You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਦੀ ਪਹਿਲੀ ਵੈਕਸੀਨ ਨਾਲ 90 ਫੀਸਦ ਲਾਗ ਠੀਕ ਹੋਣ ਦਾ ਦਾਅਵਾ
- ਲੇਖਕ, ਜੇਮਜ਼ ਗੈਲਾਘਰ
- ਰੋਲ, ਸਿਹਤ ਅਤੇ ਵਿਗਿਆਨ ਪੱਤਰਕਾਰ
ਸ਼ੁਰੂਆਤੀ ਵਿਸ਼ਲੇਸ਼ਣ ਤੋਂ ਪਤਾ ਚੱਲਿਆ ਹੈ ਕਿ ਕੋਵਿਡ ਲਈ ਬਣ ਰਹੀ ਪਹਿਲੀ ਵੈਕਸੀਨ 90 ਪ੍ਰਤੀਸ਼ਤ ਲੋਕਾਂ ਵਿੱਚ ਲਾਗ ਨੂੰ ਰੋਕ ਸਕਦੀ ਹੈ।
ਇਹ ਵੈਕਸੀਨ ਦੁਨੀਆ ਦੀ ਸਭ ਤੋਂ ਵੱਡੀ ਫਾਰਮਾਸਿਉਟੀਕਲ ਕੰਪਨੀ ਫ਼ਾਇਜ਼ਰ ਅਤੇ ਬਾਇਓਨਟੈੱਕ ਦੁਆਰਾ ਬਣਾਈ ਗਈ ਹੈ। ਕੰਪਨੀਆਂ ਤਰਫੋਂ ਕਿਹਾ ਗਿਆ ਹੈ ਕਿ ਇਹ 'ਵਿਗਿਆਨ ਅਤੇ ਮਨੁੱਖਤਾ ਲਈ ਮਹਾਨ ਦਿਨ' ਹੈ।
ਕੰਪਨੀਆਂ ਇਸ ਮਹੀਨੇ ਦੇ ਅੰਤ ਤਕ ਵੈਕਸੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਲੈਣ ਲਈ ਐਮਰਜੈਂਸੀ ਬਿਨੇ-ਪੱਤਰ ਦੇਣਗੀਆਂ।
ਬਿਹਤਰ ਇਲਾਜ ਦੇ ਨਾਲ-ਨਾਲ ਵੈਕਸੀਨ ਨੂੰ ਆਪਣੇ ਆਪ ਵਿਚ ਵਾਇਰਸ ਵਿਰੁੱਧ ਲੜਾਈ ਦਾ ਸਭ ਤੋਂ ਵੱਡਾ ਹਥਿਆਰ ਮੰਨਿਆ ਜਾ ਰਿਹਾ ਹੈ।
ਇਹ ਵੈਕਸੀਨ ਉਨ੍ਹਾਂ ਪਾਬੰਦੀਆਂ ਤੋਂ ਵੀ ਬਚਾ ਸਕਦੀ ਹੈ ਜੋ ਕੋਰੋਨਾਵਾਇਰਸ ਕਾਰਨ ਲੱਗੀਆਂ ਹਨ।
ਇਹ ਵੀ ਪੜ੍ਹੋ
ਹੁਣ ਤੱਕ 6 ਦੇਸ਼ਾਂ ਵਿੱਚ ਹੋਇਆ ਟੈਸਟ
ਇਸ ਵੈਕਸੀਨ ਦਾ ਹੁਣ ਤੱਕ ਛੇ ਦੇਸ਼ਾਂ ਦੇ 43,500 ਲੋਕਾਂ 'ਤੇ ਟੈਸਟ ਕੀਤਾ ਜਾ ਚੁੱਕਾ ਹੈ ਅਤੇ ਸੁਰੱਖਿਆ ਨੂੰ ਲੈ ਕੇ ਕੋਈ ਚਿੰਤਾ ਨਹੀਂ ਜਤਾਈ ਗਈ ਹੈ।
