ਅਮਰੀਕਾ 'ਚ ਰਾਸ਼ਟਰਪਤੀ ਚੋਣਾਂ: ਬਾਈਡਨ ਨੂੰ ਚੀਨ ਪਰਸਤ ਅਤੇ ਚੰਨ ’ਤੇ ਔਰਤ ਨੂੰ ਭੇਜਣ ਦੇ ਵਾਅਦਿਆਂ ਸਣੇ ਟਰੰਪ ਦੇ ਭਾਸ਼ਣ ਦੀਆਂ ਮੁੱਖ ਗੱਲਾਂ

ਟਰੰਪ

ਤਸਵੀਰ ਸਰੋਤ, Getty Images

ਅਮਰੀਕਾ ਵਿੱਚ ਨਵੰਬਰ ਮਹੀਨੇ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾਂ ਲਈ ਆਪਣੀ ਪਾਰਟੀ ਰਿਪਬਲਿਕਨ ਵੱਲੋਂ ਰਾਸ਼ਟਰਪਤੀ ਡੌਨਲਡ ਟਰੰਪ ਉਮੀਦਵਾਰ ਐਲਾਨੇ ਗਏ ਹਨ। ਅਮਰੀਕਾ ਵਿੱਚ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ

ਵ੍ਹਾਈਟ ਹਾਊਸ ਵਿੱਚ ਆਪਣੇ ਸੰਬੋਧਨ ਦੌਰਾਨ ਰਾਸ਼ਟਰਪਤੀ ਨੇ ਆਪਣੇ ਆਪ ਨੂੰ ਅਮਨ ਕਾਨੂੰਨ ਦਾ ਰਾਖਾ ਦੱਸਦਿਆਂ ਆਪਣੇ ਵਿਰੋਧੀ ਜੋ ਬਾਈਡਨ ਨੂੰ ਚੁਣੌਤੀ ਦਿੱਤੀ।

ਹਾਲਾਂਕਿ ਅਮਰੀਕਾ ਵਿੱਚ ਇਸ ਬਾਰੇ ਵੀ ਬਹਿਸ ਹੈ ਕਿ ਕੀ ਟਰੰਪ ਵੱਲੋਂ ਸਿਆਸੀ ਗਤੀਵਿਧੀਆਂ ਲਈ ਵ੍ਹਾਈਟ ਹਾਊਸ ਦੀ ਵਰਤੋਂ ਕਿੰਨੀ ਕੁ ਜਾਇਜ਼ ਹੈ। ਰਾਸ਼ਟਰਪਤੀ ਦੇ ਭਾਸ਼ਣ ਮਗਰੋਂ ਵਾਸ਼ਿੰਗਟਨ ਮਾਊਂਟ ਦੇ ਦੁਆਲੇ ਆਤਿਸ਼ਬਾਜ਼ੀ ਵੀ ਕੀਤੀ ਗਈ।

ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਕੇਸ ਲਗਾਤਾਰ ਵਧ ਰਹੇ ਹਨ ਅਤੇ ਜੌਹਨ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਮਹਾਂਮਾਰੀ ਦੇ ਪੌਜ਼ਿਟਿਵ ਕੇਸਾਂ ਦੀ ਸੰਖਿਆ 60 ਲੱਖ ਦੇ ਨੇਰੇ ਹੈ ਅਤੇ ਪੌਣੇ ਦੋ ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ ਨਸਲਵਾਦ ਬਾਰੇ ਬਹਿਸ ਭਖੀ ਹੋਈ ਹੈ। ਸਿਆਹਫ਼ਾਮ ਸ਼ਖ਼ਸ ਜੈਕਬ ਬਲੇਕ ਦੀ ਪੁਲਿਸ ਵਾਲੇ ਵੱਲੋਂ ਮਾਰੀਆਂ ਗੋਲੀਆਂ ਤੋਂ ਬਾਅਦ ਜ਼ਖ਼ਮੀ ਹੋ ਜਾਣ ਤੋਂ ਬਾਅਦ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ।

ਇਹ ਵੀ ਪੜ੍ਹੋ:

