ਭਾਰਤ- ਚੀਨ ਵਿਵਾਦ: ਗਲੋਬਲ ਟਾਇਮਜ਼ ਦਾ ਦਾਅਵਾ, 'ਭਾਰਤੀ ਫ਼ੌਜ ਨੂੰ 1962 ਨਾਲੋਂ ਵਧੇਰੇ ਨੁਕਸਾਨ ਪਹੁੰਚਾਵੇਗੀ ਚੀਨੀ ਫੌਜ’- ਪ੍ਰੈੱਸ ਰਿਵੀਊ

"ਜੇ ਭਾਰਤ ਫੌਜੀ ਮੁਕਾਬਲਾ ਕਰਨਾ ਚਾਹੁੰਦਾ ਹੈ ਤਾਂ ਚੀਨ ਦੀ ਪੀਪਲਜ਼ ਆਰਮੀ ਭਾਰਤੀ ਫ਼ੌਜ ਨੂੰ ਸਾਲ 1962 ਨਾਲੋਂ ਵਧੇਰੇ ਨੁਕਸਾਨ ਪਹੁੰਚਾਵੇਗੀ।"

ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਦੀ ਇਸ ਸੰਪਾਦਕੀ ਨੂੰ ਅੰਗਰੇਜ਼ੀ ਅਖ਼ਬਾਰ ਟਾਈਮਜ਼ ਆਫ਼ ਇੰਡੀਆ ਨੇ ਛਾਪਿਆ ਹੈ।

ਗਲੋਬਲ ਟਾਈਮਜ਼ ਦੀ ਇਹ ਟਿੱਪਣੀ ਭਾਰਤ ਤੇ ਚੀਨ ਦਰਮਿਆਨ ਜਾਰੀ ਸਰਹੱਦੀ ਵਿਵਾਦ ਦੇ ਘਟਨਾ ਚੱਕਰ ਦੇ ਵਿਚਕਾਰ ਆਈ ਹੈ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਗਲੋਬਲ ਟਾਈਮਜ਼ ਨੇ ਪਿਛਲੇ ਹਫ਼ਤੇ ਹੀ ਕੀਤੇ ਇੱਕ ਸਰਵੇਖਣ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਹੈ ਕਿ 90 ਫ਼ੀਸਦੀ ਚੀਨੀ ਨਾਗਰਿਕ ਭਾਰਤ ਖ਼ਿਲਾਫ਼ ਬਦਲਾ ਲਊ ਕਾਰਵਾਈ ਚਾਹੁੰਦੇ ਹਨ।

ਗਲੋਬਲ ਟਾਈਮਜ਼ ਨੇ ਆਪਣੀ ਸੰਪਦਕੀ ਵਿੱਚ ਲਿਖਿਆ ਹੈ, "ਚੀਨ ਭਾਰਤ ਨਾਲੋਂ ਕਈ ਗੁਣਾਂ ਤਕੜਾ ਹੈ ਅਤੇ ਭਾਰਤ ਚੀਨ ਦੇ ਮੁਕਾਬਲੇ ਕਿਤੇ ਵੀ ਨਹੀਂ ਖੜ੍ਹਦਾ ਹੈ। ਸਾਨੂੰ ਭਾਰਤ ਦੇ ਇਸ ਭੁਲੇਖੇ ਨੂੰ ਤੋੜਣਾ ਹੋਵੇਗਾ ਕਿ ਉਹ ਅਮਰੀਕਾ ਵਰਗੀਆਂ ਤਾਕਤਾਂ ਨਾਲ ਗੱਠਜੋੜ ਕਰ ਕੇ ਚੀਨ ਦਾ ਮੁਕਾਬਲਾ ਕਰ ਸਕਦਾ ਹੈ। ਏਸ਼ੀਆ ਅਤੇ ਭਾਰਤ ਦੇ ਇਤਿਹਾਸ ਨੇ ਸਾਨੂੰ ਦੱਸਿਆ ਹੈ ਕਿ ਮੌਕਾਪ੍ਰਸਤ ਤਾਕਤ ਕਮਜ਼ੋਰ ਨੂੰ ਦਬਕਾਉਂਦੀ ਹੈ ਤੇ ਤਕੜੇ ਤੋਂ ਯਰਕਦੀ ਹੈ। ਜਦੋਂ ਸਰਹੱਦੀ ਵਿਵਾਦ ਦੀ ਗੱਲ ਆਉਂਦੀ ਹੈ ਤਾਂ ਭਾਰਤ ਸਿਰੇ ਦਾ ਮੌਕਾਪ੍ਰਸਤ ਹੈ।"

ਇਹ ਵੀ ਪੜ੍ਹੋ:

ਕਿਸਾਨ ਖ਼ੁਦਕੁਸ਼ੀਆਂ ਵਿੱਚ ਕਮੀ ਤੌਖ਼ਲੇ ਕਾਇਮ

ਨੈਸ਼ਲਨ ਕ੍ਰਾਈਮ ਰਿਕਾਰਡ ਬਿਊਰੋ ਵੱਲੋਂ ਜਾਰੀ ਡਾਟਾ ਮੁਤਾਬਕ ਦੇਸ਼ ਭਰ ਵਿੱਚ ਕਿਸਾਨ ਖ਼ੁਦਕੁਸ਼ੀਆਂ ਵਿੱਚ ਕਮੀ ਦਰਜ ਕੀਤੀ ਗਈ ਹੈ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਰਿਪੋਰਟ ਦੇ ਭਾਰਤ ਵਿੱਚ ਹਾਦਸਿਆਂ ਅਤੇ ਖ਼ੁਦਕੁਸ਼ੀਆਂ ਨਾਲ ਹੋਈਆਂ ਮੌਤਾਂ ਦੇ ਸਿਰਲੇਖ ਹੇਠ ਦੱਸਿਆ ਗਿਆ ਹੈ ਕਿ ਦੇਸ਼ ਵਿੱਚ ਸਾਲ 2015 ਵਿੱਚ ਹੋਈਆਂ 9.4% ਕਿਸਾਨ ਖ਼ੁਦਕੁਸ਼ੀਆਂ ਵਿੱਚ 2019 ਦੌਰਾਨ 7.4% ਦੀ ਕਮੀ ਆਈ ਹੈ।

ਜਦਕਿ ਪੰਜਾਬ ਵਿੱਚ ਇਹ ਅੰਕੜਾ ਸਾਲ 2016 ਤੋਂ ਬਾਅਦ 300 ਦੇ ਇਰਦ-ਗਿਰਦ ਹੀ ਰਿਹਾ ਹੈ।

ਸਾਲ 2015 ਦੌਰਾਨ ਭਾਰਤ ਵਿੱਚ 12,602 ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਸਨ ਜਦਕਿ ਸਾਲ 2019 ਵਿੱਚ 10281 ਕਿਸਾਨਾਂ ਨੇ ਆਪਣੀ ਜਾਨ ਲਈ।

ਮਹਾਰਾਸ਼ਟਰ ਵਿੱਚ ਸਭ ਤੋਂ ਵਧੇਰੇ 34.7% ਕਿਸਾਨ ਖ਼ੁਦਕੁਸ਼ੀਆਂ ਹੋਈਆਂ ਜਦਕਿ ਉਸ ਤੋਂ ਬਾਅਦ ਕਰਨਾਟਕ 23.2% , ਤੇਲੰਗਾਨਾ 8.8% ਰਹੇ।

ਹਾਲਾਂਕਿ ਕਿਸਾਨ ਜਥੇਬੰਦੀਆਂ ਤੇ ਸੁਤੰਤਰ ਖੋਜੀ ਕਿਸਾਨ ਖੁਦਕਸ਼ੀਆਂ ਦੇ ਅਸਲ ਅੰਕੜੇ ਨੂੰ ਕਾਫੀ ਵੱਡਾ ਮੰਨ ਰਹੇ ਹਨ।

ਬੈਂਕਾਂ ਵਿੱਚ ਕਲਰਕਾਂ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ

ਇੰਡੀਅਨ ਬੈਂਕਿੰਗ ਪਰਸੋਨਲ ਸਿਲੈਕਸ਼ਨ (Institute of Banking and Personnel Selection, IBPS) ਨੇ ਸਾਲ 2020 ਲਈ 1557 ਕਲਰਕਾਂ ਦੀ ਭਰਤੀ ਲਈ ਬੁੱਧਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ।

IBPS ਬੈਂਕ ਆਫ਼ ਬੜੌਦਾ, ਕੈਨਰਾ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਯੂਕੋ ਬੈਂਕ, ਬੈਂਕ ਆਫ਼ ਇੰਡੀਆ, ਸੈਂਟਰਲ ਬੈਂਕ ਆਫ਼ ਇੰਡੀਆਂ, ਪੰਜਾਬ ਨੈਸ਼ਨਲ ਬੈਂਕ, ਯੂਨੀਅਨ ਬੈਂਕ ਆਫ਼ ਮਹਾਰਾਸ਼ਟਰ, ਇੰਡੀਅਨ ਬੈਂਤ ਅਤੇ ਪੰਜਾਬ ਐਂਡ ਸਿੰਧ ਬੈਂਕ ਲਈ ਕਲਰਕਾਂ ਇਹ ਭਰਤੀ ਕਰੇਗਾ।

ਇਸ ਲਈ ਆਨਲਾਈਨ ਅਰਜੀਆਂ 2 ਸਤੰਬਰ 2020 ਤੋਂ 23 ਸਤੰਬਰ 2020 ਤੱਕ ਦਿੱਤੀਆਂ ਜਾ ਸਕਣਗੀਆਂ। ਇਸ ਬਾਅਦ IBPS ਮੁਢਲੀ ਪ੍ਰੀਖਿਆ ਤੋਂ ਬਾਅਦ ਮੇਨ ਪ੍ਰਖਿਆ ਲਵੇਗਾ।

