You’re viewing a text-only version of this website that uses less data. View the main version of the website including all images and videos.
ਰੂਸ ਵੱਲੋਂ ਪਰਖੇ ਦੁਨੀਆਂ ਦੇ ਸਭ ਤੋਂ ਤਬਾਹਕਾਰੀ ਪ੍ਰਮਾਣੂ ਬੰਬ ਦੀਆਂ ਅਣਦੇਖੀਆਂ ਤਸਵੀਰਾਂ
ਮੰਨਿਆ ਜਾ ਰਿਹਾ ਹੈ ਕਿ ਇਹ ਬੰਬ ਅਮਰੀਕਾ ਵੱਲੋਂ ਦੂਜੀ ਵਿਸ਼ਵ ਜੰਗ ਦੌਰਾਨ ਜਪਾਨ ਦੇ ਹੀਰੋਸ਼ੀਮਾ ਵਿੱਚ ਸੁੱਟੇ ਪ੍ਰਮਾਣੂ ਬੰਬ ਨਾਲੋਂ 3,300 ਗੁਣਾਂ ਵਧੇਰੇ ਤਬਾਹਕੁਨ ਸੀ।
ਰੂਸ ਨੇ ਆਪਣੀ ਪ੍ਰਮਾਣੂ ਸਨਅਤ ਦੀ 75ਵੀਂ ਵਰ੍ਹੇ ਗੰਢ ਮੌਕੇ ਹੁਣ ਤੱਕ ਦੇ ਸਭ ਤੋਂ ਸ਼ਕਤੀਸ਼ਾਲੀ ਪ੍ਰਮਾਣੂ ਬੰਬ ਦੇ ਧਮਾਇਕਾਂ ਦੀਆਂ ਹੁਣ ਤੱਕ ਗੁਪਤ ਰੱਖੀਆਂ ਤਸਵੀਰਾਂ ਜਾਰੀ ਕੀਤੀਆਂ ਹਨ।
ਜ਼ਾਰ ਦੇ ਬੰਬ (Czar's Bomb) ਇਹ ਤਸਵੀਰਾਂ ਰੂਸ ਦੀ ਪ੍ਰਮਾਣੂ ਐਨਰਜੀ ਬਾਰੇ ਏਜੰਸੀ ਨੇ ਜਾਰੀ ਕੀਤੀਆਂ ਹਨ ਜੋ ਅਕਤੂਬਰ 1961 ਤੋਂ ਹੁਣ ਤੱਕ ਲਕੋ ਕੇ ਰੱਖੀਆਂ ਗਈਆਂ। ਇਹ ਉਹ ਸਮਾਂ ਸੀ ਜਦੋਂ ਅਮਰੀਕਾ ਤੇ ਰੂਸ ਦਰਮਿਆਨ ਇੱਕ ਠੰਢੀ ਜੰਗ ਚੱਲ ਰਹੀ ਸੀ।
ਇਸ ਵਿੱਚ ਪੰਜ ਕਰੋੜ ਰਵਾਇਤੀ ਬੰਬਾਂ ਜਿੰਨੀ ਸ਼ਕਤੀ ਸੀ ਅਤੇ ਸੋਵੀਅਤ ਰੂਸ ਨੇ ਉੱਤਰੀ ਰੂਸ ਵੱਲ ਆਰਕਟਿਕ ਸਰਕਲ ਦੇ ਉੱਪਰ 4,000 ਮੀਟਰ ਦੀ ਉਚਾਈ 'ਤੇ ਇਸ ਦਾ ਧਮਾਕਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ:
ਨਵੀਆਂ ਜਾਰੀ ਕੀਤੀਆਂ ਗਈਆਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਸ ਦੀ ਖੁੰਭ ਅਕਾਸ਼ ਵਿੱਚ ਲਗਭਗ 60 ਕਿੱਲੋਮੀਟਰ ਦੀ ਉਚਾਈ ’ਤੇ ਬਣੀ ਸੀ। ਜਿਸ ਦਾ ਘੇਰਾ ਸਿਰੇ ਤੋਂ ਸਿਰੇ ਤੱਕ ਲਗਭਗ 100 ਮੀਲ ਸੀ।
ਜਾਰੀ ਕੀਤੀ ਫੁਟੇਜ ਵਿੱਚ ਇਸ ਖੁੰਭ ਦੀਆਂ ਵੱਖ-ਵੱਖ ਪਾਸਿਆਂ ਤੋਂ - ਜ਼ਮੀਨ ਅਤੇ ਦੋ ਸੋਵੀਅਤ ਜਹਾਜ਼ਾਂ ਨਾਲ ਖਿੱਚੀਆਂ ਤਸਵੀਰਾਂ ਸ਼ਾਮਲ ਹਨ।
ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਰੂਸੀ ਵਿਆਖਿਆਕਾਰ ਕਹਿ ਰਿਹਾ ਹੈ, "ਇੱਕ ਗੈਰ-ਮਾਮੂਲੀ ਤੌਰ ’ਤੇ ਤਾਕਤਵਰ ਹਾਈਡਰੋਜਨ ਚਾਰਜ ਦੀ ਪਰਖ ਇਹ ਪੁਸ਼ਟੀ ਕਰਦੀ ਹੈ ਕਿ ਸੋਵੀਅਤ ਯੂਨੀਅਨ ਕੋਲ ਤਾਪ-ਪ੍ਰਮਾਣੂ ਹਥਿਆਰ ਹਨ ਜਿਨ੍ਹਾਂ ਦੀ ਸਮਰੱਥਾ 50 ਮੈਗਾਟਨ, 100 ਮੈਗਾਟਨ ਅਤੇ ਵਧੇਰੇ ਹੈ।"
ਇਸ ਤੋਂ ਬਣਿਆ ਧੂੰਏਂ ਦਾ ਬੱਦਲ (ਖੁੰਭ) 1,000 ਕਿੱਲੋਮੀਟਰ ਦੂਰੋਂ ਵੀ ਦੇਖਿਆ ਗਿਆ।
ਸਾਲ 1956 ਤੋਂ 1961 ਦੌਰਾਨ ਵਿਕਸਿਤ ਕੀਤਾ ਗਿਆ ਇਹ ਬੰਬ ਅੱਠ ਮੀਟਰ ਲੰਬਾ ਸੀ ਅਤੇ ਇਸ ਦਾ ਵਿਆਸ ਲਗਭਗ 2.6 ਮੀਟਰ ਅਤੇ ਵਜ਼ਨ 27 ਟਨ ਸੀ।
ਇਸ ਕੰਮ ਲਈ ਦੋ ਜਹਾਜ਼ ਅਕਾਸ਼ ਵੱਲ ਭੇਜੇ ਗਏ ਸਨ। ਇੱਕ ਜਹਾਜ਼ ਵਿੱਚ ਉਸ ਦੀ ਸਮਰੱਥਾ ਤੋਂ ਵੱਡਾ ਇਹ ਬੰਬ ਲੱਦਿਆ ਗਿਆ ਸੀ। ਦੂਜੇ ਜਹਾਜ਼ ਨੇ ਧਮਾਕੇ ਦੀ ਫ਼ਿਲਮ ਬਣਾਉਣੀ ਸੀ ਅਤੇ ਹਵਾ ਦੇ ਨਮੂਨੇ ਲੈਣੇ ਸਨ।
ਦੋਵਾਂ ਜਹਾਜ਼ਾਂ ਨੂੰ ਬੰਬ ਸੁੱਟੇ ਜਾਣ ਮਗਰੋਂ ਬਚ ਨਿਕਲਣ ਦਾ ਮੌਕਾ ਦੇਣ ਲਈ ਬੰਬ ਨਾਲ ਇੱਕ ਪੈਰਾਸ਼ੂਟ ਲਾਇਆ ਗਿਆ ਜਿਸ ਦਾ ਆਪਣਾ ਵਜ਼ਨ ਹੀ ਇੱਕ ਟਨ ਸੀ।
ਅਨੁਮਾਨ ਸੀ ਕਿ ਜਦੋਂ ਤੱਕ ਬੰਬ ਮਿੱਥੀ ਹੋਈ 3,940 ਮੀਟਰ ਦੀ ਉਚਾਈ 'ਤੇ ਪਹੁੰਚੇਗਾ ਅਤੇ ਫਟੇਗਾ ਦੋਵੇਂ ਜਹਾਜ਼ ਇਸ ਤੋਂ ਲਗਭਗ 50 ਕਿੱਲੋਮੀਟਰ ਦੂਰ ਜਾ ਚੁੱਕੇ ਹੋਣਗੇ।
ਅਕਾਰ ਪੱਖੋਂ ਇਹ ਅਮਰੀਕਾ ਵੱਲੋਂ ਜਪਾਨ ਦੇ ਹੀਰੋਸ਼ੀਮਾ ਅਤੇ ਨਾਗਾਸਾਕੀ ਸ਼ਹਿਰਾਂ ਉੱਪਰ ਸੁੱਟੇ ਗਏ ‘ਲਿਟਲ ਬੁਆਏ’ ਅਤੇ ‘ਫੈਟ ਮੈਨ’ ਨਾਲ ਮਿਲਦਾ-ਜੁਲਦਾ ਸੀ।
ਇਹ ਬੰਬ ਰੂਸੀ ਸਾਇੰਸਦਾਨਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਨਿਕਿਤਾ ਕੁਰਸ਼ੇਵ ਦੀ ਰੂਸੀ ਤਕਨੀਕ ਨਾਲ ਦੁਨੀਆਂ ਨੂੰ ਹੈਰਾਨ ਕਰ ਦੇਣ ਲਈ ਸਭ ਤੋਂ ਤਾਕਤਵਰ ਪ੍ਰਮਾਣੂ ਹਥਿਆਰ ਵਿਕਸਿਤ ਕਰਨ ਦੀ ਇੱਛਾ ਪੂਰੀ ਕਰਨ ਲਈ ਵਿਕਸਿਤ ਕੀਤਾ।
ਇਹ ਇੰਨਾ ਵੱਡਾ ਸੀ ਕਿ ਇਸ ਨੂੰ ਜਹਾਜ਼ ਵਿੱਚ ਫਿੱਟ ਕਰਨਾ ਸੰਭਵ ਨਹੀਂ ਸੀ ਅਤੇ ਇਹ ਸਭ ਤੋਂ ਆਖ਼ਰੀ ਹਥਿਆਰ ਵਜੋਂ ਵਿਕਸਿਤ ਕੀਤਾ ਗਿਆ ਸੀ।
ਇਸ ਨੂੰ ਮਾਸਕੋ ਸਮੇਂ ਮੁਤਾਬਕ ਸਵੇਰੇ 11.32 ਵਜੇ ਡੈਟੋਨੇਟ ਕੀਤਾ ਗਿਆ। ਇਸ ਨੇ ਇੱਕ ਅੱਠ ਕਿੱਲੋਮੀਟਰ ਵਿਆਸ ਦਾ ਅੱਗ ਦਾ ਗੋਲਾ ਪੈਦਾ ਕੀਤਾ ਅਤੇ ਇਸ ਦੇ ਆਪਣੇ ਧਮਾਕੇ ਨੇ ਹੀ ਇਸ ਨੂੰ ਉੱਪਰ ਵੱਲ ਧੱਕ ਦਿੱਤਾ।
ਇਸ ਦੀ ਚੁੰਧਿਆ ਦੇਣ ਵਾਲੀ ਰੌਸ਼ਨੀ 1000 ਕਿੱਲੋਮੀਟਰ ਦੂਰ ਤੋਂ ਦੇਖੀ ਜਾ ਸਕਦੀ ਸੀ।
