You’re viewing a text-only version of this website that uses less data. View the main version of the website including all images and videos.
ਨੋਵਿਚੋਕ ਜ਼ਹਿਰ ਕੀ ਹੁੰਦਾ ਹੈ, ਜੋ ਰੂਸ ’ਚ ਵਿਰੋਧੀ ਧਿਰ ਦੇ ਆਗੂ ਨੂੰ ਦਿੱਤਾ ਗਿਆ
ਜਰਮਨੀ ਦੀ ਸਰਕਾਰ ਨੇ ਕਿਹਾ ਹੈ ਕਿ ਰੂਸ ਦੀ ਵਿਰੋਧੀ ਧਿਰ ਦੇ ਆਗੂ ਐਲੇਕਸੀ ਨਵਾਲਨੀ ਨੂੰ ਨੋਵਿਚੋਕ ਨਰਵ ਏਜੰਟ ਜ਼ਹਿਰ ਦਿੱਤਾ ਗਿਆ ਸੀ।
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਮੁੱਖ ਵਿਰੋਧੀ ਅਲੈਕਸੀ ਪਿਛਲੇ ਮਹੀਨੇ ਸਾਈਬੇਰੀਆ ਤੋਂ ਇੱਕ ਉਡਾਣ ਦੇ ਦੌਰਾਨ ਬੀਮਾਰ ਹੋ ਗਏ ਸਨ।
ਉਸ ਤੋਂ ਬਾਅਦ ਉਨ੍ਹਾਂ ਨੂੰ ਏਅਰਲਿਫ਼ਟ ਕਰ ਕੇ ਜਰਮਨੀ ਲਿਜਾਇਆ ਗਿਆ। ਜਿੱਥੇ ਉਹ ਹਾਲੇ ਤੱਕ ਕੋਮਾ ਵਿੱਚ ਹਨ।
ਇਹ ਵੀ ਪੜ੍ਹੋ:
ਨੋਵਿਚੋਕ ਬਾਰੇ ਸਾਲ 2018 ਵਿੱਚ ਕਾਫ਼ੀ ਚਰਚਾ ਹੋਈ ਸੀ, ਜਦੋਂ ਬ੍ਰਿਟੇਨ ਵਿੱਚ ਰਹਿ ਰਹੇ ਸਾਬਕਾ ਰੂਸੀ ਜਾਸੂਸ ਸਰਗੇਈ ਸਕ੍ਰਿਪਲ ਨੂੰ ਅਤੇ ਉਨ੍ਹਾਂ ਦੀ ਧੀ ਨੂੰ ਇਹ ਜ਼ਹਿਰ ਦਿੱਤਾ ਗਿਆ ਸੀ।
ਰੂਸ ਨੇ ਉਸ ਸਮੇਂ ਵੀ ਆਪਣਾ ਹੱਥ ਹੋਣ ਤੋਂ ਇਨਕਾਰ ਕੀਤਾ ਸੀ ਅਤੇ ਨਵੇਲਨੀ ਦੇ ਤਾਜ਼ਾ ਮਾਮਲੇ ਵਿੱਚ ਵੀ ਰੂਸ ਅਜਿਹਾ ਹੀ ਕਰ ਰਿਹਾ ਹੈ।
ਆਓ ਜਾਣਦੇ ਹਾਂ ਕਿ ਮਿਲਟਰੀ ਗਰੇਡ ਦੇ ਨਰਵ ਏਜੇਂਟ ਨੋਵਿਚੋਕ ਵਿੱਚ ਆਖ਼ਰਕਾਰ ਹੈ ਕੀ?