ਟਰੰਪ ਦੇ ਭਾਸ਼ਣ ਦੀਆਂ ਮੁੱਖ ਗੱਲਾਂ

ਆਪਣੇ ਪਿਤਾ ਦੇ ਭਾਸ਼ਣ ਦੌਰਾਨ ਡੌਨਲਡ ਟਰੰਪ ਨੂੰ ਹੱਲਾਸ਼ੇਰੀ ਦਿੰਦੇ ਹੋਏ ਉਨ੍ਹਾਂ ਦੇ ਬੱਚੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਪਣੇ ਪਿਤਾ ਦੇ ਭਾਸ਼ਣ ਦੌਰਾਨ ਡੌਨਲਡ ਟਰੰਪ ਨੂੰ ਹੱਲਾਸ਼ੇਰੀ ਦਿੰਦੇ ਹੋਏ ਉਨ੍ਹਾਂ ਦੇ ਬੱਚੇ
  • ਰਾਸ਼ਟਰਪਤੀ ਟਰੰਪ ਇਸ ਵਾਰ ਵਾਅਦਿਆਂ ਦੀ ਵੱਡੀ ਫੇਹਰਿਸਤ ਨਾਲ ਮੈਦਾਨ ਵਿੱਚ ਆਏ ਹਨ। ਉਨ੍ਹਾਂ ਨੇ ਕਿਸੇ ਔਰਤ ਨੂੰ ਚੰਨ ਤੇ ਭੇਜਣ ਦਾ ਅਤੇ ਮੰਗਲ ਗ੍ਰਹਿ ਉੱਪਰ ਅਮਰੀਕ ਝੰਡਾ ਝੁਲਾਉਣ ਦਾ ਵਾਅਦਾ ਕੀਤਾ ਹੈ।
  • 5ਜੀ ਤਕੀਨੀਕ ਦੇ ਵਿਕਾਸ ਦੀ ਦੌੜ ਵਿੱਚ ਜਿੱਤ ਅਤੇ 'ਦੇਸ਼ ਨੂੰ ਜੋੜਨ ਲਈ ਇੱਕ ਏਕੀਕ੍ਰਿਤ ਅਤੇ ਕੌਮੀ ਏਜੰਡਾ' ਲੈ ਕੇ ਆਉਣ ਦਾ ਵੀ ਵਾਅਦਾ ਕੀਤਾ।
  • ਉਨ੍ਹਾਂ ਨੇ ਆਪਣੇ ਵਿਰੋਧੀ ਜੋ ਬਾਇਡਨ ਉੱਪਰ ਵੀ ਹਮਲੇ ਕੀਤੇ ਅਤੇ ਕਿਹਾ ਕਿ ਕੱਟੜਪੰਥੀ ਸਮਾਜਵਾਦੀ ਭੀੜ ਦਾ ਅਤੇ ਸਰੇਸ਼ਠ ਸਿਆਸੀ ਵਰਗ ਦਾ ਪੱਖ ਲੈ ਰਹੇ ਹਨ ਅਤੇ ਉਹ ਚੀਨ ਦੀ ਕਮਿਊਨਿਸ ਸਰਕਾਰ ਦੇ ਬੰਦੇ ਹਨ।
  • ਰਾਸ਼ਟਰਪਤੀ ਨੇ ਆਪਣੇ ਸੰਬੋਧਨ ਵਿੱਚ ਅਮਰੀਕਾ ਦੇ ਕੈਨੋਸ਼ਾ (ਜਿੱਥੇ ਜੈਕਬ ਬਲੇਕ ਦੇ ਗੋਲੀਆਂ ਮਾਰੀਆਂ ਗਈਆਂ ਸਨ), ਮਿਨਿਆਪੋਲਿਸ (ਜਿੱਥੇ ਇੱਕ ਹੋਰ ਸਿਆਹਫ਼ਾਮ ਸ਼ਖ਼ਸ ਜੌਰਜ ਫਲੌਇਡ ਦੀ ਇੱਕ ਗੋਰੇ ਪੁਲਿਸ ਅਫ਼ਸਰ ਵੱਲੋਂ ਗੋਡੇ ਥੱਲੇ ਸਾਹ ਘੁਟ ਜਾਣ ਕਾਰਨ ਮੌਤ ਹੋਈ ਸੀ) ਅਤੇ ਸ਼ਿਕਾਗੋ ਵਿੱਚ ਪਸਰੇ ਤਣਾਅ ਬਾਰੇ ਜੈਕਬ ਦਾ ਨਾਂ ਲਏ ਬਿਨਾਂ ਜ਼ਿਕਰ ਕੀਤਾ।
  • ਉਨ੍ਹਾਂ ਨੇ ਕਿਹਾ ਕਿ ਬਹੁਗਿਣਤੀ ਪੁਲਿਸ ਵਾਲੇ ਚੰਗੇ ਹਨ ਪਰ ਜਦੋਂ ਪੁਲਿਸ ਵੱਲੋਂ ਕੋਈ ‘ਕੁਤਾਹੀ ਹੁੰਦੀ ਹੈ ਤਾਂ ਜਟਸਟਿਸ ਸਿਸਟਮ ਨੂੰ ਕੁਤਾਹੀ ਕਰਨ ਵਾਲਿਆਂ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਹੈ, ਅਤੇ ਇਹ ਠਹਿਰਾਵੇਗਾ।...ਪਰ ਇੱਕ ਗੱਲ ਜਿਸ ਦੀ ਅਸੀਂ ਅਮਰੀਕਾ ਵਿੱਚ ਆਗਿਆ ਨਾ ਦਿੱਤੀ ਹੇ ਨਾ ਦੇਣੀ ਚਾਹੀਦੀ ਹੈ- ਉਹ ਹੈ ਭੀੜ-ਤੰਤਰ। ਰਿਪਬਲਿਕਨ ਪਾਰਟੀ ਜਿੰਨਾ ਹੋ ਸਕੇ ਕਠੋਰ ਸ਼ਬਦਾਂ ਵਿੱਚ ਫਸਾਦ, ਲੁੱਟ ਅਤੇ ਹਿੰਸਾ ਦੀ ਨਿੰਦਾ ਕਰਦੀ ਹੈ ਜੋ ਅਸੀਂ ਡੈਮੋਕ੍ਰੇਟ ਪ੍ਰਸ਼ਾਸਨ ਵਾਲੇ ਕੈਨੋਸ਼ਾ, ਮਿਨੀਆਪੋਲਿਸ, ਪੋਰਟਲੈਂਡ, ਸ਼ਿਕਾਗੋ ਅਤੇ ਨਿਊ ਯਾਰਕ ਵਿੱਚ ਦੇਖੀ ਹੈ।’
  • ਉਨ੍ਹਾਂ ਨੇ ਕਿਹਾ ਕਿ ਡੈਮੋਕ੍ਰੇਟਸ ਹਿੰਸਕ ਮੁਜ਼ਾਹਰਾਕਾਰੀਆਂ ਦਾ ਪੱਖ ਲੈ ਰਹੇ ਹਨ ਅਤੇ ਉਨ੍ਹਾਂ ਅਮਰੀਕਾ ਦੇ ਸ਼ਹਿਰਾਂ ਵਿੱਚ ਅਰਜਾਕਤਾ ਫ਼ੈਲਣ ਦਿੱਤੀ ਹੈ।
  • ਉਨ੍ਹਾਂ ਦੇ ਭਾਸ਼ਣ ਨੇ ਉਨ੍ਹਾਂ ਅਤੇ ਬਾਇਡਨ ਵਿਚਕਾਰ ਇੱਕ ਸਪਸ਼ਟ ਵਖਰੇਵਾਂ ਸਾਹਮਣੇ ਰੱਖਿਆ ਹੈ। ਟਰੰਪ ਦੇ ਉਲਟ ਬਾਈਡਨ ਨੇ ਪਿਛਲੇ ਹਫ਼ਤੇ ਵਾਅਦਾ ਕੀਤਾ ਸੀ ਕਿ ਉਹ ਟਰੰਪ ਨੂੰ ਵ੍ਹਾਈਟ ਹਾਊਸ ਤੋਂ ਬਾਹਰ ਭੇਜ ਕੇ ਅਮਰੀਕਾ ਦੇ "ਮਾਣ" ਨੂੰ ਮੁੜ ਬਹਾਲ ਕਰਨਗੇ।
  • ਟਰੰਪ ਨੇ ਆਪਣੇ ਸੰਬੋਧਨ ਦੇ ਅਖ਼ੀਰ ਵਿੱਚ ਕਿਹ,"ਸਾਨੂੰ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਇਕੱਠੇ ਅਸੀਂ ਅਮਰੀਕਾ ਦੇ ਮਾਣਮੱਤੇ ਨਾਗਰਿਕ ਹਾਂ।ਤਿੰਨ ਨਵੰਬਰ ਨੂੰ ਅਸੀਂ ਅਮਰੀਕਾ ਨੂੰ ਹੋਰ ਮਹਿਫ਼ੂਜ਼ ਬਣਾਵਾਂਗੇ। ਅਸੀਂ ਅਮਰੀਕਾ ਨੂੰ ਹੋਰ ਮਜ਼ਬੂਤ ਬਣਾਵਾਂਗੇ, ਅਮਰੀਕਾ ਨੂੰ ਹੋਰ ਮਾਣਮੱਤਾ ਬਣਾਵਾਂਗੇ ਅਤੇ ਅਸੀਂ ਅਮਰੀਕਾ ਨੂੰ ਇੰਨਾ ਮਹਾਨ ਬਣਾਵਾਂਗੇ ਜਿੰਨਾ ਉਹ ਪਹਿਲਾਂ ਕਦੇ ਨਹੀਂ ਰਿਹਾ।"