ਦੁਨੀਆ ਭਰ ਵਿੱਚ ਦਰਜਨਾਂ ਵੈਕਸੀਨ ਟ੍ਰਾਇਲ ਦੇ ਆਖ਼ਰੀ ਪੜਾਅ ਵਿੱਚ ਹਨ। ਇਨ੍ਹਾਂ ਨੂੰ ਫੇਜ਼ ਥ੍ਰੀ ਟ੍ਰਾਇਲ ਕਹਿੰਦੇ ਹਨ। ਪਰ ਇਹ ਵੈਕਸੀਨ ਇਸ ਕੇਸ ਵਿਚ ਸਭ ਤੋਂ ਪਹਿਲੀ ਹੈ ਜਿਸਨੇ ਨਤੀਜੇ ਦਿਖਾਏ ਹਨ।
ਇਸ ਵਿਚ ਵਾਇਰਸ ਦਾ ਜੈਨੇਟਿਕ ਕੋਡ ਸਰੀਰ ਵਿਚ ਇੰਜੈਕਟ ਕੀਤਾ ਜਾਂਦਾ ਹੈ ਤਾਂ ਜੋ ਵਾਇਰਸ ਨਾਲ ਲੜਨ ਲਈ ਸਰੀਰ ਨੂੰ ਤਿਆਰ ਕੀਤੀ ਜਾ ਸਕੇ।
ਪਹਿਲੀਆਂ ਜਾਂਚਾਂ ਨੇ ਦਿਖਾਇਆ ਹੈ ਕਿ ਇਹ ਵੈਕਸੀਨ ਕੋਰੋਨਾਵਾਇਰਸ ਨਾਲ ਲੜਨ ਲਈ ਸਰੀਰ ਵਿਚ ਐਂਟੀਬਾਡੀਜ਼ ਪੈਦਾ ਕਰਦੀ ਹੈ ਅਤੇ ਇਮਿਊਨ ਸਿਸਟਮ ਦੇ ਇਕ ਹੋਰ ਹਿੱਸੇ ਟੀ-ਸੈੱਲ ਦਾ ਨਿਰਮਾਣ ਕਰਦੀ ਹੈ।
ਇਹ ਵੀ ਪੜ੍ਹੋ
ਵੈਕਸੀਨ ਦੀਆਂ ਕਿਨ੍ਹੀਆਂ ਖੁਰਾਕਾਂ ਜ਼ਰੂਰੀ?
ਇਸ ਵੈਕਸੀਨ ਦੀਆਂ ਤਿੰਨ ਹਫ਼ਤਿਆਂ ਦੇ ਅੰਦਰ ਦੋ ਖੁਰਾਕਾਂ ਲੈਣੀਆਂ ਪੈਂਦੀਆਂ ਹਨ।
ਹੁਣ ਤੱਕ, ਅਮਰੀਕਾ, ਬ੍ਰਾਜ਼ੀਲ, ਜਰਮਨੀ, ਅਰਜਨਟੀਨਾ, ਦੱਖਣੀ ਅਫਰੀਕਾ ਅਤੇ ਤੁਰਕੀ ਵਿੱਚ ਹੋਏ ਟੈਸਟਾਂ ਨੇ ਸੱਤ ਦਿਨਾਂ ਦੇ ਅੰਦਰ 90 ਪ੍ਰਤੀਸ਼ਤ ਲੋਕਾਂ ਵਿੱਚ ਵਾਇਰਸ ਵਿਰੁੱਧ ਇੱਕ ਬਚਾਅ ਪ੍ਰਣਾਲੀ ਵਿਕਸਤ ਕੀਤੀ ਹੈ।
ਫਾਇਜ਼ਰ ਨੂੰ ਉਮੀਦ ਹੈ ਕਿ ਇਸ ਸਾਲ ਦੇ ਅੰਤ ਤੱਕ ਉਹ ਇਸ ਵੈਕਸੀਨ ਦੀਆਂ 5 ਕਰੋੜ ਖੁਰਾਕਾਂ ਪ੍ਰਦਾਨ ਕਰਨ ਦੇ ਯੋਗ ਹੋ ਜਾਵੇਗੀ ਅਤੇ 2021 ਦੇ ਅੰਤ ਤੱਕ 1.3 ਅਰਬ ਖੁਰਾਕਾਂ ਤਿਆਰ ਹੋ ਜਾਣਗੀਆਂ।
