ਕੋਰੋਨਾਵਾਇਰਸ ਬੈਂਕ ਦੇ ਨੋਟ ਸਣੇ ਇਨ੍ਹਾਂ ’ਤੇ 28 ਦਿਨਾਂ ਤੱਕ ਜ਼ਿੰਦਾ ਰਹਿ ਸਕਦਾ ਹੈ

corona

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤੁਹਾਡੀ ਫੋਨ ਸਕ੍ਰੀਨ ‘ਤੇ ਟਿਕਿਆ ਰਹਿ ਸਕਦਾ ਹੈ ਕੋਰੋਨਾਵਾਇਰਸ

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਕੋਵਿਡ -19 ਬਿਮਾਰੀ ਲਈ ਜ਼ਿੰਮੇਵਾਰ ਕੋਰੋਨਾਵਾਇਰਸ ਬੈਂਕ ਨੋਟਾਂ, ਫੋਨ ਸਕ੍ਰੀਨਾਂ ਅਤੇ ਸਟੇਨਲੈਸ ਸਟੀਲ ਵਰਗੀਆਂ ਕੁਝ ਸਤਹਾਂ 'ਤੇ 28 ਦਿਨਾਂ ਤੱਕ ਜ਼ਿੰਦਾ ਰਹਿ ਸਕਦਾ ਹੈ।

ਆਸਟ੍ਰੇਲੀਆ ਦੀ ਨੈਸ਼ਨਲ ਸਾਇੰਸ ਏਜੰਸੀ ਦਾ ਕਹਿਣਾ ਹੈ ਕਿ ਸਾਰਸ-ਕੋਵ -2 ਵਾਇਰਸ ਕੁਝ ਸਤਹ 'ਤੇ, ਜਿੰਨਾ ਪਹਿਲਾਂ ਸੋਚਿਆ ਜਾਂਦਾ ਸੀ, ਉਸ ਤੋਂ ਜ਼ਿਆਦਾ ਲੰਬਾ ਜ਼ਿੰਦਾ ਰਹਿ ਸਕਦਾ ਹੈ।

ਹਾਲਾਂਕਿ, ਇਹ ਖੋਜ ਹਨੇਰੇ ਅਤੇ ਇਕ ਸਥਿਰ ਤਾਪਮਾਨ 'ਤੇ ਕੀਤੀ ਗਈ ਸੀ। ਜਦੋਂ ਕਿ ਹਾਲ ਹੀ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਇਹ ਕੋਰੋਨਾਵਾਇਰਸ ਅਲਟਰਾਵਾਇਲਟ ਲਾਈਟ ਦੀ ਵਰਤੋਂ ਨਾਲ ਨਸ਼ਟ ਹੋ ਜਾਂਦਾ ਹੈ।

ਇਹ ਵੀ ਪੜ੍ਹੋ

ਜ਼ਿਆਦਾਤਰ ਮਾਮਲਿਆਂ ਵਿੱਚ ਕੋਰੋਨਾਵਾਇਰਸ ਦੀ ਲਾਗ ਖੰਘ, ਛਿੱਕ, ਜਾਂ ਗੱਲ ਕਰਨ ਨਾਲ ਨਿਕਲੇ ਥੁੱਕ ਦੇ ਬਰੀਕ ਕਣਾਂ ਨਾਲ ਲੱਗਦੀ ਹੈ।

corona

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤੁਹਾਨੂੰ ਆਪਣੀ ਫੋਨ ਸਕ੍ਰੀਨ ਨੂੰ ਬਾਰ-ਬਾਰ ਸਾਫ਼ ਕਰਨਾ ਚਾਹੀਦਾ ਹੈ

ਖੋਜ ਕੀ ਕਹਿੰਦੀ ਹੈ?

ਪ੍ਰਯੋਗਸ਼ਾਲਾ ਵਿਚ ਕੀਤੇ ਗਏ ਪਹਿਲੇ ਟੈਸਟਾਂ ਤੋਂ ਪਤਾ ਚੱਲਿਆ ਸੀ ਕਿ ਬੈਂਕ ਨੋਟ ਅਤੇ ਸ਼ੀਸ਼ੇ 'ਤੇ ਕੋਰੋਨਾਵਾਇਰਸ ਦੋ ਜਾਂ ਤਿੰਨ ਦਿਨਾਂ ਲਈ ਜ਼ਿੰਦਾ ਰਹਿ ਸਕਦਾ ਹੈ, ਜਦੋਂ ਕਿ ਪਲਾਸਟਿਕ ਅਤੇ ਸਟੀਲ ਦੀ ਸਤਹ 'ਤੇ ਇਹ ਛੇ ਦਿਨਾਂ ਲਈ ਜ਼ਿੰਦਾ ਰਹਿ ਸਕਦਾ ਹੈ।

ਪਰ ਆਸਟ੍ਰੇਲੀਆਈ ਏਜੰਸੀ ਸੀਐਸਆਈਆਰਓ ਦੀ ਇੱਕ ਖੋਜ ਵਿੱਚ ਕਿਹਾ ਗਿਆ ਹੈ ਕਿ ਇਹ ਵਾਇਰਸ 'ਬਹੁਤ ਸ਼ਕਤੀਸ਼ਾਲੀ' ਹੈ ਅਤੇ ਇਹ 20 ਡਿਗਰੀ ਸੈਲਸੀਅਸ ਦੇ ਤਾਪਮਾਨ ਵਿੱਚ ਅਤੇ ਹਨੇਰੇ ਵਿੱਚ ਮੋਬਾਈਲ ਫੋਨ ਦੇ ਸ਼ੀਸ਼ੇ, ਪਲਾਸਟਿਕ ਅਤੇ ਬੈਂਕ ਨੋਟਾਂ ਵਰਗੀਆਂ ਸਤਹਾਂ 'ਤੇ 28 ਦਿਨਾਂ ਤੱਕ ਜ਼ਿੰਦਾ ਰਹਿ ਸਕਦਾ ਹੈ।

ਕੋਰੋਨਾਵਾਇਰਸ ਦੀ ਤੁਲਨਾ ਵਿਚ ਅਜਿਹੀ ਹੀ ਸਥਿਤੀ ਵਿਚ ਫਲੂ ਦਾ ਵਾਇਰਸ 17 ਦਿਨ ਜੀ ਸਕਦਾ ਹੈ।

ਵਾਇਰੋਲੋਜੀ ਜਰਨਲ ਵਿੱਚ ਪ੍ਰਕਾਸ਼ਤ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵਾਇਰਸ ਠੰਡੇ ਤਾਪਮਾਨਾਂ ਨਾਲੋਂ ਗਰਮ ਤਾਪਮਾਨ ਵਿੱਚ ਘੱਟ ਜਿਉਂਦਾ ਹੈ। ਜਦੋਂ 40 ਡਿਗਰੀ ਸੈਲਸੀਅਸ ਤਾਪਮਾਨ 'ਤੇ ਰੱਖਿਆ ਜਾਂਦਾ ਹੈ, ਤਾਂ ਕੁਝ ਸਤਹਾਂ 'ਤੇ ਵਾਇਰਸ ਚੌਵੀ ਘੰਟਿਆਂ ਦੇ ਅੰਦਰ ਛੂਤ ਫੈਲਾਉਣਯੋਗ ਨਹੀਂ ਰਹਿ ਜਾਂਦਾ।

ਚਿਕਨੀ ਅਤੇ ਘੱਟ ਖੁਦਰੀ ਸਤਹ 'ਤੇ ਇਹ ਵਾਇਰਸ ਵਧੇਰੇ ਦਿਨਾਂ ਲਈ ਜਿਉਂਦਾ ਰਹਿ ਸਕਦਾ ਹੈ ਜਦੋਂ ਕਿ ਕਪੜੇ ਵਰਗੇ ਖੁਦਰੀ ਸਤਹ 'ਤੇ ਇਹ 14 ਦਿਨਾਂ ਬਾਅਦ ਜ਼ਿੰਦਾ ਨਹੀਂ ਰਹਿ ਸਕਦਾ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕੀ ਇਸ ਬਾਰੇ ਕੁਝ ਮਤਭੇਦ ਹਨ?