ਸੋਸ਼ਲ ਡਿਸਟੈਂਸਗ ਅਣਦੇਖੀ ਨਹੀਂ ਜਾਵੇਗੀ-ਕਮਲਾ

ਡੈਮੋਕ੍ਰੇਟਸ ਵੱਲੋਂ ਉਪ ਰਾਸ਼ਟਰਪਤੀ ਦੀ ਉਮੀਦਵਾਰ ਕਮਲਾ ਹੈਰਿਸ ਨੇ ਰਾਸ਼ਟਰਪਤੀ ਟਰੰਪ ਦੇ ਸਮਾਗਮ ਵਿੱਚ ਸੋਸ਼ਲ ਡਿਸਟੈਂਸਿੰਗ ਨੂੰ ਨਜ਼ਰਅੰਦਾਜ਼ ਕਰਨ ਦਾ ਮੁੱਦਾ ਚੁੱਕਿਆ ਅਤੇ ਇਸ ਬਾਰੇ ਇੱਕ ਟਵੀਟ ਕੀਤਾ। ਜਿਸ ਵਿੱਚ ਵ੍ਹਾਈਟ ਹਾਊਸ ਦੇ ਬਾਹਰ ਟਰੰਪ ਪ੍ਰਸ਼ੰਸਕਾਂ ਦਾ ਇਕੱਠ ਦਿਖਾਈ ਦੇ ਰਿਹਾ ਹੈ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਇਹ ਵੀਡੀਓ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)