ਪੂਰਾ ਨੋਟੀਫਿਕਸ਼ਨ ਦੇਖਣ ਲਈ ਇੱਥੇ ਕਲਿਕ ਕਰੋ ਅਤੇ ਆਨਲਾਈਨ ਰਜਿਸਟਰੇਸ਼ਨ ਲਈ ਇੱਥੇ ਕਲਿਕ ਕਰੋ।

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੀਆਂ ਨਾਗਰਿਕ ਸੇਵਾਵਾਂ ਸਭ ਤੋਂ ਵਧੀਆ

ਪੰਜਾਬ ਸਰਕਾਰ ਨੇ ਸੇਵਾ ਕੇਂਦਰਾਂ ਰਾਹੀਂ ਨਾਗਰਿਕਾਂ ਨੂੰ ਦਿੱਤੀਆਂ ਜਾਣ ਵਾਲੀਆਂ 276 ਸੇਵਾਵਾਂ ਦੀ ਸਮੀਖਿਆ ਕੀਤੀ ਹੈ ਅਤੇ ਜ਼ਿਲ੍ਹਿਆਂ ਦਾ ਰਿਪੋਰਟ ਕਾਰਡ ਜਾਰੀ ਕੀਤਾ ਹੈ।

ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਇਸ ਰੇਟਿੰਗ ਵਿੱਚ ਜਲੰਧਰ,ਸੰਗਰੂਰ,ਪਟਿਆਲਾ ਅਤੇ ਮੋਗਾ ਸਿਖਰਲੇ ਚਾਰ ਜ਼ਿਲ੍ਹਿਆਂ ਵਿੱਚ ਆਏ ਹਨ ਤੇ ਗਰੀਨ ਜ਼ੋਨ ਵਿੱਚ ਰੱਖੇ ਗਏ ਹਨ।

ਜਦਕਿ ਮੋਗਾ ਫ਼ਰੋਜ਼ਪੁਰ ਫ਼ਾਜ਼ਿਲਕਾ ਲ੍ਹਿਆਂ ਵਿੱਚ ਸਭ ਤੋਂ ਵਧੇਰੇ ਅਰਜੀਆਂ ਪੈਂਡਿੰਗ ਪਈਆਂ ਹਨ ਅਤੇ ਇਹ ਰੈਡ ਜ਼ੋਨ ਵਿੱਚ ਹਨ।

ਪੈਂਡਿੰਗ ਲਿਸਟ ਘਟਾਉਣ ਲਈ ਪਹਿਲ ਵਜੋਂ ਜ਼ਿਲ੍ਹਿਆਂ ਨੂੰ ਹਰ ਮਹੀਨੇ ਦੇ ਅੰਤ ਤੇ ਮਿਲੀਆਂ ਕੁੱਲ ਅਰਜੀਆਂ ਤੇ ਨਿਟਪਟਾਈਆਂ ਅਰਜੀਆਂ ਦਾ ਵੇਰਵਾ ਸਰਕਾਰ ਨੂੰ ਦੇਣ ਦੇ ਹੁਕਮ ਜਾਰੀ ਕੀਤੇ ਹਨ।

'ਮਾਲੀਆ ਘਾਟੇ ਦੀ ਪੂਰਤੀ ਲਈ ਕੇਂਦਰ ਉਧਾਰ ਲਵੇ'

ਘੱਟੋ-ਘੱਟ ਚਾਰ ਗੈਰ-ਭਾਜਪਾ ਸਰਕਾਰਾਂ ਵਾਲੇ ਸੂਬਿਆਂ ਨੇ ਕੇਂਦਰ ਸਰਕਾਰ ਨੂੰ ਲਿਖਿਆ ਹੈ ਕਿ ਸੂਬਿਆਂ ਦੇ ਮਾਲੀਆ ਘਾਟੇ ਨੂੰ ਪੂਰਾ ਕਰਨ ਲਈ ਕੇਂਦਰ ਨੂੰ ਉਧਾਰ ਲੈਣਾ ਚਾਹੀਦਾ ਹੈ।

ਇੰਡੀਅਨ ਐਕਪ੍ਰੈੱਸ ਦੀ ਖ਼ਬਰ ਮੁਤਾਬਕ ਇਨ੍ਹਾਂ ਵਿੱਚੋਂ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖ਼ਰ ਰਾਓ, ਦਿੱਲੀ ਦੇ ਅਰਵਿੰਦ ਕੇਜਰੀਵਾਲ ਅਤੇ ਤਾਮਿਲਨਾਡੂ ਦੇ ਇਡਾਪੱਡੀ ਕੇ ਪਲੱਨੀਸਵਾਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ ਜਦਕਿ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਵਿੱਤ ਮੰਤਰੀ ਨਿਰਮਲਾ ਸੀਤਾ ਨਿਰਮਲਾ ਸੀਤਾਰਮਨ ਨੂੰ ਚਿੱਠੀ ਲਿਖੀ ਹੈ।

ਇਹ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)