ਵੀਡੀਓ: ਨਵਾਲਨੀ ਨੂੰ ਜ਼ਹਿਰ ਦੇਣ ਦੀ ਕਹਾਣੀ
ਸੋਵੀਅਤ ਯੂਨੀਅਨ ਵਿੱਚ ਕੀਤਾ ਗਿਆ ਸੀ ਤਿਆਰ
ਨੋਵਿਚੋਕ ਰੂਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ- ਨਵਾਂ ਆਉਣ ਵਾਲਾ। ਇਨ੍ਹਾਂ ਦਾ ਵਿਕਾਸ 1970 ਤੋਂ 1980 ਦੇ ਦਰਮਿਆਨ ਰੂਸ ਵਿੱਚ ਕੀਤਾ ਗਿਆ। ਇਹ ਨਰਵ ਏਜੰਟਾਂ ਦੇ ਵਰਗ ਨਾਲ ਸੰਬੰਧਿਤ ਹਨ।
ਇਹ ਸੋਵੀਅਤ ਸੰਘ ਦੇ ਫੋਲਿਐਂਟ ਕੋਡ ਨਾਂਅ ਵਾਲੇ ਇੱਕ ਪ੍ਰੋਗਰਾਮ ਤਹਿਤ ਵਿਕਸਿਤ ਕੀਤੇ ਗਏ ਚੌਥੀ ਪੀੜ੍ਹੀ ਦੇ ਰਸਾਇਣਕ ਹਥਿਆਰ ਸਨ।
ਨੋਵਿਚੋਕ ਦੇ ਬਾਰੇ ਵਿੱਚ 90ਵਿਆਂ ਦੇ ਦਹਾਕੇ ਵਿੱਚ ਡਾਕਟਰ ਵਿਲ ਮੀਰਜ਼ਾਯਾਨੋਵ ਨੇ ਰੂਸੀ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਸੀ। ਬਾਅਦ ਵਿੱਚ ਉਹ ਦੇਸ਼ ਛੱਡ ਕੇ ਅਮਰੀਕਾ ਚਲੇ ਗਏ ਜਿੱਥੇ ਉਨ੍ਹਾਂ ਨੇ ਕਿਤਾਬ 'ਸਟੇਟ ਸੀਕਰੇਟਸ' ਵਿੱਚ ਇਸ ਦਾ ਫਾਰਮੂਲਾ ਛਾਪਿਆ ਸੀ।
ਸਾਲ 1999 ਵਿੱਚ ਅਮਰੀਕੀ ਰੱਖਿਆ ਅਫ਼ਸਰ ਉਜ਼ਬੇਕਿਸਤਾਨ ਗਏ ਸਨ ਜਿੱਥੇ ਉਨ੍ਹਾਂ ਨੇ ਸਾਬਕਾ ਸੋਵੀਅਤ ਸੰਘ ਦੀ ਰਸਾਇਣਕ ਹਥਿਆਰਾਂ ਦੀ ਪਰਖ ਕਰਨ ਵਾਲਾ ਸਭ ਤੋਂ ਵੱਡਾ ਟਿਕਾਣਾ ਨਸ਼ਟ ਕਰਨ ਵਿੱਚ ਮਦਦ ਕੀਤੀ।
ਡਾ਼ ਮੀਰਜ਼ਾਯਾਨੋਵ ਦਾ ਕਹਿਣਾ ਹੈ ਕਿ ਸੋਵੀਅਤ ਸੰਘ ਇਸ ਪਲਾਂਟ ਵਿੱਚ ਮੋਵਿਚੋਕ ਦਾ ਪਰੀਖਣ ਕੀਤਾ ਜਾਂਦਾ ਸੀ। ਇਹ ਨਰਵ ਏਜੇਂਟ ਇਸ ਤਰ੍ਹਾਂ ਨਾਲ ਤਿਆਰ ਕੀਤੇ ਗਏ ਸਨ ਕਿ ਕੌਮਾਂਤਰੀ ਜਾਂਚ ਅਫ਼ਸਰ ਇਨ੍ਹਾਂ ਨੂੰ ਫ਼ਰ ਨਹੀਂ ਪਾਉਂਦੇ ਸਨ।
ਬਹੁਤ ਜ਼ਹਿਰੀਲੇ ਹਨ ਨੋਵਿਚੋਕ ਏਜੰਟ