ਪਰ ਇਸ ਵੈਕਸੀਨ ਸੰਬੰਧੀ ਕੁਝ ਲੌਜਿਸਟਿਕ ਚੁਣੌਤੀਆਂ ਵੀ ਹੋਣਗੀਆਂ। ਇਸਨੂੰ ਮਨਫ਼ੀ 80 ਡਿਗਰੀ ਸੈਲਸੀਅਸ ਤਾਪਮਾਨ 'ਤੇ ਹੀ ਰੱਖਣਾ ਹੋਵੇਗਾ।
ਹੁਣ ਇੱਥੇ ਇਹ ਪ੍ਰਸ਼ਨ ਵੀ ਹਨ ਕਿ ਸਰੀਰ ਦੀ ਵਾਇਰਸ ਲੜਨ ਦੀ ਸਮਰੱਥਾ ਕਿੰਨਾ ਚਿਰ ਬਰਕਰਾਰ ਰਹੇਗੀ, ਕੰਪਨੀ ਨੇ ਅਜੇ ਤਕ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ।
ਫਾਇਜ਼ਰ ਦੇ ਚੇਅਰਮੈਨ ਡਾ. ਐਲਬਰਟ ਬੋਰਲਾ ਨੇ ਕਿਹਾ, "ਅਸੀਂ ਵਿਸ਼ਵਵਿਆਪੀ ਸੰਕਟ ਵਿੱਚੋਂ ਪੂਰੀ ਦੁਨੀਆ ਦੇ ਲੋਕਾਂ ਨੂੰ ਬਾਹਰ ਲਿਆਉਣ ਦੇ ਬਹੁਤ ਨੇੜੇ ਆ ਚੁੱਕੇ ਹਾਂ।"
ਬਾਇਓਨਟੈੱਕ ਪ੍ਰੋਫੈਸਰ ਉਗੂਰ ਸਾਹੀਨ ਨੇ ਇਸ ਨਤੀਜੇ ਨੂੰ ਇੱਕ ਮੀਲ ਦਾ ਪੱਥਰ ਦੱਸਿਆ ਹੈ।
ਜੋ ਡੇਟਾ ਹੁਣੇ ਪੇਸ਼ ਕੀਤਾ ਗਿਆ ਹੈ ਉਹ ਅੰਤਮ ਵਿਸ਼ਲੇਸ਼ਣ ਨਹੀਂ ਹੈ। ਇਹ ਪਹਿਲੇ 94 ਵਾਲੰਟੀਅਰਾਂ ਦੇ ਅੰਕੜਿਆਂ 'ਤੇ ਅਧਾਰਤ ਹੈ ਜਿਨ੍ਹਾਂ ਵਿੱਚ ਕੋਵਿਡ ਪੌਜ਼ੀਟਿਵ ਪਾਇਆ ਗਿਆ ਸੀ।
ਕੰਪਨੀ ਦਾ ਕਹਿਣਾ ਹੈ ਕਿ ਨਵੰਬਰ ਦੇ ਤੀਜੇ ਹਫ਼ਤੇ ਵਿਚ, ਉਹ ਆਪਣੀ ਵੈਕਸੀਨ ਨੂੰ ਰੈਗੁਲੇਟਿੰਗ ਅਥਾਰਟੀਆਂ ਕੋਲ ਲਿਜਾਣ ਦੀ ਸਥਿਤੀ ਵਿਚ ਹੋਵੇਗੀ।
ਫਿਲਹਾਲ ਮੁਲਕ ਇਸ ਟੀਕੇ 'ਤੇ ਆਪਣੀ ਮੁਹਿੰਮ ਨਹੀਂ ਚਲਾ ਸਕਣਗੇ। ਬ੍ਰਿਟੇਨ ਨੇ ਪਹਿਲਾਂ ਹੀ 3 ਕਰੋੜ ਖੁਰਾਕਾਂ ਦਾ ਆਦੇਸ਼ ਦਿੱਤਾ ਹੈ।
ਇਹ ਵੀ ਪੜ੍ਹੋ: