਵਲੋਂ ਵਿਕਸਿਤ ਕੀਤਾ ਗਿਆ ਹੈ ਅਤੇ ਇਹ ਇਸ ਦੀ ਮੁੱਖ ਐਪ ਅਲੀਪੇ 'ਤੇ ਉੱਪਲਬਧ ਹੈ। ਇਹ ਅਲੀਪੇ ਦੀ ਮੁਕਾਬਲੇਬਾਜ਼ ਕੰਪਨੀ ਟੈਨਸੈਂਟ ਨਾਲ ਸੰਬੰਧਿਤ ਵੀਚੈਟ 'ਤੇ ਵੀ ਉੱਪਲਬਧ ਹੈ।
ਸ਼ੀ ਨੇ ਵਿਸ਼ਵ ਅਰਥਵਿਵਸਥਾ ਨੂੰ ਵੀ ਮੁੜ-ਖੋਲ੍ਹਣ ਦਾ ਵੀ ਸੱਦਾ ਦਿੱਤਾ। ਜਿਸ ਵਿੱਚ ਵਿਸ਼ਵੀ ਅਤੇ ਉਦਯੋਗਿਕ ਸਪਲਾਈ ਪ੍ਰਣਾਲੀ ਅਤੇ ਮੁੱਢਲੀਆਂ ਮੈਡੀਕਲ ਸਪਲਾਈਜ਼ ਦਾ ਵਪਾਰਕ ਉਦਾਰੀਕਰਨ ਵੀ ਸ਼ਾਮਿਲ ਹੈ।
ਯਾਤਰਾਵਾਂ ਦੇ ਰਾਹ ਮੁੜ-ਖੋਲ੍ਹਣਾ ਬਹੁਤ ਸਾਰੀਆਂ ਕੰਪਨੀਆਂ ਲਈ ਚਣੌਤੀ ਭਰਿਆ ਰਿਹਾ, ਬੀਮਾਰੀ ਦੇ ਵਾਧੇ ਕਰਕੇ ਅਧਿਕਾਰੀਆਂ ਲਈ ਯਾਤਰਾ 'ਤੇ ਲਾਈਆਂ ਪਾਬੰਧੀਆਂ ਹਟਾਉਣਾ ਔਖਾ ਹੋ ਗਿਆ।
ਉਦਾਹਰਣ ਵਜੋਂ ਸਿੰਘਾਪੁਰ ਅਤੇ ਹਾਂਗਕਾਂਗ ਦਰਮਿਆਨ ਇਸ ਹਫ਼ਤੇ ਦੇ ਆਖ਼ੀਰ ਵਿੱਚ ਸ਼ੁਰੂ ਹੋਣ ਵਾਲੀਆਂ ਯਾਤਰਾਵਾਂ ਨੂੰ ਹਾਂਗਕਾਂਗ ਵਿੱਚ ਵੱਧਦੇ ਕੋਵਿਡ ਦੇ ਮਾਮਲਿਆਂ ਦੇ ਮੱਦੇਨਜ਼ਰ ਮੁਲਤਵੀ ਕਰ ਦਿੱਤਾ ਗਿਆ।
'ਟਰੋਜ਼ਨ ਹੋਰਸ'
ਹਿਊਮਨ ਰਾਈਟਜ਼ ਵਾਚ ਦੇ ਐਗਜ਼ੀਕਿਊਟਿਵ ਡਾਇਰੈਕਟਰ ਕੈਨੇਥ ਰੋਥ ਦੇ ਇੱਕ ਟਵੀਟ ਕਰਕੇ ਸ਼ੀ ਦੇ ਪ੍ਰਸਤਾਵ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕੀਤਾ।
ਉਨ੍ਹਾਂ ਕਿਹਾ, "ਸਿਹਤ ਪ੍ਰਤੀ ਮੁੱਢਲਾ ਧਿਆਨ ਬਹੁਤ ਹੀ ਜਲਦ ਟਰੋਜ਼ਨ ਹੋਰਸ ਦੀ ਵੱਡੇ ਪੱਧਰ 'ਤੇ ਸਿਆਸੀ ਨਿਗਰਾਨੀ ਅਤੇ ਪ੍ਰਤੀਰੋਧ ਬਣ ਸਕਦਾ ਹੈ।"
ਹਾਂਗਜੋ ਸ਼ਹਿਰ ਦਾ ਕਹਿਣਾ ਹੈ ਕਿ ਇਹ ਸਾਫ਼ਟਵੇਅਰ ਅਧਾਰਿਤ ਇੱਕ ਕਿਊਆਰ ਕੋਡ ਦਾ ਸਥਾਈ ਵਰਜ਼ਨ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ, ਜਿਸਦੀ ਵਰਤੋਂ ਨਾਗਰਿਕਾਂ ਨੂੰ ਉਨ੍ਹਾਂ ਦੀ ਮੈਡੀਕਲ ਹਿਸਟਰੀ, ਸਿਹਤ ਸੰਬੰਧੀ ਜਾਂਚ ਅਤੇ ਜੀਵਨ ਢੰਗ ਦੀਆਂ ਆਦਤਾਂ 'ਤੇ ਆਧਾਰਿਤ ਇੱਕ ਨਿੱਜੀ ਸਕੋਰ ਦੇਣ ਲਈ ਕੀਤੀ ਜਾਵੇਗੀ।
ਕਿਊਆਰ ਕੋਰਡ ਹੋਰ ਥਾਵਾਂ 'ਤੇ ਵੱਖਰੇ ਤਰੀਕੇ ਨਾਲ ਇਸਤੇਮਾਲ ਕੀਤੇ ਜਾਂਦੇ ਹਨ।
ਉਦਾਹਰਣ ਦੇ ਤੌਰ 'ਤੇ ਸਿੰਘਾਪੁਰ ਅਤੇ ਆਸਟਰੇਲੀਆ ਵਿੱਚ ਇੰਨਾਂ ਦੀ ਵਰਤੋਂ ਸੰਪਰਕ ਦਾ ਪਤਾ ਲਗਾਉਣ (ਕੰਟਰੈਕਟ ਟਰੇਸਿੰਗ) ਲਈ ਕੀਤੀ ਜਾਂਦੀ ਹੈ।
ਇਸ ਦੇ ਤਹਿਤ ਇੰਨ੍ਹਾਂ ਦੀ ਵਰਤੋਂ ਨਾਗਰਿਕ ਆਪਣੇ ਆਉਣ ਜਾਣ ਵਾਲੀਆਂ ਥਾਵਾਂ ਜਿੰਨਾਂ ਵਿੱਚ ਮਾਲਜ਼, ਰੈਸਟੋਰੈਂਟ ਅਤੇ ਉਨ੍ਹਾਂ ਦੇ ਕੰਮ ਕਰਨ ਦੀਆਂ ਥਾਵਾਂ ਸ਼ਾਮਿਲ ਹਨ ਦੀ ਜਾਂਚ ਕਰਨ ਲਈ ਕਰਦੇ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