ਨੋਵਿਚੋਕ ਦੇ ਕੁਝ ਸੰਸਕਰਣ ਤਾਂ ਵੀਐੱਕਸ (VX) ਨਰਵ ਏਜੇਂਟ ਤੋਂ ਪੰਜ ਤੋਂ ਅੱਠ ਗੁਣਾਂ ਤੱਕ ਜ਼ਹਿਰੀਲੇ ਹੁੰਦੇ ਹਨ।
ਰੀਡਿੰਗ ਯੂਨੀਵਰਸਿਟੀ ਵਿੱਚ ਫਾਰਮਾਕੌਲੋਜੀ ਦੇ ਮਾਹਰ ਪ੍ਰੋਫ਼ੈਸਰ ਗੈਰੀ ਸਟੀਫ਼ਨਜ਼ ਕਹਿੰਦੇ ਹਨ ਕਿ ਇਹ ਸਰੀਨ ਜਾਂ ਵੀਐੱਕਸ ਤੋਂ ਬਹੁਤ ਜ਼ਿਆਦਾ ਖ਼ਤਰਨਾਕ ਹੁੰਦੇ ਹਨ ਅਤੇ ਇਸ ਦਾ ਪਤਾ ਲਾਉਣਾ ਬਹੁਤ ਮੁਸ਼ਕਲ ਹੁੰਦਾ ਹੈ।
ਨੋਵਿਚੋਕ ਕਿੰਨੀ ਦੇਰ ਤੱਕ ਅਸਰਦਾਰ ਰਹਿੰਦਾ ਹੈ ਇਸ ਬਾਰੇ ਮਾਹਰਾਂ ਦੀ ਕੋਈ ਇੱਕ ਰਾਇ ਨਹੀਂ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਡਾ਼ ਮੀਰਜ਼ਾਯਾਨੋਵ ਕਹਿੰਦੇ ਹਨ ਕਿ ਇਹ ਮਹੀਨਿਆਂ ਤੱਕ ਅਸਰਦਾਰ ਨਹੀਂ ਰਹਿੰਦਾ ਪਰ ਸਕ੍ਰਿਪਲ ਨੂੰ ਦਿੱਤੇ ਗਏ ਨੋਵਿਚੋਕ ਏਜੇਂਟ ਦੀ ਖੋਜ ਕਰਨ ਵਾਲੇ ਵਲਾਦੀਮੀਰ ਉਗਲੇਵ ਦਾ ਕਹਿਣਾ ਹੈ ਕਿ ਇਹ ਜ਼ਹਿਰ ਕਾਫ਼ੀ ਸਮੇਂ ਤੱਕ ਅਸਰਦਾਰ ਰਹਿੰਦਾ ਹੈ।
ਹੋਰ ਮਾਹਰ ਮੰਨਦੇ ਹਨ ਕਿ ਜੇ ਨੋਵਿਚੋਕ ਕਿਸੇ ਭਾਂਡੇ ਵਿੱਚ ਰੱਖਿਆ ਗਿਆ ਹੋਵੇ ਤਾਂ ਮਹੀਨਿਆਂ ਤੱਕ ਤਾਂ ਕੀ ਕਈ ਸਾਲਾਂ ਤੱਕ ਅਸਰਦਾਰ ਬਣਿਆ ਰਹਿੰਦਾ ਹੈ।
ਯੂਨੀਵਰਸਿਟੀ ਕਾਲਜ ਆਫ਼ ਲੰਡਨ ਵਿੱਚ ਪ੍ਰੋਫ਼ੈਸਰ ਐਂਡਰਿਆ ਸੇਲਾ ਦਸਦੇ ਹਨ,"ਇਹ ਨਾ ਤਾਂ ਭਾਫ਼ ਬਣਦੇ ਹਨ, ਨਾ ਪਾਣੀ ਵਿੱਚ ਘੁਣਦੇ ਹਨ। ਸਮੱਸਿਆ ਦੀ ਗੱਲ ਇਹ ਹੈ ਕਿ ਇਨ੍ਹਾਂ ਉੱਪਰ ਜ਼ਿਆਦਾ ਅਧਿਐਨ ਨਹੀਂ ਹੋਇਆ ਹੈ।"
ਕਈ ਕਿਸਮਾਂ ਦੇ ਹਨ
ਕੁਝ ਨਰਵ ਏਜੇਂਟ ਤਰਲ ਹੁੰਦੇ ਹਨ ਤਾਂ ਕੁਝ ਠੋਸ ਵੀ ਹੋ ਸਕਦੇ ਹਨ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਦਾ ਮਹੀਨ ਪਾਊਡਰ ਬਣਾਇਆ ਜਾ ਸਕਦਾ ਹੈ।