ਕਾਰਡਿਫ਼ ਯੂਨੀਵਰਸਿਟੀ ਦੇ ਕਾਮਨ ਕੋਲਡ ਸੈਂਟਰ ਦੇ ਸਾਬਕਾ ਡਾਇਰੈਕਟਰ ਪ੍ਰੋਫੈਸਰ ਰੌਨ ਐਕਸਲ ਨੇ ਇਸ ਖੋਜ ਦੀ ਅਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿਚ ਇਹ ਕਿਹਾ ਗਿਆ ਹੈ ਕਿ ਇਹ ਵਾਇਰਸ 28 ਦਿਨਾਂ ਤੱਕ ਜੀਵਤ ਰਹਿ ਸਕਦਾ ਹੈ, ਜਿਸ ਨਾਲ "ਲੋਕਾਂ ਵਿੱਚ ਬੇਲੋੜਾ ਡਰ" ਪੈਦਾ ਹੁੰਦਾ ਹੈ।

ਉਨ੍ਹਾਂ ਨੇ ਕਿਹਾ, "ਵਾਇਰਸ ਖੰਘ, ਥੁੱਕ ਦੇ ਬਰੀਕ ਕਣ ਅਤੇ ਗੰਦੇ ਹੱਥਾਂ ਨਾਲ ਫੈਲਦਾ ਹੈ। ਪਰੰਤੂ ਇਸ ਖੋਜ ਨੇ ਮਨੁੱਖਾਂ ਦੇ ਤਾਜ਼ੇ ਬਲਗਮ ਨੂੰ ਇਸ ਵਾਇਰਸ ਦੇ ਫੈਲਣ ਦੇ ਕਾਰਨ ਵਜੋਂ ਨਹੀਂ ਵਰਤਿਆ ਹੈ।"

"ਮਨੁੱਖਾਂ ਦੇ ਤਾਜ਼ੇ ਬਲਗਮ ਵਿਚ ਵੱਡੀ ਗਿਣਤੀ ਵਿਚ ਚਿੱਟੇ ਸੈੱਲ ਹੁੰਦੇ ਹਨ ਜੋ ਵਾਇਰਸ ਨੂੰ ਨਸ਼ਟ ਕਰਨ ਲਈ ਏਨਜ਼ਾਈਮ ਬਣਾਉਂਦੇ ਹਨ। ਬਲਗਮ ਵਿਚ ਵਾਇਰਸ ਨਾਲ ਮੁਕਾਬਲਾ ਕਰਨ ਲਈ ਐਂਟੀਬਾਡੀਜ਼ ਅਤੇ ਰਸਾਇਣ ਵੀ ਹੋ ਸਕਦੇ ਹਨ।"

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਉਨ੍ਹਾਂ ਕਿਹਾ, "ਮੇਰੀ ਰਾਏ ਵਿੱਚ, ਛੂਤ ਫੈਲਾਉਣ ਵਾਲੇ ਵਾਇਰਸ ਬਲਗ਼ਮ ਵਿੱਚ ਕੁਝ ਘੰਟਿਆਂ ਲਈ ਹੀ ਜੀਵਿਤ ਰਹਿ ਸਕਦਾ ਹੈ ਨਾ ਕਿ ਕੁਝ ਦਿਨਾਂ ਲਈ।"

ਇਸ ਸਾਲ ਜੁਲਾਈ ਵਿੱਚ, ਰਟਗਰਸ ਯੂਨੀਵਰਸਿਟੀ ਵਿੱਚ ਮਾਈਕਰੋਬਾਇਓਲੋਜੀ ਦੇ ਪ੍ਰੋਫੈਸਰ ਇਮੈਨੁਅਲ ਗੋਲਡਮੈਨ ਦਾ ਇੱਕ ਪੇਪਰ ਮਸ਼ਹੂਰ ਰਸਾਲਾ ਲੈਨਸੇਟ ਵਿੱਚ ਪ੍ਰਕਾਸ਼ਤ ਹੋਇਆ ਸੀ। ਇਸ 'ਚ ਕਿਹਾ ਗਿਆ ਸੀ ਕਿ "ਸਤਹ 'ਤੇ ਪਏ ਥੂਕ ਦੇ ਕਣਾਂ ਦੁਆਰਾ ਸੰਕਰਮਣ ਦਾ ਖਤਰਾ ਘਟ ਜਾਂਦਾ ਹੈ।"

ਪਿਛਲੇ ਹਫਤੇ ਕੈਲੀਫੋਰਨੀਆ ਯੂਨੀਵਰਸਿਟੀ ਵਿਖੇ, ਮੈਡੀਸਨ ਦੀ ਪ੍ਰੋਫੈਸਰ ਮੋਨਿਕਾ ਗਾਂਧੀ ਨੇ ਕਿਹਾ ਸੀ ਕਿ ਕੋਰੋਨਾਵਾਇਰਸ ਸਤਹਾਂ ਰਾਹੀਂ ਨਹੀਂ ਫੈਲਦਾ।

ਇਹ ਵੀ ਪੜ੍ਹੋ

corona

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਮ ਤਾਪਮਾਨ ਵਿਚ ਇਹ ਵਾਇਰਸ ਸਟੀਲ 'ਤੇ ਤਿੰਨ ਤੋਂ 14 ਦਿਨਾਂ ਤਕ ਜ਼ਿੰਦਾ ਰਹਿ ਸਕਦਾ ਹੈ

'ਹੱਥਾਂ ਅਤੇ ਟੱਚਸਕ੍ਰੀਨ ਨੂੰ ਸਾਫ਼ ਰੱਖਣ ਦੀ ਆਦਤ ਬਣਾਓ'

ਪੱਲਬ ਘੋਸ਼, ਸਾਇੰਸ ਪੱਤਰਕਾਰ

ਕੋਵਿਡ-19 ਦਾ ਵਾਇਰਸ ਮੁੱਖ ਤੌਰ 'ਤੇ ਹਵਾ ਰਾਹੀਂ ਫੈਲਦਾ ਹੈ। ਹੁਣ ਤੱਕ ਹੋਈ ਖੋਜ ਵਿੱਚ ਇਹ ਦਰਸਾਇਆ ਗਿਆ ਹੈ ਕਿ ਇਹ ਵਾਇਰਸ ਹਵਾ ਵਿੱਚ ਮੌਜੂਦ ਕਣਾਂ ਵਿੱਚ ਤਿੰਨ ਘੰਟੇ ਲਈ ਜਿਉਂਦਾ ਰਹਿ ਸਕਦਾ ਹੈ।

ਅਜੇ ਤੱਕ, ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਹੈ ਕਿ ਇਹ ਬੈਂਕ ਨੋਟ ਅਤੇ ਟੱਚਸਕ੍ਰੀਨ ਵਰਗੀਆਂ ਸਤਹਾਂ ਦੇ ਜ਼ਰੀਏ ਕਿੰਨੀ ਤੇਜ਼ੀ ਨਾਲ ਫੈਲ ਸਕਦਾ ਹੈ।

ਹਾਲ ਹੀ ਵਿਚ ਕੀਤੀ ਗਈ ਖੋਜ ਵਿਚ ਇਹ ਪਤਾ ਲੱਗਿਆ ਹੈ ਕਿ ਇਹ ਵਾਇਰਸ ਕਿੰਨਾ ਚਿਰ ਸਟੀਲ ਦੀ ਸਤ੍ਹਾ 'ਤੇ ਜ਼ਿੰਦਾ ਰਹਿ ਸਕਦਾ ਹੈ। ਇਸ ਖੋਜ ਵਿੱਚ ਪਾਇਆ ਗਿਆ ਹੈ ਕਿ ਆਮ ਤਾਪਮਾਨ ਵਿਚ ਇਹ ਸਟੀਲ 'ਤੇ ਤਿੰਨ ਤੋਂ 14 ਦਿਨਾਂ ਤਕ ਜ਼ਿੰਦਾ ਰਹਿ ਸਕਦਾ ਹੈ।

ਨਵੀਂ ਖੋਜ ਵਿੱਚ ਵੇਖਿਆ ਗਿਆ ਹੈ ਕਿ ਇਹ ਵਾਇਰਸ ਕਿੰਨਾ ਚਿਰ ਸ਼ੀਸ਼ੇ, ਕਾਗਜ਼, ਪਲਾਸਟਿਕ ਦੇ ਨੋਟ ਅਤੇ ਸਟੀਲ ਉੱਤੇ ਜ਼ਿੰਦਾ ਰਹਿ ਸਕਦਾ ਹੈ। ਖੋਜਕਰਤਾਵਾਂ ਨੇ ਪਾਇਆ ਹੈ ਕਿ ਵਾਇਰਸ ਦਾ ਇਨ੍ਹਾਂ ਸਾਰੀਆਂ ਸਤਹਾਂ 'ਤੇ 20 ਡਿਗਰੀ ਸੈਲਸੀਅਸ 'ਤੇ 28 ਦਿਨਾਂ ਬਾਅਦ ਵੀ ਪਤਾ ਲਗਾਇਆ ਜਾ ਸਕਦਾ ਹੈ। ਇਸ ਵਿਚ, ਵਾਇਰਸ ਦੇ ਜ਼ਿੰਦਾ ਰਹਿਣ ਦਾ ਸਮਾਂ ਪਹਿਲਾਂ ਦੀਆਂ ਖੋਜਾਂ ਨਾਲੋਂ ਜ਼ਿਆਦਾ ਦੱਸਿਆ ਗਿਆ ਹੈ।

ਜਿਹੜੀਆਂ ਸ਼ਰਤਾਂ ਤਹਿਤ ਇਹ ਖੋਜ ਕੀਤੀ ਗਈ ਸੀ ਉਹ ਵਾਇਰਸ ਦੇ ਅਨੁਕੂਲ ਸਨ, ਜਿਵੇਂ ਕਿ ਹਨੇਰਾ ਕਮਰਾ, ਸਥਿਰ ਤਾਪਮਾਨ ਅਤੇ ਨਮੀ ਵਾਲੀ ਹਵਾ। ਪਰ ਅਸਲ ਜ਼ਿੰਦਗੀ ਵਿਚ ਵਾਇਰਸ ਨੂੰ ਸ਼ਾਇਦ ਹੀ ਆਪਣੀ ਅਨੁਕੂਲ ਸਥਿਤੀ ਮਿਲਦੀ ਹੋਵੇ।

ਫਿਰ ਵੀ, ਇਹ ਖੋਜ ਨਤੀਜੇ ਇੱਕ ਵਾਰ ਫਿਰ ਦੱਸਦੇ ਹਨ ਕਿ ਲਾਗ ਦੇ ਜੋਖ਼ਮ ਨੂੰ ਘਟਾਉਣ ਲਈ ਨਿਯਮਤ ਤੋਰ 'ਤੇ ਹੱਥ ਧੋਣ ਅਤੇ ਟੱਚਸਕ੍ਰੀਨ ਸਾਫ ਕਰਨ ਜਾਂ ਰੋਗਾਣੂ-ਮੁਕਤ ਕਰਨ ਦੀ ਜ਼ਰੂਰਤ ਹੈ। ਨਾਲ ਹੀ, ਲਾਗ ਦੇ ਜੋਖਮ ਨੂੰ ਘਟਾਉਣ ਲਈ, ਸਾਨੂੰ ਆਪਣੇ ਚਿਹਰੇ ਨੂੰ ਛੂਹਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

ਇਹ ਖੋਜ ਮਹੱਤਵਪੂਰਨ ਕਿਉਂ ਹੈ?

ਸੀਐਸਆਈਆਰਓ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਲੈਰੀ ਮਾਰਸ਼ਲ ਦਾ ਕਹਿਣਾ ਹੈ, "ਇਹ ਵਾਇਰਸ ਕਿੰਨੀ ਦੇਰ ਤੱਕ ਕਿਸੇ ਸਤਹ 'ਤੇ ਟਿਕਿਆ ਰਹਿ ਸਕਦਾ ਹੈ, ਇਹ ਜਾਣਕਾਰੀ ਸਾਨੂੰ ਵਾਇਰਸ ਨਾਲ ਨਜਿੱਠਣ, ਲਾਗ ਘਟਾਉਣ ਅਤੇ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵਿਚ ਮਦਦ ਕਰਦੀ ਹੈ।"

ਖੋਜ ਵਿੱਚ ਸ਼ਾਮਲ ਮੈਂਬਰਾਂ ਦਾ ਕਹਿਣਾ ਹੈ ਕਿ ਠੰਡੀ ਸਥਿਤੀ ਵਿੱਚ ਸਟੇਨਲੈਸ ਸਟੀਲ 'ਤੇ ਵਾਇਰਸ ਦਾ ਲੰਬੇ ਸਮੇਂ ਲਈ ਜੀਵਿਤ ਰਹਿਣਾ ਇਹ ਸਪੱਸ਼ਟ ਕਰਦਾ ਹੈ ਕਿ ਕੋਵਿਡ-19 ਮਹਾਂਮਾਰੀ ਦਾ ਗੰਭੀਰ ਅਸਰ ਮੀਟ ਦੇ ਪ੍ਰੋਸੈਸਿੰਗ ਕੇਂਦਰਾਂ ਅਤੇ ਕੋਲਡ ਸਟੋਰੇਜ ਦੀਆਂ ਸਹੂਲਤਾਂ ਦੇ ਆਲੇ-ਦੁਆਲੇ ਕਿਉਂ ਹੋਇਆ ਹੋਵੇਗਾ।