ਗਰਾਊਂਡ ਜ਼ੀਰੋ ਵਿੱਚ ਤਬਾਹੀ ਦਾ ਮੰਜ਼ਰ
ਨੋਵਿਆ ਜ਼ੇਮਲਿਆ ਵਿੱਚ ਅਸਰ ਤਬਾਹੀ ਵਾਲਾ ਸੀ।
ਸੇਵਰਨੀ ਪਿੰਡ ਜੋ ਕਿ ਧਮਾਕੇ ਵਾਲੀ ਥਾਂ (ਗਰਾਊਂਡ ਜ਼ੀਰੋ) ਤੋਂ ਲਗਭਗ 55 ਕਿੱਲੋਮੀਟਰ ਦੂਰ ਸੀ, ਸਾਰੇ ਘਰ ਤਬਾਹ ਹੋ ਗਏ ਸਨ।
ਧਮਾਕੇ ਵਾਲੀ ਥਾਂ ਤੋਂ ਸੈਂਕੜਿਆਂ ਕਿੱਲੋਮੀਟਰ ਦੂਰ ਦੇ ਰੂਸੀ ਜ਼ਿਲ੍ਹਿਆਂ ਵਿੱਚ ਇਸ ਦਾ ਅਸਰ ਦੇਖਿਆ ਗਿਆ। ਘਰ ਬੈਠ ਗਏ ਸਨ, ਛੱਤਾਂ ਡਿੱਗ ਗਈਆਂ ਸਨ, ਦਰਵਾਜ਼ੇ ਅਤੇ ਖਿੜਕੀਆਂ ਟੁੱਟ ਗਈਆਂ ਸਨ।
ਇੱਕ ਘੰਟੇ ਤੋਂ ਵਧੇਰੇ ਸਮੇਂ ਲਈ ਰੇਡੀਓ ਸੰਚਾਰ ਉੱਪਰ ਅਸਰ ਪਿਆ।
ਅਜਿਹਾ ਧਮਾਕਾ ਗੁਪਤ ਨਹੀਂ ਰੱਖਿਆ ਜਾ ਸਕਦਾ
ਰੂਸ ਵੱਲੋਂ ਫੁਟੇਜ ਜਾਰੀ ਹੁੰਦਿਆਂ ਹੀ ਕੌਮਾਂਤਰੀ ਪੱਧਰ ’ਤੇ ਇਸ ਦੀ ਨਿੰਦਾ ਵੀ ਹੋਣੀ ਸ਼ੁਰੂ ਹੋ ਗਈ।
ਇੱਕ ਹਾਂਮੁਖੀ ਪਹਿਲੂ ਜੇ ਕੋਈ ਸੀ ਤਾਂ ਇਹੀ ਕਿ- ਕਿਉਂਕਿ ਫਾਇਰਬਾਲ ਧਰਤੀ ਦੇ ਸੰਪਰਕ ਵਿੱਚ ਨਹੀਂ ਆਈ ਇਸ ਲਈ ਰੇਡੀਏਸ਼ਨ ਦੀ ਮਾਤਰਾ ਹੈਰਾਨੀਜਨਕ ਰੂਪ ਵਿੱਚ ਬਹੁਤ ਥੋੜ੍ਹੀ ਸੀ।
ਜ਼ਾਰ ਦੇ ਬੰਬ ਨੇ ਅਮਰੀਕਾ ਵੱਲੋਂ ਹੁਣ ਤੱਕ ਦੇ ਕੀਤੇ ਦੁਨੀਆਂ ਦੇ ਸਭ ਤੋਂ ਵੱਡੇ ਪ੍ਰਮਾਣੂ ਧਮਾਕੇ ਦਾ ਰਿਕਾਰਡ ਤੋੜ ਦਿੱਤਾ ਹੈ ਜੋ 15 ਮੈਗਾਟਨ ਦਾ ਹਾਈਡਰੋਜਨ ਬੰਬ (ਕਾਸਲ ਬਰਾਵੋ) ਸੀ, ਜਿਸ ਦਾ ਟੈਸਟ 194 ਵਿੱਚ ਕੀਤਾ ਗਿਆ।
ਹਾਂ ਇਹ ਬੰਬ ਦੂਜੀ ਵਾਰੀ ਵਰਤੇ ਜਾਣ ਲਈ ਤਾਂ ਵਾਕਈ ਬਹੁਤ ਵੱਡਾ ਸੀ।