ਕੁਝ ਨਰਵ ਏਜੇਂਟ ਘੱਟ ਜ਼ਹਿਰੀਲੇ ਹੁੰਦੇ ਹਨ ਤਾਂ ਕਿ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਲਿਆਂਦਾ-ਲਿਜਾਇਆ ਜਾ ਸਕੇ।
ਜਦਕਿ ਕੁਝ ਆਪਸ ਵਿੱਚ ਮਿਲਾ ਕੇ ਦਿੱਤੇ ਜਾਣ ਤਾਂ ਉਹ ਬੇਹੱਦ ਖ਼ਤਰਨਾਕ ਬਣ ਜਾਂਦੇ ਹਨ।
ਕੁਝ ਨੋਵਿਚੋਕ ਏਜੇਂਟ 30 ਸਕਿੰਟਾਂ ਤੋਂ ਲੈ ਕੇ ਦੋ ਮਿੰਟਾਂ ਵਿੱਚ ਹੀ ਅਸਰ ਕਰ ਦਿੰਦੇ ਹਨ।
ਸਾਹ ਰਾਹੀਂ ਅੰਦਰ ਲੈਣ, ਨਿਗਲਣ ਅਤੇ ਚਮੜੀ ਦੇ ਸੰਪਰਕ ਵਿੱਚ ਆਉਣ ਨਾਲ ਵੀ ਇਹ ਅਸਰ ਕਰਨ ਲਗਦੇ ਹਨ।
ਲੱਛਣ
ਬਾਕੀ ਨਰਵ ਏਜੇਂਟਾਂ ਵਾਂਗ ਹੀ ਨੋਵਿਚੋਕ ਵੀ ਨਰਵ ਸਿਸਟਮ ਨੂੰ ਸੁੰਨ ਕਰ ਦਿੱਤਾ ਹੈ ਜਿਸ ਨਾਲ ਸਰੀਰ ਦੇ ਕਈ ਜ਼ਰੂਰੀ ਪ੍ਰਣਾਲੀਆਂ ਠੱਪ ਹੋ ਜਾਂਦੀਆਂ ਹਨ।
ਪਹਿਲਾ ਲੱਛਣ ਹੈ ਅੱਖਾਂ ਦੀਆਂ ਪੁਤਲੀਆਂ ਦਾ ਸੁੰਗੜਨਾ, ਫਿਰ ਸਾਹ ਲੈਣ ਵਿੱਚ ਦਿੱਕਤ ਹੋ ਸਕਦੀ ਹੈ।
ਡਾ਼ ਮੀਰਜ਼ਾਯਾਨੋਵ ਦਾ ਕਹਿਣਾ ਹੈ ਕਿ-ਐਟ੍ਰੋਪਾਈਨ ਅਤੇ ਏਥੀਨ-ਇਸ ਦੇ ਐਂਟੀਡੋਟ ਹਨ। ਇਸ ਦੇ ਅਸਰ ਨੂੰ ਮੱਧਮ ਤਾਂ ਕੀਤਾ ਜਾ ਸਕਦਾ ਹੈ ਪਰ ਇਲਾਜ ਨਹੀਂ ਕੀਤਾ ਸਕਦਾ।
ਜੇ ਕੋਈ ਵਿਅਕਤੀ ਨਰਵ ਏਜੇਂਟ ਦੇ ਸੰਪਰਕ ਵਿੱਚ ਆ ਜਾਏ ਤਾਂ ਉਸ ਦੇ ਕੱਪੜੇ ਲਾਹ ਕੇ ਸਾਬਣ ਅਤੇ ਪਾਣੀ ਨਾਲ ਧੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ:
ਵੀਡੀਓ: ਡਾ਼ ਕਫ਼ੀਲ ਕੌਣ ਹਨ ਜਿਨ੍ਹਾਂ ਨੂੰ ਹਾਈ ਕੋਰਟ ਨੇ ਕਿਹਾ ਤੁਰੰਤ ਰਿਹਾਅ ਕੀਤਾ ਜਾਵੇ
ਵੀਡੀਓ: ਪੱਕੀ ਨੌਕਰੀ ਮੰਗ ਰਹੇ ਮੁਲਾਜ਼ਮਾਂ 'ਤੇ ਪੁਲਿਸ ਨੇ ਡੰਡੇ ਚਲਾਏ, ਥੱਪੜ ਮਾਰੇ
ਵੀਡੀਓ: ਕਿਵੇਂ ਪਹੁੰਚੇਗੀ ਦਿੱਲੀ ਤੋਂ ਲੰਡਨ ਇਹ ਬੱਸ