ਦੁਨੀਆ ਭਰ ਦੇ ਮੀਟ ਪ੍ਰੋਸੈਸਿੰਗ ਸੈਂਟਰਾਂ ਅਤੇ ਬੁੱਚੜਖਾਨਿਆਂ ਵਿਚ ਕੰਮ ਕਰ ਰਹੇ ਹਜ਼ਾਰਾਂ ਲੋਕਾਂ ਨੂੰ ਕੋਰੋਨਾ ਦੀ ਲਾਗ ਲੱਗੀ ਮਿਲੀ ਹੈ।

ਇਸ ਤੋਂ ਪਹਿਲਾਂ, ਵਾਇਰਸ ਦੀ ਲਾਗ ਦੇ ਜ਼ਿਆਦਾ ਕੇਸਾਂ ਦਾ ਇਕ ਕਾਰਨ ਬੰਦ ਕਮਰਿਆਂ 'ਚ ਕੰਮ ਕਰਨਾ, ਠੰਡੇ ਅਤੇ ਨਮੀ ਵਾਲੇ ਵਾਤਾਵਰਣ ਵਿਚ ਕੰਮ ਕਰਨਾ ਦੱਸਿਆ ਗਿਆ ਹੈ। ਉਸੇ ਸਮੇਂ, ਜੋ ਉੱਚ ਸ਼ੋਰ ਵਾਲੀਆਂ ਮਸ਼ੀਨਾਂ ਦੇ ਆਲੇ ਦੁਆਲੇ ਕੰਮ ਕਰਦੇ ਹਨ, ਉੱਚੀ ਆਵਾਜ਼ ਵਿੱਚ ਗੱਲ ਕਰਦੇ ਹਨ, ਉੱਥੇ ਵੀ ਵਾਇਰਸ ਫੈਲਣ ਦਾ ਇੱਕ ਮਹੱਤਵਪੂਰਣ ਕਾਰਨ ਦੱਸਿਆ ਗਿਆ ਹੈ।

ਸੀਐਸਆਈਆਰਓ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਖੋਜ ਦੇ ਨਤੀਜੇ ਪਿਛਲੇ ਖੋਜ ਦੇ ਨਤੀਜਿਆਂ ਨਾਲ ਮੇਲ ਖਾਂਦੇ ਹਨ ਜਿਸ ਵਿਚ ਕਿਹਾ ਗਿਆ ਸੀ ਕਿ ਫ੍ਰੀਜ਼ਰ ਵਿਚ ਰੱਖੇ ਤਾਜ਼ਾ ਭੋਜਨ ਵਿੱਚ ਵਾਇਰਸ ਜ਼ਿਆਦਾ ਸਮੇਂ ਲਈ ਜ਼ਿੰਦਾ ਰਹਿ ਸਕਦਾ ਹੈ।

ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ, "ਕੋਵਿਡ -19 ਕੇਸ ਖਾਣਾ ਖਾਣ ਜਾਂ ਪੈਕ ਕਰਨ ਕਾਰਨ ਅਜੇ ਤਕ ਦਰਜ ਨਹੀਂ ਕੀਤੇ ਗਏ ਹਨ।"

ਹਾਲਾਂਕਿ, ਸੰਗਠਨ ਨਿਸ਼ਚਤ ਤੌਰ 'ਤੇ ਦੱਸਦਾ ਹੈ ਕਿ ਲਾਗ ਦੇ ਜੋਖਮ ਤੋਂ ਬਚਣ ਲਈ ਕਿਸ ਤਰ੍ਹਾਂ ਦੀਆਂ ਸਾਵਧਾਨੀਆਂ ਜ਼ਰੂਰੀ ਹਨ।

ਇਹ ਵੀ ਪੜ੍ਹੋ:

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

Skip YouTube post, 6
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 6

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)