ਮੁਸਲਮਾਨ ਬਹੁ-ਗਿਣਤੀ ਦੇਸ ਬਹਿਰੀਨ ਵਿੱਚ ਗਣੇਸ਼ ਦੀ ਮੂਰਤੀ ਤੋੜਣ ਦਾ ਕਥਿਤ ਵੀਡੀਓ ਵਾਇਰਲ ਹੋਣ ਮਗਰੋਂ ਕੀ ਕਾਰਵਾਈ ਹੋਈ

ਤਸਵੀਰ ਸਰੋਤ, Getty Images
ਪੱਛਮ ਏਸ਼ੀਆ ਦੇ ਬਹਿਰੀਨ ਵਿੱਚ ਇੱਕ ਔਰਤ ਵੱਲੋਂ ਹਿੰਦੂ ਮੂਰਤੀਆਂ ਨੂੰ ਤੋੜਨ ਦਾ ਵੀਡੀਓ ਕਾਫੀ ਵਾਇਰਲ ਹੋਇਆ ਹੈ।
ਬਹਿਰੀਨ ਪੁਲਿਸ ਦਾ ਕਹਿਣਾ ਹੈ ਕਿ ਇੱਕ ਦੁਕਾਨ ਵਿੱਚ ਹਿੰਦੂ ਮੂਰਤੀਆਂ ਨੂੰ ਤੋੜਨ ਵਾਲੀ ਮਹਿਲਾ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਹੈ।
ਜਫ਼ੈਰ ਦੇ ਮਾਨਮਾ ਇਲਾਕੇ ਵਿੱਚ ਬਣਾਏ ਗਏ ਇੱਕ ਵੀਡੀਓ ਵਿੱਚ ਇਹ ਮਹਿਲਾ ਦੁਕਾਨ ਵਿੱਚ ਵੜ ਕੇ ਭਗਵਾਨ ਗਣੇਸ਼ ਦੀਆਂ ਮੂਰਤੀਆਂ ਤੋੜਦੀ ਨਜ਼ਰ ਆ ਰਹੀ ਹੈ।
ਮਹਿਲਾ ਵੀਡੀਓ ਵਿੱਚ ਕਹਿ ਰਹੀ ਕੈ ਇਹ ਬਹਿਰੀਨ ਮੁਸਲਮਾਨਾਂ ਦਾ ਦੇਸ਼ ਹੈ।
ਇਹ ਵੀ ਪੜ੍ਹੋ-
ਪੁਲਿਸ ਨੇ ਟਵਿੱਟਰ 'ਤੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ 54 ਸਾਲਾ ਮਹਿਲਾ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਿਸ ਨੇ ਕਿਹਾ, ਜੁਫ਼ੈਰ ਵਿੱਚ ਦੁਕਾਨ 'ਚ ਭੰਨ-ਤੋੜ ਕਰਨ ਅਤੇ ਇੱਕ ਧਰਮ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮਾਂ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ।
ਬਹਿਰੀਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਨੂੰ ਨਫ਼ਰਤ ਨਾਲ ਪ੍ਰੇਰਿਤ ਕਾਰਾ ਦੱਸਦੇ ਹੋਏ ਆਲੋਚਨਾ ਕੀਤੀ ਹੈ।
ਸ਼ਾਹੀ ਪਰਿਵਾਰ ਦੇ ਸਲਾਹਕਾਰ ਖ਼ਾਲਿਦ ਬਿਨ ਅਹਿਮਦ ਅਲ ਖਲੀਫ਼ਾ ਨੇ ਇੱਕ ਟਵੀਟ ਵਿੱਚ ਕਿਹਾ, “ਧਾਰਮਿਕ ਪ੍ਰਤੀਕਾਂ ਨੂੰ ਤੋੜਨਾ ਬਹਿਰੀਨ ਦੇ ਲੋਕਾਂ ਦੇ ਸੱਭਿਆਚਾਰ ਦਾ ਹਿੱਸਾ ਨਹੀਂ ਹੈ। ਇਹ ਇੱਕ ਜੁਰਮ ਹੈ ਜੋ ਉਸ ਨਫ਼ਰਤ ਦਾ ਪ੍ਰਤੀਕ ਹੈ ਜਿਸ ਨੂੰ ਅਸੀਂ ਅਸਵੀਕਾਰ ਕਰ ਚੁੱਕੇ ਹਾਂ।”
ਉਨ੍ਹਾਂ ਨੇ ਕਿਹਾ ਕਿ ਇਹ ਇੱਕ ਜੁਰਮ ਹੈ। ਬਹਿਰੀਨ ਵਿੱਚ ਕਰੀਬ 17 ਲੱਖ ਲੋਕ ਰਹਿੰਦੇ ਹਨ। ਬਹਿਰੀਨ ਦੇ ਗ੍ਰਹਿ ਮੰਤਰਾਲੇ ਨੇ ਵੀ ਇਸ ਸਬੰਧੀ ਟਵੀਟ ਕੀਤਾ ਹੈ।
ਕੈਪਟੀਲ ਪੁਲਿਸ ਨੇ 54 ਸਾਲਾ ਮਹਿਲਾ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਹੈ।
ਸੋਸ਼ਲ ਮੀਡੀਆ 'ਤੇ ਇਸ ਘਟਨਾ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਨਾਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ। ਸਾਬਕਾ ਵਿਦੇਸ਼ ਮੰਤਰੀ ਅਤੇ ਬਹਿਰੀਨ ਦੇ ਰਾਜ-ਪਰਿਵਾਰ ਦੇ ਰਾਜਾ ਦੇ ਸਲਾਹਕਾਰ ਰਹਿ ਚੁੱਕੇ ਸ਼ੇਖ ਖ਼ਾਲਿਦ ਅਲ ਖਲੀਫ਼ਾ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀ ਕਿਸੇ ਵੀ ਘਟਨਾ ਦਾ ਸਮਰਥਨ ਨਹੀਂ ਕੀਤਾ ਜਾ ਸਕਦਾ।
ਲੱਖਾਂ ਦੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਬਹਿਰੀਨ ਵਿੱਚ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਏਸ਼ੀਆਈ ਮੂਲ ਦੇ ਹਨ।
ਇਹ ਵੀ ਦੇਖੋ-












